ੴ

ਸਿੱਖਬਾਣੀ · SikhBani

ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ ॥

jaa kee chhot jagat kau laagai taa par tuhanee dtarai
Bhagat Ravidas Ji ਭਗਤ ਰਵਿਦਾਸ ਜੀ · Raag Maaroo · Ang 1106 · 8 lines
Translations

ਰਾਗੁ ਮਾਰੂ ਬਾਣੀ ਰਵਿਦਾਸ ਜੀਉ ਕੀ ॥

raag maaroo baanee ravidaas jeeo kee |

Sant Singh KhalsaRaag Maaroo, The Word Of Ravi Daas Jee:
Manmohan SinghRam Maru. Hymns of Sire Ravidas
Manmohan Singh (Punjabi)ਰਾਗ ਮਾਰੂ। ਮਹਾਰਾ ਰਵਿਦਾਸ ਦੇ ਸ਼ਬਦ।
Prof. Sahib Singhਰਾਗ ਮਾਰੂ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Rag Mar, Palabras de Ravi Das yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਐਸੀ ਲਾਲ; ਤੁਝ ਬਿਨੁ ਕਉਨੁ ਕਰੈ ॥

aisee laal; tujh bin kaun karai |

Sant Singh KhalsaO Love, who else but You could do such a thing?
Manmohan SinghO my Love (God), who but Thee can do such a thing?
Manmohan Singh (Punjabi)ਹੇ ਪ੍ਰੀਤਮ! ਤੇਰੇ ਬਾਝੋਂ ਐਹੋ ਜੇਹੀ ਗੱਲ ਕੌਣ ਕਰ ਸਕਦਾ ਹੈ?
Fareedkot Teekaਹੇ ਪਿਆਰੇ ਪਰਮੇਸਰ! ਐਸੀ ਤੇਰੇ ਬਿਨਾਂ ਕ੍ਰਿਪਾ ਕੌਨ ਕਰੇ, ਭਾਵ ਕੋਈ ਨਹੀਂ ਕਰ ਸਕਤਾ ਹੈ॥
Prof. Sahib Singhਹੇ ਸੋਹਣੇ ਪ੍ਰਭੂ! ਤੈਥੋਂ ਬਿਨਾ ਅਜਿਹੀ ਕਰਨੀ ਹੋਰ ਕੌਣ ਕਰ ਸਕਦਾ ਹੈ?

ਪਦ ਅਰਥ ਲਾਲ = ਹੇ ਸੋਹਣੇ ਪ੍ਰਭੂ! ਐਸੀ = ਅਜਿਹੀ (ਮਿਹਰ)।

SikhNet (Spanish)Oh Amor, ¿quien hay que pueda hace esto más que Tú?

ਗਰੀਬ ਨਿਵਾਜੁ. ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥੧॥ ਰਹਾਉ ॥

gareeb nivaaj. guseea meraa; maathai chhatru dharai |1| rahaau |

Sant Singh KhalsaO Patron of the poor, Lord of the World, You have put the canopy of Your Grace over my head. ||1||Pause||
Manmohan SinghO my Lord, the Patroniser of the poor and the Lord of the world, Thou has put over my head the umbrella of Thine grace. Pause.
Manmohan Singh (Punjabi)ਹੇ ਗਰੀਬਾਂ ਨੂੰ ਮਾਣ ਦੇਣਹਾਰ ਅਤੇ ਸ਼੍ਰਿਸ਼ਟੀ ਦੇ ਸੁਆਮੀ, ਮੈਂਡੇ ਮਾਲਕ! ਤੂੰ ਮੇਰੇ ਸਿਰ ਉੱਤੇ ਆਪਣੀ ਮਿਹਰ ਦਾ ਛਤ੍ਰ ਟਿਕਾਇਆ ਹੈ।
Fareedkot Teekaਹੇ ਗਰੀਬੋਂ ਕੇ ਵਡਿਆਵਨੇਹਾਰੇ! ਮੇਰੇ ਸ੍ਵਾਮੀ ਤੈਨੇ ਮੇਰੇ ਸਿਰ ਪਰ ਜਸ ਰੂਪ ਛਤਰ ਧਾਰਨ ਕੀਆ ਹੈ॥੧॥ ਰਹਾਉ ॥
Prof. Sahib Singhਮੇਰਾ ਪ੍ਰਭੂ ਗ਼ਰੀਬਾਂ ਨੂੰ ਮਾਣ ਦੇਣ ਵਾਲਾ ਹੈ, (ਗ਼ਰੀਬ ਦੇ) ਸਿਰ ਉੱਤੇ ਭੀ ਛੱਤਰ ਝੁਲਾ ਦੇਂਦਾ ਹੈ (ਭਾਵ, ਗ਼ਰੀਬ ਨੂੰ ਭੀ ਰਾਜਾ ਬਣਾ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਗਰੀਬ ਨਿਵਾਜੁ = ਗਰੀਬਾਂ ਨੂੰ ਮਾਣ ਦੇਣ ਵਾਲਾ। ਗੁਸਈਆ ਮੇਰਾ = ਮੇਰਾ ਮਾਲਕ। ਮਾਥੈ = (ਗਰੀਬ ਦੇ) ਸਿਰ ਉੱਤੇ ॥੧॥ ਰਹਾਉ ॥

