ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀਂ।
SikhNet (Spanish)Mejl Guru Ram Das, Cuarto Canal Divino.
ਸਤਿਗੁਰੁ ਦਾਤਾ ਦਇਆਲੁ ਹੈ; ਜਿਸ ਨੋ ਦਇਆ ਸਦਾ ਹੋਇ ॥
satigur daataa deaal hai; jis no deaa sadaa hoe |
Sant Singh KhalsaThe True Guru is the Merciful Giver; He is always compassionate.
Manmohan SinghThe generous True Guru is merciful. He ever, feels compassion.
Manmohan Singh (Punjabi)ਦਾਤਾਰ ਸਤਿਗੁਰੂ ਜੀ ਕਿਰਪਾਲੂ ਹਨ। ਉਹ ਸਦੀਵ, ਮਿਹਰ ਦੇ ਘਰ ਵਸਦੇ ਹਨ।
Fareedkot Teekaਜਿਸ ਸਤਿਗੁਰੂ ਕੋ ਸਦਾ ਦਯਾ ਹੋਤੀ ਹੈ, ਸੋ ਦਯਾਲੂ ਉਪਦੇਸ ਦਾਤਾ ਹੈ॥
Prof. Sahib Singhਦਾਤਾਂ ਬਖ਼ਸ਼ਣ ਵਾਲਾ ਸਤਿਗੁਰੂ ਦਇਆ ਦਾ ਘਰ ਹੈ, ਉਸ ਦੇ (ਹਿਰਦੇ) ਵਿਚ ਸਦਾ ਦਇਆ (ਹੀ ਦਇਆ) ਹੈ।
SikhNet (Spanish)El Verdadero y Bondadoso Guru es siempre Compasivo;
ਸਤਿਗੁਰੁ ਅੰਦਰਹੁ ਨਿਰਵੈਰੁ ਹੈ; ਸਭੁ ਦੇਖੈ ਬ੍ਰਹਮੁ ਇਕੁ ਸੋਇ ॥
satigur andarahu niravair hai; sabh dekhai braham ik soe |
Sant Singh KhalsaThe True Guru has no hatred within Him; He beholds the One God everywhere.
Manmohan SinghThe True Guru is Uninimical from within and beholds that Unique Lord everywhere.
Manmohan Singh (Punjabi)ਸੱਚੇ ਗੁਰੂ ਜੀ ਅੰਦਰ-ਵਾਰੋ ਦੁਸ਼ਮਨੀ-ਰਹਿਤ ਹਨ ਅਤੇ ਉਸ ਅਦੁੱਤੀ ਸਾਹਿਬ ਨੂੰ ਹਰ ਥਾਂ ਵੇਖਦੇ ਹਨ।
Fareedkot Teekaਔਰ ਸਤਿਗੁਰੂ ਅੰਤਰ ਸੇ ਨਿਰਵੈਰੁ ਹੈ ਕਿਉਂਕਿ ਸੋ ਸਭ ਮੇਂ ਏਕ ਬ੍ਰਹਮ ਕੋ ਦੇਖਤਾ ਹੈ॥
Prof. Sahib Singhਸਤਿਗੁਰੂ ਦੇ (ਹਿਰਦੇ) ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ?
SikhNet (Spanish)y vive sin envidias, ve a todos como las criaturas del Único Señor Creador.
ਨਿਰਵੈਰਾ ਨਾਲਿ. ਜਿ ਵੈਰੁ ਚਲਾਇਦੇ; ਤਿਨ ਵਿਚਹੁ. ਤਿਸਟਿਆ ਨ ਕੋਇ ॥
niravairaa naal. ji vair chalaaeide; tin vichahu. tisattiaa na koe |
Sant Singh KhalsaAnyone who directs hate against the One who has no hate, shall never be satisfied within.
Manmohan SinghNone of those, who bear enmity to the Uninimical, gets satiated.
Manmohan Singh (Punjabi)ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੰਤੁਸ਼ਟ ਨਹੀਂ ਹੁੰਦਾ।
Fareedkot Teekaਜੋ ਨਿਰਵੈਰੋਂ ਕੇ ਸਾਥ ਬੈਰ ਚਲਾਵਤੇ ਹੈਂ ਤਿਨ ਕੇ ਬੀਚ ਸੇ ਕੋਈ (ਤਿਸਟਿਆ) ਇਸਥਿਤ ਨਹੀਂ ਰਹਿਆ॥
Prof. Sahib Singhਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;)
ਪਦ ਅਰਥ ਤਿਸਟਿਆ = ਟਿਕਿਆ, ਸ਼ਾਂਤ-ਚਿੱਤ ਹੋਇਆ।
SikhNet (Spanish)Aquéllos que no son amigos de tal Guru, nunca estarán satisfechos.
