ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Reverend Kabir.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਅਵਰ ਮੂਏ; ਕਿਆ ਸੋਗੁ ਕਰੀਜੈ ॥
avar mooe; kiaa sog kareejai |
Sant Singh KhalsaWhy do you cry and mourn, when another person dies?
Manmohan SinghWhy mourns thou when another dies?
Manmohan Singh (Punjabi)ਜਦ ਹੋਰ ਕੋਈ ਮਰਦਾ ਹੈ, ਤੂੰ ਕਿਉਂ ਸ਼ੋਕ ਕਰਦਾ ਹੈ?
Fareedkot Teekaਔਰ ਕੇ ਮਰਨੇ ਸੇ ਕਿਆ ਸੋਕ ਕਰਨਾ ਹੈ॥
Prof. Sahib Singhਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?ਪਦ ਅਰਥ ਅਵਰ = ਹੋਰ। ਕਰੀਜੈ = ਕਰੀਏ, ਕਰਨਾ ਚਾਹੀਦਾ ਹੈ।
SikhNet (Spanish)¿Por qué tengo que lamentarme por los que se están muriendo?
ਤਉ ਕੀਜੈ; ਜਉ ਆਪਨ ਜੀਜੈ ॥੧॥
tau keejai; jau aapan jeejai |1|
Sant Singh KhalsaDo so only if you yourself are to live. ||1||
Manmohan SinghDo so, if thou art to live thyself.
Manmohan Singh (Punjabi)ਤਾਂ ਕਰ, ਜੇ ਤੂੰ ਖੁਦ ਜੀਊਦੇ ਰਹਿਣਾ ਹੈ।
Fareedkot Teekaਸੋਕ ਤਉ ਕਰੀਐ ਜੇ ਕਰ ਆਪ ਜੀਵਤੇ ਨ ਰਹਣਾ ਹੋਵੈ ਅਰਥਾਤ ਹਮਨੇ ਤੋ ਮਰਨਾ ਨਹੀਂ, ਹਮਾਰਾ ਸ਼ੋਕ ਕੋਈ ਨ ਕਰੋ॥੧॥
Prof. Sahib Singh(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥ਪਦ ਅਰਥ ਜੀਜੈ = ਜੀਉਂਦੇ ਰਹਿਣਾ ਹੋਵੇ ॥੧॥
SikhNet (Spanish)Mis lamentos deberían ser para mí, si yo fuera a permanecer vivo para siempre.(1)
ਮੈ ਨ ਮਰਉ; ਮਰਿਬੋ ਸੰਸਾਰਾ ॥
mai na mrau; maribo sansaaraa |
Sant Singh KhalsaI shall not die as the rest of the world dies,
Manmohan SinghI shall not die as the world does die,
Manmohan Singh (Punjabi)ਮੈਂ ਉਸ ਤਰ੍ਹਾਂ ਨਹੀਂ ਮਰਾਂਗਾ, ਜਿਸ ਤਰ੍ਹਾਂ ਜਗ ਮਰਦਾ ਹੈ,
Fareedkot Teekaਮੈਂ ਨਹੀਂ ਮਰਤਾ ਸੰਸਾਰ ਮਰੇਗੋ॥
Prof. Sahib Singhਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।ਪਦ ਅਰਥ ਮਰਉ = (ਆਤਮਕ ਮੌਤ) ਮਰਾਂਗਾ, ਮੁਰਦਾ (-ਦਿਲ) ਹੋਵਾਂਗਾ। ਮਰਿਬੋ = ਮਰੇਗਾ (ਭਾਵ, ਪਰਮਾਤਮਾ ਵਲੋਂ ਮੁਰਦਾ ਰਹੇਗਾ)।
SikhNet (Spanish)Pero, no voy a morir así como el mundo muere,
ਅਬ ਮੋਹਿ ਮਿਲਿਓ ਹੈ; ਜੀਆਵਨਹਾਰਾ ॥੧॥ ਰਹਾਉ ॥
ab mohi milio hai; jeeaavanahaaraa |1| rahaau |
Sant Singh Khalsafor now I have met the life-giving Lord. ||1||Pause||
Manmohan Singhas I have, now, met the Re-animator Lord. Pause.
