ੴ

ਸਿੱਖਬਾਣੀ · SikhBani

Ang 537

Sri Guru Granth Sahib · Raag Bihaagraa · 3 shabads, 30 lines
Translations
Shabad Guru Arjan Dev Ji Raag Bihaagraa

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name and Creative and All-pervading His personality He is without fear, without fear, without enmity, Immortal in From, beyond birth and self-illumined. By Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਵਿਆਪਕ ਉਸ ਦੀ ਵਿਅਕਤੀ। ਉਹ ਨਿੱਡਰ, ਨਿਰਵੈਰ, ਅਮਰ ਉਸ ਦੀ ਹਸਤੀ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente Espíritu Divino, el Creador, sin Miedo, sin Enojo, el Ser más allá del tiempo, No Encarnado, el IluminadorAuto Existente,

ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥

raag bihaagarraa chaupade mahalaa 5 ghar 2 |

Sant Singh KhalsaRaag Bihaagraa, Chau-Padhay, Fifth Mehl, Second House:
Manmohan SinghRag Bihagra Chaupade 5th Guru.
Manmohan Singh (Punjabi)ਰਾਗ ਬਿਹਾਗੜਾ ਚਉਪਦੇ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਬਿਹਾਗੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bijagra, Mejl Guru Aryan, Quinto Canal Divino, Chau-Padas, Segunda Casa.

ਦੂਤਨ ਸੰਗਰੀਆ ॥

dootan sangareea |

Sant Singh KhalsaTo associate with your arch enemies,
Manmohan SinghTo associate with the arch adversaries,
Manmohan Singh (Punjabi)ਕੱਟੜ ਵੈਰੀਆਂ ਦਾ ਮੇਲ-ਮਿਲਾਪ,
Fareedkot Teekaਜਿਨੋਂ ਪਰ ਸਤਿਗੁਰੋਂ ਕੀ ਕ੍ਰਿਪਾ ਨਹੀਂ ਹੈ ਤਿਨੋਂ ਨੇ ਕਾਮਾਦਿ ਦੂਤੋਂ ਕਾ ਸੰਗੁ ਕੀਆ ਹੈ॥
Prof. Sahib Singhਕਾਮਾਦਿਕ ਵੈਰੀਆਂ ਦੀ ਸੰਗਤ,

ਪਦ ਅਰਥ ਦੂਤਨ ਸੰਗਰੀਆ = ਕਾਮਾਦਿਕ ਵੈਰੀਆਂ ਦੀ ਸੰਗਤ।

SikhNet (Spanish)Vivir en la compañía de seres malvados;

ਭੁਇਅੰਗਨਿ ਬਸਰੀਆ ॥

bhueiangan basareea |

Sant Singh Khalsais to live with poisonous snakes;
Manmohan Singhis to abide with the vipers,
Manmohan Singh (Punjabi)ਨਾਗਾ ਦੇ ਨਲ ਵਸਣਾ ਹੈ।
Fareedkot Teekaਜੋ ਸੰਗ (ਭੁਇਅੰਗਨਿ) ਸਰਪੋਂ ਕਾ (ਬਸਰੀਆ) ਬਾਸਾ ਹੈ॥
Prof. Sahib Singhਸੱਪਾਂ ਨਾਲ ਵਾਸ (ਦੇ ਬਰਾਬਰ) ਹੈ,

ਪਦ ਅਰਥ ਭੁਇਅੰਗ = ਸੱਪ। ਬਸਰੀਆ = ਵਾਸ।

SikhNet (Spanish)es vivir rodeado de serpientes venenosas,

ਅਨਿਕ ਉਪਰੀਆ ॥੧॥

anik upareea |1|

Sant Singh KhalsaI have made the effort to shake them off. ||1||
Manmohan SinghI made various efforts to shake them off.
Manmohan Singh (Punjabi)ਉਨ੍ਹਾਂ ਨੂੰ ਪਰੇ ਹਟਾਉਣ ਲਈ ਮੈਂ ਘਨੇਰੇ ਉਪਰਾਲੇ ਕੀਤੇ।
Fareedkot Teekaਜਿਨ ਕਾਮਾਦਿ ਬਿਕਾਰੋਂ ਨੇ ਅਨੇਕੋਂ ਜੀਵਨ ਕੋ (ਉਪਰੀਆ) ਪਟ ਵਾ ਉਖਾੜ ਦੀਆ ਹੈ॥੧॥
Prof. Sahib Singh(ਇਹਨਾਂ ਦੂਤਾਂ ਨੇ) ਅਨੇਕਾਂ (ਦੇ ਜੀਵਨ) ਨੂੰ ਤਬਾਹ ਕੀਤਾ ਹੈ ॥੧॥

ਪਦ ਅਰਥ ਅਨਿਕ = ਅਨੇਕਾਂ ਨੂੰ। ਉਪਰੀਆ = ਉਪਾੜਿਆ, ਤਬਾਹ ਕੀਤਾ ਹੈ ॥੧॥

SikhNet (Spanish)me las he tratado de quitar de encima, pero todo fue en vano. (1)

