ੴ

ਸਿੱਖਬਾਣੀ · SikhBani

Ang 302

Sri Guru Granth Sahib · Raag Gauree · 8 shabads, 41 lines
Translations
Shabad Guru Ramdas Ji Raag Gauree continued from Ang 301

ਸਭਿ ਜੀਅ ਤੇਰੇ. ਤੂ ਸਭਸ ਦਾ; ਤੂ ਸਭ ਛਡਾਹੀ ॥੪॥

sabh jeea tere. too sabhas daa; too sabh chhaddaahee |4|

Sant Singh KhalsaAll beings are Yours; You belong to all. You deliver all. ||4||
Manmohan SinghAll the beings are Thine and Thou belongest to all. Thou deliverest one and all.
Manmohan Singh (Punjabi)ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦਾ ਹੈ। ਤੂੰ ਸਾਰਿਆਂ ਦੀ ਬੰਦ-ਖਲਾਸ ਕਰਦਾ ਹੈ।
Fareedkot Teekaਸਭ ਜੀਵ ਤੇਰੇ ਹੈਂ ਤੂੰ ਸਭ ਕਾ ਮਾਲਕ ਹੈਂ ਔਰ ਤੂੰ ਸਭ ਕੇ ਛਡਾਵਣੇ ਵਾਲਾ ਹੈਂ॥੪॥
Prof. Sahib Singhਸਭ ਜੀਵ ਤੇਰੇ (ਰਚੇ ਹੋਏ) ਹਨ, ਤੂੰ ਸਭਨਾਂ ਦਾ (ਮਾਲਕ) ਹੈਂ, ਤੂੰ ਸਾਰਿਆਂ ਨੂੰ (ਦੁੱਖਾਂ ਤੇ ਝੋਰਿਆਂ ਤੋਂ) ਆਪ ਛਡਾਂਦਾ ਹੈਂ ॥੪॥

ਪਦ ਅਰਥ ਛਡਾਹੀ = ਦੁੱਖਾਂ ਝੋਰਿਆਂ ਤੋਂ ਤੂੰ ਛਡਾਂਦਾ ਹੈਂ (ਵੇਖੋ, ਪਉੜੀ ਨੰ: ੨, ੩ ਵਿਚ 'ਦੁਖ ਤੇ ਕਾੜਾ') ॥੪॥

SikhNet (Spanish)Toda vida Te pertenece y Tú perteneces a todos; sí, Tú liberas a todos.(4)

Open this shabad (6 lines, Angs 301-302) →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਸੁਣਿ ਸਾਜਨ. ਪ੍ਰੇਮ ਸੰਦੇਸਰਾ; ਅਖੀ ਤਾਰ ਲਗੰਨਿ ॥

sun saajan. prem sandesaraa; akhee taar lagan |

Sant Singh KhalsaListen, O my Friend, to my message of love; my eyes are fixed upon You.
Manmohan SinghHear, O my Friend, the message of love. My eyes glance is fixed on Thee.
Manmohan Singh (Punjabi)ਸ੍ਰਵਣ ਕਰ, ਹੇ ਮਿੱਤ੍ਰ! ਪਿਆਰ ਦਾ ਸੁਨੇਹਾ ਮੇਰੇ ਨੈਣਾ ਦੀ ਨੀਝ ਤੇਰੇ ਤੇ ਬੱਝੀ ਹੋਈ ਹੈ।
Fareedkot Teeka(ਸਾਜਨ) ਵਾਹਗੁਰੂ ਕੇ ਪ੍ਰੇਮ ਕਾ (ਸੰਦੇਸਰਾ) ਸੁਨੇਹਾ ਸੁਨ ਕਰ ਕੇ ਨੇਤ੍ਰਾਂ ਕੀ (ਤਾਰ) ਬ੍ਰਿਤੀ ਲਗਾਇ ਰਹੇ ਥੇ॥
Prof. Sahib Singhਸੱਜਣ ਪ੍ਰਭੂ ਦਾ ਪਿਆਰ-ਭਰਿਆ ਸੁਨੇਹਾ ਸੁਣ ਕੇ (ਜਿਨ੍ਹਾਂ ਦੀਆਂ) ਅੱਖੀਆਂ ਤਾਰ ਵਿਚ (ਭਾਵ, ਦੀਦਾਰ ਦੀ ਤਾਂਘ ਵਿਚ) ਲੱਗ ਜਾਂਦੀਆਂ ਹਨ;

ਪਦ ਅਰਥ ਅਖੀ = ਅੱਖਾਂ।

SikhNet (Spanish)Oh mi Amigo y Compañero escucha mi mensaje de Amor; mis ojos solamente Te ven a ti.

ਗੁਰਿ ਤੁਠੈ. ਸਜਣੁ ਮੇਲਿਆ; ਜਨ ਨਾਨਕ. ਸੁਖਿ ਸਵੰਨਿ ॥੧॥

gur tutthai. sajan meliaa; jan naanak. sukh savan |1|

Sant Singh KhalsaThe Guru was pleased - He united servant Nanak with his friend, and now he sleeps in peace. ||1||
Manmohan SinghBeing pleased, the Guru has united serf Nanak with the Friend, and he now sleeps in peace.
Manmohan Singh (Punjabi)ਪ੍ਰਸੰਨ ਹੋ ਕੇ ਗੁਰਾਂ ਨੇ ਨਫ਼ਰ ਨਾਨਕ ਨੂੰ ਮਿਤ੍ਰ ਨਾਲ ਮਿਲਾ ਦਿੱਤਾ ਹੈ ਅਤੇ ਉਹ ਹੁਣ ਆਰਾਮ ਅੰਦਰ ਸੌਦਾਂ ਹੈ।
Fareedkot Teekaਜਬ ਗੁਰੂ ਪ੍ਰਸਿੰਨ ਹੂਏ ਤਬ ਸਜਣ ਸਾਥ ਮੇਲ ਦੀਆ। ਸ੍ਰੀ ਗੁਰੂ ਜੀ ਕਹਤੇ ਹੈਂ: ਅਬ ਹਮ ਦਾਸ ਸੁਖੀ ਸੋਤੇ ਹੈਂ॥੧॥
Prof. Sahib Singhਹੇ ਨਾਨਕ! ਗੁਰੂ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਸੱਜਣ ਮਿਲਾਇਆ ਹੈ, ਤੇ ਉਹ ਸੁਖ ਵਿਚ ਟਿਕੇ ਰਹਿੰਦੇ ਹਨ ॥੧॥

ਪਦ ਅਰਥ ਗੁਰਿ = ਗੁਰੂ ਨੇ। ਸਵੰਨਿ = ਸਉਂਦੇ ਹਨ, ਲੀਨ ਰਹਿੰਦੇ ਹਨ ॥੧॥

SikhNet (Spanish)Y el Guru habiendo sido Misericordioso conmigo, me ha guiado hasta mi Amigo y así habito en Paz.(1)

Open this shabad →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀਂ।
SikhNet (Spanish)Mejl Guru Ram Das, Cuarto Canal Divino.

