ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਰਾਗੁ ਬਿਹਾਗੜਾ ਮਹਲਾ ੯ ॥
raag bihaagarraa mahalaa 9 |
Sant Singh KhalsaRaag Bihaagraa, Ninth Mehl:
Manmohan SinghRag Bihagra 9th Guru.
Manmohan Singh (Punjabi)ਰਾਗ ਬਿਹਾਗਤਾ ਨੋਵੀ ਪਾਤਸ਼ਾਹੀ।
Prof. Sahib Singhਰਾਗ ਬੇਹਾਗੜਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Rag Bijagra, Mejl Guru Teg Bajadur, Noveno Canal Divino.
ਹਰਿ ਕੀ ਗਤਿ; ਨਹਿ ਕੋਊ ਜਾਨੈ ॥
har kee gat; neh koaoo jaanai |
Sant Singh KhalsaNo one knows the state of the Lord.
Manmohan SinghNo one knows the state of the Lord.
Manmohan Singh (Punjabi)ਵਾਹਿਗੁਰੂ ਦੀ ਦਸ਼ਾ ਨੂੰ ਕੋਈ ਭੀ ਨਹੀਂ ਜਾਣਦਾ।
Fareedkot Teekaਹਰਿ ਕੀ ਗਤੀ ਕੋਈ ਨਹੀਂ ਜਾਨਤਾ ਕਿ ਕਿਆ ਕਰੇਗਾ? ਔਰ ਕਿਆ ਕਰਤਾ ਹੈ ਔਰ ਕੈਸਾ ਹੈ?
Prof. Sahib Singhਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ,ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਕੋਊ = ਕੋਈ ਭੀ।
SikhNet (Spanish)Nadie conoce el Estado del Señor, ni aun los Yoguis, lo s célibes, los hombres de Sabiduría y disciplina
ਜੋਗੀ ਜਤੀ ਤਪੀ ਪਚਿ ਹਾਰੇ; ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥
jogee jatee tapee pach haare; ar bahu log siaane |1| rahaau |
Sant Singh KhalsaThe Yogis, the celibates, the penitents, and all sorts of clever people have failed. ||1||Pause||
Manmohan SinghThe renunciators, celibates, penitents and good many wise men have utterly failed. Pause.
Manmohan Singh (Punjabi)ਤਿਆਗੀ, ਬ੍ਰੀਹਮਚਾਰੀ, ਤਪੱਸਵੀ ਅਤੇ ਘਣੇਰੇ ਅਕਲਮੰਦ ਇਨਸਾਨ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ। ਠਹਿਰਾਉ।
Fareedkot Teekaਇਸ ਖੋਜ ਮੇਂ ਗੋਰਖਾਦਿ ਜੋਗੀ, ਹਨੂੰਮਾਨ ਆਦਿਕ ਜਤੀ ਅਰੁ ਬਗਦਾਲਾਦਿ ਤਪੀ ਅਰੁ ਬਹੁਤੇ ਚਤਰ ਲੋਗ (ਪਚਿ ਹਾਰੇ) ਪਚ ਕਰ ਕੇ ਹਾਰ ਬੈਠੇ ਹੈਂ॥੧॥ ਰਹਾਉ ॥
Prof. Sahib Singhਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ ॥੧॥ ਰਹਾਉ ॥ਪਦ ਅਰਥ ਪਚਿ = ਖਪ ਖਪ ਕੇ। ਹਾਰੇ = ਥੱਕ ਗਏ ਹਨ। ਅਰੁ = ਅਤੇ ॥੧॥ ਰਹਾਉ ॥
SikhNet (Spanish)Lo han llegado a conocer. (1-Pausa)
ਛਿਨ ਮਹਿ ਰਾਉ. ਰੰਕ ਕਉ ਕਰਈ; ਰਾਉ. ਰੰਕ ਕਰਿ ਡਾਰੇ ॥
chhin meh raau. rank kau karee; raau. rank kar ddaare |
Sant Singh KhalsaIn an instant, He changes the beggar into a king, and the king into a beggar.
Manmohan SinghIn a trice, He makes a pauper a king, and a king a pauper.
