ੴ

ਸਿੱਖਬਾਣੀ · SikhBani

Ang 630

Sri Guru Granth Sahib · Raag Sorath · 6 shabads, 45 lines
Translations
Shabad Guru Arjan Dev Ji Raag Sorath continued from Ang 629

ਸਭ ਜੀਅ ਤੇਰੇ. ਦਇਆਲਾ ॥

sabh jeea tere. deaalaa |

Sant Singh KhalsaAll beings are Yours, O Merciful Lord.
Manmohan SinghAll the beings art Thine, O Merciful Master.
Manmohan Singh (Punjabi)ਸਾਰੇ ਜੀਵ ਤੈਂਡੇ ਹੀ ਹਨ, ਹੇ ਮਿਹਰਬਾਨ ਮਾਲਕ!
Fareedkot Teekaਹੇ ਦ੍ਯਾਲ! ਸਭੀ ਜੀਵ ਤੇਰੇ ਹੈਂ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ,

ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਦਇਆਲਾ = ਹੇ ਦਇਆ ਦੇ ਘਰ!

SikhNet (Spanish)Oh Señor Compasivo, todo tipo de vida Te pertenece;

ਅਪਨੇ ਭਗਤ. ਕਰਹਿ ਪ੍ਰਤਿਪਾਲਾ ॥

apane bhagat. kareh pratipaalaa |

Sant Singh KhalsaYou cherish Your devotees.
Manmohan SinghThou cherisheth Thine saints, O Lord.
Manmohan Singh (Punjabi)ਤੂੰ ਆਪਣੇ ਸੰਤਾਂ ਦੀ ਪਾਲਣਾ-ਪੋਸਣਾ ਕਰਦਾ ਹੈ।
Fareedkot Teekaਪਰੰਤੂ ਅਪਨੇ ਭਗਤੋਂ ਕੀ ਤੂੰ ਵਸੇਸ ਕਰ ਪ੍ਰਤਿਪਾਲਾ ਕਰਤਾ ਹੈਂ॥
Prof. Sahib Singhਤੂੰ ਆਪਣੇ ਭਗਤਾਂ ਦੀ ਰਖਵਾਲੀ ਆਪ ਹੀ ਕਰਦਾ ਹੈਂ।

ਪਦ ਅਰਥ ਕਰਹਿ = ਤੂੰ ਕਰਦਾ ਹੈਂ।

SikhNet (Spanish)elevas a Tus Devotos, Maravillosa es Tu Gloria.

ਅਚਰਜੁ; ਤੇਰੀ ਵਡਿਆਈ ॥

acharaj; teree vaddiaaee |

Sant Singh KhalsaYour glorious greatness is wonderful and marvellous.
Manmohan SinghMarvellous is Thy grandeur.
Manmohan Singh (Punjabi)ਅਦਭੁੱਤ ਹੈ ਤੇਰੀ ਮਹਿਮਾ।
Fareedkot Teekaਤੇਰੀ ਵਡਾਈ ਭੀ ਅਸਚਰਜ ਹੈ॥
Prof. Sahib Singhਹੇ ਪ੍ਰਭੂ! ਤੂੰ ਅਸਚਰਜ-ਸਰੂਪ ਹੈਂ। ਤੇਰੀ ਬਖ਼ਸ਼ਸ਼ ਭੀ ਹੈਰਾਨ ਕਰ ਦੇਣ ਵਾਲੀ ਹੈ।

ਪਦ ਅਰਥ ਅਚਰਜੁ = ਹੈਰਾਨ ਕਰ ਦੇਣ ਵਾਲਾ। ਵਡਿਆਈ = ਬਖ਼ਸ਼ਸ਼।

SikhNet (Spanish)Nanak medita por siempre en el Naam,

ਨਿਤ ਨਾਨਕ. ਨਾਮੁ ਧਿਆਈ ॥੨॥੨੩॥੮੭॥

nit naanak. naam dhiaaee |2|23|87|

Sant Singh KhalsaNanak ever meditates on the Naam, the Name of the Lord. ||2||23||87||
Manmohan SinghNanak remembers ever the Lord's Name.
Manmohan Singh (Punjabi)ਨਾਨਕ ਸਦਾ ਹੀ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਇਸ ਵਾਸਤੇ ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਨਿਤਾਪ੍ਰਤ ਤੇਰੇ ਨਾਮ ਕੋ ਧ੍ਯਾਵਤਾ ਹੂੰ॥੨॥੨੩॥੮੭॥
Prof. Sahib Singhਹੇ ਨਾਨਕ! (ਆਖ-ਜਿਸ ਮਨੁੱਖ ਉਤੇ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਹ) ਸਦਾ ਉਸ ਦਾ ਨਾਮ ਸਿਮਰਦਾ ਰਹਿੰਦਾ ਹੈ ॥੨॥੨੩॥੮੭॥

ਪਦ ਅਰਥ ਧਿਆਈ = ਧਿਆਉਂਦਾ ਹੈ ॥੨॥੨੩॥੮੭॥

SikhNet (Spanish)el Nombre del Señor. (2‑23‑87)

Open this shabad (11 lines, Angs 629-630) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਨਾਲਿ ਨਰਾਇਣੁ ਮੇਰੈ ॥

naal naraaein merai |

Sant Singh KhalsaThe Lord is always with me.
Manmohan SinghThe Pervading God is with me.
Manmohan Singh (Punjabi)ਵਿਆਪਕ ਵਾਹਿਗੁਰੂ ਮੇਰੇ ਅੰਗ ਸੰਗ ਹੈ।
Fareedkot Teekaਜਬ ਨਾਰਾਇਣ ਜੀ ਹਮਾਰੇ ਸਾਥ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਸ ਰਿਹਾ) ਹੈ।

ਪਦ ਅਰਥ ਨਰਾਇਣੁ = {नार = अयन} ਪਰਮਾਤਮਾ।

SikhNet (Spanish)Mi Señor y Maestro está siempre conmigo

ਜਮਦੂਤੁ; ਨ ਆਵੈ ਨੇਰੈ ॥

jamadoot; na aavai nerai |

Sant Singh KhalsaThe Messenger of Death does not approach me.
Manmohan SinghSo the death's courier draws, not near me.
Manmohan Singh (Punjabi)ਸੋ ਮੌਤ ਦਾ ਫਰੇਸ਼ਤਾ ਮੇਰੇ ਲਾਗੇ ਨਹੀਂ ਲੱਗਦਾ।
Fareedkot Teekaਤਬ ਜਮ ਕਾ ਦੂਤ ਹਮਾਰੇ ਨਿਕਟ ਆਇ ਨਹੀਂ ਸਕਤਾ॥
Prof. Sahib Singh(ਉਸ ਦੀ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹੀਂ ਢੁੱਕਦਾ (ਮੈਨੂੰ ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਿਹਾ)।
SikhNet (Spanish)y los mensajeros de la muerte ya no me persiguen.

ਕੰਠਿ ਲਾਇ ਪ੍ਰਭ ਰਾਖੈ ॥

kantth laae prabh raakhai |

Sant Singh KhalsaGod holds me close in His embrace, and protects me.
Manmohan SinghHugging me to His bosom, the Lord preserves me.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ ਸੁਆਮੀ ਮੇਰੀ ਰੱਖਿਆ ਕਰਦਾ ਹੈ।
Fareedkot Teekaਪ੍ਰਭੂ ਜੀ ਨੇ ਹਮ ਕੰਠ ਸੇ ਲਗਾਏ ਕਰ ਰਖੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ,

ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ।

SikhNet (Spanish)El Señor me lleva hasta Su Pecho,

ਸਤਿਗੁਰ ਕੀ ਸਚੁ ਸਾਖੈ ॥੧॥

satigur kee sach saakhai |1|

Sant Singh KhalsaTrue are the Teachings of the True Guru. ||1||
Manmohan SinghTrue is the True Guru's instruction.
Manmohan Singh (Punjabi)ਸੱਚੀ ਹੈ ਸਿੱਖਿਆ ਸੱਚੇ ਗੁਰਾਂ ਦੀ।
Fareedkot Teekaਸਤਿਗੁਰੋਂ ਕੀ ਸਚੀ ਸਿੱਖ੍ਯਾ ਲੈਣੇ ਕਰ॥੧॥
Prof. Sahib Singhਜਿਸ ਨੂੰ ਗੁਰੂ ਦੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ॥੧॥

