ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਪਾਈਅਨਿ ਸਭਿ ਨਿਧਾਨ; ਤੇਰੈ ਰੰਗਿ ਰਤਿਆ ॥
paaeean sabh nidhaan; terai rang ratiaa |
Sant Singh KhalsaAll treasures are obtained, when we are attuned to Your Love.
Manmohan SinghImbued with Thy love, O Lord, all the treasure are obtained.
Manmohan Singh (Punjabi)ਤੇਰੇ ਪ੍ਰੇਮ ਨਾਲ ਰੰਗੀਜਣ ਦੁਆਰਾ, ਹੇ ਪ੍ਰਭੂ! ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਤੇਰੇ ਪ੍ਰੇਮ ਮੇਂ ਮਸਤ ਹੋਇਓਂ ਕੋ ਸਭ ਪ੍ਰਕਾਰ ਕੇ ਖਜਾਨੇ ਮਿਲਤੇ ਹੈਂ॥
Prof. Sahib Singh(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ।ਪਦ ਅਰਥ ਪਾਈਅਨਿ = ਪਾਏ ਜਾਂਦੇ ਹਨ {ਵਿਆਕਰਣ ਅਨੁਸਾਰ ਇਹ ਲਫ਼ਜ਼ 'ਪਾਇਨਿ' ਤੋਂ 'ਕਰਮ ਵਾਚ' Passive Voice ਹੈ}।
SikhNet (Spanish)Imbuido en Tu Amor, obtengo todos los Tesoros; habitando en Ti, ni me arrepiento ni me lamento.
ਨ ਹੋਵੀ ਪਛੋਤਾਉ; ਤੁਧ ਨੋ ਜਪਤਿਆ ॥
n hovee pachhotaau; tudh no japatiaa |
Sant Singh KhalsaOne does not have to suffer regret and repentance, when he meditates on You.
Manmohan SinghBy contemplating on Thee, repentance overtakes not the mortal.
Manmohan Singh (Punjabi)ਤੇਰਾ ਸਿਮਰਨ ਕਰਨ ਦੁਆਰਾ ਪ੍ਰਾਣੀ ਨੂੰ ਪਸਚਾਤਾਪ ਨਹੀਂ ਵਿਆਪਦਾ।
Fareedkot Teekaਤੇਰੇ ਕੋ ਜਪਤਿਆਂ ਹੋਇਆਂ ਕਿਸੀ ਪ੍ਰਕਾਰ ਕਾ ਪਸਚਾਤਾਪ ਨਹੀਂ ਹੋਤਾ॥
Prof. Sahib Singhਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ)।
SikhNet (Spanish)Tus Sirvientes se apoyan en Ti, pues no hay nadie que Te iguale.
ਪਹੁਚਿ. ਨ ਸਕੈ ਕੋਇ; ਤੇਰੀ ਟੇਕ ਜਨ ॥
pahuch. na sakai koe; teree ttek jan |
Sant Singh KhalsaNo one can equal Your humble servant, who has Your Support.
Manmohan SinghThy slave has Thine support, None can equal him.
Manmohan Singh (Punjabi)ਤੇਰੇ ਗੋਲੇ ਨੂੰ ਤੇਰਾ ਹੀ ਆਸਰਾ ਹੈ। ਕੋਈ ਭੀ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
Fareedkot Teekaਜਿਸ ਜਨ ਕਉ ਤੇਰੀ (ਟੇਕ) ਸਰਣ ਓਟ ਹੈ ਵਾ ਤਿਸ ਕੋ ਕੋਈ ਪਹੁੰਚ ਨਹੀਂ ਸਕਤਾ ਹੈ॥
Prof. Sahib Singhਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
SikhNet (Spanish)Gloria al Perfecto Guru; enalteciéndolo en la mente, uno vive en Éxtasis.
ਗੁਰ ਪੂਰੇ ਵਾਹੁ ਵਾਹੁ; ਸੁਖ ਲਹਾ ਚਿਤਾਰਿ ਮਨ ॥
gur poore vaahu vaahu; sukh lahaa chitaar man |
Sant Singh KhalsaWaaho! Waaho! How wonderful is the Perfect Guru! Cherishing Him in my mind, I obtain peace.
Manmohan SinghWonderful! wonderful! is the Perfect Guru by cherishing him in my mind, I attain peace.
Manmohan Singh (Punjabi)ਸੁਬਹਾਨ! ਸੁਬਹਾਨ! ਹਨ ਪੂਰਨ ਗੁਰਦੇਵ ਜੀ। ਚਿੱਤ ਵਿੱਚ ਉਨ੍ਹਾਂ ਨੂੰ ਚੇਤੇ ਕਰ ਕੇ ਮੈਂ ਆਰਾਮ ਪਾਉਂਦਾ ਹਾਂ।
Fareedkot Teekaਪੂਰਨ ਗੁਰੋਂ ਕਾ (ਵਾਹੁ ਵਾਹੁ) ਧੰਨ੍ਯਬਾਦ ਹੈ, ਜਿਨ ਕੇ ਬਚਨ ਸਿਮਰਨ ਕਰਨੇ ਸੇ ਮਨ ਮੇਂ ਸੁਖ ਕੋ ਲਹਾ, ਭਾਵ ਪਾਵਾਂਗਾ॥
Prof. Sahib Singhਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ।ਪਦ ਅਰਥ ਵਾਹੁ ਵਾਹੁ = ਸ਼ਾਬਾਸ਼।
SikhNet (Spanish)Es por un Destino perfecto que recibimos del Guru
ਗੁਰ ਪਹਿ ਸਿਫਤਿ ਭੰਡਾਰੁ; ਕਰਮੀ ਪਾਈਐ ॥
gur peh sifat bhanddaar; karamee paaeeai |
Sant Singh KhalsaThe treasure of the Lord's Praise comes from the Guru; by His Mercy, it is obtained.
