ਮਨਿ, ਬਿਸਾਸੁ ਪਾਇਓ; ਗਹਰਿ ਗਹੁ ਹਦਰਥਿ ਦੀਓ ॥
man, bisaas paaeo; gehar gahu hadarath deeo |
Sant Singh KhalsaMy mind has faith, that the Prophet has given You access to the Profound Lord.
Manmohan SinghIn my mind is the belief that Nanak, the prophet, has blessed thee with the access to the profound Lord.
Manmohan Singh (Punjabi)ਮੇਰੇ ਚਿੱਤ ਵਿੱਚ ਯਕੀਨ ਹੈ ਅਤੇ ਪੈਗੰਬਰ ਨਾਨਕ ਨੇ ਤੈਨੂੰ ਡੂੰਘੇ ਪ੍ਰਭੂ ਦੀ ਪਹੁੰਚ ਪਰਦਾਨ ਕੀਤੀ ਹੈ।
Fareedkot Teekaਹੇ ਸਤਿਗੁਰੋ! ਆਪ ਨੇ ਮਨ ਮੇਂ (ਬਿਸਾਸੁ) ਨਿਸਚਾ ਪਾਇਆ ਹੈ, ਕਿਉਂ ਕਿ ਜੋ ਵਾਹਿਗੁਰੂ (ਗਹਰਿ) ਡੂੰਘਾ ਅਰਥਾਤ ਅਥਾਹ ਸਰੂਪ ਕੋ (ਹਦਰਥਿ) ਬਡੇ ਸਤਿਗੁਰ ਨਾਨਕ ਦੇਵ ਜੀ ਨੇ ਆਪ ਕੋ (ਗਹੁ) ਗ੍ਰਹਿਣ ਕਰਵਾਇ ਦੀਆ ਹੈ, ਭਾਵ ਪ੍ਰਾਪਤ ਕਰ ਦੀਆ ਹੈ॥
Prof. Sahib Singh(ਹੇ ਗੁਰੂ ਅੰਗਦ!) ਤੂੰ ਆਪਣੇ ਮਨ ਵਿਚ ਸਰਧਾ ਪ੍ਰਾਪਤ ਕੀਤੀ ਹੈ, ਹਜ਼ੂਰ (ਗੁਰੂ ਨਾਨਕ ਜੀ) ਨੇ ਤੈਨੂੰ ਗੰਭੀਰ (ਹਰੀ) ਵਿਚ ਪਹੁੰਚ ਦੇ ਦਿੱਤੀ ਹੈ।ਪਦ ਅਰਥ ਮਨਿ = ਮਨ ਵਿਚ। ਬਿਸਾਸੁ = ਸਰਧਾ। ਗਹਰਿ = ਗੰਭੀਰ (ਹਰੀ) ਵਿਚ। ਗਹੁ = ਪਹੁੰਚ। ਹਦਰਥਿ = ਹਜ਼ਰਤ ਨੇ, ਗੁਰੂ ਨਾਨਕ ਨੇ।
SikhNet (Spanish)Tengo total Fe de que el Profeta te ha dado acceso al Profundo Señor,
ਗਰਲ ਨਾਸੁ, ਤਨਿ ਨਠਯੋ; ਅਮਿਉ, ਅੰਤਰਗਤਿ ਪੀਓ ॥
garal naas, tan natthayo; amiau, antaragat peeo |
Sant Singh KhalsaYour body has been purged of the deadly poison; You drink the Ambrosial Nectar deep within.
Manmohan SinghThe fatal poison of sins has hastened away from the body and from within thee, thou in-drink the name Nectar.