ਪਦ ਅਰਥ ਸਾਖੈ = ਸਾਖੀ, ਸਿੱਖਿਆ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ ॥੧॥

SikhNet (Spanish)pues amo la Palabra del Perfecto Guru. (1)

ਗੁਰਿ ਪੂਰੈ. ਪੂਰੀ ਕੀਤੀ ॥

gur poorai. pooree keetee |

Sant Singh KhalsaThe Perfect Guru has done it perfectly.
Manmohan SinghThe Perfect Guru has done the perfect thing.
Manmohan Singh (Punjabi)ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ।
Fareedkot Teekaਪੂਰੇ ਗੁਰੋਂ ਨੇ ਹਮਾਰੀ ਭਗਤੀ ਪੂਰੀ ਕੀਤੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ,

ਪਦ ਅਰਥ ਗੁਰਿ = ਗੁਰੂ ਨੇ। ਪੂਰੀ = ਸਫਲਤਾ।

SikhNet (Spanish)El Perfecto Guru me ha vuelto pleno; todos mis adversarios han desaparecido,

ਦੁਸਮਨ ਮਾਰਿ ਵਿਡਾਰੇ ਸਗਲੇ; ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥

dusaman maar viddaare sagale; daas kau sumat deetee |1| rahaau |

Sant Singh KhalsaHe has beaten and driven off my enemies, and given me, His slave, the sublime understanding of the neutral mind. ||1||Pause||
Manmohan SinghHe has beaten and warded off all mine enemies and has given me, his slave, the sublime understanding. Pause.
Manmohan Singh (Punjabi)ਉਸ ਨੇ ਮੇਰੇ ਸਾਰੇ ਵੈਰੀ ਕੁੱਟ ਕੇ ਪਰੇ ਹਟਾ ਦਿੱਤੇ ਹਨ ਅਤੇ ਮੈਨੂੰ ਆਪਣੇ ਗੋਲੇ ਨੂੰ, ਸ੍ਰੇਸ਼ਟ ਸਮਝ ਦਿੱਤੀ ਹੈ। ਠਹਿਰਾਉ।
Fareedkot Teekaਹਮਾਰੇ ਸਭੀ ਦੁਸ਼ਮਣ ਮਾਰ ਕਰ ਬਿਡਾਰ ਦੀਏ ਹੈਂ ਅਰ ਮੁਝ ਦਾਸ ਕੋ ਸ੍ਰੇਸ੍ਟ ਮਤ ਦਈ ਹੈ॥੧॥ ਰਹਾਉ ॥
Prof. Sahib Singhਪ੍ਰਭੂ ਨੇ (ਕਾਮਾਦਿਕ ਉਸ ਦੇ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ ॥੧॥ ਰਹਾਉ ॥

ਪਦ ਅਰਥ ਦੁਸਮਨ = (ਕਾਮਾਦਿਕ) ਵੈਰੀ। ਮਾਰਿ = ਮਾਰ ਕੇ। ਵਿਡਾਰੇ = ਨਾਸ ਕਰ ਦਿੱਤੇ। ਕਉ = ਨੂੰ ॥੧॥ ਰਹਾਉ ॥

SikhNet (Spanish)y a mí me ha instruido en Su Sabiduría. (1‑Pausa)

ਪ੍ਰਭਿ. ਸਗਲੇ ਥਾਨ ਵਸਾਏ ॥

prabh. sagale thaan vasaae |

Sant Singh KhalsaGod has blessed all places with prosperity.
Manmohan SinghThe Lord has caused all the places to prosper.
Manmohan Singh (Punjabi)ਸਾਹਿਬ ਨੇ ਸਾਰੀਆਂ ਥਾਵਾਂ ਅਬਾਦ ਕਰ ਦਿੱਤੀਆਂ ਹਨ।
Fareedkot Teekaਪ੍ਰਭੂ ਨੇ ਹਮਾਰੇ ਸਭੀ ਅਸਥਾਨ ਬਸਾਇ ਦੀਏ ਹੈਂ॥
Prof. Sahib Singh(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ-ਸਫਲਤਾ ਬਖ਼ਸ਼ੀ) ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ-ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ,

ਪਦ ਅਰਥ ਪ੍ਰਭਿ = ਪ੍ਰਭੂ ਨੇ। ਸਗਲੇ ਥਾਨ = ਸਾਰੇ ਥਾਂ, ਸਾਰੇ ਗਿਆਨ-ਇੰਦ੍ਰੇ। ਵਸਾਏ = ਆਤਮਕ ਗੁਣਾਂ ਨਾਲ ਵਸਾ ਦਿੱਤੇ।

SikhNet (Spanish)El Señor ha bendecido todos los lugares

ਸੁਖਿ ਸਾਂਦਿ ਫਿਰਿ ਆਏ ॥

sukh saand fir aae |

Sant Singh KhalsaI have returned again safe and sound.
Manmohan SinghSafe and sound, I have returned home, again.
Manmohan Singh (Punjabi)ਰਾਜ਼ੀ ਬਾਜ਼ੀ, ਮੈਂ ਮੁੜ ਕੇ ਘਰ ਆ ਗਿਆ ਹਾਂ।
Fareedkot Teekaਸੁਖ ਅਰ ਸਾਂਤੀ ਸਹਿਤ ਘਰ ਮੇਂ ਆਇ ਗਏ ਹੈਂ॥
Prof. Sahib Singhਉਹ ਮਨੁੱਖ (ਕਾਮਾਦਿਕ ਵਲੋਂ) ਪਰਤ ਕੇ ਆਤਮਕ ਆਨੰਦ ਵਿਚ ਆ ਟਿਕੇ।

ਪਦ ਅਰਥ ਸੁਖਿ ਸਾਂਦਿ = ਆਤਮਕ ਆਨੰਦ ਵਿਚ, ਸ਼ਾਂਤ ਅਵਸਥਾ ਵਿਚ। ਆਏ = ਆ ਟਿਕੇ।

SikhNet (Spanish)y he regresado a salvo a mi Hogar.

ਨਾਨਕ. ਪ੍ਰਭ ਸਰਣਾਏ ॥

naanak. prabh saranaae |

Sant Singh KhalsaNanak has entered God's Sanctuary.
Manmohan SinghNanak has entered the Lord's sanctuary,
Manmohan Singh (Punjabi)ਨਾਨਕ ਨੇ ਸੁਆਮੀ ਦੀ ਸ਼ਰਣ ਲਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਕੀ ਹਮ ਸਰਣ ਆਏ ਹੈਂ॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਪਿਆ ਰਹੁ,
SikhNet (Spanish)Nanak busca el Refugio de su Señor, el Dios,

ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥

jin sagale rog mittaae |2|24|88|

Sant Singh KhalsaIt has eradicated all disease. ||2||24||88||
Manmohan Singhwhich has rid him of all the diseases.
Manmohan Singh (Punjabi)ਜਿਸ ਨੇ ਉਸ ਦੀਆਂ ਸਾਰੀਆਂ ਜ਼ਹਿਮਤਾਂ (ਕਸ਼ਟ) ਦੂਰ ਕਰ ਦਿੱਤੀਆਂ ਹਨ।
Fareedkot Teekaਜਿਸ ਨੇ ਹਮਾਰੇ ਸਭੀ ਰੋਗ ਮਿਟਾਇ ਦੀਏ ਹੈਂ॥੨॥੨੪॥੮੮॥☬ਉਪਦੇਸ਼:
Prof. Sahib Singhਜਿਸ ਨੇ (ਸ਼ਰਨ ਪਿਆਂ ਦੇ) ਸਾਰੇ ਰੋਗ ਦੂਰ ਕਰ ਦਿੱਤੇ ॥੨॥੨੪॥੮੮॥

