ੴ

ਸਿੱਖਬਾਣੀ · SikhBani

Ang 976

Sri Guru Granth Sahib · Raag Nat Naaraayan · 4 shabads, 34 lines
Translations
Shabad Guru Ramdas Ji Raag Nat Naaraayan continued from Ang 975

ਗੁਰ ਪਰਸਾਦੀ ਹਰਿ ਨਾਮੁ ਧਿਆਇਓ; ਹਮ. ਸਤਿਗੁਰ ਚਰਨ ਪਖੇ ॥੧॥ ਰਹਾਉ ॥

gur parasaadee har naam dhiaaeo; ham. satigur charan pakhe |1| rahaau |

Sant Singh KhalsaBy Guru's Grace, I meditate on the Name of the Lord; I wash the Feet of the True Guru. ||1||Pause||
Manmohan SinghBy Guru's grace, I ponder over God's Name and shampoo the True Guru's Feet. Pause.
Manmohan Singh (Punjabi)ਗੁਰੂ ਦੀ ਰਹਿਮਤ ਸਦਕਾ, ਮੈਂ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦਾ ਅਤੇ ਸੱਚੇ ਗੁਰਾਂ ਦੇ ਪੈਰਾਂ ਨੂੰ ਪਖਾਲਦਾ ਹਾਂ। ਠਹਿਰਾਉ।
Fareedkot Teekaਜਬ ਹਮਨੇਂ ਗੁਰੋਂ ਕੇ ਚਰਨ (ਪਖੇ) ਪਖਾਲ ਵਾ ਪਖ ਲੀਆ ਤਬ ਗੁਰੋਂ ਕੀ ਕ੍ਰਿਪਾ ਸੇ ਹਰੀ ਨਾਮ ਧਿਆਇਆ ਹੈ॥੧॥ ਰਹਾਉ ॥
Prof. Sahib Singh(ਪਰ ਜਿਸ ਨੇ ਭੀ) ਪਰਮਾਤਮਾ ਦਾ ਨਾਮ (ਜਪਿਆ ਹੈ) ਗੁਰੂ ਦੀ ਕਿਰਪਾ ਨਾਲ ਹੀ ਜਪਿਆ ਹੈ। (ਇਸ ਵਾਸਤੇ) ਮੈਂ ਭੀ ਸਤਿਗੁਰੂ ਦੇ ਚਰਨ ਹੀ ਧੋਂਦਾ ਹਾਂ (ਗੁਰੂ ਦੀ ਸਰਨ ਹੀ ਪਿਆ ਹਾਂ) ॥੧॥ ਰਹਾਉ ॥

ਪਦ ਅਰਥ ਪਰਸਾਦੀ = ਕਿਰਪਾ ਨਾਲ, ਪਰਸਾਦਿ। ਪਖੇ = ਧੋਤੇ ॥੧॥ ਰਹਾਉ ॥

SikhNet (Spanish)Por la Gracia del Guru medito en el Nombre del Señor y lavo los Pies del Verdadero Guru. (1-Pausa)

ਊਤਮ ਜਗੰਨਾਥ ਜਗਦੀਸੁਰ; ਹਮ ਪਾਪੀ ਸਰਨਿ ਰਖੇ ॥

aootam jaganaath jagadeesur; ham paapee saran rakhe |

Sant Singh KhalsaThe Exalted Lord of the World, the Master of the Universe, keeps a sinner like me in His Sanctuary
Manmohan SinghThe sublime Lord of the world and the Master of Universe, keeps me, the sinner, in His refuge.
Manmohan Singh (Punjabi)ਉੱਤਮ ਸੰਸਾਰ ਦਾ ਸੁਆਮੀ ਅਤੇ ਆਲਮ ਦਾ ਮਾਲਕ ਮੈਂ, ਗੁਨਾਹਗਾਰ ਨੂੰ ਆਪਣੀ ਪਨਾਹ ਅੰਦਰ ਰਖਦਾ ਹੈ।
Fareedkot Teekaਜਗਤ ਕੇ ਸੁਆਮੀ ਊਤਮ ਜਗਦੀਸਰ ਨੇ ਹਮ ਸੇ ਪਾਪੀ ਸ਼ਰਨ ਦੇ ਕੇ (ਰਖੇ) ਰਖ ਲੀਏ ਹੈਂ॥
Prof. Sahib Singhਹੇ ਸਭ ਤੋਂ ਸ੍ਰੇਸ਼ਟ! ਹੇ ਜਗਤ ਦੇ ਨਾਥ! ਹੇ ਜਗਤ ਈਸ਼੍ਵਰ! ਮੈਂ ਪਾਪੀ ਹਾਂ, ਪਰ ਤੇਰੀ ਸਰਨ ਆ ਪਿਆ ਹਾਂ, ਮੇਰੀ ਰੱਖਿਆ ਕਰ।

ਪਦ ਅਰਥ ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸੁਰ = ਹੇ ਜਗਤ ਦੇ ਈਸ਼੍ਵਰ! ਰਖੇ = ਰੱਖ।

SikhNet (Spanish)Oh Sublime Maestro del mundo, Maestro del Universo, aunque esté lleno de errores, acéptame en Tu Santuario.

ਤੁਮ ਵਡ ਪੁਰਖ. ਦੀਨ ਦੁਖ ਭੰਜਨ; ਹਰਿ ਦੀਓ ਨਾਮੁ ਮੁਖੇ ॥੧॥

tum vadd purakh. deen dukh bhanjan; har deeo naam mukhe |1|

Sant Singh KhalsaYou are the Greatest Being, Lord, Destroyer of the pains of the meek; You have placed Your Name in my mouth, Lord. ||1||
Manmohan SinghThou, O Great Lord-God, the Destroyer of the Sorrow of the meek, hast blessed me with Thy sublime Name.
Manmohan Singh (Punjabi)ਤੂੰ, ਹੇ ਮਸਕੀਨਾਂ ਦੇ ਗਮ ਨਾਸ ਕਰਨਹਾਰ ਭਾਰੇ ਸੁਆਮੀ ਵਾਹਿਗੁਰੂ! ਮੈਨੂੰ ਆਪਣਾ ਸ਼੍ਰੇਸ਼ਟ ਨਾਮ ਬਖ਼ਸ਼ਿਆ ਹੈ।
Fareedkot Teekaਤੁਮ ਬਡੇ ਪੁਰਖ ਹੋ ਔ ਦੀਨੋਂ ਕੇ ਦੁਖ ਭੰਜਨ ਹਾਰੇ ਹੋ। ਹੇ ਸਤਿਗੁਰੋ! ਆਪਨੇ ਹਰੀ ਨਾਮ ਮੁਖ ਮੇਂ ਦੀਆ ਹੈ॥੧॥
Prof. Sahib Singhਤੂੰ ਵੱਡਾ ਪੁਰਖ ਹੈਂ, ਤੂੰ ਦੀਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ ਹਰੀ! (ਜਿਸ ਉਤੇ ਤੂੰ ਮਿਹਰ ਕਰਦਾ ਹੈਂ, ਉਸ ਦੇ) ਮੂੰਹ ਵਿਚ ਤੂੰ ਆਪਣਾ ਨਾਮ ਦੇਂਦਾ ਹੈਂ ॥੧॥

ਪਦ ਅਰਥ ਦੀਨ ਦੁਖ ਭੰਜਨ = ਦੀਨਾਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ। ਮੁਖੇ = ਮੁਖਿ, ਮੁਖ ਵਿਚ ॥੧॥

SikhNet (Spanish)Eres el más Grandioso Ser, Señor, Destructor de las penas del débil, Tú has puesto Tu Nombre en mi boca, oh Señor.(1)

ਹਰਿ ਗੁਨ ਊਚ. ਨੀਚ ਹਮ ਗਾਏ; ਗੁਰ ਸਤਿਗੁਰ ਸੰਗਿ ਸਖੇ ॥

har gun aooch. neech ham gaae; gur satigur sang sakhe |

Sant Singh KhalsaI am lowly, but I sing the Lofty Praises of the Lord, meeting with the Guru, the True Guru, my Friend.
Manmohan SinghMeeting with the Great True Guru, my friend, I, the mental, have hymned the lofty qualities of God.
Manmohan Singh (Punjabi)ਆਪਣੇ ਮਿੱਤ੍ਰ, ਵਿਸ਼ਾਲ ਸੱਚੇ ਗੁਰਾਂ ਨਾਲ ਮਿਲ ਕੇ, ਮੈਂ, ਕਮੀਣੇ ਨੇ ਵਾਹਿਗੁਰੂ ਦੀਆਂ ਉੱਚੀਆਂ ਸਿਫ਼ਤਾਂ ਗਾਇਨ ਕੀਤੀਆਂ ਹਨ।
Fareedkot Teekaਸਤਗੁਰ ਸਖੇ ਕੇ ਸੰਗ ਮਿਲ ਕਰ ਹਰੀ ਊਚ ਕੇ ਗੁਨ ਹਮ ਨੀਚੋਂ ਨੇ ਗਾਏ ਹੈਂ॥
Prof. Sahib Singhਪਰਮਾਤਮਾ ਦੇ ਗੁਣ ਬਹੁਤ ਉੱਚੇ ਹਨ, ਅਸੀਂ ਜੀਵ ਨੀਵੇਂ ਹਾਂ। ਪਰ ਗੁਰੂ ਸਤਿਗੁਰ ਮਿੱਤਰ ਦੀ ਸੰਗਤ ਵਿਚ ਮੈਂ ਪ੍ਰਭੂ ਦੇ ਗੁਣ ਗਾਂਦਾ ਹਾਂ।

