ਨਾਮੁ ਅਵਖਧੁ ਨਾਮੁ ਆਧਾਰੁ, ਅਰੁ ਨਾਮੁ ਸਮਾਧਿ ਸੁਖੁ; ਸਦਾ ਨਾਮ ਨੀਸਾਣੁ ਸੋਹੈ ॥
naam avakhadh naam aadhaar, ar naam samaadh sukh; sadaa naam neesaan sohai |
Sant Singh KhalsaThe Naam, the Name of the Lord, is our medicine; the Naam is our support; the Naam is the peace of Samaadhi. The Naam is the insignia which embellishes us forever.
Manmohan SinghThe Name is thy medicine, the Name thy mainstay, the Name thy peace of trance and the stamp of the Lord's Name ever embellishes thee.
Manmohan Singh (Punjabi)ਨਾਮ ਤੇਰੀ ਦਵਾਈ ਹੈ, ਨਾਮ ਤੇਰਾ ਆਸਰਾ, ਨਾਮ ਹੀ ਤੇਰਾ ਸਮਾਧੀ ਦਾ ਆਰਾਮ ਅਤੇ ਪ੍ਰਭੂ ਦੇ ਨਾਮ ਦੀ ਮੋਹਰ ਹੀ ਤੈਨੂੰ ਹਮੇਸ਼ਾਂ ਸ਼ਸ਼ੋਭਤ ਕਰਦੀ ਹੈ।
Fareedkot Teekaਨਾਮ ਕਾ ਹੀ ਔਸਧ ਕੀਆ ਔਰ ਨਾਮ ਕਾ ਹੀ ਆਪ ਨੇ (ਆਧਾਰ) ਆਸਰਾ ਕੀਆ ਹੈ ਔਰ ਨਾਮ ਕਾ ਜਾਪ ਹੀ ਆਪ ਕੋ ਸਮਾਧੀ ਕਾ ਸੁਖ ਹੈ ਪੁਨਾ ਨਾਮ ਕਾ ਹੀ (ਨੀਸਾਣੁ) ਨਿਸਾਨ ਅਰਥਾਤ ਝੰਡਾ ਵਾ ਪਰਵਾਨਾ ਆਪ ਕੇ ਹਾਥ ਮੇਂ ਸੋਭਾ ਪਾਵਤਾ ਹੈ॥
Prof. Sahib Singhਅਕਾਲ ਪੁਰਖ ਦਾ ਨਾਮ (ਸਾਰੇ ਰੋਗਾਂ ਦੀ) ਦਵਾਈ ਹੈ, ਨਾਮ (ਸਭ ਦਾ) ਆਸਰਾ ਹੈ ਅਤੇ ਨਾਮ ਹੀ ਸਮਾਧੀ ਵਾਲਾ ਆਨੰਦ ਹੈ; ਅਕਾਲ ਪੁਰਖ ਦੇ ਨਾਮ ਦਾ ਝੰਡਾ ਸਦਾ ਸੋਭ ਰਿਹਾ ਹੈ।ਪਦ ਅਰਥ ਅਵਖਧੁ = ਦਵਾਈ, ਜੜੀ-ਬੂਟੀ। ਸਮਾਧਿ ਸੁਖੁ = ਉਹ ਸੁਖ ਜੋ ਸਮਾਧੀ ਲਾਇਆਂ ਮਿਲਦਾ ਹੈ। ਨਾਮ ਨੀਸਾਣੁ = ਨਾਮ ਦਾ ਝੰਡਾ। ਸੋਹੈ = ਸੋਭਦਾ ਹੈ।
SikhNet (Spanish)El Naam es nuestra Medicina, es nuestro Soporte, el Naam es la Paz de Samadhi, el Naam es la Insignia que nos embellece para siempre.
ਰੰਗਿ ਰਤੌ ਨਾਮ ਸਿਉ; ਕਲ ਨਾਮੁ ਸੁਰਿ ਨਰਹ ਬੋਹੈ ॥
rang ratau naam siau; kal naam sur narah bohai |
Sant Singh KhalsaKAL is imbued with the Love of the Naam, the Naam which is the fragrance of gods and human beings.