ਤਉ ਮੈ. ਹਰਿ ਹਰਿ ਕਰੀਆ ॥

tau mai. har har kareea |

Sant Singh KhalsaThen, I repeated the Name of the Lord, Har, Har,
Manmohan SinghThen I repeated God's Name,
Manmohan Singh (Punjabi)ਤਦ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ।
Fareedkot Teekaਜਬ ਮੈਨੇ ਕਾਮਾਦਿ ਦੂਤੋਂ ਕੋ ਐਸੇ ਜਾਨਾਂ ਤਬ ਮੈਨੇ ਹਰਿ ਹਰਿ ਜਾਪੁ ਕੀਆ ਹੈ॥
Prof. Sahib Singhਤਾਹੀਏਂ ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਹਾਂ,

ਪਦ ਅਰਥ ਤਉ = ਤਦੋਂ।

SikhNet (Spanish)Entonces recité el Nombre del Señor, Jar, Jar,

ਤਉ ਸੁਖ ਸਹਜਰੀਆ ॥੧॥ ਰਹਾਉ ॥

tau sukh sahajareea |1| rahaau |

Sant Singh Khalsaand I obtained celestial peace. ||1||Pause||
Manmohan Singhwherefore I obtain peace and poise. Pause.
Manmohan Singh (Punjabi)ਇਸ ਲਈ ਮੈਨੂੰ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਗਏ। ਠਹਿਰਾੳ।
Fareedkot Teekaਅਰੁ ਜਬ ਹਰਿ ਹਰਿ ਜਾਪੁ ਕੀਆ ਤਬ ਸਹਜ ਸੁਖ ਕੋ ਪ੍ਰਾਪਤ ਹੂਏ ਹੈਂ॥੧॥ ਰਹਾਉ ॥
Prof. Sahib Singhਤਦੋਂ (ਤੋਂ) ਮੈਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹਨ ॥੧॥ ਰਹਾਉ ॥

ਪਦ ਅਰਥ ਸੁਖ ਸਹਜਰੀਆ = ਆਤਮਕ ਅਡੋਲਤਾ ਦੇ ਸੁਖ ॥੧॥ ਰਹਾਉ ॥

SikhNet (Spanish)y mira, obtuve la Paz Celestial. (1-Pausa)

ਮਿਥਨ ਮੋਹਰੀਆ ॥

mithan mohareea |

Sant Singh KhalsaFalse is the love
Manmohan SinghFalse is the love of,
Manmohan Singh (Punjabi)ਝੂਠੀ ਹੈ ਮਮਤਾ,
Fareedkot Teekaਪੁਨ: ਜੀਵ ਝੂਠੇ ਪਦਾਰਥੋਂ ਕਾ ਮੋਹ ਕਰ ਰਹਿਆ ਹੈ॥
Prof. Sahib Singhਜੀਵ ਨੂੰ ਝੂਠਾ ਮੋਹ ਚੰਬੜਿਆ ਹੋਇਆ ਹੈ,

ਪਦ ਅਰਥ ਮਿਥਨ ਮੋਹਰੀਆ = ਮਿਥਨ ਮੋਹ, ਝੂਠਾ ਮੋਹ।

SikhNet (Spanish)Falso es el amor

ਅਨ ਕਉ ਮੇਰੀਆ ॥

an kau mereea |

Sant Singh KhalsaOf the many emotional attachments,
Manmohan Singhthe various types of worldly attachments
Manmohan Singh (Punjabi)ਕਿਸੇ ਹੋਰ ਨੂੰ ਆਪਣਾ ਸਮਝਣਾ,
Fareedkot Teekaਜੋ ਆਨ ਬਸਤੂ ਹੈ, ਭਾਵ ਸ੍ਵਰੂਪ ਤੇ ਭਿੰਨ ਦੇਹ ਹੈ, ਤਿਨ ਕੋ ਮੇਰੀ ਹੈ, ਐਸੇ ਮਾਨ ਰਹਾ ਹੈ॥
Prof. Sahib Singh(ਪਰਮਾਤਮਾ ਤੋਂ ਬਿਨਾ) ਹੋਰ ਹੋਰ ਪਦਾਰਥਾਂ ਨੂੰ 'ਮੇਰੇ, ਮੇਰੇ' ਰਟਦਾ ਰਹਿੰਦਾ ਹੈ,

