ੴ

ਸਿੱਖਬਾਣੀ · SikhBani

ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥

mohu koorr kuttanb hai manamukh mugadh rataa
Guru Amardas Ji ਗੁਰੂ ਅਮਰਦਾਸ ਜੀ · Raag Soohee · Ang 787 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਮੋਹੁ ਕੂੜੁ ਕੁਟੰਬੁ ਹੈ; ਮਨਮੁਖੁ ਮੁਗਧੁ ਰਤਾ ॥

mohu koorr kuttanb hai; manamukh mugadh rataa |

Sant Singh KhalsaThe foolish, self-willed manmukh is engrossed in false attachment to family.
Manmohan SinghThe ignorant ego-centric is engrossed in the false love of the family.
Manmohan Singh (Punjabi)ਆਪ-ਹੁਦਰਾ ਮੂਰਖ ਟੱਬਰ-ਕਬੀਲੇ ਦੀ ਝੂਠੀ ਮਮਤਾ ਅੰਦਰ ਖੱਚਤ ਹੋਇਆ ਹੋਇਆ ਹੈ।
Fareedkot Teekaਕੁਟੰਬ ਕਾ ਮੋਹ ਕੂੜਾ ਹੈ ਜਿਸ ਮੇਂ ਮਨਮੁਖ ਮੂਰਖ ਰੰਗਿਆ ਰਹਿਤਾ ਹੈ॥
Prof. Sahib Singh(ਇਸ ਜਗਤ ਵਿਚ) ਮੋਹ ਕੂੜ ਤੇ ਜੰਜਾਲ (ਪ੍ਰਬਲ) ਹੈ, ਮੂਰਖ ਆਪ-ਹੁਦਰਾ ਮਨੁੱਖ ਇਸ ਵਿਚ ਰੱਤਾ ਹੋਇਆ ਹੈ;

ਪਦ ਅਰਥ ਮੁਗਧੁ = ਮੂਰਖ। ਕੁਟੰਬੁ = (ਭਾਵ,) ਘਰ ਦਾ ਜੰਜਾਲ।

SikhNet (Spanish)El amor a la familia es pura ilusión; sólo el ególatra se involucra en ella.

ਹਉਮੈ ਮੇਰਾ ਕਰਿ ਮੁਏ; ਕਿਛੁ ਸਾਥਿ. ਨ ਲਿਤਾ ॥

haumai meraa kar mue; kichh saath. na litaa |

Sant Singh KhalsaPracticing egotism and self-conceit, he dies and departs, taking nothing along with him.
Manmohan SinghHe dies practising egotism and egoism and departs without taking any thing with him.
Manmohan Singh (Punjabi)ਹੰਕਾਰ ਅਤੇ ਅਪਣੱਤ ਕਰਦਾ ਹiੋੲਆ ਉਹ ਮਰ ਜਾਂਦਾ ਹੈ ਅਤੇ ਆਪਣੇ ਨਾਲ ਕੁਝ ਭੀ ਨਹੀਂ ਲੈ ਜਾਂਦਾ।
Fareedkot Teekaਹਊਮੈਂ ਕਰ ਕੇ ਮੇਰਾ ਤੇਰਾ ਹੀ ਕਰਤੇ ਮਰ ਗਏ, ਕਛੁ ਭੀ ਪਦਾਰਥ ਅੰਤ ਕੋ ਸਾਥ ਨਹੀਂ ਲੀਆ॥
Prof. Sahib Singhਮੈਂ, ਮੇਰੀ ਵਿਚ (ਭਾਵ, "ਮੈਂ ਵੱਡਾ ਹਾਂ", "ਇਹ ਧਨ ਪਦਾਰਥ ਮੇਰਾ ਹੈ" ਇਹ ਆਖ ਆਖ ਕੇ) ਮਨਮੁਖ ਬੰਦੇ (ਏਥੇ ਖ਼ੁਆਰ ਹੁੰਦੇ ਹਨ, (ਤੇ ਮਰਨ ਵੇਲੇ ਏਥੋਂ) ਕੁਝ ਨਾਲ ਨਹੀਂ ਲੈ ਤੁਰਦੇ।
SikhNet (Spanish)Y pensando, todo es mío, es destruido por su ego y al final nada se lleva.

ਸਿਰ ਉਪਰਿ ਜਮਕਾਲੁ. ਨ ਸੁਝਈ; ਦੂਜੈ ਭਰਮਿਤਾ ॥

sir upar jamakaal. na sujhee; doojai bharamitaa |

Sant Singh KhalsaHe does not understand that the Messenger of Death is hovering over his head; he is deluded by duality.
Manmohan SinghMisled by the love of another, he sees not the angel of death over his head.
Manmohan Singh (Punjabi)ਹੋਰਸ ਦੇ ਪਿਆਰ ਦਾ ਗੁੰਮਰਾਹ ਕੀਤਾ ਹੋਇਆ ਉਹ ਆਪਣੇ ਸਿਰ ਉਪਰਲੇ ਮੌਤ ਦੇ ਦੂਤ ਨੂੰ ਨਹੀਂ ਦੇਖਦਾ।
Fareedkot Teekaਇਹ ਜੀਵ ਦੂਜੇ ਭਾਉ ਨੇ ਐਸਾ ਭਰਮਾਇਆ ਹੈ ਕਿ ਸਿਰ ਪਰ ਤੋ ਜਮ ਕਾਲ ਖੜਾ ਹੈ ਅਰ ਇਸ ਕੋ ਨਹੀਂ ਸੂਝਤਾ॥
Prof. Sahib Singhਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ,

ਪਦ ਅਰਥ ਜਮਕਾਲਿ = ਜਮਕਾਲ ਨੇ।

SikhNet (Spanish)No conoce la muerte y es desviado por el amor falso del otro.