Manmohan Singh (Punjabi)ਕਿਉਂਕਿ ਮੈਂ ਹੁਣ, ਸੁਰਜੀਤ ਕਰਨ ਵਾਲੇ ਸਾਹਿਬ ਨੂੰ ਮਿਲ ਪਿਆ ਹਾਂ। ਠਹਿਰਾਉ।
Fareedkot Teekaਕਿਉਂਕਿ ਮੇਰੇ ਕੋ ਅਬ ਜੀਆਵਨਹਾਰਾ ਵਾਹਗੁਰੂ ਮਿਲਿਆ ਹੈ॥੧॥ ਰਹਾਉ ॥
Prof. Sahib Singhਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥ਪਦ ਅਰਥ ਮੋਹਿ = ਮੈਨੂੰ। ਸੰਸਾਰਾ = ਦੁਨੀਆ, ਜਗਤ ਦੇ ਧੰਧਿਆਂ ਵਿਚ ਫਸੇ ਹੋਏ ਜੀਵ। ਜੀਆਵਨਹਾਰਾ = (ਸੱਚੀ) ਜ਼ਿੰਦਗੀ ਦੇਣ ਵਾਲਾ ॥੧॥ ਰਹਾਉ ॥
SikhNet (Spanish)porque he conocido al Señor Dador de vida. (1-Pausa)
ਇਆ ਦੇਹੀ; ਪਰਮਲ ਮਹਕੰਦਾ ॥
eaa dehee; paramal mahakandaa |
Sant Singh KhalsaPeople anoint their bodies with fragrant oils,
Manmohan SinghThe mortal perfumes this body with sandal,
Manmohan Singh (Punjabi)ਪ੍ਰਾਣੀ ਇਸ ਸਰੀਰ ਨੂੰ ਚੰਨਣ ਨਾਲ ਮਹਿਕਾਉਂਦਾ ਹੈ
Fareedkot Teekaਇਸ ਸਗਰ ਪਰ (ਦੇਹੀ) ਜੀਵ (ਪਰਮਲ) ਚੰਦਨ ਉਪਲਖਤ ਸਰਬ ਸੁਗੰਧੀਆਂ ਲਗਾਇ ਕਰ ਸਰੀਰ ਕੋ (ਮਹਕੰਦਾ) ਸੁਗੰਧਤ ਕਰਤਾ ਹੈ॥
Prof. Sahib Singh(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;ਪਦ ਅਰਥ ਇਆ ਦੇਹੀ = ਇਸ ਸਰੀਰ ਨੂੰ। ਪਰਮਲ = ਖ਼ੁਸ਼ਬੋਆਂ। ਮਹਕੰਦਾ = ਮਹਿਕਾਉਂਦਾ ਹੈ।
SikhNet (Spanish)Uno se aplica perfumes para que el cuerpo esté fragante,
ਤਾ ਸੁਖ; ਬਿਸਰੇ ਪਰਮਾਨੰਦਾ ॥੨॥
taa sukh; bisare paramaanandaa |2|
Sant Singh Khalsaand in that pleasure, they forget the supreme bliss. ||2||
Manmohan Singhand in that pleasure he forgets the supreme bliss.
Manmohan Singh (Punjabi)ਅਤੇ ਉਸ ਖੁਸ਼ੀ ਅੰਦਰ ਉਹ ਮਹਾਨ ਪ੍ਰਸੰਨਤਾ ਨੂੰ ਭੁੱਲ ਜਾਂਦਾ ਹੈ।
Fareedkot Teekaਤਿਸ ਕਰ ਕੇ ਸੁੰਗਧਤ ਉਪਲਖਤ ਪਾਂਚੋ ਵਿਸਿਓਂ ਕੇ ਸੂਖ ਮੇਂ ਲਾਗਨੇ ਕਰ ਪਰਮਾਨੰਦ ਸਰੂਪ ਪਰਮੇਸ੍ਵਰ ਵਿਸਰੇ ਹੈਂ॥੨॥☬ਵਿਖੈ ਜਲ ਕੋ ਅਨਿਤ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥ਪਦ ਅਰਥ ਤਾ ਸੁਖ = ਇਹਨਾਂ ਸੁਖਾਂ ਵਿਚ। ਪਰਮਾਨੰਦਾ = ਉੱਚੇ ਤੋਂ ਉੱਚਾ ਅਨੰਦ-ਦਾਤਾ ॥੨॥
SikhNet (Spanish)y se olvida del Dador del más Elevado Éxtasis. (2)
ਕੂਅਟਾ ਏਕੁ; ਪੰਚ ਪਨਿਹਾਰੀ ॥
kooattaa ek; panch panihaaree |
Sant Singh KhalsaThere is one well, and five water-carriers.
