ੴ

ਸਿੱਖਬਾਣੀ · SikhBani

Ang 1106

Sri Guru Granth Sahib · Raag Maaroo · 4 shabads, 34 lines
Translations
Shabad Bhagat Jaidev Ji Raag Maaroo

ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ ॥

raag maaroo baanee jaideo jeeo kee |

Sant Singh KhalsaRaag Maaroo, The Word Of Jai Dayv Jee:
Manmohan SinghRag Maru Hymns of Sire Jaidev
Manmohan Singh (Punjabi)ਰਾਗ ਮਾਰੂ ਸ਼ਬਦ ਮਹਾਰਾਜ ਜੈਦੇਵ।
Prof. Sahib Singhਰਾਗ ਮਾਰੂ ਵਿੱਚ ਭਗਤ ਜੈਦੇਵ ਜੀ ਦੀ ਬਾਣੀ।
SikhNet (Spanish)Rag Maru, el Mundo de Yai Dev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is bur One God By the grace of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਚੰਦ ਸਤ. ਭੇਦਿਆ, ਨਾਦ ਸਤ ਪੂਰਿਆ; ਸੂਰ ਸਤ ਖੋੜਸਾ ਦਤੁ ਕੀਆ ॥

chand sat. bhediaa, naad sat pooriaa; soor sat khorrasaa dat keea |

Sant Singh KhalsaThe breath is drawn in through the left nostril; it is held in the central channel of the Sushmanaa, and exhaled through the right nostril, repeating the Lord's Name sixteen times.
Manmohan SinghThe breath is drawn in by the left nostril. If is retained within Sukhmana and is breathed out by the right nostril, uttering sixteen times the Lord's Name.
Manmohan Singh (Punjabi)ਸੁਆਸ ਖੱਬੀ ਨਾਸ ਦੁਆਰਾ ਅੰਦਰ ਖਿੱਚਿਆ ਜਾਂਦਾ ਹੈ। ਇਸ ਨੂੰ ਸੁਖਮਨਾ ਅੰਦਰ ਰੋਕਿਆ ਜਾਂਦਾ ਹੈ ਅਤੇ ਸੋਲਾਂ ਵਾਰੀ ਸਾਈਂ ਦੇ ਨਾਮ ਦਾ ਉਚਾਰਨ ਕਰਕੇ ਸੱਜੀ ਨਾਸ ਦੁਆਰਾ ਬਾਹਰ ਕੱਢਿਆ ਜਾਂਦਾ ਹੈ।
Fareedkot Teeka(ਸੂਰ ਸਤ) ਸੂਰਜ ਕੀ ਜੋ ਸੁਰ ਹੈ, ਸੋ (ਖੋੜਸਾ) ਸੋਲਾਂ ਵਾਰ ਓਹ ਮੰਤ੍ਰ ਪੜਕੇ ਪ੍ਰਾਣ ਪੌਣ ਕਾ ਦਸਮੇ ਦੁਆਰ ਮੇਂ (ਦਤੁ) ਦੇਣਾ ਕੀਆ। (ਨਾਦ ਸਤ ਪੂਰਿਆ) ਓਂ ਜੋ ਸਬਦ ਹੈ ਇਸ ਮੰਤਰ ਕੋ ਚੌਸਠ ਵਾਰ ਪੜਕੇ ਸੁਖਮਨਾ ਸੁਰ ਮੇਂ ਪੂਰਿਆ ਅਰਥਾਤ ਕੁੰਭਕ ਕੀਆ। (ਚੰਦ ਸਤ ਭੇਦਿਆ) ਬਤੀ ਵਾਰ ਓਂ ਮੰਤਰ ਪੜਕੇ ਚੰਦਰਮਾ ਕੀ (ਸਤ) ਸੁਰ ਕਰ ਪ੍ਰਾਣ ਪੌਣ ਕੋ ਉਤਾਰਿਆ ਹੈ॥
Prof. Sahib Singh(ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ, ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤ-ਸਾਲਾਹ ਵਿਚ ਹੀ ਆ ਗਿਆ ਹੈ, ਸਿਫ਼ਤ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ)।

ਪਦ ਅਰਥ ਚੰਦ = ਚੰਦ੍ਰਮਾ ਨਾੜੀ, "ਸੋਮ ਸਰ", ਖੱਬੀ ਨਾਸ ਦੀ ਨਾੜੀ। ਸਤ = {Skt. सत्व, ਸੱਤ੍ਵ} ਪ੍ਰਾਣ। ਭੇਦਿਆ = ਵਿੰਨ੍ਹ ਲਿਆ, ਚਾੜ੍ਹ ਲਏ (ਪ੍ਰਾਣ)। ਨਾਦ = ਸੁਖਮਨਾ। ਪੂਰਿਆ = (ਪ੍ਰਾਣ) ਰੋਕ ਲਏ। ਸੂਰ = ਸੱਜੀ ਸੁਰ। ਖੋੜਸਾ = ਸੋਲਾਂ ਵਾਰੀ (ਓਂ ਆਖ ਕੇ)। ਦਤੁ ਕੀਤਾ = (ਪ੍ਰਾਣ ਬਾਹਰ) ਕੱਢੇ।

SikhNet (Spanish)La respiración penetra a través del canal lunar, Ida, el lado izquierdo, es retenido en Shushmana, la Melodía del Naad, y sacado hacia afuera a través del canal solar, Píngala, el lado derecho, recitando dieciséis veces el Nombre del Dios.

ਅਬਲ ਬਲੁ ਤੋੜਿਆ. ਅਚਲ ਚਲੁ ਥਪਿਆ; ਅਘੜੁ ਘੜਿਆ. ਤਹਾ ਅਪਿਉ ਪੀਆ ॥੧॥

abal bal torriaa. achal chal thapiaa; agharr gharriaa. tahaa apiau peea |1|

Sant Singh KhalsaI am powerless; my power has been broken. My unstable mind has been stabliized, and my unadorned soul has been adorned. I drink in the Ambrosial Nectar. ||1||
Manmohan SinghBreaking my power, I have become powerless, my unstable mind I have make stable and my unfashioned soul, I have fashioned. Then alone have I quaffed Nectar.
Manmohan Singh (Punjabi)ਆਪਣੀ ਤਾਕਤ ਨੂੰ ਤੋੜ ਮੈਂ ਤਾਕਤ-ਹੀਣ ਹੋ ਗਿਆ ਹਾਂ, ਆਪਦੇ ਅਨਸਥਿਰ ਮਨ ਨੂੰ ਮੈਂ ਅਸਥਿਰ ਕਰ ਲਿਆ ਹੈ ਅਤੇ ਆਪਦੀ ਅਣਘੜ ਆਤਮਾ ਨੂੰ ਠੀਕ ਢਾਲ ਲਿਆ ਹੈ। ਕੇਵਲ ਤਾਂ ਹੀ ਮੈਂ ਅੰਮ੍ਰਿਤ ਪਾਨ ਕੀਤਾ ਹੈ।
Fareedkot Teekaਸਰੀਰ ਕਾ ਬਲੁ ਤੋੜਿਆ ਦਲੀ ਆਖਾਇਕੈ (ਅਬਲ) ਬਲ ਸੇ ਰਹਤ ਕੀਆ, ਚਲ ਰੂਪ ਪ੍ਰਾਣਾਂ ਕੋ ਅਚਲ ਕਰਿ ਕੇ ਇਸਥਿਤ ਕੀਆ, (ਅਘੜੁ) ਅਸੁਧ ਮਨ ਕੋ ਸੁਧ ਕੀਆ, ਤਹਾਂ ਕਹਾਂ ਦਸਮੇਂ ਦੁਆਰੇ ਮੇਂ ਅੰਮ੍ਰਿਤ ਪਾਨ ਕੀਆ॥੧॥
Prof. Sahib Singh(ਇਸ ਸਿਫ਼ਤ-ਸਾਲਾਹ ਦਾ ਸਦਕਾ) (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ (ਹੋਏ) ਮਨ ਦਾ ('ਦੁਬਿਧਾ ਦ੍ਰਿਸਟਿ' ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ॥੧॥

