ੴ

ਸਿੱਖਬਾਣੀ · SikhBani

Ang 1392

Sri Guru Granth Sahib · Svaiyay Second Mehl · 6 shabads, 34 lines
Translations
Shabad Bhatt Kalh Sahar Svaiyay Second Mehl

ਸਦਾ ਅਕਲ ਲਿਵ ਰਹੈ; ਕਰਨ ਸਿਉ ਇਛਾ ਚਾਰਹ ॥

sadaa akal liv rahai; karan siau ichhaa chaarah |

Sant Singh KhalsaYour mind remains lovingly attuned to the Lord forever; You do whatever you desire.
Manmohan SinghThy intellect ever abides in the Lord's love and thou yoke (graze) thine organs according to thy will.
Manmohan Singh (Punjabi)ਤੇਰੀ ਬੁਧੀ ਹਮੇਸ਼ਾਂ ਹੀ ਪ੍ਰਭੂ ਦੀ ਪ੍ਰੀਤ ਅੰਦਰ ਵਸਦੀ ਹੈ ਅਤੇ ਤੂੰ ਆਪਣੀਆਂ ਇੰਦ੍ਰੀਆਂ ਨੂੰ ਆਪਣੀ ਮਰਜੀ ਅਨੁਸਾਰ ਜੋੜਦਾ (ਚਾਰਦਾ) ਹੈ।
Fareedkot Teekaਆਪ ਕੀ (ਲਿਵ) ਬ੍ਰਿਤੀ ਸਦਾ (ਅਕਲ) ਕਲਪਨਾ ਸੇ ਰਹਿਤ ਹੀ ਰਹਿਤੀ ਹੈ ਔਰ ਅਪਨੀ ਇਛਾ ਅਨੁਸਾਰ (ਕਰਨ) ਇੰਦ੍ਰੀਓਂ ਕੋ ਬਿਚਾਰਤੇ ਹੋ, ਭਾਵ ਅਪਨੇ ਇੰਦ੍ਰੈ ਦਮਨ ਕੀਏ ਹੈਂ॥
Prof. Sahib Singh(ਹੇ ਗੁਰੂ ਅੰਗਦ!) ਤੇਰੀ ਬ੍ਰਿਤੀ ਸਦਾ ਅਕਾਲ ਪੁਰਖ ਵਿਚ ਟਿਕੀ ਰਹਿੰਦੀ ਹੈ, ਕਰਣੀ ਵਿਚ ਤੂੰ ਸੁਤੰਤਰ ਹੈਂ (ਭਾਵ, ਤੇਰੇ ਉਤੇ ਮਾਇਆ ਆਦਿਕ ਦਾ ਬਲ ਨਹੀਂ ਪੈ ਸਕਦਾ)।

ਪਦ ਅਰਥ ਅਕਲ = ਕਲਾ (ਅੰਗ) ਰਹਿਤ, ਇਕ-ਰਸ ਸਰਬ-ਵਿਆਪਕ ਪ੍ਰਭੂ। ਲਿਵ = ਬ੍ਰਿਤੀ। ਕਰਨ ਸਿਉ = ਕਰਨੀ ਵਿਚ। ਇਛਾ ਚਾਰਹ = ਸੁਤੰਤਰ।

SikhNet (Spanish)Tu mente permanece amorosamente entonada al Señor por siempre. Haces lo que deseas,

ਦ੍ਰੁਮ ਸਪੂਰ ਜਿਉ ਨਿਵੈ; ਖਵੈ ਕਸੁ, ਬਿਮਲ ਬੀਚਾਰਹ ॥

drum sapoor jiau nivai; khavai kas, bimal beechaarah |

Sant Singh KhalsaLike the tree heavy with fruit, You bow in humility, and endure the pain of it; You are pure of thought.
Manmohan SinghImmaculate are thine thoughts and thou bend low in humility like the fruit-laden tree and thou endure the sufferings of being fruitful.
Manmohan Singh (Punjabi)ਪਵਿੱਤਰ ਹਨ ਤੇਰੇ ਖਿਆਲ ਅਤੇ ਫਲ ਨਾਲ ਭਰੇ ਹੋਏ ਬਿਰਛ ਦੀ ਮਾਨੰਦ ਤੂੰ ਨਿਮਰਤਾ ਅੰਦਰ ਨਿਉਂਦਾ ਹੈ ਅਤੇ ਫਲਦਾਰ ਹੋਣ ਦਾ ਦੁਖ ਸਹਾਰਦਾ ਹੈ।
Fareedkot Teekaਜੈਸੇ ਬ੍ਰਿਛ ਫਲੋਂ ਸਾਥ ਪੂਰਨ ਹੂਆ ਨਿਵਤਾ ਹੈ, ਤੈਸੇ ਆਪ ਸਰਬ ਸਾਮਰਥ ਹੋ ਕਰ ਨਿਮਰਤਾ ਸੰਯੁਗਤ ਹੋ, ਕਿਉਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਤਾੜਨਾ ਰੂਪੀ (ਕਸੁ) ਕਸੌਟੀ (ਖਵੈ) ਸਹਾਰ ਕਰ ਨਿਰਮਲ ਵੀਚਾਰਵਾਨ ਭਏ ਹੋ॥
Prof. Sahib Singhਜਿਵੇਂ ਫਲ ਵਾਲਾ ਰੁੱਖ ਨਿਊਂਦਾ ਹੈ ਤੇ ਖੇਚਲ ਸਹਾਰਦਾ ਹੈ, ਤਿਵੇਂ (ਗੁਰੂ ਅੰਗਦ ਦੀ) ਨਿਰਮਲ ਵਿਚਾਰ ਹੈ, (ਭਾਵ, ਗੁਰੂ ਅੰਗਦ ਭੀ ਇਸੇ ਤਰ੍ਹਾਂ ਨਿਊਂਦਾ ਹੈ, ਤੇ ਸੰਸਾਰੀ ਜੀਵਾਂ ਦੀ ਖ਼ਾਤਰ ਖੇਚਲ ਸਹਾਰਦਾ ਹੈ)।

ਪਦ ਅਰਥ ਦ੍ਰੁਮ = ਰੁੱਖ। ਸਪੂਰ = (ਫਲਾਂ ਨਾਲ) ਭਰਿਆ ਹੋਇਆ। ਖਵੈ = ਸਹਾਰਦਾ ਹੈ। ਕਸੁ = ਖੇਚਲ। ਬਿਮਲ = ਨਿਰਮਲ।

SikhNet (Spanish)como el árbol cargado de fruta, te postras en Humildad y soportas el dolor se eso, eres Puro de pensamiento.

ਇਹੈ ਤਤੁ ਜਾਣਿਓ; ਸਰਬ ਗਤਿ ਅਲਖੁ ਬਿਡਾਣੀ ॥

eihai tat jaanio; sarab gat alakh biddaanee |

Sant Singh KhalsaYou realize this reality, that the Lord is All-pervading, Unseen and Amazing.
Manmohan SinghThou realise this reality, that unseen and wondrous is the Omnipresent Lord.
Manmohan Singh (Punjabi)ਤੂੰ ਇਸ ਅਸਲੀਅਤ ਨੂੰ ਅਨੁਭਵ ਕਰਦਾ ਹੈ ਕਿ ਅਦ੍ਰਿਸ਼ਟ ਅਤੇ ਅਦਭੁਤ ਹੈ ਸਰਬ-ਵਿਆਪਕ ਸੁਆਮੀ।
Fareedkot Teekaਜੋ ਅਲਖ ਔ (ਬਿਡਾਣੀ) ਅਸਚਰਜ ਰੂਪ ਚੇਤਨ ਸਰਬ ਮੇਂ (ਗਤਿ) ਪ੍ਰਾਪਤ ਰੂਪ ਹੈ (ਇਹੈ) ਇਸ ਕੋ ਆਪ ਨੇ (ਤਤ) ਸਾਰ ਰੂਪ ਜਾਣਿਆ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਇਹ ਭੇਤ ਪਾ ਲਿਆ ਹੈ ਕਿ ਅਚਰਜ ਤੇ ਅਲੱਖ ਹਰੀ ਸਰਬ-ਵਿਆਪਕ ਹੈ।

ਪਦ ਅਰਥ ਤਤੁ = ਭੇਤ। ਸਰਬ ਗਤਿ = ਸਰਬ ਵਿਆਪਕ। ਅਲਖੁ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ। ਬਿਡਾਣੀ = ਅਸਚਰਜ।

SikhNet (Spanish)Estás conciente de que Dios es Todo Prevaleciente, No Visto y Asombroso,

ਸਹਜ ਭਾਇ ਸੰਚਿਓ; ਕਿਰਣਿ ਅੰਮ੍ਰਿਤ, ਕਲ ਬਾਣੀ ॥

sehaj bhaae sanchio; kiran amrit, kal baanee |

Sant Singh KhalsaWith intuitive ease, You send forth the rays of the Ambrosial Word of power.
Manmohan SinghWith the ambrosial and beauteous rays of the Guru's word, thou have all-too-spontaneously irrigated the mortals.
Manmohan Singh (Punjabi)ਗੁਰਬਾਣੀ ਦੀਆਂ ਸੁਧਾ ਸਰੂਪ ਅਤੇ ਸੁੰਦਰ ਸੁਆਵਾਂ ਨਾਲ ਤੂੰ ਪ੍ਰਾਣੀਆਂ ਨੂੰ ਸੁਤੇ ਸਿਧ ਹੀ ਸਿੰਚਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਰੂਪੀ ਚੰਦ੍ਰਮਾਂ ਕੀ ਬਾਣੀ ਰੂਪੀ ਕਿਰਣੋਂ ਦ੍ਵਾਰੇ ਆਪ ਨੇ ਰਿਦੇ ਮੇਂ ਸਾਂਤੀ ਭਾਵ ਰੂਪੀ ਸੁੰਦ੍ਰ ਅੰਮ੍ਰਿਤ ਸੰਚਨ ਕੀਆ ਹੈ; ਵਾ ਜੋ ਆਪ ਚੰਦ੍ਰਮਾਂ ਰੂਪ ਕੀ ਸਰਣ ਆਏ ਹੈਂ ਤਿਨੋਂ ਕੇ ਰਿਦੇ ਮੇਂ ਆਪਨੇ ਸਹਜ ਸੁਭਾਵਕ ਬਾਣੀ ਰੂਪੀ ਕਿਰਣੋਂ ਕਰ ਕੇ ਨਾਮ ਰੂਪੀ (ਕਲ) ਸੁੰਦਰ ਅੰਮ੍ਰਿਤ ਸਿੰਚਿਆ ਹੈ॥
Prof. Sahib Singhਅੰਮ੍ਰਿਤ-ਭਰੀ ਸੁੰਦਰ ਬਾਣੀ-ਰੂਪ ਕਿਰਣ ਦੁਆਰਾ (ਸੰਸਾਰੀ ਜੀਆਂ ਦੇ ਹਿਰਦੇ ਵਿਚ) ਤੂੰ ਸਹਜ ਸੁਭਾਇ ਹੀ ਅੰਮ੍ਰਿਤ ਸਿੰਜ ਰਿਹਾ ਹੈਂ।

ਪਦ ਅਰਥ ਸਹਜ ਭਾਇ = ਸਹਜ ਸੁਭਾਵਕ ਹੀ। ਕਿਰਣਿ = ਕਿਰਣ ਦੁਆਰਾ। ਕਲ = ਸੁੰਦਰ।

SikhNet (Spanish)con fácil intuición esparces los rayos del Poder de Tu Palabra Ambrosial.