SikhNet (Spanish)Sí, los pobres son embellecidos sólo a través de Ti, oh mi Señor y Maestro, sobre su cabeza ondea la Canope de Su Gracia. (1-Pausa)

ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹੀਂ ਢਰੈ ॥

jaa kee chhot jagat kau laagai; taa par tuhanee dtarai |

Sant Singh KhalsaOnly You can grant Mercy to that person whose touch pollutes the world.
Manmohan SinghHe whose touch defiles the world; towards him Thou alone relent.
Manmohan Singh (Punjabi)ਜਿਸ ਦੀ ਛੁਹ ਸੰਸਾਰ ਨੂੰ ਪਲੀਤ ਕਰ ਦਿੰਦੀ ਹੈ; ਉਸ ਉੱਤੇ ਕੇਵਲ ਤੂੰ ਹੀ ਪਸੀਜਦਾ ਹੈਂ।
Fareedkot Teekaਜਿਸ ਕੀ ਅਪਵਿਤ੍ਰਤਾ ਸਾਰੇ ਜਗਤ ਕੋ ਲਾਗਤੀ ਹੈ, ਤਿਸ ਊਪਰ ਤੌ ਤੂੰਹੀ ਕਿਰਪਾਲ ਹੋਵੈਂ ਹੈਂ॥
Prof. Sahib Singh(ਜਿਸ ਮਨੁੱਖ ਨੂੰ ਇਤਨਾ ਨੀਵਾਂ ਸਮਝਿਆ ਜਾਂਦਾ ਹੋਵੇ) ਕਿ ਉਸ ਦੀ ਭਿੱਟ ਸਾਰੇ ਸੰਸਾਰ ਨੂੰ ਲੱਗ ਜਾਏ (ਭਾਵ, ਜਿਸ ਮਨੁੱਖ ਦੇ ਛੋਹਣ ਨਾਲ ਹੋਰ ਸਾਰੇ ਲੋਕ ਆਪਣੇ ਆਪ ਨੂੰ ਭਿੱਟਿਆ ਗਿਆ ਸਮਝਣ ਲੱਗ ਪੈਣ) ਉਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਹੀ ਕਿਰਪਾ ਕਰਦਾ ਹੈਂ।

ਪਦ ਅਰਥ ਛੋਤਿ = ਭਿੱਟ। ਤਾ ਪਰ = ਉਸ ਉੱਤੇ। ਢਰੈ = ਢਲਦਾ ਹੈਂ, ਦ੍ਰਵਦਾ ਹੈਂ, ਤਰਸ ਕਰਦਾ ਹੈਂ।

SikhNet (Spanish)Aquél cuyo toque confronta a otros, sobre de él también reside Tu Misericordia, oh Dios.

ਨੀਚਹ. ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ. ਨ ਡਰੈ ॥੧॥

neechah. aooch karai meraa gobind; kaahoo te. na ddarai |1|

Sant Singh KhalsaYou exalt and elevate the lowly, O my Lord of the Universe; You are not afraid of anyone. ||1||
Manmohan SinghThe lowly Thou exalt, O my Lord and Thou fear no one.
Manmohan Singh (Punjabi)ਨੀਵਿਆਂ ਨੂੰ ਤੂੰ ਉਚਾ ਕਰਦਾ ਹੈਂ, ਹੇ ਮੇਰੇ ਸਾਈਂ! ਅਤੇ ਤੂੰ ਕਿਸੇ ਕੋਲੋਂ ਪੈ ਨਹੀਂ ਖਾਂਦਾ।
Fareedkot Teekaਹੇ ਮੇਰੇ ਸੁਆਮੀ! ਤੂੰਹੀ ਨੀਵਿਆਂ ਤੇ ਉਚੇ ਕਰਤਾ ਹੈਂ, ਪੁਨਃ ਤੂੰ ਕਿਸੀ ਤੇ ਨਹੀਂ ਡਰਤਾ ਹੈਂ॥
Prof. Sahib Singhਮੇਰਾ ਗੋਬਿੰਦ ਨੀਚ ਬੰਦਿਆਂ ਨੂੰ ਉੱਚੇ ਬਣਾ ਦੇਂਦਾ ਹੈ, ਉਹ ਕਿਸੇ ਤੋਂ ਡਰਦਾ ਨਹੀਂ ॥੧॥

ਪਦ ਅਰਥ ਨੀਚਹ = ਨੀਚ ਬੰਦਿਆਂ ਨੂੰ। ਕਾਹੂ ਤੇ = ਕਿਸੇ ਬੰਦੇ ਤੋਂ ॥੧॥

SikhNet (Spanish)Al que está abajo, lo elevas y lo haces poderoso, sin temer nada. (1)

