ੴ

ਸਿੱਖਬਾਣੀ · SikhBani

ਹਰਿ ਜਨ ਹਰਿ ਜਸੁ ਹਰਿ ਹਰਿ ਗਾਇਓ ਉਪਦੇਸਿ ਗੁਰੂ ਗੁਰ ਸੁਨੇ ॥

har jan har jas har har gaaeo upades guroo gur sune
Guru Ramdas Ji ਗੁਰੂ ਰਾਮਦਾਸ ਜੀ · Raag Nat Naaraayan · Ang 976 · 11 lines
Translations

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਮੇਰੇ ਮਨ; ਜਪਿ ਹਰਿ ਹਰਿ ਨਾਮੁ ਮਨੇ ॥

mere man; jap har har naam mane |

Sant Singh KhalsaO my mind, believe in and chant the Name of the Lord, Har, Har.
Manmohan SinghO my soul, believe in and meditate on, Thy Lord Master's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਆਪਣੇ ਸੁਆਮੀ ਮਾਲਕ ਦੇ ਨਾਮ ਨੂੰ ਮੰਨ ਅਤੇ ਆਰਾਧ।
Fareedkot Teekaਹੇ ਮੇਰੇ ਮਨ! ਹਰਿ ਹਰਿ ਨਾਮ ਕੋ ਮਨਨ ਕਰ ਕੇ ਜਪ; ਵਾ ਬਿਕਾਰੋਂ ਕੋ (ਮਨੇ) ਹਟਾਇ ਕਰ ਕੇ ਹਰਿ ਹਰਿ ਨਾਮ ਕੋ ਜਪੁ॥
Prof. Sahib Singhਹੇ ਮੇਰੇ ਮਨ! ਆਪਣੇ ਅੰਦਰ (ਇਕਾਗ੍ਰ ਹੋ ਕੇ) ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਮਨੇ = ਮਨਿ, ਮਨ ਵਿਚ।

SikhNet (Spanish)Oh mi mente, ten Fe y contempla el Nombre del Señor.

ਜਗੰਨਾਥਿ ਕਿਰਪਾ ਪ੍ਰਭਿ ਧਾਰੀ; ਮਤਿ ਗੁਰਮਤਿ ਨਾਮ ਬਨੇ ॥੧॥ ਰਹਾਉ ॥

jaganaath kirapaa prabh dhaaree; mat guramat naam bane |1| rahaau |

Sant Singh KhalsaGod, the Master of the Universe, has showered His Mercy upon me, and through the Guru's Teachings, my intellect has been molded by the Naam. ||1||Pause||
Manmohan SinghThe Master of Universe has shown mercy unto me and through the Guru's instruction, my mind has been embellished with the Lord's Name. Pause.
Manmohan Singh (Punjabi)ਆਲਮ ਦੇ ਮਾਲਕ ਨੇ ਮੇਰੇ ਤੇ ਰਹਿਮਤ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਮੇਰਾ ਮਨ ਸੁਆਮੀ ਦੇ ਨਾਮ ਨਾਲ ਸ਼ਸ਼ੋਭਤ ਹੋ ਗਿਆ ਹੈ। ਠਹਿਰਾਉ।
Fareedkot Teekaਜਗਤ ਕੇ ਸ੍ਵਾਮੀ ਪ੍ਰਭੂ ਨੇ ਜਬ ਕ੍ਰਿਪਾ ਕਰੀ ਤਬ ਮਤਿ ਬਿਖੇ ਗੁਰੋਂ ਕੀ ਸਿਖਿਆ ਕਰਿ ਨਾਮ ਬਨੇ (ਸੋਭਤੇ) ਭਏ॥੧॥ ਰਹਾਉ ॥
Prof. Sahib Singhਜਗਤ ਦੇ ਨਾਥ ਪ੍ਰਭੂ ਨੇ ਜਿਸ ਜੀਵ ਉਤੇ ਮਿਹਰ ਕੀਤੀ, ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਮੱਤ ਨਾਮ ਜਪਣ ਵਾਲੀ ਬਣ ਗਈ ॥੧॥ ਰਹਾਉ ॥