ਪਦ ਅਰਥ ਜਿਨਿ = ਜਿਸ ਪ੍ਰਭੂ ਨੇ ॥੨॥੨੪॥੮੮॥

SikhNet (Spanish)Quien lo ha liberado de todas sus aflicciones. (2‑24‑88)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਰਬ ਸੁਖਾ ਕਾ ਦਾਤਾ ਸਤਿਗੁਰੁ; ਤਾ ਕੀ ਸਰਨੀ ਪਾਈਐ ॥

sarab sukhaa kaa daataa satigur; taa kee saranee paaeeai |

Sant Singh KhalsaThe True Guru is the Giver of all peace and comfort - seek His Sanctuary.
Manmohan SinghThe True Guru is the giver of all the comforts: Seek, thou, his protection, O man.
Manmohan Singh (Punjabi)ਸੱਚੇ ਗੁਰੂ ਜੀ ਸਾਰਿਆ ਆਰਾਮਾਂ ਦੇ ਦੇਣ ਵਾਲੇ ਹਨ। ਤੂੰ ਉਨ੍ਹਾਂ ਦੀ ਪਨਾਹ ਲੈ, ਹੇ ਬੰਦੇ!
Fareedkot Teekaਹੇ ਮਹਾਰਾਜ! ਸਰਬ ਸੁਖੋਂ ਕਾ ਦਾਤਾ ਜੋ ਸਤਿਗੁਰੂ ਹੈ, ਤਿਨ ਕੀ ਸਰਣ ਮੇਂ ਹਮ ਕੋ ਪ੍ਰਾਪਤਿ ਕਰੀਏ॥
Prof. Sahib Singhਹੇ ਭਾਈ! ਗੁਰੂ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਉਸ (ਗੁਰੂ) ਦੀ ਸ਼ਰਨ ਪੈਣਾ ਚਾਹੀਦਾ ਹੈ।

ਪਦ ਅਰਥ ਦਾਤਾ = ਦੇਣ ਵਾਲਾ। ਤਾ ਕੀ = ਉਸ (ਗੁਰੂ) ਦੀ।

SikhNet (Spanish)Busquemos el Santuario del Guru; Él nos otorga todas las Bondades.

ਦਰਸਨੁ ਭੇਟਤ ਹੋਤ ਅਨੰਦਾ; ਦੂਖੁ ਗਇਆ ਹਰਿ ਗਾਈਐ ॥੧॥

darasan bhettat hot anandaa; dookh geaa har gaaeeai |1|

Sant Singh KhalsaBeholding the Blessed Vision of His Darshan, bliss ensues, pain is dispelled, and one sings the Lord's Praises. ||1||
Manmohan SinghSeeing his sight, bliss ensues, pain is dispelled, and the man hymns God's praise.
Manmohan Singh (Punjabi)ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ, ਪੀੜ ਦੂਰ ਹੋ ਜਾਂਦੀ ਹੈ ਤੇ ਬੰਦਾ ਹਰੀ ਦਾ ਜੱਸ ਗਾਉਂਦਾ ਹੈ।
Fareedkot Teekaਜਿਸ ਤੇਰੇ ਦਰਸ਼ਨ ਪਾਵਨੇ ਸੇ ਮਨ ਕੋ ਅਨੰਦ ਹੋਤਾ ਹੈ। ਜਬ ਦੁਖ ਦੂਰ ਹੂਆ, ਹੇ ਹਰੀ! ਤਬ ਭੀ ਤੇਰੇ ਹੀ ਜਸ ਕੋ ਗਾਇਨ ਕਰੀਏਗਾ॥੧॥
Prof. Sahib Singhਗੁਰੂ ਦਾ ਦਰਸ਼ਨ ਕੀਤਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਹਰੇਕ ਦੁੱਖ ਦੂਰ ਹੋ ਜਾਂਦਾ ਹੈ, (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥

ਪਦ ਅਰਥ ਭੇਟਤ = ਮਿਲਦਿਆਂ। ਗਾਈਐ = ਗਾਣਾ ਚਾਹੀਦਾ ਹੈ ॥੧॥

SikhNet (Spanish)Teniendo Su Visión, uno está en Éxtasis; el dolor desaparece, cantando la Alabanza del Señor. (1)

ਹਰਿ ਰਸੁ ਪੀਵਹੁ. ਭਾਈ ॥

har ras peevahu. bhaaee |

Sant Singh KhalsaDrink in the sublime essence of the Lord, O Siblings of Destiny.
Manmohan SinghO brother, quaff thou the God's elixir.
Manmohan Singh (Punjabi)ਹੇ ਵੀਰ! ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ।
Fareedkot Teekaਹੇ ਭਾਈ! ਹਰੀ ਨਾਮ ਰਸ ਕਾ ਪੀਵਣਾ ਕਰੋ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ,

ਪਦ ਅਰਥ ਭਾਈ = ਹੇ ਭਾਈ!

SikhNet (Spanish)Oh hermanos, beban de la Esencia del Señor

ਨਾਮੁ ਜਪਹੁ. ਨਾਮੋ ਆਰਾਧਹੁ; ਗੁਰ ਪੂਰੇ ਕੀ ਸਰਨਾਈ ॥ ਰਹਾਉ ॥

naam japahu. naamo aaraadhahu; gur poore kee saranaaee | rahaau |

Sant Singh KhalsaChant the Naam, the Name of the Lord; worship the Naam in adoration, and enter the Sanctuary of the Perfect Guru. ||Pause||
Manmohan SinghUtter thou the Name, remember the name and enter thou the Perfect Guru's sanctuary. Pause.
Manmohan Singh (Punjabi)ਤੂੰ ਨਾਮ ਨੂੰ ਉਚਾਰ, ਨਾਮ ਦਾ ਸਿਮਰਨ ਕਰ ਅਤੇ ਤੂੰ ਪੂਰਨ ਗੁਰਾਂ ਦੀ ਹੀ ਪਨਾਹ ਲੈਂ। ਠਹਿਰਾਉ।
Fareedkot Teekaਪੁਨ: ਨਾਮ ਕੋ ਜਪੋ ਅਰ ਨਾਮ ਕਾ ਹੀ ਅਰਾਧਨ ਕਰੋ ਅਰ ਪੂਰੇ ਗੁਰੋਂ ਕੀ ਸਰਣ ਪਕੜੋ॥ ਰਹਾਉ ॥☬ਅਰ ਐਸੇ ਬੇਨਤੀ ਕਰੋ:
Prof. Sahib Singhਹਰ ਵੇਲੇ ਨਾਮ ਹੀ ਸਿਮਰਿਆ ਕਰੋ, ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦੇ ਰਿਹਾ ਕਰੋ ਰਹਾਉ॥

ਪਦ ਅਰਥ ਨਾਮੋ = ਨਾਮ ਹੀ ॥ਰਹਾਉ॥

SikhNet (Spanish)y mediten en Su Nombre buscando el Refugio del Guru. (Pausa)

ਤਿਸਹਿ ਪਰਾਪਤਿ. ਜਿਸੁ ਧੁਰਿ ਲਿਖਿਆ; ਸੋਈ ਪੂਰਨੁ ਭਾਈ ॥

tiseh paraapat. jis dhur likhiaa; soee pooran bhaaee |

Sant Singh KhalsaOnly one who has such pre-ordained destiny receives it; he alone becomes perfect, O Siblings of Destiny.
Manmohan SinghHe alone receives the name, who is so pre-destined, He alone becomes perfect, O brother.
Manmohan Singh (Punjabi)ਕੇਵਲ ਓਹੀ ਨਾਮ ਨੂੰ ਪਾਉਂਦਾ ਹੈ, ਜਿਸ ਦੇ ਭਾਗਾਂ ਵਿੱਚ ਮੁੱਢ ਤੋਂ ਐਸੀ ਲਿਖਤਕਾਰ ਹੈ। ਕੇਵਲ ਓਹੀ ਮੁਕੰਮਲ ਹੁੰਦਾ ਹੈ, ਹੇ ਭਰਾ!
Fareedkot Teekaਨਾਮ ਵਾ ਦਰਸਨ ਤਿਸ ਪੁਰਸ ਕੋ ਪ੍ਰਾਪਤਿ ਹੋਤਾ ਹੈ, ਜਿਸ ਕੇ ਮਸਤਕ ਮੇਂ (ਧੁਰਿ) ਆਦਿ ਸੇ ਉਤਮ ਕਰਮ ਕਾ ਲੇਖਾ ਲਿਖਾ ਹੈ ਅਰ ਵਹੀ ਪੂਰਨ (ਭਾਈ) ਪ੍ਰੇਮੀ ਹੈ॥
Prof. Sahib Singhਪਰ, ਹੇ ਭਾਈ! (ਇਹ ਨਾਮ ਦੀ ਦਾਤਿ ਗੁਰੂ ਦੇ ਦਰ ਤੋਂ) ਉਸ ਮਨੁੱਖ ਨੂੰ ਹੀ ਮਿਲਦੀ ਹੈ ਜਿਸ ਦੀ ਕਿਸਮਤਿ ਵਿਚ ਪਰਮਾਤਮਾ ਦੀ ਹਜ਼ੂਰੀ ਤੋਂ ਇਸ ਦੀ ਪ੍ਰਾਪਤੀ ਲਿਖੀ ਹੁੰਦੀ ਹੈ। ਉਹ ਮਨੁੱਖ ਸਾਰੇ ਗੁਣਾਂ ਵਾਲਾ ਹੋ ਜਾਂਦਾ ਹੈ।