ਪਦ ਅਰਥ ਅਨ ਕਉ = ਹੋਰਨਾਂ (ਪਦਾਰਥਾਂ) ਨੂੰ।

SikhNet (Spanish)del mundo,

ਵਿਚਿ ਘੂਮਨ ਘਿਰੀਆ ॥੨॥

vich ghooman ghireea |2|

Sant Singh Khalsawhich suck the mortal into the whirlpool of reincarnation. ||2||
Manmohan Singhwhich entangle man in the whirlpool of transmigration.
Manmohan Singh (Punjabi)ਜੋ ਬੰਦੇ ਨੂੰ ਆਵਾਗਾਉਣ ਦੀ ਘੁਮਣਘੇਰੀ ਅੰਦਰ ਪਾ ਦਿੰਦੀ ਹੈ।
Fareedkot Teekaਇਸੀ ਤਰਾਂ ਜੀਵ ਤੀਨ ਗੁਣੋਂ ਕੀ ਘੂਮਨ ਘੇਰ ਮੇਂ ਪੜ ਰਹਾ ਹੈ॥੨॥
Prof. Sahib Singh(ਸਾਰੀ ਉਮਰ) ਮੋਹ ਦੀ ਘੁੰਮਣਘੇਰੀ ਵਿਚ ਫਸਿਆ ਰਹਿੰਦਾ ਹੈ ॥੨॥
SikhNet (Spanish)pues mete al hombre en la tina de las reencarnaciones. (2)

ਸਗਲ ਬਟਰੀਆ ॥

sagal battareea |

Sant Singh KhalsaAll are travellers,
Manmohan SinghAll the mortals are the way-farers,
Manmohan Singh (Punjabi)ਸਾਰੇ ਪ੍ਰਾਣੀ ਮੁਸਾਫਰ ਹਨ,
Fareedkot Teekaਇਸ ਸੇਂ ਯਹ ਕਿ ਸਭੀ ਜੀਵ (ਬਟਰੀਆ) ਬਟਾਊ ਅਰਥਾਤ ਰਾਹੀ ਹੈਂ॥
Prof. Sahib Singhਸਾਰੇ ਜੀਵ (ਇਥੇ) ਰਾਹੀ ਹੀ ਹਨ,

ਪਦ ਅਰਥ ਬਟਰੀਆ = (ਵਾਟ = ਰਸਤਾ) ਰਾਹੀ, ਮੁਸਾਫ਼ਿਰ।

SikhNet (Spanish)Todos los hombres son pasajeros,

ਬਿਰਖ ਇਕ ਤਰੀਆ ॥

birakh ik tareea |

Sant Singh Khalsawho have gathered under the world-tree,
Manmohan Singhwho have gathered under the world tree,
Manmohan Singh (Punjabi)ਜੋ ਸੰਸਾਰ ਦੇ ਰੁਖ ਹੇਠਾ ਇੱਕਤ੍ਰ ਹੋਏ ਹਨ,
Fareedkot Teekaਕਰਮਾਨੁਸਾਰ ਗ੍ਰਹਸਤ ਵਾ ਸੰਸਾਰ ਰੂਪ ਬ੍ਰਿਖ੍ਯ ਕੇ ਤਲੇ ਆਇਕਰ ਏਕਤ੍ਰ ਹੂਏ ਹੈਂ॥
Prof. Sahib Singh(ਸੰਸਾਰ-) ਰੁੱਖ ਦੇ ਹੇਠ ਇਕੱਠੇ ਹੋਏ ਹੋਏ ਹਨ,

ਪਦ ਅਰਥ ਇਕ-ਤਰੀਆ = ਇਕੱਤਰ ਹੋਏ ਹੋਏ।

SikhNet (Spanish)quienes se han reunido bajo la sombra de un árbol

ਬਹੁ ਬੰਧਹਿ ਪਰੀਆ ॥੩॥

bahu bandheh pareea |3|

Sant Singh Khalsaand are bound by their many bonds. ||3||
Manmohan Singhand are tied down to manifold bounds.
Manmohan Singh (Punjabi)ਅਤੇ ਘਣੇਰੇ ਜੂੜਾ ਨਾਲ ਜਕੜੇ ਹੋਏ ਹਨ।
Fareedkot Teekaਤਿਨ ਮੇਂ ਮੋਹ ਕਰ ਕੇ ਬਹੁਤ ਬੰਧਨ ਪੜ ਗਏ ਹੈਂ॥੩॥
Prof. Sahib Singhਪਰ (ਮਾਇਆ ਦੇ) ਬਹੁਤ ਬੰਧਨਾਂ ਵਿਚ ਫਸੇ ਹੋਏ ਹਨ ॥੩॥

ਪਦ ਅਰਥ ਬੰਧਹਿ = ਬੰਧਨਾਂ ਵਿਚ। ਪਰੀਆ = ਪਏ ਹੋਏ ॥੩॥

SikhNet (Spanish)son amarrados con miles de nudos. (3)

ਥਿਰੁ ਸਾਧ ਸਫਰੀਆ ॥

thir saadh safareea |

Sant Singh KhalsaEternal is the Company of the Holy,
Manmohan SinghEternal is the saints congregation,
Manmohan Singh (Punjabi)ਅਡੋਲ ਹੈ ਸਤਿ ਸੰਗਤ,
Fareedkot Teekaਸੰਤੋਂ ਕੀ (ਸਫਰੀਆ) ਸੰਗਤ ਸਥਿਰ ਹੈ॥
Prof. Sahib Singhਸਿਰਫ਼ ਗੁਰੂ ਦੀ ਸੰਗਤ ਹੀ ਸਦਾ-ਥਿਰ ਰਹਿਣ ਵਾਲਾ ਟਿਕਾਣਾ ਹੈ,