ਪਦ ਅਰਥ ਅਬਲ ਬਲੁ = (ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ ਮਨ ਦਾ (ਵਿਸ਼ੇ ਵਿਕਾਰਾਂ ਤੇ ਦੁਬਿਧਾ ਦ੍ਰਿਸ਼ਟੀ ਵਾਲਾ) ਬਲ। ਅਚਲ = ਅਮੋੜ। ਚਲੁ = ਚੰਚਲ ਸੁਭਾਉ। ਅਚਲ ਚਲੁ = ਅਮੋੜ ਮਨ ਦਾ ਸੁਭਾਉ। ਥਪਿਆ = ਰੋਕ ਲਿਆ। ਅਘੜੁ = ਅੱਲ੍ਹੜ ਮਨ। ਅਪਿਉ = ਅੰਮ੍ਰਿਤ ॥੧॥

SikhNet (Spanish)No tengo poder alguno, el malvado poder de la mente se ha roto, las andanzas de mi mente han terminado, ha dejado de ser salvaje y mi Alma ha sido adornada bebiendo del Néctar Ambrosial. (1)

ਮਨ; ਆਦਿ ਗੁਣ ਆਦਿ ਵਖਾਣਿਆ ॥

man; aad gun aad vakhaaniaa |

Sant Singh KhalsaWithin my mind, I chant the Name of the Primal Lord God, the Source of virtue.
Manmohan SinghWithin my mind I contemplate the primal Lord, the source of virtue.
Manmohan Singh (Punjabi)ਆਪਦੇ ਹਿਰਦੇ ਅੰਦਰ ਮੈਂ ਨੇਕੀ ਦੇ ਮੁੱਢ, ਪਰਾ ਪੂਰਬਲੇ ਪ੍ਰਭੂ ਦਾ ਸਿਰਮਨ ਕਰਦਾ ਹਾਂ।
Fareedkot Teekaਮਨ ਕੀ ਜੋ ਆਦਿ ਹੈ ਔਰ ਤੀਨੋਂ ਗੁਨੋਂ ਕੀ ਜੋ ਆਦਿ ਹੈ ਤਿਸ ਪਰਮੇਸਰ ਕੋ ਉਚਾਰਨ ਕੀਆ ਹੈ॥
Prof. Sahib Singhਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ-

ਪਦ ਅਰਥ ਮਨ = ਹੇ ਮਨ! ਆਦਿ ਗੁਣ = ਆਦਿ ਪ੍ਰਭੂ ਦੇ ਗੁਣ, ਜਗਤ ਦੇ ਮੂਲ ਪ੍ਰਭੂ ਦੇ ਗੁਣ। ਆਦਿ = ਆਦਿਕ।

SikhNet (Spanish)En mi mente canto el Nombre de nuestro Señor el Dios Primordial, la Fuente de toda Virtud,

ਤੇਰੀ ਦੁਬਿਧਾ; ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥

teree dubidhaa; drisatt samaaniaa |1| rahaau |

Sant Singh KhalsaMy vision, that You are I are separate, has melted away. ||1||Pause||
Manmohan SinghMy vision, that thou and I are distinct, I now, have removed. Pause.
Manmohan Singh (Punjabi)ਮੇਰੀ ਨਿਗ੍ਹਾ, ਕਿ ਤੂੰ ਤੇ ਮੈਂ ਨਿਆਰੇ ਹਾਂ, ਹੁਣ ਦੂਰ ਹੋ ਗਈ ਹੈ। ਠਹਿਰਾਉ।
Fareedkot Teekaਤੇਰੀ ਮੇਰੀ ਭਾਵਨਾ ਜੋ ਦੁਬਿਧਾ ਸ੍ਰਿਸਟੀ ਹੈ, ਸੋ ਜਬ (ਸਮਾਨਿਆ) ਲੈ ਹੋ ਗਈ ਹੈ॥੧॥ ਰਹਾਉ ॥
Prof. Sahib Singhਤੇਰਾ ਵਿਤਕਰੇ ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ॥੧॥ ਰਹਾਉ ॥

ਪਦ ਅਰਥ ਦੁਬਿਧਾ ਦ੍ਰਿਸਟਿ = ਮੇਰ-ਤੇਰ ਵਾਲੀ ਨਜ਼ਰ, ਵਿਤਕਰੇ ਵਾਲਾ ਸੁਭਾਉ। ਸੰਮਾਨਿਆ = ਪੱਧਰਾ ਹੋ ਜਾਂਦਾ ਹੈ ॥੧॥ ਰਹਾਉ ॥

SikhNet (Spanish)el sentido de la dualidad en uno desaparece. (1-Pausa)

ਅਰਧਿ ਕਉ ਅਰਧਿਆ. ਸਰਧਿ ਕਉ ਸਰਧਿਆ; ਸਲਲ ਕਉ ਸਲਲਿ. ਸੰਮਾਨਿ ਆਇਆ ॥

aradh kau aradhiaa. saradh kau saradhiaa; salal kau salal. samaan aaeaa |

Sant Singh KhalsaI worship the One who is worthy of being worshipped. I trust the One who is worthy of being trusted. Like water merging in water, I merge in the Lord.
Manmohan SinghI worship Him, who is worthy of worship, trust and like water in water, I merged in the Lord.
Manmohan Singh (Punjabi)ਮੈਂ ਉਸ ਨੂੰ ਪੂਜਦਾ ਹਾਂ ਜੋ ਪੂਜਣ ਯੋਗ ਹੈ, ਉਸ ਉੱਤੇ ਭਰੋਸਾ ਧਾਰਦਾ ਹਾਂ ਜੇ ਭਰੋਸਾ ਧਾਰਨ ਦੇ ਯੋਗ ਹੈ ਅਤੇ ਪਾਣੀ ਵਿੱਚ ਪਾਣੀ ਦੀ ਮਾਨੰਦ ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ।
Fareedkot Teekaਅਰਾਧਨੇ ਜੋਗ ਪਰਮੇਸਰ ਕੋ ਅਰਾਧਿਆ ਹੈ ਔ ਸਰਧਾ ਕਰਨੇ ਜੋਗ ਜੋ ਗੁਰੂ ਹੈ, ਤਿਨ ਮੇਂ ਸਰਧਾ ਕਰੀ ਹੈ। ਪੁਨਃ ਜੋ ਸਰਬ ਮੇਂ ਏਕ ਜੈਸਾ ਆਯਾ, ਭਾਵ ਬਿਆਪਿਆ ਹੂਆ ਹੈ ਤਿਸ ਕੋ ਪੂਰਨ ਜਾਨਕੈ ਤਿਸ ਮੇਂ ਐਸੇ ਮਿਲ ਗਏ, ਜੈਸੇ ਜਲ ਕੋ ਜਲ ਮਿਲਤਾ ਹੈ॥
Prof. Sahib Singhਜੈਦੇਉ ਆਖਦਾ ਹੈ ਕਿ ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭੂ ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ।

ਪਦ ਅਰਥ ਅਰਧਿ = ਅਰਾਧਣ-ਯੋਗ ਪ੍ਰਭੂ। ਸਰਧਿ = ਸਰਧਾ ਰੱਖਣ ਜੋਗ। ਸਲਲ = ਪਾਣੀ।

SikhNet (Spanish)Cuando uno vive en el Dios, Digno de ser habitado, y pone su Fe en el que es Digno de tener Devoción, entonces uno se vuelve Uno con Dios, así como el agua se mezcla con el agua.

ਬਦਤਿ ਜੈਦੇਉ. ਜੈਦੇਵ ਕਉ ਰੰਮਿਆ; ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥

badat jaideo. jaidev kau ramiaa; braham nirabaan liv leen paaeaa |2|1|

Sant Singh KhalsaSays Jai Dayv, I meditate and contemplate the Luminous, Triumphant Lord. I am lovingly absorbed in the Nirvaanaa of God. ||2||1||
Manmohan SinghSays Jaidev, I have medicated on the Triumphant, Luminous Lord and becoming absorbed in His love, have obtained the Detached Lord.
Manmohan Singh (Punjabi)ਜੈਦੇਵ ਜੀ ਆਖਦੇ ਹਨ, ਮੈਂ ਵਿਜੋਈ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕੀਤਾ ਹੈ ਅਤੇ ਉਸ ਦੀ ਪ੍ਰੀਤ ਅੰਦਰ ਸਮਾ ਕੇ, ਮੈਂ ਨਿਰਲੇਪ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਸ੍ਰੀ ਜੈ ਦੇਉ ਜੀ ਕਹਤੇ ਹੈਂ: (ਜੈ) ਉਤਮ (ਦੇਵ) ਪ੍ਰਕਾਸ ਸਰੂਪ ਕੌ ਜਬ ਜਪਣਾ ਕੀਆ ਤਬ ਬ੍ਰਹਮ ਨਿਰਬਾਣ ਪਦ ਪਾਇਆ ਹੈ ਔ ਬ੍ਰਿਤੀ ਤਿਸ ਮੇਂ ਲੀਨ ਹੋ ਗਈ॥੨॥੧॥
Prof. Sahib Singhਜੇਦੈਵ-ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ॥੨॥੧॥