ਪਦ ਅਰਥ ਤਿਸਹਿ = ਤਿਸੁ ਹੀ, ਉਸੇ ਨੂੰ ਹੀ {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹਿ' ਦੇ ਕਾਰਣ ਉਡ ਗਿਆ ਹੈ}। ਧੁਰਿ = ਪ੍ਰਭੂ ਦੀ ਦਰਗਾਹ ਤੋਂ।

SikhNet (Spanish)Nanak reza, bendíceme

ਨਾਨਕ ਕੀ ਬੇਨੰਤੀ. ਪ੍ਰਭ ਜੀ; ਨਾਮਿ ਰਹਾ ਲਿਵ ਲਾਈ ॥੨॥੨੫॥੮੯॥

naanak kee benantee. prabh jee; naam rahaa liv laaee |2|25|89|

Sant Singh KhalsaNanak's prayer, O Dear God, is to remain lovingly absorbed in the Naam. ||2||25||89||
Manmohan SinghO sire Lord, Nanak's prayer is that he may remain absorbed in the love of Thy Name.
Manmohan Singh (Punjabi)ਹੇ ਮਹਾਰਾਜ ਮਾਲਕ! ਨਾਨਕ ਦੀ ਅਰਦਾਸ ਹੈ, ਕਿ ਉਹ ਤੇਰੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਜੀ! ਤਾਂ ਤੇ ਮੇਰੀ ਯਹੀ ਬੇਨਤੀ ਹੈ ਕਿ ਤੇਰੇ ਨਾਮ ਮੇਂ ਬ੍ਰਿਤੀ ਲਗਾਇ ਰਾਖੂੰ॥੨॥੨੫॥੮੯॥
Prof. Sahib Singhਹੇ ਪ੍ਰਭੂ ਜੀ! (ਤੇਰੇ ਦਾਸ) ਨਾਨਕ ਦੀ (ਭੀ ਤੇਰੇ ਦਰ ਤੇ ਇਹ) ਬੇਨਤੀ ਹੈ-ਮੈਂ ਤੇਰੇ ਨਾਮ ਵਿਚ ਸੁਰਤਿ ਜੋੜੀ ਰੱਖਾਂ ॥੨॥੨੫॥੮੯॥

ਪਦ ਅਰਥ ਪ੍ਰਭ = ਹੇ ਪ੍ਰਭੂ! ਨਾਮਿ = ਨਾਮ ਵਿਚ। ਰਹਾ = ਰਹਾਂ। ਲਿਵ = ਲਗਨ ॥੨॥੨੫॥੮੯॥

SikhNet (Spanish)para que me entone en Tu Nombre. (2‑25‑89)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਕਰਨ ਕਰਾਵਨ ਹਰਿ ਅੰਤਰਜਾਮੀ; ਜਨ ਅਪੁਨੇ ਕੀ ਰਾਖੈ ॥

karan karaavan har antarajaamee; jan apune kee raakhai |

Sant Singh KhalsaThe Lord is the Cause of Causes, the Inner-knower, the Searcher of hearts; He preserves the honor of His servant.
Manmohan SinghGod, the knower of hearts is the cause. He saves the honour of His slave.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ, ਹੇਤੂਆਂ ਦਾ ਹੇਤੂ ਹੈ। ਉਹ ਆਪਣੇ ਗੋਲੇ ਦੀ ਲੱਜਿਆ ਰੱਖਦਾ ਹੈ।
Fareedkot Teekaਹੇ ਕਰਨ ਕਰਾਵਨ ਹਾਰੇ ਅੰਤਰਜਾਮੀ ਹਰੀ! ਤੂੰ ਅਪਨੇ ਦਾਸ ਕੀ ਪ੍ਰਤੱਗ੍ਯਾ ਕੋ ਰਾਖਤਾ ਹੈਂ॥
Prof. Sahib Singhਹੇ ਭਾਈ! ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੇ ਸੇਵਕ ਦੀ (ਸਦਾ ਲਾਜ) ਰੱਖਦਾ ਹੈ।

ਪਦ ਅਰਥ ਕਰਨ ਕਰਾਵਨ = ਸਭ ਕੁਝ ਕਰ ਸਕਣ ਵਾਲਾ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।

SikhNet (Spanish)Nuestro Señor, el Conocedor Íntimo, es la Causa de causas; Él salva el Honor de Su Devoto.

ਜੈ ਜੈ ਕਾਰੁ ਹੋਤੁ ਜਗ ਭੀਤਰਿ; ਸਬਦੁ ਗੁਰੂ ਰਸੁ ਚਾਖੈ ॥੧॥

jai jai kaar hot jag bheetar; sabad guroo ras chaakhai |1|

Sant Singh KhalsaHe is hailed and congratulated throughout the world, and he tastes the sublime essence of the Word of the Guru's Shabad. ||1||
Manmohan SinghThen is he hailed in the world and tastes he, the Nectar of the Guru's Hymns.
Manmohan Singh (Punjabi)ਤਦ ਸੰਸਾਰ ਅੰਦਰ ਉਸ ਦੀ ਵਾਹ! ਵਾਹ! ਹੁੰਦੀ ਹੈ ਅਤੇ ਉਹ ਗੁਰਾਂ ਦੀ ਬਾਣੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਜਗਤ ਕੇ ਬੀਚ ਤਿਸ ਪੁਰਸ ਕਾ ਜੈ ਜੈ ਕਾਰ ਹੋਤਾ ਹੈ, ਜੋ ਗੁਰ (ਸਬਦੁ) ਉਪਦੇਸ਼ ਕਰ ਤੇਰੇ ਨਾਮ ਰਸ ਕੋ ਚਾਖਤਾ ਹੈ॥੧॥
Prof. Sahib Singhਜੇਹੜਾ ਸੇਵਕ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਦਾ) ਸੁਆਦ ਚੱਖਦਾ ਹੈ ਉਸ ਦੀ ਸੋਭਾ (ਸਾਰੇ) ਸੰਸਾਰ ਵਿਚ ਹੁੰਦੀ ਹੈ ॥੧॥

ਪਦ ਅਰਥ ਜੈ ਜੈ ਕਾਰੁ = ਸੋਭਾ। ਭੀਤਰਿ = {अभ्यंतर} ਅੰਦਰ, ਵਿਚ ॥੧॥

SikhNet (Spanish)ntonces el mundo entero canta su Victoria, y él prueba el Sabor de la Palabra del Shabd del Guru. (1)

ਪ੍ਰਭ ਜੀ; ਤੇਰੀ ਓਟ ਗੁਸਾਈ ॥

prabh jee; teree ott gusaaee |

Sant Singh KhalsaDear God, Lord of the world, You are my only support.
Manmohan SinghO reverend Master, the Lord of the world, thou art my only support.
Manmohan Singh (Punjabi)ਹੇ ਸ੍ਰਿਸ਼ਟੀ ਦੇ ਸੁਆਮੀ! ਮਾਣਨੀਯ ਮਾਲਕ! ਕੇਵਲ ਤੂੰ ਹੀ ਮੇਰਾ ਆਸਰਾ ਹੈ।
Fareedkot Teekaਹੇ ਪ੍ਰਭੂ ਜੀ ਗੁਸਾਈਂ! ਮੈਂ ਤੁਮਾਰੀ ਸਰਣ ਹੂੰ॥
Prof. Sahib Singhਹੇ (ਮੇਰੇ) ਪ੍ਰਭੂ ਜੀ! ਹੇ ਧਰਤੀ ਦੇ ਖਸਮ! (ਮੈਨੂੰ) ਤੇਰਾ (ਹੀ) ਆਸਰਾ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ! ਓਟ ਆਸਰਾ। ਗੁਸਾਈ = ਹੇ ਧਰਤੀ ਦੇ ਖਸਮ!