ਸਤਿਗੁਰੁ ਦਾਤਾ ਦਇਆਲੁ ਹੈ; ਜਿਸ ਨੋ ਦਇਆ ਸਦਾ ਹੋਇ ॥

satigur daataa deaal hai; jis no deaa sadaa hoe |

Sant Singh KhalsaThe True Guru is the Merciful Giver; He is always compassionate.
Manmohan SinghThe generous True Guru is merciful. He ever, feels compassion.
Manmohan Singh (Punjabi)ਦਾਤਾਰ ਸਤਿਗੁਰੂ ਜੀ ਕਿਰਪਾਲੂ ਹਨ। ਉਹ ਸਦੀਵ, ਮਿਹਰ ਦੇ ਘਰ ਵਸਦੇ ਹਨ।
Fareedkot Teekaਜਿਸ ਸਤਿਗੁਰੂ ਕੋ ਸਦਾ ਦਯਾ ਹੋਤੀ ਹੈ, ਸੋ ਦਯਾਲੂ ਉਪਦੇਸ ਦਾਤਾ ਹੈ॥
Prof. Sahib Singhਦਾਤਾਂ ਬਖ਼ਸ਼ਣ ਵਾਲਾ ਸਤਿਗੁਰੂ ਦਇਆ ਦਾ ਘਰ ਹੈ, ਉਸ ਦੇ (ਹਿਰਦੇ) ਵਿਚ ਸਦਾ ਦਇਆ (ਹੀ ਦਇਆ) ਹੈ।
SikhNet (Spanish)El Verdadero y Bondadoso Guru es siempre Compasivo;

ਸਤਿਗੁਰੁ ਅੰਦਰਹੁ ਨਿਰਵੈਰੁ ਹੈ; ਸਭੁ ਦੇਖੈ ਬ੍ਰਹਮੁ ਇਕੁ ਸੋਇ ॥

satigur andarahu niravair hai; sabh dekhai braham ik soe |

Sant Singh KhalsaThe True Guru has no hatred within Him; He beholds the One God everywhere.
Manmohan SinghThe True Guru is Uninimical from within and beholds that Unique Lord everywhere.
Manmohan Singh (Punjabi)ਸੱਚੇ ਗੁਰੂ ਜੀ ਅੰਦਰ-ਵਾਰੋ ਦੁਸ਼ਮਨੀ-ਰਹਿਤ ਹਨ ਅਤੇ ਉਸ ਅਦੁੱਤੀ ਸਾਹਿਬ ਨੂੰ ਹਰ ਥਾਂ ਵੇਖਦੇ ਹਨ।
Fareedkot Teekaਔਰ ਸਤਿਗੁਰੂ ਅੰਤਰ ਸੇ ਨਿਰਵੈਰੁ ਹੈ ਕਿਉਂਕਿ ਸੋ ਸਭ ਮੇਂ ਏਕ ਬ੍ਰਹਮ ਕੋ ਦੇਖਤਾ ਹੈ॥
Prof. Sahib Singhਸਤਿਗੁਰੂ ਦੇ (ਹਿਰਦੇ) ਵਿਚ ਕਿਸੇ ਨਾਲ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ?
SikhNet (Spanish)y vive sin envidias, ve a todos como las criaturas del Único Señor Creador.

ਨਿਰਵੈਰਾ ਨਾਲਿ. ਜਿ ਵੈਰੁ ਚਲਾਇਦੇ; ਤਿਨ ਵਿਚਹੁ. ਤਿਸਟਿਆ ਨ ਕੋਇ ॥

niravairaa naal. ji vair chalaaeide; tin vichahu. tisattiaa na koe |

Sant Singh KhalsaAnyone who directs hate against the One who has no hate, shall never be satisfied within.
Manmohan SinghNone of those, who bear enmity to the Uninimical, gets satiated.
Manmohan Singh (Punjabi)ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਨ੍ਹਾਂ ਵਿਚੋਂ ਕੋਈ ਭੀ ਸੰਤੁਸ਼ਟ ਨਹੀਂ ਹੁੰਦਾ।
Fareedkot Teekaਜੋ ਨਿਰਵੈਰੋਂ ਕੇ ਸਾਥ ਬੈਰ ਚਲਾਵਤੇ ਹੈਂ ਤਿਨ ਕੇ ਬੀਚ ਸੇ ਕੋਈ (ਤਿਸਟਿਆ) ਇਸਥਿਤ ਨਹੀਂ ਰਹਿਆ॥
Prof. Sahib Singhਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;)

ਪਦ ਅਰਥ ਤਿਸਟਿਆ = ਟਿਕਿਆ, ਸ਼ਾਂਤ-ਚਿੱਤ ਹੋਇਆ।

SikhNet (Spanish)Aquéllos que no son amigos de tal Guru, nunca estarán satisfechos.

ਸਤਿਗੁਰੁ ਸਭਨਾ ਦਾ ਭਲਾ ਮਨਾਇਦਾ; ਤਿਸ ਦਾ ਬੁਰਾ. ਕਿਉ ਹੋਇ ॥

satigur sabhanaa daa bhalaa manaaeidaa; tis daa buraa. kiau hoe |

Sant Singh KhalsaThe True Guru wishes everyone well; how can anything bad happen to Him?
Manmohan SinghThe True Guru wished well of everyone. How can evil befall him?
Manmohan Singh (Punjabi)ਸੱਚੇ ਗੁਰੂ ਜੀ ਸਾਰਿਆਂ ਦੀ ਸੁਖ ਮੰਗਦੇ ਹਨ। ਉਨ੍ਹਾਂ ਦਾ ਮੰਦਾ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਸਤਿਗੁਰੂ ਤੋ ਸਭ ਪੁਰਸੋਂ ਕਾ ਭਲਾ ਮਨਾਵਤਾ ਹੈ, ਫਿਰ ਤਿਸ ਕਾ ਬੁਰਾ ਕੈਸੇ ਹੋਵੇ ਅਰਥਾਤ ਨਹੀਂ ਹੋਤਾ ਹੈ॥
Prof. Sahib Singh(ਤੇ) ਸਤਿਗੁਰੂ ਦਾ ਬੁਰਾ ਤਾਂ ਹੋ ਹੀ ਨਹੀਂ ਸਕਦਾ (ਕਿਉਂਕਿ) ਉਹ ਸਭਨਾਂ ਦਾ ਭਲਾ ਸੋਚਦਾ ਹੈ।
SikhNet (Spanish)Si el Verdadero Guru desea el bien de todos, ¿cómo puede alguien desearle mal a Él?

ਸਤਿਗੁਰ ਨੋ. ਜੇਹਾ ਕੋ ਇਛਦਾ; ਤੇਹਾ ਫਲੁ ਪਾਏ ਕੋਇ ॥

satigur no. jehaa ko ichhadaa; tehaa fal paae koe |

Sant Singh KhalsaAs one feels towards the True Guru, so are the rewards he receives.
Manmohan SinghAs anyone feels towards the True Guru, so is the fruit he gets.
Manmohan Singh (Punjabi)ਸੱਚੇ ਗੁਰਾਂ ਵੱਲ ਜੇਹੋ ਜੇਹੀ ਕੋਈ ਭਾਵਨਾ ਰਖਦਾ ਉਹੋ ਜੇਹਾ ਹੀ ਉਹ ਮੇਵਾ ਪਾ ਲੈਦਾ ਹੈ।
Fareedkot Teekaਸਤਿਗੁਰੋਂ ਕੋ ਜੈਸਾ ਕੋਈ ਚਾਹਤਾ ਹੈ ਤੈਸਾ ਹੀ ਕੋਈ ਫਲੁ ਪਾ ਲੇਤਾ ਹੈ॥
Prof. Sahib Singhਜਿਸ ਭਾਵਨਾ ਨਾਲ ਕੋਈ ਜੀਵ ਸਤਿਗੁਰੂ ਪਾਸ ਜਾਂਦਾ ਹੈ, ਉਸ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ (ਜ਼ਾਹਰਦਾਰੀ ਸਫਲ ਨਹੀਂ ਹੋ ਸਕਦੀ);
SikhNet (Spanish)Como es el estado de su mente, así recolecta los Frutos del Verdadero Guru,