ਪਦ ਅਰਥ ਬਦਤਿ = ਆਖਦਾ ਹੈ। ਜੈਦੇਵ = ਪਰਮਾਤਮਾ, ਉਹ ਦੇਵ ਜਿਸ ਦੀ ਸਦਾ ਜੈ ਹੁੰਦੀ ਹੈ। ਰੰਮਿਆ = ਸਿਮਰਿਆਂ। ਨਿਰਬਾਣੁ = ਵਾਸ਼ਨਾ ਰਹਿਤ। ਲਿਵਲੀਣੁ = ਆਪਣੇ ਆਪ ਵਿਚ ਮਸਤ ਪ੍ਰਭੂ ॥੨॥੧॥

* ਭਾਵ: ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਵਲੋਂ ਪੂਰਨ ਤੌਰ ਤੇ ਪਵਿਤ੍ਰ ਹੁੰਦੇ ਹਨ (ਭਾਵ, ਭਗਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕੰਮ ਭੀ ਪਵਿਤ੍ਰ ਹੁੰਦੇ ਹਨ)। ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ? (ਭਾਵ, ਭਗਤ ਜਾਣਦੇ ਹਨ ਕਿ ਜੋਗ-ਸਾਧਨ, ਜੱਗ, ਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲ ਕਰਣੀ ਹੈ)। ਸਾਡਾ ਵੀਰ ਜੈਦੇਵ ਜੀ ਦੇ ਦੋ ਚਾਰ ਲਫ਼ਜ਼ਾਂ ਤੋਂ ਟਪਲਾ ਖਾ ਗਿਆ ਹੈ। ਜੇ ਸਾਰੇ ਸ਼ਬਦ ਦੇ ਅਰਥ ਨੂੰ ਗਹੁ ਨਾਲ ਸਮਝਣ ਦੀ ਕੋਸ਼ਸ਼ ਕਰਦਾ, ਤਾਂ ਇਹ ਉਕਾਈ ਨਾਹ ਲੱਗਦੀ। ਪਾਠਕ ਸੱਜਣ 'ਰਹਾਉ' ਦੀ ਤੁਕ ਦੇ ਲਫ਼ਜ਼ 'ਵਖਾਣਿਆ' ਤੋਂ ਸ਼ੁਰੂ ਕਰ ਕੇ ਪਹਿਲੇ 'ਬੰਦ' ਦੇ ਲਫ਼ਜ਼ 'ਭੇਦਿਆ' 'ਪੂਰੀਆ' ਆਦਿਕ ਤਕ ਅੱਪੜ ਕੇ ਅਰਥ ਕਰਨ-ਹੇ ਮਨ! ਆਦਿ (ਪ੍ਰਭੂ) ਦੇ ਗੁਣ ਆਦਿ ਵਖਾਣਿਆਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ) ਖੱਬੀ ਸੁਰ ਵਿਚ ਪ੍ਰਾਣ ਭੀ ਗਏ ਹਨ,... ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ ਕੇ ਉਤਰ ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਹੀ ਉੱਦਮ ਸਿਫ਼ਤਿ-ਸਾਲਾਹ ਵਿਚ ਹੀ ਆ ਗਿਆ ਹੈ, ਅਰਥਾਤ, ਪ੍ਰਾਣਾਯਾਮ ਦਾ ਉੱਦਮ ਵਿਅਰਥ ਹੈ)। ਇਥੇ ਪਾਠਕਾਂ ਦੀ ਸਹੂਲਤ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਦੇ ਉੱਪਰ-ਲਿਖੇ ਸ਼ਬਦ ਦਾ ਅਰਥ ਦੇਣਾ ਭੀ ਜ਼ਰੂਰੀ ਜਾਪਦਾ ਹੈ। ਸੂਰ ਸਰੁ ਸੋਸਿ ਲੈ-ਸੂਰਜ (ਦੀ ਤਪਸ਼) ਦੇ ਸਰੋਵਰ ਨੂੰ ਸੁਕਾ ਦੇਹ, ਤਮੋ-ਗੁਣੀ ਸੁਭਾਉ

SikhNet (Spanish)Dice Yaidev, cuando contemplo el Nombre de Dios, me acerco hasta el Todo Prevaleciente y Desapegado Señor. (2-1)

Open this shabad →

Shabad Bhagat Kabir Ji Raag Maaroo

ਕਬੀਰੁ ॥ ਮਾਰੂ ॥

kabeer | maaroo |

Sant Singh KhalsaKabeer, Maaroo:
Manmohan SinghKabir Maru.
Manmohan Singh (Punjabi)ਕਬੀਰ ਮਾਰੂ।
SikhNet (Spanish)Rag Maru, Kabir.

ਰਾਮੁ ਸਿਮਰੁ; ਪਛੁਤਾਹਿਗਾ ਮਨ ॥

raam simar; pachhutaahigaa man |

Sant Singh KhalsaMeditate in remembrance on the Lord, or else you will regret it in the end, O mind.
Manmohan SinghO man, meditate thou on thy Lord, else thou shall regret in the end.
Manmohan Singh (Punjabi)ਐ ਇਨਸਾਨ! ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ, ਨਹੀਂ ਤਾਂ ਤੂੰ ਅਖ਼ੀਰ ਨੂੰ ਪਸਚਾਤਾਪ ਕਰੇਗਾ।
Fareedkot Teekaਹੇ ਮਨ! ਤੂੰ ਰਾਮ ਕੋ ਸਿਮਰ ਨਹੀਂ ਤੌ ਅੰਤ ਕੋ ਪਸਚਾਤਾਪ ਕਰੇਂਗਾ॥
Prof. Sahib Singhਹੇ ਮਨ! (ਹੁਣ ਹੀ ਵੇਲਾ ਹੈ) ਪ੍ਰਭੂ ਦਾ ਸਿਮਰਨ ਕਰ, (ਨਹੀਂ ਤਾਂ ਸਮਾ ਵਿਹਾ ਜਾਣ ਤੇ) ਅਫ਼ਸੋਸ ਕਰੇਂਗਾ।

ਪਦ ਅਰਥ ਮਨ = ਹੇ ਮਨ!

SikhNet (Spanish)Oh mente, contempla al Señor, de otra forma te vas a arrepentir.

ਪਾਪੀ ਜੀਅਰਾ ਲੋਭੁ ਕਰਤੁ ਹੈ; ਆਜੁ ਕਾਲਿ ਉਠਿ ਜਾਹਿਗਾ ॥੧॥ ਰਹਾਉ ॥

paapee jeearaa lobh karat hai; aaj kaal utth jaahigaa |1| rahaau |

Sant Singh KhalsaO sinful soul, you act in greed, but today or tomorrow, you will have to get up and leave. ||1||Pause||
Manmohan SinghThou, O sinful mortal, practice avarice, but thou shall arise and depart to-day or tomorrow. Pause.
Manmohan Singh (Punjabi)ਤੂੰ, ਹੇ ਗੁਨਾਹਗਾਰ ਪ੍ਰਾਣੀ, ਲਾਲਚ ਕਰਦਾ ਹੈਂ, ਪ੍ਰੰਤੂ ਅੱਜ ਜਾਂ ਭਲਕੇ ਤੂੰ ਉਠੱ ਕੇ ਟੁਰ ਵੰਝੇਗਾਂ। ਠਹਿਰਾਉ।
Fareedkot Teekaਹੇ ਪਾਪੀ ਜੀਵ! ਤੂੰ ਜੋ ਪਦਾਰਥ ਕੋ ਸੰਚ ਕੇ ਲੋਭ ਕਰਤਾ ਹੈਂ। ਕਿਆ ਕਰੇਂਗਾ? ਤੂੰ ਆਜ ਕਾਲ ਅਰਥਾਤ ਸੀਘ੍ਰ ਹੀ ਪਰਲੋਕ ਕੋ ਊਠ ਜਾਏਂਗਾ॥੧॥ ਰਹਾਉ ॥
Prof. Sahib Singhਵਿਕਾਰਾਂ ਵਿਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ (ਧਨ ਪਦਾਰਥ ਦਾ) ਲੋਭ ਕਰ ਰਹੀ ਹੈ, ਪਰ ਤੂੰ ਥੋੜੇ ਹੀ ਦਿਨਾਂ ਵਿਚ (ਇਹ ਸਭ ਕੁਝ ਛੱਡ ਕੇ ਇੱਥੋਂ) ਤੁਰ ਜਾਏਂਗਾ ॥੧॥ ਰਹਾਉ ॥