ਗੁਰ ਗਮਿ ਪ੍ਰਮਾਣੁ, ਤੈ ਪਾਇਓ; ਸਤੁ ਸੰਤੋਖੁ ਗ੍ਰਾਹਜਿ ਲਯੌ ॥

gur gam pramaan, tai paaeo; sat santokh graahaj layau |

Sant Singh KhalsaYou have risen to the state of the certified Guru; you grasp truth and contentment.
Manmohan SinghThou have obtained the status of the accepted Guru and has grasped truth and contentment.
Manmohan Singh (Punjabi)ਤੂੰ ਮਕਬੂਲ ਗੁਰਾਂ ਦਾ ਦਰਜਾ ਪਰਾਪਤ ਕਰ ਲਿਆ ਹੈ ਅਤੇ ਸੱਚ ਤੋਂ ਸੰਤੁਸ਼ਟਤਾ ਨੂੰ ਗ੍ਰਹਿਨ ਕਰ ਲਿਆ ਹੈ।
Fareedkot Teekaਸਤਿਗੁਰੋਂ ਕੀ ਗੰਮਤਾ ਦੇਣੇ ਦ੍ਵਾਰੇ ਭਾਵ ਗ੍ਯਾਨ ਸੇ ਤੁਮਨੇ (ਪ੍ਰਮਾਣੁ) ਨਿਸਚਾ ਪਾਇਆ ਹੈ, ਤਿਸੀ ਤੇ ਆਪ ਨੇ ਸਤ ਸੰਤੋਖ ਆਦੀ ਗੁਣੋਂ ਕੋ (ਗ੍ਰਾਹਜਿ) ਗ੍ਰਹਿਣ ਕਰ ਲੀਆ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਗੁਰੂ (ਨਾਨਕ ਦੇਵ ਜੀ) ਵਾਲਾ ਦਰਜਾ ਹਾਸਲ ਕਰ ਲਿਆ ਹੈ, ਅਤੇ ਸਤ ਸੰਤੋਖ ਨੂੰ ਗ੍ਰਹਿਣ ਕਰ ਲਿਆ ਹੈ।

ਪਦ ਅਰਥ ਗੁਰ ਗਮਿ ਪ੍ਰਮਾਣੁ = ਗੁਰੂ ਨਾਨਕ ਵਾਲਾ ਦਰਜਾ। ਗਮਿ = ਗਮਯ, ਜਿਸ ਤਾਈਂ ਪਹੁੰਚ ਹੋ ਸਕੇ। ਗੁਰ ਗਮਿ = ਜਿੱਥੇ ਗੁਰੂ (ਨਾਨਕ) ਦੀ ਪਹੁੰਚ ਹੈ। ਪ੍ਰਮਾਣੁ = ਦਰਜਾ। ਗ੍ਰਾਹਜਿ ਲਯੌ = ਗ੍ਰਹਿਣ ਕਰ ਲਿਆ ਹੈ।

SikhNet (Spanish)Te has elevado al Estado Certificado de Guru, y tienes Verdad y Contentamiento.

ਹਰਿ ਪਰਸਿਓ, ਕਲੁ ਸਮੁਲਵੈ; ਜਨ ਦਰਸਨੁ ਲਹਣੇ ਭਯੌ ॥੬॥

har parasio, kal samulavai; jan darasan lahane bhayau |6|

Sant Singh KhalsaKAL proclaims, that whoever attains the Blessed Vision of the Darshan of Lehnaa, meets with the Lord. ||6||
Manmohan SinghProclaims Kalsahar, whosoever attains the vision of Lehna, he meets with his God.
Manmohan Singh (Punjabi)ਕਲਸਹਾਰ ਪੁਕਾਰਦਾ ਹੈ, ਜਿਸ ਕਿਸੇ ਨੂੰ ਲਹਿਣੇ ਦਾ ਦੀਦਾਰ ਪਰਾਪਤ ਹੋ ਜਾਂਦਾ ਹੈ, ਉਹ ਆਪਣੇ ਹਰੀ ਨੂੰ ਮਿਲ ਪੈਦਾ ਹੈ।
Fareedkot Teekaਸ੍ਰੀ 'ਕਲ' ਜੀ ਕਹਤੇ ਹੈਂ: ਹੇ ਸਤਿਗੁਰੋ! ਮੈਂ ਆਪ ਕੇ ਜਸ ਕੋ (ਸੰ) ਭਲੀ ਪ੍ਰਕਾਰ ਸੇ (ਮੁਲਵੈ) ਉਚਾਰਨ ਕਰਤਾ ਹੂੰ। ਜਿਨ ਜਨੋਂ ਕੋ ਹੇ ਸ੍ਰੀ ਲਹਣਾ ਰੂਪ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਕਾ ਦਰਸ਼ਨ ਭਯਾ ਹੈ, ਤਿਨ ਕੋ ਹਰੀ (ਪਰਸਿਓ) ਮਿਲਿਆ ਹੈ॥੬॥
Prof. Sahib Singhਕਲ੍ਯ੍ਯਸਹਾਰ (ਕਵੀ) ਉੱਚੀ ਪੁਕਾਰ ਕੇ ਆਖਦਾ ਹੈ- ਜਿਨ੍ਹਾਂ ਜਨਾਂ ਨੂੰ ਲਹਣੇ ਜੀ ਦਾ ਦਰਸ਼ਨ ਹੋਇਆ ਹੈ, ਉਹਨਾਂ ਨੇ ਅਕਾਲ ਪੁਰਖ ਨੂੰ ਪਰਸ ਲਿਆ ਹੈ' ॥੬॥

ਪਦ ਅਰਥ ਸਮੁਲਵੈ = ਉੱਚੀ ਪੁਕਾਰਦਾ ਹੈ। ਦਰਸਨੁ ਲਹਣੇ = ਲਹਣੇ ਜੀ ਦਾ ਦਰਸਨ। ਭਯੌ = ਹੋਇਆ ॥੬॥

SikhNet (Spanish)Kal proclama que quien sea que obtenga la Bendita Visión del Darshan de Lejna, conoce al Señor. (6)

Open this shabad →

Shabad Bhatt Kalh Sahar Svaiyay Second Mehl

ਮਨਿ, ਬਿਸਾਸੁ ਪਾਇਓ; ਗਹਰਿ ਗਹੁ ਹਦਰਥਿ ਦੀਓ ॥

man, bisaas paaeo; gehar gahu hadarath deeo |

Sant Singh KhalsaMy mind has faith, that the Prophet has given You access to the Profound Lord.
Manmohan SinghIn my mind is the belief that Nanak, the prophet, has blessed thee with the access to the profound Lord.
Manmohan Singh (Punjabi)ਮੇਰੇ ਚਿੱਤ ਵਿੱਚ ਯਕੀਨ ਹੈ ਅਤੇ ਪੈਗੰਬਰ ਨਾਨਕ ਨੇ ਤੈਨੂੰ ਡੂੰਘੇ ਪ੍ਰਭੂ ਦੀ ਪਹੁੰਚ ਪਰਦਾਨ ਕੀਤੀ ਹੈ।
Fareedkot Teekaਹੇ ਸਤਿਗੁਰੋ! ਆਪ ਨੇ ਮਨ ਮੇਂ (ਬਿਸਾਸੁ) ਨਿਸਚਾ ਪਾਇਆ ਹੈ, ਕਿਉਂ ਕਿ ਜੋ ਵਾਹਿਗੁਰੂ (ਗਹਰਿ) ਡੂੰਘਾ ਅਰਥਾਤ ਅਥਾਹ ਸਰੂਪ ਕੋ (ਹਦਰਥਿ) ਬਡੇ ਸਤਿਗੁਰ ਨਾਨਕ ਦੇਵ ਜੀ ਨੇ ਆਪ ਕੋ (ਗਹੁ) ਗ੍ਰਹਿਣ ਕਰਵਾਇ ਦੀਆ ਹੈ, ਭਾਵ ਪ੍ਰਾਪਤ ਕਰ ਦੀਆ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਆਪਣੇ ਮਨ ਵਿਚ ਸਰਧਾ ਪ੍ਰਾਪਤ ਕੀਤੀ ਹੈ, ਹਜ਼ੂਰ (ਗੁਰੂ ਨਾਨਕ ਜੀ) ਨੇ ਤੈਨੂੰ ਗੰਭੀਰ (ਹਰੀ) ਵਿਚ ਪਹੁੰਚ ਦੇ ਦਿੱਤੀ ਹੈ।

ਪਦ ਅਰਥ ਮਨਿ = ਮਨ ਵਿਚ। ਬਿਸਾਸੁ = ਸਰਧਾ। ਗਹਰਿ = ਗੰਭੀਰ (ਹਰੀ) ਵਿਚ। ਗਹੁ = ਪਹੁੰਚ। ਹਦਰਥਿ = ਹਜ਼ਰਤ ਨੇ, ਗੁਰੂ ਨਾਨਕ ਨੇ।

SikhNet (Spanish)Tengo total Fe de que el Profeta te ha dado acceso al Profundo Señor,