Manmohan SinghThere is one well and the five water-carriers.
Manmohan Singh (Punjabi)ਖੂਹ ਇੱਕ ਹੈ ਅਤੇ ਪੰਜ ਪਾਣੀ ਭਰਣ ਵਾਲੇ ਹਨ।
Fareedkot Teekaਸੰਸਾਰ ਰੂਪੀ ਏਕ ਕੂਪ ਹੈ ਸਬਦ, ਸਪਰਸ, ਰੂਪ, ਰਸ, ਗੰਧ ਰੂਪੀ ਤਿਸ ਮੇਂ ਜਲ ਹੈ ਔਰ ਜੋ ਪੰਚ ਗਿਆਨ ਇੰਦ੍ਰੀਆਂ ਸੇ ਪੰਚ (ਪਨਿਹਾਰੀ) ਚਰਖੜੀਆਂ ਹੈਂ, ਜਿਨ ਦੁਆਰੇ ਜਲ ਖਿਚੀਤਾ ਹੈ॥
Prof. Sahib Singh(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,ਪਦ ਅਰਥ ਕੂਅਟਾ = {ਕੂਪ-ਟਾ। ਸੰਸਕ੍ਰਿਤ ਲਫ਼ਜ਼ 'ਕੂਪ' ਤੋਂ 'ਕੂਆ' ਪ੍ਰਾਕ੍ਰਿਤ-ਰੂਪ ਹੈ; 'ਟਾ' ਵਰਤਿਆਂ 'ਅਲਪਾਰਥਕ' ਨਾਂਵ ਬਣਾਇਆ ਹੈ, ਜਿਵੇਂ 'ਚਮਾਰ' ਤੋਂ 'ਚਮਰੱਟਾ'} ਨਿੱਕਾ ਜਿਹਾ ਖੂਹ, ਖੂਹੀ, ਸਰੀਰ-ਰੂਪ ਖੂਹੀ, ਸਰੀਰ ਦਾ ਮੋਹ-ਰੂਪ ਖੂਹੀ, ਦੇਹ-ਅੱਧਿਆਸ। ਪਹਿਹਾਰੀ = ਪਾਣੀ ਭਰਨ ਵਾਲੀਆਂ, ਚਰਖੜੀਆਂ, ਪੰਜੇ ਇੰਦਰੇ, ਜੋ ਆਪੋ ਆਪਣੇ ਤਰੀਕੇ ਨਾਲ ਸਰੀਰ ਵਿਚੋਂ ਸੱਤਿਆ ਖਿੱਚੀ ਜਾਂਦੇ ਹਨ।
SikhNet (Spanish)Hay un sólo pozo que es el cuerpo, y los cinco órganos de los sentidos sacan agua de él.
ਟੂਟੀ ਲਾਜੁ; ਭਰੈ ਮਤਿ ਹਾਰੀ ॥੩॥
ttoottee laaj; bharai mat haaree |3|
Sant Singh KhalsaEven though the rope is broken, the fools continue trying to draw water. ||3||
Manmohan SinghEven with the broken rope the silly ones continue drawing water.