ਪਦ ਅਰਥ ਜੀਅਰਾ = ਕਮਜ਼ੋਰ ਜਿੰਦ। ਆਜੁ ਕਾਲਿ = ਅੱਜ-ਭਲਕ, ਛੇਤੀ ਹੀ ॥੧॥ ਰਹਾਉ ॥

SikhNet (Spanish)Oh mente cantora, ¿por qué cargas tanta avaricia? ¿Qué no sabes que vas a dejar este mundo el día de hoy o el de mañana? (1-Pausa)

ਲਾਲਚ ਲਾਗੇ ਜਨਮੁ ਗਵਾਇਆ; ਮਾਇਆ ਭਰਮ ਭੁਲਾਹਿਗਾ ॥

laalach laage janam gavaaeaa; maaeaa bharam bhulaahigaa |

Sant Singh KhalsaClinging to greed, you have wasted your life, deluded in the doubt of Maya.
Manmohan SinghClinging to avarice and straying in the doubt of mammon, thou has wasted away thy life.
Manmohan Singh (Punjabi)ਲੋਭ ਨਾਲ ਚਿੰਮੜ ਅਤੇ ਧਨ-ਦੌਲਤ ਦੀ ਕ੍ਰਾਂਤੀ ਅੰਦਰ ਗੁਮਰਾਹ ਹੋ, ਤੂੰ ਆਪਣਾ ਜੀਵਨ ਗਵਾ ਲਿਆ ਹੈ।
Fareedkot Teekaਲਾਲਚ ਮੇਂ ਲਾਗ ਕੈ ਤੈਂ ਜਨਮੁ ਗਵਾਇ ਲੀਆ ਹੈ ਔ ਭਰਮ ਕਰ ਕੇ ਮਾਇਆ ਮੇਂ ਭੂਲਾ ਜਾਹਿੰਗਾ॥
Prof. Sahib Singhਹੇ ਮਨ! ਤੂੰ ਲਾਲਚ ਵਿਚ ਫਸ ਕੇ ਜੀਵਨ ਅਜਾਈਂ ਗਵਾ ਰਿਹਾ ਹੈਂ, ਮਾਇਆ ਦੀ ਭਟਕਣਾ ਵਿਚ ਖੁੰਝਿਆ ਫਿਰਦਾ ਹੈਂ।
SikhNet (Spanish)Aferrándote a la avaricia y engañado por Maya desperdicias tu nacimiento humano.

ਧਨ ਜੋਬਨ ਕਾ ਗਰਬੁ. ਨ ਕੀਜੈ; ਕਾਗਦ ਜਿਉ ਗਲਿ ਜਾਹਿਗਾ ॥੧॥

dhan joban kaa garab. na keejai; kaagad jiau gal jaahigaa |1|

Sant Singh KhalsaDo not take pride in your wealth and youth; you shall crumble apart like dry paper. ||1||
Manmohan SinghTake thou not pride on thy riches and youth. Thou shall dissolve like paper.
Manmohan Singh (Punjabi)ਤੂੰ ਆਪਣੀ ਦੌਲਤ ਅਤੇ ਜੁਆਨੀ ਦਾ ਮਾਣ ਨਾਂ ਕਰ। ਤੂੰ ਕਾਗਜ਼ ਦੀ ਮਾਨੰਦ ਗਲ ਜਵੇਗਾ।
Fareedkot Teekaਧਨ ਕਾ ਔ ਜੋਬਨ ਕਾ ਗਰਬੁ ਨ ਕਰੀਏ, ਕਿਉਂ ਕਿ ਕਿਸੇ ਦਿਨ ਕੌ ਤੂੰ ਕਾਗਤ ਕੀ ਨਿਆਈਂ ਗਲ ਜਾਏਂਗਾ॥੧॥
Prof. Sahib Singhਨਾਹ ਕਰ ਇਹ ਮਾਣ ਧਨ ਤੇ ਜੁਆਨੀ ਦਾ, (ਮੌਤ ਆਉਣ ਤੇ) ਕਾਗ਼ਜ਼ ਵਾਂਗ ਗਲ ਜਾਏਂਗਾ ॥੧॥

ਪਦ ਅਰਥ ਗਰਬੁ = ਮਾਣ। ਜਿਉ = ਵਾਂਗ ॥੧॥

SikhNet (Spanish)No, no tomes orgullo de tu riqueza o de tu belleza, pues te vas a desgastar como el papel. (1)

ਜਉ ਜਮੁ ਆਇ ਕੇਸ ਗਹਿ ਪਟਕੈ; ਤਾ ਦਿਨ ਕਿਛੁ. ਨ ਬਸਾਹਿਗਾ ॥

jau jam aae kes geh pattakai; taa din kichh. na basaahigaa |

Sant Singh KhalsaWhen the Messenger of Death comes and grabs you by the hair, and knocks you down, on that day, you shall be powerless.
Manmohan SinghWhen Death's myrmidon comes and seizes thee by the hair and knocks thee down; that day thou shall be powerless.
Manmohan Singh (Punjabi)ਜਦ ਮੌਤ ਦਾ ਦੂਤ ਆ ਤੈਨੂੰ ਵਾਲਾ ਤੋਂ ਫ਼ੜ ਕੇ ਪਟਕਾ ਮਾਰੇਗਾ, ਉਸ ਦਿਹਾੜੇ ਤੇਰਾ ਕੋਈ ਵੱਸ ਨਹੀਂ ਚਲਣਾ।
Fareedkot Teekaਜਬ ਜਮੁ ਆਇਕੇ ਤੇਰੇ ਕੋ ਕੇਸੋਂ ਸੇ ਪਕੜ ਕੇ (ਪਟਕੈ) ਸਿਟ ਲਏਗਾ, ਤਿਸ ਦਿਨ ਤੇਰਾ ਵਸ ਕੁਛ ਨਹੀਂ ਚਲੇਗਾ॥
Prof. Sahib Singhਹੇ ਮਨ! ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜ ਕੇ ਤੈਨੂੰ ਭੁੰਞੇ ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ।

ਪਦ ਅਰਥ ਗਹਿ = ਫੜ ਕੇ। ਨ ਬਸਾਹਿਗਾ = ਪੇਸ਼ ਨਹੀਂ ਜਾਇਗੀ।

SikhNet (Spanish)Cuando Yama te agarre del pescuezo, ese día, nada te va a servir. Si no has contemplado a Dios,

ਸਿਮਰਨੁ ਭਜਨੁ ਦਇਆ. ਨਹੀ ਕੀਨੀ; ਤਉ ਮੁਖਿ ਚੋਟਾ ਖਾਹਿਗਾ ॥੨॥

simaran bhajan deaa. nahee keenee; tau mukh chottaa khaahigaa |2|

Sant Singh KhalsaYou do not remember the Lord, or vibrate upon Him in meditation, and you do not practice compassion; you shall be beaten on your face. ||2||
Manmohan SinghThou do not remember or contemplate on God and practise not compassion, so thou shall suffer strokes on thy face.
Manmohan Singh (Punjabi)ਤੂੰ ਹਰੀ ਦਾ ਚਿੰਤਨ ਤੇ ਆਰਾਧਨ ਨਹੀਂ ਕਰਦਾ ਅਤੇ ਤਰਸ਼ ਨਹੀਂ ਖਾਂਦਾ; ਇਸ ਲਈ ਤੂੰ ਆਪਣੇ ਮੂੰਹ ਉਤੇ ਸੱਟਾਂ ਸਹਾਰੇਗਾਂ।
Fareedkot Teekaਮਨ ਕਰ ਕੇ ਸਿਮਰਨ ਔ ਬਾਣੀ ਕਰ ਕੇ ਭਜਨ ਪੁਨਃ ਸਰੀਰ ਕਰ ਕਿਸੇ ਪਰ ਦਇਆ ਭੀ ਨਹੀਂ ਕਰੀ ਹੈ, ਤਿਸ ਤੇ ਤੂੰ ਮੂੰਹ ਪਰ ਚੋਟਾਂ ਖਾਂਹਿਗਾ॥੨॥
Prof. Sahib Singhਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਦਇਆ ਨਹੀਂ ਪਾਲਦਾ, ਮਰਨ ਵੇਲੇ ਦੁਖੀ ਹੋਵੇਂਗਾ ॥੨॥