Manmohan Singh (Punjabi)ਪਾਪਾਂ ਦੀ ਪ੍ਰਾਣ-ਨਾਸਕ ਜ਼ਹਿਰ ਤੇਰੀ ਦੇਹ ਤੋਂ ਦੌੜ ਗਈ ਹੈ ਅਤੇ ਤੂੰ ਆਪਣੇ ਅੰਦਰੋ ਹੀ ਨਾਮ-ਅੰਮ੍ਰਿਤ ਪਾਨ ਕਰਦਾ ਹੈ।
Fareedkot Teekaਤਿਸੀ ਤੇ ਜੀਵੋਂ ਕੇ ਨਾਸ ਕਰਨੇ ਵਾਲਾ ਜੋ ਵਿਸ਼ੇ ਵਾਸ਼ਨਾ ਰੂਪੀ ਜੈਹਰ ਥਾ, ਸੋ ਆਪ ਕੇ ਤਨ ਤੇ ਦੌੜ ਗਯਾ ਅਰਥਾਤ ਦੂਰ ਭਯਾ ਹੈ। ਕਿਉਂ ਕਿ ਰਿਦੇ ਅੰਦਰ ਮੇਂ ਜੋ (ਗਤਿ) ਪ੍ਰਾਪਤ ਰੂਪ ਆਤਮਾ ਅਨੰਦ ਰੂਪੀ ਅੰਮ੍ਰਿਤ ਹੈ ਤਿਸ ਕੋ ਆਪ ਨੇ ਪਾਨ ਕੀਆ ਹੈ॥
Prof. Sahib Singhਨਾਸ ਕਰਨ ਵਾਲਾ ਜ਼ਹਰ (ਭਾਵ, ਮਾਇਆ ਦਾ ਮੋਹ) ਤੇਰੇ ਸਰੀਰ ਵਿਚੋਂ ਨੱਸ ਗਿਆ ਹੈ ਅਤੇ ਤੂੰ ਅੰਤਰ ਆਤਮੇ ਨਾਮ-ਅੰਮ੍ਰਿਤ ਪੀ ਲਿਆ ਹੈ।ਪਦ ਅਰਥ ਗਰਲ = ਵਿਹੁ, ਜ਼ਹਰ। ਤਨਿ = ਸਰੀਰ ਵਿਚੋਂ। ਅਮਿਓ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਅੰਤਰ ਗਤਿ = ਆਤਮਾ ਦੇ ਵਿਚ, ਆਪਣੇ ਅੰਦਰ। ਪੀਓ = ਪੀਤਾ ਹੈ।
SikhNet (Spanish)tu cuerpo ha sido purgado de la poción venenosa y bebes del Profundo Néctar Ambrosial en Tu Interior.
ਰਿਦਿ ਬਿਗਾਸੁ ਜਾਗਿਓ; ਅਲਖਿ ਕਲ ਧਰੀ ਜੁਗੰਤਰਿ ॥
rid bigaas jaagio; alakh kal dharee jugantar |
Sant Singh KhalsaYour Heart has blossomed forth in awareness of the Unseen Lord, who has infused His Power throughout the ages.
Manmohan SinghThe unseen Lord, who has placed His power throughout all the ages, His Light has become manifest within his mind.
Manmohan Singh (Punjabi)ਜਿਸ ਅਦ੍ਰਿਸ਼ਟ ਪ੍ਰਭੂ ਨੇ ਆਪਣੀ ਸ਼ਕਤੀ ਸਾਰਿਆਂ ਯੁਗਾਂ ਅੰਦਰ ਰਖੀ ਹੈ, ਉਸ ਦਾ ਪ੍ਰਕਾਸ਼ ਉਸ ਦੇ ਹਿਰਦੇ ਅੰਦਰ ਪ੍ਰਗਟ ਥੀ ਗਿਆ ਹੈ।
Fareedkot Teekaਜਿਸ ਅਲਖ ਰੂਪ ਵਾਹਿਗੁਰੂ ਨੇ ਸਰਬ ਜੁਗੋਂ ਕੇ ਅੰਦਰ ਆਪਨੀ (ਕਲ) ਸਤਾ ਧਾਰਨ ਕਰੀ ਹੈ, ਤਿਸ ਕਾ ਗਿਆਨ ਰੂਪੀ ਪ੍ਰਕਾਸ ਆਪ ਕੇ ਰਿਦੇ ਮੇਂ ਜਾਗਿਆ ਅਰਥਾਤ ਪ੍ਰਗਟ ਹੂਆ ਹੈ॥
Prof. Sahib Singhਜਿਸ ਅਕਾਲ ਪੁਰਖ ਨੇ ਆਪਣੀ ਸੱਤਾ (ਸਾਰੇ) ਜੁਗਾਂ ਵਿਚ ਰੱਖੀ ਹੋਈ ਹੈ, ਉਸ ਦਾ ਪ੍ਰਕਾਸ਼ (ਗੁਰੂ ਅੰਗਦ ਦੇ) ਹਿਰਦੇ ਵਿਚ ਜਾਗ ਪਿਆ ਹੈ।ਪਦ ਅਰਥ ਅਲਖਿ = ਅਕਾਲ ਪੁਰਖ ਨੇ। ਕਲ = ਸੱਤਾ। ਜੁਗੰਤਰਿ = ਜੁਗਾਂ ਵਿਚ। ਰਿਦਿ = ਹਿਰਦੇ ਵਿਚ। ਬਿਗਾਸੁ = ਪ੍ਰਕਾਸ਼।
SikhNet (Spanish)Tu corazón ha florecido en la Conciencia del Invisible Señor, Quien ha infundido Su Poder a través de la Épocas.