ਫਿਰਿ ਵੇਲਾ ਹਥਿ. ਨ ਆਵਈ; ਜਮਕਾਲਿ ਵਸਿ ਕਿਤਾ ॥

fir velaa hath. na aavee; jamakaal vas kitaa |

Sant Singh KhalsaThis opportunity will not come into his hands again; the Messenger of Death will seize him.
Manmohan SinghWhen death's myrmidon seizes him, then the opportunity is lost.
Manmohan Singh (Punjabi)ਜਦ ਮੌਤ ਦੇ ਫ਼ਰਿਸ਼ਤੇ ਨੇ ਉਸ ਨੂੰ ਪਕੜ ਲਿਆ ਤਦ ਉਸ ਨੂੰ ਇਹ ਮੌਕਾ ਹੱਥ ਨਹੀਂ ਲੱਗਣਾ।
Fareedkot Teekaਜਮਕਾਲ ਕਰਤਾ ਨੇ ਜਬ ਜੀਵ ਕੋ ਅਪਣੇ ਵਸ ਕੀਆ ਫੇਰ ਇਸ ਕੋ ਏਹੁ (ਵੇਲਾ) ਮਾਨੁਖ ਜਨਮ ਕਾ ਸਮਾਂ ਹਾਥ ਨਹੀਂ ਆਵੇਗਾ॥
Prof. Sahib Singhਤੇ ਜਦੋਂ ਮੌਤ ਨੇ ਆ ਨੱਪਿਆ ਤਦੋਂ ਇਹ ਗੁਆਚਾ ਸਮਾ ਮੁੜ ਮਿਲਦਾ ਨਹੀਂ।
SikhNet (Spanish)Cuando la muerte lo apergolla, no le queda oportunidad para escapar.

ਜੇਹਾ ਧੁਰਿ ਲਿਖਿ ਪਾਇਓਨੁ; ਸੇ ਕਰਮ ਕਮਿਤਾ ॥੫॥

jehaa dhur likh paaeon; se karam kamitaa |5|

Sant Singh KhalsaHe acts according to his pre-ordained destiny. ||5||
Manmohan SinghAs is the pre-ordained writ, so are the deeds, he does.
Manmohan Singh (Punjabi)ਜਿਹੋ ਜਿਹੀ ਮੁੱਢਲੀ ਲਿਖੀ ਹੋਈ ਲਿਖਤਾਕਾਰ ਹੈ, ਉਹੋ ਜਿਹੀ ਹੀ ਉਹ ਅਮਲ ਕਮਾਉਂਦਾ ਹੈ।
Fareedkot Teekaਜੈਸਾ ਧੁਰ ਸੇ ਲਿਖਿ ਪਾਇਆ ਹੈ (ਸੇ) ਓਹੁ, ਭਾਵ ਤਿਸ ਅਨੁਸਾਰ ਕਰਮ ਕਮਾਏ ਹੈਂ, ਕਰਮਾਨੁਸਾਰ ਹੀ ਭਵਾਈਤਾ ਹੈ॥੫॥☬ਕਿਸੀ ਕੀ ਇਸਤ੍ਰੀ ਸਤੀ ਹੂਈ ਥੀ। ਕਿਸੀ ਨੇ ਸ੍ਰੀ ਗੁਰੂ ਅਮਰਦਾਸ ਜੀ ਪਾਸ ਤਿਸ ਕੀ ਉਸਤਤੀ ਕਰੀ। ਤਿਸ ਪ੍ਰਥਾਇ ਸ੍ਰੀ ਮੁਖਵਾਕ ਹੂਆ:
Prof. Sahib Singh(ਪਰ ਮਨਮੁਖ ਭੀ ਕੀਹ ਕਰਨ?) ਪ੍ਰਭੂ ਨੇ (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਲੇਖ ਧੁਰੋਂ ਮੱਥੇ ਤੇ ਲਿਖ ਦਿੱਤੇ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ ॥੫॥

ਪਦ ਅਰਥ ਪਾਇਓਨੁ = ਪਾਇਆ ਉਸ (ਪ੍ਰਭੂ) ਨੇ। ਕਮਿਤਾ = ਕਰਦਾ ਹੈ ॥੫॥

SikhNet (Spanish)Él realizó sus actos así como estaba inscrito en su destino. (5)
Answers quote the Granth verbatim with Ang citations. AI commentary is not Gurbani and not a religious ruling.