ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸਰਬ ਸੁਖਾ ਕਾ ਦਾਤਾ ਸਤਿਗੁਰੁ; ਤਾ ਕੀ ਸਰਨੀ ਪਾਈਐ ॥
sarab sukhaa kaa daataa satigur; taa kee saranee paaeeai |
Sant Singh KhalsaThe True Guru is the Giver of all peace and comfort - seek His Sanctuary.
Manmohan SinghThe True Guru is the giver of all the comforts: Seek, thou, his protection, O man.
Manmohan Singh (Punjabi)ਸੱਚੇ ਗੁਰੂ ਜੀ ਸਾਰਿਆ ਆਰਾਮਾਂ ਦੇ ਦੇਣ ਵਾਲੇ ਹਨ। ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ!
Fareedkot Teekaਹੇ ਮਹਾਰਾਜ! ਸਰਬ ਸੁਖੋਂ ਕਾ ਦਾਤਾ ਜੋ ਸਤਿਗੁਰੂ ਹੈ, ਤਿਨ ਕੀ ਸਰਣ ਮੇਂ ਹਮ ਕੋ ਪ੍ਰਾਪਤਿ ਕਰੀਏ॥
Prof. Sahib Singhਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ।ਪਦ ਅਰਥ ਦਾਤਾ = ਦੇਣ ਵਾਲਾ। ਤਾ ਕੀ = ਉਸ (ਗੁਰੂ) ਦੀ।
SikhNet (Spanish)Busquemos el Santuario del Guru; Él nos otorga todas las Bondades.
ਦਰਸਨੁ ਭੇਟਤ ਹੋਤ ਅਨੰਦਾ; ਦੂਖੁ ਗਇਆ ਹਰਿ ਗਾਈਐ ॥੧॥
darasan bhettat hot anandaa; dookh geaa har gaaeeai |1|
Sant Singh KhalsaBeholding the Blessed Vision of His Darshan, bliss ensues, pain is dispelled, and one sings the Lord's Praises. ||1||
Manmohan SinghSeeing his sight, bliss ensues, pain is dispelled, and the man hymns God's praise.
Manmohan Singh (Punjabi)ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ, ਪੀੜ ਦੂਰ ਹੋ ਜਾਂਦੀ ਹੈ ਤੇ ਬੰਦਾ ਹਰੀ ਦਾ ਜੱਸ ਗਾਉਂਦਾ ਹੈ।
Fareedkot Teekaਜਿਸ ਤੇਰੇ ਦਰਸ਼ਨ ਪਾਵਨੇ ਸੇ ਮਨ ਕੋ ਅਨੰਦ ਹੋਤਾ ਹੈ। ਜਬ ਦੁਖ ਦੂਰ ਹੂਆ, ਹੇ ਹਰੀ! ਤਬ ਭੀ ਤੇਰੇ ਹੀ ਜਸ ਕੋ ਗਾਇਨ ਕਰੀਏਗਾ॥੧॥
Prof. Sahib Singhਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥ਪਦ ਅਰਥ ਭੇਟਤ = ਮਿਲਦਿਆਂ। ਗਾਈਐ = ਗਾਣਾ ਚਾਹੀਦਾ ਹੈ ॥੧॥
SikhNet (Spanish)Teniendo Su Visión, uno está en Éxtasis; el dolor desaparece, cantando la Alabanza del Señor. (1)
ਹਰਿ ਰਸੁ ਪੀਵਹੁ. ਭਾਈ ॥
har ras peevahu. bhaaee |
Sant Singh KhalsaDrink in the sublime essence of the Lord, O Siblings of Destiny.
Manmohan SinghO brother, quaff thou the God's elixir.
Manmohan Singh (Punjabi)ਹੇ ਵੀਰ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਹੇ ਭਾਈ! ਹਰੀ ਨਾਮ ਰਸ ਕਾ ਪੀਵਣਾ ਕਰੋ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ,ਪਦ ਅਰਥ ਭਾਈ = ਹੇ ਭਾਈ!
SikhNet (Spanish)Oh hermanos, beban de la Esencia del Señor
ਨਾਮੁ ਜਪਹੁ. ਨਾਮੋ ਆਰਾਧਹੁ; ਗੁਰ ਪੂਰੇ ਕੀ ਸਰਨਾਈ ॥ ਰਹਾਉ ॥
naam japahu. naamo aaraadhahu; gur poore kee saranaaee | rahaau |
Sant Singh KhalsaChant the Naam, the Name of the Lord; worship the Naam in adoration, and enter the Sanctuary of the Perfect Guru. ||Pause||
Manmohan SinghUtter thou the Name, remember the name and enter thou the Perfect Guru's sanctuary. Pause.
