ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name and Creative and All-pervading His personality He is without fear, without fear, without enmity, Immortal in From, beyond birth and self-illumined. By Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਵਿਆਪਕ ਉਸ ਦੀ ਵਿਅਕਤੀ। ਉਹ ਨਿੱਡਰ, ਨਿਰਵੈਰ, ਅਮਰ ਉਸ ਦੀ ਹਸਤੀ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Todo Prevaleciente Espíritu Divino, el Creador, sin Miedo, sin Enojo, el Ser más allá del tiempo, No Encarnado, el IluminadorAuto Existente,
ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥
raag bihaagarraa chaupade mahalaa 5 ghar 2 |
Sant Singh KhalsaRaag Bihaagraa, Chau-Padhay, Fifth Mehl, Second House:
Manmohan SinghRag Bihagra Chaupade 5th Guru.
Manmohan Singh (Punjabi)ਰਾਗ ਬਿਹਾਗੜਾ ਚਉਪਦੇ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਬਿਹਾਗੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Bijagra, Mejl Guru Aryan, Quinto Canal Divino, Chau-Padas, Segunda Casa.
ਦੂਤਨ ਸੰਗਰੀਆ ॥
dootan sangareea |
Sant Singh KhalsaTo associate with your arch enemies,
Manmohan SinghTo associate with the arch adversaries,
Manmohan Singh (Punjabi)ਕੱਟੜ ਵੈਰੀਆਂ ਦਾ ਮੇਲ-ਮਿਲਾਪ,
Fareedkot Teekaਜਿਨੋਂ ਪਰ ਸਤਿਗੁਰੋਂ ਕੀ ਕ੍ਰਿਪਾ ਨਹੀਂ ਹੈ ਤਿਨੋਂ ਨੇ ਕਾਮਾਦਿ ਦੂਤੋਂ ਕਾ ਸੰਗੁ ਕੀਆ ਹੈ॥
Prof. Sahib Singhਕਾਮਾਦਿਕ ਵੈਰੀਆਂ ਦੀ ਸੰਗਤ,ਪਦ ਅਰਥ ਦੂਤਨ ਸੰਗਰੀਆ = ਕਾਮਾਦਿਕ ਵੈਰੀਆਂ ਦੀ ਸੰਗਤ।
SikhNet (Spanish)Vivir en la compañía de seres malvados;
ਭੁਇਅੰਗਨਿ ਬਸਰੀਆ ॥
bhueiangan basareea |
Sant Singh Khalsais to live with poisonous snakes;
Manmohan Singhis to abide with the vipers,
Manmohan Singh (Punjabi)ਨਾਗਾ ਦੇ ਨਲ ਵਸਣਾ ਹੈ।
Fareedkot Teekaਜੋ ਸੰਗ (ਭੁਇਅੰਗਨਿ) ਸਰਪੋਂ ਕਾ (ਬਸਰੀਆ) ਬਾਸਾ ਹੈ॥
Prof. Sahib Singhਸੱਪਾਂ ਨਾਲ ਵਾਸ (ਦੇ ਬਰਾਬਰ) ਹੈ,ਪਦ ਅਰਥ ਭੁਇਅੰਗ = ਸੱਪ। ਬਸਰੀਆ = ਵਾਸ।
SikhNet (Spanish)es vivir rodeado de serpientes venenosas,
ਅਨਿਕ ਉਪਰੀਆ ॥੧॥
anik upareea |1|
Sant Singh KhalsaI have made the effort to shake them off. ||1||
Manmohan SinghI made various efforts to shake them off.
