ਕਬੀਰੁ ॥ ਮਾਰੂ ॥
kabeer | maaroo |
Sant Singh KhalsaKabeer, Maaroo:
Manmohan SinghKabir Maru.
Manmohan Singh (Punjabi)ਕਬੀਰ ਮਾਰੂ।
SikhNet (Spanish)Rag Maru, Kabir.
ਰਾਮੁ ਸਿਮਰੁ; ਪਛੁਤਾਹਿਗਾ ਮਨ ॥
raam simar; pachhutaahigaa man |
Sant Singh KhalsaMeditate in remembrance on the Lord, or else you will regret it in the end, O mind.
Manmohan SinghO man, meditate thou on thy Lord, else thou shall regret in the end.
Manmohan Singh (Punjabi)ਐ ਇਨਸਾਨ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ, ਨਹੀਂ ਤਾਂ ਤੂੰ ਅਖ਼ੀਰ ਨੂੰ ਪਸਚਾਤਾਪ ਕਰੇਗਾ।
Fareedkot Teekaਹੇ ਮਨ! ਤੂੰ ਰਾਮ ਕੋ ਸਿਮਰ ਨਹੀਂ ਤੌ ਅੰਤ ਕੋ ਪਸਚਾਤਾਪ ਕਰੇਂਗਾ॥
Prof. Sahib Singhਹੇ ਮਨ! (ਹੁਣ ਹੀ ਵੇਲਾ ਹੈ) ਪ੍ਰਭੂ ਦਾ ਸਿਮਰਨ ਕਰ, (ਨਹੀਂ ਤਾਂ ਸਮਾ ਵਿਹਾ ਜਾਣ ਤੇ) ਅਫ਼ਸੋਸ ਕਰੇਂਗਾ।ਪਦ ਅਰਥ ਮਨ = ਹੇ ਮਨ!
SikhNet (Spanish)Oh mente, contempla al Señor, de otra forma te vas a arrepentir.
ਪਾਪੀ ਜੀਅਰਾ ਲੋਭੁ ਕਰਤੁ ਹੈ; ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥
paapee jeearaa lobh karat hai; aaj kaal utth jaahigaa |1| rahaau |
Sant Singh KhalsaO sinful soul, you act in greed, but today or tomorrow, you will have to get up and leave. ||1||Pause||
Manmohan SinghThou, O sinful mortal, practice avarice, but thou shall arise and depart to-day or tomorrow. Pause.
Manmohan Singh (Punjabi)ਤੂੰ, ਹੇ ਗੁਨਾਹਗਾਰ ਪ੍ਰਾਣੀ, ਲਾਲਚ ਕਰਦਾ ਹੈਂ, ਪ੍ਰੰਤੂ ਅੱਜ ਜਾਂ ਭਲਕੇ ਤੂੰ ਉਠੱ ਕੇ ਟੁਰ ਵੰਝੇਗਾਂ। ਠਹਿਰਾਉ।
Fareedkot Teekaਹੇ ਪਾਪੀ ਜੀਵ! ਤੂੰ ਜੋ ਪਦਾਰਥ ਕੋ ਸੰਚ ਕੇ ਲੋਭ ਕਰਤਾ ਹੈਂ। ਕਿਆ ਕਰੇਂਗਾ? ਤੂੰ ਆਜ ਕਾਲ ਅਰਥਾਤ ਸੀਘ੍ਰ ਹੀ ਪਰਲੋਕ ਕੋ ਊਠ ਜਾਏਂਗਾ॥੧॥ ਰਹਾਉ ॥
Prof. Sahib Singhਵਿਕਾਰਾਂ ਵਿਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ (ਧਨ ਪਦਾਰਥ ਦਾ) ਲੋਭ ਕਰ ਰਹੀ ਹੈ, ਪਰ ਤੂੰ ਥੋੜੇ ਹੀ ਦਿਨਾਂ ਵਿਚ (ਇਹ ਸਭ ਕੁਝ ਛੱਡ ਕੇ ਇੱਥੋਂ) ਤੁਰ ਜਾਏਂਗਾ ॥੧॥ ਰਹਾਉ ॥ਪਦ ਅਰਥ ਜੀਅਰਾ = ਕਮਜ਼ੋਰ ਜਿੰਦ। ਆਜੁ ਕਾਲਿ = ਅੱਜ-ਭਲਕ, ਛੇਤੀ ਹੀ ॥੧॥ ਰਹਾਉ ॥
SikhNet (Spanish)Oh mente cantora, ¿por qué cargas tanta avaricia? ¿Qué no sabes que vas a dejar este mundo el día de hoy o el de mañana? (1-Pausa)
ਲਾਲਚ ਲਾਗੇ ਜਨਮੁ ਗਵਾਇਆ; ਮਾਇਆ ਭਰਮ ਭੁਲਾਹਿਗਾ ॥
laalach laage janam gavaaeaa; maaeaa bharam bhulaahigaa |
Sant Singh KhalsaClinging to greed, you have wasted your life, deluded in the doubt of Maya.
