ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਪ੍ਰੇਮ ਪਟੋਲਾ. ਤੈ ਸਹਿ ਦਿਤਾ; ਢਕਣ ਕੂ. ਪਤਿ ਮੇਰੀ ॥
prem pattolaa. tai seh ditaa; dtakan koo. pat meree |
Sant Singh KhalsaO Husband Lord, You have given me the silk gown of Your Love to cover and protect my honor.
Manmohan SinghThou, O Spouse, hast given me the silk raiment of Thy love to shield my honour.
Manmohan Singh (Punjabi)ਤੂੰ, ਹੇ ਕੰਤ! ਮੇਰੀ ਇੱਜ਼ਤ-ਆਬਰੂ ਬਚਾਉਣ ਲਈ ਮੈਨੂੰ ਆਪਣੀ ਪ੍ਰੀਤ ਦਾ ਰੇਸ਼ਮੀ ਪੁਸ਼ਾਕਾ ਬਖਸ਼ਿਆ ਹੈ।
Fareedkot Teekaਹੇ ਮੇਰੇ (ਸਹਿ) ਪਤੀ! ਮੇਰੇ ਪਤ ਰਖਨੇ ਕੋ ਅਰ ਔਗਨ ਢਕਣੇ ਕੇ ਵਾਸਤੇ ਤੈਨੇ ਮੇਰੇ ਕੋ ਪ੍ਰੇਮ ਕਾ (ਪਟੋਲਾ) ਬਸਤ੍ਰ ਦੀਆ ਹੈ॥
Prof. Sahib Singhਇੱਜ਼ਤ ਢਕ ਰੱਖਣ ਲਈ (ਹੇ ਪ੍ਰਭੂ!) ਤੈਂ ਖਸਮ ਨੇ ਮੈਨੂੰ ਆਪਣਾ 'ਪਿਆਰ'-ਰੂਪ ਰੇਸ਼ਮੀ ਕੱਪੜਾ ਦਿੱਤਾ ਹੈ,
ਪਦ ਅਰਥ ਪਟੋਲਾ = ਪੱਟ ਦਾ ਕੱਪੜਾ। ਪ੍ਰੇਮ ਪਟੋਲਾ = 'ਪ੍ਰੇਮ' ਦਾ ਰੇਸ਼ਮੀ ਕੱਪੜਾ। ਤੈ ਸਹਿ = ਤੂੰ ਖਸਮ ਨੇ।
SikhNet (Spanish)Oh Señor Esposo, me has bendecido con la ropa de seda del Amor para cubrir mi vergüenza,
ਦਾਨਾ ਬੀਨਾ ਸਾਈ ਮੈਡਾ; ਨਾਨਕ. ਸਾਰ ਨ ਜਾਣਾ ਤੇਰੀ ॥੧॥
daanaa beenaa saaee maiddaa; naanak. saar na jaanaa teree |1|
Sant Singh KhalsaYou are all-wise and all-knowing, O my Master; Nanak: I have not appreciated Your value, Lord. ||1||
Manmohan SinghThou, O my Master, art wise and discerning and Nanak, I realise not Thine worth.
Manmohan Singh (Punjabi)ਤੂੰ ਹੇ ਮੇਰੇ ਮਾਲਕ! ਸਿਆਣਾ ਅਤੇ ਪ੍ਰਬੀਨ ਹੈ। ਨਾਨਕ, ਮੈਂ ਤੇਰੀ ਕਦਰ ਨੂੰ ਨਹੀਂ ਜਾਣਦਾ।
Fareedkot Teekaਤੂੰ ਮੇਰਾ ਸ੍ਵਾਮੀ ਮਨ ਕੇ ਸੰਕਲਪ ਜਾਨਣੇ ਵਾਲਾ ਅਰੁ ਬਾਹਰ ਕੇ ਕਰਮੋਂ ਕੇ ਦੇਖਣੇ ਵਾਲਾ ਹੈਂ। ਮੈਂ ਤੇਰੀ (ਸਾਰ) ਖਬਰ ਨਹੀਂ ਜਾਨਤਾ ਹੂੰ, ਭਾਵ ਤੇਰੇ ਕੋ ਜਪਤਾ ਨਹੀਂ ਹੂੰ ਵਾ, ਤੇਰੀ ਮਹਤਤਾ ਕੋ ਜਾਨ ਨਹੀਂ ਸਕਤਾ ਹੂੰ॥੧॥
Prof. Sahib Singhਤੂੰ ਮੇਰਾ ਖਸਮ (ਮੇਰੇ ਦਿਲ ਦੀ) ਜਾਣਨ ਵਾਲਾ ਹੈਂ, ਪਰ, ਮੈਂ ਤੇਰੀ ਕਦਰ ਨਹੀਂ ਜਾਤੀ। ਨਾਨਕ (ਕਹਿੰਦਾ ਹੈ)! ॥੧॥
ਪਦ ਅਰਥ ਮੈਡਾ = ਮੇਰਾ। ਸਾਰ = ਕਦਰ ॥੧॥
SikhNet (Spanish)pues, oh Señor, eres Todo Sabio y no hemos apreciado Tu Valor. (1)