ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਉਪਜੈ ਨਿਪਜੈ; ਨਿਪਜਿ ਸਮਾਈ ॥
aupajai nipajai; nipaj samaaee |
Sant Singh KhalsaWe are born, and we grow, and having grown, we pass away.
Manmohan SinghThe mortal is born he grows up and having grown up he dies.
Manmohan Singh (Punjabi)ਪ੍ਰਾਣੀ ਜੰਮਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਵਡਾ ਹੋ ਕੇ ਮਰ ਜਾਂਦਾ ਹੈ।
Fareedkot Teekaਪੁੰਨ ਭੋਗ ਕਰ ਜੀਵ ਜਬ ਸ੍ਵਰਗ ਸੇ ਧੁੰਧ ਦੁਆਰਾ ਗਿਰਤਾ ਹੈ ਤਬ ਚੰਦ੍ਰਮਾ ਕੀ ਕ੍ਰਿਨੋ ਦੁਆਰਾ ਖੇਤੀ ਮੇਂ ਉਪਜਤਾ ਹੈ। ਪੁਨਾ ਮਾਤਾ ਕੇ ਗਰਭ ਮੇਂ (ਨਿਪਜੈ) ਪੈਦਾ ਹੋਤਾ ਹੈ, ਪੁਨਾ ਸੰਸਾਰ ਮੇਂ (ਨਿਪਜਿ) ਜਨਮ ਕਰ (ਸਮਾਈ) ਲੈ ਹੋ ਜਾਤਾ ਹੈ॥
Prof. Sahib Singh(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।ਪਦ ਅਰਥ ਉਪਜੈ = ਉੱਗਦਾ ਹੈ, ਮੁੱਢ ਬੱਝਦਾ ਹੈ। ਨਿਪਜੈ = ਨਿੰਮਦਾ ਹੈ, ਵਜੂਦ ਵਿਚ ਆਉਂਦਾ ਹੈ। ਨਿਪਜਿ = ਬਣ ਕੇ, ਵਜੂਦ ਵਿਚ ਆ ਕੇ। ਸਮਾਈ = ਨਾਸ ਹੋ ਜਾਂਦਾ ਹੈ।
SikhNet (Spanish)El hombre nace, crece, y después muere;
ਨੈਨਹ ਦੇਖਤ; ਇਹੁ ਜਗੁ ਜਾਈ ॥੧॥
nainah dekhat; ihu jag jaaee |1|
Sant Singh KhalsaBefore our very eyes, this world is passing away. ||1||
Manmohan SinghBefore our very eyes this world is seen passing away.
Manmohan Singh (Punjabi)ਸਾਡੀਆਂ ਅੱਖਾਂ ਦੇ ਸਾਮ੍ਹਣੇ ਹੀ ਇਹ ਜਗ ਤੁਰਿਆ ਜਾਂਦਾ ਦਿਸਦਾ ਹੈ।
Fareedkot Teekaਇਸੀ ਪ੍ਰਕਾਰ ਨੇਤ੍ਰੀ ਦੇਖਤੇ ਹੈਂ, ਇਹ ਜਗਤ ਚਲਾ ਜਾਤਾ ਹੈ ਔਰ ਪਦਾਰਥੋਂ ਕੀ ਤੌ ਕਿਆ ਕਹਨੀ ਹੈ॥੧॥
Prof. Sahib Singh(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥ਪਦ ਅਰਥ ਨੈਨਹੁ ਦੇਖਤ = ਅੱਖੀਂ ਵੇਖਦਿਆਂ। ਜਾਈ = ਚਲਾ ਜਾਂਦਾ ਹੈ, ਤੁਰਿਆ ਜਾ ਰਿਹਾ ਹੈ ॥੧॥
SikhNet (Spanish)ante nuestros meros ojos, el mundo entero está siendo disuelto.(1)
ਲਾਜ ਨ ਮਰਹੁ; ਕਹਹੁ ਘਰੁ ਮੇਰਾ ॥
laaj na marahu; kahahu ghar meraa |
Sant Singh KhalsaHow can you not die of shame, claiming, This world is mine?