ਗਰਲ ਨਾਸੁ, ਤਨਿ ਨਠਯੋ; ਅਮਿਉ, ਅੰਤਰਗਤਿ ਪੀਓ ॥

garal naas, tan natthayo; amiau, antaragat peeo |

Sant Singh KhalsaYour body has been purged of the deadly poison; You drink the Ambrosial Nectar deep within.
Manmohan SinghThe fatal poison of sins has hastened away from the body and from within thee, thou in-drink the name Nectar.
Manmohan Singh (Punjabi)ਪਾਪਾਂ ਦੀ ਪ੍ਰਾਣ-ਨਾਸਕ ਜ਼ਹਿਰ ਤੇਰੀ ਦੇਹ ਤੋਂ ਦੌੜ ਗਈ ਹੈ ਅਤੇ ਤੂੰ ਆਪਣੇ ਅੰਦਰੋ ਹੀ ਨਾਮ-ਅੰਮ੍ਰਿਤ ਪਾਨ ਕਰਦਾ ਹੈ।
Fareedkot Teekaਤਿਸੀ ਤੇ ਜੀਵੋਂ ਕੇ ਨਾਸ ਕਰਨੇ ਵਾਲਾ ਜੋ ਵਿਸ਼ੇ ਵਾਸ਼ਨਾ ਰੂਪੀ ਜੈਹਰ ਥਾ, ਸੋ ਆਪ ਕੇ ਤਨ ਤੇ ਦੌੜ ਗਯਾ ਅਰਥਾਤ ਦੂਰ ਭਯਾ ਹੈ। ਕਿਉਂ ਕਿ ਰਿਦੇ ਅੰਦਰ ਮੇਂ ਜੋ (ਗਤਿ) ਪ੍ਰਾਪਤ ਰੂਪ ਆਤਮਾ ਅਨੰਦ ਰੂਪੀ ਅੰਮ੍ਰਿਤ ਹੈ ਤਿਸ ਕੋ ਆਪ ਨੇ ਪਾਨ ਕੀਆ ਹੈ॥
Prof. Sahib Singhਨਾਸ ਕਰਨ ਵਾਲਾ ਜ਼ਹਰ (ਭਾਵ, ਮਾਇਆ ਦਾ ਮੋਹ) ਤੇਰੇ ਸਰੀਰ ਵਿਚੋਂ ਨੱਸ ਗਿਆ ਹੈ ਅਤੇ ਤੂੰ ਅੰਤਰ ਆਤਮੇ ਨਾਮ-ਅੰਮ੍ਰਿਤ ਪੀ ਲਿਆ ਹੈ।

ਪਦ ਅਰਥ ਗਰਲ = ਵਿਹੁ, ਜ਼ਹਰ। ਤਨਿ = ਸਰੀਰ ਵਿਚੋਂ। ਅਮਿਓ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅੰਤਰ ਗਤਿ = ਆਤਮਾ ਦੇ ਵਿਚ, ਆਪਣੇ ਅੰਦਰ। ਪੀਓ = ਪੀਤਾ ਹੈ।

SikhNet (Spanish)tu cuerpo ha sido purgado de la poción venenosa y bebes del Profundo Néctar Ambrosial en Tu Interior.

ਰਿਦਿ ਬਿਗਾਸੁ ਜਾਗਿਓ; ਅਲਖਿ ਕਲ ਧਰੀ ਜੁਗੰਤਰਿ ॥

rid bigaas jaagio; alakh kal dharee jugantar |

Sant Singh KhalsaYour Heart has blossomed forth in awareness of the Unseen Lord, who has infused His Power throughout the ages.
Manmohan SinghThe unseen Lord, who has placed His power throughout all the ages, His Light has become manifest within his mind.
Manmohan Singh (Punjabi)ਜਿਸ ਅਦ੍ਰਿਸ਼ਟ ਪ੍ਰਭੂ ਨੇ ਆਪਣੀ ਸ਼ਕਤੀ ਸਾਰਿਆਂ ਯੁਗਾਂ ਅੰਦਰ ਰਖੀ ਹੈ, ਉਸ ਦਾ ਪ੍ਰਕਾਸ਼ ਉਸ ਦੇ ਹਿਰਦੇ ਅੰਦਰ ਪ੍ਰਗਟ ਥੀ ਗਿਆ ਹੈ।
Fareedkot Teekaਜਿਸ ਅਲਖ ਰੂਪ ਵਾਹਿਗੁਰੂ ਨੇ ਸਰਬ ਜੁਗੋਂ ਕੇ ਅੰਦਰ ਆਪਨੀ (ਕਲ) ਸਤਾ ਧਾਰਨ ਕਰੀ ਹੈ, ਤਿਸ ਕਾ ਗਿਆਨ ਰੂਪੀ ਪ੍ਰਕਾਸ ਆਪ ਕੇ ਰਿਦੇ ਮੇਂ ਜਾਗਿਆ ਅਰਥਾਤ ਪ੍ਰਗਟ ਹੂਆ ਹੈ॥
Prof. Sahib Singhਜਿਸ ਅਕਾਲ ਪੁਰਖ ਨੇ ਆਪਣੀ ਸੱਤਾ (ਸਾਰੇ) ਜੁਗਾਂ ਵਿਚ ਰੱਖੀ ਹੋਈ ਹੈ, ਉਸ ਦਾ ਪ੍ਰਕਾਸ਼ (ਗੁਰੂ ਅੰਗਦ ਦੇ) ਹਿਰਦੇ ਵਿਚ ਜਾਗ ਪਿਆ ਹੈ।

ਪਦ ਅਰਥ ਅਲਖਿ = ਅਕਾਲ ਪੁਰਖ ਨੇ। ਕਲ = ਸੱਤਾ। ਜੁਗੰਤਰਿ = ਜੁਗਾਂ ਵਿਚ। ਰਿਦਿ = ਹਿਰਦੇ ਵਿਚ। ਬਿਗਾਸੁ = ਪ੍ਰਕਾਸ਼।

SikhNet (Spanish)Tu corazón ha florecido en la Conciencia del Invisible Señor, Quien ha infundido Su Poder a través de la Épocas.

ਸਤਿਗੁਰੁ ਸਹਜ ਸਮਾਧਿ; ਰਵਿਓ ਸਾਮਾਨਿ ਨਿਰੰਤਰਿ ॥

satigur sehaj samaadh; ravio saamaan nirantar |

Sant Singh KhalsaO True Guru, You are intuitively absorbed in Samaadhi, with continuity and equality.
Manmohan SinghThou, O True Guru, are merged in the trance of equipoise of Him, who is equally contained amongst all.
Manmohan Singh (Punjabi)ਤੂੰ ਹੇ ਸੱਚੇ ਗੁਰਦੇਵ! ਉਸ ਦੀ ਅਡੋਲ ਤਾੜੀ ਅੰਦਰ ਲੀਨ ਹੋਇਆ ਹੋਇਆ ਹੈ, ਜੋ ਸਾਰਿਆ ਅੰਦਰ ਇਕ ਰਸ ਰਮਿਆ ਹੋਇਆ ਹੈ।
Fareedkot Teekaਜੋ ਸਰਬ ਮੇਂ ਏਕ ਸਮਾਨ ਹੋ ਕਰ ਨਿਰੰਤਰ (ਰਵਿਓ) ਵਿਆਪਕ ਹੋਇ ਰਹਿਆ ਹੈ ਤਿਸ ਅਕਾਲ ਪੁਰਖ ਮੇਂ, ਹੇ ਸਤਿਗੁਰ ਜੀ! ਆਪ ਕੀ ਸਹਜੇ ਹੀ ਸਮਾਧੀ ਲਗੀ ਹੂਈ ਹੈ॥
Prof. Sahib Singhਅਕਾਲ ਪੁਰਖ ਇਕ-ਰਸ ਸਭ ਦੇ ਅੰਦਰ ਵਿਆਪ ਰਿਹਾ ਹੈ, ਉਸ ਵਿਚ ਸਤਿਗੁਰੂ (ਅੰਗਦ ਦੇਵ) ਆਤਮਕ ਅਡੋਲਤਾ ਵਾਲੀ ਸਮਾਧੀ ਜੋੜੀ ਰੱਖਦਾ ਹੈ।

ਪਦ ਅਰਥ ਰਵਿਓ = ਵਿਆਪਕ ਹੈ। ਸਾਮਾਨਿ = ਇਕੋ ਜਿਹਾ। ਨਿਰੰਤਰਿ = ਸਭ ਦੇ ਅੰਦਰ, ਇਕ-ਰਸ, ਵਿੱਥ ਤੋਂ ਬਿਨਾ। ਸਹਜ = ਆਤਮਕ ਅਡੋਲਤਾ (ਦੀ)।

SikhNet (Spanish)Oh Verdadero Guru, vives intuitivamente absorbido en Samadhi con continuidad e igualdad.

ਉਦਾਰਉ ਚਿਤ, ਦਾਰਿਦ ਹਰਨ; ਪਿਖੰਤਿਹ ਕਲਮਲ ਤ੍ਰਸਨ ॥

audaarau chit, daarid haran; pikhantih kalamal trasan |

Sant Singh KhalsaYou are open-minded and large-hearted, the Destroyer of poverty; seeing You, sins are afraid.
Manmohan SinghThou are open-hearted and the destroyer of poverty, seeing whom the sins are terrified.
Manmohan Singh (Punjabi)ਤੂੰ ਖੁਲ੍ਹੇ ਦਿਲ ਵਾਲਾ ਅਤੇ ਗਰੀਬੀ ਨਾਸ ਕਰਨਹਾਰ ਹੈ, ਜਿਸ ਨੂੰ ਵੇਖ ਪਾਪ ਭੈ-ਭੀਤ ਹੋ ਵੰਞਦੇ ਹਨ।
Fareedkot Teekaਉਦਾਰ ਚਿਤ ਦਰਿਦ੍ਰ ਕੇ ਹਰਨੇਹਾਰੇ ਸਤਿਗੁਰੋਂ ਕੇ ਦਰਸ਼ਨ ਕੋ (ਪਿਖੰਤਿਹ) ਦੇਖਣ ਕਰ ਕੇ (ਕਲਮਲ) ਪਾਪੋਂ ਕੇ ਸਮੂਹ (ਤ੍ਰਸਨ) ਭੈ ਕੋ ਪ੍ਰਾਪਤ ਹੋਤੇ ਹੈਂ ਅਰਥਾਤ ਨਸ਼ਟ ਹੋਇ ਜਾਤੇ ਹੈਂ॥
Prof. Sahib Singhਜੋ ਉਦਾਰ ਚਿੱਤ ਵਾਲਾ ਹੈ, ਜੋ ਗਰੀਬੀ ਦੂਰ ਕਰਨ ਵਾਲਾ ਹੈ, ਅਤੇ ਜਿਸ ਨੂੰ ਵੇਖ ਕੇ ਪਾਪ ਤ੍ਰਹਿ ਜਾਂਦੇ ਹਨ,

ਪਦ ਅਰਥ ਉਦਾਰਉ ਚਿਤ = ਉਦਾਰ ਚਿੱਤ ਵਾਲਾ। ਦਾਰਿਦ ਹਰਨ = ਗਰੀਬੀ ਦੂਰ ਕਰਨ ਵਾਲਾ। ਪਿਖੰਤਿਹ = ਵੇਖਦਿਆਂ ਹੀ। ਕਲਮਲ = ਪਾਪ। ਤ੍ਰਸਨ = ਡਰਨਾ।

SikhNet (Spanish)Eres de mente abierta y Gran Corazón, Destructor de la pobreza; teniendo Tu Visión las faltas huyen.