Manmohan SinghClinging to avarice and straying in the doubt of mammon, thou has wasted away thy life.
Manmohan Singh (Punjabi)ਲੋਭ ਨਾਲ ਚਿੰਮੜ ਅਤੇ ਧਨ-ਦੌਲਤ ਦੀ ਕ੍ਰਾਂਤੀ ਅੰਦਰ ਗੁਮਰਾਹ ਹੋ, ਤੂੰ ਆਪਣਾ ਜੀਵਨ ਗਵਾ ਲਿਆ ਹੈ।
Fareedkot Teekaਲਾਲਚ ਮੇਂ ਲਾਗ ਕੈ ਤੈਂ ਜਨਮੁ ਗਵਾਇ ਲੀਆ ਹੈ ਔ ਭਰਮ ਕਰ ਕੇ ਮਾਇਆ ਮੇਂ ਭੂਲਾ ਜਾਹਿੰਗਾ॥
Prof. Sahib Singhਹੇ ਮਨ! ਤੂੰ ਲਾਲਚ ਵਿਚ ਫਸ ਕੇ ਜੀਵਨ ਅਜਾਈਂ ਗਵਾ ਰਿਹਾ ਹੈਂ, ਮਾਇਆ ਦੀ ਭਟਕਣਾ ਵਿਚ ਖੁੰਝਿਆ ਫਿਰਦਾ ਹੈਂ।
SikhNet (Spanish)Aferrándote a la avaricia y engañado por Maya desperdicias tu nacimiento humano.
ਧਨ ਜੋਬਨ ਕਾ ਗਰਬੁ. ਨ ਕੀਜੈ; ਕਾਗਦ ਜਿਉ ਗਲਿ ਜਾਹਿਗਾ ॥੧॥
dhan joban kaa garab. na keejai; kaagad jiau gal jaahigaa |1|
Sant Singh KhalsaDo not take pride in your wealth and youth; you shall crumble apart like dry paper. ||1||
Manmohan SinghTake thou not pride on thy riches and youth. Thou shall dissolve like paper.
Manmohan Singh (Punjabi)ਤੂੰ ਆਪਣੀ ਦੌਲਤ ਅਤੇ ਜੁਆਨੀ ਦਾ ਮਾਣ ਨਾਂ ਕਰ। ਤੂੰ ਕਾਗਜ਼ ਦੀ ਮਾਨੰਦ ਗਲ ਜਵੇਗਾ।
Fareedkot Teekaਧਨ ਕਾ ਔ ਜੋਬਨ ਕਾ ਗਰਬੁ ਨ ਕਰੀਏ, ਕਿਉਂ ਕਿ ਕਿਸੇ ਦਿਨ ਕੌ ਤੂੰ ਕਾਗਤ ਕੀ ਨਿਆਈਂ ਗਲ ਜਾਏਂਗਾ॥੧॥
Prof. Sahib Singhਨਾਹ ਕਰ ਇਹ ਮਾਣ ਧਨ ਤੇ ਜੁਆਨੀ ਦਾ, (ਮੌਤ ਆਉਣ ਤੇ) ਕਾਗ਼ਜ਼ ਵਾਂਗ ਗਲ ਜਾਏਂਗਾ ॥੧॥ਪਦ ਅਰਥ ਗਰਬੁ = ਮਾਣ। ਜਿਉ = ਵਾਂਗ ॥੧॥
SikhNet (Spanish)No, no tomes orgullo de tu riqueza o de tu belleza, pues te vas a desgastar como el papel. (1)
ਜਉ ਜਮੁ ਆਇ ਕੇਸ ਗਹਿ ਪਟਕੈ; ਤਾ ਦਿਨ ਕਿਛੁ. ਨ ਬਸਾਹਿਗਾ ॥
jau jam aae kes geh pattakai; taa din kichh. na basaahigaa |
Sant Singh KhalsaWhen the Messenger of Death comes and grabs you by the hair, and knocks you down, on that day, you shall be powerless.
Manmohan SinghWhen Death's myrmidon comes and seizes thee by the hair and knocks thee down; that day thou shall be powerless.