Manmohan Singh (Punjabi)ਉਨ੍ਹਾਂ ਨੂੰ ਪਰੇ ਹਟਾਉਣ ਲਈ ਮੈਂ ਘਨੇਰੇ ਉਪਰਾਲੇ ਕੀਤੇ।
Fareedkot Teekaਜਿਨ ਕਾਮਾਦਿ ਬਿਕਾਰੋਂ ਨੇ ਅਨੇਕੋਂ ਜੀਵਨ ਕੋ (ਉਪਰੀਆ) ਪਟ ਵਾ ਉਖਾੜ ਦੀਆ ਹੈ॥੧॥
Prof. Sahib Singh(ਇਹਨਾਂ ਦੂਤਾਂ ਨੇ) ਅਨੇਕਾਂ (ਦੇ ਜੀਵਨ) ਨੂੰ ਤਬਾਹ ਕੀਤਾ ਹੈ ॥੧॥ਪਦ ਅਰਥ ਅਨਿਕ = ਅਨੇਕਾਂ ਨੂੰ। ਉਪਰੀਆ = ਉਪਾੜਿਆ, ਤਬਾਹ ਕੀਤਾ ਹੈ ॥੧॥
SikhNet (Spanish)me las he tratado de quitar de encima, pero todo fue en vano. (1)
ਤਉ ਮੈ. ਹਰਿ ਹਰਿ ਕਰੀਆ ॥
tau mai. har har kareea |
Sant Singh KhalsaThen, I repeated the Name of the Lord, Har, Har,
Manmohan SinghThen I repeated God's Name,
Manmohan Singh (Punjabi)ਤਦ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕੀਤਾ।
Fareedkot Teekaਜਬ ਮੈਨੇ ਕਾਮਾਦਿ ਦੂਤੋਂ ਕੋ ਐਸੇ ਜਾਨਾਂ ਤਬ ਮੈਨੇ ਹਰਿ ਹਰਿ ਜਾਪੁ ਕੀਆ ਹੈ॥
Prof. Sahib Singhਤਾਹੀਏਂ ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਹਾਂ,ਪਦ ਅਰਥ ਤਉ = ਤਦੋਂ।
SikhNet (Spanish)Entonces recité el Nombre del Señor, Jar, Jar,
ਤਉ ਸੁਖ ਸਹਜਰੀਆ ॥੧॥ ਰਹਾਉ ॥
tau sukh sahajareea |1| rahaau |
Sant Singh Khalsaand I obtained celestial peace. ||1||Pause||
Manmohan Singhwherefore I obtain peace and poise. Pause.
Manmohan Singh (Punjabi)ਇਸ ਲਈ ਮੈਨੂੰ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਗਏ। ਠਹਿਰਾੳ।
Fareedkot Teekaਅਰੁ ਜਬ ਹਰਿ ਹਰਿ ਜਾਪੁ ਕੀਆ ਤਬ ਸਹਜ ਸੁਖ ਕੋ ਪ੍ਰਾਪਤ ਹੂਏ ਹੈਂ॥੧॥ ਰਹਾਉ ॥
Prof. Sahib Singhਤਦੋਂ (ਤੋਂ) ਮੈਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹਨ ॥੧॥ ਰਹਾਉ ॥ਪਦ ਅਰਥ ਸੁਖ ਸਹਜਰੀਆ = ਆਤਮਕ ਅਡੋਲਤਾ ਦੇ ਸੁਖ ॥੧॥ ਰਹਾਉ ॥
SikhNet (Spanish)y mira, obtuve la Paz Celestial. (1-Pausa)
ਮਿਥਨ ਮੋਹਰੀਆ ॥
mithan mohareea |
Sant Singh KhalsaFalse is the love
Manmohan SinghFalse is the love of,
Manmohan Singh (Punjabi)ਝੂਠੀ ਹੈ ਮਮਤਾ,
Fareedkot Teekaਪੁਨ: ਜੀਵ ਝੂਠੇ ਪਦਾਰਥੋਂ ਕਾ ਮੋਹ ਕਰ ਰਹਿਆ ਹੈ॥
Prof. Sahib Singhਜੀਵ ਨੂੰ ਝੂਠਾ ਮੋਹ ਚੰਬੜਿਆ ਹੋਇਆ ਹੈ,ਪਦ ਅਰਥ ਮਿਥਨ ਮੋਹਰੀਆ = ਮਿਥਨ ਮੋਹ, ਝੂਠਾ ਮੋਹ।
SikhNet (Spanish)Falso es el amor
ਅਨ ਕਉ ਮੇਰੀਆ ॥
an kau mereea |
Sant Singh KhalsaOf the many emotional attachments,
Manmohan Singhthe various types of worldly attachments
Manmohan Singh (Punjabi)ਕਿਸੇ ਹੋਰ ਨੂੰ ਆਪਣਾ ਸਮਝਣਾ,
Fareedkot Teekaਜੋ ਆਨ ਬਸਤੂ ਹੈ, ਭਾਵ ਸ੍ਵਰੂਪ ਤੇ ਭਿੰਨ ਦੇਹ ਹੈ, ਤਿਨ ਕੋ ਮੇਰੀ ਹੈ, ਐਸੇ ਮਾਨ ਰਹਾ ਹੈ॥
Prof. Sahib Singh(ਪਰਮਾਤਮਾ ਤੋਂ ਬਿਨਾ) ਹੋਰ ਹੋਰ ਪਦਾਰਥਾਂ ਨੂੰ 'ਮੇਰੇ, ਮੇਰੇ' ਰਟਦਾ ਰਹਿੰਦਾ ਹੈ,ਪਦ ਅਰਥ ਅਨ ਕਉ = ਹੋਰਨਾਂ (ਪਦਾਰਥਾਂ) ਨੂੰ।
SikhNet (Spanish)del mundo,
ਵਿਚਿ ਘੂਮਨ ਘਿਰੀਆ ॥੨॥
vich ghooman ghireea |2|
Sant Singh Khalsawhich suck the mortal into the whirlpool of reincarnation. ||2||
Manmohan Singhwhich entangle man in the whirlpool of transmigration.