ਨਾਮਦੇਵ ਕਬੀਰੁ ਤਿਲੋਚਨੁ; ਸਧਨਾ ਸੈਨੁ ਤਰੈ ॥

naamadev kabeer tilochan; sadhanaa sain tarai |

Sant Singh KhalsaNaam Dayv, Kabeer, Trilochan, Sadhana and Sain crossed over.
Manmohan SinghNamdev, Kabir, Trilochan, Sadhna and Sain did cross the world ocean.
Manmohan Singh (Punjabi)ਨਾਮਦੇਵ, ਕਬੀਰ, ਤਿਰਲੋਚਨ, ਸਧਨਾ ਅਤੇ ਸੈਨ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ।
Fareedkot Teekaਨਾਮਦੇਵ ਜੀ, ਕਬੀਰ, ਤ੍ਰਿਲੋਚਨ, ਸਧਨਾ ਪੁਨਃ ਸੈਨ ਸੇ ਆਦਿ ਲੈ ਕੇ ਕਈ ਤਰ ਗਏ ਹੈਂ॥☬ਸਦ ਜਾਤੀ ਨੀਵੀਂ ਮੇਂ ਸੇ ਹਮ ਐਸੇ ਉਪਦੇਸ ਕਰਤੇ ਹਾਂ:
Prof. Sahib Singh(ਪ੍ਰਭੂ ਦੀ ਕਿਰਪਾ ਨਾਲ ਹੀ) ਨਾਮਦੇਵ ਕਬੀਰ ਤ੍ਰਿਲੋਚਨ ਸਧਨਾ ਅਤੇ ਸੈਨ (ਆਦਿਕ ਭਗਤ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।
SikhNet (Spanish)A través de Ti, Nam Dev, Kabir y Trilochan fueron salvados, así como Saín y Sadna quienes también fueron transportados.

ਕਹਿ ਰਵਿਦਾਸੁ. ਸੁਨਹੁ ਰੇ ਸੰਤਹੁ; ਹਰਿ ਜੀਉ ਤੇ ਸਭੈ ਸਰੈ ॥੨॥੧॥

keh ravidaas. sunahu re santahu; har jeeo te sabhai sarai |2|1|

Sant Singh KhalsaSays Ravi Daas, listen, O Saints, through the Dear Lord, all is accomplished. ||2||1||
Manmohan SinghSays Ravidas, hearken, O saints, through the Reverend Lord, everything is done.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਸ੍ਰਵਣ ਕਰੋ, ਹੇ ਸਾਧੂਓ! ਪੂਜਯ ਪ੍ਰਭੂ ਦੇ ਰਾਹੀਂ ਹਰ ਗੱਲ ਹੋ ਜਾਂਦੀ ਹੈ।
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ ਭਾਈ ਸੰਤੋ! ਤੁਮ ਸੁਨਹੁ ਹਰਿ ਜੀ ਤੇ ਸਭ ਕੁਛ (ਸਰੈ) ਬਨ ਆਵਤਾ ਹੈ॥੨॥੧॥
Prof. Sahib Singhਰਵਿਦਾਸ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ॥੨॥੧॥

ਪਦ ਅਰਥ ਸਭੈ = ਸਾਰੇ ਕੰਮ। ਸਰੈ = ਸਰਦੇ ਹਨ, ਹੋ ਸਕਦੇ ਹਨ, ਸਿਰੇ ਚੜ੍ਹ ਸਕਦੇ ਹਨ ॥੨॥੧॥

* ਸ਼ਬਦ ਦਾ ਭਾਵ: ਪ੍ਰਭੂ ਦੀ ਸ਼ਰਨ ਹੀ ਨੀਵਿਆਂ ਨੂੰ ਉੱਚਾ ਕਰਦੀ ਹੈ। * ਨੋਟ: ਲਫ਼ਜ਼ 'ਨੀਚਹ' ਨੂੰ ਆਮ ਤੌਰ ਤੇ ਲੋਕ 'ਨੀਚਹੁ' ਪੜ੍ਹਦੇ ਹਨ। ਸਹੀ ਪਾਠ 'ਨੀਚਹ' ਹੈ। * ਨੋਟ: ਭਗਤ ਰਵਿਦਾਸ ਜੀ ਦੀ ਗਵਾਹੀ ਅਨੁਸਾਰ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੀ ਪੂਜਾ ਤੋਂ ਨਹੀਂ, ਸਗੋਂ ਪਰਮਾਤਮਾ ਦੀ ਭਗਤੀ ਦੀ ਬਰਕਤਿ ਨਾਲ ਤਰੇ ਸਨ। ਨਾਮਦੇਵ, ਤਿਲੋਚਨ, ਕਬੀਰ ਅਤੇ ਸਧਨਾ-ਇਹਨਾਂ ਚਹੁੰਆਂ ਬਾਬਤ ਰਵਿਦਾਸ ਜੀ ਆਖਦੇ ਹਨ ਕਿ 'ਹਰਿ ਜੀਉ ਤੇ ਸਭੈ ਸਰੈ'।

SikhNet (Spanish)Dice Ravi Das, escuchen oh Santos, el Señor puede hacer todo lo que Él desea. (2-1)
Answers quote the Granth verbatim with Ang citations. AI commentary is not Gurbani and not a religious ruling.