ਸਦ ਰੰਗਿ ਸਹਜਿ ਕਲੁ ਉਚਰੈ; ਜਸੁ ਜੰਪਉ ਲਹਣੇ ਰਸਨ ॥੭॥

sad rang sehaj kal ucharai; jas janpau lahane rasan |7|

Sant Singh KhalsaSays KAL, I lovingly, continually, intuitively chant the Praises of Lehnaa with my tongue. ||7||
Manmohan SinghSays Kalsahar, with my tongue, I al-too-spontaneously ever lovingly recite the praise of Lehna.
Manmohan Singh (Punjabi)ਕਲਸਹਾਰ ਆਖਦਾ ਹੈ, ਆਪਣੀ ਜੀਭ ਨਾਲ ਮੈਂ ਸੁਤੇ ਸਿਧ ਹੀ ਲਹਿਣੇ ਦੀ ਕੀਰਤੀ ਪਿਆਰ ਨਾਲ ਸਦੀਵ ਹੀ ਉਚਾਰਨ ਕਰਦਾ ਹਾਂ।
Fareedkot Teekaਸ੍ਰੀ 'ਕਲ' ਜੀ ਕਹਤੇ ਹੈਂ: ਹੇ ਭਾਈ! ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਜਸ ਕੋ (ਸਦਰੰਗਿ) ਸਦਾ ਪ੍ਰੇਮ ਸੇ ਰਸਨਾ ਕਰ ਕੇ ਉਚਾਰਨ ਕਰਤਾ ਹੂੰ॥੭॥
Prof. Sahib Singhਕਲ੍ਯ੍ਯਸਹਾਰ ਆਖਦਾ ਹੈ ਕਿ "ਮੈਂ ਆਪਣੀ ਜੀਭ ਨਾਲ ਸਦਾ ਪ੍ਰੇਮ ਵਿਚ ਤੇ ਆਤਮਕ ਅਡੋਲਤਾ ਵਿਚ (ਟਿਕ ਕੇ) ਉਸ ਲਹਣੇ ਜੀ ਦਾ ਜਸ ਉਚਾਰਦਾ ਹਾਂ ॥੭॥

ਪਦ ਅਰਥ ਸਦ = ਸਦਾ। ਰੰਗਿ = ਰੰਗ ਵਿਚ, ਪ੍ਰੇਮ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਉਚਰੈ = ਕਹਿੰਦਾ ਹੈ। ਜਸ = ਸੋਭਾ। ਜੰਪਉ = ਮੈਂ ਉਚਾਰਦਾ ਹਾਂ। ਰਸਨ = ਜੀਭ ਨਾਲ ॥੭॥

SikhNet (Spanish)Dice Kal, amorosa, continua e intuitivamente canto las Alabanzas de Lejna con mi lengua. (7)

Open this shabad →

Shabad Bhatt Kalh Sahar Svaiyay Second Mehl

ਨਾਮੁ ਅਵਖਧੁ ਨਾਮੁ ਆਧਾਰੁ, ਅਰੁ ਨਾਮੁ ਸਮਾਧਿ ਸੁਖੁ; ਸਦਾ ਨਾਮ ਨੀਸਾਣੁ ਸੋਹੈ ॥

naam avakhadh naam aadhaar, ar naam samaadh sukh; sadaa naam neesaan sohai |

Sant Singh KhalsaThe Naam, the Name of the Lord, is our medicine; the Naam is our support; the Naam is the peace of Samaadhi. The Naam is the insignia which embellishes us forever.
Manmohan SinghThe Name is thy medicine, the Name thy mainstay, the Name thy peace of trance and the stamp of the Lord's Name ever embellishes thee.
Manmohan Singh (Punjabi)ਨਾਮ ਤੇਰੀ ਦਵਾਈ ਹੈ, ਨਾਮ ਤੇਰਾ ਆਸਰਾ, ਨਾਮ ਹੀ ਤੇਰਾ ਸਮਾਧੀ ਦਾ ਆਰਾਮ ਅਤੇ ਪ੍ਰਭੂ ਦੇ ਨਾਮ ਦੀ ਮੋਹਰ ਹੀ ਤੈਨੂੰ ਹਮੇਸ਼ਾਂ ਸ਼ਸ਼ੋਭਤ ਕਰਦੀ ਹੈ।
Fareedkot Teekaਨਾਮ ਕਾ ਹੀ ਔਸਧ ਕੀਆ ਔਰ ਨਾਮ ਕਾ ਹੀ ਆਪ ਨੇ (ਆਧਾਰ) ਆਸਰਾ ਕੀਆ ਹੈ ਔਰ ਨਾਮ ਕਾ ਜਾਪ ਹੀ ਆਪ ਕੋ ਸਮਾਧੀ ਕਾ ਸੁਖ ਹੈ ਪੁਨਾ ਨਾਮ ਕਾ ਹੀ (ਨੀਸਾਣੁ) ਨਿਸਾਨ ਅਰਥਾਤ ਝੰਡਾ ਵਾ ਪਰਵਾਨਾ ਆਪ ਕੇ ਹਾਥ ਮੇਂ ਸੋਭਾ ਪਾਵਤਾ ਹੈ॥
Prof. Sahib Singhਅਕਾਲ ਪੁਰਖ ਦਾ ਨਾਮ (ਸਾਰੇ ਰੋਗਾਂ ਦੀ) ਦਵਾਈ ਹੈ, ਨਾਮ (ਸਭ ਦਾ) ਆਸਰਾ ਹੈ ਅਤੇ ਨਾਮ ਹੀ ਸਮਾਧੀ ਵਾਲਾ ਆਨੰਦ ਹੈ; ਅਕਾਲ ਪੁਰਖ ਦੇ ਨਾਮ ਦਾ ਝੰਡਾ ਸਦਾ ਸੋਭ ਰਿਹਾ ਹੈ।

ਪਦ ਅਰਥ ਅਵਖਧੁ = ਦਵਾਈ, ਜੜੀ-ਬੂਟੀ। ਸਮਾਧਿ ਸੁਖੁ = ਉਹ ਸੁਖ ਜੋ ਸਮਾਧੀ ਲਾਇਆਂ ਮਿਲਦਾ ਹੈ। ਨਾਮ ਨੀਸਾਣੁ = ਨਾਮ ਦਾ ਝੰਡਾ। ਸੋਹੈ = ਸੋਭਦਾ ਹੈ।

SikhNet (Spanish)El Naam es nuestra Medicina, es nuestro Soporte, el Naam es la Paz de Samadhi, el Naam es la Insignia que nos embellece para siempre.

ਰੰਗਿ ਰਤੌ ਨਾਮ ਸਿਉ; ਕਲ ਨਾਮੁ ਸੁਰਿ ਨਰਹ ਬੋਹੈ ॥

rang ratau naam siau; kal naam sur narah bohai |

Sant Singh KhalsaKAL is imbued with the Love of the Naam, the Naam which is the fragrance of gods and human beings.
Manmohan SinghThou are imbued with love of the Lord's Name and the beauteous Name perfumes the God's and men.
Manmohan Singh (Punjabi)ਤੂੰ ਪ੍ਰਭੂ ਦੇ ਨਾਮ ਦੇ ਪਿਆਰ ਨਾਲ ਰੰਗਿਆ ਹੋਇਆ ਹੈ ਅਤੇ ਸੁੰਦਰ ਨਾਮ ਦੇਵਤਿਆਂ ਅਤੇ ਮਨੁਸ਼ਾਂ ਨੂੰ ਸੁੰਗਧਤ ਕਰ ਦਿੰਦਾ ਹੈ।
Fareedkot Teekaਤਿਸ ਵਾਹਿਗੁਰੂ ਕੇ ਨਾਮ ਰੰਗ ਸਾਥ ਆਪ ਰਤੇ ਹੋ, ਜਿਸ (ਕਲ) ਸੁੰਦਰ ਨਾਮ ਨੇ (ਸੁਰ) ਦੇਵਤੇ (ਨਰ) ਮਨੁਸ਼ ਆਦੀ ਸਭੀ ਜਸ ਰੂਪੀ (ਬੋਹੈ) ਸੁਗੰਧੀ ਸਹਿਤ ਕੀਏ ਹੈਂ॥
Prof. Sahib Singhਹੇ ਕਲ੍ਯ੍ਯਸਹਾਰ! ਹਰਿ-ਨਾਮ ਦੀ ਬਰਕਤਿ ਨਾਲ ਹੀ (ਗੁਰੂ ਅੰਗਦ) ਰੰਗ ਵਿਚ ਰੱਤਾ ਹੋਇਆ ਹੈ। ਇਹ ਨਾਮ ਦੇਵਤਿਆਂ ਤੇ ਮਨੁੱਖਾਂ ਨੂੰ ਸੁਗੰਧਿਤ ਕਰ ਰਿਹਾ ਹੈ।

ਪਦ ਅਰਥ ਰੰਗਿ ਰਤੌ = ਰੰਗ ਵਿਚ ਰੱਤਾ ਹੋਇਆ। ਨਾਮ ਸਿਉ = ਨਾਮ ਦੀ ਬਰਕਤਿ ਨਾਲ। ਸੁਰਿ = ਦੇਵਤੇ। ਨਰਹ = ਮਨੁੱਖਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ। ਕਲ = ਹੇ ਕਲ੍ਯ੍ਯਸਹਾਰ!

SikhNet (Spanish)Kal vive enamorado del Naam, el Naam que es la Fragancia de dioses y seres humanos.

ਨਾਮ ਪਰਸੁ ਜਿਨਿ ਪਾਇਓ; ਸਤੁ ਪ੍ਰਗਟਿਓ ਰਵਿ ਲੋਇ ॥

naam paras jin paaeo; sat pragattio rav loe |

Sant Singh KhalsaWhoever obtains the Naam, the Philosopher's Stone, becomes the embodiment of Truth, manifest and radiant throughout the world.
Manmohan SinghWhosoever finds the philosopher's stone of the Name, he becomes the embodiment of truth and the sun of his glory shines in the world.
Manmohan Singh (Punjabi)ਜੋ ਕੋਈ ਨਾਮ ਦੇ ਪਾਰਸ ਨੂੰ ਪਾ ਲੈਂਦਾ ਹੈ, ਉਹ ਸੱਚ ਦਾ ਸਰੂਪ ਥੀ ਵੰਞਦਾ ਹੈ ਅਤੇ ਉਸ ਦੀ ਪ੍ਰਭਤਾ ਦਾ ਸੂਰਜ ਸੰਸਾਰ ਅੰਦਰ ਚਮਕਦਾ ਹੈ।
Fareedkot Teekaਹੇ ਸਤਿਗੁਰੋ! ਆਪ ਤੇ ਜਿਨੋਂ ਨੇ ਨਾਮ ਕਾ (ਪਰਸੁ) ਮਿਲਨਾ ਵਾ ਕੁਹਾੜਾ ਪਾਯਾ ਹੈ, ਤਿਸੀ ਤੇ ਆਪ ਕਾ (ਸਤੁ) ਜਸ ਸੂਰਜ ਲੋਕ ਪ੍ਰਯੰਤ ਲੋਕੋਂ ਮੇਂ; ਵਾ ਸੂਰਜ ਕੇ ਪ੍ਰਕਾਸ਼ ਵਤ ਸਰਬ ਮੇਂ ਪ੍ਰਗਟ ਹੂਆ ਹੈ॥
Prof. Sahib Singhਜਿਸ ਮਨੁੱਖ ਨੇ ਨਾਮ ਦੀ ਛੋਹ (ਗੁਰੂ ਅੰਗਦ ਦੇਵ ਜੀ) ਤੋਂ ਪ੍ਰਾਪਤ ਕੀਤੀ ਹੈ, ਉਸ ਦਾ ਸਤ ਧਰਮ-ਰੂਪ ਸੂਰਜ ਸੰਸਾਰ ਵਿਚ ਚਮਕ ਪਿਆ ਹੈ।

ਪਦ ਅਰਥ ਪਰਸੁ = ਛੋਹ। ਜਿਨਿ = ਜਿਸ ਨੇ। ਸਤੁ ਰਵਿ = ਸਤ ਸਰਬ-ਰੂਪ ਸੂਰਜ। ਲੋਇ = ਸ੍ਰਿਸ਼ਟੀ ਵਿਚ।

SikhNet (Spanish)Quien sea que obtiene el Naam, la Piedra Filosofal, se vuelve la Encarnación de la Verdad, Manifiesta y Radiante a través del mundo.