SikhNet (Spanish)Oh Maestro, sólo busco Tu Refugio; eres el Señor Todopoderoso y nos bendices con Tu Protección,

ਤੂ ਸਮਰਥੁ. ਸਰਨਿ ਕਾ ਦਾਤਾ; ਆਠ ਪਹਰ ਤੁਮੑ ਧਿਆਈ ॥ ਰਹਾਉ ॥

too samarath. saran kaa daataa; aatth pehar tuma dhiaaee | rahaau |

Sant Singh KhalsaYou are all-powerful, the Giver of Sanctuary; twenty-four hours a day, I meditate on You. ||Pause||
Manmohan SinghThou, O Omnipotent Lord, art the Giver of protection. Throughout the eight watches of the day, I meditate on Thee. Pause.
Manmohan Singh (Punjabi)ਤੂੰ ਹੇ ਸਰਬ-ਸ਼ਕਤੀਵਾਨ ਸੁਆਮੀ! ਪਨਾਹ ਦੇਣ ਵਾਲਾ ਹੈ। ਦਿਨ ਦੇ ਅੱਠੇ ਪਹਿਰ ਹੀ, ਮੈਂ ਤੈਂਡਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਤੂੰ ਸਮਰਥ ਔਰ ਸਰਣ ਕਾ ਦੇਣੇਹਾਰਾ ਹੈਂ, ਤਾਂ ਤੇ ਮੈਂ ਆਠੋਂ ਪਹਰ ਤੁਮਾਰੇ ਕੋ ਧ੍ਯਾਵਤਾ ਹੂੰ॥ ਰਹਾਉ ॥
Prof. Sahib Singhਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ (ਸਭ ਜੀਵਾਂ ਨੂੰ) ਸਹਾਰਾ ਦੇਣ ਵਾਲਾ ਹੈਂ, (ਮੇਰੇ ਉਤੇ ਮੇਹਰ ਕਰ) ਮੈਂ ਅੱਠੇ ਪਹਿਰ ਤੈਨੂੰ ਯਾਦ ਕਰਦਾ ਰਹਾਂ ਰਹਾਉ॥

ਪਦ ਅਰਥ ਸਰਨਿ = {शरन्य} ਆਸਰਾ। ਧਿਆਈ = ਧਿਆਈਂ, ਮੈਂ ਧਿਆਵਾਂ ॥ਰਹਾਉ॥

SikhNet (Spanish)y así Te contemplo para siempre. Quien medita en Ti no le teme a nadie. (Pausa)

ਜੋ ਜਨੁ. ਭਜਨੁ ਕਰੇ ਪ੍ਰਭ ਤੇਰਾ; ਤਿਸੈ. ਅੰਦੇਸਾ ਨਾਹੀ ॥

jo jan. bhajan kare prabh teraa; tisai. andesaa naahee |

Sant Singh KhalsaThat humble being, who vibrates upon You, O God, is not afflicted by anxiety.
Manmohan SinghThe man, who embraces Thine meditation, O Lord him, no anxiety befalls.
Manmohan Singh (Punjabi)ਜਿਹੜਾ ਪੁਰਸ਼ ਤੈਂਡਾ ਸਿਮਰਨ ਕਰਦਾ ਹੈ, ਹੇ ਸੁਆਮੀ! ਉਸ ਨੂੰ ਕੋਈ ਫਿਕਰ ਨਹੀਂ ਵਿਆਪਦਾ।
Fareedkot Teekaਹੇ ਪ੍ਰਭੂ ਜੀ! ਜੋ ਪੁਰਸ ਤੇਰਾ ਭਜਨ ਕਰਤਾ ਹੈ, ਤਿਸ ਕੋ ਕੁਛ ਸੰਸਾ ਨਹੀਂ ਰਹਤਾ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਭਗਤੀ ਕਰਦਾ ਹੈ, ਉਸ ਨੂੰ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ।

ਪਦ ਅਰਥ ਪ੍ਰਭ = ਹੇ ਪ੍ਰਭੂ! ਅੰਦੇਸਾ = ਚਿੰਤਾ-ਫ਼ਿਕਰ।

SikhNet (Spanish)Aferrándose a los Pies del Guru, los miedos del Devoto son desvanecidos,

ਸਤਿਗੁਰ ਚਰਨ ਲਗੇ. ਭਉ ਮਿਟਿਆ; ਹਰਿ ਗੁਨ ਗਾਏ ਮਨ ਮਾਹੀ ॥੨॥

satigur charan lage. bhau mittiaa; har gun gaae man maahee |2|

Sant Singh KhalsaAttached to the Feet of the True Guru, his fear is dispelled, and within his mind, he sings the Glorious Praises of the Lord. ||2||
Manmohan SinghBeing attached to Guru's feet, his fear is dispelled, and within him mind, he sings the Lord's praise.
Manmohan Singh (Punjabi)ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਸ ਦਾ ਡਰ ਦੂਰ ਹੋ ਜਾਂਦਾ ਹੈ ਤੇ ਆਪਣੇ ਚਿੱਤ ਵਿੱਚ ਉਹ ਸੁਆਮੀ ਦਾ ਜੱਸ ਗਾਉਂਦਾ ਹੈ।
Fareedkot Teekaਹੇ ਹਰੀ! ਜੋ ਸਤਿਗੁਰੋਂ ਕੇ ਚਰਣੀ ਲਾਗੇ ਹੈਂ ਤਿਨ ਕਾ ਜਨਮਾਦਿ ਭ੍ਯ ਦੂਰ ਹੂਆ ਹੈ। ਬਾਣੀ ਕਰ ਤੇਰੇ ਗੁਣ ਗਾਏ ਹੈਂ, ਪੁਨਃ ਤੇਰੇ ਸ੍ਵਰੂਪ ਕਾ ਮਨ ਮੇਂ ਚਿੰਤਨ ਕੀਆ ਹੈ॥੨॥
Prof. Sahib Singh(ਜਿਸ ਦੇ ਮੱਥੇ ਨੂੰ) ਗੁਰੂ ਦੇ ਚਰਨ ਛੁੰਹਦੇ ਹਨ, ਉਸ ਦਾ ਹਰੇਕ ਡਰ ਮਿਟ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਪਰਮਤਾਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥

ਪਦ ਅਰਥ ਮਾਹੀ = ਵਿਚ ॥੨॥

SikhNet (Spanish)él canta las Alabanzas del Señor en su mente. (2)

ਸੂਖ ਸਹਜ ਆਨੰਦ ਘਨੇਰੇ; ਸਤਿਗੁਰ ਦੀਆ ਦਿਲਾਸਾ ॥

sookh sehaj aanand ghanere; satigur deea dilaasaa |

Sant Singh KhalsaHe abides in celestial peace and utter ecstasy; the True Guru has comforted him.
Manmohan SinghHe abides in spiritual bliss and many a joy; the True Guru has extended him solace.
Manmohan Singh (Punjabi)ਉਹ ਆਤਮਕ ਅਨੰਦ ਤੇ ਬਹੁਤੀਆਂ ਖੁਸ਼ੀਆਂ ਅੰਦਰ ਵੱਸਦਾ ਹੈ। ਉਸ ਨੂੰ ਸੱਚੇ ਗੁਰਾਂ ਨੇ ਧੀਰਜ ਤਸੱਲੀ ਦਿੱਤੀ ਹੈ।
Fareedkot Teekaਜਿਸ ਕੋ ਸਤਿਗੁਰ ਨੇ (ਦਿਲਾਸਾ) ਧੀਰਜ ਦੀਆ ਹੈ, ਤਿਸ ਕੋ ਸ੍ਵਭਾਵਕ ਸੁਖ ਅਰ ਘਨੇ ਹੀ ਬਿਵਹਾਰਕ ਅਨੰਦ ਪ੍ਰਾਪਤਿ ਹੂਏ ਹੈਂ॥
Prof. Sahib Singhਹੇ ਸਤਿਗੁਰੂ! ਜਿਸ ਮਨੁੱਖ ਨੂੰ ਤੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਹੌਸਲਾ ਦਿੱਤਾ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ।

ਪਦ ਅਰਥ ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਦਿਲਾਸਾ = ਹੌਸਲਾ।

SikhNet (Spanish)Está siempre en Éxtasis y Feliz, pues el Verdadero Guru lo conforta.