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ; ਤਿਸ ਦਾ ਬੁਰਾ. ਕਿਉ ਹੋਇ ॥
satigur sabhanaa daa bhalaa manaaeidaa; tis daa buraa. kiau hoe |
Sant Singh KhalsaThe True Guru wishes everyone well; how can anything bad happen to Him?
Manmohan SinghThe True Guru wished well of everyone. How can evil befall him?
Manmohan Singh (Punjabi)ਸੱਚੇ ਗੁਰੂ ਜੀ ਸਾਰਿਆਂ ਦੀ ਸੁਖ ਮੰਗਦੇ ਹਨ। ਉਨ੍ਹਾਂ ਦਾ ਮੰਦਾ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਸਤਿਗੁਰੂ ਤੋ ਸਭ ਪੁਰਸੋਂ ਕਾ ਭਲਾ ਮਨਾਵਤਾ ਹੈ, ਫਿਰ ਤਿਸ ਕਾ ਬੁਰਾ ਕੈਸੇ ਹੋਵੇ ਅਰਥਾਤ ਨਹੀਂ ਹੋਤਾ ਹੈ॥
Prof. Sahib Singh(ਤੇ) ਸਤਿਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ (ਕਿਉਂਕਿ) ਉਹ ਸਭਨਾਂ ਦਾ ਭਲਾ ਸੋਚਦਾ ਹੈ।
SikhNet (Spanish)Si el Verdadero Guru desea el bien de todos, ¿cómo puede alguien desearle mal a Él?
ਸਤਿਗੁਰ ਨੋ. ਜੇਹਾ ਕੋ ਇਛਦਾ; ਤੇਹਾ ਫਲੁ ਪਾਏ ਕੋਇ ॥
satigur no. jehaa ko ichhadaa; tehaa fal paae koe |
Sant Singh KhalsaAs one feels towards the True Guru, so are the rewards he receives.
Manmohan SinghAs anyone feels towards the True Guru, so is the fruit he gets.
Manmohan Singh (Punjabi)ਸੱਚੇ ਗੁਰਾਂ ਵੱਲ ਜੇਹੋ ਜੇਹੀ ਕੋਈ ਭਾਵਨਾ ਰਖਦਾ ਉਹੋ ਜੇਹਾ ਹੀ ਉਹ ਮੇਵਾ ਪਾ ਲੈਦਾ ਹੈ।
Fareedkot Teekaਸਤਿਗੁਰੋਂ ਕੋ ਜੈਸਾ ਕੋਈ ਚਾਹਤਾ ਹੈ ਤੈਸਾ ਹੀ ਕੋਈ ਫਲੁ ਪਾ ਲੇਤਾ ਹੈ॥
Prof. Sahib Singhਜਿਸ ਭਾਵਨਾ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ (ਜ਼ਾਹਰਦਾਰੀ ਸਫਲ ਨਹੀਂ ਹੋ ਸਕਦੀ);
SikhNet (Spanish)Como es el estado de su mente, así recolecta los Frutos del Verdadero Guru,
ਨਾਨਕ. ਕਰਤਾ ਸਭੁ ਕਿਛੁ ਜਾਣਦਾ; ਜਿਦੂ ਕਿਛੁ ਗੁਝਾ. ਨ ਹੋਇ ॥੨॥
naanak. karataa sabh kichh jaanadaa; jidoo kichh gujhaa. na hoe |2|
Sant Singh KhalsaO Nanak, the Creator knows everything; nothing can be hidden from Him. ||2||
Manmohan SinghNanak, the Creator, from whom nothing can remain hidden knows everything.
Manmohan Singh (Punjabi)ਨਾਨਕ, ਸਿਰਜਣਹਾਰ ਜਿਸ ਪਾਸੋਂ ਕੁਝ ਭੀ ਲੁਕਿਆ ਛਿਪਿਆ ਨਹੀਂ ਰਹਿ ਸਕਦਾ, ਸਾਰਾ ਕੁਝ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਸੇ ਕੁਛੁ ਗੁਪਤ ਨਹੀਂ ਸੋ ਕਰਤਾ ਸਭ ਕੁਛ ਜਾਨਤਾ ਹੈ॥੨॥
Prof. Sahib Singhਕਿਉਂਕਿ ਹੇ ਨਾਨਕ! ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ, ਉਹ (ਅੰਦਰਲੀ ਬਾਹਰਲੀ) ਸਭ ਜਾਣਦਾ ਹੈ ॥੨॥
ਪਦ ਅਰਥ ਗੁਝਾ = ਲੁਕਿਆ ॥੨॥
SikhNet (Spanish)porque el Señor, nuestro Creador, es el Conocedor Intimo de todos, y nadie puede esconder su ser de Él.(2)