ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਨਾਲਿ ਨਰਾਇਣੁ ਮੇਰੈ ॥
naal naraaein merai |
Sant Singh KhalsaThe Lord is always with me.
Manmohan SinghThe Pervading God is with me.
Manmohan Singh (Punjabi)ਵਿਆਪਕ ਵਾਹਿਗੁਰੂ ਮੇਰੇ ਅੰਗ ਸੰਗ ਹੈ।
Fareedkot Teekaਜਬ ਨਾਰਾਇਣ ਜੀ ਹਮਾਰੇ ਸਾਥ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਮੇਰੇ ਨਾਲ (ਮੇਰੇ ਹਿਰਦੇ ਵਿਚ ਵੱਸ ਰਿਹਾ) ਹੈ।ਪਦ ਅਰਥ ਨਰਾਇਣੁ = {नार = अयन} ਪਰਮਾਤਮਾ।
SikhNet (Spanish)Mi Señor y Maestro está siempre conmigo
ਜਮਦੂਤੁ; ਨ ਆਵੈ ਨੇਰੈ ॥
jamadoot; na aavai nerai |
Sant Singh KhalsaThe Messenger of Death does not approach me.
Manmohan SinghSo the death's courier draws, not near me.
Manmohan Singh (Punjabi)ਸੋ ਮੌਤ ਦਾ ਫਰੇਸ਼ਤਾ ਮੇਰੇ ਲਾਗੇ ਨਹੀਂ ਲੱਗਦਾ।
Fareedkot Teekaਤਬ ਜਮ ਕਾ ਦੂਤ ਹਮਾਰੇ ਨਿਕਟ ਆਇ ਨਹੀਂ ਸਕਤਾ॥
Prof. Sahib Singh(ਉਸ ਦੀ ਬਰਕਤਿ ਨਾਲ) ਜਮਦੂਤ ਮੇਰੇ ਨੇੜੇ ਨਹੀਂ ਢੁੱਕਦਾ (ਮੈਨੂੰ ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਨਹੀਂ ਰਿਹਾ)।
SikhNet (Spanish)y los mensajeros de la muerte ya no me persiguen.
ਕੰਠਿ ਲਾਇ ਪ੍ਰਭ ਰਾਖੈ ॥
kantth laae prabh raakhai |
Sant Singh KhalsaGod holds me close in His embrace, and protects me.
Manmohan SinghHugging me to His bosom, the Lord preserves me.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ ਸੁਆਮੀ ਮੇਰੀ ਰੱਖਿਆ ਕਰਦਾ ਹੈ।
Fareedkot Teekaਪ੍ਰਭੂ ਜੀ ਨੇ ਹਮ ਕੰਠ ਸੇ ਲਗਾਏ ਕਰ ਰਖੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਉਸ ਮਨੁੱਖ ਨੂੰ ਆਪਣੇ ਗਲ ਨਾਲ ਲਾ ਰੱਖਦਾ ਹੈ,ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ।
SikhNet (Spanish)El Señor me lleva hasta Su Pecho,
ਸਤਿਗੁਰ ਕੀ ਸਚੁ ਸਾਖੈ ॥੧॥
satigur kee sach saakhai |1|
Sant Singh KhalsaTrue are the Teachings of the True Guru. ||1||
Manmohan SinghTrue is the True Guru's instruction.
Manmohan Singh (Punjabi)ਸੱਚੀ ਹੈ ਸਿੱਖਿਆ ਸੱਚੇ ਗੁਰਾਂ ਦੀ।
Fareedkot Teekaਸਤਿਗੁਰੋਂ ਕੀ ਸਚੀ ਸਿੱਖ੍ਯਾ ਲੈਣੇ ਕਰ॥੧॥
Prof. Sahib Singhਜਿਸ ਨੂੰ ਗੁਰੂ ਦੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਮਿਲ ਜਾਂਦੀ ਹੈ ॥੧॥ਪਦ ਅਰਥ ਸਾਖੈ = ਸਾਖੀ, ਸਿੱਖਿਆ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ ॥੧॥
SikhNet (Spanish)pues amo la Palabra del Perfecto Guru. (1)
ਗੁਰਿ ਪੂਰੈ. ਪੂਰੀ ਕੀਤੀ ॥
gur poorai. pooree keetee |
Sant Singh KhalsaThe Perfect Guru has done it perfectly.
Manmohan SinghThe Perfect Guru has done the perfect thing.
Manmohan Singh (Punjabi)ਪੂਰਨ ਗੁਰਾਂ ਨੇ ਪੂਰਨ ਗੱਲ ਕੀਤੀ ਹੈ।
Fareedkot Teekaਪੂਰੇ ਗੁਰੋਂ ਨੇ ਹਮਾਰੀ ਭਗਤੀ ਪੂਰੀ ਕੀਤੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਜੀਵਨ ਵਿਚ) ਸਫਲਤਾ ਬਖ਼ਸ਼ੀ,ਪਦ ਅਰਥ ਗੁਰਿ = ਗੁਰੂ ਨੇ। ਪੂਰੀ = ਸਫਲਤਾ।
SikhNet (Spanish)El Perfecto Guru me ha vuelto pleno; todos mis adversarios han desaparecido,
ਦੁਸਮਨ ਮਾਰਿ ਵਿਡਾਰੇ ਸਗਲੇ; ਦਾਸ ਕਉ ਸੁਮਤਿ ਦੀਤੀ ॥੧॥ ਰਹਾਉ ॥
dusaman maar viddaare sagale; daas kau sumat deetee |1| rahaau |
Sant Singh KhalsaHe has beaten and driven off my enemies, and given me, His slave, the sublime understanding of the neutral mind. ||1||Pause||
Manmohan SinghHe has beaten and warded off all mine enemies and has given me, his slave, the sublime understanding. Pause.
Manmohan Singh (Punjabi)ਉਸ ਨੇ ਮੇਰੇ ਸਾਰੇ ਵੈਰੀ ਕੁੱਟ ਕੇ ਪਰੇ ਹਟਾ ਦਿੱਤੇ ਹਨ ਅਤੇ ਮੈਨੂੰ ਆਪਣੇ ਗੋਲੇ ਨੂੰ, ਸ੍ਰੇਸ਼ਟ ਸਮਝ ਦਿੱਤੀ ਹੈ। ