ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧ ॥
raag bihaagarraa chhant mahalaa 4 ghar 1 | Ang 537
Sant Singh KhalsaRaag Bihaagraa, Chhant, Fourth Mehl, First House:
Manmohan SinghRag Bihagra Chhant. 4th Guru.
Manmohan Singh (Punjabi)ਰਾਗ ਬਿਹਾਗੜਾ ਛੰਤ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
SikhNet (Spanish)Rag Bijagra, Mejl Guru Ram Das, Cuarto Canal Divino, Chant.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 537
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਰਿ ਹਰਿ ਨਾਮੁ ਧਿਆਈਐ. ਮੇਰੀ ਜਿੰਦੁੜੀਏ; ਗੁਰਮੁਖਿ ਨਾਮੁ ਅਮੋਲੇ ਰਾਮ ॥
har har naam dhiaaeeai. meree jindurree; guramukh naam amole raam | Ang 537
Sant Singh KhalsaMeditate on the Name of the Lord, Har, Har, O my soul; as Gurmukh, meditate on the invaluable Name of the Lord.
Manmohan SinghO my soul, meditate thou on the Name of the Lord master. The invaluable Name is obtained. through the Guru.
Manmohan Singh (Punjabi)ਹੇ ਮੈਡੀ ਆਤਮਾ! ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ। ਅਣਮੁੱਲਾ ਨਾਮ, ਗੁਰਾਂ ਦੇ ਰਾਹੀਂ ਪਾਇਆ ਜਾਂਦਾ ਹੈ।
Fareedkot Teekaਹੇ ਮੇਰੀ (ਜਿੰਦੁੜੀਏ) ਪ੍ਯਾਰੀ ਸੰਤ ਰੂਪੁ ਸਖੀਏ! (ਗੁਰਮੁਖਿ) ਗੁਰੋਂ ਦ੍ਵਾਰੇ (ਨਾਮੁ) ਪ੍ਰਸਿਧ ਅਰੁ ਅਮੋਲਕ ਰਾਮ ਕੇ ਹਰਿ ਹਰਿ ਨਾਮੁ ਕੋ ਧਿਆਈਏ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।ਪਦ ਅਰਥ ਧਿਆਈਐ = ਧਿਆਉਣਾ ਚਾਹੀਦਾ ਹੈ। ਜਿੰਦੁੜੀਏ = ਹੇ ਸੋਹਣੀ ਜਿੰਦੇ! ਗੁਰਮੁਖਿ = ਗੁਰੂ ਦੀ ਸਰਨ ਪਿਆਂ। ਅਮੋਲੇ = ਜੇਹੜਾ ਕਿਸੇ ਮੁੱਲ ਤੋਂ ਨਾਹ ਮਿਲ ਸਕੇ।
SikhNet (Spanish)Oh mi vida, contempla el Nombre del Señor, pues ese Nombre que uno alcanza a través del Guru es Invaluable. Mi mente ha sido
ਹਰਿ ਰਸਿ ਬੀਧਾ. ਹਰਿ ਮਨੁ ਪਿਆਰਾ; ਮਨੁ. ਹਰਿ ਰਸਿ ਨਾਮਿ ਝਕੋਲੇ ਰਾਮ ॥
har ras beedhaa. har man piaaraa; man. har ras naam jhakole raam | Ang 537
Sant Singh KhalsaMy mind is pierced through by the sublime essence of the Lord's Name. The Lord is dear to my mind. With the sublime essence of the Lord's Name, my mind is washed clean.
Manmohan SinghMy Mind is pierced through with God's name elixir; God is dear unto my mind. With God's Name Nectar the mind is washed clean.
Manmohan Singh (Punjabi)ਮੇਰਾ ਚਿੱਤ ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਵਿੰਨਿਆ ਗਿਆ ਹੈ। ਵਾਹਿਗੁਰੂ ਮੇਰੇ ਚਿੱਤ ਨੂੰ ਲਾਡਲਾ ਲੱਗਦਾ ਹੈ। ਵਾਹਿਗੁਰੂ ਦੇ ਨਾਮ ਨਾਲ ਚਿੱਤ ਧੋਤਾ ਜਾ ਕੇ ਸਾਫ ਸੁਥਰਾ ਹੋ ਗਿਆ ਹੈ।
Fareedkot Teekaਹਰਿ ਹਰਿ ਨਾਮ ਕੇ (ਰਸਿ) ਪ੍ਰੇਮ ਵਿਖੇ ਜੋ ਪ੍ਯਾਰਾ ਜਾਨ ਕੇ ਮਨੁ (ਬੀਧਾ) ਮਿਲਾ ਹੈ, ਤਿਸ (ਮਨੁ) ਅੰਤਸਕਰਣ ਰੂਪ ਬਸਤ੍ਰ ਕੋ ਹਰਿ ਰਾਮ ਕੇ ਨਾਮ ਰੰਗ ਵਿਖੇ (ਰਸਿ) ਪ੍ਰੇਮ ਸਹਿਤ (ਝਕੋਲੇ) ਮੇਲੇ, ਭਾਵ ਅਭੇਦ ਕਰੇ ਹੈ॥
Prof. Sahib Singhਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ।ਪਦ ਅਰਥ ਰਸਿ = ਰਸ ਵਿਚ, ਆਨੰਦ ਵਿਚ। ਬੀਧਾ = ਵਿੱਝਾ ਹੋਇਆ। ਨਾਮਿ = ਨਾਮ ਵਿਚ। ਝਕੋਲੇ = ਚੁੱਭੀ ਲਾਂਦਾ ਹੈ।
SikhNet (Spanish)atravesada por la Sublime Esencia del Nombre del Señor, el Señor es apreciado por mi mente. Con el Nombre del Señor mi mente se lavó y se purificó.
ਗੁਰਮਤਿ. ਮਨੁ ਠਹਰਾਈਐ, ਮੇਰੀ ਜਿੰਦੁੜੀਏ; ਅਨਤ. ਨ ਕਾਹੂ ਡੋਲੇ ਰਾਮ ॥
guramat. man tthaharaaeeai, meree jindurree; anat. na kaahoo ddole raam | Ang 538
Sant Singh KhalsaUnder Guru's Instructions, hold your mind steady; O my soul, do not let it wander anywhere.
Manmohan SinghO my soul, By Guru's instruction hold thy mind and it shall not wander to any other place again.
Manmohan Singh (Punjabi)ਹੇ ਮੇਰੀ ਆਤਮਾ! ਗੁਰਾਂ ਦੇ ਉਪਦੇਸ਼ ਦੁਆਰਾ, ਤੂੰ ਆਪਣੇ ਮਨ ਨੂੰ ਅਸਥਿਰ ਰੱਖ ਅਤੇ ਇਹ ਮੁੜ ਕੇ ਕਿਸੇ ਹੋਰਸ ਜਗ੍ਹਾ ਅੰਦਰ ਡਿੱਕੋਡੋਲੇ ਨਹੀਂ ਖਾਵੇਗਾ।
Fareedkot Teekaਹੇ ਭਾਈ ਜਨੋ! ਜੇਕਰ ਗੁਰੋਂ ਕੀ (ਮਤਿ) ਸਿਖ੍ਯਾ ਲੇ ਕਰ ਮਨ ਕੋ ਇਸਥਿਤ ਕਰੀਏ ਤੌ ਫਿਰ ਅੰਨ੍ਯ ਅਸਥਾਨੋਂ ਮੇਂ ਦੌੜਤਾ ਨਹੀਂ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ।ਪਦ ਅਰਥ ਠਹਰਾਈਐ = ਟਿਕਾਣਾ ਚਾਹੀਦਾ ਹੈ। ਅਨਤ = {अन्यत्र} ਹੋਰ ਪਾਸੇ। ਕਾਹੂ ਅਨਤ = ਕਿਸੇ ਹੋਰ ਪਾਸੇ।
SikhNet (Spanish)Bajo la Instrucción del Guru, mantén tu mente estable, oh mi Alma, no la dejes vagando suelta. Quien recita el Bani de las Alabanzas
ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ; ਗੁਣ ਨਾਨਕ ਬਾਣੀ ਬੋਲੇ ਰਾਮ ॥੧॥
man chindiarraa fal paaeaa har prabh; gun naanak baanee bole raam |1| Ang 538
Sant Singh KhalsaOne who utters the Bani of the Praises of the Lord God, O Nanak, obtains the fruits of his heart's desires. ||1||
Manmohan SinghHe who utters the praise worthy hymns of the God Lord, O Nanak, obtains the fruit his heart desires.