ਪਦ ਅਰਥ ਸਖੇ ਸੰਗਿ = ਮਿੱਤਰ (ਗੁਰੂ) ਦੇ ਨਾਲ। ਸੰਗਿ = ਨਾਲ।

SikhNet (Spanish)Soy un pobre ser, pero aún así, entono las Maravillosas Alabanzas, encontrando a mi Guru, el Verdadero Guru, mi Amigo,

ਜਿਉ ਚੰਦਨ ਸੰਗਿ, ਬਸੈ ਨਿੰਮੁ ਬਿਰਖਾ; ਗੁਨ ਚੰਦਨ ਕੇ ਬਸਖੇ ॥੨॥

jiau chandan sang, basai ninm birakhaa; gun chandan ke basakhe |2|

Sant Singh KhalsaLike the bitter nimm tree, growing near the sandalwood tree, I am permeated with the fragrance of sandalwood. ||2||
Manmohan SinghLike the Azadirachta tree, abiding with the sandal tree, O Lord, the Sandal, I have acquired Thine qualities.
Manmohan Singh (Punjabi)ਨਿੰਮ ਦੇ ਦਰਖਤ ਦੇ, ਚੰਦਨ ਦੇ ਬਿਰਛ ਦੇ ਨਾਲ ਵੱਸਣ ਦੀ ਮਾਨੰਦ, ਹੇ ਪ੍ਰਭੂ ਚੰਦਨ! ਮੈਂ ਤੇਰੀਆਂ ਸਿਫਤਾਂ ਹਾਸਲ ਕਰ ਲਈਆਂ ਹਨ।
Fareedkot Teekaਜਿਸ ਪ੍ਰਕਾਰ ਨਿੰਬ ਜੋ ਬ੍ਰਿਛ ਹੈ ਚੰਦਨ ਕੇ ਸਾਥ ਹੀ ਬਸੇ, ਤੌ ਗੁਨ ਚੰਦਨ ਕੇ (ਬਸਖੇ) ਵਸਤੇ ਹੈਂ, ਭਾਵ ਸੁਗੰਧੀ ਵਾਲਾ ਹੋ ਜਾਤਾ ਹੈ॥੨॥
Prof. Sahib Singhਜਿਵੇਂ (ਜੇ) ਚੰਦਨ ਦੇ ਨਾਲ ਨਿੰਮ (ਦਾ) ਰੁੱਖ ਉਗਿਆ ਹੋਇਆ ਹੋਵੇ, ਤਾਂ ਉਸ ਵਿਚ ਚੰਦਨ ਦੇ ਗੁਣ ਆ ਵੱਸਦੇ ਹਨ (ਤਿਵੇਂ ਮੇਰਾ ਹਾਲ ਹੋਇਆ ਹੈ) ॥੨॥

ਪਦ ਅਰਥ ਬਿਰਖਾ = ਰੁੱਖ। ਬਸਖੇ = ਵੱਸ ਪੈਂਦੇ ਹਨ ॥੨॥

SikhNet (Spanish)y como el amargo árbol de Nimm que crece junto al Sándalo, he sido compenetrado de Tu Fragancia.(2)

ਹਮਰੇ ਅਵਗਨ ਬਿਖਿਆ ਬਿਖੈ ਕੇ; ਬਹੁ ਬਾਰ ਬਾਰ ਨਿਮਖੇ ॥

hamare avagan bikhiaa bikhai ke; bahu baar baar nimakhe |

Sant Singh KhalsaMy faults and sins of corruption are countless; over and over again, I commit them.
Manmohan SinghMy demerits are of mortal sins, which, every moment, commit I over and over again.
Manmohan Singh (Punjabi)ਮੇਰੇ ਦੋਸ਼ ਪ੍ਰਾਣਨਾਸ਼ਕ ਪਾਪਾਂ ਦੇ ਹਨ, ਜੋ ਮੈਂ ਹਰ ਮੁਹਤ ਲਈ ਕਈ ਵਾਰ ਕਰਦਾ ਹਾਂ।
Fareedkot Teekaਹਮਾਰੇ ਔਗਨ ਜੋ ਬਿਖਿਓਂ ਮੇਂ ਰਹਿ ਕਰ ਕੇ ਬਹੁਤ ਬਾਰੰਬਾਰ ਨਿਮਖ ਨਿਮਖ ਮੇਂ ਕੀਏ ਹੂਏ ਥੇ॥
Prof. Sahib Singhਅਸੀਂ ਜੀਵ ਮਾਇਆ ਦੇ ਵਿਸ਼ਿਆਂ ਦੇ ਵਿਕਾਰ ਅਨੇਕਾਂ ਵਾਰੀ ਘੜੀ ਮੁੜੀ ਕਰਦੇ ਰਹਿੰਦੇ ਹਾਂ।

ਪਦ ਅਰਥ ਬਿਖਿਆ = ਮਾਇਆ। ਬਿਖੈ = ਵਿਸ਼ਿਆਂ ਦੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਖੇ = ਕੇ, ਦੇ।

SikhNet (Spanish)Nuestros deméritos se basan en los vicios que juntamos al cometer todo tipo de errores, inconcebibles errores en cada momento.

ਅਵਗਨਿਆਰੇ ਪਾਥਰ ਭਾਰੇ; ਹਰਿ ਤਾਰੇ ਸੰਗਿ ਜਨਖੇ ॥੩॥

avaganiaare paathar bhaare; har taare sang janakhe |3|

Sant Singh KhalsaI am unworthy, I am a heavy stone sinking down; but the Lord has carried me across, in association with His humble servants. ||3||
Manmohan SinghMe, the sinner and a heavy stone, The Lord has ferried across in the society of saints.
Manmohan Singh (Punjabi)ਮੈਂ ਪਾਪੀ ਅਤੇ ਬੋਝਲ ਪੱਥਰ ਦਾ, ਪ੍ਰਭੂ ਨੇ ਸਾਧ ਸੰਗਤ ਅੰਦਰ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਤਿਨ ਅਵਗੁਨੋਂ ਵਾਲੇ ਹਮ ਭਾਰੇ ਪਾਥਰ ਹੂਏ ਥੇ। ਹੇ ਹਰੀ! ਤੈਨੇ ਸੰਤ ਜਨੋਂ ਕਾ ਸੰਗ ਦੇ ਕੇ ਸੰਸਾਰ ਸਮੰਦ੍ਰ ਸੇ ਤਾਰ ਲੀਏ ਹੈਂ॥੩॥
Prof. Sahib Singhਅਸੀਂ ਔਗੁਣਾਂ ਨਾਲ ਇਤਨੇ ਭਰ ਜਾਂਦੇ ਹਾਂ ਕਿ (ਮਾਨੋ) ਪੱਥਰ ਬਣ ਜਾਂਦੇ ਹਾਂ। ਪਰ ਪਰਮਾਤਮਾ ਆਪਣੇ ਸੰਤ ਜਨਾਂ ਦੀ ਸੰਗਤ ਵਿਚ (ਮਹਾਂ ਪਾਪੀਆਂ ਨੂੰ ਭੀ) ਤਾਰ ਲੈਂਦਾ ਹੈ ॥੩॥

ਪਦ ਅਰਥ ਸੰਗਿ ਜਨ ਖੇ = ਸੰਤ ਜਨਾਂ ਦੀ ਸੰਗਤ ਵਿਚ ॥੩॥

SikhNet (Spanish)Con ese peso parecemos piedras enormes pero Tú, oh Dios, me has hecho cruzar con ligereza con la ayuda de los Santos.(3)

ਜਿਨ ਕਉ ਤੁਮ ਹਰਿ ਰਾਖਹੁ ਸੁਆਮੀ; ਸਭ ਤਿਨ ਕੇ ਪਾਪ ਕ੍ਰਿਖੇ ॥

jin kau tum har raakhahu suaamee; sabh tin ke paap krikhe |

Sant Singh KhalsaThose whom You save, Lord - all their sins are destroyed.
Manmohan SinghAll the sins of those, whom Thou savest, O Lord, are destroyed.
Manmohan Singh (Punjabi)ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਹੇ ਸੁਆਮੀ! ਉਨ੍ਹਾਂ ਦੇ ਸਾਰੇ ਕਿਲਵਿਖ ਨਾਸ ਹੋ ਜਾਂਦੇ ਹਨ।
Fareedkot Teekaਜਿਨੋਂ ਕੋ ਤੁਮ ਰਖਿਆ ਚਾਹੁਤੇ ਹੋ, ਹੇ ਹਰੀ ਸ੍ਵਾਮੀ! ਸਭ ਤਿਨੋਂ ਕੇ ਪਾਪ (ਕ੍ਰਿਖੇ) ਕਾਟ ਦੇਤੇ ਹੋ, ਭਾਵ ਪਾਪੋਂ ਕੋ ਦੂਰ ਕਰ ਦੇਤੇ ਹੋ॥
Prof. Sahib Singhਹੇ ਹਰੀ! ਹੇ ਸੁਆਮੀ! ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਕ੍ਰਿਖੇ = ਖਿੱਚੇ ਜਾਂਦੇ ਹਨ, ਨਾਸ ਹੋ ਜਾਂਦੇ ਹਨ।