ਨਾਨਕ. ਕਰਤਾ ਸਭੁ ਕਿਛੁ ਜਾਣਦਾ; ਜਿਦੂ ਕਿਛੁ ਗੁਝਾ. ਨ ਹੋਇ ॥੨॥

naanak. karataa sabh kichh jaanadaa; jidoo kichh gujhaa. na hoe |2|

Sant Singh KhalsaO Nanak, the Creator knows everything; nothing can be hidden from Him. ||2||
Manmohan SinghNanak, the Creator, from whom nothing can remain hidden knows everything.
Manmohan Singh (Punjabi)ਨਾਨਕ, ਸਿਰਜਣਹਾਰ ਜਿਸ ਪਾਸੋਂ ਕੁਝ ਭੀ ਲੁਕਿਆ ਛਿਪਿਆ ਨਹੀਂ ਰਹਿ ਸਕਦਾ, ਸਾਰਾ ਕੁਝ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਸੇ ਕੁਛੁ ਗੁਪਤ ਨਹੀਂ ਸੋ ਕਰਤਾ ਸਭ ਕੁਛ ਜਾਨਤਾ ਹੈ॥੨॥
Prof. Sahib Singhਕਿਉਂਕਿ ਹੇ ਨਾਨਕ! ਰਚਨਹਾਰ ਪ੍ਰਭੂ ਪਾਸੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ, ਉਹ (ਅੰਦਰਲੀ ਬਾਹਰਲੀ) ਸਭ ਜਾਣਦਾ ਹੈ ॥੨॥

ਪਦ ਅਰਥ ਗੁਝਾ = ਲੁਕਿਆ ॥੨॥

SikhNet (Spanish)porque el Señor, nuestro Creador, es el Conocedor Intimo de todos, y nadie puede esconder su ser de Él.(2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸ ਨੋ ਸਾਹਿਬੁ ਵਡਾ ਕਰੇ; ਸੋਈ ਵਡ ਜਾਣੀ ॥

jis no saahib vaddaa kare; soee vadd jaanee |

Sant Singh KhalsaOne who has been made great by his Lord and Master - know him to be great!
Manmohan SinghKnow him alone to be great whom the Lord makes great.
Manmohan Singh (Punjabi)ਕੇਵਲ ਉਸੇ ਨੂੰ ਵਿਸ਼ਾਲ ਸਮਝ ਜਿਸ ਨੂੰ ਸੁਆਮੀ ਵਿਸ਼ਾਲ ਕਰਦਾ ਹੈ।
Fareedkot Teekaਸਾਹਿਬ ਜਿਸ ਕੋ ਵੱਡਾ ਕਰਤਾ ਹੈ, ਸੋਈ ਵੱਡਾ ਜਾਣੀਤਾ ਹੈ॥
Prof. Sahib Singhਜਿਸ (ਜੀਵ-ਇਸਤ੍ਰੀ) ਨੂੰ ਮਾਲਕ-ਪ੍ਰਭੂ ਵਡਿਆਏ, ਉਹੀ (ਅਸਲ) ਵੱਡੀ ਸਮਝਣੀ ਚਾਹੀਦੀ ਹੈ।
SikhNet (Spanish)Solamente aquél a quien el Señor bendice es grandioso.

ਜਿਸੁ ਸਾਹਿਬ ਭਾਵੈ. ਤਿਸੁ ਬਖਸਿ ਲਏ; ਸੋ ਸਾਹਿਬ ਮਨਿ ਭਾਣੀ ॥

jis saahib bhaavai. tis bakhas le; so saahib man bhaanee |

Sant Singh KhalsaBy His Pleasure, the Lord and Master forgives those who are pleasing to His Mind.
Manmohan SinghThe Lord pardons him whom He wishes, and he becomes pleasing to Lord's mind.
Manmohan Singh (Punjabi)ਸੁਆਮੀ ਉਸ ਨੂੰ ਮਾਫ ਕਰ ਦਿੰਦਾ ਹੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਅਤੇ ਉਹ ਸੁਆਮੀ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
Fareedkot Teekaਸਾਹਿਬ ਜਿਸ ਕੋ ਚਾਹੈ ਤਿਸ ਕੋ ਬਖਸ ਲੇਵੈ ਔਰ ਉਸੀ ਪੁਰਸ ਕੀ ਕਿਰ੍ਯਾ ਸਾਹਿਬ ਕੇ ਮਨ ਮੇਂ ਭਾਈ ਹੈ॥
Prof. Sahib Singhਜਿਸ ਨੂੰ ਚਾਹੇ ਪ੍ਰਭੂ ਮਾਲਕ ਬਖ਼ਸ਼ ਲੈਂਦਾ ਹੈ, ਤੇ ਉਹ ਸਾਹਿਬ ਦੇ ਮਨ ਵਿਚ ਪਿਆਰੀ ਲੱਗਦੀ ਹੈ।

ਪਦ ਅਰਥ ਸਾਹਿਬ ਮਨਿ = ਸਾਹਿਬ ਦੇ ਮਨ ਵਿਚ।

SikhNet (Spanish)Sí, el Señor perdona a quien Él quiere, y entonces le demuestra Su Amor.

ਜੇ ਕੋ ਓਸ ਦੀ ਰੀਸ ਕਰੇ; ਸੋ ਮੂੜ ਅਜਾਣੀ ॥

je ko os dee rees kare; so moorr ajaanee |

Sant Singh KhalsaOne who tries to compete with Him is a senseless fool.
Manmohan SinghHe, who rivals him, is an insensate fool.
Manmohan Singh (Punjabi)ਜੋ ਕੋਈ ਉਸ ਦੀ ਤੁਲਨਾ ਕਰਦਾ ਹੈ ਉਹ ਬੇਸਮਝ ਬੇਵਕੂਫ ਹੈ।
Fareedkot Teekaਜੇ ਕੋਈ ਉਸ ਪੁਰਸ ਕੀ ਰੀਸ ਕਰੇ ਸੋ ਮੂਰਖ ਅਜਾਨ ਹੈ॥
Prof. Sahib Singhਉਹ (ਜੀਵ-ਇਸਤ੍ਰੀ) ਮੂਰਖ ਤੇ ਅੰਞਾਣ ਹੈ ਜੋ ਉਸ ਦੀ ਰੀਸ ਕਰਦੀ ਹੈ,
SikhNet (Spanish)Si alguien tratara de imitar las maneras del amado de Dios, sería el tonto de tontos,

ਜਿਸ ਨੋ ਸਤਿਗੁਰੁ ਮੇਲੇ. ਸੁ ਗੁਣ ਰਵੈ; ਗੁਣ ਆਖਿ ਵਖਾਣੀ ॥

jis no satigur mele. su gun ravai; gun aakh vakhaanee |

Sant Singh KhalsaOne who is united with the Lord by the True Guru, sings His Praises and speaks His Glories.
Manmohan SinghHe, whom the Satguru unites with the Lord, sings His praises and utters and narrates His excellences.
Manmohan Singh (Punjabi)ਜਿਸ ਨੂੰ ਸਤਿਗੁਰੂ ਜੀ ਸਾਹਿਬ ਨਾਲ ਜੋੜਦੇ ਹਨ, ਉਹ ਉਸ ਦਾ ਜੱਸ ਗਾਇਨ ਕਰਦਾ ਹੈ ਅਤੇ ਉਸ ਦੀਆਂ ਸਰੇਸ਼ਟਤਾਈਆਂ ਨੂੰ ਕਹਿੰਦਾ ਤੇ ਵਰਨਣ ਕਰਦਾ ਹੈ।
Fareedkot Teekaਪਰੰਤੂ ਜਿਸ ਕੋ ਸਤਗੁਰੂ ਮੇਲੇ ਹੈਂ, ਸੋ ਪੁਰਸ ਸਤਿ ਸੰਤੋਖ ਆਦਿ ਗੁਣੋਂ ਮੇਂ ਮਿਲਾ ਹੈ ਔਰ ਦ੍ਰੋਪਤੀ ਕੀ ਰਖਿਆਦਿਕ ਗੁਣੋਂ ਕਾ (ਆਖਿ) ਮੁਖਕਰ (ਵਖਾਣੀ) ਕਥਨ ਕਰਤਾ ਹੈ॥
Prof. Sahib Singh(ਕਿਉਂਕਿ ਰੀਸ ਕੀਤਿਆਂ ਕੁਝ ਹੱਥ ਨਹੀਂ ਆਉਂਦਾ, ਇਥੇ ਤਾਂ) ਜਿਸ ਨੂੰ ਸਤਿਗੁਰੂ ਮੇਲਦਾ ਹੈ (ਉਹੀ ਮਿਲਦੀ ਹੈ ਤੇ) (ਹਰੀ ਦੀ) ਸਿਫ਼ਤਿ-ਸਾਲਾਹ ਹੀ ਉਚਾਰਨ ਕਰ ਕੇ (ਹੋਰਨਾਂ ਨੂੰ ਸੁਣਾਉਂਦੀ ਹੈ।
SikhNet (Spanish)porque la persona que el Guru une con el Señor no hace nada más que alabar a Dios.