Manmohan Singh (Punjabi)ਜੋ ਕੋਈ ਵਾਹਿਗੁਰੂ ਸੁਆਮੀ ਦੀ ਉਪਮਾ-ਯੋਗ ਗੁਰਬਾਣੀ ਦਾ ਉਚਾਰਨ ਕਰਦਾ ਹੈ, ਹੇ ਨਾਨਕ! ਉਹ ਆਪਣੇ ਦਿਲ-ਚਾਹੁੰਦੇ ਮੇਵੇ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਯਾਰੇ! ਤਿਨੋਂ ਨੇ ਮਨ ਇਛਤ ਫਲ ਪਾਇ ਲਿਆ ਹੈ, ਜੋ ਹਰਿ ਪ੍ਰਭੂ ਕੇ ਗੁਣੋਂ ਕੀ ਬਾਣੀ ਬੋਲਤੇ ਹੈਂ॥੧॥
Prof. Sahib Singhਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ ॥੧॥ਪਦ ਅਰਥ ਚਿੰਦਿਅੜਾ = ਚਿਤਵਿਆ ॥੧॥
SikhNet (Spanish)del Señor Dios, obtiene el Fruto de la añoranza de su corazón. (1)
ਗੁਰਮਤਿ ਮਨਿ ਅੰਮ੍ਰਿਤੁ ਵੁਠੜਾ, ਮੇਰੀ ਜਿੰਦੁੜੀਏ; ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥
guramat man amrit vuttharraa, meree jindurree; mukh amrit bain alaae raam | Ang 538
Sant Singh KhalsaUnder Guru's Instruction, the Ambrosial Name abides within the mind, O my soul; with your mouth, utter the words of ambrosia.
Manmohan SinghO My soul, by Guru's instruction, the Name Nectar abides within man's mind and he, then, with his mouth, utters nectar-sweet words.
Manmohan Singh (Punjabi)ਹੇ ਮੇਰੀ ਜਿੰਦੇ! ਗੁਰਾਂ ਦੀ ਸਿਖ-ਮੱਤ ਦੁਆਰਾ ਅੰਮ੍ਰਿਤ ਨਾਮ ਜੀਵ ਦੇ ਚਿੱਤ ਵਿੱਚ ਵੱਸ ਜਾਂਦਾ ਹੈ ਅਤੇ ਤਦ ਉਹ, ਆਪਣੇ ਮੂੰਹ ਨਾਲ ਅੰਮ੍ਰਿਤ ਬਚਨ ਉਚਾਰਨ ਕਰਦਾ ਹੈ।
Fareedkot Teekaਗੁਰਮਿਤ ਸੇ ਜਿਸ ਕੇ (ਮਨਿ) ਅੰਤਸਕਰਨ ਮੇਂ ਹੇ ਮੇਰੇ ਪ੍ਯਾਰੇ! ਅੰਮ੍ਰਿਤ ਨਾਮੁ (ਵੁਠਾ) ਬਸਾ ਹੈ, ਸੋ ਮੁਖ ਕਰ ਕੇ ਅੰਮ੍ਰਿਤ ਰੂਪੁ ਬਚਨੋਂ ਕੋ ਕਹਤੇ ਹੈਂ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ।ਪਦ ਅਰਥ ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੁਠੜਾ = ਆ ਵੱਸਿਆ। ਮੁਖਿ = ਮੂੰਹ ਨਾਲ। ਬੈਣ = ਬਚਨ, ਸ਼ਬਦ। ਅਲਾਏ = ਉਚਾਰਦਾ ਹੈ।
SikhNet (Spanish)Bajo la Instrucción del Guru, el Nombre Ambrosial habita en el interior de la mente, oh mi Alma, con tu lengua recita las Palabras de Ambrosia.
ਅੰਮ੍ਰਿਤ ਬਾਣੀ ਭਗਤ ਜਨਾ ਕੀ, ਮੇਰੀ ਜਿੰਦੁੜੀਏ; ਮਨਿ ਸੁਣੀਐ. ਹਰਿ ਲਿਵ ਲਾਏ ਰਾਮ ॥
amrit baanee bhagat janaa kee, meree jindurree; man suneeai. har liv laae raam | Ang 538
Sant Singh KhalsaThe Words of the devotees are Ambrosial Nectar, O my soul; hearing them in the mind, embrace loving affection for the Lord.
Manmohan SinghNectar-sweet are the hymns of the saintly persons, O my soul, By heartily hearing them, one comes to embrace affection for the Lord.