SikhNet (Spanish)Oh Dios, los que son salvados por Ti, son lavados de todos sus errores;

ਜਨ ਨਾਨਕ. ਕੇ ਦਇਆਲ ਪ੍ਰਭ ਸੁਆਮੀ; ਤੁਮ ਦੁਸਟ ਤਾਰੇ ਹਰਣਖੇ ॥੪॥੩॥

jan naanak. ke deaal prabh suaamee; tum dusatt taare haranakhe |4|3|

Sant Singh KhalsaO Merciful God, Lord and Master of servant Nanak, You have carried across even evil villains like Harnaakhash. ||4||3||
Manmohan SinghO Merciful Lord Master of slave Nanak, Thou hast ferried across the villains, like Harnakhash.
Manmohan Singh (Punjabi)ਹੇ ਗੋਲੇ ਨਾਨਕ ਦੇ ਮਿਹਰਬਾਨ ਸਾਹਿਬ ਮਾਲਕ! ਤੂੰ ਹਰਣਾਖਸ਼ ਵਰਗੇ ਪਾਂਬਰਾਂ ਦੇ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਸੁਆਮੀ! ਤੁਮ ਜਨੋਂ ਪਰ ਤੌ ਸਦੀਵ ਹੀ ਦਿਆਲੂ ਹੋ। ਕਿਉਂਕਿ ਹਰਨਾਖਸ ਸਰੀਖੇ ਦੁਸਟ ਤੁਮਨੇ ਤਾਰੇ ਹੈਂ, ਭਾਵ ਜੋ ਤੁਮਾਰੇ ਦਾਸ ਹੈਂ, ਸੋ ਤਿਨ ਕੋ ਤੋ ਅਵਸ ਹੀ ਤਾਰੋਗੇ॥੧॥੩॥
Prof. Sahib Singhਹੇ ਦਇਆ ਦੇ ਸੋਮੇ ਪ੍ਰਭੂ! ਹੇ ਦਾਸ ਨਾਨਕ ਦੇ ਸੁਆਮੀ! ਤੂੰ ਹਰਣਾਖਸ਼ ਵਰਗੇ ਦੁਸ਼ਟਾਂ ਨੂੰ ਭੀ ਤਾਰ ਦੇਂਦਾ ਹੈਂ ॥੪॥੩॥

ਪਦ ਅਰਥ ਪ੍ਰਭ = ਹੇ ਪ੍ਰਭੂ! ਦੁਸਟ = ਭੈੜੇ ਬੰਦੇ। ਹਰਣਖੇ = ਹਰਣਾਖਸ਼ ॥੪॥੩॥

SikhNet (Spanish)sí, Tú eres el Señor Compasivo de Nanak y has salvado, aún, a seres malignos como Jarnakash.(4-3)

Open this shabad (11 lines, Angs 975-976) →

Shabad Guru Ramdas Ji Raag Nat Naaraayan

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਮੇਰੇ ਮਨ; ਜਪਿ ਹਰਿ ਹਰਿ ਰਾਮ ਰੰਗੇ ॥

mere man; jap har har raam range |

Sant Singh KhalsaO my mind, chant the Name of the Lord, Har, Har, with love.
Manmohan SinghO my soul, meditate thou on thy God, the Lord master, with love.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਵਾਹਿਗੁਰੂ ਸੁਆਮੀ ਮਾਲਕ ਦਾ ਪਿਆਰ ਨਾਲ ਸਿਮਰਨ ਕਰ।
Fareedkot Teekaਜੋ ਹਰੀ ਕੇ ਨਾਮ ਮੇਂ ਰੰਗੇ ਹੂਏ ਸੰਤ ਹੈਂ ਤਿਨ ਦੁਆਰਾ, ਹੇ ਮੇਰੇ ਮਨ! ਤੂੰ ਭੀ ਹਰੀ ਰਾਮ ਜਪੁ॥
Prof. Sahib Singhਹੇ ਮੇਰੇ ਮਨ! ਪਿਆਰ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਰੰਗੇ = ਰੰਗਿ, ਪ੍ਰੇਮ ਨਾਲ।

SikhNet (Spanish)Contempla a tu Señor, inmerso en Su Amor, y póstrate ante los Pies del Santo.

ਹਰਿ ਹਰਿ ਕ੍ਰਿਪਾ ਕਰੀ ਜਗਦੀਸੁਰਿ; ਹਰਿ ਧਿਆਇਓ ਜਨ ਪਗਿ ਲਗੇ ॥੧॥ ਰਹਾਉ ॥

har har kripaa karee jagadeesur; har dhiaaeo jan pag lage |1| rahaau |

Sant Singh KhalsaWhen the Lord of the Universe, Har, Har, granted His Grace, then I fell at the feet of the humble, and I meditate on the Lord. ||1||Pause||
Manmohan SinghHe, to whom Lord God, the Master of Universe, shows mercy, repairs to the saints feet and dwells upon God. Pause.
Manmohan Singh (Punjabi)ਜਿਸ ਉਤੇ ਆਲਮ ਦਾ ਮਾਲਕ, ਸੁਆਮੀ ਵਾਹਿਗੁਰੂ ਰਹਿਮਤ ਧਾਰਦਾ ਹੈ, ਉਹ ਸੰਤਾਂ ਦੇ ਪੈਰੀਂ ਪੈਂਦਾ ਅਤੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਠਹਿਰਾਉ।
Fareedkot Teekaਜਿਨੋਂ ਪਰ ਪਰਮੇਸਰ ਨੇ ਕ੍ਰਿਪਾ ਕਰੀ ਹੈ ਤਿਨੋਂ ਨੇ ਸੰਤ ਜਨੋਂ ਕੀ ਚਰਨੀ ਲਾਗ ਕੇ ਹਰੀ ਨਾਮ ਕੌ ਧਿਆਇਆ ਹੈ॥੧॥ ਰਹਾਉ ॥
Prof. Sahib Singhਹੇ ਮਨ! ਜਿਸ ਮਨੁੱਖ ਉਤੇ ਜਗਤ ਦੇ ਮਾਲਕ ਪ੍ਰਭੂ ਨੇ ਕਿਰਪਾ ਕੀਤੀ, ਉਸ ਨੇ ਸੰਤ ਜਨਾਂ ਦੀ ਚਰਨੀਂ ਲੱਗ ਕੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ ॥੧॥ ਰਹਾਉ ॥

ਪਦ ਅਰਥ ਜਗਦੀਸੁਰਿ = ਜਗਦੀਸੁਰ ਨੇ, ਜਗਤ ਦੇ ਈਸ਼੍ਵਰ ਨੇ। ਜਨ ਪਗਿ = ਸੰਤ ਜਨਾਂ ਦੇ ਚਰਨ ਵਿਚ, ਸੰਤ ਜਨਾਂ ਦੀ ਸਰਨ ਵਿਚ। ਲਗੇ = ਲਗਿ, ਲੱਗ ਕੇ, ਪੈ ਕੇ ॥੧॥ ਰਹਾਉ ॥

SikhNet (Spanish)Habita en tu Dios y el Señor tendrá Compasión de Ti.(1-Pausa)

ਜਨਮ ਜਨਮ ਕੇ, ਭੂਲ ਚੂਕ ਹਮ; ਅਬ ਆਏ. ਪ੍ਰਭ ਸਰਨਗੇ ॥

janam janam ke, bhool chook ham; ab aae. prabh saranage |

Sant Singh KhalsaMistaken and confused for so many past lives, I have now come and entered the Sanctuary of God.
Manmohan SinghSinning and straying for many births, I have now come and entered the Lord's sanctuary.
Manmohan Singh (Punjabi)ਅਨੇਕਾਂ ਜਨਮਾਂ ਅੰਦਰ ਪਾਪ ਕਰ ਤੇ ਕੁਰਾਹੇ ਪੈ, ਮੈਂ ਹੁਣ ਆ ਕੇ ਪ੍ਰਭੂ ਦੀ ਪਨਾਹ ਪਕੜੀ ਹੈ।
Fareedkot Teekaਜਨਮੋਂ ਜਨਮੋਂ ਕੇ ਭੂਲੇ ਚੂਕੇ ਹਮ ਅਬ ਪ੍ਰਭੂ ਕੀ ਸਰਨ ਆਇ ਗਏ ਹੈਂ॥☬ਪੁਨਾ ਐਸੇ ਬੇਨਤੀ ਕਰੇ:
Prof. Sahib Singhਹੇ ਪ੍ਰਭੂ! ਅਸੀਂ ਅਨੇਕਾਂ ਜਨਮਾਂ ਤੋਂ ਗ਼ਲਤੀਆਂ ਕਰਦੇ ਆ ਰਹੇ ਹਾਂ, ਹੁਣ ਅਸੀਂ ਤੇਰੀ ਸਰਨ ਆਏ ਹਾਂ।

ਪਦ ਅਰਥ ਭੂਲ ਚੂਕ = ਭੁੱਲਾਂ ਚੁੱਕਾਂ, ਗ਼ਲਤੀਆਂ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, he buscado Tu Refugio después de errar y de desviarme de Tu Sendero, encarnación tras encarnación.

ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ; ਹਮ ਰਾਖਹੁ ਵਡ ਪਾਪਗੇ ॥੧॥

tum saranaagat pratipaalak suaamee; ham raakhahu vadd paapage |1|

Sant Singh KhalsaO my Lord and Master, You are the Cherisher of those who come to Your Sanctuary. I am such a great sinner - please save me! ||1||
Manmohan SinghThou art the Cherisher of those, O Lord, who seek Thy refuge. Save Thou me, a great sinner.
Manmohan Singh (Punjabi)ਤੂੰ ਉਨ੍ਹਾਂ ਦੀ ਪਰਵਰਸ਼ ਕਰਨ ਵਾਲਾ ਹੈਂ, ਹੇ ਸੁਆਮੀ! ਜੋ ਤੇਰੀ ਸ਼ਰਣ ਲੈਂਦੇ ਹਨ। ਤੂੰ ਮੇਰੇ ਵਰਗੇ ਵੱਡੇ ਪਾਪੀ ਦੀ ਰੱਖਿਆ ਕਰ।
Fareedkot Teekaਹੇ ਸੁਆਮੀ! ਤੁਮ ਸਰਣ ਆਇਓਂ ਕੇ ਪ੍ਰਤਿਪਾਲਕ ਹੋ। ਹਮ ਬਡੇ (ਪਾਪਗੇ) ਪਾਪ ਰੂਪ ਅਰ ਅਗ੍ਯਾਨੀ ਤੁਮਾਰੀ ਸਰਣ ਕੋ ਪ੍ਰਾਪਤਿ ਹੂਏ ਹੈਂ, ਤਾਂ ਤੇ ਤੁਮ ਹਮਾਰੀ ਰਖਿਆ ਕਰੋ॥੧॥
Prof. Sahib Singhਹੇ ਸੁਆਮੀ! ਤੂੰ ਸਰਨ ਪਿਆਂ ਦੀ ਪਾਲਣਾ ਕਰਨ ਵਾਲਾ ਹੈਂ, ਅਸਾਡੀ ਪਾਪੀਆਂ ਦੀ ਭੀ ਰੱਖਿਆ ਕਰ ॥੧॥

ਪਦ ਅਰਥ ਸਰਣਾਗਤਿ ਪ੍ਰਤਿਪਾਲਕ = ਸਰਨ ਪਿਆਂ ਦੀ ਪਾਲਨਾ ਕਰਨ ਵਾਲੇ। ਹਮ ਵਡ ਪਾਪਗੇ = ਸਾਨੂੰ ਵੱਡੇ ਪਾਪੀਆਂ ਨੂੰ ॥੧॥

SikhNet (Spanish)Oh Señor, he sido un verdadero idiota; sálvame, oh Vida de mi vida, sólo Tú eres mi Refugio. (1)

ਤੁਮਰੀ ਸੰਗਤਿ ਹਰਿ. ਕੋ ਕੋ, ਨ ਉਧਰਿਓ; ਪ੍ਰਭ ਕੀਏ ਪਤਿਤ. ਪਵਗੇ ॥

tumaree sangat har. ko ko, na udhario; prabh kee patit. pavage |

Sant Singh KhalsaAssociating with You, Lord, who would not be saved? Only God sanctifies the sinners.
Manmohan SinghWho and which is it, who is saved not through Thine association, O my Master. It is only the Lord, who sanctifies the sinners.
Manmohan Singh (Punjabi)ਉਹ ਕਿਹੜਾ ਤੇ ਕੌਣ ਹੈ ਜੋ ਤੇਰੇ ਮੇਲ ਮਿਲਾਪ ਰਾਹੀਂ ਪਾਰ ਨਹੀਂ ਉਤਰਦਾ, ਹੇ ਮੈਂਡੇ ਮਾਲਕ! ਕੇਵਲ ਪ੍ਰਭੂ ਹੀ ਪਾਪੀਆਂ ਨੂੰ ਪਵਿੱਤਰ ਕਰਦਾ ਹੈ।
Fareedkot Teekaਹੇ ਹਰੀ! ਤੁਮਾਰੀ ਸੰਗਤ ਮੇਂ ਕੌਣ ਕੌਣ ਨਹੀਂ (ਉਧਰਿਆ) ਤਰਿਆ। ਹੇ ਪ੍ਰਭੋ! ਤੁਮ ਨੇ ਪਾਪੀ ਪਵਿਤ੍ਰ ਕੀਏ ਹੈਂ॥
Prof. Sahib Singhਹੇ ਪ੍ਰਭੂ! ਜਿਹੜਾ ਭੀ ਤੇਰੀ ਸੰਗਤ ਵਿਚ ਆਇਆ, ਉਹੀ (ਪਾਪਾਂ ਵਿਕਾਰਾਂ ਤੋਂ) ਬਚ ਨਿਕਲਿਆ, ਤੂੰ ਪਾਪਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈਂ।

ਪਦ ਅਰਥ ਕੋ ਕੋ ਨ = ਕੌਣ ਕੌਣ ਨਹੀਂ? ਸਾਰੇ ਹੀ। ਪ੍ਰਭ = ਹੇ ਪ੍ਰਭੂ! ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਵਗੇ = ਪਵਿੱਤਰ।

SikhNet (Spanish)Oh Dios, ¿quién hay que se haya salvado si no es a través de Ti? Tú has emancipado a todos en todas las épocas.

ਗੁਨ ਗਾਵਤ ਛੀਪਾ ਦੁਸਟਾਰਿਓ; ਪ੍ਰਭਿ ਰਾਖੀ ਪੈਜ ਜਨਗੇ ॥੨॥

gun gaavat chheepaa dusattaario; prabh raakhee paij janage |2|

Sant Singh KhalsaNaam Dayv, the calico printer, was driven out by the evil villains, as he sang Your Glorious Praises; O God, You protected the honor of Your humble servant. ||2||
Manmohan SinghNamdev, the calico printer, was driven out by the villains, while he was hymning Thy praise, O Lord and Thou didst preserve the honour of Thy slave.
Manmohan Singh (Punjabi)ਤੇਰੀ ਕੀਰਤੀ ਗਾਇਨ ਕਰਦੇ ਹੋਏ ਨਾਮਦੇਵ, ਛੀਂਬੇ ਨੂੰ ਦੁਸ਼ਟਾਂ ਨੇ ਬਾਹਰ ਕੱਢ ਦਿੱਤਾ ਸੀ, ਹੇ ਪ੍ਰਭੂ! ਅਤੇ ਤੂੰ ਆਪਣੇ ਗੋਲੇ ਦੀ ਪਤਿ ਆਬਰੂ ਰੱਖ ਲਈ।
Fareedkot Teeka(ਗੁਨ ਗਾਵਤ) ਛੀਪਾ ਜੋ ਨਾਮਦੇਵ ਥਾ ਗੁਨ ਗਾਵਤੇ ਕਾ ਸੋ (ਦੁਸ) ਦੋਸ ਟਾਰ ਦੀਆ, ਭਾਵ ਸੂਦ੍ਰਤ ਦੋਸ ਜੋ ਥਾ; ਵਾ ਬਿਧਵਾ ਸੇ ਉਤਪਤੀ ਦੋਸ; ਵਾ ਭਗਵੰਤ ਨੇ ਅਪਨੀ ਨਿਰਾਦਰੀ ਕਾ ਦੋਸ ਜੋ ਚਰਨਦਾਸੀ ਸਨਮੁਖ ਜਾਇ ਬਜਾਈ ਥੀ। ਹੇ ਪ੍ਰਭੂ! ਤੈਨੇ ਰਾਖੀ ਹੈ ਪੈਜ (ਜਨਗੇ) ਜਨੋਂ ਕੀ ਵਾ ਆਗੈ ਪਰਲੋਕ ਮੇਂ; ਵਾ (ਅਗੇ) ਪਹਿਲੇ ਭੀ ਨਾਮਦੇਵ ਸੇ ਕਈਓਂ ਕੀ ਪੈਜ ਰਾਖੀ ਹੈ॥੨॥
Prof. Sahib Singhਪ੍ਰਭੂ ਦੇ ਗੁਣ ਗਾ ਰਹੇ (ਨਾਮਦੇਵ) ਛੀਂਬੇ ਨੂੰ (ਬ੍ਰਾਹਮਣਾਂ ਨੇ) ਦੁਸ਼ਟ ਦੁਸ਼ਟ ਆਖ ਕੇ ਦੁਰਕਾਰਿਆ, ਪਰ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ॥੨॥

ਪਦ ਅਰਥ ਛੀਪਾ = ਜਾਤਿ ਦਾ ਛੀਂਬਾ ਨਾਮਦੇਵ। ਦੁਸਟਾਰਿਓ = ਦੁਸ਼ਟ ਆਖ ਕੇ ਦੁਰਕਾਰਿਆ। ਪ੍ਰਭਿ = ਪ੍ਰਭੂ ਨੇ। ਪੈਜ = ਲਾਜ, ਇੱਜ਼ਤ। ਜਨਗੇ = (ਆਪਣੇ) ਦਾਸ ਦੀ ॥੨॥

SikhNet (Spanish)Sí, Nam Dev, Tu Devoto, dedicado a Tu Servicio, fue corrido del templo, pero has salvado su honor.(2)