Manmohan Singh (Punjabi)ਇਕ ਮੁਹਤ ਵਿੱਚ ਉਹ ਇਕ ਕੰਗਲੇ ਨੂੰ ਰਾਜਾ ਅਤੇ ਇਕ ਰਾਜੇ ਨੂੰ ਕੰਗਲਾ ਬਣਾ ਦਿੰਦਾ ਹੈ।
Fareedkot Teekaਦੇਖੋ ਪਲ ਭਰ ਮੇਂ ਕੰਗਾਲ ਕੋ ਰਾਜਾ ਕਰ ਦੇਤਾ ਹੈ, ਰਾਜੇ ਕੋ ਕੰਗਾਲ ਕਰ ਕੇ ਗਿਰਾ ਦੇਤਾ ਹੈ॥
Prof. Sahib Singhਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ,ਪਦ ਅਰਥ ਰਾਉ = ਰਾਜਾ। ਰੰਕ ਕਉ = ਕੰਗਾਲ ਨੂੰ। ਕਰਈ = ਕਰਏ, ਕਰੈ, ਬਣਾ ਦੇਂਦਾ ਹੈ।
SikhNet (Spanish)En un momento el Señor vuelve reyes a los pordioseros, y mendigos a los reyes.
ਰੀਤੇ ਭਰੇ. ਭਰੇ ਸਖਨਾਵੈ; ਯਹ ਤਾ ਕੋ ਬਿਵਹਾਰੇ ॥੧॥
reete bhare. bhare sakhanaavai; yeh taa ko bivahaare |1|
Sant Singh KhalsaHe fills what is empty, and empties what is full - such are His ways. ||1||
Manmohan SinghWhat is empty He fills, and what is full He empties, Such are His ways.
Manmohan Singh (Punjabi)ਜੋ ਖਾਲੀ ਹੈ ਉਸ ਨੂੰ ਲਬਾਲਬ ਭਰ ਦਿੰਦਾ ਹੈ ਅਤੇ ਜੋ ਪਰੀਪੂਰਨ ਹੈ ਉਸ ਨੂੰ ਖਾਲੀ ਕਰ ਦਿੰਦਾ ਹੈ। ਇਹ ਹੈ ਉਸ ਦਾ ਸ਼ੁਗਲ।
Fareedkot Teekaਜੋ (ਰੀਤੇ) ਖਾਲੀ ਹੈਂ ਤਿਨ ਕੋ ਭਰ ਦੇਤਾ ਹੈ, ਜੋ ਭਰੇ ਹੈਂ ਤਿਨ ਕੋ (ਸਖਨਾਵੈ) ਖਾਲੀ ਕਰ ਦੇਤਾ ਹੈ। ਯਹ ਤਿਸ ਕਾ ਬਯੋਹਾਰ ਹੈ, ਭਾਵ ਕਰਤਬ੍ਯ ਹੈ॥੧॥
Prof. Sahib Singhਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਭਾਵ, ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ) ਇਹ ਉਸ ਦਾ ਨਿੱਤ ਦਾ ਕੰਮ ਹੈ ॥੧॥ਪਦ ਅਰਥ ਯਹ = ਇਹ। ਬਿਵਹਾਰੇ = ਨਿੱਤ ਦਾ ਕੰਮ ॥੧॥
SikhNet (Spanish)Lo que está lleno lo vacía y lo que está vacío lo llena. Este, en verdad, es el modo de mi Dios. (1)
ਅਪਨੀ ਮਾਇਆ. ਆਪਿ ਪਸਾਰੀ; ਆਪਹਿ ਦੇਖਨਹਾਰਾ ॥
apanee maaeaa. aap pasaaree; aapeh dekhanahaaraa |
Sant Singh KhalsaHe Himself spread out the expanse of His Maya, and He Himself beholds it.
Manmohan SinghHis mammon, He Himself has spread and He Himself is the Beholder thereof.