Manmohan Singh (Punjabi)ਅੰਮ੍ਰਿਤ ਵਰਗੀ ਮਿੱਠੜੀ ਹੈ ਗੁਰਬਾਣੀ ਸਾਧੂ-ਸਰੂਪ ਪੁਰਸ਼ਾਂ ਦੀ, ਹੇ ਮੇਰੀ ਜਿੰਦੇ! ਉਸ ਨੂੰ ਦਿਲੋ ਸ੍ਰਵਣ ਕਰਨ ਦੁਆਰਾ ਬੰਦੇ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਹੇ ਭਾਈ ਜਨੋ! ਹਰੀ ਰਾਮ ਮੇਂ ਮਨ ਕੀ (ਲਿਵ) ਬ੍ਰਿਤੀ ਲਗਾਇ ਕਰ ਭਗਤ ਜਨੋਂ ਕੀ ਅੰਮ੍ਰਿਤ ਰੂਪੁ ਬਾਣੀ ਸਰਵਣ ਕਰੀਏ॥☬ਹਰਿ ਜਸ ਸੁਨਣੇ ਕਾ ਫਲ੍ਹ ਕਹਤੇ ਹੈਂ:
Prof. Sahib Singhਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ।ਪਦ ਅਰਥ ਸੁਣੀਐ = ਸੁਣਨੀ ਚਾਹੀਦੀ ਹੈ। ਲਿਵ ਲਾਏ = ਲਿਵ ਲਾਇ, ਲਿਵ ਲਾ ਕੇ।
SikhNet (Spanish)Las palabras de los Devotos son Néctar Ambrosial, oh mi Alma, escuchándolas en la mente, abrazas el Amor de Dios.
ਚਿਰੀ ਵਿਛੁੰਨਾ. ਹਰਿ ਪ੍ਰਭੁ ਪਾਇਆ; ਗਲਿ ਮਿਲਿਆ ਸਹਜਿ ਸੁਭਾਏ ਰਾਮ ॥
chiree vichhunaa. har prabh paaeaa; gal miliaa sehaj subhaae raam | Ang 538
Sant Singh KhalsaSeparated for so very long, I have found the Lord God; He holds me close in His loving embrace.
Manmohan SinghI have obtained the Lord God, since long-separated from me and He has, naturally, hugged me to His bosom.
Manmohan Singh (Punjabi)ਮੇਰੇ ਨਾਲੋਂ ਦੇਰ ਤੋਂ ਵਿਛੁੜਿਆ ਹੋਇਆ ਸੁਆਮੀ ਵਾਹਿਗੁਰੂ ਮੈਂ ਪ੍ਰਾਪਤ ਕਰ ਲਿਆ ਹੈ। ਉਸ ਨੇ ਸੁਭਾਵਕ ਹੀ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ।
Fareedkot Teekaਹੇ ਭਾਈ! ਤਿਨੋਂ ਨੇ ਚਿਰਕਾਲ ਕਾ ਬਿਛੁੜਾ ਹੂਆ ਹਰੀ ਪ੍ਰਭੂ ਪਾਯਾ ਹੈ ਅਰ ਤਿਨ ਕੇ ਗਲ ਮਿਲਾ, ਭਾਵ ਸੇ ਅਭੇਦ ਹੂਏ ਹੈਂ, ਇਸੀ ਤੇ ਸੁਭਾਵਕ ਸੁਭਾਇਮਾਨ ਹੂਏ ਹੈਂ॥
Prof. Sahib Singh(ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ।ਪਦ ਅਰਥ ਗਲਿ = ਗਲ ਨਾਲ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਸੁਭਾਏ = ਸੁਭਾਇ, ਡੂੰਘੇ ਪਿਆਰ ਦੇ ਕਾਰਨ।
SikhNet (Spanish)Separado por tanto tiempo, he encontrado a mi Señor Dios, ahora Él me contiene con todo Su Amor en Su abrazo.
ਜਨ ਨਾਨਕ. ਮਨਿ ਅਨਦੁ ਭਇਆ ਹੈ, ਮੇਰੀ ਜਿੰਦੁੜੀਏ; ਅਨਹਤ ਸਬਦ ਵਜਾਏ ਰਾਮ ॥੨॥
jan naanak. man anad bheaa hai, meree jindurree; anahat sabad vajaae raam |2| Ang 538
Sant Singh KhalsaServant Nanak's mind is filled with bliss, O my soul; the unstruck sound-current of the Shabad vibrates within. ||2||
Manmohan SinghServant Nanak's mind is in bliss, O my soul, and the celestial strain rings within him.