ਜੋ ਤੁਮਰੇ ਗੁਨ ਗਾਵਹਿ ਸੁਆਮੀ; ਹਉ ਬਲਿ ਬਲਿ ਬਲਿ ਤਿਨਗੇ ॥

jo tumare gun gaaveh suaamee; hau bal bal bal tinage |

Sant Singh KhalsaThose who sing Your Glorious Praises, O my Lord and Master - I am a sacrifice, a sacrifice, a sacrifice to them.
Manmohan SinghThey, who sing Thine excellences, O Lord; unto them I am a sacrifice, a sacrifice, a sacrifice.
Manmohan Singh (Punjabi)ਜੋ ਤੇਰੀਆਂ ਗੁਣਤਾਈਆਂ ਗਾਇਨ ਕਰਦੇ ਹਨ, ਹੇ ਪ੍ਰਭੂ! ਉਨ੍ਹਾਂ ਉਤੋਂ ਮੈਂ ਕੁਰਬਾਨ, ਕੁਰਬਾਨ, ਕੁਰਬਾਨ ਵੰਝਦਾ ਹਾਂ।
Fareedkot Teekaਹੇ ਸੁਆਮੀ! ਜੋ ਮਨ ਬਾਣੀ ਸਰੀਰ ਕਰ ਕੇ ਤੇਰੇ ਗੁਨੋਂ ਕੋ ਗਾਵਤੇ ਹੈਂ, ਹਮ ਤਿਨ ਕੇ ਬਲਿਹਾਰ ਜਾਤੇ ਹੈਂ॥
Prof. Sahib Singhਹੇ ਸੁਆਮੀ! ਜਿਹੜੇ ਭੀ ਮਨੁੱਖ ਤੇਰੇ ਗੁਣ ਗਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਗਾਵਹਿ = ਗਾਂਦੇ ਹਨ {ਬਹੁ-ਵਚਨ}। ਹਉ = ਮੈਂ। ਬਲਿ = ਸਦਕੇ। ਤਿਨਗੇ = ਉਹਨਾਂ ਤੋਂ।

SikhNet (Spanish)Oh Señor, ofrezco mi vida a aquél que cante Tu Alabanza;

ਭਵਨ ਭਵਨ ਪਵਿਤ੍ਰ ਸਭਿ ਕੀਏ; ਜਹ ਧੂਰਿ ਪਰੀ ਜਨ ਪਗੇ ॥੩॥

bhavan bhavan pavitr sabh kee; jeh dhoor paree jan page |3|

Sant Singh KhalsaThose houses and homes are sanctified, upon which the dust of the feet of the humble settles. ||3||
Manmohan SinghThe houses and homes are all sanctified, on which alights the dust of Thy slave's feet.
Manmohan Singh (Punjabi)ਉਹ ਸਾਰੇ ਘਰ ਅਤੇ ਧਾਮ ਪਾਵਨ ਥੀ ਵੰਝਦੇ ਹਨ, ਜਿਨ੍ਹਾਂ ਉਤੇ ਤੇਰੇ ਗੁਮਾਸ਼ਤੇ ਦੇ ਪੈਰਾਂ ਦੀ ਧੂੜ ਪੈਂਦੀ ਹੈ।
Fareedkot Teekaਜਿਨ ਘਰੋਂ ਮੇਂ ਫਿਰਨਾ ਹੂਆ ਹੈ ਔ ਤਿਨ ਜਨੋਂ ਕੇ ਪਗੋਂ ਕੀ ਜਹਾਂ ਧੂੜੀ ਪੜ ਗਈ ਹੈ, ਸੋ ਸਭ ਪਵਿਤ੍ਰ ਕਰ ਦੀਏ ਹੈਂ॥੩॥
Prof. Sahib Singhਹੇ ਪ੍ਰਭੂ! ਜਿੱਥੇ ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ, ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ ॥੩॥

ਪਦ ਅਰਥ ਭਵਨ = ਘਰ। ਸਭਿ = ਸਾਰੇ। ਜਹ = ਜਿੱਥੇ। ਧੂਰਿ ਜਨ ਪਗੇ = ਸੰਤ ਜਨਾਂ ਦੇ ਪੈਰਾਂ ਦੀ ਧੂੜ ॥੩॥

SikhNet (Spanish)sí, has santificado todos los lugares que fueron bendecidos con el Polvo de los Pies de Tus Santos.(3)

ਤੁਮਰੇ ਗੁਨ ਪ੍ਰਭ. ਕਹਿ, ਨ ਸਕਹਿ ਹਮ; ਤੁਮ ਵਡ ਵਡ ਪੁਰਖ ਵਡਗੇ ॥

tumare gun prabh. keh, na sakeh ham; tum vadd vadd purakh vaddage |

Sant Singh KhalsaI cannot describe Your Glorious Virtues, God; You are the greatest of the great, O Great Primal Lord God.
Manmohan SinghThine merits I can narrate not, O Master. Great, the Greatest of the great Lord. Thou art.
Manmohan Singh (Punjabi)ਤੈਡੀਆਂ ਖੂਬੀਆਂ ਮੈਂ ਵਰਨਣ ਨਹੀਂ ਕਰ ਸਕਦਾ ਹੇ ਮਾਲਕ! ਵਿਸ਼ਾਲ, ਵਿਸ਼ਾਲਾਂ ਦਾ ਪਰਮ ਵਿਸ਼ਾਲ ਸੁਆਮੀ ਤੂੰ ਹੀ ਹੈਂ।
Fareedkot Teekaਹੇ ਪ੍ਰਭੂ! ਤੁਮਾਰੇ ਗੁਨ ਹਮ ਕਹਿ ਨਹੀਂ ਸਕਤੇ। ਬਡਿਓਂ ਸੇ ਬਡੇ ਜੋ ਬ੍ਰਹਮਾਦੀ ਹੈਂ ਤੁਮ ਉਨ ਸੇ ਭੀ ਬਡੇ ਪੁਰਖ ਹੋ॥
Prof. Sahib Singhਹੇ ਪ੍ਰਭੂ! ਤੂੰ ਵੱਡਾ ਹੈਂ, ਤੂੰ ਬਹੁਤ ਵੱਡਾ ਅਕਾਲ ਪੁਰਖ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ।
SikhNet (Spanish)Oh Dios, no puedo acabar de expresar Tu Alabanza completa;

ਜਨ ਨਾਨਕ ਕਉ. ਦਇਆ ਪ੍ਰਭ ਧਾਰਹੁ; ਹਮ ਸੇਵਹ ਤੁਮ ਜਨ ਪਗੇ ॥੪॥੪॥

jan naanak kau. deaa prabh dhaarahu; ham sevah tum jan page |4|4|

Sant Singh KhalsaPlease shower Your Mercy upon servant Nanak, God; I serve at the feet of Yor humble servants. ||4||4||
Manmohan SinghBe Thou merciful unto slave Nanak, O Lord I serve the feet of Thine attendants.
Manmohan Singh (Punjabi)ਤੂੰ ਗੋਲੇ ਨਾਨਕ ਉਤੇ ਮਇਆਵਾਨ ਹੋ, ਹੇ ਸੁਆਮੀ! ਮੈਂ ਤੇਰਿਆਂ ਸੇਵਕਾਂ ਦੇ ਪੈਰਾਂ ਦੀ ਟਹਿਲ ਕਮਾਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਜਨ ਪਰ ਇਹੁ ਦਇਆ ਕਰੋ ਜੋ ਤੁਮਾਰੇ ਦਾਸੋਂ ਕੇ ਪਗ ਸੇਵਨ ਕਰੋਂ॥੪॥੪॥
Prof. Sahib Singhਹੇ ਪ੍ਰਭੂ! ਆਪਣੇ ਸੇਵਕ ਨਾਨਕ ਉਤੇ ਮਿਹਰ ਕਰ, ਤਾਂ ਕਿ ਮੈਂ ਭੀ ਤੇਰੇ ਸੇਵਕਾਂ ਦੇ ਚਰਨਾਂ ਦੀ ਸੇਵਾ ਕਰ ਸਕਾਂ ॥੪॥੪॥

ਪਦ ਅਰਥ ਕਉ = ਨੂੰ। ਪ੍ਰਭ = ਹੇ ਪ੍ਰਭੂ! ਸੇਵਹ = ਅਸੀਂ ਸੇਵਾ ਕਰੀਏ {ਵਰਤਮਾਨ ਕਾਲ ਉੱਤਮ ਪੁਰਖ, ਬਹੁ-ਵਚਨ}। ਤੁਮ ਜਨ ਪਗੇ = ਤੇਰੇ ਜਨਾਂ ਦੇ ਚਰਨ ॥੪॥੪॥

SikhNet (Spanish)eres lo más Alto de lo alto, pero ten Compasión de mí, oh Señor, para que pueda servir a los Pies de Tus Santos.(4-4)

Open this shabad →

Shabad Guru Ramdas Ji Raag Nat Naaraayan

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਮੇਰੇ ਮਨ; ਜਪਿ ਹਰਿ ਹਰਿ ਨਾਮੁ ਮਨੇ ॥

mere man; jap har har naam mane |

Sant Singh KhalsaO my mind, believe in and chant the Name of the Lord, Har, Har.
Manmohan SinghO my soul, believe in and meditate on, Thy Lord Master's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਆਪਣੇ ਸੁਆਮੀ ਮਾਲਕ ਦੇ ਨਾਮ ਨੂੰ ਮੰਨ ਅਤੇ ਆਰਾਧ।
Fareedkot Teekaਹੇ ਮੇਰੇ ਮਨ! ਹਰਿ ਹਰਿ ਨਾਮ ਕੋ ਮਨਨ ਕਰ ਕੇ ਜਪ; ਵਾ ਬਿਕਾਰੋਂ ਕੋ (ਮਨੇ) ਹਟਾਇ ਕਰ ਕੇ ਹਰਿ ਹਰਿ ਨਾਮ ਕੋ ਜਪੁ॥
Prof. Sahib Singhਹੇ ਮੇਰੇ ਮਨ! ਆਪਣੇ ਅੰਦਰ (ਇਕਾਗ੍ਰ ਹੋ ਕੇ) ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਮਨੇ = ਮਨਿ, ਮਨ ਵਿਚ।

SikhNet (Spanish)Oh mi mente, ten Fe y contempla el Nombre del Señor.