Manmohan Singh (Punjabi)ਜਦ ਮੌਤ ਦਾ ਦੂਤ ਆ ਤੈਨੂੰ ਵਾਲਾ ਤੋਂ ਫ਼ੜ ਕੇ ਪਟਕਾ ਮਾਰੇਗਾ, ਉਸ ਦਿਹਾੜੇ ਤੇਰਾ ਕੋਈ ਵੱਸ ਨਹੀਂ ਚਲਣਾ।
Fareedkot Teekaਜਬ ਜਮੁ ਆਇਕੇ ਤੇਰੇ ਕੋ ਕੇਸੋਂ ਸੇ ਪਕੜ ਕੇ (ਪਟਕੈ) ਸਿਟ ਲਏਗਾ, ਤਿਸ ਦਿਨ ਤੇਰਾ ਵਸ ਕੁਛ ਨਹੀਂ ਚਲੇਗਾ॥
Prof. Sahib Singhਹੇ ਮਨ! ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜ ਕੇ ਤੈਨੂੰ ਭੁੰਞੇ ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ।ਪਦ ਅਰਥ ਗਹਿ = ਫੜ ਕੇ। ਨ ਬਸਾਹਿਗਾ = ਪੇਸ਼ ਨਹੀਂ ਜਾਇਗੀ।
SikhNet (Spanish)Cuando Yama te agarre del pescuezo, ese día, nada te va a servir. Si no has contemplado a Dios,
ਸਿਮਰਨੁ ਭਜਨੁ ਦਇਆ. ਨਹੀ ਕੀਨੀ; ਤਉ ਮੁਖਿ ਚੋਟਾ ਖਾਹਿਗਾ ॥੨॥
simaran bhajan deaa. nahee keenee; tau mukh chottaa khaahigaa |2|
Sant Singh KhalsaYou do not remember the Lord, or vibrate upon Him in meditation, and you do not practice compassion; you shall be beaten on your face. ||2||
Manmohan SinghThou do not remember or contemplate on God and practise not compassion, so thou shall suffer strokes on thy face.
Manmohan Singh (Punjabi)ਤੂੰ ਹਰੀ ਦਾ ਚਿੰਤਨ ਤੇ ਆਰਾਧਨ ਨਹੀਂ ਕਰਦਾ ਅਤੇ ਤਰਸ਼ ਨਹੀਂ ਖਾਂਦਾ; ਇਸ ਲਈ ਤੂੰ ਆਪਣੇ ਮੂੰਹ ਉਤੇ ਸੱਟਾਂ ਸਹਾਰੇਗਾਂ।
Fareedkot Teekaਮਨ ਕਰ ਕੇ ਸਿਮਰਨ ਔ ਬਾਣੀ ਕਰ ਕੇ ਭਜਨ ਪੁਨਃ ਸਰੀਰ ਕਰ ਕਿਸੇ ਪਰ ਦਇਆ ਭੀ ਨਹੀਂ ਕਰੀ ਹੈ, ਤਿਸ ਤੇ ਤੂੰ ਮੂੰਹ ਪਰ ਚੋਟਾਂ ਖਾਂਹਿਗਾ॥੨॥
Prof. Sahib Singhਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਦਇਆ ਨਹੀਂ ਪਾਲਦਾ, ਮਰਨ ਵੇਲੇ ਦੁਖੀ ਹੋਵੇਂਗਾ ॥੨॥ਪਦ ਅਰਥ ਮੁਖਿ = ਮੂੰਹ ਉਤੇ ॥੨॥
SikhNet (Spanish)ni practicado la Compasión, te vas a estrellar de cara. (2)
ਧਰਮ ਰਾਇ ਜਬ ਲੇਖਾ ਮਾਗੈ; ਕਿਆ ਮੁਖੁ ਲੈ ਕੈ ਜਾਹਿਗਾ ॥
dharam raae jab lekhaa maagai; kiaa mukh lai kai jaahigaa |
Sant Singh KhalsaWhen the Righteous Judge of Dharma calls for your account, what face will you show Him then?
Manmohan SinghWhen the Righteous Judge asks for thy account, what face shall thou show him?
Manmohan Singh (Punjabi)ਜਦ ਧਰਮ ਰਾਜਾ ਤੇਰਾ ਹਿਸਾਬ ਕਿਤਾਬ ਮੰਗੇਗਾ ਤਾਂ ਤੂੰ ਉਸ ਨੂੰ ਕਿਹੜਾ ਤੂੰਹ ਦਿਖਾਵੇਗਾਂ?