Manmohan Singh (Punjabi)ਦਾਸ ਨਾਨਕ ਦੇ ਚਿੱਤ ਅੰਦਰ ਖੁਸ਼ੀ ਹੋ ਗਈ ਹੈ, ਹੇ ਮੇਰੀ ਜਿੰਦੇ! ਅਤੇ ਬੈਕੁੰਠੀ ਕੀਰਤਨ ਉਸ ਦੇ ਅੰਦਰ ਗੂੰਜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਪ੍ਯਾਰੇ ਏਕ ਰਸ (ਸਬਦ) ਉਪਦੇਸ਼ ਕੋ ਵਜਾਏ, ਭਾਵ ਜਪ ਕਰ ਦਾਸੋਂ ਕੇ ਮਨ ਮੇਂ ਅਨੰਦੁ ਭਇਆ ਹੈ॥੨॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ ॥੨॥ਪਦ ਅਰਥ ਅਨਹਤ = {अनाहत = ਬਿਨਾ ਸਾਜ ਵਜਾਏ} ਇਕ-ਰਸ, ਲਗਾਤਾਰ ॥੨॥
SikhNet (Spanish)La mente del Sirviente Nanak se ha llenado de Bendiciones; oh, mi Alma, la Corriente de Sonido Esencial e Inefable del Shabd vibra en su interior (2)
ਸਖੀ ਸਹੇਲੀ ਮੇਰੀਆ, ਮੇਰੀ ਜਿੰਦੁੜੀਏ; ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥
sakhee sahelee mereea, meree jindurree; koee har prabh aan milaavai raam | Ang 538
Sant Singh KhalsaIf only my friends and companions would come and unite me with my Lord God, O my soul.
Manmohan SinghO my Soul, let my comrades and friends come and unite me with my Lord Master.
Manmohan Singh (Punjabi)ਹੇ ਮੈਡੇ ਜੀਉੜਿਆ! ਮੇਰੀ ਕੋਈ ਸਾਥਣ ਅਤੇ ਹਮਜੋਲਣ ਆ ਕੇ ਮੈਨੂੰ ਮੇਰੇ ਪਾਰਬ੍ਰਹਮ ਪਰਮੇਸ਼ਰ ਨਾਲ ਜੋੜ ਦੇਵੇ।
Fareedkot Teekaਹੇ ਮੇਰੀ ਪ੍ਯਾਰੀ ਸੰਤ ਰੂਪ ਸਖੀ ਅਤੀ ਪ੍ਯਾਰੀ ਸਹੇਲੀਓ! ਕੋਈ ਮੇਰੇ ਕੋ ਹਰਿ ਪ੍ਰਭੂ ਸੇ ਆਨ ਕੇ ਮਿਲਾਇ ਦੇਇ॥
Prof. Sahib Singhਹੇ ਮੇਰੀ ਸਖੀ ਸਹੇਲੀਹੋ! ਹੇ ਮੇਰੀ ਸੋਹਣੀ ਜਿੰਦੇ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ,ਪਦ ਅਰਥ ਆਣਿ = ਲਿਆ ਕੇ।
SikhNet (Spanish)Si mis amigos y compañeros se unieran conmigo a cantar Tus Alabanzas.
ਹਉ ਮਨੁ ਦੇਵਉ ਤਿਸੁ ਆਪਣਾ, ਮੇਰੀ ਜਿੰਦੁੜੀਏ; ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥
hau man devau tis aapanaa, meree jindurree; har prabh kee har kathaa sunaavai raam | Ang 538
Sant Singh KhalsaI offer my mind to the one who recites the sermon of my Lord God, O my soul.
Manmohan SinghI surrender my mind unto him, O my soul, who recites to me, the Divine discourse of the Lord God.