ਸਤਿਗੁਰੁ ਸਹਜ ਸਮਾਧਿ; ਰਵਿਓ ਸਾਮਾਨਿ ਨਿਰੰਤਰਿ ॥
satigur sehaj samaadh; ravio saamaan nirantar |
Sant Singh KhalsaO True Guru, You are intuitively absorbed in Samaadhi, with continuity and equality.
Manmohan SinghThou, O True Guru, are merged in the trance of equipoise of Him, who is equally contained amongst all.
Manmohan Singh (Punjabi)ਤੂੰ ਹੇ ਸੱਚੇ ਗੁਰਦੇਵ! ਉਸ ਦੀ ਅਡੋਲ ਤਾੜੀ ਅੰਦਰ ਲੀਨ ਹੋਇਆ ਹੋਇਆ ਹੈ, ਜੋ ਸਾਰਿਆ ਅੰਦਰ ਇਕ ਰਸ ਰਮਿਆ ਹੋਇਆ ਹੈ।
Fareedkot Teekaਜੋ ਸਰਬ ਮੇਂ ਏਕ ਸਮਾਨ ਹੋ ਕਰ ਨਿਰੰਤਰ (ਰਵਿਓ) ਵਿਆਪਕ ਹੋਇ ਰਹਿਆ ਹੈ ਤਿਸ ਅਕਾਲ ਪੁਰਖ ਮੇਂ, ਹੇ ਸਤਿਗੁਰ ਜੀ! ਆਪ ਕੀ ਸਹਜੇ ਹੀ ਸਮਾਧੀ ਲਗੀ ਹੂਈ ਹੈ॥
Prof. Sahib Singhਅਕਾਲ ਪੁਰਖ ਇਕ-ਰਸ ਸਭ ਦੇ ਅੰਦਰ ਵਿਆਪ ਰਿਹਾ ਹੈ, ਉਸ ਵਿਚ ਸਤਿਗੁਰੂ (ਅੰਗਦ ਦੇਵ) ਆਤਮਕ ਅਡੋਲਤਾ ਵਾਲੀ ਸਮਾਧੀ ਜੋੜੀ ਰੱਖਦਾ ਹੈ।ਪਦ ਅਰਥ ਰਵਿਓ = ਵਿਆਪਕ ਹੈ। ਸਾਮਾਨਿ = ਇਕੋ ਜਿਹਾ। ਨਿਰੰਤਰਿ = ਸਭ ਦੇ ਅੰਦਰ, ਇਕ-ਰਸ, ਵਿੱਥ ਤੋਂ ਬਿਨਾ। ਸਹਜ = ਆਤਮਕ ਅਡੋਲਤਾ (ਦੀ)।
SikhNet (Spanish)Oh Verdadero Guru, vives intuitivamente absorbido en Samadhi con continuidad e igualdad.
ਉਦਾਰਉ ਚਿਤ, ਦਾਰਿਦ ਹਰਨ; ਪਿਖੰਤਿਹ ਕਲਮਲ ਤ੍ਰਸਨ ॥
audaarau chit, daarid haran; pikhantih kalamal trasan |
Sant Singh KhalsaYou are open-minded and large-hearted, the Destroyer of poverty; seeing You, sins are afraid.
Manmohan SinghThou are open-hearted and the destroyer of poverty, seeing whom the sins are terrified.