ਪਦ ਅਰਥ ਮੁਖਿ = ਮੂੰਹ ਉਤੇ ॥੨॥

SikhNet (Spanish)ni practicado la Compasión, te vas a estrellar de cara. (2)

ਧਰਮ ਰਾਇ ਜਬ ਲੇਖਾ ਮਾਗੈ; ਕਿਆ ਮੁਖੁ ਲੈ ਕੈ ਜਾਹਿਗਾ ॥

dharam raae jab lekhaa maagai; kiaa mukh lai kai jaahigaa |

Sant Singh KhalsaWhen the Righteous Judge of Dharma calls for your account, what face will you show Him then?
Manmohan SinghWhen the Righteous Judge asks for thy account, what face shall thou show him?
Manmohan Singh (Punjabi)ਜਦ ਧਰਮ ਰਾਜਾ ਤੇਰਾ ਹਿਸਾਬ ਕਿਤਾਬ ਮੰਗੇਗਾ ਤਾਂ ਤੂੰ ਉਸ ਨੂੰ ਕਿਹੜਾ ਤੂੰਹ ਦਿਖਾਵੇਗਾਂ?
Fareedkot Teekaਜਬ ਧਰਮਰਾਇ ਤੇਰੇ ਸੇ ਲੇਖਾ ਮਾਂਗੇਗਾ ਤਬ ਤੂੰ ਕਿਆ ਮੁਖ ਲੈ ਕੇ ਤਿਸ ਕੇ ਸਨਮੁਖ ਜਾਵੇਂਗਾ, ਭਾਵ ਸੇ ਸਰਮੰਦਗੀ ਲੈ ਕੇ ਜਾਏਂਗਾ॥
Prof. Sahib Singhਹੇ ਮਨ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ?

ਪਦ ਅਰਥ ਕਿਆ ਮੁਖੁ ਲੈ ਕੇ = ਕਿਹੜੇ ਮੂੰਹ ਨਾਲ?

SikhNet (Spanish)Cuando el Dharmaraya te pida las cuentas de tus acciones, ¿cómo le vas a dar la cara?

ਕਹਤੁ ਕਬੀਰੁ. ਸੁਨਹੁ ਰੇ ਸੰਤਹੁ; ਸਾਧਸੰਗਤਿ ਤਰਿ ਜਾਂਹਿਗਾ ॥੩॥੧॥

kehat kabeer. sunahu re santahu; saadhasangat tar jaanhigaa |3|1|

Sant Singh KhalsaSays Kabeer, listen, O Saints: in the Saadh Sangat, the Company of the Holy, you shall be saved. ||3||1||
Manmohan SinghSays Kabir, hear, ye saints, ye shall be saved in the society of the saints.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂਸੀਂ ਸੁਣੋ, ਹੇ ਸਾਧੂਓ! ਸਤਿਸੰਗਤ ਅੰਦਰ ਤੁਸੀਂ ਪਾਰ ਉਤਰ ਜਾਓਗੇ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸੰਤੋਂ! ਤੁਮ ਸ੍ਰਵਣ ਕਰੋ, ਹਮ ਇਸ ਜੀਵ ਕੌ ਬਾਰੰਬਾਰ ਕਹਤੇ ਹੈਂ ਕਿ ਤੂੰ ਸਾਧ ਸੰਗਤ ਦੁਆਰਾ ਹੀ ਸੰਸਾਰ ਤੇ ਤਰ ਕੇ ਭਗਵਤ ਮੇਂ ਜਾਏਂਗਾ ਅਰਥਾਤ ਅਭੇਦ ਹੋਵੇਂਗਾ॥੩॥੧॥☬ਰਵਿਦਾਸ ਭਗਤ ਕੋ ਹਰੀ ਨੇ ਦਰਸਨ ਦੀਆ। ਤਿਸ ਸਮੈਂ ਹਰੀ ਕੇ ਸਨਮੁਖ ਪਰਮੇਸਰ ਕੇ ਉਪਕਾਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਸਾਧ-ਸੰਗਤ ਵਿਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ ॥੩॥੧॥

* ਸ਼ਬਦ ਦਾ ਭਾਵ: ਦੁਨੀਆ ਦੇ ਕੂੜੇ ਮਾਣ ਵਿਚ ਭੁੱਲ ਕੇ ਪਰਮਾਤਮਾ ਦੀ ਬੰਦਗੀ ਵਲੋਂ ਖੁੰਝਣਾ ਮੂਰਖਤਾ ਹੈ, ਪਛਤਾਣਾ ਪੈਂਦਾ ਹੈ। * ਨੋਟ: ਸਾਧਾਰਨ ਤੌਰ ਤੇ ਮੌਤ ਦਾ ਜ਼ਿਕਰ ਕਰਦੇ ਹੋਏ ਕਬੀਰ ਜੀ ਮੁਹਾਵਰੇ ਦੇ ਤੌਰ ਤੇ ਲਿਖਦੇ ਹਨ "ਜਉ ਜਮ ਆਇ ਕੇਸ ਗਹਿ ਪਟਕੈ", ਭਾਵ, ਕੇਸਾਂ ਦਾ ਜ਼ਿਕਰ ਕਰਦੇ ਹਨ। ਇਹ ਮੁਹਾਵਰਾ ਉਹਨਾਂ ਦੀ ਰੋਜ਼ਾਨਾ ਬੋਲ-ਚਾਲ ਦਾ ਹਿੱਸਾ ਬਣ ਜਾਣਾ ਹੀ ਦੱਸਦਾ ਹੈ ਕਿ ਕਬੀਰ ਜੀ ਦੇ ਸਿਰ ਉੱਤੇ ਸਾਬਤ ਕੇਸ ਸਨ। ਇਸੇ ਹੀ ਰਾਗ ਦੇ ਸ਼ਬਦ ਨੰ: ੬ ਵਿਚ ਭੀ ਵੇਖੋ "ਜਬ ਜਮੁ ਆਇ ਕੇਸ ਤੇ ਪਕਰੈ"।

SikhNet (Spanish)Dice Kabir, escuchen amigos, uno es llevado a través sólo asociándose con los Santos. (3-1)

Open this shabad →

Shabad Bhagat Ravidas Ji Raag Maaroo

ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ ॥

raag maaroo baanee ravidaas jeeo kee |

Sant Singh KhalsaRaag Maaroo, The Word Of Ravi Daas Jee:
Manmohan SinghRam Maru. Hymns of Sire Ravidas
Manmohan Singh (Punjabi)ਰਾਗ ਮਾਰੂ। ਮਹਾਰਾ ਰਵਿਦਾਸ ਦੇ ਸ਼ਬਦ।
Prof. Sahib Singhਰਾਗ ਮਾਰੂ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Rag Mar, Palabras de Ravi Das yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਐਸੀ ਲਾਲ; ਤੁਝ ਬਿਨੁ ਕਉਨੁ ਕਰੈ ॥

aisee laal; tujh bin kaun karai |

Sant Singh KhalsaO Love, who else but You could do such a thing?
Manmohan SinghO my Love (God), who but Thee can do such a thing?
Manmohan Singh (Punjabi)ਹੇ ਪ੍ਰੀਤਮ! ਤੇਰੇ ਬਾਝੋਂ ਐਹੋ ਜੇਹੀ ਗੱਲ ਕੌਣ ਕਰ ਸਕਦਾ ਹੈ?
Fareedkot Teekaਹੇ ਪਿਆਰੇ ਪਰਮੇਸਰ! ਐਸੀ ਤੇਰੇ ਬਿਨਾਂ ਕ੍ਰਿਪਾ ਕੌਨ ਕਰੇ, ਭਾਵ ਕੋਈ ਨਹੀਂ ਕਰ ਸਕਤਾ ਹੈ॥
Prof. Sahib Singhਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ?

ਪਦ ਅਰਥ ਲਾਲ = ਹੇ ਸੋਹਣੇ ਪ੍ਰਭੂ! ਐਸੀ = ਅਜਿਹੀ (ਮਿਹਰ)।

SikhNet (Spanish)Oh Amor, ¿quien hay que pueda hace esto más que Tú?