Manmohan SinghThou are imbued with love of the Lord's Name and the beauteous Name perfumes the God's and men.
Manmohan Singh (Punjabi)ਤੂੰ ਪ੍ਰਭੂ ਦੇ ਨਾਮ ਦੇ ਪਿਆਰ ਨਾਲ ਰੰਗਿਆ ਹੋਇਆ ਹੈ ਅਤੇ ਸੁੰਦਰ ਨਾਮ ਦੇਵਤਿਆਂ ਅਤੇ ਮਨੁਸ਼ਾਂ ਨੂੰ ਸੁੰਗਧਤ ਕਰ ਦਿੰਦਾ ਹੈ।
Fareedkot Teekaਤਿਸ ਵਾਹਿਗੁਰੂ ਕੇ ਨਾਮ ਰੰਗ ਸਾਥ ਆਪ ਰਤੇ ਹੋ, ਜਿਸ (ਕਲ) ਸੁੰਦਰ ਨਾਮ ਨੇ (ਸੁਰ) ਦੇਵਤੇ (ਨਰ) ਮਨੁਸ਼ ਆਦੀ ਸਭੀ ਜਸ ਰੂਪੀ (ਬੋਹੈ) ਸੁਗੰਧੀ ਸਹਿਤ ਕੀਏ ਹੈਂ॥
Prof. Sahib Singhਹੇ ਕਲ੍ਯ੍ਯਸਹਾਰ! ਹਰਿ-ਨਾਮ ਦੀ ਬਰਕਤਿ ਨਾਲ ਹੀ (ਗੁਰੂ ਅੰਗਦ) ਰੰਗ ਵਿਚ ਰੱਤਾ ਹੋਇਆ ਹੈ। ਇਹ ਨਾਮ ਦੇਵਤਿਆਂ ਤੇ ਮਨੁੱਖਾਂ ਨੂੰ ਸੁਗੰਧਿਤ ਕਰ ਰਿਹਾ ਹੈ।ਪਦ ਅਰਥ ਰੰਗਿ ਰਤੌ = ਰੰਗ ਵਿਚ ਰੱਤਾ ਹੋਇਆ। ਨਾਮ ਸਿਉ = ਨਾਮ ਦੀ ਬਰਕਤਿ ਨਾਲ। ਸੁਰਿ = ਦੇਵਤੇ। ਨਰਹ = ਮਨੁੱਖਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ। ਕਲ = ਹੇ ਕਲ੍ਯ੍ਯਸਹਾਰ!
SikhNet (Spanish)Kal vive enamorado del Naam, el Naam que es la Fragancia de dioses y seres humanos.
ਨਾਮ ਪਰਸੁ ਜਿਨਿ ਪਾਇਓ; ਸਤੁ ਪ੍ਰਗਟਿਓ ਰਵਿ ਲੋਇ ॥
naam paras jin paaeo; sat pragattio rav loe |
Sant Singh KhalsaWhoever obtains the Naam, the Philosopher's Stone, becomes the embodiment of Truth, manifest and radiant throughout the world.
Manmohan SinghWhosoever finds the philosopher's stone of the Name, he becomes the embodiment of truth and the sun of his glory shines in the world.