Manmohan SinghWith the Guru is the treasure of Lord, praise and through Guru's grace, it is attained.
Manmohan Singh (Punjabi)ਗੁਰਾਂ ਪਾਸ ਸੁਆਮੀ ਦੀ ਕੀਰਤੀ ਦਾ ਖਜਾਨਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਪਾਇਆ ਜਾਂਦਾ ਹੈ।
Fareedkot Teekaਅਕਾਲ ਪੁਰਖ ਕੀ ਉਸਤਤ ਕਾ ਭੰਡਾਰਾ ਗੁਰੋਂ ਕੇ ਪਾਸ ਹੈ, ਬਡੇ (ਕਰਮੀ) ਭਾਗੋਂ ਸੇ ਪ੍ਰਾਪਤ ਹੋਤਾ ਹੈ॥
Prof. Sahib Singhਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਤੇ ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ।ਪਦ ਅਰਥ ਪਹਿ = ਪਾਸ। ਕਰਮੀ = (ਪ੍ਰਭੂ ਦੀ) ਮੇਹਰ ਨਾਲ।
SikhNet (Spanish)el Tesoro de la Alabanza del Señor, y cuando el Verdadero Guru es Misericordioso con nosotros, e
ਸਤਿਗੁਰ ਨਦਰਿ ਨਿਹਾਲ; ਬਹੁੜਿ. ਨ ਧਾਈਐ ॥
satigur nadar nihaal; bahurr. na dhaaeeai |
Sant Singh KhalsaWhen the True Guru bestows His Glance of Grace, one does not wander any more.
Manmohan SinghWhen the True Guru looks with favour, the mortal wanders not again.
Manmohan Singh (Punjabi)ਜਦ ਸੱਚੇ ਗੁਰੂ ਜੀ ਮਿਹਰ ਨਾਲ ਤੱਕਦੇ ਹਨ, ਤਾਂ ਪ੍ਰਾਣੀ, ਮੁੜ ਕੇ, ਭੰਬਲ ਭੂਸੇ ਨਹੀਂ ਖਾਂਦਾ ਹੈ।
Fareedkot Teekaਜਬ ਸਤਗੁਰੁ ਅਪਨੀ ਕ੍ਰਿਪਾ ਦ੍ਰਿਸਟਿ ਸੇ ਨਿਹਾਲ ਕਰਤੇ ਹੈਂ ਫਿਰ ਚੌਰਾਸੀ ਮੇਂ ਨਾਹੀਂ ਦੌੜੀਤਾ ਹੈ॥
Prof. Sahib Singhਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।ਪਦ ਅਰਥ ਬਹੁੜਿ = ਫਿਰ, ਮੁੜ। ਧਾਈਐ = ਭਟਕੀਦਾ ਹੈ।
SikhNet (Spanish)ntonces somos redimidos y ya no volvemos más a la ronda de nacimientos y muertes.
ਰਖੈ ਆਪਿ ਦਇਆਲੁ; ਕਰਿ ਦਾਸਾ ਆਪਣੇ ॥
rakhai aap deaal; kar daasaa aapane |
Sant Singh KhalsaThe Merciful Lord preserves him - He makes him His own slave.
Manmohan SinghMaking man His own serf, the Merciful Master Himself protects Him.
Manmohan Singh (Punjabi)ਇਨਸਾਨ ਨੂੰ ਆਪਣਾ ਨਿੱਜ ਦਾ ਨਫਰ ਬਣਾ, ਮਿਹਰਬਾਨ ਮਾਲਕ ਖੁਦ ਉਸ ਦੀ ਰੱਖਿਆ ਕਰਦਾ ਹੈ।
Fareedkot Teekaਦਿਆਲੂ ਪਰਮੇਸ੍ਵਰ ਅਪਨੇ ਦਾਸੋਂ ਕੋ ਆਪ ਦਇਆ ਕਰ ਕੇ ਰਖਿਆ ਕਰਤਾ ਹੈ॥
Prof. Sahib Singhਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ।
SikhNet (Spanish)Con Infinita Compasión, el Señor protege a Sus Sirvientes,
ਹਰਿ ਹਰਿ, ਹਰਿ ਹਰਿ ਨਾਮੁ; ਜੀਵਾ ਸੁਣਿ ਸੁਣੇ ॥੭॥
har har, har har naam; jeevaa sun sune |7|
Sant Singh KhalsaListening, hearing the Name of the Lord, Har, Har, Har, Har, I live. ||7||
Manmohan SinghI live by continuously hearing the Lord, Lord, Lord, Lord's Name.
Manmohan Singh (Punjabi)ਮੈਂ ਹਰੀ, ਹਰੀ, ਹਰੀ, ਹਰੀ, ਦਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਜੀਊਦਾਂ ਹਾਂ।
Fareedkot Teekaਹੇ ਹਰੀ! ਤੇਰੇ ਹਰੇਕ ਨਾਮ ਹਰ ਪ੍ਰਕਾਰ ਹਰ ਕਿਸੀ ਸੇ ਸੁਣ ਕਰ ਜੀਵਤਾ ਹੂੰ॥੭॥
Prof. Sahib Singhਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥ਪਦ ਅਰਥ ਸੁਣਿ ਸੁਣੇ = ਸੁਣਿ ਸੁਣਿ ॥੭॥
SikhNet (Spanish)y así uno vive escuchando siempre el Nombre del Señor, Jar, Jar, Jar, Jar. (7)