ਸਚੁ ਤੀਰਥੁ. ਸਚੁ ਇਸਨਾਨੁ, ਅਰੁ ਭੋਜਨੁ ਭਾਉ ਸਚੁ; ਸਦਾ ਸਚੁ ਭਾਖੰਤੁ ਸੋਹੈ ॥
sach teerath. sach isanaan, ar bhojan bhaau sach; sadaa sach bhaakhant sohai |
Sant Singh KhalsaThe True Name is the sacred shrine, the True Name is the cleansing bath of purification and food. The True Name is eternal love; chant the True Name, and be embellished.
Manmohan SinghO Guru, the True Name is thy pilgrim-station, the True Name is thy ablution and diet, the True Name thou love and, ever reciting the True Name, thou are embellished.
Manmohan Singh (Punjabi)ਹੇ ਗੁਰਦੇਵ! ਸੱਚਾ ਨਾਮ ਤੇਰਾ ਧਰਮ ਅਸਥਾਨ ਹੈ, ਸੱਚਾ ਨਾਮ ਤੇਰਾ ਮਜਨ ਅਤੇ ਅਹਾਰ ਹੈ, ਸੱਚੇ ਨਾਮ ਨੂੰ ਤੂੰ ਪਿਆਰ ਕਰਦਾ ਹੈ ਅਤੇ ਹਮੇਸ਼ਾਂ ਸੱਚੇ ਨਾਮ ਨੂੰ ਉਚਾਰਨ ਕਰਨ ਦੁਆਰਾ ਤੂੰ ਸ਼ਸ਼ੋਭਤ ਹੁੰਦਾ ਹੈ।
Fareedkot Teekaਹੇ ਸਤਿਗੁਰੋ! ਆਪ ਕੇ ਰਿਦੇ ਮੇਂ ਤੀਰਥ ਰੂਪ ਸਚ ਨਾਮ ਹੀ ਹੈ ਔਰ ਸਚੇ ਨਾਮ ਕਾ ਜਾਪ ਹੀ ਇਸ਼ਨਾਨ ਹੈ ਔਰ ਸਚੇ ਨਾਮ ਕਾ ਹੀ ਭੋਜਨ ਆਪ ਕੋ (ਭਾਉ) ਭਾਵਤਾ ਹੈ ਔਰ ਸਚੇ ਨਾਮ ਕਾ ਉਚਾਰਨ ਕਰਨਾ ਸਦਾ ਆਪ ਕੇ ਮੁਖ ਮੇਂ ਸੋਭਤਾ ਹੈ॥
Prof. Sahib Singhਸਦਾ-ਥਿਰ ਹਰੀ ਦਾ ਨਾਮ ਹੀ (ਗੁਰੂ ਅੰਗਦ ਦੇਵ ਜੀ ਦਾ) ਤੀਰਥ ਹੈ, ਨਾਮ ਹੀ ਇਸ਼ਨਾਨ ਹੈ ਅਤੇ ਨਾਮ ਤੇ ਪਿਆਰ ਹੀ (ਉਹਨਾਂ ਦਾ) ਭੋਜਨ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਿਆਂ ਹੀ (ਗੁਰੂ ਅੰਗਦ) ਸੋਭ ਰਿਹਾ ਹੈ।
ਪਦ ਅਰਥ ਸਚੁ = ਸੱਚੇ ਹਰੀ ਦਾ ਨਾਮ। ਭਾਖੰਤ = ਉਚਾਰਦਿਆਂ। ਸੋਹੈ = ਸੋਭ ਰਿਹਾ ਹੈ।
SikhNet (Spanish)El Nombre Verdadero es el Santuario Sagrado, es el Baño Purificador de ablución y alimento para el Espíritu. El Nombre Verdadero es Amor Eterno, canta el Nombre y tu ser, será embellecido.
ਸਚੁ ਪਾਇਓ ਗੁਰ ਸਬਦਿ; ਸਚੁ ਨਾਮੁ. ਸੰਗਤੀ ਬੋਹੈ ॥
sach paaeo gur sabad; sach naam. sangatee bohai |
Sant Singh KhalsaThe True Name is obtained through the Word of the Guru's Shabad; the Sangat, the Holy Congregation, is fragrant with the True Name.
Manmohan SinghBy the Guru's instruction, thou have obtained the True Name and the True Name makes fragrant the saints' society.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਤੰੇਨੂੰ ਸੱਚਾ ਨਾਮ ਪਰਾਪਤ ਹੋਇਆ ਹੈ ਅਤੇ ਸੱਚਾ ਨਾਮ ਦੀ ਸਤਿਸੰਗਤ ਨੂੰ ਸੁੰਗਧਤ ਕਰਦਾ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਤੇ ਆਪ ਨੇ ਸਚੇ ਨਾਮ ਕਾ ਹੀ (ਸਬਦ) ਉਪਦੇਸ ਪਾਯਾ ਹੈ, ਤਿਸ ਸਮੇਂ ਨਾਮ ਕਰ ਕੇ ਅਪਨੀ ਸਰਬ ਸੰਗਤ ਕੋ (ਬੋਹੈ) ਸੁਗੰਧਤ ਕੀਆ ਹੈ॥
Prof. Sahib Singh(ਗੁਰੂ ਅੰਗਦ ਦੇਵ ਜੀ ਨੇ) ਅਕਾਲ ਪੁਰਖ ਦਾ ਨਾਮ ਗੁਰੂ (ਨਾਨਕ ਦੇਵ ਜੀ) ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੈ, ਇਹ ਸੱਚਾ ਨਾਮ ਸੰਗਤਾਂ ਨੂੰ ਸੁਗੰਧਿਤ ਕਰਦਾ ਹੈ।
ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੰਗਤਿ = ਸੰਗਤਾਂ ਨੂੰ। ਬੋਹੈ = ਸੁਗੰਧਿਤ ਕਰਦਾ ਹੈ।
SikhNet (Spanish)El Nombre Verdadero, es obtenido mediante la Palabra del Shabd del Guru, la Sangat, la Santa Congregación, está fragante con el Nombre Verdadero.