Manmohan SinghThou diest not of shame while calling the home to be thine.
Manmohan Singh (Punjabi)ਤੂੰ ਗ੍ਰਹਿ ਨੂੰ ਆਪਣਾ ਆਖਦਾ ਹੋਇਆ ਸ਼ਰਮ ਨਾਲ ਨਹੀਂ ਮਰਦਾ।
Fareedkot Teekaਹੇ ਭਾਈ! ਲਜਾ ਕਰ ਕੇ ਨਹੀਂ ਮਰਤਾ ਕਹਤਾ ਹੈ ਮੇਰਾ ਘਰ ਹੈ॥
Prof. Sahib Singh(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?ਪਦ ਅਰਥ ਲਾਜ = ਸ਼ਰਮ। ਕਹਹੁ = ਤੁਸੀ ਆਖਦੇ ਹੋ।
SikhNet (Spanish)¿No te da vergüenza decir: esta casa es mía cuando nada se va contigo
ਅੰਤ ਕੀ ਬਾਰ; ਨਹੀ ਕਛੁ ਤੇਰਾ ॥੧॥ ਰਹਾਉ ॥
ant kee baar; nahee kachh teraa |1| rahaau |
Sant Singh KhalsaAt the very last moment, nothing is yours. ||1||Pause||
Manmohan SinghAt the last moment nothing is thine. Pause.
Manmohan Singh (Punjabi)ਅਖੀਰ ਦੇ ਵੇਲੇ ਤੇਰਾ ਕੁਝ ਭੀ ਨਹੀਂ। ਠਹਿਰਾਉ।
Fareedkot Teekaਅੰਤ ਕੀ ਬਾਰ ਤੇਰਾ ਕੁਛ ਨਹੀਂ ਹੈ॥੧॥ ਰਹਾਉ ॥
Prof. Sahib Singh(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥ਪਦ ਅਰਥ ਅੰਤ ਕੀ ਬਾਰ = ਜਿਸ ਵੇਲੇ ਮੌਤ ਆਵੇਗੀ ॥੧॥ ਰਹਾਉ ॥
SikhNet (Spanish)y nada permanece tuyo al final? (1-Pausa)
ਅਨਿਕ ਜਤਨ ਕਰਿ; ਕਾਇਆ ਪਾਲੀ ॥
anik jatan kar; kaaeaa paalee |
Sant Singh KhalsaTrying various methods, you cherish your body,
Manmohan SinghWith various efforts the body is cherished,
Manmohan Singh (Punjabi)ਅਨੇਕਾਂ ਉਪਰਾਲਿਆਂ ਨਾਲ ਇਹ ਸਰੀਰ ਪਾਲਿਆ ਪੋਸਿਆ ਜਾਂਦਾ ਹੈ,
Fareedkot Teekaਅਨੇਕ ਜਤਨ ਕਰ ਕੇ ਜੋ (ਕਾਇਆ) ਦੇਹ ਪਾਲੀਤੀ ਹੈ॥
Prof. Sahib Singhਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;ਪਦ ਅਰਥ ਕਾਇਆ = ਸਰੀਰ।
SikhNet (Spanish)Uno atiende su cuerpo con gran cuidado,
ਮਰਤੀ ਬਾਰ; ਅਗਨਿ ਸੰਗਿ ਜਾਲੀ ॥੨॥
maratee baar; agan sang jaalee |2|
Sant Singh Khalsabut at the time of death, it is burned in the fire. ||2||
Manmohan Singhbut at the time of death it is burnt with fire.