ਪਦ ਅਰਥ ਸਫਰੀਆ = ਸਫ਼, ਸਭਾ, ਸੰਗਤ।

SikhNet (Spanish)Sólo la Sociedad de los Santos es Eterna,

ਜਹ ਕੀਰਤਨੁ ਹਰੀਆ ॥

jeh keeratan hareea |

Sant Singh Khalsawhere the Kirtan of the Lord's Praises are sung.
Manmohan Singhwherein God's praises are hymned.
Manmohan Singh (Punjabi)ਜਿਸ ਵਿੱਚ ਵਾਹਿਗੁਰੂ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ।
Fareedkot Teekaਜਹਾਂ ਹਰਿ ਕਾ ਕੀਰਤਨ ਹੋਤਾ ਹੈ॥
Prof. Sahib Singhਕਿਉਂਕਿ ਉਥੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ।

ਪਦ ਅਰਥ ਜਹ = ਜਿੱਥੇ।

SikhNet (Spanish)es ahí donde se cantan las Bellas Alabanzas del Señor.

ਨਾਨਕ ਸਰਨਰੀਆ ॥੪॥੧॥

naanak saranareea |4|1|

Sant Singh KhalsaNanak seeks this Sanctuary. ||4||1||
Manmohan SinghNanak has, therefore, sought its protection.
Manmohan Singh (Punjabi)ਇਸ ਲਈ ਨਾਨਕ ਨੇ ਉਸ ਦੀ ਪਨਾਹ ਪਕੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸੀ ਸਾਧ ਸੰਗਤ ਕੀ ਸਰਨ ਲਈ ਹੈ॥੪॥੧॥
Prof. Sahib Singhਹੇ ਨਾਨਕ! (ਮੈਂ ਸਾਧ ਸੰਗਤ ਦੀ) ਸਰਨ ਆਇਆ ਹਾਂ ॥੪॥੧॥

* ਨੋਟ: ਸਿਰਲੇਖ ਵਿਚ ਲਫ਼ਜ਼ 'ਚਉਪਦੇ' (ਬਹੁ-ਵਚਨ) ਲਿਖਿਆ ਹੈ, ਪਰ ਹੈ ਇਕੋ ਹੀ ਚਉਪਦਾ।

SikhNet (Spanish)Así Nanak ha buscado el Refugio sólo de su Dios. (4-1)

Open this shabad →

Shabad Guru Tegh Bahadur Ji Raag Bihaagraa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਬਿਹਾਗੜਾ ਮਹਲਾ ੯ ॥

raag bihaagarraa mahalaa 9 |

Sant Singh KhalsaRaag Bihaagraa, Ninth Mehl:
Manmohan SinghRag Bihagra 9th Guru.
Manmohan Singh (Punjabi)ਰਾਗ ਬਿਹਾਗਤਾ ਨੋਵੀ ਪਾਤਸ਼ਾਹੀ।
Prof. Sahib Singhਰਾਗ ਬੇਹਾਗੜਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Rag Bijagra, Mejl Guru Teg Bajadur, Noveno Canal Divino.

ਹਰਿ ਕੀ ਗਤਿ; ਨਹਿ ਕੋਊ ਜਾਨੈ ॥

har kee gat; neh koaoo jaanai |

Sant Singh KhalsaNo one knows the state of the Lord.
Manmohan SinghNo one knows the state of the Lord.
Manmohan Singh (Punjabi)ਵਾਹਿਗੁਰੂ ਦੀ ਦਸ਼ਾ ਨੂੰ ਕੋਈ ਭੀ ਨਹੀਂ ਜਾਣਦਾ।
Fareedkot Teekaਹਰਿ ਕੀ ਗਤੀ ਕੋਈ ਨਹੀਂ ਜਾਨਤਾ ਕਿ ਕਿਆ ਕਰੇਗਾ? ਔਰ ਕਿਆ ਕਰਤਾ ਹੈ ਔਰ ਕੈਸਾ ਹੈ?
Prof. Sahib Singhਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ,

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਕੋਊ = ਕੋਈ ਭੀ।

SikhNet (Spanish)Nadie conoce el Estado del Señor, ni aun los Yoguis, lo s célibes, los hombres de Sabiduría y disciplina