Manmohan Singh (Punjabi)ਆਪਣੀ ਸ਼ਕਤੀ ਨੂੰ ਉਸ ਨੇ ਆਪੇ ਹੀ ਖਿਲਾਰਿਆਂ ਹੈ ਅਤੇ ਉਹ ਆਪੇ ਹੀ ਉਸ ਨੂੰ ਵੇਖਣ ਵਾਲਾ ਹੈ।
Fareedkot Teekaਅਪਨੀ ਜਾਲ ਰੂਪ ਮਾਯਾ ਆਪ ਹੀ ਫੈਲਾਈ ਹੈ, ਆਪ ਹੀ ਤਿਸ ਮੇਂ ਹੋ ਕਰ ਦੇਖ ਰਹਾ ਹੈ॥
Prof. Sahib Singh(ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ।ਪਦ ਅਰਥ ਪਸਾਰੀ = ਖਿਲਾਰੀ ਹੋਈ। ਆਪਹਿ = ਆਪ ਹੀ। ਦੇਖਨਹਾਰਾ = ਸੰਭਾਲ ਕਰਨ ਵਾਲਾ।
SikhNet (Spanish)Él hace que la Maya se desarrolle y Él lo observa todo;
ਨਾਨਾ ਰੂਪੁ ਧਰੇ ਬਹੁ ਰੰਗੀ; ਸਭ ਤੇ ਰਹੈ ਨਿਆਰਾ ॥੨॥
naanaa roop dhare bahu rangee; sabh te rahai niaaraa |2|
Sant Singh KhalsaHe assumes so many forms, and plays so many games, and yet, He remains detached from it all. ||2||
Manmohan SinghHe assumes many forms and plays many sports, yet he remains distinct from all.
Manmohan Singh (Punjabi)ਉਹ ਅਨੇਕਾਂ ਸਰੂਪ ਧਾਰਦਾ ਹੈ ਅਤੇ ਅਨੇਕਾਂ ਖੇਡਾਂ ਖੇਡਦਾ ਹੈ, ਫੇਰ ਵੀ ਉਹ ਸਾਰਿਆਂ ਨਾਲੋਂ ਅਲੱਗ ਥਲੱਗ ਰਹਿੰਦਾ ਹੈ।
Fareedkot Teekaਬੁਹਤੇ ਰੰਗੋਂ ਵਾਲਾ ਨਾਨਾ ਪ੍ਰਕਾਰ ਕੇ ਬਹੁਤੇ ਰੂਪ ਪਰਮੇਸ੍ਵਰ ਧਾਰਨ ਕਰ ਕੇ ਫਿਰ ਸਭ ਤੇ (ਨਿਰਾਰਾ) ਅਲਗ ਰਹਿਤਾ ਹੈ॥੨॥
Prof. Sahib Singhਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ ॥੨॥ਪਦ ਅਰਥ ਨਾਨਾ = ਕਈ ਤਰ੍ਹਾਂ ਦੇ। ਧਰੇ = ਬਣਾ ਲੈਂਦਾ ਹੈ, ਧਾਰ ਲੈਂਦਾ ਹੈ। ਬਹੁ ਰੰਗੀ = ਅਨੇਕਾਂ ਰੰਗਾਂ ਦਾ ਮਾਲਕ। ਤੇ = ਤੋਂ। ਨਿਆਰਾ = ਵੱਖਰਾ ਹੈ ॥੨॥
SikhNet (Spanish)de muchas formas Se manifiesta, conservándose desapegado. (2)
ਅਗਨਤ ਅਪਾਰੁ ਅਲਖ ਨਿਰੰਜਨ; ਜਿਹ ਸਭ ਜਗੁ ਭਰਮਾਇਓ ॥
aganat apaar alakh niranjan; jih sabh jag bharamaaeo |
Sant Singh KhalsaIncalculable, infinite, incomprehensible and immaculate is He, who has misled the entire world.
Manmohan SinghIncomputable, lllimitable, Incomprehensible and Immaculate is the Lord who has lured away the whole world.