ਪਦ ਅਰਥ ਜਗੰਨਾਥਿ = ਜਗਤ ਦੇ ਨਾਥ ਨੇ। ਪ੍ਰਭਿ = ਪ੍ਰਭੂ ਨੇ। ਗੁਰਮਤਿ = ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ। ਮਤਿ ਨਾਮ ਬਨੇ = ਮੱਤ ਨਾਮ ਬਨੀ, (ਉਸ ਦੀ) ਮੱਤ ਨਾਮ ਜਪਣ ਵਾਲੀ ਬਣ ਗਈ ॥੧॥ ਰਹਾਉ ॥

SikhNet (Spanish)El Señor del Universo tiene Compasión de mí y mi mente instruida por la Sabiduría del Guru, alaba el Nombre del Señor.(1-Pausa)

ਹਰਿ ਜਨ. ਹਰਿ ਜਸੁ ਹਰਿ ਹਰਿ ਗਾਇਓ; ਉਪਦੇਸਿ ਗੁਰੂ ਗੁਰ. ਸੁਨੇ ॥

har jan. har jas har har gaaeo; upades guroo gur. sune |

Sant Singh KhalsaThe Lord's humble servant sings the Praises of the Lord, Har, Har, listening to the Guru's Teachings.
Manmohan SinghHearing the Great Guru's instruction, God's slave hymns the praise of God, the Lord Master.
Manmohan Singh (Punjabi)ਵੱਡੇ ਗੁਰਾਂ ਦੀ ਸਿਖੱਮਤ ਨੂੰ ਸੁਣ ਕੇ, ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਮਾਲਕ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਜਬ (ਗੁਰੂ) ਪੂਜ੍ਯ ਗੁਰੋਂ ਕੇ ਉਪਦੇਸ ਰੂਪ ਬਚਨ ਸੁਨੇ ਤਬ ਹਰੀ ਜਨੋਂ ਨੇ ਹਰਿ ਹਰਿ ਕਾ ਜਸੁ ਹਰ ਪ੍ਰਕਾਰ ਕਰ ਕੇ ਗਾਇਨ ਕੀਆ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ, ਗੁਰੂ (ਦਾ ਉਪਦੇਸ਼) ਸੁਣ ਕੇ, ਜਿਨ੍ਹਾਂ ਜਨਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕੀਤਾ,

ਪਦ ਅਰਥ ਜਸੁ = ਸਿਫ਼ਤ-ਸਾਲਾਹ ਦਾ ਗੀਤ। ਉਪਦੇਸਿ = ਉਪਦੇਸ ਦੀ ਰਾਹੀਂ। ਗੁਰ ਸੁਨੇ = (ਗੁਰ ਉਪਦੇਸ਼) ਸੁਨਿ, ਗੁਰੂ ਦਾ ਉਪਦੇਸ ਸੁਣ ਕੇ।

SikhNet (Spanish)Los Santos del Señor cantan siempre Su Alabanza, escuchando la Instrucción del Guru;