ਦਰਸਨਿ ਪਰਸਿਐ ਗੁਰੂ ਕੈ; ਅਠਸਠਿ ਮਜਨੁ ਹੋਇ ॥੮॥

darasan parasiai guroo kai; atthasatth majan hoe |8|

Sant Singh KhalsaGazing upon the Blessed Vision of the Guru's Darshan, it is as if one has bathed at the sixty-eight sacred shrines of pilgrimage. ||8||
Manmohan SinghSeeing the Guru's vision, one attains unto the merit of the ablution at the sixty-eight places of pilgrimage.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਇਨਸਾਨ ਅਠਾਹਟ ਤੀਰਥਾਂ ਦੇ ਇਸ਼ਨਾਨ ਦੇ ਫਲ ਨੂੰ ਪਾ ਲੈਂਦਾ ਹੈ।
Fareedkot Teekaਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਕੇ ਦਰਸਨ ਪਰਸਨੇ ਤੇ ਅਰਥਾਤ ਕਰਨੇ ਸੇ ਅਠਾਹਠ ਤੀਰਥੋਂ ਕੇ ਇਸ਼ਨਾਨ ਕਾ ਫਲ੍ਹ ਪ੍ਰਾਪਤ ਹੋਤਾ ਹੈ॥੮॥
Prof. Sahib Singhਸਤਿਗੁਰੂ (ਅੰਗਦ ਦੇਵ ਜੀ) ਦਾ ਦਰਸ਼ਨ ਕਰਨ ਨਾਲ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ॥੮॥

ਪਦ ਅਰਥ ਦਰਸਨਿ ਪਰਸਿਐ = ਦਰਸਨ ਕਰਨ ਨਾਲ। ਅਠਸਠਿ = ਅਠਾਹਠ ਤੀਰਥ। ਮਜਨੁ = ਇਸ਼ਨਾਨ। ਸਤੁ = ਉੱਚਾ ਆਚਰਨ ॥੮॥

SikhNet (Spanish)Teniendo la Bendita Visión del Darshan del Guru, es mucho más valioso que haberse bañado en los sesenta y ocho lugares de peregrinaje. (8)

Open this shabad →

Shabad Bhatt Kalh Sahar Svaiyay Second Mehl

ਸਚੁ ਤੀਰਥੁ. ਸਚੁ ਇਸਨਾਨੁ, ਅਰੁ ਭੋਜਨੁ ਭਾਉ ਸਚੁ; ਸਦਾ ਸਚੁ ਭਾਖੰਤੁ ਸੋਹੈ ॥

sach teerath. sach isanaan, ar bhojan bhaau sach; sadaa sach bhaakhant sohai |

Sant Singh KhalsaThe True Name is the sacred shrine, the True Name is the cleansing bath of purification and food. The True Name is eternal love; chant the True Name, and be embellished.
Manmohan SinghO Guru, the True Name is thy pilgrim-station, the True Name is thy ablution and diet, the True Name thou love and, ever reciting the True Name, thou are embellished.
Manmohan Singh (Punjabi)ਹੇ ਗੁਰਦੇਵ! ਸੱਚਾ ਨਾਮ ਤੇਰਾ ਧਰਮ ਅਸਥਾਨ ਹੈ, ਸੱਚਾ ਨਾਮ ਤੇਰਾ ਮਜਨ ਅਤੇ ਅਹਾਰ ਹੈ, ਸੱਚੇ ਨਾਮ ਨੂੰ ਤੂੰ ਪਿਆਰ ਕਰਦਾ ਹੈ ਅਤੇ ਹਮੇਸ਼ਾਂ ਸੱਚੇ ਨਾਮ ਨੂੰ ਉਚਾਰਨ ਕਰਨ ਦੁਆਰਾ ਤੂੰ ਸ਼ਸ਼ੋਭਤ ਹੁੰਦਾ ਹੈ।
Fareedkot Teekaਹੇ ਸਤਿਗੁਰੋ! ਆਪ ਕੇ ਰਿਦੇ ਮੇਂ ਤੀਰਥ ਰੂਪ ਸਚ ਨਾਮ ਹੀ ਹੈ ਔਰ ਸਚੇ ਨਾਮ ਕਾ ਜਾਪ ਹੀ ਇਸ਼ਨਾਨ ਹੈ ਔਰ ਸਚੇ ਨਾਮ ਕਾ ਹੀ ਭੋਜਨ ਆਪ ਕੋ (ਭਾਉ) ਭਾਵਤਾ ਹੈ ਔਰ ਸਚੇ ਨਾਮ ਕਾ ਉਚਾਰਨ ਕਰਨਾ ਸਦਾ ਆਪ ਕੇ ਮੁਖ ਮੇਂ ਸੋਭਤਾ ਹੈ॥
Prof. Sahib Singhਸਦਾ-ਥਿਰ ਹਰੀ ਦਾ ਨਾਮ ਹੀ (ਗੁਰੂ ਅੰਗਦ ਦੇਵ ਜੀ ਦਾ) ਤੀਰਥ ਹੈ, ਨਾਮ ਹੀ ਇਸ਼ਨਾਨ ਹੈ ਅਤੇ ਨਾਮ ਤੇ ਪਿਆਰ ਹੀ (ਉਹਨਾਂ ਦਾ) ਭੋਜਨ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਿਆਂ ਹੀ (ਗੁਰੂ ਅੰਗਦ) ਸੋਭ ਰਿਹਾ ਹੈ।

ਪਦ ਅਰਥ ਸਚੁ = ਸੱਚੇ ਹਰੀ ਦਾ ਨਾਮ। ਭਾਖੰਤ = ਉਚਾਰਦਿਆਂ। ਸੋਹੈ = ਸੋਭ ਰਿਹਾ ਹੈ।

SikhNet (Spanish)El Nombre Verdadero es el Santuario Sagrado, es el Baño Purificador de ablución y alimento para el Espíritu. El Nombre Verdadero es Amor Eterno, canta el Nombre y tu ser, será embellecido.

ਸਚੁ ਪਾਇਓ ਗੁਰ ਸਬਦਿ; ਸਚੁ ਨਾਮੁ. ਸੰਗਤੀ ਬੋਹੈ ॥

sach paaeo gur sabad; sach naam. sangatee bohai |

Sant Singh KhalsaThe True Name is obtained through the Word of the Guru's Shabad; the Sangat, the Holy Congregation, is fragrant with the True Name.
Manmohan SinghBy the Guru's instruction, thou have obtained the True Name and the True Name makes fragrant the saints' society.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਤੰੇਨੂੰ ਸੱਚਾ ਨਾਮ ਪਰਾਪਤ ਹੋਇਆ ਹੈ ਅਤੇ ਸੱਚਾ ਨਾਮ ਦੀ ਸਤਿਸੰਗਤ ਨੂੰ ਸੁੰਗਧਤ ਕਰਦਾ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਤੇ ਆਪ ਨੇ ਸਚੇ ਨਾਮ ਕਾ ਹੀ (ਸਬਦ) ਉਪਦੇਸ ਪਾਯਾ ਹੈ, ਤਿਸ ਸਮੇਂ ਨਾਮ ਕਰ ਕੇ ਅਪਨੀ ਸਰਬ ਸੰਗਤ ਕੋ (ਬੋਹੈ) ਸੁਗੰਧਤ ਕੀਆ ਹੈ॥
Prof. Sahib Singh(ਗੁਰੂ ਅੰਗਦ ਦੇਵ ਜੀ ਨੇ) ਅਕਾਲ ਪੁਰਖ ਦਾ ਨਾਮ ਗੁਰੂ (ਨਾਨਕ ਦੇਵ ਜੀ) ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੈ, ਇਹ ਸੱਚਾ ਨਾਮ ਸੰਗਤਾਂ ਨੂੰ ਸੁਗੰਧਿਤ ਕਰਦਾ ਹੈ।

ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੰਗਤਿ = ਸੰਗਤਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।

SikhNet (Spanish)El Nombre Verdadero, es obtenido mediante la Palabra del Shabd del Guru, la Sangat, la Santa Congregación, está fragante con el Nombre Verdadero.

ਜਿਸੁ ਸਚੁ ਸੰਜਮੁ. ਵਰਤੁ ਸਚੁ; ਕਬਿ ਜਨ ਕਲ, ਵਖਾਣੁ ॥

jis sach sanjam. varat sach; kab jan kal, vakhaan |

Sant Singh KhalsaKAL the poet utters the Praises of the one whose self-discipline is the True Name, and whose fast is the True Name.
Manmohan SinghThe poetical person, Kalsahar narrates the praise of him, the True Name is whose self-discipline and the True Name, the fasting.
Manmohan Singh (Punjabi)ਕਵੀ ਜਨ, ਕਲਸਹਾਰ ਉਸ ਦੀ ਉਸਤਤੀ ਵਰਣਨ ਕਰਦਾ ਹੈ, ਸੱਚਾ ਨਾਮ ਜਿਸ ਦਾ ਸਵੈ-ਜਬਤ ਅਤੇ ਸੱਚਾ ਨਾਮ ਹੀ ਉਪਹਾਸਸ।
Fareedkot Teekaਹੇ ਸਤਿਗੁਰ ਜੀ! ਜਿਸ ਆਪ ਕੇ ਨਾਮ ਕਾ ਹੀ ਸੰਜਮ ਹੈ ਔ ਸਚੇ ਨਾਮ ਕਾ ਹੀ ਬ੍ਰਤ ਹੈ। ਸ੍ਰੀ 'ਕਲ' ਜੀ ਕਹਤੇ ਹੈਂ: ਤਿਸ ਆਪ ਕੇ ਜਸ ਕੋ ਕਵੀ ਜਨ ਐਸੇ ਉਚਾਰਨ ਕਰਤੇ ਹੈਂ॥
Prof. Sahib Singhਦਾਸ ਕਲ੍ਯ੍ਯਸਹਾਰ ਕਵੀ ਆਖਦਾ ਹੈ, ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ ਅਕਾਲ ਪੁਰਖ ਦਾ ਨਾਮ ਹੈ ਅਤੇ ਵਰਤ ਭੀ ਹਰੀ ਦਾ ਨਾਮ ਹੀ ਹੈ,

ਪਦ ਅਰਥ ਜਿਸੁ ਸੰਜਮੁ = ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ। ਕਲ = ਹੇ ਕਲ੍ਯ੍ਯਸਹਾਰ! ਵਖਾਣੁ = ਆਖ।

SikhNet (Spanish)Kal el poeta recita las Alabanzas de Cuya Disciplina es el nombre Verdadero y su ayuno también.