ਨਾਨਕ. ਸਚਾ ਸਚੁ ਹੈ; ਬੁਝਿ ਸਚਿ ਸਮਾਣੀ ॥੫॥

naanak. sachaa sach hai; bujh sach samaanee |5|

Sant Singh KhalsaO Nanak, the True Lord is True; one who understands Him is absorbed in Truth. ||5||
Manmohan SinghNanak, the True One alone is True. He who understands Him is absorbed in Truth.
Manmohan Singh (Punjabi)ਨਾਨਕ, ਕੇਵਲ ਸਤਿਪੁਰਖ ਹੀ ਸੱਚਾ ਹੈ। ਜੋ ਕੋਈ ਉਸ ਨੂੰ ਸਮਝਦਾ ਹੈ, ਉਹ ਸੱਚ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚਾ ਸਰੂਪ ਵਾਹਿਗੁਰੂ ਨਿਸਚੇ ਕਰ ਕੇ ਸਚਾ ਹੈ। ਜਿਨ ਕਾ ਐਸਾ ਨਿਸਚਾ ਹੂਆ ਹੈ, ਤਿਨ ਕੀ ਬੁਧੀ ਸਮਝ ਕਰ ਸਚ ਮੇਂ ਸਮਾਈ ਹੈ॥੫॥
Prof. Sahib Singhਹੇ ਨਾਨਕ! ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, (ਇਸ ਗੱਲ ਨੂੰ ਚੰਗੀ ਤਰ੍ਹਾਂ) ਸਮਝ ਕੇ (ਉਹ ਜੀਵ-ਇਸਤ੍ਰੀ) ਸੱਚੇ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ ॥੫॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ ॥੫॥

SikhNet (Spanish)Dice Nanak, el Uno Verdadero solamente es Verdad y aquél que entiende esto se inmerge en la Verdad del Señor.(5)

Open this shabad →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok, 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਹਰਿ ਸਤਿ ਨਿਰੰਜਨ. ਅਮਰੁ ਹੈ; ਨਿਰਭਉ ਨਿਰਵੈਰੁ ਨਿਰੰਕਾਰੁ ॥

har sat niranjan. amar hai; nirbhau niravair nirankaar |

Sant Singh KhalsaThe Lord is true, immaculate and eternal; He has no fear, hatred or form.
Manmohan SinghGod is True, Immaculate, Eternal, Fearless, without enmity and Formless.
Manmohan Singh (Punjabi)ਵਾਹਿਗੁਰੂ ਸੱਚਾ, ਸ਼ੁੱਧ, ਅਬਿਨਾਸੀ, ਨਿਡੱਰ, ਵੈਰ ਵਿਰੋਧ-ਰਹਿਤ ਅਤੇ ਨਿਰ ਸਰੂਪ ਹੈ।
Fareedkot Teekaਹਰੀ ਸਤਿ ਹੈ ਔਰ ਨਿਰੰਜਨ ਹੈ ਪੁਨਾ ਅਮਰੁ ਹੈ ਤਥਾ ਭੈ ਸੇ ਰਹਿਤ ਹੈ ਔਰ ਵੈਰ ਸੇ ਰਹਤ ਹੈ ਪੁਨਾ ਨਿਰਅਕਾਰ ਹੈ॥
Prof. Sahib Singhਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ,

ਪਦ ਅਰਥ ਨਿਰੰਜਨੁ = ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦਾ ਪ੍ਰਭਾਵ। ਨਿਰਭਉ = ਜਿਸ ਨੂੰ ਕੋਈ ਡਰ ਨਹੀਂ। ਨਿਰੰਕਾਰੁ = ਜਿਸ ਦਾ ਕੋਈ ਖ਼ਾਸ ਸਰੀਰ ਨਹੀਂ।

SikhNet (Spanish)Mi Señor Verdadero, Inmaculado y Eterno es el Ser Sin Miedo, Sin Odio, y Sin Forma.

ਜਿਨ ਜਪਿਆ. ਇਕ ਮਨਿ ਇਕ ਚਿਤਿ; ਤਿਨ ਲਥਾ ਹਉਮੈ ਭਾਰੁ ॥

jin japiaa. ik man ik chit; tin lathaa haumai bhaar |

Sant Singh KhalsaThose who chant and meditate on Him, who single-mindedly focus their consciousness on Him, are rid of the burden of their ego.
Manmohan SinghThey, who contemplate over Him with single mind and single heart, get rid of the load of pride.
Manmohan Singh (Punjabi)ਜੋ ਉਸ ਦਾ ਇੱਕ ਹਿਰਦੇ ਤੇ ਦਿਲ ਨਾਲ ਸਿਮਰਨ ਕਰਦੇ ਹਨ, ਉਹ ਹੰਕਾਰ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਜਿਨੋਂ ਨੇ ਇਕ ਮਨ ਇਕ ਚਿਤ ਹੋ ਕਰ ਜਪਿਆ ਹੈ, ਤਿਨ ਕਾ ਹੰਤਾ ਮਮਤਾ ਰੂਪ ਭਾਰ ਦੂਰ ਹੋ ਗਯਾ ਹੈ॥
Prof. Sahib Singhਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ।

ਪਦ ਅਰਥ ਇਕ ਮਨਿ = ਇਕ ਮਨ ਦੀ ਰਾਹੀਂ, ਮਨ ਲਾ ਕੇ, ਮਨ ਇਕ ਹਰੀ ਵੱਲ ਲਾ ਕੇ।

SikhNet (Spanish)Los que Lo contemplan concentrados y totalmente en Devoción, se deshacen de su carga egocéntrica.

ਜਿਨ ਗੁਰਮੁਖਿ. ਹਰਿ ਆਰਾਧਿਆ; ਤਿਨ ਸੰਤ ਜਨਾ ਜੈਕਾਰੁ ॥

jin guramukh. har aaraadhiaa; tin sant janaa jaikaar |

Sant Singh KhalsaThose Gurmukhs who worship and adore the Lord - hail to those Saintly beings!
Manmohan SinghHail, unto the saintly persons, who, through the Guru, have mediated on God.
Manmohan Singh (Punjabi)ਸ਼ਾਬਾਸ਼ ਹੈ ਉਨ੍ਹਾਂ ਸਾਧ ਸਰੂਪ ਪੁਰਸ਼ਾਂ ਦੇ, ਜਿਨ੍ਹਾਂ ਨੇ ਗੁਰਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਹੈ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਅਰਾਧਨ ਕੀਆ ਹੈ, ਤਿਨ ਸੰਤ ਜਨੋਂ ਕਾ ਜੈਕਾਰ ਹੂਆ ਹੈ॥
Prof. Sahib Singh(ਪਰ) ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।

ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ। ਜੈਕਾਰੁ = ਵਡਿਆਈ।

SikhNet (Spanish)¡Victoria a tales seres Santos que alaban al Señor!