ਕਿਲਬਿਖ ਪਾਪ. ਨਾਮ ਹਰਿ ਕਾਟੇ; ਜਿਵ ਖੇਤ ਕ੍ਰਿਸਾਨਿ ਲੁਨੇ ॥੧॥

kilabikh paap. naam har kaatte; jiv khet krisaan lune |1|

Sant Singh KhalsaThe Lord's Name cuts down all sins, like the farmer cutting down his crops. ||1||
Manmohan SinghAs the farmer reaps his farm, so does the Lord's name mow down misdeeds and sins.
Manmohan Singh (Punjabi)ਜਿਸ ਤਰ੍ਹਾਂ ਜ਼ਿਮੀਂਦਾਰ ਆਪਣੀ ਪੈਲੀ ਨੂੰ ਵੱਢ ਸੁੱਟਦਾ ਹੈ, ਏਸੇ ਤਰ੍ਹਾਂ ਹੀ ਰੱਬ ਦਾ ਨਾਮ ਕੁਕਰਮਾਂ ਤੇ ਗੁਨਾਹਾਂ ਨੂੰ ਕੱਟ ਦਿੰਦਾ ਹੈ।
Fareedkot Teekaਹਰੀ ਨਾਮ ਨੇ ਬਡੇ ਭਾਰੀ ਅਰ ਸਮਾਨ ਪਾਪ ਐਸੇ ਕਾਟ ਦੀਏ ਹੈਂ ਜਿਸ ਪ੍ਰਕਾਰ ਖੇਤ ਕੋ ਕ੍ਰਿਸਾਨ ਕਾਟਤਾ ਹੈ॥੧॥
Prof. Sahib Singhਪਰਮਾਤਮਾ ਦੇ ਨਾਮ ਨੇ ਉਹਨਾਂ ਦੇ ਸਾਰੇ ਪਾਪ ਵਿਕਾਰ (ਇਉਂ) ਕੱਟ ਦਿੱਤੇ, ਜਿਵੇਂ ਕਿਸਾਨ ਨੇ ਆਪਣੇ ਖੇਤ ਕੱਟੇ ਹੁੰਦੇ ਹਨ ॥੧॥

ਪਦ ਅਰਥ ਕਿਲਬਿਖ = ਪਾਪ। ਜਿਵ = ਜਿਵੇਂ। ਕ੍ਰਿਸਾਨਿ = ਕਿਸਾਨ ਨੇ। ਲੁਨੇ = ਕੱਟੇ ॥੧॥

SikhNet (Spanish)y a través del Nombre, quemo la mala cosecha de mis errores como en una granja. (1)

ਤੁਮਰੀ ਉਪਮਾ. ਤੁਮ ਹੀ ਪ੍ਰਭ ਜਾਨਹੁ; ਹਮ ਕਹਿ. ਨ ਸਕਹਿ, ਹਰਿ ਗੁਨੇ ॥

tumaree upamaa. tum hee prabh jaanahu; ham keh. na sakeh, har gune |

Sant Singh KhalsaYou alone know Your Praises, God; I cannot even describe Your Glorious Virtues, Lord.
Manmohan SinghThey praise, Thou alone knowest, O Lord, I can narrate not Thine merits, my God.
Manmohan Singh (Punjabi)ਆਪਣੀ ਮਹਿਮਾਂ ਤੂੰ ਆਪ ਹੀ ਜਾਣਦਾ ਹੈਂ, ਹੇ ਸੁਆਮੀ! ਮੈਂ ਤੇਰੀਆਂ ਖੂਬੀਆਂ ਵਰਨਣ ਨਹੀਂ ਕਰ ਸਕਦਾ, ਮੇਰੇ ਵਾਹਿਗੁਰੂ।
Fareedkot Teekaਤੁਮਾਰੀ ਉਪਮਾ ਜੋ ਹੈ, ਸੋ ਹੇ ਪ੍ਰਭੋ! ਤੁਮ ਹੀ ਜਾਨਤੇ ਹੋ। ਹੇ ਹਰੀ! ਤੇਰੇ ਗੁਨੋਂ ਕੋ ਹਮ ਕਹ ਨਹੀਂ ਸਕਤੇ॥
Prof. Sahib Singhਹੇ ਪ੍ਰਭੂ! ਹੇ ਹਰੀ! ਤੇਰੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ।

ਪਦ ਅਰਥ ਉਪਮਾ = ਵਡਿਆਈ। ਪ੍ਰਭ = ਹੇ ਪ੍ਰਭੂ! ਗੁਨੇ = ਗੁਣ।

SikhNet (Spanish)Oh Señor, sólo Tú conoces Tu Gloria; no puedo recitar todos Tus Méritos, oh Dios.