ਜਿਣਿ ਘਰਿ ਆਏ ਸੋਭਾ ਸੇਤੀ; ਪੂਰਨ ਹੋਈ ਆਸਾ ॥੩॥

jin ghar aae sobhaa setee; pooran hoee aasaa |3|

Sant Singh KhalsaHe has returned home victorious, with honor, and his hopes have been fulfilled. ||3||
Manmohan SinghHaving attained victory, he returns home with honour and his desire is fulfilled.
Manmohan Singh (Punjabi)ਫਤਿਹ ਹਾਸਲ ਕਰ ਕੇ, ਉਹ ਇੱਜ਼ਤ ਨਾਲ ਆਪਣੇ ਘਰ ਨੂੰ ਮੁੜਦਾ ਹੈ ਅਤੇ ਉਸ ਦੀ ਕਾਮਨਾ ਪੂਰੀ ਹੋ ਜਾਂਦੀ ਹੈ।
Fareedkot Teekaਵਹੁ ਅਮੋਲਕ ਜਨਮ ਕੋ ਜੀਤ ਕਰ ਸੋਭਾ ਸਹਿਤ ਸ੍ਵਰੂਪ ਘਰ ਮੇਂ ਇਸਥਿਤ ਭਏ ਹੈਂ ਔਰ ਸਰਬ ਆਸਾ ਤਿਨ ਕੀ ਪੂਰਨ ਹੂਈ ਹੈ॥੩॥
Prof. Sahib Singhਉਹ ਮਨੁੱਖ (ਜੀਵਨ-ਖੇਡ) ਜਿੱਤ ਕੇ (ਜਗਤ ਵਿਚੋਂ) ਸੋਭਾ ਖੱਟ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ ॥੩॥

ਪਦ ਅਰਥ ਜਿਣਿ = ਜਿੱਤ ਕੇ {ਲਫ਼ਜ਼ 'ਜਿਣਿ ਅਤੇ 'ਜਿਨਿ' ਦਾ ਫ਼ਰਕ ਚੇਤੇ ਰੱਖੋ}। ਸੇਤੀ = ਨਾਲ ॥੩॥

SikhNet (Spanish)Él regresa victorioso y pleno a su Hogar. (3)

ਪੂਰਾ ਗੁਰੁ. ਪੂਰੀ ਮਤਿ ਜਾ ਕੀ; ਪੂਰਨ ਪ੍ਰਭ ਕੇ ਕਾਮਾ ॥

pooraa gur. pooree mat jaa kee; pooran prabh ke kaamaa |

Sant Singh KhalsaPerfect are the Teachings of the Perfect Guru; Perfect are the actions of God.
Manmohan SinghPerfect is the Guru, whose instruction is also perfect and perfect are the Lord's deeds.
Manmohan Singh (Punjabi)ਪੂਰਨ ਹੈ ਗੁਰੂ, ਜਿਸ ਦਾ ਉਪਦੇਸ਼ ਭੀ ਪੂਰਨ ਹੈ। ਐਨ-ਮੁਕੰਮਲ ਹਨ ਸੁਆਮੀ ਦੇ ਕਰਤਬ।
Fareedkot Teekaਤਿਸ ਕੀ ਮਤਿ ਪੂਰੀ ਹੈ, ਸੋ ਗੁਰੂ ਪੂਰਾ ਹੈ, ਤਿਸ ਸਮਰਥ ਗੁਰੂ ਕੇ ਕਾਰਜ ਭੀ ਸਭ ਪੂਰੇ ਹੈਂ॥
Prof. Sahib Singhਜੇਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ, ਜਿਸ ਗੁਰੂ ਦੀ ਸਿੱਖਿਆ ਵਿਚ ਉਕਾਈ ਨਹੀਂ, ਜੇਹੜਾ ਗੁਰੂ ਪੂਰਨ ਪ੍ਰਭੂ (ਦਾ ਨਾਮ ਸਿਮਰਨ ਦੇ) ਆਹਰਾਂ ਵਿਚ ਲਾਂਦਾ ਹੈ,

ਪਦ ਅਰਥ ਮਤਿ = ਅਕਲ, ਸਿੱਖਿਆ। ਪੂਰੀ = ਉਕਾਈ-ਹੀਣ। ਜਾ ਕੀ = ਜਿਸ (ਗੁਰੂ) ਦੀ।

SikhNet (Spanish)Perfecto es el Guru, perfecta Su Visión y Sus Acciones.

ਗੁਰ ਚਰਨੀ ਲਾਗਿ. ਤਰਿਓ ਭਵ ਸਾਗਰੁ; ਜਪਿ ਨਾਨਕ. ਹਰਿ ਹਰਿ ਨਾਮਾ ॥੪॥੨੬॥੯੦॥

gur charanee laag. tario bhav saagar; jap naanak. har har naamaa |4|26|90|

Sant Singh KhalsaGrasping hold of the Guru's feet, Nanak has crossed over the terrifying world-ocean, chanting the Name of the Lord, Har, Har. ||4||26||90||
Manmohan SinghRepairing to the Guru's feet, Nanak has recited the Lord Master's Name and has crossed the terrible world ocean.
Manmohan Singh (Punjabi)ਗੁਰਾਂ ਦੇ ਪੈਰੀ ਪੈ ਕੇ, ਨਾਨਕ ਨੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕੀਤਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਐਸੇ ਗੁਰੋਂ ਕੇ ਚਰਣੀ ਲਾਗ ਕਰ ਸ੍ਰੀ ਗੁਰ ਜੀ ਕਹਤੇ ਹੈਂ: ਹੇ ਹਰੀ! ਸੰਸਾਰ ਸਮੁੰਦ੍ਰ ਸੇ ਤਰੇ ਹੈਂ, ਹਰ ਪ੍ਰਕਾਰ ਤੇਰੇ ਨਾਮੋਂ ਕੋ ਜਪਤੇ ਹੈਂ॥੪॥੨੬॥੯੦॥
Prof. Sahib Singhਹੇ ਨਾਨਕ! (ਆਖ-) ਉਸ ਗੁਰੂ ਦੀ ਚਰਨੀਂ ਲੱਗ ਕੇ, ਤੇ, ਪਰਮਾਤਮਾ ਦਾ ਨਾਮ ਸਦਾ ਜਪ ਕੇ (ਮੈਂ) ਸੰਸਾਰ-ਸਮੁੰਦਰ ਤੋਂ (ਸਹੀ ਸਲਾਮਤਿ) ਪਾਰ ਲੰਘ ਰਿਹਾ ਹਾਂ ॥੪॥੨੬॥੯੦॥

ਪਦ ਅਰਥ ਲਾਗਿ = ਲੱਗ ਕੇ। ਭਵ ਸਾਗਰੁ = ਸੰਸਾਰ-ਸਮੁੰਦਰ। ਜਪਿ = ਜਪ ਕੇ ॥੪॥੨੬॥੯੦॥

SikhNet (Spanish)Postrándose a los Pies del Guru y contemplando el Naam, el Nombre del Señor, Nanak es llevado a través. (4‑26‑90)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਭਇਓ ਕਿਰਪਾਲੁ. ਦੀਨ ਦੁਖ ਭੰਜਨੁ; ਆਪੇ ਸਭ ਬਿਧਿ ਥਾਟੀ ॥

bheo kirapaal. deen dukh bhanjan; aape sabh bidh thaattee |

Sant Singh KhalsaBecoming merciful, the Destroyer of the pains of the poor has Himself devised all devices.
Manmohan SinghGod, the Destroyer of the sufferings of the meek, has become merciful and He has Himself devised all the devices.
Manmohan Singh (Punjabi)ਮਸਕੀਨਾਂ ਦੇ ਦੁੱਖੜੇ ਦੂਰ ਕਰਨਹਾਰ ਵਾਹਿਗੁਰੂ ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਆਪ ਹੀ ਸਾਰੀਆਂ ਕਾਢਾਂ ਕੱਢ ਲਈਆਂ ਹਨ।
Fareedkot Teekaਦੀਨੋਂ ਕੇ ਦੁਖੋਂ ਕੌ ਭੰਜਨ ਕਰਨੇਹਾਰਾ ਵਾਹਗੁਰੂ ਹਮਾਰੇ ਪਰ ਕਿਰਪਾਲ ਭਯਾ ਹੈ, ਅਰ ਤਿਸ ਨੇ ਆਪ ਹੀ ਸਭ ਬਿਧਿ (ਥਾਟੀ) ਬਨਾਈ ਹੈ॥
Prof. Sahib Singhਹੇ ਭਾਈ! ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕ ਉੱਤੇ ਸਦਾ) ਦਇਆਵਾਨ ਹੁੰਦਾ ਆਇਆ ਹੈ; ਉਸ ਨੇ ਆਪ ਹੀ (ਆਪਣੇ ਸੇਵਕ ਦੀ ਰੱਖਿਆ ਕਰਨ ਦੀ) ਸਾਰੀ ਵਿਓਂਤ ਬਣਾਈ ਹੁੰਦੀ ਹੈ।

ਪਦ ਅਰਥ ਕਿਰਪਾਲੁ = ਦਇਆਵਾਨ। ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ। ਆਪੇ = ਆਪ ਹੀ। ਸਭ ਬਿਧਿ = ਸਾਰੀ ਵਿਓਂਤ। ਬਾਤੀ = ਬਣਾਈ।

SikhNet (Spanish)El Señor, el Disipador de la tristeza, es Compasivo.