ਜਿਸੁ ਸਚੁ ਸੰਜਮੁ. ਵਰਤੁ ਸਚੁ; ਕਬਿ ਜਨ ਕਲ, ਵਖਾਣੁ ॥
jis sach sanjam. varat sach; kab jan kal, vakhaan |
Sant Singh KhalsaKAL the poet utters the Praises of the one whose self-discipline is the True Name, and whose fast is the True Name.
Manmohan SinghThe poetical person, Kalsahar narrates the praise of him, the True Name is whose self-discipline and the True Name, the fasting.
Manmohan Singh (Punjabi)ਕਵੀ ਜਨ, ਕਲਸਹਾਰ ਉਸ ਦੀ ਉਸਤਤੀ ਵਰਣਨ ਕਰਦਾ ਹੈ, ਸੱਚਾ ਨਾਮ ਜਿਸ ਦਾ ਸਵੈ-ਜਬਤ ਅਤੇ ਸੱਚਾ ਨਾਮ ਹੀ ਉਪਹਾਸਸ।
Fareedkot Teekaਹੇ ਸਤਿਗੁਰ ਜੀ! ਜਿਸ ਆਪ ਕੇ ਨਾਮ ਕਾ ਹੀ ਸੰਜਮ ਹੈ ਔ ਸਚੇ ਨਾਮ ਕਾ ਹੀ ਬ੍ਰਤ ਹੈ। ਸ੍ਰੀ 'ਕਲ' ਜੀ ਕਹਤੇ ਹੈਂ: ਤਿਸ ਆਪ ਕੇ ਜਸ ਕੋ ਕਵੀ ਜਨ ਐਸੇ ਉਚਾਰਨ ਕਰਤੇ ਹੈਂ॥
Prof. Sahib Singhਦਾਸ ਕਲ੍ਯ੍ਯਸਹਾਰ ਕਵੀ ਆਖਦਾ ਹੈ, ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ ਅਕਾਲ ਪੁਰਖ ਦਾ ਨਾਮ ਹੈ ਅਤੇ ਵਰਤ ਭੀ ਹਰੀ ਦਾ ਨਾਮ ਹੀ ਹੈ,
ਪਦ ਅਰਥ ਜਿਸੁ ਸੰਜਮੁ = ਜਿਸ (ਗੁਰੂ ਅੰਗਦ ਦੇਵ ਜੀ) ਦਾ ਸੰਜਮ। ਕਲ = ਹੇ ਕਲ੍ਯ੍ਯਸਹਾਰ! ਵਖਾਣੁ = ਆਖ।
SikhNet (Spanish)Kal el poeta recita las Alabanzas de Cuya Disciplina es el nombre Verdadero y su ayuno también.
ਦਰਸਨਿ ਪਰਸਿਐ ਗੁਰੂ ਕੈ; ਸਚੁ ਜਨਮੁ ਪਰਵਾਣੁ ॥੯॥
darasan parasiai guroo kai; sach janam paravaan |9|
Sant Singh KhalsaGazing upon the Blessed Vision of the Guru's Darshan, one's life is approved and certified in the True Name. ||9||
Manmohan SinghSeeing the Guru's sight, the human life is verily approved.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਮਨੁਸ਼ੀ ਜੀਵ ਨਿਸਚਿਤ ਹੀ ਪ੍ਰਵਾਰਾਣੀਕ ਥੀ ਵੰਞਦਾ ਹੈ।
Fareedkot Teekaਹੇ ਸ੍ਰੀ ਗੁਰੂ ਅੰਗਦ ਸਾਹਿਬ ਜੀ! ਆਪ ਕੇ ਦਰਸਨ ਪਰਸਣੇ ਕਰ ਕੇ (ਸਚੁ) ਨਿਸਚੇ ਕਰ ਕੇ ਇਹ ਜਨਮ (ਪਰਵਾਣੁ) ਸਫਲ ਹੋਤਾ ਹੈ॥੯॥
Prof. Sahib Singhਉਸ ਗੁਰੂ ਦਾ ਦਰਸ਼ਨ ਕੀਤਿਆਂ ਸਦਾ-ਥਿਰ ਹਰਿ-ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੁੱਖਾ-ਜਨਮ ਸਫਲਾ ਹੋ ਜਾਂਦਾ ਹੈ" ॥੯॥
ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ। ਪਰਵਾਣੁ = ਪ੍ਰਮਾਣੀਕ, ਕਬੂਲ, ਸਫਲ ॥੯॥
SikhNet (Spanish)Tener la Bendita Visión del Darshan del Guru, es mucho más valioso que haberse bañado en los sesenta y ocho lugares de peregrinaje. (9)