ਜੈਸੇ ਤੁਮ. ਤੈਸੇ ਪ੍ਰਭ ਤੁਮ ਹੀ; ਗੁਨ ਜਾਨਹੁ ਪ੍ਰਭ ਅਪੁਨੇ ॥੨॥

jaise tum. taise prabh tum hee; gun jaanahu prabh apune |2|

Sant Singh KhalsaYou are what You are, God; You alone know Your Glorious Virtues, God. ||2||
Manmohan SinghMy Master, as Thou art, so art Thou alone. Thou alone knowest Thine excellences, O Lord.
Manmohan Singh (Punjabi)ਮੈਂਡੇ ਮਾਲਕ, ਜੇਹੋ ਜੇਹਾ ਤੂੰ ਹੈਂ, ਉਹੋ ਜੇਹਾ ਕੇਵਲ ਤੂੰ ਹੀ ਹੈਂ। ਆਪਣੀਆਂ ਉਤਕ੍ਰਿਸ਼ਟਤਾਈਆਂ ਕੇਵਲ ਤੂੰ ਆਪ ਹੀ ਜਾਣਦਾ ਹੈਂ, ਹੇ ਸਾਈਂ।
Fareedkot Teekaਹੇ ਪ੍ਰਭੋ! ਜੈਸੇ ਤੁਮ ਹੋ ਤੈਸੇ ਤੁਮ ਹੀ ਹੋ ਔਰ ਕੋਈ ਤੁਮਾਰੀ ਉਪਮਾ ਦੇਨੇ ਲਾਇਕ ਨਹੀਂ। ਸੋ ਹੇ ਪ੍ਰਭੋ! ਅਪਨੇ ਗੁਨੋਂ ਕੋ ਆਪ ਹੀ ਜਾਨਤੇ ਹੋ॥੨॥
Prof. Sahib Singhਹੇ ਪ੍ਰਭੂ! ਜਿਹੋ ਜਿਹਾ ਤੂੰ ਹੈਂ ਇਹੋ ਜਿਹਾ ਤੂੰ ਆਪ ਹੀ ਹੈਂ; ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ ॥੨॥

ਪਦ ਅਰਥ ਜਾਨਹੁ = ਤੁਸੀ ਜਾਣਦੇ ਹੋ ॥੨॥

SikhNet (Spanish)Sí, así como Eres, sólo así Eres y sólo Tú conoces Tus Propios Atributos. (2)

ਮਾਇਆ ਫਾਸ ਬੰਧ ਬਹੁ ਬੰਧੇ; ਹਰਿ ਜਪਿਓ ਖੁਲ ਖੁਲਨੇ ॥

maaeaa faas bandh bahu bandhe; har japio khul khulane |

Sant Singh KhalsaThe mortals are bound by the many bonds of Maya's noose. Meditating on the Lord, the knot is untied,
Manmohan SinghThe mortals are bound in the many bonds of mammon's noose. Contemplating the Lord, their bonds are loosened,
Manmohan Singh (Punjabi)ਪ੍ਰਾਨੀ ਮੋਹਨੀ ਦਾ ਫਾਹੀ ਦੇ ਅਨੇਕਾਂ ਜੂੜਾਂ ਅੰਦਰ ਜਕੜੇ ਹੋਏ ਹਨ। ਸਾਹਿਬ ਦਾ ਸਿਮਰਨ ਕਰਨ ਦੁਆਰਾ ਉਨ੍ਹਾਂ ਦੇ ਜੂੜ ਕੱਟੇ ਜਾਂਦੇ ਹਨ,
Fareedkot Teekaਮਾਇਆ ਫਾਸੀ ਕੇ ਬੰਧਨੋਂ ਮੇਂ ਬਹੁਤ ਪ੍ਰਕਾਰ ਸੇ ਬੰਧੇ ਹੂਏ ਥੇ। ਹੇ ਹਰੀ! ਜਬ ਤੇਰੇ ਕੋ ਖੁਲ ਕਰ, ਭਾਵ ਅਤੀ ਬਹੁਤ ਜਪਿਆ ਹੈ ਤੌ ਬੰਧਨ (ਖੁਲਨੇ) ਖੁਲ ਗਏ ਹੈਂ॥
Prof. Sahib Singhਹੇ ਮੇਰੇ ਮਨ! ਜੀਵ ਮਾਇਆ ਦੇ ਮੋਹ ਦੀਆਂ ਫਾਹੀਆਂ, ਮਾਇਆ ਦੇ ਮੋਹ ਦੇ ਬੰਧਨਾਂ ਵਿਚ ਬਹੁਤ ਬੱਝੇ ਰਹਿੰਦੇ ਹਨ। ਹੇ ਮਨ! ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਬੰਧਨਾਂ ਖੁਲ੍ਹ ਗਏ;