Manmohan Singh (Punjabi)ਟੁੱਟੇ ਹੋਏ ਰੱਸੇ ਨਾਲ ਭੀ ਮੂਰਖ ਬੰਦੇ ਪਾਣੀ ਭਰੀ ਜਾਂਦੇ ਹਨ।
Fareedkot Teekaਜਬ ਅਵਿਦਿਆ ਰੂਪੀ ਲਜ ਟੂਟੀ ਤਬ ਵਿਖੈ ਪਰਾਇਣੀ ਬੁਧੀ (ਹਾਰੀ) ਹਾਰ ਗਈ, ਭਾਵ ਵਿਖੈ ਵਾਸਨਾ ਨਾ ਰਹੀ, ਜੋ ਬੁਧੀ ਥੀ ਸੋ ਹਾਰ ਗਈ॥੩॥
Prof. Sahib Singhਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥ਪਦ ਅਰਥ ਮਤਿ ਹਾਰੀ = ਹਾਰੀ ਹੋਈ ਮਤ, ਦੁਰਮਤ, ਭੈੜੀ ਮੱਤ, ਅਵਿੱਦਿਆ ਵਿਚ ਫਸੀ ਹੋਈ ਮੱਤ। ਭਰੈ = ਭਰ ਰਹੀ ਹੈ ਪਾਣੀ। ਲਾਜੁ = ਲੱਜ {ਇਹ ਲਫ਼ਜ਼ ਆਮ ਤੌਰ ਤੇ (ੁ) ਅੰਤ ਵਰਤੀਦਾ ਹੈ। ਸੰਸਕ੍ਰਿਤ ਲਫ਼ਜ਼ (रज्जु) 'ਰੱਜੁ' ਤੋਂ ਬਣਿਆ ਹੈ ਜਿਸ ਦੇ ਅੰਤ ਵਿਚ (ੁ) ਹੈ। ਪਿਛਲੇ ਸ਼ਬਦ ਵਿਚ ਦਾ ਲਫ਼ਜ਼ 'ਲਾਜ' ਮੁਕਤਾ, ਅੰਤ ਹੈ, ਉਹ ਸੰਸਕ੍ਰਿਤ ਲਫ਼ਜ਼ (लज्जा) ਤੋਂ 'ਲੱਜਾ' ਤੋਂ ਬਣਿਆ ਹੈ}। ਟੂਟੀ ਲਾਜੁ ਭਰੈ = ਟੁੱਟੀ ਹੋਈ ਲੱਜ ਵਰਤ ਕੇ ਪਾਣੀ ਭਰ ਰਹੀ ਹੈ, (ਭਾਵ, ਪਾਣੀ ਭਰਨ ਦੇ ਵਿਅਰਥ ਜਤਨ ਕਰ ਰਹੀ ਹੈ, ਪਾਣੀ ਨਹੀਂ ਮਿਲਦਾ)। ਲੱਜ ਟੁੱਟੀ ਹੋਈ ਹੈ, ਗਿਆਨ ਦੀ ਅਣਹੋਂਦ ਹੈ ॥੩॥
SikhNet (Spanish)Y aún cuando la cuerda de la vida se rompe, en medio de su ignorancia, quieren seguir sacando sustento de ahí.(3)
ਕਹੁ ਕਬੀਰ; ਇਕ ਬੁਧਿ ਬੀਚਾਰੀ ॥
kahu kabeer; ik budh beechaaree |
Sant Singh KhalsaSays Kabeer, through contemplation, I have obtained this one understanding.
Manmohan SinghSays Kabir, through deliberation, I have gained an understanding.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਸੋਚ ਵੀਚਾਰ ਰਾਹੀਂ ਮੈਨੂੰ ਇਕ ਸਮਝ ਆ ਗਈ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜਬ ਬੁਧੀ ਮੇਂ ਏਕਤਾ ਵੀਚਾਰੀ॥
Prof. Sahib Singhਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
SikhNet (Spanish)Dice Kabir, ahora que mi mente ha despertado a la Máxima Verdad,
ਨਾ ਓਹੁ ਕੂਅਟਾ; ਨਾ ਪਨਿਹਾਰੀ ॥੪॥੧੨॥
naa ohu kooattaa; naa panihaaree |4|12|
Sant Singh KhalsaThere is no well, and no water-carrier. ||4||12||
Manmohan SinghFor me there is no more the well, nor that water-carrier.