Manmohan Singh (Punjabi)ਜੋ ਬੰਦੇ ਨੂੰ ਆਵਾਗਾਉਣ ਦੀ ਘੁਮਣਘੇਰੀ ਅੰਦਰ ਪਾ ਦਿੰਦੀ ਹੈ।
Fareedkot Teekaਇਸੀ ਤਰਾਂ ਜੀਵ ਤੀਨ ਗੁਣੋਂ ਕੀ ਘੂਮਨ ਘੇਰ ਮੇਂ ਪੜ ਰਹਾ ਹੈ॥੨॥
Prof. Sahib Singh(ਸਾਰੀ ਉਮਰ) ਮੋਹ ਦੀ ਘੁੰਮਣਘੇਰੀ ਵਿਚ ਫਸਿਆ ਰਹਿੰਦਾ ਹੈ ॥੨॥
SikhNet (Spanish)pues mete al hombre en la tina de las reencarnaciones. (2)
ਸਗਲ ਬਟਰੀਆ ॥
sagal battareea |
Sant Singh KhalsaAll are travellers,
Manmohan SinghAll the mortals are the way-farers,
Manmohan Singh (Punjabi)ਸਾਰੇ ਪ੍ਰਾਣੀ ਮੁਸਾਫਰ ਹਨ,
Fareedkot Teekaਇਸ ਸੇਂ ਯਹ ਕਿ ਸਭੀ ਜੀਵ (ਬਟਰੀਆ) ਬਟਾਊ ਅਰਥਾਤ ਰਾਹੀ ਹੈਂ॥
Prof. Sahib Singhਸਾਰੇ ਜੀਵ (ਇਥੇ) ਰਾਹੀ ਹੀ ਹਨ,ਪਦ ਅਰਥ ਬਟਰੀਆ = (ਵਾਟ = ਰਸਤਾ) ਰਾਹੀ, ਮੁਸਾਫ਼ਿਰ।
SikhNet (Spanish)Todos los hombres son pasajeros,
ਬਿਰਖ ਇਕ ਤਰੀਆ ॥
birakh ik tareea |
Sant Singh Khalsawho have gathered under the world-tree,
Manmohan Singhwho have gathered under the world tree,
Manmohan Singh (Punjabi)ਜੋ ਸੰਸਾਰ ਦੇ ਰੁਖ ਹੇਠਾ ਇੱਕਤ੍ਰ ਹੋਏ ਹਨ,
Fareedkot Teekaਕਰਮਾਨੁਸਾਰ ਗ੍ਰਹਸਤ ਵਾ ਸੰਸਾਰ ਰੂਪ ਬ੍ਰਿਖ੍ਯ ਕੇ ਤਲੇ ਆਇਕਰ ਏਕਤ੍ਰ ਹੂਏ ਹੈਂ॥
Prof. Sahib Singh(ਸੰਸਾਰ-) ਰੁੱਖ ਦੇ ਹੇਠ ਇਕੱਠੇ ਹੋਏ ਹੋਏ ਹਨ,ਪਦ ਅਰਥ ਇਕ-ਤਰੀਆ = ਇਕੱਤਰ ਹੋਏ ਹੋਏ।
SikhNet (Spanish)quienes se han reunido bajo la sombra de un árbol
ਬਹੁ ਬੰਧਹਿ ਪਰੀਆ ॥੩॥
bahu bandheh pareea |3|
Sant Singh Khalsaand are bound by their many bonds. ||3||
Manmohan Singhand are tied down to manifold bounds.