Manmohan Singh (Punjabi)ਪਰ ਮਰਨ ਦੇ ਵੇਲੇ ਇਹ ਅੱਗ ਨਾਲ ਸਾੜ ਦਿਤਾ ਜਾਂਦਾ ਹੈ।
Fareedkot Teekaਸੋ ਮਰਨੇ ਕੇ ਸਮੇਂ ਅਗਨੀ ਕੇ ਸਾਥ ਜਲਾਈ ਜਾਤੀ ਹੈ॥੨॥
Prof. Sahib Singhਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥ਪਦ ਅਰਥ ਮਰਤੀ ਬਾਰ = ਮਰਨ ਵੇਲੇ। ਜਾਲੀ = ਸਾੜੀਦੀ ਹੈ ॥੨॥
SikhNet (Spanish)y aun así, éste es quemado en el fuego cuando muere. (2)
ਚੋਆ ਚੰਦਨੁ; ਮਰਦਨ ਅੰਗਾ ॥
choaa chandan; maradan angaa |
Sant Singh KhalsaYou apply sandalwood oil to your limbs,
Manmohan SinghThe body to whose limbs thou appliest the otto of sandal,
Manmohan Singh (Punjabi)ਉਹ ਦੇਹਿ ਜਿਸ ਦੇ ਭਾਗਾਂ ਨੂੰ ਤੂੰ ਚੰਨਣ ਦਾ ਅਤਰ ਮਲਦਾ ਹੈਂ,
Fareedkot Teekaਔਰ ਜਿਸ ਸਰੀਰ ਕੇ ਅੰਗੋਂ ਕੋ ਚੋਆ ਚੰਦਨ ਮਲੀਤਾ ਹੈ॥
Prof. Sahib Singh(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,ਪਦ ਅਰਥ ਚੋਆ = ਅਤਰ। ਮਰਦਨ = ਮਾਲਸ਼। ਅੰਗਾ = ਸਰੀਰ ਦੇ ਅੰਗਾਂ ਨੂੰ।
SikhNet (Spanish)Cada día uno aplica esencia de sándalo en el cuerpo,
ਸੋ ਤਨੁ ਜਲੈ; ਕਾਠ ਕੈ ਸੰਗਾ ॥੩॥
so tan jalai; kaatth kai sangaa |3|
Sant Singh Khalsabut that body is burned with the firewood. ||3||
Manmohan Singhis burned with wood.
Manmohan Singh (Punjabi)ਲੱਕੜੀਆਂ ਨਾਲ ਮੱਚ ਜਾਂਦੀ ਹੈ।
Fareedkot Teekaਸੋ ਤਨੁ ਅੰਤੁ ਕੋ ਕਾਠ ਕੇ ਸਾਥ ਜਲਤਾ ਹੈ॥੩॥
Prof. Sahib Singhਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥ਪਦ ਅਰਥ ਜਲੈ = ਸੜ ਜਾਂਦਾ ਹੈ। ਕਾਠ ਕੈ ਸੰਗਾ = ਲੱਕੜਾਂ ਨਾਲ ॥੩॥
SikhNet (Spanish)y aun así, ese cuerpo es quemado junto con la misma madera al final. (3)
ਕਹੁ ਕਬੀਰ; ਸੁਨਹੁ ਰੇ ਗੁਨੀਆ ॥
kahu kabeer; sunahu re guneea |
Sant Singh KhalsaSays Kabeer, listen, O virtuous people:
Manmohan SinghSays Kabir hear me, O virtuous men.
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰੀ ਗੱਲ ਸੁਣੋ, ਹੇ ਨੇਕ ਬੰਦਿਓ!
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ ਗੁਨਵਾਨੋਂ! ਸੁਨੋ॥
Prof. Sahib Singhਕਬੀਰ ਆਖਦਾ ਹੈ- ਹੇ ਵਿਚਾਰਨ ਮਨੁੱਖ! ਚੇਤੇ ਰੱਖ;ਪਦ ਅਰਥ ਰੇ ਗੁਨੀਆ = ਹੇ ਵਿਚਾਰਵਾਨ ਮਨੁੱਖ!
SikhNet (Spanish)Dice Kabir, escúchenme, oh sabios,
ਬਿਨਸੈਗੋ ਰੂਪੁ; ਦੇਖੈ ਸਭ ਦੁਨੀਆ ॥੪॥੧੧॥
binasaigo roop; dekhai sabh duneea |4|11|
Sant Singh Khalsayour beauty shall vanish, as the whole world watches. ||4||11||
Manmohan SinghThy beauty shall perish and the whole world will witness.