ਗਰੀਬ ਨਿਵਾਜੁ. ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥੧॥ ਰਹਾਉ ॥

gareeb nivaaj. guseea meraa; maathai chhatru dharai |1| rahaau |

Sant Singh KhalsaO Patron of the poor, Lord of the World, You have put the canopy of Your Grace over my head. ||1||Pause||
Manmohan SinghO my Lord, the Patroniser of the poor and the Lord of the world, Thou has put over my head the umbrella of Thine grace. Pause.
Manmohan Singh (Punjabi)ਹੇ ਗਰੀਬਾਂ ਨੂੰ ਮਾਣ ਦੇਣਹਾਰ ਅਤੇ ਸ਼੍ਰਿਸ਼ਟੀ ਦੇ ਸੁਆਮੀ, ਮੈਂਡੇ ਮਾਲਕ! ਤੂੰ ਮੇਰੇ ਸਿਰ ਉੱਤੇ ਆਪਣੀ ਮਿਹਰ ਦਾ ਛਤ੍ਰ ਟਿਕਾਇਆ ਹੈ।
Fareedkot Teekaਹੇ ਗਰੀਬੋਂ ਕੇ ਵਡਿਆਵਨੇਹਾਰੇ! ਮੇਰੇ ਸ੍ਵਾਮੀ ਤੈਨੇ ਮੇਰੇ ਸਿਰ ਪਰ ਜਸ ਰੂਪ ਛਤਰ ਧਾਰਨ ਕੀਆ ਹੈ॥੧॥ ਰਹਾਉ ॥
Prof. Sahib Singhਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਗਰੀਬ ਨਿਵਾਜੁ = ਗਰੀਬਾਂ ਨੂੰ ਮਾਣ ਦੇਣ ਵਾਲਾ। ਗੁਸਈਆ ਮੇਰਾ = ਮੇਰਾ ਮਾਲਕ। ਮਾਥੈ = (ਗਰੀਬ ਦੇ) ਸਿਰ ਉੱਤੇ ॥੧॥ ਰਹਾਉ ॥

SikhNet (Spanish)Sí, los pobres son embellecidos sólo a través de Ti, oh mi Señor y Maestro, sobre su cabeza ondea la Canope de Su Gracia. (1-Pausa)

ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹੀਂ ਢਰੈ ॥

jaa kee chhot jagat kau laagai; taa par tuhanee dtarai |

Sant Singh KhalsaOnly You can grant Mercy to that person whose touch pollutes the world.
Manmohan SinghHe whose touch defiles the world; towards him Thou alone relent.
Manmohan Singh (Punjabi)ਜਿਸ ਦੀ ਛੁਹ ਸੰਸਾਰ ਨੂੰ ਪਲੀਤ ਕਰ ਦਿੰਦੀ ਹੈ; ਉਸ ਉੱਤੇ ਕੇਵਲ ਤੂੰ ਹੀ ਪਸੀਜਦਾ ਹੈਂ।
Fareedkot Teekaਜਿਸ ਕੀ ਅਪਵਿਤ੍ਰਤਾ ਸਾਰੇ ਜਗਤ ਕੋ ਲਾਗਤੀ ਹੈ, ਤਿਸ ਊਪਰ ਤੌ ਤੂੰਹੀ ਕਿਰਪਾਲ ਹੋਵੈਂ ਹੈਂ॥
Prof. Sahib Singh(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਹੀ ਕਿਰਪਾ ਕਰਦਾ ਹੈਂ।

ਪਦ ਅਰਥ ਛੋਤਿ = ਭਿੱਟ। ਤਾ ਪਰ = ਉਸ ਉੱਤੇ। ਢਰੈ = ਢਲਦਾ ਹੈਂ, ਦ੍ਰਵਦਾ ਹੈਂ, ਤਰਸ ਕਰਦਾ ਹੈਂ।

SikhNet (Spanish)Aquél cuyo toque confronta a otros, sobre de él también reside Tu Misericordia, oh Dios.

ਨੀਚਹ. ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ. ਨ ਡਰੈ ॥੧॥

neechah. aooch karai meraa gobind; kaahoo te. na ddarai |1|

Sant Singh KhalsaYou exalt and elevate the lowly, O my Lord of the Universe; You are not afraid of anyone. ||1||
Manmohan SinghThe lowly Thou exalt, O my Lord and Thou fear no one.
Manmohan Singh (Punjabi)ਨੀਵਿਆਂ ਨੂੰ ਤੂੰ ਉਚਾ ਕਰਦਾ ਹੈਂ, ਹੇ ਮੇਰੇ ਸਾਈਂ! ਅਤੇ ਤੂੰ ਕਿਸੇ ਕੋਲੋਂ ਪੈ ਨਹੀਂ ਖਾਂਦਾ।
Fareedkot Teekaਹੇ ਮੇਰੇ ਸੁਆਮੀ! ਤੂੰਹੀ ਨੀਵਿਆਂ ਤੇ ਉਚੇ ਕਰਤਾ ਹੈਂ, ਪੁਨਃ ਤੂੰ ਕਿਸੀ ਤੇ ਨਹੀਂ ਡਰਤਾ ਹੈਂ॥
Prof. Sahib Singhਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ॥੧॥

ਪਦ ਅਰਥ ਨੀਚਹ = ਨੀਚ ਬੰਦਿਆਂ ਨੂੰ। ਕਾਹੂ ਤੇ = ਕਿਸੇ ਬੰਦੇ ਤੋਂ ॥੧॥

SikhNet (Spanish)Al que está abajo, lo elevas y lo haces poderoso, sin temer nada. (1)

ਨਾਮਦੇਵ ਕਬੀਰੁ ਤਿਲੋਚਨੁ; ਸਧਨਾ ਸੈਨੁ ਤਰੈ ॥

naamadev kabeer tilochan; sadhanaa sain tarai |

Sant Singh KhalsaNaam Dayv, Kabeer, Trilochan, Sadhana and Sain crossed over.
Manmohan SinghNamdev, Kabir, Trilochan, Sadhna and Sain did cross the world ocean.
Manmohan Singh (Punjabi)ਨਾਮਦੇਵ, ਕਬੀਰ, ਤਿਰਲੋਚਨ, ਸਧਨਾ ਅਤੇ ਸੈਨ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ।
Fareedkot Teekaਨਾਮਦੇਵ ਜੀ, ਕਬੀਰ, ਤ੍ਰਿਲੋਚਨ, ਸਧਨਾ ਪੁਨਃ ਸੈਨ ਸੇ ਆਦਿ ਲੈ ਕੇ ਕਈ ਤਰ ਗਏ ਹੈਂ॥☬ਸਦ ਜਾਤੀ ਨੀਵੀਂ ਮੇਂ ਸੇ ਹਮ ਐਸੇ ਉਪਦੇਸ ਕਰਤੇ ਹਾਂ:
Prof. Sahib Singh(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।
SikhNet (Spanish)A través de Ti, Nam Dev, Kabir y Trilochan fueron salvados, así como Saín y Sadna quienes también fueron transportados.

ਕਹਿ ਰਵਿਦਾਸੁ. ਸੁਨਹੁ ਰੇ ਸੰਤਹੁ; ਹਰਿ ਜੀਉ ਤੇ ਸਭੈ ਸਰੈ ॥੨॥੧॥

keh ravidaas. sunahu re santahu; har jeeo te sabhai sarai |2|1|

Sant Singh KhalsaSays Ravi Daas, listen, O Saints, through the Dear Lord, all is accomplished. ||2||1||
Manmohan SinghSays Ravidas, hearken, O saints, through the Reverend Lord, everything is done.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! ਪੂਜਯ ਪ੍ਰਭੂ ਦੇ ਰਾਹੀਂ ਹਰ ਗੱਲ ਹੋ ਜਾਂਦੀ ਹੈ।
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ ਭਾਈ ਸੰਤੋ! ਤੁਮ ਸੁਨਹੁ ਹਰਿ ਜੀ ਤੇ ਸਭ ਕੁਛ (ਸਰੈ) ਬਨ ਆਵਤਾ ਹੈ॥੨॥੧॥
Prof. Sahib Singhਰਵਿਦਾਸ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ॥੨॥੧॥