ਕੋਈ ਨਿੰਦਾ ਕਰੇ. ਪੂਰੇ ਸਤਿਗੁਰੂ ਕੀ; ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥

koee nindaa kare. poore satiguroo kee; tis no fitt fitt kahai sabh sansaar |

Sant Singh KhalsaIf someone slanders the Perfect True Guru, he will be rebuked and reproached by the whole world.
Manmohan SinghIf someone slanders the Perfect Satguru, him the whole world rebukes and reproaches.
Manmohan Singh (Punjabi)ਜੇਕਰ ਕੋਈ ਪੂਰਨ ਸਤਿਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਾਰਾ ਜਹਾਨ ਲਾਨ੍ਹਤ ਤੇ ਫਿਟਕਾਰ ਪਾਉਂਦਾ ਹੈ।
Fareedkot Teekaਪੂਰੇ ਸਤਿਗੁਰੂ ਕੀ ਜੋ ਕੋਈ ਨਿੰਦਾ ਕਰੇ ਤੌ ਤਿਸ ਕੋ ਸਭ ਸੰਸਾਰ ਫਿਟ ਫਿਟ ਕਹਤਾ ਹੈ॥
Prof. Sahib Singhਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ,

ਪਦ ਅਰਥ ਫਿਟੁ ਫਿਟੁ ਕਹੈ = ਫਿਟਕਾਰਾਂ ਪਾਂਦਾ ਹੈ।

SikhNet (Spanish)El mundo entero maldice a los que calumnian al Perfecto y Verdadero Guru,

ਸਤਿਗੁਰ ਵਿਚਿ. ਆਪਿ ਵਰਤਦਾ; ਹਰਿ ਆਪੇ ਰਖਣਹਾਰੁ ॥

satigur vich. aap varatadaa; har aape rakhanahaar |

Sant Singh KhalsaThe Lord Himself abides within the True Guru; He Himself is His Protector.
Manmohan SinghWithin the Satguru, God himself abides, and Himself is his protector.
Manmohan Singh (Punjabi)ਸਤਿਗੁਰਾਂ ਅੰਦਰ ਨਾਰਾਇਣ ਖੁਦ ਵਸਦਾ ਹੈ ਅਤੇ ਹੀ ਉਨ੍ਹਾਂ ਦਾ ਰਖਵਾਲਾ ਹੈ।
Fareedkot Teekaਹਰੀ ਸਤਿਗੁਰੋਂ ਕੇ ਬੀਚ ਆਪ ਵਰਤ ਰਹਾ ਹੈ ਔਰ ਆਪ ਹੀ ਰਖ੍ਯਾ ਕਰਨੇ ਵਾਲਾ ਹੈ॥
Prof. Sahib Singh(ਉਹ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ।

ਪਦ ਅਰਥ ਵਰਤਦਾ = ਮੌਜੂਦ ਹੈ।

SikhNet (Spanish)porque el Señor Mismo habita en el Verdadero Guru, trabaja a través de Él, y Él Mismo Lo protege.

ਧਨੁ ਧੰਨੁ ਗੁਰੂ ਗੁਣ ਗਾਵਦਾ; ਤਿਸ ਨੋ. ਸਦਾ ਸਦਾ ਨਮਸਕਾਰੁ ॥

dhan dhan guroo gun gaavadaa; tis no. sadaa sadaa namasakaar |

Sant Singh KhalsaBlessed, Blessed is the Guru, who sings the Glories of God. Unto Him, I bow forever and ever in deepest reverence.
Manmohan SinghBlest! blest! is the Guru, who sings Lord's praises. Unto him ever, ever and ever, I make an obeisance.
Manmohan Singh (Punjabi)ਮੁਬਾਰਕ! ਮੁਬਾਰਕ! ਹੈ, ਗੁਰੂ ਜੋ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਮੈਂ ਸਦੀਵ ਤੇ ਹਮੇਸ਼ਾਂ ਬੰਦਨਾ ਕਰਦਾ ਹਾਂ।
Fareedkot Teekaਜੋ ਗੁਰੂ ਗੁਣ ਗਾਵਦਾ ਹੈ ਸਦਾ ਧੰਨ ਹੈ, ਮੈਂ ਤਿਨ ਕੋ ਸਦਾ ਸਦਾ ਨਮਸਕਾਰ ਕਰਤਾ ਹੂੰ॥
Prof. Sahib Singhਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ।

ਪਦ ਅਰਥ ਧੰਨੁ = ਮੁਬਾਰਿਕ।

SikhNet (Spanish)Y el Guru siempre canta las Alabanzas del Señor.

ਜਨ ਨਾਨਕ. ਤਿਨ ਕਉ ਵਾਰਿਆ; ਜਿਨ ਜਪਿਆ ਸਿਰਜਣਹਾਰੁ ॥੧॥

jan naanak. tin kau vaariaa; jin japiaa sirajanahaar |1|

Sant Singh KhalsaServant Nanak is a sacrifice to those who have meditated on the Creator Lord. ||1||
Manmohan SinghSlave Nanak is a sacrifice unto those, who have contemplated over their creator.
Manmohan Singh (Punjabi)ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਕਰਤਾਰ ਦਾ ਆਰਾਧਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ੍ਹਾਂ ਨੇ ਸਿਰਜਨਹਾਰ ਜਪਿਆ ਹੈ, ਮੈਂ ਤਿਨ ਕੇ ਵਾਰਨੇ ਜਾਤਾ ਹੂੰ॥੧॥
Prof. Sahib Singh(ਆਖ) ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ ॥੧॥

ਪਦ ਅਰਥ ਵਾਰਿਆ = ਸਦਕੇ ॥੧॥

SikhNet (Spanish)Me postro en Reverencia ante el Guru; Nanak ofrece su ser en sacrificio a aquél que contempla al Señor Creador.(1)

Open this shabad →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਆਪੇ ਧਰਤੀ ਸਾਜੀਅਨੁ; ਆਪੇ ਆਕਾਸੁ ॥

aape dharatee saajeean; aape aakaas |

Sant Singh KhalsaHe Himself made the earth; He Himself made the sky.
Manmohan SinghGod Himself has made the earth and Himself the sky.
Manmohan Singh (Punjabi)ਵਾਹਿਗੁਰੂ ਨੇ ਖੁਦ ਜਮੀਨ ਰਚੀ ਹੈ ਅਤੇ ਖੁਦ ਹੀ ਅਸਮਾਨ।
Fareedkot Teekaਆਪ ਹੀ ਪ੍ਰਿਥ੍ਵੀ ਉਤਪਤ ਕਰੀ ਹੈ ਔਰ ਆਪ ਹੀ ਅਕਾਸ ਬਨਾਇਆ ਹੈ॥
Prof. Sahib Singhਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼।

ਪਦ ਅਰਥ ਸਾਜੀਅਨੁ = ਸਾਜੀ ਉਸ ਨੇ।

SikhNet (Spanish)Tú, de Ti Mismo, has creado la tierra y el cielo.