Manmohan Singh (Punjabi)ਅਤੇ ਘਣੇਰੇ ਜੂੜਾ ਨਾਲ ਜਕੜੇ ਹੋਏ ਹਨ।
Fareedkot Teekaਤਿਨ ਮੇਂ ਮੋਹ ਕਰ ਕੇ ਬਹੁਤ ਬੰਧਨ ਪੜ ਗਏ ਹੈਂ॥੩॥
Prof. Sahib Singhਪਰ (ਮਾਇਆ ਦੇ) ਬਹੁਤ ਬੰਧਨਾਂ ਵਿਚ ਫਸੇ ਹੋਏ ਹਨ ॥੩॥ਪਦ ਅਰਥ ਬੰਧਹਿ = ਬੰਧਨਾਂ ਵਿਚ। ਪਰੀਆ = ਪਏ ਹੋਏ ॥੩॥
SikhNet (Spanish)son amarrados con miles de nudos. (3)
ਥਿਰੁ ਸਾਧ ਸਫਰੀਆ ॥
thir saadh safareea |
Sant Singh KhalsaEternal is the Company of the Holy,
Manmohan SinghEternal is the saints congregation,
Manmohan Singh (Punjabi)ਅਡੋਲ ਹੈ ਸਤਿ ਸੰਗਤ,
Fareedkot Teekaਸੰਤੋਂ ਕੀ (ਸਫਰੀਆ) ਸੰਗਤ ਸਥਿਰ ਹੈ॥
Prof. Sahib Singhਸਿਰਫ਼ ਗੁਰੂ ਦੀ ਸੰਗਤ ਹੀ ਸਦਾ-ਥਿਰ ਰਹਿਣ ਵਾਲਾ ਟਿਕਾਣਾ ਹੈ,ਪਦ ਅਰਥ ਸਫਰੀਆ = ਸਫ਼, ਸਭਾ, ਸੰਗਤ।
SikhNet (Spanish)Sólo la Sociedad de los Santos es Eterna,
ਜਹ ਕੀਰਤਨੁ ਹਰੀਆ ॥
jeh keeratan hareea |
Sant Singh Khalsawhere the Kirtan of the Lord's Praises are sung.
Manmohan Singhwherein God's praises are hymned.
Manmohan Singh (Punjabi)ਜਿਸ ਵਿੱਚ ਵਾਹਿਗੁਰੂ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ।
Fareedkot Teekaਜਹਾਂ ਹਰਿ ਕਾ ਕੀਰਤਨ ਹੋਤਾ ਹੈ॥
Prof. Sahib Singhਕਿਉਂਕਿ ਉਥੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ।ਪਦ ਅਰਥ ਜਹ = ਜਿੱਥੇ।
SikhNet (Spanish)es ahí donde se cantan las Bellas Alabanzas del Señor.
ਨਾਨਕ ਸਰਨਰੀਆ ॥੪॥੧॥
naanak saranareea |4|1|
Sant Singh KhalsaNanak seeks this Sanctuary. ||4||1||
Manmohan SinghNanak has, therefore, sought its protection.
Manmohan Singh (Punjabi)ਇਸ ਲਈ ਨਾਨਕ ਨੇ ਉਸ ਦੀ ਪਨਾਹ ਪਕੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਸੀ ਸਾਧ ਸੰਗਤ ਕੀ ਸਰਨ ਲਈ ਹੈ॥੪॥੧॥
Prof. Sahib Singhਹੇ ਨਾਨਕ! (ਮੈਂ ਸਾਧ ਸੰਗਤ ਦੀ) ਸਰਨ ਆਇਆ ਹਾਂ ॥੪॥੧॥* ਨੋਟ: ਸਿਰਲੇਖ ਵਿਚ ਲਫ਼ਜ਼ 'ਚਉਪਦੇ' (ਬਹੁ-ਵਚਨ) ਲਿਖਿਆ ਹੈ, ਪਰ ਹੈ ਇਕੋ ਹੀ ਚਉਪਦਾ।
SikhNet (Spanish)Así Nanak ha buscado el Refugio sólo de su Dios. (4-1)