ਪਦ ਅਰਥ ਸਭੈ = ਸਾਰੇ ਕੰਮ। ਸਰੈ = ਸਰਦੇ ਹਨ, ਹੋ ਸਕਦੇ ਹਨ, ਸਿਰੇ ਚੜ੍ਹ ਸਕਦੇ ਹਨ ॥੨॥੧॥

* ਸ਼ਬਦ ਦਾ ਭਾਵ: ਪ੍ਰਭੂ ਦੀ ਸ਼ਰਨ ਹੀ ਨੀਵਿਆਂ ਨੂੰ ਉੱਚਾ ਕਰਦੀ ਹੈ। * ਨੋਟ: ਲਫ਼ਜ਼ 'ਨੀਚਹ' ਨੂੰ ਆਮ ਤੌਰ ਤੇ ਲੋਕ 'ਨੀਚਹੁ' ਪੜ੍ਹਦੇ ਹਨ। ਸਹੀ ਪਾਠ 'ਨੀਚਹ' ਹੈ। * ਨੋਟ: ਭਗਤ ਰਵਿਦਾਸ ਜੀ ਦੀ ਗਵਾਹੀ ਅਨੁਸਾਰ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੀ ਪੂਜਾ ਤੋਂ ਨਹੀਂ, ਸਗੋਂ ਪਰਮਾਤਮਾ ਦੀ ਭਗਤੀ ਦੀ ਬਰਕਤਿ ਨਾਲ ਤਰੇ ਸਨ। ਨਾਮਦੇਵ, ਤਿਲੋਚਨ, ਕਬੀਰ ਅਤੇ ਸਧਨਾ-ਇਹਨਾਂ ਚਹੁੰਆਂ ਬਾਬਤ ਰਵਿਦਾਸ ਜੀ ਆਖਦੇ ਹਨ ਕਿ 'ਹਰਿ ਜੀਉ ਤੇ ਸਭੈ ਸਰੈ'।

SikhNet (Spanish)Dice Ravi Das, escuchen oh Santos, el Señor puede hacer todo lo que Él desea. (2-1)

Open this shabad →

Shabad Bhagat Ravidas Ji Raag Maaroo

ਮਾਰੂ ॥

maaroo |

Sant Singh KhalsaMaaroo:
Manmohan SinghMaru.
Manmohan Singh (Punjabi)ਮਾਰੂ।
SikhNet (Spanish)Maru

ਸੁਖ ਸਾਗਰ ਸੁਰਿਤਰੁ ਚਿੰਤਾਮਨਿ; ਕਾਮਧੇਨ ਬਸਿ ਜਾ ਕੇ ਰੇ ॥

sukh saagar suritar chintaaman; kaamadhen bas jaa ke re |

Sant Singh KhalsaThe Lord is the ocean of peace; the miraculous tree of life, the jewel of miracles and the wish-fulfilling cow are all under His power.
Manmohan SinghThe Lord is an ocean of peace, in whose power are the miraculous, the wish-fulfilling gem and the elysian cow.
Manmohan Singh (Punjabi)ਸੁਆਮੀ ਆਰਾਮ ਦਾ ਸਮੁੰਦਰ ਹੈ, ਜਿਸ ਦੇ ਇਖ਼ਤਿਆਰ ਵਿੱਚ ਹਨ ਕਲਪ ਬਿਰਛ, ਚਾਹਨਾ-ਪੂਰੀ ਕਰਨ ਵਾਲਾ ਜਵੇਹਰ ਅਤੇ ਸਵਰਗੀ ਗਊ।
Fareedkot Teekaਹੇ ਭਾਈ! ਪਰਮੇਸਰ ਸੁਖੋਂ ਕਾ ਸਮੁੰਦ੍ਰ ਹੈ, ਪੁਨਃ ਕਲਪ ਬ੍ਰਿਛ ਔ ਚਿੰਤਾਮਨੀ, ਕਾਮਧੇਨਾਦਿ ਸਭ ਜਿਸ ਕੇ ਵਸ ਮੇਂ ਹੈਂ॥
Prof. Sahib Singh(ਹੇ ਪੰਡਿਤ) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜ ਰੁੱਖ, ਚਿੰਤਾਮਣਿ ਅਤੇ ਕਾਮਧੇਨ ਹਨ;
SikhNet (Spanish)Él, Quien es el Océano de Paz, el Árbol que da todas las frutas, la Joya que satisface todos los deseos,

ਚਾਰਿ ਪਦਾਰਥ, ਅਸਟ ਮਹਾ ਸਿਧਿ; ਨਵ ਨਿਧਿ ਕਰ ਤਲ ਤਾ ਕੈ ॥੧॥

chaar padaarath, asatt mahaa sidh; nav nidh kar tal taa kai |1|

Sant Singh KhalsaThe four great blessings, the eight great miraculous spiritual powers and the nine treasures are in the palm of His hand. ||1||
Manmohan SinghThe four cardinal boons, the eight supreme supernatural powers and nine treasures are on the palm of His hand.
Manmohan Singh (Punjabi)ਚਾਰ ਉੱਤਮ ਦਾਤਾਂ, ਅੱਠ ਪਰਮ ਕਰਾਮਾਤੀ ਸ਼ਕਤੀਆਂ ਅਤੇ ਨੌਂ ਖ਼ਜ਼ਾਨੇ ਉਸ ਦੇ ਹੱਥ ਦੀ ਤਲੀ ਉੱਤੇ ਹਨ।
Fareedkot Teekaਪੁਨ: ਧਰਮ, ਅਰਥ, ਕਾਮ, ਮੋਖ ਪਦਾਰਥ ਅਰ ਅਠਾਰਾਂ ਮਹਾਂ ਸਿਧੀਆਂ ਅਰ ਨਵੋਂ ਨਿਧੀਆਂ ਸਭ ਤਿਸ ਕੇ ਹਾਥ ਕੀ ਤਲੀ ਪਰ ਹੈਂ, ਭਾਵ ਦੇਤੇ ਦੇਰੀ ਨਹੀਂ ਹੈ ॥੧॥
Prof. Sahib Singhਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅੱਠ ਵੱਡੀਆਂ ਅਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉਤੇ ਹਨ ॥੧॥
SikhNet (Spanish)el Maestro del Kamdhenu, en Sus Manos están los cuatro objetivos de la vida, los Dieciocho Poderes Psíquicos y los Nueve Tesoros. (1)

ਹਰਿ ਹਰਿ ਹਰਿ; ਨ ਜਪਸਿ ਰਸਨਾ ॥

har har har; na japas rasanaa |

Sant Singh KhalsaWhy don't you chant the Lord's Name, Har, Har, Har?
Manmohan SinghWhy thou not recite God, God, God with thy tongue?
Manmohan Singh (Punjabi)ਤੂੰ ਕਿਉਂ ਆਪਣੀ ਜੀਭ੍ਹਾ ਨਾਲ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਉਚਾਰਨ ਨਹੀਂ ਕਰਦਾ?
Fareedkot Teekaਹੇ ਜੀਵ! ਤੂੰ ਹਰੀ ਕੇ ਹਰਿ ਹਰਿ ਨਾਮ ਕੋ ਰਸਨਾ ਦੁਆਰੇ ਨਹੀਂ ਜਪਤਾ, ਭਾਵ ਜਪੁ॥
Prof. Sahib Singh(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ?
SikhNet (Spanish)El Nombre de ese Señor uno no lo pronuncia con los labios y olvidándose de Él,

ਅਵਰ ਸਭ ਛਾਡਿ; ਬਚਨ ਰਚਨਾ ॥੧॥ ਰਹਾਉ ॥

avar sabh chhaadd; bachan rachanaa |1| rahaau |

Sant Singh KhalsaAbandon all other devices of words. ||1||Pause||
Manmohan SinghAbandon thou all other devices (structures) of words. Pause.
Manmohan Singh (Punjabi)ਤੂੰ ਲਫ਼ਜ਼ਾਂ ਦੀਆਂ ਹੋਰ ਸਾਰੀਆਂ ਹੇਰਾ ਫੇਰੀਆਂ (ਫਬਨਾਵਟ) ਨੂੰ ਛੱਡ ਦੇ।
Fareedkot Teekaਔਰ ਜੋ ਬਚਨੋਂ ਕੀ ਰਚਨਾ ਹੈ ਤਿਸ ਕੋ ਤੂੰ ਛਾਡ ਦੇਹ; ਵਾ ਜੇ ਬਚਨਾ ਚਾਹੁਤਾ ਹੈਂ ਤੋ ਔਰ ਸਭ ਰਚਨਾ ਤ੍ਯਾਗ, ਭਾਵ ਨਾਮ ਰੂਪ ਜਗਤ ਮੇਂ ਪ੍ਰੀਤੀ ਨਾ ਕਰ॥੧॥ ਰਹਾਉ ॥
Prof. Sahib Singhਹੋਰ ਸਭ ਫੋਕੀਆਂ ਗੱਲਾਂ ਛੱਡ ਕੇ (ਆਪਣੀ) ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਜਪ ॥੧॥ ਰਹਾਉ ॥
SikhNet (Spanish)rodea su ser sólo de palabras vacías. (1-Pausa)

