ੴ

ਸਿੱਖਬਾਣੀ · SikhBani

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨੑਿ ॥

sateea ehi na aakheean jo marriaa lag jalana
Guru Amardas Ji ਗੁਰੂ ਅਮਰਦਾਸ ਜੀ · Raag Soohee · Ang 787 · 3 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਤੀਆ ਏਹਿ. ਨ ਆਖੀਅਨਿ; ਜੋ ਮੜਿਆ ਲਗਿ ਜਲੰਨੑਿ ॥

sateea ehi. na aakheean; jo marriaa lag jalana |

Sant Singh KhalsaDo not call them 'satee', who burn themselves along with their husbands' corpses.
Manmohan SinghThey are not called Satis, who burn themselves with their husbands 'corpses.
Manmohan Singh (Punjabi)ਉਹ ਸਤੀਆਂ ਨਹੀਂ ਕਹੀਆਂ ਜਾਂਦੀਆਂ ਜਿਹੜੀਆਂ ਆਪਣੀਆ ਖਸਮਾਂ ਦੀਆਂ ਲਾਸ਼ਾਂ ਨਾਲ ਸੜ ਮਰਦੀਆਂ ਹਨ।
Fareedkot Teeka(ਮੜਿਆ) ਮੁਰਦਿਓਂ ਕੇ ਸਾਥ ਜੋ ਚਿਤਾਗਨੀ ਮੇਂ ਜਲਤੀ ਹੈਂ ਇਹੁ ਉਤਮ ਸਤੀਆਂ ਨਹੀਂ ਕਹੀਤੀਆਂ, ਭਾਵ ਵਹੁ ਅਧਮ ਸਤੀ ਹੈਂ॥
Prof. Sahib Singhਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ।

ਪਦ ਅਰਥ ਸਤੀ = ਉਹ ਇਸਤ੍ਰੀ ਜੋ ਆਪਣੇ ਪਤੀ ਦੇ ਮਰਨ ਤੇ ਉਸ ਦੇ ਨਾਲ ਹੀ ਚਿਖਾ ਵਿਚ ਸੜ ਮਰਦੀ ਸੀ। ਆਖੀਅਨਿ = ਆਖੀਆਂ ਜਾਂਦੀਆਂ ਹਨ। ਮੜ = ਲੋਥ, ਲਾਸ਼।

SikhNet (Spanish)Sati no es la que se lanza al fuego con el cadáver de su esposo.

ਨਾਨਕ. ਸਤੀਆ ਜਾਣੀਅਨੑਿ; ਜਿ ਬਿਰਹੇ ਚੋਟ ਮਰੰਨੑਿ ॥੧॥

naanak. sateea jaaneeana; ji birahe chott marana |1|

Sant Singh KhalsaO Nanak, they alone are known as 'satee', who die from the shock of separation. ||1||
Manmohan SinghNanak they are known as Satis, who die with the sheer shock of separation.
Manmohan Singh (Punjabi)ਨਾਨਕ, ਸਤੀਆਂ ਉਹ ਜਾਣੀਆਂ ਜਾਂਦੀਆਂ ਹਨ, ਜੋ ਵਿਛੋੜੇ ਦੇ ਸਦਮੇ ਨਾਲ ਹੀ ਮਰ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੋ ਬਿਛੋੜੇ ਕੀ ਚੋਟ ਸੇ ਹੀ ਮਰ ਜਾਨ, ਭਾਵ ਜੋ ਪਤੀ ਕਾ ਮਰਣਾ ਸੁਨਤੇ ਹੀ ਬਿਰਹ ਅਗਨਿ ਮੇਂ ਜਲ ਮਰੈ ਸੋ ਸਤੀਆਂ ਊਤਮ ਜਾਣੀਤੀਆਂ ਹੈਂ॥੧॥
Prof. Sahib Singhਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ॥੧॥

ਪਦ ਅਰਥ ਬਿਰਹਾ = ਵਿਛੋੜਾ। ਏਹਿ = (ਬਹੁ-ਵਚਨ) ਅਜੇਹੀਆਂ ਇਸਤ੍ਰੀਆਂ। ਜਿ = ਜੋ ॥੧॥

SikhNet (Spanish)Dice Nanak, Sati, en Verdad, es la que muere con el simple golpe de la separación. (1)
Answers quote the Granth verbatim with Ang citations. AI commentary is not Gurbani and not a religious ruling.