ਵਿਚਿ ਆਪੇ ਜੰਤ ਉਪਾਇਅਨੁ; ਮੁਖਿ ਆਪੇ ਦੇਇ ਗਿਰਾਸੁ ॥

vich aape jant upaaeian; mukh aape dee giraas |

Sant Singh KhalsaHe Himself created the beings there, and He Himself places food in their mouths.
Manmohan SinghHe of himself created the beings therein, and of Himself puts morsels (food) in their mouths.
Manmohan Singh (Punjabi)ਉਨ੍ਹਾਂ ਵਿੱਚ ਉਸ ਨੇ ਆਪ ਹੀ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਦੇ ਮੂੰਹਾਂ ਵਿੱਚ ਬੁਰਕੀਆਂ (ਭੋਜਨ) ਪਾਉਂਦਾ ਹੈ।
Fareedkot Teekaਆਪ ਹੀ ਬੀਚ ਮੇਂ ਜੀਵ ਉਤਪਤਿ ਕੀਏ ਹੈਂ ਆਪ ਹੀ ਮੁਖ ਮੇਂ ਭੋਜਨ ਦੇਤਾ ਹੈ॥
Prof. Sahib Singhਇਸ ਧਰਤੀ ਵਿਚ ਉਸ ਨੇ ਜੀਅ ਜੰਤ ਪੈਦਾ ਕੀਤੇ ਤੇ ਆਪ ਹੀ (ਜੀਵਾਂ ਦੇ) ਮੂੰਹ ਵਿਚ ਗਰਾਹੀ ਦੇਂਦਾ ਹੈ।

ਪਦ ਅਰਥ ਉਪਾਇਅਨੁ = ਉਪਾਏ ਉਸ ਨੇ। ਗਿਰਾਸੁ = ਗਰਾਹੀ, ਖ਼ੁਰਾਕ।

SikhNet (Spanish)Tú, de Ti Mismo, has creado la humanidad y das sustento a todos.

ਸਭੁ ਆਪੇ ਆਪਿ ਵਰਤਦਾ; ਆਪੇ ਹੀ ਗੁਣਤਾਸੁ ॥

sabh aape aap varatadaa; aape hee gunataas |

Sant Singh KhalsaHe Himself is All-pervading; He Himself is the Treasure of Excellence.
Manmohan SinghAll by Himself He pervades everywhere and Himself is the Treasure of excellences.
Manmohan Singh (Punjabi)ਆਪਣੇ ਆਪ ਹੀ ਉਹ ਹਰ ਥਾਂ ਵਿਆਪਕ ਹੈ ਅਤੇ ਆਪ ਹੀ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।
Fareedkot Teekaਸਭ ਕੇ ਬੀਚ ਆਪ ਹੀ ਆਪ ਵਰਤ ਰਹਾ ਹੈ, ਆਪ ਹੀ ਗੁਣੋਂ ਕਾ (ਤਾਸੁ) ਸਮੁੰਦ੍ਰ ਹੈ॥
Prof. Sahib Singhਗੁਣਾਂ ਦਾ ਖ਼ਜ਼ਾਨਾ (ਹਰੀ) ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ।

ਪਦ ਅਰਥ ਸਭੁ = ਹਰ ਥਾਂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)Tú eres el Único que trabaja a través de todo, Tú, el Tesoro de Virtudes.

ਜਨ ਨਾਨਕ. ਨਾਮੁ ਧਿਆਇ ਤੂ; ਸਭਿ ਕਿਲਵਿਖ ਕਟੇ ਤਾਸੁ ॥੨॥

jan naanak. naam dhiaae too; sabh kilavikh katte taas |2|

Sant Singh KhalsaO servant Nanak, meditate on the Naam, the Name of the Lord; He shall take away all your sinful mistakes. ||2||
Manmohan SinghRemember Thou God's Name, O slave Nanak, and He shall efface all thine sins.
Manmohan Singh (Punjabi)ਤੂੰ ਰੱਬ ਦੇ ਨਾਮ ਦਾ ਸਿਮਰਨ ਕਰ ਹੇ ਗੋਲੇ ਨਾਨਕ! ਅਤੇ ਉਹ ਤੇਰੇ ਸਾਰੇ ਪਾਪ ਨਾਸ ਕਰ ਦਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕਾ ਧਿਆਵਣਾ ਕਰੇ ਤਿਸ ਕੇ ਸਭ (ਕਿਲ ਵਿਖ) ਪਾਪ ਕਟੇ ਜਏਂਗੇ॥੨॥
Prof. Sahib Singhਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਜਪ, (ਜਿਸ ਨੇ ਜਪਿਆ ਹੈ) ਉਸ ਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ ॥੨॥

ਪਦ ਅਰਥ ਸਭਿ = ਸਾਰੇ। ਕਿਲਵਿਖ = ਪਾਪ। ਤਾਸੁ = ਉਸ ਦੇ ॥੨॥

SikhNet (Spanish)Habita, oh, dice Nanak, en el Naam, el Nombre del Señor para que te deshagas de la consecuencia de todos tus errores.(2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਸਚਾ ਸਾਹਿਬੁ ਸਚੁ ਹੈ; ਸਚੁ ਸਚੇ ਭਾਵੈ ॥

too sachaa saahib sach hai; sach sache bhaavai |

Sant Singh KhalsaYou, O True Lord and Master, are True; the Truth is pleasing to the True One.
Manmohan SinghThou, O True Lord, art True. The truth is pleasing to the True one.
Manmohan Singh (Punjabi)ਤੂੰ ਹੇ ਸੱਚੇ ਸੁਆਮੀ! ਸੱਚਾ ਹੈ। ਸੱਚ ਸਤਿਪੁਰਖ ਨੂੰ ਚੰਗਾ ਲੱਗਦਾ ਹੈ।
Fareedkot Teekaਹੇ ਸਚਾ ਸਾਹਿਬੁ! ਤੂੰ ਨਿਸਚੇ ਕਰ ਕੇ ਸਚਾ ਹੈਂ. ਤੇਰੇ ਕੋ ਸਚਾ ਅਰਥਾਤ ਸਤਵਾਦੀ ਪੁਰਸ ਭਾਵਤਾ ਹੈ॥
Prof. Sahib Singhਹੇ ਹਰੀ! ਤੂੰ ਸੱਚਾ ਤੇ ਥਿਰ ਰਹਿਣ ਵਾਲਾ ਮਾਲਕ ਹੈਂ, ਤੈਨੂੰ ਸੱਚ ਹੀ ਪਿਆਰਾ ਲੱਗਦਾ ਹੈ।
SikhNet (Spanish)Tú eres mi Verdadero Señor, y Tú amas solamente la Verdad.

ਜੋ ਤੁਧੁ ਸਚੁ ਸਲਾਹਦੇ; ਤਿਨ ਜਮ ਕੰਕਰੁ ਨੇੜਿ. ਨ ਆਵੈ ॥

jo tudh sach salaahade; tin jam kankar nerr. na aavai |

Sant Singh KhalsaThe Messenger of Death does not even approach those who praise You, O True Lord.
Manmohan SinghDeath's myrmidon draws not near them, who praise Thee, O True Lord.
Manmohan Singh (Punjabi)ਮੌਤ ਦਾ ਦੂਤ ਉਨ੍ਹਾਂ ਦੇ ਲਾਗੇ ਨਹੀਂ ਲੱਗਦਾ, ਜੋ ਤੇਰੀ, ਹੇ ਸੱਚੇ ਸੁਆਮੀ! ਪ੍ਰਸੰਸਾ ਕਰਦੇ ਹਨ।
Fareedkot Teekaਹੇ ਸਚ ਰੂਪ! ਜੋ ਤੇਰੇ ਕੋ ਸੁਲਾਹਤੇ ਹੈਂ ਤਿਨ ਕੇ ਜਮ ਕੰਕਰ ਨਿਕਟ ਨਹੀਂ ਆਵਤਾ ਹੈ॥
Prof. Sahib Singhਹੇ ਸੱਚੇ ਪ੍ਰਭੂ! ਜੋ ਜੀਵ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜਮਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ।

ਪਦ ਅਰਥ ਜਮ ਕੰਕਰੁ = ਜਮ ਦਾ ਸੇਵਕ, ਜਮਦੂਤ।

SikhNet (Spanish)Oh Ser Verdadero, quien sea que canta Tu Alabanza, no es acechado por los agentes de la muerte.