ਜਗੰਨਾਥਿ ਕਿਰਪਾ ਪ੍ਰਭਿ ਧਾਰੀ; ਮਤਿ ਗੁਰਮਤਿ ਨਾਮ ਬਨੇ ॥੧॥ ਰਹਾਉ ॥

jaganaath kirapaa prabh dhaaree; mat guramat naam bane |1| rahaau |

Sant Singh KhalsaGod, the Master of the Universe, has showered His Mercy upon me, and through the Guru's Teachings, my intellect has been molded by the Naam. ||1||Pause||
Manmohan SinghThe Master of Universe has shown mercy unto me and through the Guru's instruction, my mind has been embellished with the Lord's Name. Pause.
Manmohan Singh (Punjabi)ਆਲਮ ਦੇ ਮਾਲਕ ਨੇ ਮੇਰੇ ਤੇ ਰਹਿਮਤ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਮੇਰਾ ਮਨ ਸੁਆਮੀ ਦੇ ਨਾਮ ਨਾਲ ਸ਼ਸ਼ੋਭਤ ਹੋ ਗਿਆ ਹੈ। ਠਹਿਰਾਉ।
Fareedkot Teekaਜਗਤ ਕੇ ਸ੍ਵਾਮੀ ਪ੍ਰਭੂ ਨੇ ਜਬ ਕ੍ਰਿਪਾ ਕਰੀ ਤਬ ਮਤਿ ਬਿਖੇ ਗੁਰੋਂ ਕੀ ਸਿਖਿਆ ਕਰਿ ਨਾਮ ਬਨੇ (ਸੋਭਤੇ) ਭਏ॥੧॥ ਰਹਾਉ ॥
Prof. Sahib Singhਜਗਤ ਦੇ ਨਾਥ ਪ੍ਰਭੂ ਨੇ ਜਿਸ ਜੀਵ ਉਤੇ ਮਿਹਰ ਕੀਤੀ, ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਮੱਤ ਨਾਮ ਜਪਣ ਵਾਲੀ ਬਣ ਗਈ ॥੧॥ ਰਹਾਉ ॥

ਪਦ ਅਰਥ ਜਗੰਨਾਥਿ = ਜਗਤ ਦੇ ਨਾਥ ਨੇ। ਪ੍ਰਭਿ = ਪ੍ਰਭੂ ਨੇ। ਗੁਰਮਤਿ = ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ। ਮਤਿ ਨਾਮ ਬਨੇ = ਮੱਤ ਨਾਮ ਬਨੀ, (ਉਸ ਦੀ) ਮੱਤ ਨਾਮ ਜਪਣ ਵਾਲੀ ਬਣ ਗਈ ॥੧॥ ਰਹਾਉ ॥

SikhNet (Spanish)El Señor del Universo tiene Compasión de mí y mi mente instruida por la Sabiduría del Guru, alaba el Nombre del Señor.(1-Pausa)

ਹਰਿ ਜਨ. ਹਰਿ ਜਸੁ ਹਰਿ ਹਰਿ ਗਾਇਓ; ਉਪਦੇਸਿ ਗੁਰੂ ਗੁਰ. ਸੁਨੇ ॥

har jan. har jas har har gaaeo; upades guroo gur. sune |

Sant Singh KhalsaThe Lord's humble servant sings the Praises of the Lord, Har, Har, listening to the Guru's Teachings.
Manmohan SinghHearing the Great Guru's instruction, God's slave hymns the praise of God, the Lord Master.
Manmohan Singh (Punjabi)ਵੱਡੇ ਗੁਰਾਂ ਦੀ ਸਿਖੱਮਤ ਨੂੰ ਸੁਣ ਕੇ, ਵਾਹਿਗੁਰੂ ਦਾ ਗੋਲਾ ਵਾਹਿਗੁਰੂ ਸੁਆਮੀ ਮਾਲਕ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਜਬ (ਗੁਰੂ) ਪੂਜ੍ਯ ਗੁਰੋਂ ਕੇ ਉਪਦੇਸ ਰੂਪ ਬਚਨ ਸੁਨੇ ਤਬ ਹਰੀ ਜਨੋਂ ਨੇ ਹਰਿ ਹਰਿ ਕਾ ਜਸੁ ਹਰ ਪ੍ਰਕਾਰ ਕਰ ਕੇ ਗਾਇਨ ਕੀਆ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ, ਗੁਰੂ (ਦਾ ਉਪਦੇਸ਼) ਸੁਣ ਕੇ, ਜਿਨ੍ਹਾਂ ਜਨਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕੀਤਾ,

ਪਦ ਅਰਥ ਜਸੁ = ਸਿਫ਼ਤ-ਸਾਲਾਹ ਦਾ ਗੀਤ। ਉਪਦੇਸਿ = ਉਪਦੇਸ ਦੀ ਰਾਹੀਂ। ਗੁਰ ਸੁਨੇ = (ਗੁਰ ਉਪਦੇਸ਼) ਸੁਨਿ, ਗੁਰੂ ਦਾ ਉਪਦੇਸ ਸੁਣ ਕੇ।

SikhNet (Spanish)Los Santos del Señor cantan siempre Su Alabanza, escuchando la Instrucción del Guru;

ਕਿਲਬਿਖ ਪਾਪ. ਨਾਮ ਹਰਿ ਕਾਟੇ; ਜਿਵ ਖੇਤ ਕ੍ਰਿਸਾਨਿ ਲੁਨੇ ॥੧॥

kilabikh paap. naam har kaatte; jiv khet krisaan lune |1|

Sant Singh KhalsaThe Lord's Name cuts down all sins, like the farmer cutting down his crops. ||1||
Manmohan SinghAs the farmer reaps his farm, so does the Lord's name mow down misdeeds and sins.
Manmohan Singh (Punjabi)ਜਿਸ ਤਰ੍ਹਾਂ ਜ਼ਿਮੀਂਦਾਰ ਆਪਣੀ ਪੈਲੀ ਨੂੰ ਵੱਢ ਸੁੱਟਦਾ ਹੈ, ਏਸੇ ਤਰ੍ਹਾਂ ਹੀ ਰੱਬ ਦਾ ਨਾਮ ਕੁਕਰਮਾਂ ਤੇ ਗੁਨਾਹਾਂ ਨੂੰ ਕੱਟ ਦਿੰਦਾ ਹੈ।
Fareedkot Teekaਹਰੀ ਨਾਮ ਨੇ ਬਡੇ ਭਾਰੀ ਅਰ ਸਮਾਨ ਪਾਪ ਐਸੇ ਕਾਟ ਦੀਏ ਹੈਂ ਜਿਸ ਪ੍ਰਕਾਰ ਖੇਤ ਕੋ ਕ੍ਰਿਸਾਨ ਕਾਟਤਾ ਹੈ॥੧॥
Prof. Sahib Singhਪਰਮਾਤਮਾ ਦੇ ਨਾਮ ਨੇ ਉਹਨਾਂ ਦੇ ਸਾਰੇ ਪਾਪ ਵਿਕਾਰ (ਇਉਂ) ਕੱਟ ਦਿੱਤੇ, ਜਿਵੇਂ ਕਿਸਾਨ ਨੇ ਆਪਣੇ ਖੇਤ ਕੱਟੇ ਹੁੰਦੇ ਹਨ ॥੧॥

ਪਦ ਅਰਥ ਕਿਲਬਿਖ = ਪਾਪ। ਜਿਵ = ਜਿਵੇਂ। ਕ੍ਰਿਸਾਨਿ = ਕਿਸਾਨ ਨੇ। ਲੁਨੇ = ਕੱਟੇ ॥੧॥

SikhNet (Spanish)y a través del Nombre, quemo la mala cosecha de mis errores como en una granja. (1)

ਤੁਮਰੀ ਉਪਮਾ. ਤੁਮ ਹੀ ਪ੍ਰਭ ਜਾਨਹੁ; ਹਮ ਕਹਿ. ਨ ਸਕਹਿ, ਹਰਿ ਗੁਨੇ ॥

tumaree upamaa. tum hee prabh jaanahu; ham keh. na sakeh, har gune |

Sant Singh KhalsaYou alone know Your Praises, God; I cannot even describe Your Glorious Virtues, Lord.
Manmohan SinghThey praise, Thou alone knowest, O Lord, I can narrate not Thine merits, my God.
Manmohan Singh (Punjabi)ਆਪਣੀ ਮਹਿਮਾਂ ਤੂੰ ਆਪ ਹੀ ਜਾਣਦਾ ਹੈਂ, ਹੇ ਸੁਆਮੀ! ਮੈਂ ਤੇਰੀਆਂ ਖੂਬੀਆਂ ਵਰਨਣ ਨਹੀਂ ਕਰ ਸਕਦਾ, ਮੇਰੇ ਵਾਹਿਗੁਰੂ।
Fareedkot Teekaਤੁਮਾਰੀ ਉਪਮਾ ਜੋ ਹੈ, ਸੋ ਹੇ ਪ੍ਰਭੋ! ਤੁਮ ਹੀ ਜਾਨਤੇ ਹੋ। ਹੇ ਹਰੀ! ਤੇਰੇ ਗੁਨੋਂ ਕੋ ਹਮ ਕਹ ਨਹੀਂ ਸਕਤੇ॥
Prof. Sahib Singhਹੇ ਪ੍ਰਭੂ! ਹੇ ਹਰੀ! ਤੇਰੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ।

ਪਦ ਅਰਥ ਉਪਮਾ = ਵਡਿਆਈ। ਪ੍ਰਭ = ਹੇ ਪ੍ਰਭੂ! ਗੁਨੇ = ਗੁਣ।

SikhNet (Spanish)Oh Señor, sólo Tú conoces Tu Gloria; no puedo recitar todos Tus Méritos, oh Dios.