Manmohan Singh (Punjabi)ਮੈਂ ਆਪਣਾ ਮਨ ਉਸ ਨੂੰ ਸਮਰਪਣ ਕਰਦਾ ਹਾਂ, ਹੇ ਮੇਰੀ ਜਿੰਦੇ! ਜਿਹੜਾ ਮੈਨੂੰ ਸੁਆਮੀ ਵਾਹਿਗੁਰੂ ਦੀ ਈਸ਼ਵਰੀ ਕਥਾ-ਵਾਰਤਾ ਸੁਣਾਉਂਦਾ ਹੈ।
Fareedkot Teekaਹੇ ਭਾਈ! ਜੋ ਹਰਿ ਪ੍ਰਭੂ ਕੀ ਹਰ ਪ੍ਰਕਾਰ ਕਰ ਮੇਰੇ ਕੋ ਕਥਾ ਸੁਨਾਇ ਦੇਵੈ, ਮੈਂ ਤਿਸ ਕੋ ਅਪਨਾ ਮਨ ਅਰਪਣੁ ਕਰ ਦੇਵੋਂ॥
Prof. Sahib Singhਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ।ਪਦ ਅਰਥ ਹਉ = ਮੈਂ। ਦੇਵਉ = ਦੇਵਉਂ, ਮੈਂ ਦੇ ਦਿਆਂ।
SikhNet (Spanish)¡Oh, mi Alma, yo ofrezco mi mente a quien recita la Alabanza Divina! Oh mi Alma,
ਗੁਰਮੁਖਿ ਸਦਾ ਅਰਾਧਿ ਹਰਿ, ਮੇਰੀ ਜਿੰਦੁੜੀਏ; ਮਨ ਚਿੰਦਿਅੜਾ ਫਲੁ ਪਾਵੈ ਰਾਮ ॥
guramukh sadaa araadh har, meree jindurree; man chindiarraa fal paavai raam | Ang 538
Sant Singh KhalsaAs Gurmukh, ever worship the Lord in adoration, O my soul, and you shall obtain the fruits of your heart's desires.
Manmohan SinghThrough the Guru, ever contemplate thou on God, O my soul, and thou shalt attain the boons of thy heart's desire.
Manmohan Singh (Punjabi)ਗੁਰਾਂ ਦੇ ਜ਼ਰੀਏ ਤੂੰ ਹਮੇਸ਼ਾਂ ਰੱਬ ਦਾ ਚਿੰਤਨ ਕਰ, ਹੇ ਮੇਰੀ ਜਿੰਦੇ! ਅਤੇ ਤੂੰ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਵੇਗੀ।
Fareedkot Teekaਹੇ ਮੇਰੇ ਪ੍ਯਾਰੇ! ਗੁਰੋਂ ਦ੍ਵਾਰੇ ਨਿਤ੍ਯ ਹਰਿ ਅਰਾਧਨਾ ਕਰ ਕੇ ਜੀਉ (ਮਨ ਚਿੰਦਿਅੜਾ) ਮਨ ਇਛਤ ਫਲ ਕੋ ਪਾਵਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)como Gurmukjs, veneren al Señor en adoración, para que puedan recolectar el Fruto de los deseos de su corazón.
ਨਾਨਕ. ਭਜੁ ਹਰਿ ਸਰਣਾਗਤੀ, ਮੇਰੀ ਜਿੰਦੁੜੀਏ; ਵਡਭਾਗੀ ਨਾਮੁ ਧਿਆਵੈ ਰਾਮ ॥੩॥
naanak. bhaj har saranaagatee, meree jindurree; vaddabhaagee naam dhiaavai raam |3| Ang 538
Sant Singh KhalsaO Nanak, hurry to the Lord's Sanctuary; O my soul, those who meditate on the Lord's Name are very fortunate. ||3||
Manmohan SinghSays Nanak, hasten thou to seek Lord's protection, O my soul, as only the very fortunate ones meditate on the Master's Name.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਤੂੰ ਦੌੜ ਕੇ ਪ੍ਰਭੂ ਦੀ ਪਨਾਹ ਪਕੜ ਲੈ, ਹੇ ਮੇਰੀ ਜਿੰਦੇ! ਕੇਵਲ ਪਰਮ ਚੰਗੇ ਕਰਮਾਂ ਵਾਲੇ ਹੀ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪ੍ਯਾਰੇ! ਹਰਿ ਕੀ ਸਰਣਾਗਤ ਕੋ (ਭਜੁ) ਸੇਵਨ ਕਰ ਜੋ ਨਾਮ ਧ੍ਯਾਵਤੇ ਹੈਂ, ਸੋ ਵਡਭਾਗੀ ਹੋਤੇ ਹੈਂ॥੩॥
Prof. Sahib Singhਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ! ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥
SikhNet (Spanish)Apúrate a llegar al Refugio del Señor, oh Alma, pues solamente los hombres y mujeres de Destino que meditan en Su Nombre son afortunados. (3)
ਕਰਿ ਕਿਰਪਾ ਪ੍ਰਭ ਆਇ ਮਿਲੁ, ਮੇਰੀ ਜਿੰਦੁੜੀਏ; ਗੁਰਮਤਿ ਨਾਮੁ ਪਰਗਾਸੇ ਰਾਮ ॥
kar kirapaa prabh aae mil, meree jindurree; guramat naam paragaase raam | Ang 538
Sant Singh KhalsaBy His Mercy, God comes to meet us, O my soul; through the Guru's Teachings, He reveals His Name.