ਜੋਗੀ ਜਤੀ ਤਪੀ ਪਚਿ ਹਾਰੇ; ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥

jogee jatee tapee pach haare; ar bahu log siaane |1| rahaau |

Sant Singh KhalsaThe Yogis, the celibates, the penitents, and all sorts of clever people have failed. ||1||Pause||
Manmohan SinghThe renunciators, celibates, penitents and good many wise men have utterly failed. Pause.
Manmohan Singh (Punjabi)ਤਿਆਗੀ, ਬ੍ਰੀਹਮਚਾਰੀ, ਤਪੱਸਵੀ ਅਤੇ ਘਣੇਰੇ ਅਕਲਮੰਦ ਇਨਸਾਨ ਬੁਰੀ ਤਰ੍ਹਾਂ ਫੇਲ੍ਹ ਹੋ ਗਏ ਹਨ। ਠਹਿਰਾਉ।
Fareedkot Teekaਇਸ ਖੋਜ ਮੇਂ ਗੋਰਖਾਦਿ ਜੋਗੀ, ਹਨੂੰਮਾਨ ਆਦਿਕ ਜਤੀ ਅਰੁ ਬਗਦਾਲਾਦਿ ਤਪੀ ਅਰੁ ਬਹੁਤੇ ਚਤਰ ਲੋਗ (ਪਚਿ ਹਾਰੇ) ਪਚ ਕਰ ਕੇ ਹਾਰ ਬੈਠੇ ਹੈਂ॥੧॥ ਰਹਾਉ ॥
Prof. Sahib Singhਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ ॥੧॥ ਰਹਾਉ ॥

ਪਦ ਅਰਥ ਪਚਿ = ਖਪ ਖਪ ਕੇ। ਹਾਰੇ = ਥੱਕ ਗਏ ਹਨ। ਅਰੁ = ਅਤੇ ॥੧॥ ਰਹਾਉ ॥

SikhNet (Spanish)Lo han llegado a conocer. (1-Pausa)

ਛਿਨ ਮਹਿ ਰਾਉ. ਰੰਕ ਕਉ ਕਰਈ; ਰਾਉ. ਰੰਕ ਕਰਿ ਡਾਰੇ ॥

chhin meh raau. rank kau karee; raau. rank kar ddaare |

Sant Singh KhalsaIn an instant, He changes the beggar into a king, and the king into a beggar.
Manmohan SinghIn a trice, He makes a pauper a king, and a king a pauper.
Manmohan Singh (Punjabi)ਇਕ ਮੁਹਤ ਵਿੱਚ ਉਹ ਇਕ ਕੰਗਲੇ ਨੂੰ ਰਾਜਾ ਅਤੇ ਇਕ ਰਾਜੇ ਨੂੰ ਕੰਗਲਾ ਬਣਾ ਦਿੰਦਾ ਹੈ।
Fareedkot Teekaਦੇਖੋ ਪਲ ਭਰ ਮੇਂ ਕੰਗਾਲ ਕੋ ਰਾਜਾ ਕਰ ਦੇਤਾ ਹੈ, ਰਾਜੇ ਕੋ ਕੰਗਾਲ ਕਰ ਕੇ ਗਿਰਾ ਦੇਤਾ ਹੈ॥
Prof. Sahib Singhਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ,

ਪਦ ਅਰਥ ਰਾਉ = ਰਾਜਾ। ਰੰਕ ਕਉ = ਕੰਗਾਲ ਨੂੰ। ਕਰਈ = ਕਰਏ, ਕਰੈ, ਬਣਾ ਦੇਂਦਾ ਹੈ।

SikhNet (Spanish)En un momento el Señor vuelve reyes a los pordioseros, y mendigos a los reyes.

ਰੀਤੇ ਭਰੇ. ਭਰੇ ਸਖਨਾਵੈ; ਯਹ ਤਾ ਕੋ ਬਿਵਹਾਰੇ ॥੧॥

reete bhare. bhare sakhanaavai; yeh taa ko bivahaare |1|

Sant Singh KhalsaHe fills what is empty, and empties what is full - such are His ways. ||1||
Manmohan SinghWhat is empty He fills, and what is full He empties, Such are His ways.
Manmohan Singh (Punjabi)ਜੋ ਖਾਲੀ ਹੈ ਉਸ ਨੂੰ ਲਬਾਲਬ ਭਰ ਦਿੰਦਾ ਹੈ ਅਤੇ ਜੋ ਪਰੀਪੂਰਨ ਹੈ ਉਸ ਨੂੰ ਖਾਲੀ ਕਰ ਦਿੰਦਾ ਹੈ। ਇਹ ਹੈ ਉਸ ਦਾ ਸ਼ੁਗਲ।
Fareedkot Teekaਜੋ (ਰੀਤੇ) ਖਾਲੀ ਹੈਂ ਤਿਨ ਕੋ ਭਰ ਦੇਤਾ ਹੈ, ਜੋ ਭਰੇ ਹੈਂ ਤਿਨ ਕੋ (ਸਖਨਾਵੈ) ਖਾਲੀ ਕਰ ਦੇਤਾ ਹੈ। ਯਹ ਤਿਸ ਕਾ ਬਯੋਹਾਰ ਹੈ, ਭਾਵ ਕਰਤਬ੍ਯ ਹੈ॥੧॥
Prof. Sahib Singhਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਭਾਵ, ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ) ਇਹ ਉਸ ਦਾ ਨਿੱਤ ਦਾ ਕੰਮ ਹੈ ॥੧॥

ਪਦ ਅਰਥ ਯਹ = ਇਹ। ਬਿਵਹਾਰੇ = ਨਿੱਤ ਦਾ ਕੰਮ ॥੧॥

SikhNet (Spanish)Lo que está lleno lo vacía y lo que está vacío lo llena. Este, en verdad, es el modo de mi Dios. (1)