ਜੈਸੇ ਤੁਮ. ਤੈਸੇ ਪ੍ਰਭ ਤੁਮ ਹੀ; ਗੁਨ ਜਾਨਹੁ ਪ੍ਰਭ ਅਪੁਨੇ ॥੨॥

jaise tum. taise prabh tum hee; gun jaanahu prabh apune |2|

Sant Singh KhalsaYou are what You are, God; You alone know Your Glorious Virtues, God. ||2||
Manmohan SinghMy Master, as Thou art, so art Thou alone. Thou alone knowest Thine excellences, O Lord.
Manmohan Singh (Punjabi)ਮੈਂਡੇ ਮਾਲਕ, ਜੇਹੋ ਜੇਹਾ ਤੂੰ ਹੈਂ, ਉਹੋ ਜੇਹਾ ਕੇਵਲ ਤੂੰ ਹੀ ਹੈਂ। ਆਪਣੀਆਂ ਉਤਕ੍ਰਿਸ਼ਟਤਾਈਆਂ ਕੇਵਲ ਤੂੰ ਆਪ ਹੀ ਜਾਣਦਾ ਹੈਂ, ਹੇ ਸਾਈਂ।
Fareedkot Teekaਹੇ ਪ੍ਰਭੋ! ਜੈਸੇ ਤੁਮ ਹੋ ਤੈਸੇ ਤੁਮ ਹੀ ਹੋ ਔਰ ਕੋਈ ਤੁਮਾਰੀ ਉਪਮਾ ਦੇਨੇ ਲਾਇਕ ਨਹੀਂ। ਸੋ ਹੇ ਪ੍ਰਭੋ! ਅਪਨੇ ਗੁਨੋਂ ਕੋ ਆਪ ਹੀ ਜਾਨਤੇ ਹੋ॥੨॥
Prof. Sahib Singhਹੇ ਪ੍ਰਭੂ! ਜਿਹੋ ਜਿਹਾ ਤੂੰ ਹੈਂ ਇਹੋ ਜਿਹਾ ਤੂੰ ਆਪ ਹੀ ਹੈਂ; ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ ॥੨॥

ਪਦ ਅਰਥ ਜਾਨਹੁ = ਤੁਸੀ ਜਾਣਦੇ ਹੋ ॥੨॥

SikhNet (Spanish)Sí, así como Eres, sólo así Eres y sólo Tú conoces Tus Propios Atributos. (2)

ਮਾਇਆ ਫਾਸ ਬੰਧ ਬਹੁ ਬੰਧੇ; ਹਰਿ ਜਪਿਓ ਖੁਲ ਖੁਲਨੇ ॥

maaeaa faas bandh bahu bandhe; har japio khul khulane |

Sant Singh KhalsaThe mortals are bound by the many bonds of Maya's noose. Meditating on the Lord, the knot is untied,
Manmohan SinghThe mortals are bound in the many bonds of mammon's noose. Contemplating the Lord, their bonds are loosened,
Manmohan Singh (Punjabi)ਪ੍ਰਾਨੀ ਮੋਹਨੀ ਦਾ ਫਾਹੀ ਦੇ ਅਨੇਕਾਂ ਜੂੜਾਂ ਅੰਦਰ ਜਕੜੇ ਹੋਏ ਹਨ। ਸਾਹਿਬ ਦਾ ਸਿਮਰਨ ਕਰਨ ਦੁਆਰਾ ਉਨ੍ਹਾਂ ਦੇ ਜੂੜ ਕੱਟੇ ਜਾਂਦੇ ਹਨ,
Fareedkot Teekaਮਾਇਆ ਫਾਸੀ ਕੇ ਬੰਧਨੋਂ ਮੇਂ ਬਹੁਤ ਪ੍ਰਕਾਰ ਸੇ ਬੰਧੇ ਹੂਏ ਥੇ। ਹੇ ਹਰੀ! ਜਬ ਤੇਰੇ ਕੋ ਖੁਲ ਕਰ, ਭਾਵ ਅਤੀ ਬਹੁਤ ਜਪਿਆ ਹੈ ਤੌ ਬੰਧਨ (ਖੁਲਨੇ) ਖੁਲ ਗਏ ਹੈਂ॥
Prof. Sahib Singhਹੇ ਮੇਰੇ ਮਨ! ਜੀਵ ਮਾਇਆ ਦੇ ਮੋਹ ਦੀਆਂ ਫਾਹੀਆਂ, ਮਾਇਆ ਦੇ ਮੋਹ ਦੇ ਬੰਧਨਾਂ ਵਿਚ ਬਹੁਤ ਬੱਝੇ ਰਹਿੰਦੇ ਹਨ। ਹੇ ਮਨ! ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਬੰਧਨਾਂ ਖੁਲ੍ਹ ਗਏ;

ਪਦ ਅਰਥ ਫਾਸ = ਫਾਹੀਆਂ। ਬੰਧ = ਬੰਧਨ। ਬੰਧੇ = ਬੱਝੇ ਹੋਏ। ਖੁਲ ਖੁਲਨੇ = ਪੂਰੇ ਤੌਰ ਤੇ ਖੁਲ੍ਹ ਗਏ।

SikhNet (Spanish)Millones de apegos a Maya amarran al hombre, pero meditando en Dios, uno es liberado íntegramente,

ਜਿਉ ਜਲ ਕੁੰਚਰੁ ਤਦੂਐ ਬਾਂਧਿਓ; ਹਰਿ ਚੇਤਿਓ ਮੋਖ ਮੁਖਨੇ ॥੩॥

jiau jal kunchar tadooai baandhio; har chetio mokh mukhane |3|

Sant Singh Khalsalike the elephant, which was caught in the water by the crococile; it remembered the Lord, and chanted the Lord's Name, and was released. ||3||
Manmohan Singhas when caught by the crocodile in water, the elephant was released, uttering the Lord's Name with his mouth.
Manmohan Singh (Punjabi)ਜਿਸ ਤਰ੍ਹਾਂ ਕਿ ਪਾਣੀ ਅੰਦਰ ਮਗਰ ਮੱਛ ਦੇ ਪਕੜੇ ਹੋਏ ਹਾਥੀ ਦਾ, ਆਪਣੇ ਮੂੰਹ ਨਾਲ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਛੁਟਕਾਰਾ ਹੋ ਗਿਆ ਸੀ।
Fareedkot Teekaਜੈਸੇ ਜਲ ਮੇਂ ਹਸਤੀ ਕੋ ਤੰਦੂਏ ਨੇ ਬਾਂਧਿਆ ਥਾ, ਹੇ ਹਰੀ! (ਮੁਖ ਨੇ) ਤੁਝ ਮੋਖ ਰੂਪ ਕੋ ਚੇਤਿਆ ਤੌ ਮੋਖ ਹੂਆ ਥਾ॥੩॥
Prof. Sahib Singhਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਵਿਚ (ਆਪਣੀਆਂ ਤਾਰਾਂ ਨਾਲ) ਬੰਨ੍ਹ ਲਿਆ ਸੀ, (ਹਾਥੀ ਨੇ) ਪਰਮਾਤਮਾ ਨੂੰ ਯਾਦ ਕੀਤਾ, (ਤੰਦੂਏ ਤੋਂ) ਉਸ ਦੀ ਖ਼ਲਾਸੀ ਹੋ ਗਈ ॥੩॥

ਪਦ ਅਰਥ ਕੁੰਚਰੁ = ਹਾਥੀ, ਗਜ {ਉਹ ਗੰਧਰਬ ਜੋ ਸਰਾਪ ਨਾਲ ਹਾਥੀ ਬਣ ਗਿਆ ਸੀ}। ਤਦੂਐ = ਤੰਦੂਏ ਨੇ। ਮੋਖ ਮੁਖਨੇ = ਉਸ ਦੀ ਖ਼ਲਾਸੀ ਹੋ ਗਈ ॥੩॥

SikhNet (Spanish)así como el elefante fue liberado de las mandíbulas del cocodrilo, recitando el Nombre del Señor con su boca.(3)

