ੴ

ਸਿੱਖਬਾਣੀ · SikhBani

ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥

taiddai simaran habh kichh ladham bikham na ddittham koee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gujri · Ang 520 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਤੈਡੈ ਸਿਮਰਣਿ. ਹਭੁ ਕਿਛੁ ਲਧਮੁ; ਬਿਖਮੁ. ਨ ਡਿਠਮੁ ਕੋਈ ॥

taiddai simaran. habh kichh ladham; bikham. na ddittham koee |

Sant Singh KhalsaBy Your meditative remembrance, I have found everything; nothing seems difficult to me.
Manmohan SinghBy Thine meditation I have found everything and have experienced or seen no difficulty.
Manmohan Singh (Punjabi)ਤੇਰੀ ਬੰਦਗੀ ਦੁਆਰਾ ਮੈਨੂੰ ਸਾਰਾ ਕੁਝ ਲੱਭ ਪਿਆ ਹੈ ਅਤੇ ਮੈਨੂੰ ਕੋਈ ਔਕੜ ਪੇਸ਼ ਨਹੀਂ ਆਈ।
Fareedkot Teekaਤੇਰੇ ਸਿਮਰਨ ਕਰਨੇ ਸੇ ਮੈਂ (ਹਭੁ) ਸਭ ਕੁਛ (ਲਧਮੁ) ਪਾਇ ਲੀਆ ਹੈ ਔਰ (ਬਿਖਮੁ) ਕਠਨਤਾ ਕੋਈ ਨਹੀਂ ਦੇਖੀ॥
Prof. Sahib Singh(ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ।

ਪਦ ਅਰਥ ਤੈਡੈ ਸਿਮਰਣਿ = ਤੇਰੇ ਸਿਮਰਨ ਨਾਲ। ਹਭੁ ਕਿਛੁ = ਸਭ ਕੁਝ, ਹਰੇਕ ਚੀਜ਼। ਕੋਈ ਬਿਖਮੁ = ਕੋਈ ਔਖ।

SikhNet (Spanish)Contemplándote, oh Señor, obtengo todo y no tengo que cargar con ninguna pena.

ਜਿਸੁ ਪਤਿ ਰਖੈ ਸਚਾ ਸਾਹਿਬੁ; ਨਾਨਕ. ਮੇਟਿ ਨ ਸਕੈ ਕੋਈ ॥੨॥

jis pat rakhai sachaa saahib; naanak. mett na sakai koee |2|

Sant Singh KhalsaOne whose honor the True Lord Master has preserved - O Nanak, no one can dishonor him. ||2||
Manmohan SinghNanak, he whose honour the True Lord preserves, him no one can dishonour.
Manmohan Singh (Punjabi)ਨਾਨਕ, ਜਿਸ ਦੀ ਪੱਤ ਆਬਰੂ ਸੱਚਾ ਸੁਆਮੀ ਬਚਾਉਂਦਾ ਹੈ, ਉਸ ਨੂੰ ਕੋਈ ਬੇਇੱਜ਼ਤ ਨਹੀਂ ਕਰ ਸਕਦਾ।
Fareedkot Teekaਹੇ ਸਚਾ ਸਾਹਿਬ! ਜਿਸ ਕੇ ਤੂੰ ਪਤਿ ਰਾਖਤਾ ਹੈ, ਤਿਸ ਕੋ ਕੋਈ ਮਿਟਾਇ ਨਹੀਂ ਸਕਤਾ ਹੈ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ ॥੨॥

ਪਦ ਅਰਥ ਜਿਸੁ = ਜਿਸ ਦੀ ॥੨॥

SikhNet (Spanish)Nadie puede humillar el honor de aquél a quien Tú proteges,. (2)
Answers quote the Granth verbatim with Ang citations. AI commentary is not Gurbani and not a religious ruling.