ਪਦ ਅਰਥ ਫਾਸ = ਫਾਹੀਆਂ। ਬੰਧ = ਬੰਧਨ। ਬੰਧੇ = ਬੱਝੇ ਹੋਏ। ਖੁਲ ਖੁਲਨੇ = ਪੂਰੇ ਤੌਰ ਤੇ ਖੁਲ੍ਹ ਗਏ।

SikhNet (Spanish)Millones de apegos a Maya amarran al hombre, pero meditando en Dios, uno es liberado íntegramente,

ਜਿਉ ਜਲ ਕੁੰਚਰੁ ਤਦੂਐ ਬਾਂਧਿਓ; ਹਰਿ ਚੇਤਿਓ ਮੋਖ ਮੁਖਨੇ ॥੩॥

jiau jal kunchar tadooai baandhio; har chetio mokh mukhane |3|

Sant Singh Khalsalike the elephant, which was caught in the water by the crococile; it remembered the Lord, and chanted the Lord's Name, and was released. ||3||
Manmohan Singhas when caught by the crocodile in water, the elephant was released, uttering the Lord's Name with his mouth.
Manmohan Singh (Punjabi)ਜਿਸ ਤਰ੍ਹਾਂ ਕਿ ਪਾਣੀ ਅੰਦਰ ਮਗਰ ਮੱਛ ਦੇ ਪਕੜੇ ਹੋਏ ਹਾਥੀ ਦਾ, ਆਪਣੇ ਮੂੰਹ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਛੁਟਕਾਰਾ ਹੋ ਗਿਆ ਸੀ।
Fareedkot Teekaਜੈਸੇ ਜਲ ਮੇਂ ਹਸਤੀ ਕੋ ਤੰਦੂਏ ਨੇ ਬਾਂਧਿਆ ਥਾ, ਹੇ ਹਰੀ! (ਮੁਖ ਨੇ) ਤੁਝ ਮੋਖ ਰੂਪ ਕੋ ਚੇਤਿਆ ਤੌ ਮੋਖ ਹੂਆ ਥਾ॥੩॥
Prof. Sahib Singhਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਵਿਚ (ਆਪਣੀਆਂ ਤਾਰਾਂ ਨਾਲ) ਬੰਨ੍ਹ ਲਿਆ ਸੀ, (ਹਾਥੀ ਨੇ) ਪਰਮਾਤਮਾ ਨੂੰ ਯਾਦ ਕੀਤਾ, (ਤੰਦੂਏ ਤੋਂ) ਉਸ ਦੀ ਖ਼ਲਾਸੀ ਹੋ ਗਈ ॥੩॥

ਪਦ ਅਰਥ ਕੁੰਚਰੁ = ਹਾਥੀ, ਗਜ {ਉਹ ਗੰਧਰਬ ਜੋ ਸਰਾਪ ਨਾਲ ਹਾਥੀ ਬਣ ਗਿਆ ਸੀ}। ਤਦੂਐ = ਤੰਦੂਏ ਨੇ। ਮੋਖ ਮੁਖਨੇ = ਉਸ ਦੀ ਖ਼ਲਾਸੀ ਹੋ ਗਈ ॥੩॥

SikhNet (Spanish)así como el elefante fue liberado de las mandíbulas del cocodrilo, recitando el Nombre del Señor con su boca.(3)