Manmohan Singh (Punjabi)ਬੇਸ਼ੁਮਾਰ ਹੱਦ ਬੰਨਾ-ਰਹਿਤ, ਅਗਾਧ ਅਤੇ ਪਵਿੱਤਰ ਹੈ ਸੁਆਮੀ, ਜਿਸ ਨੇ ਸਾਰੇ ਸੰਸਾਰ ਨੂੰ ਬਹਿਕਾਇਆ ਹੋਇਆ ਹੈ।
Fareedkot Teekaਪਾਰ ਸੇ ਰਹਤ ਹੈ, ਲਖਨੇ ਮੇਂ ਨਹੀਂ ਆਤਾ ਹੈ, ਮਾਯਾ ਸੇ ਰਹਿਤ ਹੈ, ਜਿਸ ਪ੍ਰਭੂ ਨੇ ਸਭ ਜਗਤ ਕੇ ਜੀਵੋਂ ਕੋ ਭਰਮਾਇਆ ਹੂਆ ਹੈ॥
Prof. Sahib Singhਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ।ਪਦ ਅਰਥ ਅਗਨਤ = ਜਿਸ ਦੇ ਗੁਣ ਗਿਣੇ ਨਾਹ ਜਾ ਸਕਣ। ਅਪਾਰੁ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਅਲਖ = ਜਿਸ ਦਾ ਸਰੂਪ ਸਮਝ ਵਿਚ ਨਾਹ ਆ ਸਕੇ। ਨਿਰੰਜਨ = ਮਾਇਆ ਦੇ ਪ੍ਰਭਾਵ ਤੋਂ ਪਰੇ। ਜਿਹ = ਜਿਸ (ਹਰੀ) ਨੇ। ਭਰਮਾਇਓ = ਭਟਕਣਾ ਵਿਚ ਪਾ ਰੱਖਿਆ ਹੈ।
SikhNet (Spanish)El Señor es Infinito, Sin Término, Inefable, Inmaculado, y el mundo
ਸਗਲ ਭਰਮ ਤਜਿ. ਨਾਨਕ ਪ੍ਰਾਣੀ; ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥
sagal bharam taj. naanak praanee; charan taeh chit laaeo |3|1|2|
Sant Singh KhalsaCast off all your doubts; prays Nanak, O mortal, focus your consciousness on His Feet. ||3||1||2||
Manmohan SinghSays Nanak, O mortal, lay aside thou all thy doubts and fix thy mind on His feet.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਫਾਨੀ ਬੰਦੇ ਤੂੰ ਆਪਣੇ ਸਮੂਹ ਸੰਸੇ ਨਵਿਰਤ ਕਰ ਦੇ ਅਤੇ ਆਪਣਾ ਮਨ ਉਸ ਦੇ ਪੈਰਾਂ ਨਾਲ ਜੋੜ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ ਜਿਤਨੇ ਭ੍ਰਮ ਹੈਂ ਸਭ ਕੋ ਤ੍ਯਾਗ ਕਰ ਕੇ ਤਿਸੀ ਕੇ ਚਰਣੋਂ ਮੇਂ ਚਿਤ ਕੋ ਲਗਾਉ॥੩॥੧॥੨॥☬ਸ੍ਵੈ ਬੁਧੀ ਕੇ ਪ੍ਰਥਾਇ ਉਪਦੇਸ਼ ਕਰਤੇ ਹੂਏ ਕਹਤੇ ਹੈਂ: ਮਾਈ ਭਾਈ ਸਖੀ ਰਾਮ ਇਨ ਸਬਦੋਂ ਕਾ ਭਾਈ ਅਰਥ ਹੈ ਅਰੁ ਕਹੀਂ ਰਾਮ ਸਬਦੁ ਸੰਬੋਧਨ ਮੇਂ ਅਰੁ ਕਹੀਂ ਪਾਠ ਪੂਰਕ ਹੋਵੇਗਾ। ਪਿਆਰੀ ਪਦੁ ਸਾਰੇ ਹੀ ਸਬਦ ਮੇਂ ਪਿਆਰੀ ਸਖੀ ਵਾ ਹੇ ਭਾਈ ਪਿਆਰੇ! ਐਸੇ ਅਰਥ ਸਮਝਨਾ।
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ ॥੩॥੧॥੨॥ਪਦ ਅਰਥ ਤਾਹਿ ਚਰਨਿ = ਉਸ ਦੇ ਚਰਨਾਂ ਵਿਚ। ਲਾਇਓ = ਲਾਇਆ ਹੈ ॥੩॥੧॥੨॥
SikhNet (Spanish)no sabe que Él prevalece aún en Maya. Abandona entonces tus dudas, oh mortal, y entona tu ser a los Pies del Señor. (3-1-2)