Manmohan Singh (Punjabi)ਜੋ ਕੋਈ ਨਾਮ ਦੇ ਪਾਰਸ ਨੂੰ ਪਾ ਲੈਂਦਾ ਹੈ, ਉਹ ਸੱਚ ਦਾ ਸਰੂਪ ਥੀ ਵੰਞਦਾ ਹੈ ਅਤੇ ਉਸ ਦੀ ਪ੍ਰਭਤਾ ਦਾ ਸੂਰਜ ਸੰਸਾਰ ਅੰਦਰ ਚਮਕਦਾ ਹੈ।
Fareedkot Teekaਹੇ ਸਤਿਗੁਰੋ! ਆਪ ਤੇ ਜਿਨੋਂ ਨੇ ਨਾਮ ਕਾ (ਪਰਸੁ) ਮਿਲਨਾ ਵਾ ਕੁਹਾੜਾ ਪਾਯਾ ਹੈ, ਤਿਸੀ ਤੇ ਆਪ ਕਾ (ਸਤੁ) ਜਸ ਸੂਰਜ ਲੋਕ ਪ੍ਰਯੰਤ ਲੋਕੋਂ ਮੇਂ; ਵਾ ਸੂਰਜ ਕੇ ਪ੍ਰਕਾਸ਼ ਵਤ ਸਰਬ ਮੇਂ ਪ੍ਰਗਟ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਨਾਮ ਦੀ ਛੋਹ (ਗੁਰੂ ਅੰਗਦ ਦੇਵ ਜੀ) ਤੋਂ ਪ੍ਰਾਪਤ ਕੀਤੀ ਹੈ, ਉਸ ਦਾ ਸਤ ਧਰਮ-ਰੂਪ ਸੂਰਜ ਸੰਸਾਰ ਵਿਚ ਚਮਕ ਪਿਆ ਹੈ।ਪਦ ਅਰਥ ਪਰਸੁ = ਛੋਹ। ਜਿਨਿ = ਜਿਸ ਨੇ। ਸਤੁ ਰਵਿ = ਸਤ ਸਰਬ-ਰੂਪ ਸੂਰਜ। ਲੋਇ = ਸ੍ਰਿਸ਼ਟੀ ਵਿਚ।
SikhNet (Spanish)Quien sea que obtiene el Naam, la Piedra Filosofal, se vuelve la Encarnación de la Verdad, Manifiesta y Radiante a través del mundo.
ਦਰਸਨਿ ਪਰਸਿਐ ਗੁਰੂ ਕੈ; ਅਠਸਠਿ ਮਜਨੁ ਹੋਇ ॥੮॥
darasan parasiai guroo kai; atthasatth majan hoe |8|
Sant Singh KhalsaGazing upon the Blessed Vision of the Guru's Darshan, it is as if one has bathed at the sixty-eight sacred shrines of pilgrimage. ||8||
Manmohan SinghSeeing the Guru's vision, one attains unto the merit of the ablution at the sixty-eight places of pilgrimage.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਇਨਸਾਨ ਅਠਾਹਟ ਤੀਰਥਾਂ ਦੇ ਇਸ਼ਨਾਨ ਦੇ ਫਲ ਨੂੰ ਪਾ ਲੈਂਦਾ ਹੈ।
Fareedkot Teekaਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਕੇ ਦਰਸਨ ਪਰਸਨੇ ਤੇ ਅਰਥਾਤ ਕਰਨੇ ਸੇ ਅਠਾਹਠ ਤੀਰਥੋਂ ਕੇ ਇਸ਼ਨਾਨ ਕਾ ਫਲ੍ਹ ਪ੍ਰਾਪਤ ਹੋਤਾ ਹੈ॥੮॥
Prof. Sahib Singhਸਤਿਗੁਰੂ (ਅੰਗਦ ਦੇਵ ਜੀ) ਦਾ ਦਰਸ਼ਨ ਕਰਨ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ॥੮॥ਪਦ ਅਰਥ ਦਰਸਨਿ ਪਰਸਿਐ = ਦਰਸਨ ਕਰਨ ਨਾਲ। ਅਠਸਠਿ = ਅਠਾਹਠ ਤੀਰਥ। ਮਜਨੁ = ਇਸ਼ਨਾਨ। ਸਤੁ = ਉੱਚਾ ਆਚਰਨ ॥੮॥
SikhNet (Spanish)Teniendo la Bendita Visión del Darshan del Guru, es mucho más valioso que haberse bañado en los sesenta y ocho lugares de peregrinaje. (8)