ਤਿਨ ਕੇ ਮੁਖ. ਦਰਿ ਉਜਲੇ; ਜਿਨ ਹਰਿ ਹਿਰਦੈ ਸਚਾ ਭਾਵੈ ॥

tin ke mukh. dar ujale; jin har hiradai sachaa bhaavai |

Sant Singh KhalsaTheir faces are radiant in the Court of the Lord; the Lord is pleasing to their hearts.
Manmohan SinghThe faces of those to whose mind the True Lord is pleasing, sparkle in His court.
Manmohan Singh (Punjabi)ਜਿਨ੍ਹਾਂ ਦੇ ਚਿੱਤ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ, ਉਨ੍ਹਾਂ ਦੇ ਚਿਹਰੇ ਉਸ ਦੇ ਦਰਬਾਰ ਵਿੱਚ ਰੋਸ਼ਨ ਹੁੰਦੇ ਹਨ।
Fareedkot Teekaਹੇ ਹਰੀ! ਜਿਨ ਕੇ ਹਿਰਦੇ ਮੇਂ ਤੂੰ ਸਚਾ ਭਾਵਤਾ ਹੈਂ ਤਿਨ ਕੇ ਮੁਖ ਤੇਰੇ ਦਰ ਮੇਂ ਉਜਲੇ ਹੈਂ॥
Prof. Sahib Singhਜਿਨ੍ਹਾਂ ਦੇ ਹਿਰਦੇ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਦੇ ਮੂੰਹ ਦਰਗਾਹ ਵਿਚ ਉੱਜਲੇ ਹੁੰਦੇ ਹਨ,

ਪਦ ਅਰਥ ਉਜਲੇ = ਖਿੜੇ ਹੋਏ।

SikhNet (Spanish)Los semblantes de aquéllos que Te aman resplandecen en Tu Puerta.

ਕੂੜਿਆਰ ਪਿਛਾਹਾ ਸਟੀਅਨਿ; ਕੂੜੁ ਹਿਰਦੈ ਕਪਟੁ. ਮਹਾ ਦੁਖੁ ਪਾਵੈ ॥

koorriaar pichhaahaa satteean; koorr hiradai kapatt. mahaa dukh paavai |

Sant Singh KhalsaThe false ones are left behind; because of the falsehood and deceit in their hearts, they suffer in terrible pain.
Manmohan SinghThe false are pushed behind, because of falsehood and deceit in their mind they suffer great pain.
Manmohan Singh (Punjabi)ਝੂਠੇ ਪਿੱਛੇ ਧੱਕੇ ਜਾਂਦੇ ਹਨ, ਚਿੱਤ ਵਿੱਚ ਝੂਠ ਤੇ ਛਲ ਹੋਣ ਦੇ ਕਾਰਨ, ਉਹ ਘਣਾ ਕਸ਼ਟ ਉਠਾਉਂਦੇ ਹਨ।
Fareedkot Teekaਜੋ ਹਿਰਦੇ ਮੇਂ ਕਪਟ ਕਮਾਵਤੇ ਹੈਂ ਔਰ ਮੁਖ ਕਰ ਝੂਠ ਬੋਲਤੇ ਹੈਂ, ਸੋ ਝੂਠੇ ਪਿਛਾਹਾਂ ਸਿਟੀਤੇ ਹੈਂ; ਅਰਥਾਤ ਮਹਾਤਮਾ ਕੇ ਬੀਚ ਸੇ ਨਿਕਾਲ ਕਰ ਨਰਕਾਂ ਮੇਂ ਸਿਟੀਤੇ ਹੈਂ ਔਰ ਅਤੀ ਦੁਖ ਪਾਵਤੇ ਹੈਂ॥
Prof. Sahib Singh(ਪਰ) ਕੂੜ ਦਾ ਵਪਾਰ ਕਰਨ ਵਾਲਿਆਂ ਦੇ ਹਿਰਦੇ ਵਿਚ ਕੂੜ ਤੇ ਕਪਟ ਹੋਣ ਕਰਕੇ ਉਹ ਪਿਛੇ ਸਿੱਟੇ ਜਾਂਦੇ ਹਨ ਤੇ ਬੜਾ ਕਲੇਸ਼ ਉਠਾਂਦੇ ਹਨ।

ਪਦ ਅਰਥ ਸਟੀਅਨਿ = ਸੱਟੇ ਜਾਂਦੇ ਹਨ। ਹਿਰਦੈ = ਹਿਰਦੇ ਵਿਚ।

SikhNet (Spanish)Los falsos son dejados atrás. Teniendo la falsedad en su mente y en su corazón, sufren.

ਮੁਹ ਕਾਲੇ ਕੂੜਿਆਰੀਆ; ਕੂੜਿਆਰ. ਕੂੜੋ ਹੋਇ ਜਾਵੈ ॥੬॥

muh kaale koorriaareea; koorriaar. koorro hoe jaavai |6|

Sant Singh KhalsaBlack are the faces of the false; the false remain just false. ||6||
Manmohan SinghBlack are the faces of the lairs. The false remain but false.
Manmohan Singh (Punjabi)ਸਿਆਹ ਹਨ ਚਿਹਰੇ ਝੂਠਿਆਂ ਦੇ। ਝੂਠੇ ਨਿਰੋਲ ਝੁਠੇ ਹੀ ਰਹਿੰਦੇ ਹਨ।
Fareedkot Teekaਝੂਠੇ ਪੁਰਸ਼ੋਂ ਕੇ ਮੂੰਹ ਕਾਲੇ ਹੋਤੇ ਹੈਂ ਕਿਉਂਕਿ ਝੂਠਿਓਂ ਕਾ ਕਰਮ ਝੂਠਾ ਹੀ ਹੋ ਜਾਤਾ ਹੈ॥੬॥
Prof. Sahib Singhਕੂੜਿਆਰਾਂ ਦੇ ਮੂੰਹ (ਦਰਗਾਹ ਵਿਚ) ਕਾਲੇ ਹੁੰਦੇ ਹਨ (ਕਿਉਂਕਿ) ਉਹਨਾਂ ਦੇ ਕੂੜ ਦਾ ਨਿਤਾਰਾ ਹੋ ਜਾਂਦਾ ਹੈ ॥੬॥

ਪਦ ਅਰਥ ਕੂੜੋ = ਕੂੜ ਹੀ ॥੬॥

SikhNet (Spanish)Sus semblantes son obscuros; los falsos no permanecen más que falsos.(6)

Open this shabad →

Shabad Guru Ramdas Ji Raag Gauree continues on Ang 303

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਸਤਿਗੁਰੁ ਧਰਤੀ ਧਰਮ ਹੈ; ਤਿਸੁ ਵਿਚਿ. ਜੇਹਾ ਕੋ ਬੀਜੇ, ਤੇਹਾ ਫਲੁ ਪਾਏ ॥

satigur dharatee dharam hai; tis vich. jehaa ko beeje, tehaa fal paae |

Sant Singh KhalsaThe True Guru is the field of Dharma; as one plants the seeds there, so are the fruits obtained.
Manmohan SinghThe True Guru is the field of faith. As a man sows there-in, so does he gather the fruit.
Manmohan Singh (Punjabi)ਸੱਚਾ ਗੁਰੂ ਸ਼ਰਧਾ ਈਮਾਨ ਦੀ ਜ਼ਮੀਨ ਹੈ। ਉਸ ਵਿੱਚ ਜਿਹੋ ਜੇਹਾ ਕੋਈ ਬੀਜਦਾ ਹੈ ਉਹੋ ਜਿਹਾ ਹੀ ਮੇਵਾ ਪਾਉਂਦਾ ਹੈ।
Fareedkot Teekaਜਿਨੋਂ ਸਤਿਗੁਰੋਂ ਮੇਂ ਧਰਤੀ ਕਾ (ਧਰਮੁ) ਸੁਭਾਵ ਹੈ, ਤਿਸ ਕੇ ਬੀਚ ਜੈਸਾ ਕੋਈ ਭਾਵਨਾ ਰੂਪ ਬੀਜ ਬੋਵਤਾ ਹੈ ਤੈਸਾ ਫਲੁ ਪਾਵਤਾ ਹੈ॥
Prof. Sahib Singh(ਧਰਤੀ ਦੇ ਸੁਭਾਵ ਵਾਂਗ) ਸਤਿਗੁਰੂ (ਭੀ) ਧਰਮ ਦੀ ਭੋਏਂ ਹੈ, ਜਿਸ ਤਰ੍ਹਾਂ (ਦੀ ਭਾਵਨਾ) ਦਾ ਬੀਜ ਕੋਈ ਬੀਜਦਾ ਹੈ, ਉਹੋ ਜਿਹਾ ਫਲ ਲੈਂਦਾ ਹੈ।
SikhNet (Spanish)El Verdadero Guru es el campo del Dharma; en él, así como uno siembra, así cosechará.