ਦਰਸਨਿ ਪਰਸਿਐ ਗੁਰੂ ਕੈ; ਸਚੁ ਜਨਮੁ ਪਰਵਾਣੁ ॥੯॥

darasan parasiai guroo kai; sach janam paravaan |9|

Sant Singh KhalsaGazing upon the Blessed Vision of the Guru's Darshan, one's life is approved and certified in the True Name. ||9||
Manmohan SinghSeeing the Guru's sight, the human life is verily approved.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਮਨੁਸ਼ੀ ਜੀਵ ਨਿਸਚਿਤ ਹੀ ਪ੍ਰਵਾਰਾਣੀਕ ਥੀ ਵੰਞਦਾ ਹੈ।
Fareedkot Teekaਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਕੇ ਦਰਸਨ ਪਰਸਣੇ ਕਰ ਕੇ (ਸਚੁ) ਨਿਸਚੇ ਕਰ ਕੇ ਇਹ ਜਨਮ (ਪਰਵਾਣੁ) ਸਫਲ ਹੋਤਾ ਹੈ॥੯॥
Prof. Sahib Singhਉਸ ਗੁਰੂ ਦਾ ਦਰਸ਼ਨ ਕੀਤਿਆਂ ਸਦਾ-ਥਿਰ ਹਰਿ-ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੁੱਖਾ-ਜਨਮ ਸਫਲਾ ਹੋ ਜਾਂਦਾ ਹੈ" ॥੯॥

ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ। ਪਰਵਾਣੁ = ਪ੍ਰਮਾਣੀਕ, ਕਬੂਲ, ਸਫਲ ॥੯॥

SikhNet (Spanish)Tener la Bendita Visión del Darshan del Guru, es mucho más valioso que haberse bañado en los sesenta y ocho lugares de peregrinaje. (9)

Open this shabad →

Shabad Bhatt Kalh Sahar Svaiyay Second Mehl

ਅਮਿਅ ਦ੍ਰਿਸਟਿ, ਸੁਭ ਕਰੈ; ਹਰੈ ਅਘ ਪਾਪ, ਸਕਲ ਮਲ ॥

amia drisatt, subh karai; harai agh paap, sakal mal |

Sant Singh KhalsaWhen You bestow Your Ambrosial Glance of Grace, You eradicate all wickedness, sin and filth.
Manmohan SinghThou banish all the sins, wickedness and filth of him, on whom thou caste thy sublime and ambrosial glance.
Manmohan Singh (Punjabi)ਜਿਸ ਉਤੇ ਤੂੰ ਆਪਦੀ ਸ਼ੇਸ਼ਟ ਅਤੇ ਅੰਮ੍ਰਿਤਮਈ ਨਜਰ ਧਾਰਦਾ ਹੈ, ਤੂੰ ਉਸ ਦੇ ਸਾਰੇ ਗੁਨਾਹ ਕਸਮਲ ਅਤੇ ਮਲੀਣਤਾ ਦੂਰ ਕਰ ਦਿੰਦਾ ਹੈ।
Fareedkot Teekaਹੇ ਸਤਿਗੁਰ ਜੀ! ਜਿਸ ਕੀ ਤਰਫ ਆਪ ਅੰਮ੍ਰਿਤ ਰੂਪੀ ਸੁਭ ਦ੍ਰਿਸਟੀ ਕਰਤੇ ਹੋ ਤਿਸ ਕੇ ਸਮਾਨ ਪਾਪ ਔ ਬਡੇ ਅਘ ਸੰਪੂਰਨ ਹਰ ਦੇਤੇ ਹੋ॥
Prof. Sahib Singh(ਗੁਰੂ ਅੰਗਦ ਦੇਵ ਜਿਸ ਉੱਤੇ) ਆਤਮਕ ਜੀਵਨ ਦੇਣ ਵਾਲੀ ਭਲੀ ਨਿਗਾਹ ਕਰਦਾ ਹੈ, (ਉਸ ਦੇ) ਪਾਪ ਤੇ ਸਾਰੀਆਂ ਮੈਲਾਂ ਦੂਰ ਕਰ ਦੇਂਦਾ ਹੈ,

ਪਦ ਅਰਥ ਅਮਿਅ = ਅੰਮ੍ਰਿਤ-ਮਈ, ਅੰਮ੍ਰਿਤ-ਭਰੀ, ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਜ਼ਰ। ਹਰੈ = ਦੂਰ ਕਰਦਾ ਹੈ। ਅਘ = ਪਾਪ। ਸਕਲ ਮਲ = ਸਾਰੀਆਂ ਮੈਲਾਂ।

SikhNet (Spanish)Cuando otorgas Tu Graciosa Visión Ambrosial, erradicas la maldad,

ਕਾਮ ਕ੍ਰੋਧ ਅਰੁ ਲੋਭ ਮੋਹ; ਵਸਿ ਕਰੈ ਸਭੈ ਬਲ ॥

kaam krodh ar lobh moh; vas karai sabhai bal |

Sant Singh KhalsaSexual desire, anger, greed and emotional attachment - You have overcome all these powerful passions.
Manmohan SinghLust, wrath, avarice and worldly love; all these mighty passions, thou have overpowered.
Manmohan Singh (Punjabi)ਭੋਗ-ਬਿਲਾਸ, ਗੁੱਸਾ, ਲਾਲਚ ਅਤੇ ਸੰਸਾਰੀ ਮਮਤਾ, ਇਨ੍ਹਾਂ ਸਾਰਿਆਂ ਬਲਵਾਨ ਮਨੋ-ਭਾਵਨਾਵਾਂ ਨੂੰ ਤੂੰ ਕਾਬੂ ਕੀਤਾ ਹੋਇਆ ਹੈ।
Fareedkot Teekaਪੁਨਾ ਕਾਮ ਔ ਕ੍ਰੋਧ ਔਰ ਲੋਭ ਮੋਹ ਆਦੀ ਸੰਪੂਰਨ ਬਲੀ ਵਿਕਾਰੋਂ ਕੋ ਤਿਸ ਕੇ ਵਸ ਕਰ ਦੇਤੇ ਹੋ॥
Prof. Sahib Singhਅਤੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ-ਇਹ ਸਾਰੇ ਉਸ ਦੇ ਕਾਬੂ ਵਿਚ ਕਰ ਦੇਂਦਾ ਹੈ।

ਪਦ ਅਰਥ ਵਸਿ ਕਰੈ = ਕਾਬੂ ਕਰਦਾ ਹੈ। ਬਲ = ਅਹੰਕਾਰ।

SikhNet (Spanish)errores y mugre. Lujuria, enojo, avaricia, y apegos emocionales, a todas estas poderosas pasiones te has sobrepuesto.

ਸਦਾ ਸੁਖੁ ਮਨਿ ਵਸੈ; ਦੁਖੁ ਸੰਸਾਰਹ ਖੋਵੈ ॥

sadaa sukh man vasai; dukh sansaarah khovai |

Sant Singh KhalsaYour mind is filled with peace forever; You banish the sufferings of the world.
Manmohan SinghPeace ever abides within thy mind and thou banish the pain of the world.
Manmohan Singh (Punjabi)ਆਰਾਮ ਹਮੇਸ਼ਾਂ ਹੀ ਤੇਰੇ ਚਿੱਤ ਅੰਦਰ ਵਸਦਾ ਹੈ ਅਤੇ ਤੂੰ ਦੁਨੀਆ ਦੀ ਪੀੜ ਦੂਰ ਕਰ ਦਿੰਦਾ ਹੈ।
Fareedkot Teekaਤਿਸ ਕੇ ਮਨ ਮੇਂ ਸਦਾ ਹੀ ਸੁਖੋਂ ਕਾ ਨਿਵਾਸ ਹੋਤਾ ਹੈ ਔ ਸੰਪੂਰਨ ਸੰਸਾਰ ਜਨਮ ਮਰਨ ਆਦੀ ਦੁਖੋਂ ਕੋ ਓਹ ਖੋਇ ਦੇਤਾ ਹੈ, ਭਾਵ ਗਵਾਇ ਦੇਤਾ ਹੈ॥
Prof. Sahib Singh(ਗੁਰੂ ਅੰਗਦ ਦੇ) ਮਨ ਵਿਚ ਸਦਾ ਸੁਖ ਵੱਸ ਰਿਹਾ ਹੈ, (ਉਹ) ਸੰਸਾਰ ਦਾ ਦੁੱਖ ਦੂਰ ਕਰਦਾ ਹੈ।

ਪਦ ਅਰਥ ਮਨਿ = ਮਨ ਵਿਚ। ਸੰਸਾਰਹ = ਸੰਸਾਰ ਦਾ। ਖੋਵੈ = ਨਾਸ ਕਰਦਾ ਹੈ।

SikhNet (Spanish)Tu mente excede Paz para siempre y destierras el sufrimiento del mundo.

ਗੁਰੁ. ਨਵ ਨਿਧਿ ਦਰੀਆਉ; ਜਨਮ ਹਮ. ਕਾਲਖ ਧੋਵੈ ॥

gur. nav nidh dareeaau; janam ham. kaalakh dhovai |

Sant Singh KhalsaThe Guru is the river of the nine treasures, washing off the dirt of our lives.
Manmohan SinghThe Guru is the river of the nine treasures and washes off the soot of the sins of our lives.
Manmohan Singh (Punjabi)ਗੁਰੂ ਜੀ ਨੌ ਖਜਾਨਿਆਂ ਦੇ ਦਰਿਆ ਹਨ ਅਤੇ ਸਾਡਿਆਂ ਜਨਮਾਂ ਜਨਮਾਂ ਦੇ ਪਾਪਾਂ ਦੀ ਕਾਲਖ ਨੂੰ ਧੋ ਦਿੰਦੇ ਹਨ।
Fareedkot Teekaਤਾਂ ਤੇ ਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਨੌਂ ਨਿਧ ਔ ਦਰੀਆਉ ਸਰੂਪ ਹੋ, ਕਿਉਂ ਕਿ ਆਪ (ਹਮ) ਤਮਾਮ ਜਨਮੋਂ ਕੀ ਪਾਪ ਰੂਪੀ ਕਾਲਖ ਕੋ ਧੋਇ ਦੇਤੇ ਹੋ, ਭਾਵ ਜਨਮ ਮਰਨ ਤੇ ਰਹਿਤ ਕਰ ਦੇਤੇ ਹੋ॥
Prof. Sahib Singhਸਤਿਗੁਰੂ ਨੌ ਨਿਧੀਆਂ ਦਾ ਦਰੀਆਉ ਹੈ; ਸਾਡੇ ਜਨਮਾਂ ਦੀ ਕਾਲਖ ਧੋਂਦਾ ਹੈ।

ਪਦ ਅਰਥ ਨਵਨਿਧਿ ਦਰੀਆਉ = ਨੌ ਨਿਧੀਆਂ ਦਾ ਦਰੀਆਉ। ਜਨਮ ਹਮ = ਸਾਡੇ ਜਨਮਾਂ ਦੀ। ਨਿਧਿ = ਖ਼ਜ਼ਾਨਾ।

SikhNet (Spanish)El Guru es el Río de los Nueve Tesoros que lava la mugre de nuestras vidas.