Manmohan Singh (Punjabi)ਤੂੰ ਨਾਮ ਨੂੰ ਉਚਾਰ, ਨਾਮ ਦਾ ਸਿਮਰਨ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ। ਠਹਿਰਾਉ।
Fareedkot Teekaਪੁਨ: ਨਾਮ ਕੋ ਜਪੋ ਅਰ ਨਾਮ ਕਾ ਹੀ ਅਰਾਧਨ ਕਰੋ ਅਰ ਪੂਰੇ ਗੁਰੋਂ ਕੀ ਸਰਣ ਪਕੜੋ॥ ਰਹਾਉ ॥☬ਅਰ ਐਸੇ ਬੇਨਤੀ ਕਰੋ:
Prof. Sahib Singhਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ ਰਹਾਉ॥ਪਦ ਅਰਥ ਨਾਮੋ = ਨਾਮ ਹੀ ॥ਰਹਾਉ॥
SikhNet (Spanish)y mediten en Su Nombre buscando el Refugio del Guru. (Pausa)
ਤਿਸਹਿ ਪਰਾਪਤਿ. ਜਿਸੁ ਧੁਰਿ ਲਿਖਿਆ; ਸੋਈ ਪੂਰਨੁ ਭਾਈ ॥
tiseh paraapat. jis dhur likhiaa; soee pooran bhaaee |
Sant Singh KhalsaOnly one who has such pre-ordained destiny receives it; he alone becomes perfect, O Siblings of Destiny.
Manmohan SinghHe alone receives the name, who is so pre-destined, He alone becomes perfect, O brother.
Manmohan Singh (Punjabi)ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸੀ ਲਿਖਤਕਾਰ ਹੈ। ਕੇਵਲ ਓਹੀ ਮੁਕੰਮਲ ਹੁੰਦਾ ਹੈ, ਹੇ ਭਰਾ!
Fareedkot Teekaਨਾਮ ਵਾ ਦਰਸਨ ਤਿਸ ਪੁਰਸ ਕੋ ਪ੍ਰਾਪਤਿ ਹੋਤਾ ਹੈ, ਜਿਸ ਕੇ ਮਸਤਕ ਮੇਂ (ਧੁਰਿ) ਆਦਿ ਸੇ ਉਤਮ ਕਰਮ ਕਾ ਲੇਖਾ ਲਿਖਾ ਹੈ ਅਰ ਵਹੀ ਪੂਰਨ (ਭਾਈ) ਪ੍ਰੇਮੀ ਹੈ॥
Prof. Sahib Singhਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ।ਪਦ ਅਰਥ ਤਿਸਹਿ = ਤਿਸੁ ਹੀ, ਉਸੇ ਨੂੰ ਹੀ {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹਿ' ਦੇ ਕਾਰਣ ਉਡ ਗਿਆ ਹੈ}। ਧੁਰਿ = ਪ੍ਰਭੂ ਦੀ ਦਰਗਾਹ ਤੋਂ।
SikhNet (Spanish)Nanak reza, bendíceme
ਨਾਨਕ ਕੀ ਬੇਨੰਤੀ. ਪ੍ਰਭ ਜੀ; ਨਾਮਿ ਰਹਾ ਲਿਵ ਲਾਈ ॥੨॥੨੫॥੮੯॥
naanak kee benantee. prabh jee; naam rahaa liv laaee |2|25|89|
Sant Singh KhalsaNanak's prayer, O Dear God, is to remain lovingly absorbed in the Naam. ||2||25||89||
Manmohan SinghO sire Lord, Nanak's prayer is that he may remain absorbed in the love of Thy Name.
Manmohan Singh (Punjabi)ਹੇ ਮਹਾਰਾਜ ਮਾਲਕ! ਨਾਨਕ ਦੀ ਅਰਦਾਸ ਹੈ, ਕਿ ਉਹ ਤੇਰੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਜੀ! ਤਾਂ ਤੇ ਮੇਰੀ ਯਹੀ ਬੇਨਤੀ ਹੈ ਕਿ ਤੇਰੇ ਨਾਮ ਮੇਂ ਬ੍ਰਿਤੀ ਲਗਾਇ ਰਾਖੂੰ॥੨॥੨੫॥੮੯॥
Prof. Sahib Singhਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ ॥੨॥੨੫॥੮੯॥ਪਦ ਅਰਥ ਪ੍ਰਭ = ਹੇ ਪ੍ਰਭੂ! ਨਾਮਿ = ਨਾਮ ਵਿਚ। ਰਹਾ = ਰਹਾਂ। ਲਿਵ = ਲਗਨ ॥੨॥੨੫॥੮੯॥
SikhNet (Spanish)para que me entone en Tu Nombre. (2‑25‑89)