ਸੁਆਮੀ ਪਾਰਬ੍ਰਹਮ ਪਰਮੇਸਰੁ; ਤੁਮ ਖੋਜਹੁ ਜੁਗ ਜੁਗਨੇ ॥

suaamee paarabraham paramesar; tum khojahu jug jugane |

Sant Singh KhalsaO my Lord and Master, Supreme Lord God, Transcendent Lord, throughout the ages, mortals search for You.
Manmohan SinghO my God, the Transcendent Lord-Master, the mortals search Thee all the ages through.
Manmohan Singh (Punjabi)ਹੇ ਮੈਂਡੇ ਵਾਹਿਗੁਰੂ, ਪਰਮ ਪ੍ਰਭੂ ਮਾਲਕ! ਪ੍ਰਾਨੀ ਸਾਹਿਰਆਂ ਦੀ ਯੁਗਾਂ ਅੰਦਰ ਤੇਰੀ ਖੋਜਭਾਲ ਕਰਦੇ ਹਨ।
Fareedkot Teekaਹੇ ਸ੍ਵਾਮੀ ਪਾਰਬ੍ਰਹਮ ਪਰਮੇਸਰ! ਤੁਮਾਰੇ ਕੋ ਜੁਗਾਂ ਜੁਗਾਂ ਮੇਂ ਭਗਤ ਖੋਜਤੇ ਹੈਂ॥
Prof. Sahib Singhਹੇ ਮੇਰੇ ਸੁਆਮੀ! ਹੇ ਪਾਰਬ੍ਰਹਮ! ਤੂੰ ਸਭ ਤੋਂ ਵੱਡਾ ਮਾਲਕ ਹੈਂ। ਜੁਗਾਂ ਜੁਗਾਂ ਤੋਂ ਤੇਰੀ ਭਾਲ ਹੁੰਦੀ ਆ ਰਹੀ ਹੈ।

ਪਦ ਅਰਥ ਤੁਮ ਖੋਜਹੁ = ਤੁਸੀ ਖੋਜੇ ਜਾ ਰਹੇ ਹੋ, ਤੁਹਾਡੀ ਖੋਜ ਕੀਤੀ ਜਾ ਰਹੀ ਹੈ। ਜੁਗ ਜੁਗਨੇ = ਜੁਗਾਂ ਜੁਗਾਂ ਤੋਂ।

SikhNet (Spanish)Oh Maestro, oh Señor Trascendente, oh Dios de dioses, Te he buscado época tras época

ਤੁਮਰੀ ਥਾਹ ਪਾਈ ਨਹੀ ਪਾਵੈ; ਜਨ ਨਾਨਕ ਕੇ. ਪ੍ਰਭ ਵਡਨੇ ॥੪॥੫॥

tumaree thaah paaee nahee paavai; jan naanak ke. prabh vaddane |4|5|

Sant Singh KhalsaYour extent cannot be estimated or known, O Great God of servant Nanak. ||4||5||
Manmohan SinghO the Great Lord of serf Nanak, Thy depth can be ascertained not by ascertaining.
Manmohan Singh (Punjabi)ਹੇ ਨਫਰ ਨਾਨਕ ਦੇ ਵਿਸ਼ਾਲ ਸੁਆਮੀ! ਮਲੂਮ ਕਰਨ ਦੁਆਰਾ ਤੇਰੀ ਡੂੰਘਾਈ ਮਲੂਮ ਕੀਤੀ ਨਹੀਂ ਜਾ ਸਕਦੀ।
Fareedkot Teekaਤਿਨੋਂ ਭੀ ਤੁਮਾਰੀ (ਥਾਹ) ਮ੍ਰਿਯਾਦਾ ਨਹੀਂ ਪਾਈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤੋ ਹਮ ਤੁਛ (ਜਨ) ਜੀਵ ਹੇ ਪ੍ਰਭੂ! ਵਡੇ ਤੁਝ ਕੋ ਕੇਸੈ ਪਾਵੈਂ? ॥੪॥੫॥
Prof. Sahib Singhਪਰ, ਹੇ ਦਾਸ ਦੇ ਵੱਡੇ ਪ੍ਰਭੂ! ਕਿਸੇ ਨੇ ਭੀ ਤੇਰੇ ਗੁਣਾਂ ਦੀ ਹਾਥ ਨਹੀਂ ਲੱਭੀ, ਕਈ ਨਹੀਂ ਲੱਭ ਸਕਦਾ ॥੪॥੫॥

ਪਦ ਅਰਥ ਥਾਹ = ਡੂੰਘਾਈ, ਹਾਥ। ਨਹੀ ਪਾਵੈ = ਕੋਈ ਨਹੀਂ ਪਾ ਸਕਦਾ। ਵਡਨੇ = ਵੱਡੇ ॥੪॥੫॥

SikhNet (Spanish)y no he conocido Tu Extensión, oh Maestro Todo Poderoso, pues eres lo más Alto de lo alto. (4-5)
Answers quote the Granth verbatim with Ang citations. AI commentary is not Gurbani and not a religious ruling.