Manmohan SinghO my soul, in His mercy the Lord comes and meets the mortal and through Guru's teaching reveals His Name unto him.
Manmohan Singh (Punjabi)ਹੇ ਮੈਡੇ ਜੀਉੜਿਆ! ਮਿਹਰ ਧਾਰ ਕੇ ਸੁਆਮੀ ਪ੍ਰਾਣੀ ਨੂੰ ਆ ਮਿਲਦਾ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣਾ ਨਾਮ ਉਸ ਉਤੇ ਪ੍ਰਗਟ ਕਰਦਾ ਹੈ।
Fareedkot Teekaਹੇ ਮੇਰੇ ਪ੍ਯਾਰੇ! ਜਬ ਗੁਰੂ ਅਪਨੇ ਉਪਦੇਸ਼ ਦ੍ਵਾਰੇ ਨਾਮ ਕਾ ਪ੍ਰਕਾਸ ਕਰੈਗਾ ਤਬ ਹਰਿ ਕ੍ਰਿਪਾ ਕਰ ਕੇ ਆਪ ਮਿਲੇਗਾ; ਵਾ ਜਬ ਗੁਰ ਕ੍ਰਿਪਾ ਕਰਤਾ ਹੈ ਤਬ ਹਰਿ ਆਇ ਕਰ ਮਿਲਤਾ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆ ਮਿਲਦਾ ਹੈ। (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ।ਪਦ ਅਰਥ ਪ੍ਰਭ = ਹੇ ਪ੍ਰਭੂ! ਆਇ = ਆ ਕੇ {ਲਫ਼ਜ਼ 'ਆਣਿ' ਅਤੇ 'ਆਇ' ਦਾ ਫ਼ਰਕ ਚੇਤੇ ਰੱਖਣਾ}। ਪਰਗਾਸੇ = ਚਮਕਦਾ ਹੈ, ਉੱਘੜਦਾ ਹੈ।
SikhNet (Spanish)Muestra Tu Misericordia, oh Señor, y al encontrarme, ilumina mi mente con el Nombre enaltecido
ਹਉ. ਹਰਿ ਬਾਝੁ ਉਡੀਣੀਆ, ਮੇਰੀ ਜਿੰਦੁੜੀਏ; ਜਿਉ ਜਲ ਬਿਨੁ. ਕਮਲ ਉਦਾਸੇ ਰਾਮ ॥
hau. har baajh uddeeneea, meree jindurree; jiau jal bin. kamal udaase raam | Ang 538
Sant Singh KhalsaWithout the Lord, I am so sad, O my soul - as sad as the lotus without water.
Manmohan SinghWithout God, I am as crest-fallen O my soul, as the lotus is sad without water.
Manmohan Singh (Punjabi)ਵਾਹਿਗੁਰੂ ਦੇ ਬਗੈਰ ਮੈਂ ਐਉ ਨਿਮੋਝੂਣੀ ਹਾਂ, ਹੇ ਮੇਰੇ ਜੀਉੜਿਆ। ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਉਦਾਸਹੀਨ ਹੁੰਦਾ ਹੈ।
Fareedkot Teekaਹੇ ਮੇਰੇ ਪ੍ਯਾਰੇ! ਜੈਸੇ ਜਲ ਸੇ ਬਿਨਾਂ ਕਮਲ ਉਦਾਸ ਹੋਤੇ ਹੈਂ, ਮੈਂ ਤਿਸੀ ਪ੍ਰਕਾਰ ਹਰਿ ਸੇ ਬਿਨਾ (ਉਡੀਣੀਆ) ਉਦਾਸ ਹੋ ਰਹੀ ਹੂੰ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ।ਪਦ ਅਰਥ ਹਉ = ਮੈਂ। ਬਾਝੁ = ਬਿਨਾ। ਉਡੀਣੀਆ = ਉਦਾਸ। ਕਮਲ = ਕੌਲ-ਫੁੱਲ।
SikhNet (Spanish)de la Palabra del Shabd del Guru. Mi mente se entristece sin Ti, así como el loto se entristece sin agua.