ਅਪਨੀ ਮਾਇਆ. ਆਪਿ ਪਸਾਰੀ; ਆਪਹਿ ਦੇਖਨਹਾਰਾ ॥

apanee maaeaa. aap pasaaree; aapeh dekhanahaaraa |

Sant Singh KhalsaHe Himself spread out the expanse of His Maya, and He Himself beholds it.
Manmohan SinghHis mammon, He Himself has spread and He Himself is the Beholder thereof.
Manmohan Singh (Punjabi)ਆਪਣੀ ਸ਼ਕਤੀ ਨੂੰ ਉਸ ਨੇ ਆਪੇ ਹੀ ਖਿਲਾਰਿਆਂ ਹੈ ਅਤੇ ਉਹ ਆਪੇ ਹੀ ਉਸ ਨੂੰ ਵੇਖਣ ਵਾਲਾ ਹੈ।
Fareedkot Teekaਅਪਨੀ ਜਾਲ ਰੂਪ ਮਾਯਾ ਆਪ ਹੀ ਫੈਲਾਈ ਹੈ, ਆਪ ਹੀ ਤਿਸ ਮੇਂ ਹੋ ਕਰ ਦੇਖ ਰਹਾ ਹੈ॥
Prof. Sahib Singh(ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ।

ਪਦ ਅਰਥ ਪਸਾਰੀ = ਖਿਲਾਰੀ ਹੋਈ। ਆਪਹਿ = ਆਪ ਹੀ। ਦੇਖਨਹਾਰਾ = ਸੰਭਾਲ ਕਰਨ ਵਾਲਾ।

SikhNet (Spanish)Él hace que la Maya se desarrolle y Él lo observa todo;

ਨਾਨਾ ਰੂਪੁ ਧਰੇ ਬਹੁ ਰੰਗੀ; ਸਭ ਤੇ ਰਹੈ ਨਿਆਰਾ ॥੨॥

naanaa roop dhare bahu rangee; sabh te rahai niaaraa |2|

Sant Singh KhalsaHe assumes so many forms, and plays so many games, and yet, He remains detached from it all. ||2||
Manmohan SinghHe assumes many forms and plays many sports, yet he remains distinct from all.
Manmohan Singh (Punjabi)ਉਹ ਅਨੇਕਾਂ ਸਰੂਪ ਧਾਰਦਾ ਹੈ ਅਤੇ ਅਨੇਕਾਂ ਖੇਡਾਂ ਖੇਡਦਾ ਹੈ, ਫੇਰ ਵੀ ਉਹ ਸਾਰਿਆਂ ਨਾਲੋਂ ਅਲੱਗ ਥਲੱਗ ਰਹਿੰਦਾ ਹੈ।
Fareedkot Teekaਬੁਹਤੇ ਰੰਗੋਂ ਵਾਲਾ ਨਾਨਾ ਪ੍ਰਕਾਰ ਕੇ ਬਹੁਤੇ ਰੂਪ ਪਰਮੇਸ੍ਵਰ ਧਾਰਨ ਕਰ ਕੇ ਫਿਰ ਸਭ ਤੇ (ਨਿਰਾਰਾ) ਅਲਗ ਰਹਿਤਾ ਹੈ॥੨॥
Prof. Sahib Singhਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ ॥੨॥

ਪਦ ਅਰਥ ਨਾਨਾ = ਕਈ ਤਰ੍ਹਾਂ ਦੇ। ਧਰੇ = ਬਣਾ ਲੈਂਦਾ ਹੈ, ਧਾਰ ਲੈਂਦਾ ਹੈ। ਬਹੁ ਰੰਗੀ = ਅਨੇਕਾਂ ਰੰਗਾਂ ਦਾ ਮਾਲਕ। ਤੇ = ਤੋਂ। ਨਿਆਰਾ = ਵੱਖਰਾ ਹੈ ॥੨॥

SikhNet (Spanish)de muchas formas Se manifiesta, conservándose desapegado. (2)

ਅਗਨਤ ਅਪਾਰੁ ਅਲਖ ਨਿਰੰਜਨ; ਜਿਹ ਸਭ ਜਗੁ ਭਰਮਾਇਓ ॥

aganat apaar alakh niranjan; jih sabh jag bharamaaeo |

Sant Singh KhalsaIncalculable, infinite, incomprehensible and immaculate is He, who has misled the entire world.
Manmohan SinghIncomputable, lllimitable, Incomprehensible and Immaculate is the Lord who has lured away the whole world.
Manmohan Singh (Punjabi)ਬੇਸ਼ੁਮਾਰ ਹੱਦ ਬੰਨਾ-ਰਹਿਤ, ਅਗਾਧ ਅਤੇ ਪਵਿੱਤਰ ਹੈ ਸੁਆਮੀ, ਜਿਸ ਨੇ ਸਾਰੇ ਸੰਸਾਰ ਨੂੰ ਬਹਿਕਾਇਆ ਹੋਇਆ ਹੈ।
Fareedkot Teekaਪਾਰ ਸੇ ਰਹਤ ਹੈ, ਲਖਨੇ ਮੇਂ ਨਹੀਂ ਆਤਾ ਹੈ, ਮਾਯਾ ਸੇ ਰਹਿਤ ਹੈ, ਜਿਸ ਪ੍ਰਭੂ ਨੇ ਸਭ ਜਗਤ ਕੇ ਜੀਵੋਂ ਕੋ ਭਰਮਾਇਆ ਹੂਆ ਹੈ॥
Prof. Sahib Singhਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ।