Fareedkot Teekaਜਬ ਧਰਮਰਾਇ ਤੇਰੇ ਸੇ ਲੇਖਾ ਮਾਂਗੇਗਾ ਤਬ ਤੂੰ ਕਿਆ ਮੁਖ ਲੈ ਕੇ ਤਿਸ ਕੇ ਸਨਮੁਖ ਜਾਵੇਂਗਾ, ਭਾਵ ਸੇ ਸਰਮੰਦਗੀ ਲੈ ਕੇ ਜਾਏਂਗਾ॥
Prof. Sahib Singhਹੇ ਮਨ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ?ਪਦ ਅਰਥ ਕਿਆ ਮੁਖੁ ਲੈ ਕੇ = ਕਿਹੜੇ ਮੂੰਹ ਨਾਲ?
SikhNet (Spanish)Cuando el Dharmaraya te pida las cuentas de tus acciones, ¿cómo le vas a dar la cara?
ਕਹਤੁ ਕਬੀਰੁ. ਸੁਨਹੁ ਰੇ ਸੰਤਹੁ; ਸਾਧਸੰਗਤਿ ਤਰਿ ਜਾਂਹਿਗਾ ॥੩॥੧॥
kehat kabeer. sunahu re santahu; saadhasangat tar jaanhigaa |3|1|
Sant Singh KhalsaSays Kabeer, listen, O Saints: in the Saadh Sangat, the Company of the Holy, you shall be saved. ||3||1||
Manmohan SinghSays Kabir, hear, ye saints, ye shall be saved in the society of the saints.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂਸੀਂ ਸੁਣੋ, ਹੇ ਸਾਧੂਓ! ਸਤਿਸੰਗਤ ਅੰਦਰ ਤੁਸੀਂ ਪਾਰ ਉਤਰ ਜਾਓਗੇ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤੋਂ! ਤੁਮ ਸ੍ਰਵਣ ਕਰੋ, ਹਮ ਇਸ ਜੀਵ ਕੌ ਬਾਰੰਬਾਰ ਕਹਤੇ ਹੈਂ ਕਿ ਤੂੰ ਸਾਧ ਸੰਗਤ ਦੁਆਰਾ ਹੀ ਸੰਸਾਰ ਤੇ ਤਰ ਕੇ ਭਗਵਤ ਮੇਂ ਜਾਏਂਗਾ ਅਰਥਾਤ ਅਭੇਦ ਹੋਵੇਂਗਾ॥੩॥੧॥☬ਰਵਿਦਾਸ ਭਗਤ ਕੋ ਹਰੀ ਨੇ ਦਰਸਨ ਦੀਆ। ਤਿਸ ਸਮੈਂ ਹਰੀ ਕੇ ਸਨਮੁਖ ਪਰਮੇਸਰ ਕੇ ਉਪਕਾਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਸਾਧ-ਸੰਗਤ ਵਿਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ ॥੩॥੧॥* ਸ਼ਬਦ ਦਾ ਭਾਵ: ਦੁਨੀਆ ਦੇ ਕੂੜੇ ਮਾਣ ਵਿਚ ਭੁੱਲ ਕੇ ਪਰਮਾਤਮਾ ਦੀ ਬੰਦਗੀ ਵਲੋਂ ਖੁੰਝਣਾ ਮੂਰਖਤਾ ਹੈ, ਪਛਤਾਣਾ ਪੈਂਦਾ ਹੈ। * ਨੋਟ: ਸਾਧਾਰਨ ਤੌਰ ਤੇ ਮੌਤ ਦਾ ਜ਼ਿਕਰ ਕਰਦੇ ਹੋਏ ਕਬੀਰ ਜੀ ਮੁਹਾਵਰੇ ਦੇ ਤੌਰ ਤੇ ਲਿਖਦੇ ਹਨ "ਜਉ ਜਮ ਆਇ ਕੇਸ ਗਹਿ ਪਟਕੈ", ਭਾਵ, ਕੇਸਾਂ ਦਾ ਜ਼ਿਕਰ ਕਰਦੇ ਹਨ। ਇਹ ਮੁਹਾਵਰਾ ਉਹਨਾਂ ਦੀ ਰੋਜ਼ਾਨਾ ਬੋਲ-ਚਾਲ ਦਾ ਹਿੱਸਾ ਬਣ ਜਾਣਾ ਹੀ ਦੱਸਦਾ ਹੈ ਕਿ ਕਬੀਰ ਜੀ ਦੇ ਸਿਰ ਉੱਤੇ ਸਾਬਤ ਕੇਸ ਸਨ। ਇਸੇ ਹੀ ਰਾਗ ਦੇ ਸ਼ਬਦ ਨੰ: ੬ ਵਿਚ ਭੀ ਵੇਖੋ "ਜਬ ਜਮੁ ਆਇ ਕੇਸ ਤੇ ਪਕਰੈ"।
SikhNet (Spanish)Dice Kabir, escuchen amigos, uno es llevado a través sólo asociándose con los Santos. (3-1)