ਖਿਨ ਮਹਿ ਰਾਖਿ ਲੀਓ. ਜਨੁ ਅਪੁਨਾ; ਗੁਰ ਪੂਰੈ ਬੇੜੀ ਕਾਟੀ ॥੧॥

khin meh raakh leeo. jan apunaa; gur poorai berree kaattee |1|

Sant Singh KhalsaIn an instant, He has saved His humble servant; the Perfect Guru has cut away his bonds. ||1||
Manmohan SinghIn a trice, the Lord has saved His servant and the Perfect Guru has cut off his fetters.
Manmohan Singh (Punjabi)ਇਕ ਮੁਹਤ ਵਿੱਚ ਸਾਈਂ ਨੇ ਆਪਣੇ ਸੇਵਕ ਨੂੰ ਬਚਾ ਲਿਆ ਹੈ ਤੇ ਪੂਰਨ ਗੁਰੂ ਨੇ ਉਸ ਦੀਆਂ ਜੰਜੀਰਾਂ ਵੱਢ ਸੁੱਟੀਆਂ ਹਨ।
Fareedkot Teekaਪੂਰੇ ਗੁਰੋਂ ਨੇ ਵਾਸਨਾ ਰੂਪ ਬੇੜੀ ਕਾਟ ਦਈ ਹੈ ਅਰ ਵਾਹਿਗੁਰੂ ਨੇ ਖਿਨ ਵਿਖੇ ਆਪਨਾ ਦਾਸ ਜਾਣ ਕਰ ਮੈਨੂੰ ਰਾਖ ਲੀਆ ਹੈ॥੧॥
Prof. Sahib Singhਉਸ ਨੇ ਇਕ ਪਲਕ ਵਿਚ ਆਪਣੇ ਸੇਵਕ ਨੂੰ (ਸਦਾ) ਬਚਾ ਲਿਆ, (ਉਸੇ ਦੀ ਮੇਹਰ ਨਾਲ) ਪੂਰੇ ਗੁਰੂ ਨੇ (ਸੇਵਕ ਦੀ ਦੁੱਖਾਂ ਕਲੇਸ਼ਾਂ ਦੀ) ਬੇੜੀ ਕੱਟ ਦਿੱਤੀ ॥੧॥

ਪਦ ਅਰਥ ਰਾਖਿ ਲੀਓ = ਬਚਾ ਲਿਆ। ਜਨੁ = ਦਾਸ। ਗੁਰ ਪੂਰੇ = ਪੂਰੇ ਗੁਰੂ ਨੇ। ਬੇੜੀ = ਪੈਰਾਂ ਦੀ ਜ਼ੰਜੀਰ ॥੧॥

SikhNet (Spanish)Por Sí Mismo estableció Su Orden y a Sus Devotos los salva espontáneamente. (1)

ਮੇਰੇ ਮਨ; ਗੁਰ ਗੋਵਿੰਦੁ ਸਦ ਧਿਆਈਐ ॥

mere man; gur govind sad dhiaaeeai |

Sant Singh KhalsaO my mind, meditate forever on the Guru, the Lord of the Universe.
Manmohan SinghO my soul, ever remember thou, thy Guru God.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਆਪਣੇ ਗੁਰੂ ਪ੍ਰਮੇਸ਼ਰ ਨੂੰ ਯਾਦ ਕਰ।
Fareedkot Teekaਹੇ ਮੇਰੇ ਮਨ! ਗੁਰੋਂ ਦ੍ਵਾਰੇ ਸਦੀਵ ਗੋਬਿੰਦ ਜੀ ਕਾ ਧਿਆਵਣਾ ਕਰੀਏ॥
Prof. Sahib Singhਹੇ ਮੇਰੇ ਮਨ! ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਹੈ, ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।

ਪਦ ਅਰਥ ਗੋਵਿੰਦੁ = ਧਰਤੀ ਦਾ ਮਾਲਕ-ਹਰੀ। ਸਦ = ਸਦਾ।

SikhNet (Spanish)Él, el Guru Perfecto, rompe todas nuestras amarras.

ਸਗਲ ਕਲੇਸ ਮਿਟਹਿ ਇਸੁ ਤਨ ਤੇ; ਮਨ ਚਿੰਦਿਆ ਫਲੁ ਪਾਈਐ ॥ ਰਹਾਉ ॥

sagal kales mitteh is tan te; man chindiaa fal paaeeai | rahaau |

Sant Singh KhalsaAll illness shall depart from this body, and you shall obtain the fruits of your mind's desires. ||Pause||
Manmohan SinghAll the ills shall depart from this body of thine shalt obtain the fruits thy heart desires. Pause.
Manmohan Singh (Punjabi)ਸਾਰੇ ਦੁੱਖੜੇ ਤੇਰੀ ਇਸ ਦੇਹ ਤੋਂ ਦੂਰ ਹੋ ਜਾਣਗੇ ਅਤੇ ਤੂੰ ਆਪਣੇ ਚਿੱਤ-ਚਾਹੁੰਦੇ ਫਲ ਪ੍ਰਾਪਤ ਕਰ ਲਵੇਂਗਾ। ਠਹਿਰਾਉ।
Fareedkot Teekaਸਭੀ ਕਲੇਸ ਇਸ ਸੂਖਮ ਸਰੀਰ ਸੇ ਮਿਟ ਜਾਵੇਂਗੇ ਅਰ ਮਨ ਬਾਂਛਤ ਫਲੋਂ ਕੋ ਪਾਈਏਗਾ॥ ਰਹਾਉ ॥
Prof. Sahib Singh(ਇਸ ਉੱਦਮ ਨਾਲ) ਇਸ ਸਰੀਰ ਵਿਚੋਂ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ, ਤੇ, ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ ਰਹਾਉ॥

ਪਦ ਅਰਥ ਕਲੇਸ = ਦੁੱਖ ਝਗੜੇ। ਮਿਟਹਿ = ਮਿਟ ਜਾਂਦੇ ਹਨ। ਤੇ = ਤੋਂ। ਮਨ ਚਿੰਦਿਆ = ਮਨ-ਇੱਛਤ। ਚਿੰਦਿਆ = ਚਿਤਵਿਆ ਹੋਇਆ ॥ਰਹਾਉ॥

SikhNet (Spanish)Oh mi mente, habita siempre en tu Dios Guru para que te liberes de todas tus penas y obtengas el fruto de los deseos de tu corazón. (Pausa)