ਸੁਆਮੀ ਪਾਰਬ੍ਰਹਮ ਪਰਮੇਸਰੁ; ਤੁਮ ਖੋਜਹੁ ਜੁਗ ਜੁਗਨੇ ॥

suaamee paarabraham paramesar; tum khojahu jug jugane |

Sant Singh KhalsaO my Lord and Master, Supreme Lord God, Transcendent Lord, throughout the ages, mortals search for You.
Manmohan SinghO my God, the Transcendent Lord-Master, the mortals search Thee all the ages through.
Manmohan Singh (Punjabi)ਹੇ ਮੈਂਡੇ ਵਾਹਿਗੁਰੂ, ਪਰਮ ਪ੍ਰਭੂ ਮਾਲਕ! ਪ੍ਰਾਨੀ ਸਾਹਿਰਆਂ ਦੀ ਯੁਗਾਂ ਅੰਦਰ ਤੇਰੀ ਖੋਜਭਾਲ ਕਰਦੇ ਹਨ।
Fareedkot Teekaਹੇ ਸ੍ਵਾਮੀ ਪਾਰਬ੍ਰਹਮ ਪਰਮੇਸਰ! ਤੁਮਾਰੇ ਕੋ ਜੁਗਾਂ ਜੁਗਾਂ ਮੇਂ ਭਗਤ ਖੋਜਤੇ ਹੈਂ॥
Prof. Sahib Singhਹੇ ਮੇਰੇ ਸੁਆਮੀ! ਹੇ ਪਾਰਬ੍ਰਹਮ! ਤੂੰ ਸਭ ਤੋਂ ਵੱਡਾ ਮਾਲਕ ਹੈਂ। ਜੁਗਾਂ ਜੁਗਾਂ ਤੋਂ ਤੇਰੀ ਭਾਲ ਹੁੰਦੀ ਆ ਰਹੀ ਹੈ।

ਪਦ ਅਰਥ ਤੁਮ ਖੋਜਹੁ = ਤੁਸੀ ਖੋਜੇ ਜਾ ਰਹੇ ਹੋ, ਤੁਹਾਡੀ ਖੋਜ ਕੀਤੀ ਜਾ ਰਹੀ ਹੈ। ਜੁਗ ਜੁਗਨੇ = ਜੁਗਾਂ ਜੁਗਾਂ ਤੋਂ।

SikhNet (Spanish)Oh Maestro, oh Señor Trascendente, oh Dios de dioses, Te he buscado época tras época

ਤੁਮਰੀ ਥਾਹ ਪਾਈ ਨਹੀ ਪਾਵੈ; ਜਨ ਨਾਨਕ ਕੇ. ਪ੍ਰਭ ਵਡਨੇ ॥੪॥੫॥

tumaree thaah paaee nahee paavai; jan naanak ke. prabh vaddane |4|5|

Sant Singh KhalsaYour extent cannot be estimated or known, O Great God of servant Nanak. ||4||5||
Manmohan SinghO the Great Lord of serf Nanak, Thy depth can be ascertained not by ascertaining.
Manmohan Singh (Punjabi)ਹੇ ਨਫਰ ਨਾਨਕ ਦੇ ਵਿਸ਼ਾਲ ਸੁਆਮੀ! ਮਲੂਮ ਕਰਨ ਦੁਆਰਾ ਤੇਰੀ ਡੂੰਘਾਈ ਮਲੂਮ ਕੀਤੀ ਨਹੀਂ ਜਾ ਸਕਦੀ।
Fareedkot Teekaਤਿਨੋਂ ਭੀ ਤੁਮਾਰੀ (ਥਾਹ) ਮ੍ਰਿਯਾਦਾ ਨਹੀਂ ਪਾਈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤੋ ਹਮ ਤੁਛ (ਜਨ) ਜੀਵ ਹੇ ਪ੍ਰਭੂ! ਵਡੇ ਤੁਝ ਕੋ ਕੇਸੈ ਪਾਵੈਂ? ॥੪॥੫॥
Prof. Sahib Singhਪਰ, ਹੇ ਦਾਸ ਦੇ ਵੱਡੇ ਪ੍ਰਭੂ! ਕਿਸੇ ਨੇ ਭੀ ਤੇਰੇ ਗੁਣਾਂ ਦੀ ਹਾਥ ਨਹੀਂ ਲੱਭੀ, ਕਈ ਨਹੀਂ ਲੱਭ ਸਕਦਾ ॥੪॥੫॥

ਪਦ ਅਰਥ ਥਾਹ = ਡੂੰਘਾਈ, ਹਾਥ। ਨਹੀ ਪਾਵੈ = ਕੋਈ ਨਹੀਂ ਪਾ ਸਕਦਾ। ਵਡਨੇ = ਵੱਡੇ ॥੪॥੫॥

SikhNet (Spanish)y no he conocido Tu Extensión, oh Maestro Todo Poderoso, pues eres lo más Alto de lo alto. (4-5)

Open this shabad →

Shabad Guru Ramdas Ji Raag Nat Naaraayan continues on Ang 977

ਨਟ ਮਹਲਾ ੪ ॥

natt mahalaa 4 |

Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.

ਮੇਰੇ ਮਨ; ਕਲਿ ਕੀਰਤਿ ਹਰਿ ਪ੍ਰਵਣੇ ॥

mere man; kal keerat har pravane |

Sant Singh KhalsaO my mind, in this Dark Age of Kali Yuga, the Kirtan of the Lord's Praises is worthy and commendable.
Manmohan SinghO my soul, singing of God's praise alone is approved in this Darkage.
Manmohan Singh (Punjabi)ਹੇ ਮੇਰੀ ਜਿੰਦੜੀਏ! ਕੇਵਲ ਵਾਹਿਗੁਰੂ ਦੀ ਮਹਿਮਾ ਗਾਇਨ ਕਰਨੀ ਹੀ ਇਸ ਕਾਲੇ ਯੁੱਗ ਅੰਦਰ ਪ੍ਰਮਾਣੀਕ ਹੈ।
Fareedkot Teekaਹੇ ਮੇਰੇ ਮਨ! ਕਲਯੁਗੁ ਮੇਂ ਕੀਰਤੀ ਹੀ ਪ੍ਰਮਾਨ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਿਆ ਕਰ), ਮਨੁੱਖਾ ਜ਼ਿੰਦਗੀ ਦਾ (ਇਹੀ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ।

ਪਦ ਅਰਥ ਮਨ = ਹੇ ਮਨ! ਕਲਿ = ਕਲਿਜੁਗ ਵਿਚ, ਜਗਤ ਵਿਚ। ਕੀਰਤਿ = ਸਿਫ਼ਤ-ਸਾਲਾਹ। ਪ੍ਰਵਣੇ = ਪਰਵਾਨ, ਕਬੂਲ।

SikhNet (Spanish)Oh mi mente, en esta era oscura de Kali Yug, el Kirtan de la Alabanzas del Señor, es merecido y aprobado.

ਹਰਿ ਹਰਿ ਦਇਆਲਿ ਦਇਆ ਪ੍ਰਭ ਧਾਰੀ; ਲਗਿ ਸਤਿਗੁਰ ਹਰਿ ਜਪਣੇ ॥੧॥ ਰਹਾਉ ॥

har har deaal deaa prabh dhaaree; lag satigur har japane |1| rahaau |

Sant Singh KhalsaWhen the Merciful Lord God shows kindness and compassion, then one falls at the feet of the True Guru, and meditates on the Lord. ||1||Pause||
Manmohan SinghHe to whom Merciful Master, the Lord God, blesses with His grace, repairs to the Guru's feet and meditates on his Lord. Pause.
Manmohan Singh (Punjabi)ਜਿਸ ਉੱਤੇ ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ, ਆਪਣੀ ਰਹਿਮਤ ਕਰਦਾ ਹੈ, ਉਹ ਹੀ ਗੁਰਾਂ ਦੇ ਪੈਰੀਂ ਪੈ, ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ। ਠਹਿਰਾਉ।
Fareedkot Teekaਹਰਿ ਹਰਿ ਦਿਆਲ ਪ੍ਰਭੂ ਨੇ ਜਿਨੋਂ ਪਰ ਦਇਆ ਧਾਰੀ ਹੈ, ਸੋ ਸਤਿਗੁਰੋਂ ਸੇ ਮਿਲ ਕੈ ਹਰੀ ਨਾਮ ਕੋ ਜਪਣੇ ਕਰਤੇ ਹੈਂ॥੧॥ ਰਹਾਉ ॥
Prof. Sahib Singh(ਪਰ, ਹੇ ਮਨ! ਜਿਸ ਮਨੁੱਖ ਉੱਤੇ) ਦਇਆਲ ਪ੍ਰਭੂ ਨੇ ਮਿਹਰ ਕੀਤੀ, ਉਸ ਨੇ ਹੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਜਪਿਆ ਹੈ ॥੧॥ ਰਹਾਉ ॥

ਪਦ ਅਰਥ ਦਇਆਲਿ ਪ੍ਰਭ = ਪ੍ਰਭੂ ਦਇਆਲ ਨੇ। ਲਗਿ ਸਤਿਗੁਰ = ਗੁਰੂ (ਦੀ ਚਰਨੀਂ) ਲੱਗ ਕੇ ॥੧॥ ਰਹਾਉ ॥

SikhNet (Spanish)Sí, cuando el Señor muestra Su Compasión y Su Bondad, entonces caemos a los Pies del Guru y meditamos en el Señor. (1-Pausa)

Open this shabad (11 lines, Angs 976-977) →

Ang 976 of 1430