ਨਾਨਾ ਖਿਆਨ ਪੁਰਾਨ ਬੇਦ ਬਿਧਿ; ਚਉਤੀਸ ਅਛਰ ਮਾਹੀ ॥

naanaa khiaan puraan bed bidh; chautees achhar maahee |

Sant Singh KhalsaThe many epics, the Puraanas and the Vedas are all composed out of the letters of the alphabet.
Manmohan SinghThe various epics, the Puranas the Vedas of Brahma are all composed out of the thirty-four letters.
Manmohan Singh (Punjabi)ਅਨੇਕਾਂ ਪ੍ਰਸੰਗ, ਪੂਰਾਨ ਅਤੇ ਬ੍ਰਹਮਾ ਦੇ ਵੇਦ, ਸਾਰੇ ਚੌਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ।
Fareedkot Teekaਨਾਨਾ ਪ੍ਰਕਾਰ ਕੇ ਜੋ ਅਖਿਆਨ ਭਾਰਤਾਦੀ ਔ ਪੁਰਾਨ, ਪੁਨਃ ਬੇਦੋਂ ਕੀਆਂ ਬਿਧੀਆਂ ਜੋ ਹੈਂ ਤਥਾ ਚੌਤੀਸ ਅਛਰੋਂ ਮੇਂ ਜੋ ਹੈਂ॥
Prof. Sahib Singh(ਹੇ ਪੰਡਿਤ!) ਪੁਰਾਣਾਂ ਦੇ ਅਨੇਕਾਂ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਹੈ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ)।
SikhNet (Spanish)Las historias épicas, los Puranas, los Shastras, son sólo palabras.

ਬਿਆਸ ਬੀਚਾਰਿ. ਕਹਿਓ ਪਰਮਾਰਥੁ; ਰਾਮ ਨਾਮ ਸਰਿ ਨਾਹੀ ॥੨॥

biaas beechaar. kahio paramaarath; raam naam sar naahee |2|

Sant Singh KhalsaAfter careful thought, Vyaasa spoke the supreme truth, that there is nothing equal to the Lord's Name. ||2||
Manmohan SinghAfter due deliberation Vyas has said the supreme truth, that nothing equals the Lord's Name.
Manmohan Singh (Punjabi)ਪੂਰੀ ਸੋਚ ਵਿਚਾਰ ਦੇ ਮਗਰੋਂ ਵਿਆਸ ਨੇ ਪਰਮ ਸਿਧਾਂਤ ਵਰਨਣ ਕੀਤਾ ਹੈ ਕਿ ਸਾਹਿਬ ਦੇ ਨਾਮ ਦੇ ਤੁਲ ਕੋਈ ਵਸਤੂ ਨਹੀਂ।
Fareedkot Teekaਸਾਸਤ੍ਰ ਇਨ ਸਭ ਕੋ ਬੀਚਾਰ ਕਰ ਬਿਆਸ ਜੀ ਨੇ ਏਹ (ਪਰਮਾਰਥੁ) ਸਿਧਾਂਤ ਕਹਿਆ ਹੈ ਕਿ ਰਾਮ ਨਾਮ ਕੇ ਤੁਲ ਔਰ ਕੁਛ ਨਹੀਂ ਹੈ। ਇਸ ਕਾ ਵਿਸੇਸ ਅਰਥ ਸੋਰਠ ਮੇਂ ਕਿਹਾ ਹੈ ਔਰ ਯਹ ਏਕ ਹੀ ਸਬਦ ਦੋ ਜਗਾ ਲਿਖਾ ਹੈ, ਪਰੰਤੂ ਪਾਠ ਮੇਂ ਕਈ ਪਦੋਂ ਕਾ ਭੇਦ ਹੈ॥੨॥
Prof. Sahib Singh(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹੀ ਪਰਮ ਤੱਤ ਦੱਸਿਆ ਹੈ ਕਿ ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ॥੨॥
SikhNet (Spanish)Viasa, el vidente, después de mucho pensar dijo la frase más Sublime: nada supera al Nombre de Dios. (2)

ਸਹਜ ਸਮਾਧਿ. ਉਪਾਧਿ ਰਹਤ ਹੋਇ; ਬਡੇ ਭਾਗਿ ਲਿਵ ਲਾਗੀ ॥

sehaj samaadh. upaadh rehat hoe; badde bhaag liv laagee |

Sant Singh KhalsaIn intuitive Samaadhi, their troubles are eliminated; the very fortunate ones lovingly focus on the Lord.
Manmohan SinghVery fortunate are they, who embrace profound contemplation and affection for the Lord and are rid of troubles.
Manmohan Singh (Punjabi)ਭਾਰੇ ਚੰਗੇ ਨਸੀਬਾਂ ਵਾਲੇ ਹਨ ਉਹ, ਜੋ ਪ੍ਰਭੂ ਦੀ ਅਫੁਰ ਸਿਮਰਨ ਅਵਸਥਾਂ ਅਤੇ ਪ੍ਰੀਤ ਅੰਦਰ ਵਿਚਰਦੇ ਅਤੇ ਦੁੱਖਾਂ ਤੋਂ ਖ਼ਲਾਸੀ ਪਾਉਂਦੇ ਹਨ।
Fareedkot Teekaਸਭ ਉਪਾਧ ਸੇ ਰਹਿਤ ਹੋਕਰਿ ਜਿਸ ਵਡੇ ਭਾਗ ਵਾਲੇ ਕੀ ਬਿਰਤੀ ਲਗੀ ਹੈ ਤਬ ਤਿਸ ਕੀ ਸਹਿਜੇ ਹੀ ਸਮਾਧਿ ਹੋਈ ਹੈ॥
Prof. Sahib Singh(ਹੇ ਪੰਡਿਤ!) ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਕੋਈ ਵਿਕਾਰ ਉਸ ਵਿਚ ਨਹੀਂ ਉਠਦਾ।
SikhNet (Spanish)Quienes por una buena fortuna están entonados en el Señor, están envueltos en el Profundo Trance del Equilibrio.

ਕਹਿ ਰਵਿਦਾਸ. ਉਦਾਸ ਦਾਸ ਮਤਿ; ਜਨਮ ਮਰਨ ਭੈ ਭਾਗੀ ॥੩॥੨॥੧੫॥

keh ravidaas. udaas daas mat; janam maran bhai bhaagee |3|2|15|

Sant Singh KhalsaSays Ravi Daas, the Lord's slave remains detached from the world; the fear of birth and death runs away from his mind. ||3||2||15||
Manmohan SinghSays Ravidas, the fear of birth and death floes from the mind of the Lord's slave, who remains detached from the world.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਜੰਮਣ ਅਤੇ ਮਰਨ ਦਾ ਡਰ ਸੁਆਮੀ ਦੇ ਉਸ ਸੇਵਕ ਦੇ ਮਨ ਅੰਦਰੋਂ ਭੱਜ ਜਾਂਦਾ ਹੈ ਜੋ ਸੰਸਾਰ ਨਾਲੋਂ ਨਿਰਲੇਪ ਰਹਿੰਦਾ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਮੈਂ ਦਾਸ ਕੀ (ਮਤਿ) ਬੁਧੀ ਸੰਸਾਰ ਸੇ ਉਦਾਸ ਹੋਈ ਹੈ, ਇਸੀ ਤੇ ਜਨਮ ਮਰਨ ਕਾ ਭੈ ਔ ਜੋ ਪੀੜਾ ਹੈ, ਸੋ ਭਾਗ ਗਈ ਹੈ॥੩॥੨॥੧੫॥
Prof. Sahib Singhਰਵਿਦਾਸ ਆਖਦਾ ਹੈ ਉਸ ਸੇਵਕ ਦੀ ਮੱਤ (ਮਾਇਆ ਵਲੋਂ) ਨਿਰਮੋਹ ਰਹਿੰਦੀ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੨॥੧੫॥
SikhNet (Spanish)Dice Ravi Das, volviéndose el Esclavo del Señor, uno se vuelve desapegado y se libera del miedo de nacimientos y muertes.

Open this shabad →

Ang 1106 of 1430