ਜੀਅ ਜੰਤ ਜਾ ਕੇ ਸਭਿ ਕੀਨੇ; ਪ੍ਰਭੁ ਊਚਾ ਅਗਮ ਅਪਾਰਾ ॥

jeea jant jaa ke sabh keene; prabh aoochaa agam apaaraa |

Sant Singh KhalsaGod created all beings and creatures; He is lofty, inaccessible and infinite.
Manmohan SinghLofty, Inaccessible and Infinite is the Lord, who has created all the living begins.
Manmohan Singh (Punjabi)ਬੁਲੰਦ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਉਹ ਸਾਹਿਬ ਜਿਸ ਨੇ ਸਾਰੇ ਪ੍ਰਾਣਧਾਰੀ ਰਚੇ ਹਨ।
Fareedkot Teekaਜਿਸ ਪ੍ਰਭੂ ਕੇ ਸਭੀ ਛੋਟੇ ਬਡੇ ਜੀਵ ਕੀਏ ਹੂਏ ਹੈਂ, ਸੋ ਸਭ ਤੇ ਊਚਾ ਹੈ ਔਰ ਅਗਮ ਪੁਨਃ (ਅਪਾਰਾ) ਤਿਸ ਕੇ ਪਾਰ ਉਰਾਰ ਕਾ ਅੰਤ ਨਹੀਂ ਹੈ॥
Prof. Sahib Singhਸਾਰੇ ਜੀਅ ਜੰਤ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਪ੍ਰਭੂ ਸਭ ਤੋਂ ਉੱਚਾ ਹੈ, ਅਪਹੁੰਚ ਹੈ, ਬੇਅੰਤ ਹੈ।

ਪਦ ਅਰਥ ਜਾ ਕੇ = ਜਿਸ (ਪਰਮਾਤਮਾ) ਦੇ। ਸਭਿ = ਸਾਰੇ। ਕੀਨੇ = ਪੈਦਾ ਕੀਤੇ ਹੋਏ ਹਨ। ਅਗਮ = ਅਪਹੁੰਚ। ਅਪਾਰਾ = ਬੇਅੰਤ।

SikhNet (Spanish)Él, Quien es el Creador de toda la vida, es lo más Alto de lo alto, Insondable e Infinito.

ਸਾਧਸੰਗਿ ਨਾਨਕ ਨਾਮੁ ਧਿਆਇਆ; ਮੁਖ ਊਜਲ ਭਏ ਦਰਬਾਰਾ ॥੨॥੨੭॥੯੧॥

saadhasang naanak naam dhiaaeaa; mukh aoojal bhe darabaaraa |2|27|91|

Sant Singh KhalsaIn the Saadh Sangat, the Company of the Holy, Nanak meditates on the Naam, the Name of the Lord; his face is radiant in the Court of the Lord. ||2||27||91||
Manmohan SinghNanak recites the Name in the society of saints and his face shall become bright in the Lord's court.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਨਾਮ ਦਾ ਉਚਾਰਨ ਕਰਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਨੇ ਸਾਧੋਂ ਕੇ ਸੰਗ ਦ੍ਵਾਰਾ ਨਾਮ ਕੋ ਧਿਆਯਾ ਹੈ, ਤਿਸ ਤੇ ਪ੍ਰਮੇਸ੍ਵਰ ਕੇ ਦਰਬਾਰ ਮੇਂ ਉਜਲ ਮੁਖ ਵਾਲੇ ਭਏ ਹੈਂ॥੪॥੨੭॥੯੧॥
Prof. Sahib Singhਹੇ ਨਾਨਕ! (ਆਖ-) ਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸ਼ਰਨ ਪੈ ਕੇ ਉਸ ਪਰਮਾਤਮਾ ਦਾ) ਨਾਮ ਸਿਮਰਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼-ਰੂ ਹੋ ਗਏ ॥੨॥੨੭॥੯੧॥

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਮੁਖ ਊਜਲ = ਉੱਜਲ ਮੂੰਹ ਵਾਲੇ, ਸੁਰਖ਼ਰੂ। ਦਰਬਾਰਾ = ਪ੍ਰਭੂ ਦੀ ਹਜ਼ੂਰੀ ਵਿਚ ॥੨॥੨੭॥੯੧॥

SikhNet (Spanish)Nanak habita en Su Nombre en la Saad Sangat y es bendecido con Gloria en la Corte del Señor. (2‑27‑91)

Open this shabad →

Shabad Guru Arjan Dev Ji Raag Sorath continues on Ang 631

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਿਮਰਉ ਅਪੁਨਾ ਸਾਂਈ ॥

simrau apunaa saanee |

Sant Singh KhalsaI meditate in remembrance on my Lord.
Manmohan SinghI meditate on my Lord,
Manmohan Singh (Punjabi)ਮੈਂ ਆਪਣੇ ਸੁਆਮੀ ਦਾ ਭਜਨ ਕਰਦਾ ਹਾਂ,
Fareedkot Teekaਹੇ ਭਾਈ! ਮੈਂ ਅਪਨੇ ਸੁਆਮੀ ਕੋ ਸਿਮਰਤਾ ਹੂੰ॥
Prof. Sahib Singhਹੇ ਭਾਈ! ਮੈਂ (ਉਸ) ਖਸਮ-ਪ੍ਰਭੂ (ਦਾ ਨਾਮ) ਸਿਮਰਦਾ ਹਾਂ,

ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਂਈ = ਖਸਮ-ਪ੍ਰਭੂ।

SikhNet (Spanish)Medita en tu Señor; Contémplalo día y noche,

ਦਿਨਸੁ ਰੈਨਿ ਸਦ ਧਿਆਈ ॥

dinas rain sad dhiaaee |

Sant Singh KhalsaDay and night, I ever meditate on Him.
Manmohan Singhand day and night I ever remember Him.
Manmohan Singh (Punjabi)ਅਤੇ ਦਿਨੇ ਰਾਤ ਮੈਂ ਹਮੇਸ਼ਾਂ ਉਸ ਨੂੰ ਯਾਦ ਕਰਦਾ ਹਾਂ।
Fareedkot Teekaਰਾਤ੍ਰ ਦਿਨ ਸਦੀਵ ਉਸੀ ਕੋ ਧਿਆਵਤਾ ਹੂੰ॥
Prof. Sahib Singhਦਿਨ ਰਾਤ ਸਦਾ (ਉਸ ਦਾ) ਧਿਆਨ ਧਰਦਾ ਹਾਂ,

ਪਦ ਅਰਥ ਰੈਨਿ = ਰਾਤ। ਸਦ = ਸਦਾ। ਧਿਆਈ = ਧਿਆਈਂ, ਮੈਂ ਧਿਆਨ ਧਰਦਾ ਹਾਂ।

SikhNet (Spanish)Él me dio Su Mano y me protegió.

ਹਾਥ ਦੇਇ ਜਿਨਿ ਰਾਖੇ ॥

haath dee jin raakhe |

Sant Singh KhalsaHe gave me His hand, and protected me.
Manmohan SinghI have been saved by His extended hand,
Manmohan Singh (Punjabi)ਜਿਸ ਨੇ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਿਆ ਹੈ,
Fareedkot Teekaਜਿਸ ਨੇ ਹਮ ਹਾਥ ਦੇ ਕਰ ਰਾਖੇ ਹਾਂ॥
Prof. Sahib Singhਜਿਸ ਨੇ ਆਪਣੇ ਹੱਥ ਦੇ ਕੇ (ਉਹਨਾਂ ਮਨੁੱਖਾਂ ਨੂੰ ਦੁੱਖਾਂ ਵਿਕਾਰਾਂ ਤੋਂ) ਬਚਾ ਲਿਆ,

ਪਦ ਅਰਥ ਦੇਇ = ਦੇ ਕੇ। ਜਿਨਿ = ਜਿਸ (ਖਸਮ-ਪ੍ਰਭੂ) ਨੇ।

SikhNet (Spanish)Bebo de la Más Sublime

ਹਰਿ ਨਾਮ ਮਹਾ ਰਸ ਚਾਖੇ ॥੧॥

har naam mahaa ras chaakhe |1|

Sant Singh KhalsaI drink in the most sublime essence of the Lord's Name. ||1||
Manmohan Singhand I have quaffed the supreme Nectar of the name of the Lord.
Manmohan Singh (Punjabi)ਮੈਂ ਸੁਆਮੀ ਦੇ ਨਾਮ ਦਾ ਪਰਮ ਅੰਮ੍ਰਿਤ ਪਾਨ ਕੀਤਾ ਹੈ।
Fareedkot Teekaਤਿਸ ਹਰੀ ਕੇ ਨਾਮ ਮਹਾਂਰਸ ਰੂਪ ਚਾਖੇ, ਭਾਵ ਜਪੇ ਹੈਂ॥੧॥
Prof. Sahib Singhਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖਿਆ ॥੧॥
SikhNet (Spanish)Esencia del Naam, el Nombre del Señor. (1)

Open this shabad (11 lines, Angs 630-631) →

Ang 630 of 1430