ਗੁਰਸਿਖੀ ਅੰਮ੍ਰਿਤੁ ਬੀਜਿਆ; ਤਿਨ ਅੰਮ੍ਰਿਤ ਫਲੁ. ਹਰਿ ਪਾਏ ॥

gurasikhee amrit beejiaa; tin amrit fal. har paae |

Sant Singh KhalsaThe GurSikhs plant ambrosial nectar, and obtain the Lord as their ambrosial fruit.
Manmohan SinghThe Guru's Sikhs sow Nectar and obtain God as their Necterean fruit.
Manmohan Singh (Punjabi)ਗੁਰੂ ਦੇ ਸਿੱਖ ਆਬਿ-ਹਿਯਾਤ ਬੀਜਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਆਬਿ-ਹਿਯਾਤੀ ਮੇਵੇ ਵਜੋਂ ਪਾਉਂਦੇ ਹਨ।
Fareedkot Teekaਜਿਨ ਗੁਰੋਂ ਕੇ ਸਿਖੋਂ ਨੇ ਸਰਧਾ ਰੂਪੀ ਅੰਮ੍ਰਿਤ ਬੀਜ ਬੀਜਿਆ ਹੈ ਅਰਥਾਤ ਸਰਧਾ ਕਰੀ ਹੈ, ਤਿਨੋਂ ਕੋ ਹਰੀ ਅੰਮ੍ਰਿਤ ਰੂਪ ਫਲ ਕੀ ਪ੍ਰਾਪਤੀ ਹੂਈ ਹੈ॥
Prof. Sahib Singhਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮ੍ਰਿਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ-ਪ੍ਰਾਪਤੀ-ਰੂਪ ਅੰਮ੍ਰਿਤ ਫਲ ਹੀ ਮਿਲ ਗਿਆ ਹੈ।

ਪਦ ਅਰਥ ਗੁਰਸਿਖੀ = ਗੁਰੂ ਦੇ ਸਿੱਖਾਂ ਨੇ।

SikhNet (Spanish)Los Gurmukjs siembran la Semilla del Néctar del Señor y prueban la Fruta del Néctar también.

ਓਨਾ ਹਲਤਿ ਪਲਤਿ ਮੁਖ ਉਜਲੇ; ਓਇ ਹਰਿ ਦਰਗਹ ਸਚੀ ਪੈਨਾਏ ॥

onaa halat palat mukh ujale; oe har daragah sachee painaae |

Sant Singh KhalsaTheir faces are radiant in this world and the next; in the Court of the Lord, they are robed with honor.
Manmohan SinghTheir faces are bright in this world and the next one. In God's true court they are clothed with robe of honour.
Manmohan Singh (Punjabi)ਇਸ ਲੋਕ ਅਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ। ਰੱਬ ਦੇ ਸੱਚੇ ਦਰਬਾਰ ਅੰਦਰ ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਾਈ ਜਾਂਦੀ ਹੈ।
Fareedkot Teekaਉਨ ਪੁਰਸ਼ੋਂ ਕੇ ਮੁਖ ਲੋਕ ਪ੍ਰਲੋਕ ਮੇਂ ਉਜਲ ਹੈਂ ਔਰ ਵਹੁ ਹਰੀ ਕੀ ਸਚੀ ਦਹਗਾਹ ਮੇਂ ਪਤਿ ਰੂਪ ਪੌਸ਼ਾਕ ਕਰ ਪੈਨਾਏ ਜਾਤੇ ਹੈਂ॥
Prof. Sahib Singhਇਸ ਸੰਸਾਰ ਵਿਚ ਤੇ ਅਗਲੇ ਜਹਾਨ ਵਿਚ ਉਹ ਸੁਰਖ਼ਰੂ ਹੁੰਦੇ ਹਨ, ਤੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਉਹਨਾਂ ਦਾ ਆਦਰ ਹੁੰਦਾ ਹੈ।

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਪੈਨਾਏ = ਮੰਨੇ ਜਾਂਦੇ ਹਨ, ਆਦਰ ਦਿੱਤਾ ਜਾਂਦਾ ਹੈ। ਓਇ = (ਲਫ਼ਜ਼ 'ਓਹੁ' ਤੋਂ ਬਹੁ-ਵਚਨ)।

SikhNet (Spanish)Sus semblantes brillan aquí y también aquí después; y son investidos con Honores en la Corte Verdadera del Señor.

ਇਕਨੑਾ ਅੰਦਰਿ ਖੋਟੁ. ਨਿਤ ਖੋਟੁ ਕਮਾਵਹਿ; ਓਹੁ ਜੇਹਾ ਬੀਜੇ, ਤੇਹਾ ਫਲੁ ਖਾਏ ॥

eikanaa andar khott. nit khott kamaaveh; ohu jehaa beeje, tehaa fal khaae |

Sant Singh KhalsaSome have cruelty in their hearts - they constantly act in cruelty; as they plant, so are the fruits which they eat.
Manmohan SinghSome have malice in their heart they ever act maliciously. As they plant, so is the fruit they eat.
Manmohan Singh (Punjabi)ਕਈਆਂ ਦੇ ਦਿਲ ਅੰਦਰ ਕਪਟ ਹੈ ਅਤੇ ਉਹ ਸਦੀਵ ਕਪਟ ਹੀ ਕਮਾਉਂਦੇ ਹਨ, ਜਿਸ ਤਰ੍ਹਾਂ ਦਾ ਉਹ ਬੀਜਦੇ ਹਨ, ਓਸੇ ਤਰ੍ਹਾਂ ਦਾ ਹੀ ਫਲ ਖਾਂਦੇ ਹਨ।
Fareedkot Teekaਏਕ ਪੁਰਸ਼ੋਂ ਕੇ ਰਿਦੇ ਮੇਂ ਖੋਟ ਹੈ ਔਰ ਨਿਤ ਖੋਟ ਹੀ ਕਮਾਵਤੇ ਹੈਂ, ਵਹੁ ਜੈਸਾ ਬੀਜਤੇ ਹੈਂ ਤੈਸਾ ਹੀ ਦੁਖ ਰੂਪ ਫਲ ਖਾਵਤੇ ਹੈਂ॥
Prof. Sahib Singhਇਕਨਾਂ ਜੀਵਾਂ ਦੇ ਹਿਰਦੇ ਵਿਚ ਖੋਟ (ਹੋਣ ਕਰਕੇ) ਉਹ ਸਦਾ ਖੋਟੇ ਕਰਮ ਕਰਦੇ ਹਨ। ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ,
SikhNet (Spanish)En los corazones de otros está la maldad; ellos practican la maldad y así, de lo que sea que siembren, de esa fruta comerán.

Open this shabad (8 lines, Angs 302-303) →

Ang 302 of 1430