ਸੁ ਕਹੁ ਟਲ. ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥

su kahu ttal. gur seveeai; ahinis sehaj subhaae |

Sant Singh KhalsaSo speaks TAL the poet: serve the Guru, day and night, with intuitive love and affection.
Manmohan SinghSays Tall, therefore, day and night, spontaneously serve thou, thy Guru.
Manmohan Singh (Punjabi)ਟੱਲ ਆਖਦਾ ਹੈ, ਇਸ ਲਈ, ਦਿਹੂੰ ਅਤੇ ਰੈਣ, ਤੂੰ ਸੁਤੇ ਸਿਧ ਹੀ, ਆਪਣੇ ਗੁਰਾਂ ਦੀ ਟਹਿਲ ਕਮਾਂ।
Fareedkot Teeka'ਟਲ' ਜੀ ਕਹਤੇ ਹੈਂ: ਹੇ ਭਾਈ! ਐਸੇ ਸਤਿਗੁਰੋਂ ਕੋ ਸਹਜ ਸੁਭਾਵਕ ਨਿਰੰਤਰ ਹੀ ਸੇਵੀਐ॥
Prof. Sahib Singhਹੇ ਕਲ੍ਯ੍ਯਸਹਾਰ! ??? (ਐਸੇ) ਗੁਰੂ (ਅੰਗਦ ਦੇਵ ਜੀ) ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕ ਕੇ ਸੇਵਨਾ ਚਾਹੀਦਾ ਹੈ।

ਪਦ ਅਰਥ ਟਲ = ਹੇ ਟੱਲ! ਹੇ ਕਲ੍ਯ੍ਯ! ਹੇ ਕਲ੍ਯ੍ਯਸਹਾਰ! ਅਹਿ = ਦਿਨ। ਨਿਸ = ਰਾਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Así entonces, dice Kal el poeta, sirve al Guru día y noche, con Amor intuitivo y Afecto.

ਦਰਸਨਿ ਪਰਸਿਐ ਗੁਰੂ ਕੈ; ਜਨਮ ਮਰਣ ਦੁਖੁ ਜਾਇ ॥੧੦॥

darasan parasiai guroo kai; janam maran dukh jaae |10|

Sant Singh KhalsaGazing upon the Blessed Vision of the Guru, the pains of death and rebirth are taken away. ||10||
Manmohan SinghOn beholding the vision of the Guru, the pain of birth and death departs.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਹੇ ਭਾਈ! ਸਤਿਗੁਰੋਂ ਕੇ ਦਰਸਨ ਕਰਨੇ ਤੇ ਜਨਮ ਮਰਨ ਦੁਖ ਜਾਤਾ ਰਹਿਤਾ ਹੈ॥੧੦॥
Prof. Sahib Singh(ਐਸੇ) ਸਤਿਗੁਰੂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ" ॥੧੦॥

* ਨੋਟ: ਇਹਨਾਂ ੧੫ ਸਵਈਆਂ ਦਾ ਕਰਤਾ ਭੱਟ 'ਕਲ੍ਯ੍ਯਸਹਾਰ' ਹੈ, ਜਿਸ ਦੇ ਦੂਜੇ ਨਾਮ 'ਕਲ੍ਯ੍ਯ' ਅਤੇ 'ਟਲ੍ਯ੍ਯ' ਹਨ।

SikhNet (Spanish)Teniendo la Bendita Visión del Guru, los dolores y sufrimientos de la muerte y el renacimiento se esfuman. (10)

Open this shabad →

Shabad Bhatt Kalh Sahar Svaiyay Third Mehl continues on Ang 1393

ਸਵਈਏ ਮਹਲੇ ਤੀਜੇ ਕੇ ੩ ॥

saveee mahale teeje ke 3 |

Sant Singh KhalsaSwaiyas In Praise Of The Third Mehl:
Manmohan SinghSawayas in praise of the 3rd Guru.
Manmohan Singh (Punjabi)ਸਵਈਏ, ਤੀਜੀ ਪਾਤਿਸ਼ਾਹੀਦੀ ਉਸਤਤੀ ਵਿੱਚ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਜੀ ਕੇ ਸੁਜਸ ਕੋ ਵੇਦੋਂ ਕਾ ਸਰੂਪ ਜੋ ਭੱਟ ਹੈਂ, ਸੋ ਉਚਾਰਨ ਕਰਤੇ ਹੈਂ:
Prof. Sahib Singhਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
SikhNet (Spanish)Sweyas, en Alabanza de Guru Amar Das, Mejl Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He attained to.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸੋਈ ਪੁਰਖੁ ਸਿਵਰਿ ਸਾਚਾ; ਜਾ ਕਾ ਇਕੁ ਨਾਮੁ. ਅਛਲੁ ਸੰਸਾਰੇ ॥

soee purakh sivar saachaa; jaa kaa ik naam. achhal sansaare |

Sant Singh KhalsaDwell upon that Primal Being, the True Lord God; in this world, His One Name is Undeceivable.
Manmohan SinghMeditate thou on the True Lord, whose One Name is Undeceivable in this world.
Manmohan Singh (Punjabi)ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਦਾ ਇਕ ਨਾਮ ਜਗਤ ਅੰਦਰ ਛਲਿਆ ਜਾਣ ਵਾਲਾ ਨਹੀਂ।
Fareedkot Teekaਜਿਸ ਵਾਹਿਗੁਰੂ ਕਾ ਏਕ ਨਾਮ ਸੰਸਾਰ ਮੇਂ ਅਛਲ ਸਰੂਪ ਹੈ, ਸੋਈ ਸਚਾ (ਪੁਰਖ) ਸਿਮਰੋ॥
Prof. Sahib Singhਉਸ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ; ਜਿਸ ਦਾ ਇਕ ਨਾਮ ਸੰਸਾਰ ਵਿਚ ਅਛੱਲ ਹੈ।

ਪਦ ਅਰਥ ਸਿਵਰਿ = ਸਿਮਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾ ਕਾ = ਜਿਸ (ਹਰੀ) ਦਾ। ਅਛਲੁ = ਨਾ ਛਲਿਆ ਜਾਣ ਵਾਲਾ। ਸੰਸਾਰੇ = ਸੰਸਾਰ ਵਿਚ।

SikhNet (Spanish)Habita en el ser Primordial, el Verdadero Señor Dios, en este mundo es Su Nombre Infalible.

ਜਿਨਿ ਭਗਤ ਭਵਜਲ ਤਾਰੇ; ਸਿਮਰਹੁ ਸੋਈ ਨਾਮੁ ਪਰਧਾਨੁ ॥

jin bhagat bhavajal taare; simarahu soee naam paradhaan |

Sant Singh KhalsaHe carries His devotees across the terrifying world-ocean; meditate in remembrance on His Naam, Supreme and Sublime.
Manmohan SinghContemplate thou the most sublime Name of Him alone, who has ferried His devotees across the dreadful world ocean.
Manmohan Singh (Punjabi)ਤੂੰ ਕੇਵਲ ਉਸ ਦੇ ਪਰਮ ਸ਼੍ਰੇਸ਼ਟ ਨਾਮ ਦਾ ਆਰਾਧਨ ਕਰ, ਜਿਸ ਨੇ ਆਪਣੇ ਅਨੁਰਾਗੀਆਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਜਿਸ ਨਾਮ ਕੇ ਭਗਤਿ ਜਨ ਸੰਸਾਰ ਸਮੁੰਦ੍ਰ ਸੇ ਤਾਰੇ ਹੈਂ, ਜੋ ਸਰਬ ਸਾਧਨੋਂ ਮੇਂ (ਪਰਧਾਨੁ) ਮੁਖ ਰੂਪ ਨਾਮ ਕਾ ਜਾਪ ਹੈ, ਸੋਈ ਨਾਮ ਮੈਂ ਰਿਦੇ ਬੀਚ ਸਿਮਰਨ ਕਰਤਾ ਹੂੰ॥
Prof. Sahib Singhਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ, ਉਸ ਉੱਤਮ ਨਾਮ ਨੂੰ ਸਿਮਰੋ।

ਪਦ ਅਰਥ ਜਿਨਿ = ਜਿਸ (ਨਾਮ) ਨੇ। ਪਰਧਾਨੁ = ਸ੍ਰੇਸ਼ਟ, ਉੱਤਮ।

SikhNet (Spanish)Él carga a Sus Devotos a través del terrorífico océano del mundo, medita en Su Naam, Supremo y Sublime.