ਪਦ ਅਰਥ ਅਗਨਤ = ਜਿਸ ਦੇ ਗੁਣ ਗਿਣੇ ਨਾਹ ਜਾ ਸਕਣ। ਅਪਾਰੁ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਅਲਖ = ਜਿਸ ਦਾ ਸਰੂਪ ਸਮਝ ਵਿਚ ਨਾਹ ਆ ਸਕੇ। ਨਿਰੰਜਨ = ਮਾਇਆ ਦੇ ਪ੍ਰਭਾਵ ਤੋਂ ਪਰੇ। ਜਿਹ = ਜਿਸ (ਹਰੀ) ਨੇ। ਭਰਮਾਇਓ = ਭਟਕਣਾ ਵਿਚ ਪਾ ਰੱਖਿਆ ਹੈ।

SikhNet (Spanish)El Señor es Infinito, Sin Término, Inefable, Inmaculado, y el mundo

ਸਗਲ ਭਰਮ ਤਜਿ. ਨਾਨਕ ਪ੍ਰਾਣੀ; ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥

sagal bharam taj. naanak praanee; charan taeh chit laaeo |3|1|2|

Sant Singh KhalsaCast off all your doubts; prays Nanak, O mortal, focus your consciousness on His Feet. ||3||1||2||
Manmohan SinghSays Nanak, O mortal, lay aside thou all thy doubts and fix thy mind on His feet.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਫਾਨੀ ਬੰਦੇ ਤੂੰ ਆਪਣੇ ਸਮੂਹ ਸੰਸੇ ਨਵਿਰਤ ਕਰ ਦੇ ਅਤੇ ਆਪਣਾ ਮਨ ਉਸ ਦੇ ਪੈਰਾਂ ਨਾਲ ਜੋੜ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ ਜਿਤਨੇ ਭ੍ਰਮ ਹੈਂ ਸਭ ਕੋ ਤ੍ਯਾਗ ਕਰ ਕੇ ਤਿਸੀ ਕੇ ਚਰਣੋਂ ਮੇਂ ਚਿਤ ਕੋ ਲਗਾਉ॥੩॥੧॥੨॥☬ਸ੍ਵੈ ਬੁਧੀ ਕੇ ਪ੍ਰਥਾਇ ਉਪਦੇਸ਼ ਕਰਤੇ ਹੂਏ ਕਹਤੇ ਹੈਂ: ਮਾਈ ਭਾਈ ਸਖੀ ਰਾਮ ਇਨ ਸਬਦੋਂ ਕਾ ਭਾਈ ਅਰਥ ਹੈ ਅਰੁ ਕਹੀਂ ਰਾਮ ਸਬਦੁ ਸੰਬੋਧਨ ਮੇਂ ਅਰੁ ਕਹੀਂ ਪਾਠ ਪੂਰਕ ਹੋਵੇਗਾ। ਪਿਆਰੀ ਪਦੁ ਸਾਰੇ ਹੀ ਸਬਦ ਮੇਂ ਪਿਆਰੀ ਸਖੀ ਵਾ ਹੇ ਭਾਈ ਪਿਆਰੇ! ਐਸੇ ਅਰਥ ਸਮਝਨਾ।
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ ॥੩॥੧॥੨॥

ਪਦ ਅਰਥ ਤਾਹਿ ਚਰਨਿ = ਉਸ ਦੇ ਚਰਨਾਂ ਵਿਚ। ਲਾਇਓ = ਲਾਇਆ ਹੈ ॥੩॥੧॥੨॥

SikhNet (Spanish)no sabe que Él prevalece aún en Maya. Abandona entonces tus dudas, oh mortal, y entona tu ser a los Pies del Señor. (3-1-2)