Manmohan Singh (Punjabi)ਤੂੰ ਖੁਲ੍ਹੇ ਦਿਲ ਵਾਲਾ ਅਤੇ ਗਰੀਬੀ ਨਾਸ ਕਰਨਹਾਰ ਹੈ, ਜਿਸ ਨੂੰ ਵੇਖ ਪਾਪ ਭੈ-ਭੀਤ ਹੋ ਵੰਞਦੇ ਹਨ।
Fareedkot Teekaਉਦਾਰ ਚਿਤ ਦਰਿਦ੍ਰ ਕੇ ਹਰਨੇਹਾਰੇ ਸਤਿਗੁਰੋਂ ਕੇ ਦਰਸ਼ਨ ਕੋ (ਪਿਖੰਤਿਹ) ਦੇਖਣ ਕਰ ਕੇ (ਕਲਮਲ) ਪਾਪੋਂ ਕੇ ਸਮੂਹ (ਤ੍ਰਸਨ) ਭੈ ਕੋ ਪ੍ਰਾਪਤ ਹੋਤੇ ਹੈਂ ਅਰਥਾਤ ਨਸ਼ਟ ਹੋਇ ਜਾਤੇ ਹੈਂ॥
Prof. Sahib Singhਜੋ ਉਦਾਰ ਚਿੱਤ ਵਾਲਾ ਹੈ, ਜੋ ਗਰੀਬੀ ਦੂਰ ਕਰਨ ਵਾਲਾ ਹੈ, ਅਤੇ ਜਿਸ ਨੂੰ ਵੇਖ ਕੇ ਪਾਪ ਤ੍ਰਹਿ ਜਾਂਦੇ ਹਨ,ਪਦ ਅਰਥ ਉਦਾਰਉ ਚਿਤ = ਉਦਾਰ ਚਿੱਤ ਵਾਲਾ। ਦਾਰਿਦ ਹਰਨ = ਗਰੀਬੀ ਦੂਰ ਕਰਨ ਵਾਲਾ। ਪਿਖੰਤਿਹ = ਵੇਖਦਿਆਂ ਹੀ। ਕਲਮਲ = ਪਾਪ। ਤ੍ਰਸਨ = ਡਰਨਾ।
SikhNet (Spanish)Eres de mente abierta y Gran Corazón, Destructor de la pobreza; teniendo Tu Visión las faltas huyen.
ਸਦ ਰੰਗਿ ਸਹਜਿ ਕਲੁ ਉਚਰੈ; ਜਸੁ ਜੰਪਉ ਲਹਣੇ ਰਸਨ ॥੭॥
sad rang sehaj kal ucharai; jas janpau lahane rasan |7|
Sant Singh KhalsaSays KAL, I lovingly, continually, intuitively chant the Praises of Lehnaa with my tongue. ||7||
Manmohan SinghSays Kalsahar, with my tongue, I al-too-spontaneously ever lovingly recite the praise of Lehna.
Manmohan Singh (Punjabi)ਕਲਸਹਾਰ ਆਖਦਾ ਹੈ, ਆਪਣੀ ਜੀਭ ਨਾਲ ਮੈਂ ਸੁਤੇ ਸਿਧ ਹੀ ਲਹਿਣੇ ਦੀ ਕੀਰਤੀ ਪਿਆਰ ਨਾਲ ਸਦੀਵ ਹੀ ਉਚਾਰਨ ਕਰਦਾ ਹਾਂ।
Fareedkot Teekaਸ੍ਰੀ 'ਕਲ' ਜੀ ਕਹਤੇ ਹੈਂ: ਹੇ ਭਾਈ! ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਜਸ ਕੋ (ਸਦਰੰਗਿ) ਸਦਾ ਪ੍ਰੇਮ ਸੇ ਰਸਨਾ ਕਰ ਕੇ ਉਚਾਰਨ ਕਰਤਾ ਹੂੰ॥੭॥
Prof. Sahib Singhਕਲ੍ਯ੍ਯਸਹਾਰ ਆਖਦਾ ਹੈ ਕਿ "ਮੈਂ ਆਪਣੀ ਜੀਭ ਨਾਲ ਸਦਾ ਪ੍ਰੇਮ ਵਿਚ ਤੇ ਆਤਮਕ ਅਡੋਲਤਾ ਵਿਚ (ਟਿਕ ਕੇ) ਉਸ ਲਹਣੇ ਜੀ ਦਾ ਜਸ ਉਚਾਰਦਾ ਹਾਂ ॥੭॥ਪਦ ਅਰਥ ਸਦ = ਸਦਾ। ਰੰਗਿ = ਰੰਗ ਵਿਚ, ਪ੍ਰੇਮ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਉਚਰੈ = ਕਹਿੰਦਾ ਹੈ। ਜਸ = ਸੋਭਾ। ਜੰਪਉ = ਮੈਂ ਉਚਾਰਦਾ ਹਾਂ। ਰਸਨ = ਜੀਭ ਨਾਲ ॥੭॥
SikhNet (Spanish)Dice Kal, amorosa, continua e intuitivamente canto las Alabanzas de Lejna con mi lengua. (7)