ਤਿਤੁ ਨਾਮਿ ਰਸਿਕੁ, ਨਾਨਕੁ ਲਹਣਾ; ਥਪਿਓ ਜੇਨ ਸ੍ਰਬ ਸਿਧੀ ॥

tit naam rasik, naanak lahanaa; thapio jen srab sidhee |

Sant Singh KhalsaNanak delighted in the Naam; He established Lehnaa as Guru, who was imbued with all supernatural spiritual powers.
Manmohan SinghGuru Nanak, the cherisher of that Name, established Lehna as the Guru, who was blessed with all the supernatural powers.
Manmohan Singh (Punjabi)ਉਸ ਨਾਮ ਦੇ ਰਸੀਏ, ਗੁਰੂ ਨਾਨਕ ਨੇ ਲਹਿਣੇ ਨੂੰ ਗੁਰੂ ਅਸਥਾਪਨ ਕੀਤਾ, ਜਿਸ ਨੂੰ ਸਾਰੀਆਂ ਕਰਾਮਾਤੀ ਸ਼ਕਤੀਆਂ ਪਰਾਪਤ ਹੋ ਗਈਆਂ।
Fareedkot Teekaਤਿਸ ਨਾਮ ਕੇ ਰਸਕ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਹੂਏ ਹੈਂ, ਤਿਸ ਗੁਰੂ ਜੀ ਨੇ ਲਹਣੇ ਜੀ ਕੋ ਗੁਰਿਆਈ ਕੀ ਗਾਦੀ ਪਰ ਅਸਥਾਪਨ ਕੀਆ ਹੈ। ਜਿਸ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੋ ਸਰਬ ਸਿਧੀਆਂ ਪ੍ਰਾਪਤਿ ਭਈਆਂ ਹੈ॥
Prof. Sahib Singhਉਸੇ ਨਾਮ ਵਿਚ (ਗੁਰੂ) ਨਾਨਕ ਆਨੰਦ ਲੈ ਰਿਹਾ ਹੈ, (ਉਸੇ ਨਾਮ ਦੁਆਰਾ) ਲਹਣਾ ਜੀ ਟਿੱਕ ਗਏ, ਜਿਸ ਕਰਕੇ ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ।

ਪਦ ਅਰਥ ਤਿਤੁ ਨਾਮਿ = ਉਸੇ ਨਾਮ ਵਿਚ। ਰਸਿਕੁ = ਆਨੰਦ ਲੈਣ ਵਾਲਾ। ਥਪਿਓ = ਥਾਪਿਆ ਗਿਆ, ਟਿੱਕਿਆ ਗਿਆ। ਜੇਨ = ਜਿਸ ਕਰ ਕੇ, (ਭਾਵ, ਉਸੇ ਨਾਮ ਦੀ ਬਰਕਤਿ ਕਰ ਕੇ)। ਸ੍ਰਬ ਸਿਧੀ = ਸਾਰੀਆਂ ਸਿੱਧੀਆਂ (ਪ੍ਰਾਪਤ ਹੋਈਆਂ)।

SikhNet (Spanish)Nanak se regocija en el Naam, Él estableció a Lejna como el Guru, Quien fue ungido con todos los Poderes Sobrenaturales

ਕਵਿ ਜਨ ਕਲੵ, ਸਬੁਧੀ; ਕੀਰਤਿ ਜਨ, ਅਮਰਦਾਸ ਬਿਸ੍ਤਰੀਯਾ ॥

kav jan kalay, sabudhee; keerat jan, amaradaas bistareeyaa |

Sant Singh KhalsaSo speaks KALL the poet: the glory of the wise, sublime and humble Amar Daas is spread throughout the world.
Manmohan SinghSays Kal, the poetical person, that the glory of the supremely wise saint Amar Dass in spread throughout the world.
Manmohan Singh (Punjabi)ਕਵੀ ਪੁਰਸ਼, ਕਲ, ਆਖਦਾ ਹੈ ਕਿ ਸ਼੍ਰੇਸ਼ਟ ਮਤ ਵਾਲੇ ਸੰਤ ਅਮਰਦਾਸ ਜੀ ਦੀ ਪ੍ਰਭਤਾ ਸਾਰੇ ਸੰਸਾਰ ਅੰਦਰ ਫੈਲੀ ਹੋਈ ਹੈ।
Fareedkot Teekaਸ੍ਰੀ ਕਲ ਕਵੀ ਜੀ ਕਹਿਤੇ ਹੈਂ: ਤਿਸ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਦਾਸ (ਸਬੁਧੀ) ਸ੍ਰੇਸਟ ਬੁਧੀ ਵਾਲੇ ਜੋ ਗੁਰੂ ਅਮਰਦਾਸ ਜੀ ਹੋਤੇ ਭਏ ਤਿਨੋਂ ਕੀ ਕੀਰਤੀ ਜਗਤ ਮੇਂ ਵਿਸਥਾਰ ਹੋਇ ਰਹੀ ਹੈ॥☬ਸੋ ਕੀਰਤੀ ਕੈਸੀ ਵਿਸਤ੍ਰਿਤ ਭਈ ਹੈ?
Prof. Sahib Singhਹੇ ਕਲ੍ਯ੍ਯ ਕਵੀ! (ਉਸੇ ਦੀ ਬਰਕਤਿ ਨਾਲ) ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ।

ਪਦ ਅਰਥ ਸਬੁਧੀ = ਬੁੱਧੀ ਵਾਲਾ, ਉੱਚੀ ਮਤ ਵਾਲਾ। ਕੀਰਤਿ = ਸੋਭਾ। ਜਨ = ਜਨਾਂ ਵਿਚ, ਲੋਕਾਂ ਵਿਚ। ਅਮਰਦਾਸ = ਗੁਰੂ ਅਮਰਦਾਸ ਦੀ। ਬਿਸ੍ਤਰੀਯਾ = ਖਿੱਲਰੀ ਹੋਈ ਹੈ।

SikhNet (Spanish). Así habla Kal el poeta, la Gloria del Sabio, Sublime y Humilde Amar Das se está esparciendo en el mundo.

ਕੀਰਤਿ ਰਵਿ ਕਿਰਣਿ, ਪ੍ਰਗਟਿ ਸੰਸਾਰਹ; ਸਾਖ ਤਰੋਵਰ, ਮਵਲਸਰਾ ॥

keerat rav kiran, pragatt sansaarah; saakh tarovar, mavalasaraa |

Sant Singh KhalsaHis Praises radiate throughout the world, like the rays of the sun, and the branches of the maulsar (fragrant) tree.
Manmohan SinghThy praise is manifest in the world, like the rays of the sun and the fragrance of the boughs of the tree of mimusopselengi.
Manmohan Singh (Punjabi)ਤੇਰੀ ਮਹਿਮਾ ਜਗਤ ਅੰਦਰ ਸੂਰਜ ਦੀਆਂ ਸ਼ੁਆਵਾਂ ਅਤੇ ਮੌਅਸਰੀ ਬਿਰਛ ਦੀਆਂ ਟਹਿਣੀਆਂ ਦੀ ਸੁੰਗਧੀ ਦੀ ਮਾਨੰਦ ਉਜਾਗਰ ਹੈ।
Fareedkot Teekaਸੋ ਕੀਰਤੀ (ਰਵਿ) ਸੂਰਜ ਕੀ ਕਿਰਣੋਂ ਵਤ ਸੰਪੂਰਨ ਸੰਸਾਰ ਮੇਂ ਪ੍ਰਗਟ ਹੋਇ ਰਹੀ ਹੈ, ਭਾਵ ਪ੍ਰਕਾਸ਼ ਰਹੀ ਹੈ। (ਸਾਖ) ਖੇਤੀਓਂ ਮੇਂ ਔ (ਤਰੋਵਰ) ਬ੍ਰਿਛੋਂ ਮੇਂ, ਭਾਵ ਜੜ, ਜੰਗਮ (ਸਰਾ) ਸਰਬ ਮੇਂ ਵਾ (ਸਰਾ) ਸਮੁੰਦ੍ਰਾਂ ਮੇਂ (ਮਵਲ) ਮਿਲ ਰਹੀ ਹੈ॥
Prof. Sahib Singh(ਜਿਵੇਂ) ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ, ਤਿਵੇਂ ਗੁਰੂ ਅਮਰਦਾਸ ਦੀ) ਸੋਭਾ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ ਪਰਗਟ ਹੋਣ ਦੇ ਕਾਰਣ-

ਪਦ ਅਰਥ ਕੀਰਤਿ ਰਵਿ ਕਿਰਣਿ = ਸੋਭਾ-ਰੂਪ ਸੂਰਜ ਦੀ ਕਿਰਣ ਦੁਆਰਾ। ਰਵਿ = ਸੂਰਜ। ਕੀਰਤਿ = ਸੋਭਾ। ਪ੍ਰਗਟਿ = ਪਰਗਟ ਹੋ ਕੇ, ਖਿੱਲਰ ਕੇ। ਸੰਸਾਰਹ = ਸੰਸਾਰ ਵਿਚ। ਸਾਖ = ਟਹਿਣੀਆਂ। ਤਰੋਵਰ = ਸ੍ਰੇਸ਼ਟ ਰੁੱਖ। ਮਵਲਸਰਾ = ਮੌਲਸਰੀ ਦਾ ਰੁੱਖ, ਇਸ ਦੇ ਨਿੱਕੇ ਨਿੱਕੇ ਫੁੱਲ ਬੜੀ ਮਿੱਠੀ ਅਤੇ ਭਿੰਨੀ ਸੁਗੰਧੀ ਵਾਲੇ ਹੁੰਦੇ ਹਨ।

SikhNet (Spanish)Sus Alabanzas se irradian en el mundo, como rayos de sol, y como las ramas del aromático Maulsar,

ਉਤਰਿ ਦਖਿਣਹਿ, ਪੁਬਿ ਅਰੁ ਪਸ੍ਚਮਿ; ਜੈ ਜੈ ਕਾਰੁ ਜਪੰਥਿ ਨਰਾ ॥

autar dakhineh, pub ar pascham; jai jai kaar japanth naraa |

Sant Singh KhalsaIn the north, south, east and west, people proclaim Your Victory.
Manmohan SinghIn the north, south, east and west, men shout forth the slogans of thy victory.
Manmohan Singh (Punjabi)ਸ਼ਮਾਲਾ, ਜਨੂਬ, ਮਸ਼ਰਕ ਅਤੇ ਮਗਰਬ ਅੰਦਰ ਲੋਕ ਤੇਰੀ ਜਿੱਤ ਦੇ ਨਾਅਰੇ ਲਾਉਂਦੇ ਹਨ।
Fareedkot Teekaਪੂਰਬ, ਉਤਰ, ਦਖਣ, ਪਸਚਮ, ਇਨ ਚਾਰੋਂ ਦਿਸਾ ਮੇਂ ਸੰਪੂਰਨ ਪੁਰਸ਼ ਜੈ ਜੈ ਕਾਰ ਕਰ ਸਤਿਗੁਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਨਾਮ ਕੋ ਜਪਤੇ ਹੈਂ॥
Prof. Sahib Singhਪਹਾੜ, ਦੱਖਣ ਚੜ੍ਹਦੇ ਲਹਿੰਦੇ (ਭਾਵ, ਹਰ ਪਾਸੇ) ਲੋਕ ਗੁਰੂ ਅਮਰਦਾਸ ਜੀ ਦੀ ਜੈ-ਜੈਕਾਰ ਕਰ ਰਹੇ ਹਨ।

ਪਦ ਅਰਥ ਉਤਰਿ = ਉੱਤਰਿ, ਪਹਾੜ ਪਾਸੇ। ਦਖਿਣਹਿ = ਦੱਖਣ ਵਲ। ਪੁਬਿ = ਚੜ੍ਹਦੇ ਪਾਸੇ। ਪਸ੍ਚਮਿ = ਪੱਛੋਂ ਵਲ। ਜਪੰਥਿ = ਜਪਦੇ ਹਨ।

SikhNet (Spanish)en el Norte, Sur, Oeste y Este, la gente proclama Tu Victoria,

Open this shabad (10 lines, Angs 1392-1393) →

Ang 1392 of 1430