Manmohan Singh (Punjabi)ਮੇਰੇ ਲਈ ਹੁਣ, ਨਾਂ ਉਹ ਖੂਹ ਹੈ ਤੇ ਨਾਂ ਹੀ ਉਹ ਪਾਣੀ ਭਰਨ ਵਾਲੇ।
Fareedkot Teekaਤਬ ਨਾ ਉਹ ਸੰਸਾਰ ਕੂਆ ਸਤਿ ਹੈ ਨ ਪਨਿਹਾਰੀ ਸਤ ਹੈ॥੪॥੧੨॥☬ਪਰਮੇਸ੍ਵਰ ਸੇ ਬੇਮੁਖ ਜੀਵੋਂ ਕੋ ਚਉਰਾਸੀ ਕੀ ਗਤੀ ਦੇਖਾਵਤੇ ਹੂਏ ਪਰਮੇਸ੍ਵਰ ਕੇ ਸਨਮੁਖ ਬੇਨਤੀ ਕਹਤੇ ਹੈਂ:
Prof. Sahib Singhਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥* ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਜ਼ਿੰਦਗੀ-ਦਾਤਾ ਪ੍ਰਭੂ ਮਿਲ ਪਏ ਉਹ ਵਿਸ਼ੇ ਵਿਕਾਰਾਂ ਦਾ ਸੁਖ ਮਾਣਨ ਵਿਚ ਲੱਗ ਕੇ ਪ੍ਰਭੂ ਵਲੋਂ ਮੁਰਦਾ ਨਹੀਂ ਹੁੰਦਾ। ਮੁਰਦਾ ਉਹੀ ਹੈ ਜੋ ਰੱਬ ਤੋਂ ਵਿੱਛੜਿਆ ਹੋਇਆ ਹੈ।੧੨। * ਨੋਟ: ਸਰੀਰ ਦਾ ਮੋਹ ਖੂਹੀ ਹੈ, ਵਿਸ਼ੇ-ਵਿਕਾਰਾਂ ਵਿਚ ਫਸੀ ਹੋਈ ਬੁੱਧੀ ਪਾਣੀ ਭਰਨ ਵਾਲੀ ਹੈ, ਇੰਦਰੇ ਚਰੱਖੜੀਆਂ ਦਾ ਕੰਮ ਦੇ ਰਹੇ ਹਨ, ਪਰ ਲੱਜ ਕੋਈ ਨਹੀਂ ਹੈ। ਜਿਵੇਂ, ਕੋਈ ਇਸਤ੍ਰੀ ਖੂਹੀ ਤੋਂ ਪਾਣੀ ਭਰਨ ਜਾਏ, ਚਰੱਖੜੀ ਭੀ ਖੂਹੀ ਤੇ ਲੱਗੀ ਹੋਈ ਹੋਵੇ, ਪਰ ਲੱਜ ਨਾਹ ਹੋਵੇ ਤਾਂ ਲੱਜ ਤੋਂ ਬਿਨਾ ਉਸ ਨੂੰ ਪਾਣੀ ਨਹੀਂ ਮਿਲ ਸਕਦਾ, ਉਸ ਦਾ ਜਤਨ ਵਿਅਰਥ ਹੁੰਦਾ ਹੈ। ਤਿਵੇਂ ਦੁਰਮਤ ਇਹਨਾਂ ਇੰਦ੍ਰਿਆਂ ਦੀ ਰਾਹੀਂ ਇਸ ਸਰੀਰ ਵਿਚੋਂ ਵਿਸ਼ੇ-ਵਿਕਾਰਾਂ ਦਾ ਆਨੰਦ ਲੈਣ ਦਾ ਵਿਅਰਥ ਹੀ ਜਤਨ ਕਰਦੀ ਹੈ। ਜਦ ਤਾਈਂ ਸਰੀਰ ਦੇ ਮੋਹ ਵਿਚ ਜੀਵ ਲੱਗਾ ਹੋਇਆ ਹੈ ਸੁਖ ਦੀ ਥਾਂ ਦੁਖ ਹੀ ਮਿਲਦਾ ਹੈ।
SikhNet (Spanish)ni yo soy el mismo pozo viejo, ni mismos son los que sacan el agua.(4-12)