Open this shabad →

Shabad Guru Ramdas Ji Raag Bihaagraa continues on Ang 538

ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧ ॥

raag bihaagarraa chhant mahalaa 4 ghar 1 |

Sant Singh KhalsaRaag Bihaagraa, Chhant, Fourth Mehl, First House:
Manmohan SinghRag Bihagra Chhant. 4th Guru.
Manmohan Singh (Punjabi)ਰਾਗ ਬਿਹਾਗੜਾ ਛੰਤ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Rag Bijagra, Mejl Guru Ram Das, Cuarto Canal Divino, Chant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਰਿ ਹਰਿ ਨਾਮੁ ਧਿਆਈਐ. ਮੇਰੀ ਜਿੰਦੁੜੀਏ; ਗੁਰਮੁਖਿ ਨਾਮੁ ਅਮੋਲੇ ਰਾਮ ॥

har har naam dhiaaeeai. meree jindurree; guramukh naam amole raam |

Sant Singh KhalsaMeditate on the Name of the Lord, Har, Har, O my soul; as Gurmukh, meditate on the invaluable Name of the Lord.
Manmohan SinghO my soul, meditate thou on the Name of the Lord master. The invaluable Name is obtained. through the Guru.
Manmohan Singh (Punjabi)ਹੇ ਮੈਡੀ ਆਤਮਾ! ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ। ਅਣਮੁੱਲਾ ਨਾਮ, ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ।
Fareedkot Teekaਹੇ ਮੇਰੀ (ਜਿੰਦੁੜੀਏ) ਪ੍ਯਾਰੀ ਸੰਤ ਰੂਪੁ ਸਖੀਏ! (ਗੁਰਮੁਖਿ) ਗੁਰੋਂ ਦ੍ਵਾਰੇ (ਨਾਮੁ) ਪ੍ਰਸਿਧ ਅਰੁ ਅਮੋਲਕ ਰਾਮ ਕੇ ਹਰਿ ਹਰਿ ਨਾਮੁ ਕੋ ਧਿਆਈਏ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।

ਪਦ ਅਰਥ ਧਿਆਈਐ = ਧਿਆਉਣਾ ਚਾਹੀਦਾ ਹੈ। ਜਿੰਦੁੜੀਏ = ਹੇ ਸੋਹਣੀ ਜਿੰਦੇ! ਗੁਰਮੁਖਿ = ਗੁਰੂ ਦੀ ਸਰਨ ਪਿਆਂ। ਅਮੋਲੇ = ਜੇਹੜਾ ਕਿਸੇ ਮੁੱਲ ਤੋਂ ਨਾਹ ਮਿਲ ਸਕੇ।

SikhNet (Spanish)Oh mi vida, contempla el Nombre del Señor, pues ese Nombre que uno alcanza a través del Guru es Invaluable. Mi mente ha sido

ਹਰਿ ਰਸਿ ਬੀਧਾ. ਹਰਿ ਮਨੁ ਪਿਆਰਾ; ਮਨੁ. ਹਰਿ ਰਸਿ ਨਾਮਿ ਝਕੋਲੇ ਰਾਮ ॥

har ras beedhaa. har man piaaraa; man. har ras naam jhakole raam |

Sant Singh KhalsaMy mind is pierced through by the sublime essence of the Lord's Name. The Lord is dear to my mind. With the sublime essence of the Lord's Name, my mind is washed clean.
Manmohan SinghMy Mind is pierced through with God's name elixir; God is dear unto my mind. With God's Name Nectar the mind is washed clean.
Manmohan Singh (Punjabi)ਮੇਰਾ ਚਿੱਤ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਵਿੰਨਿਆ ਗਿਆ ਹੈ। ਵਾਹਿਗੁਰੂ ਮੇਰੇ ਚਿੱਤ ਨੂੰ ਲਾਡਲਾ ਲੱਗਦਾ ਹੈ। ਵਾਹਿਗੁਰੂ ਦੇ ਨਾਮ ਨਾਲ ਚਿੱਤ ਧੋਤਾ ਜਾ ਕੇ ਸਾਫ ਸੁਥਰਾ ਹੋ ਗਿਆ ਹੈ।
Fareedkot Teekaਹਰਿ ਹਰਿ ਨਾਮ ਕੇ (ਰਸਿ) ਪ੍ਰੇਮ ਵਿਖੇ ਜੋ ਪ੍ਯਾਰਾ ਜਾਨ ਕੇ ਮਨੁ (ਬੀਧਾ) ਮਿਲਾ ਹੈ, ਤਿਸ (ਮਨੁ) ਅੰਤਸਕਰਣ ਰੂਪ ਬਸਤ੍ਰ ਕੋ ਹਰਿ ਰਾਮ ਕੇ ਨਾਮ ਰੰਗ ਵਿਖੇ (ਰਸਿ) ਪ੍ਰੇਮ ਸਹਿਤ (ਝਕੋਲੇ) ਮੇਲੇ, ਭਾਵ ਅਭੇਦ ਕਰੇ ਹੈ॥
Prof. Sahib Singhਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ।

ਪਦ ਅਰਥ ਰਸਿ = ਰਸ ਵਿਚ, ਆਨੰਦ ਵਿਚ। ਬੀਧਾ = ਵਿੱਝਾ ਹੋਇਆ। ਨਾਮਿ = ਨਾਮ ਵਿਚ। ਝਕੋਲੇ = ਚੁੱਭੀ ਲਾਂਦਾ ਹੈ।

SikhNet (Spanish)atravesada por la Sublime Esencia del Nombre del Señor, el Señor es apreciado por mi mente. Con el Nombre del Señor mi mente se lavó y se purificó.

Open this shabad (18 lines, Angs 537-538) →

Ang 537 of 1430