ਗੁਰਿ ਪੂਰੈ ਮੇਲਾਇਆ, ਮੇਰੀ ਜਿੰਦੁੜੀਏ; ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥
gur poorai melaaeaa, meree jindurree; har sajan har prabh paase raam | Ang 538
Sant Singh KhalsaThe Perfect Guru has united me, O my soul, with the Lord, my best friend, the Lord God.
Manmohan SinghThe Perfect Guru, has united me with Lord God, the Friend, O my soul.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਮਾਲਕ, ਮਿੱਤ੍ਰ ਨਾਲ ਜੋੜ ਦਿੱਤਾ ਹੈ, ਹੇ ਮੇਰੇ ਜੀਵੜਿਆ!
Fareedkot Teekaਹੇ ਭਾਈ! ਜਬ ਪੂਰੇ ਗੁਰੋਂ ਨੇ ਕ੍ਰਿਪਾ ਕਰ ਕੇ ਮਿਲਾਇ ਦੀਆ ਤਬ ਜਾਨਾ ਹੈ, ਜੋ ਹਰਿ ਪ੍ਰਭੂ ਸਾਜਨ ਹਰ ਪ੍ਰਕਾਰ ਸੇ ਮੇਰੇ ਪਾਸ ਹੀ ਹੈ॥
Prof. Sahib Singhਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ।ਪਦ ਅਰਥ ਗੁਰਿ = ਗੁਰੂ ਨੇ। ਪਾਸੇ = ਪਾਸ ਹੀ, ਕੋਲ ਹੀ, ਅੰਗ-ਸੰਗ।
SikhNet (Spanish)Cuando el Perfecto Guru me une a Ti, oh mi Señor, Te siento tan, tan cerca de mí.
ਧਨੁ ਧਨੁ ਗੁਰੂ ਹਰਿ ਦਸਿਆ, ਮੇਰੀ ਜਿੰਦੁੜੀਏ; ਜਨ ਨਾਨਕ. ਨਾਮਿ ਬਿਗਾਸੇ ਰਾਮ ॥੪॥੧॥
dhan dhan guroo har dasiaa, meree jindurree; jan naanak. naam bigaase raam |4|1| Ang 538
Sant Singh KhalsaBlessed, blessed is the Guru, who has shown me the Lord, O my soul; servant Nanak blossoms forth in the Name of the Lord. ||4||1||
Manmohan SinghBlest! blest is the Guru, O my soul who has shown me the Lord, with whose Name, slave Nanak has blossomed forth.
Manmohan Singh (Punjabi)ਮੁਬਾਰਕ! ਮੁਬਾਰਕ! ਹਨ ਗੁਰਦੇਵ ਜੀ, ਹੇ ਮੇਰੀ ਜਿੰਦੇ! ਜਿਨ੍ਹਾਂ ਨੇ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ, ਜਿਸ ਦੇ ਨਾਮ ਨਾਲ ਗੋਲਾ ਨਾਨਕ ਪ੍ਰਫੁੱਲਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਪ੍ਯਾਰੇ! ਜਿਨੋਂ ਨੇ ਹਰਿ ਕੋ ਬਤਾਯਾ ਹੈ ਜਿਨਾਂ ਕੀ ਕ੍ਰਿਪਾ ਸੇ ਦਾਸ ਨਾਮ ਜਪ ਕਰ (ਬਿਗਾਸੇ) ਆਨੰਦ ਹੂਏ ਹੈਂ, ਸੋ ਸਤਿਗੁਰੂ ਧੰਨ੍ਯ ਧੰਨ੍ਯ ਹੈਂ॥੪॥੧॥
Prof. Sahib Singhਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ। ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ ॥੪॥੧॥ਪਦ ਅਰਥ ਧਨੁ ਧਨੁ = ਸਲਾਹੁਣ-ਯੋਗ। ਨਾਮਿ = ਨਾਮ ਦੀ ਰਾਹੀਂ। ਬਿਗਾਸੇ = ਖਿੜ ਪੈਂਦਾ ਹੈ, ਟਹਿਕ ਪੈਂਦਾ ਹੈ ॥੪॥੧॥
SikhNet (Spanish)Bendito es el Guru que me muestra el Sendero hacia Ti, oh mi Dios, es así como florezco en Tu Nombre. (4‑1)