Manmohan Singh (Punjabi)ਤੇਰੀ ਸੁੰਦਰਤਾ ਨਾਸ ਹੋ ਜਾਏਗੀ, ਇਹ ਸਾਰਾ ਜਹਾਨ ਦੇਖਦਾ ਹੋਏਗਾ।
Fareedkot Teekaਸ੍ਰਿਸਟੀ ਮਾਤ੍ਰ ਮੇਂ ਜੋ ਤੁਮ ਨਾਮ ਰੂਪ ਦੇਖ ਰਹੇ ਹੇ ਸੋ ਸਭ ਬਿਨਸ ਜਾਵੇਗਾ॥੪॥੧੧॥☬ਕਬੀਰ ਜੀ ਕੇ ਕੁਟੰਬ ਮੇਂ ਏਕ ਆਦਮੀ ਮ੍ਰਿਤ ਹੂਆ। ਸਬੰਧੀਓਂ ਨੇ ਕਹਾ ਤੁਮ ਨੇ ਸ਼ੋਕ ਕਿਉਂ ਨਹੀਂ ਕੀਆ। ਕਿਆ ਤੁਮ ਨਹੀਂ ਮਰੋਗੇ? ਤਿਸ ਪਰ ਕਹਤੇ ਹੈਂ:
Prof. Sahib Singhਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥ਪਦ ਅਰਥ ਬਿਨਸੈਗੋ = ਨਾਸ ਜੋ ਜਾਇਗਾ ॥੪॥੧੧॥
* ਸ਼ਬਦ ਦਾ ਭਾਵ: ਕੋਈ ਚੀਜ਼ ਮਨੁੱਖ ਦੇ ਨਾਲ ਨਹੀਂ ਜਾ ਸਕਦੀ; ਹੋਰ ਤਾਂ ਹੋਰ, ਇਹ ਸਰੀਰ ਭੀ ਇੱਥੇ ਹੀ ਨਾਸ ਹੋ ਜਾਂਦਾ ਹੈ। ਤਾਂ ਤੇ, ਧਨ-ਪਦਾਰਥ ਨੂੰ ਆਪਣਾ ਆਖ ਆਖ ਕੇ ਮੋਹ ਵਿਚ ਫਸਣਾ ਨਹੀਂ ਚਾਹੀਦਾ।੧੧। * ਨੋਟ: ਸਧਾਰਨ ਤੌਰ ਤੇ ਜਗਤ ਦੀ ਅਸਾਰਤਾ ਦਾ ਜ਼ਿਕਰ ਕਰਦਿਆਂ, ਕਬੀਰ ਜੀ ਆਖਦੇ ਹਨ ਕਿ ਮਰਨ ਤੇ ਸਰੀਰ ਸਾੜ ਦੇਈਦਾ ਹੈ। ਸਰੀਰ ਨੂੰ ਸਾੜਨ ਸੰਬੰਧੀ ਇਹ ਸੁਭਾਵਿਕ ਬਚਨ ਜ਼ਾਹਰ ਕਰਦੇ ਹਨ ਕਿ ਕਬੀਰ ਜੀ ਹਿੰਦੂ ਘਰ ਵਿਚ ਜੰਮੇ-ਪਲੇ ਸਨ, ਮੁਸਲਮਾਨ ਨਹੀਂ ਸਨ। ਬਾਬਾ ਫ਼ਰੀਦ ਜੀ ਦੀ ਸਾਰੀ ਬਾਣੀ ਪੜ੍ਹ ਕੇ ਵੇਖੋ, ਉਹ ਹਰ ਥਾਂ ਮੁਸਲਮਾਨੀ ਬੋਲੀ ਹੀ ਵਰਤਦੇ ਹਨ, ਕਿਉਂਕਿ ਉਹ ਮੁਸਲਮਾਨ ਸਨ।
SikhNet (Spanish)su belleza se acabará y el mundo entero lo va a ver.(4‑11)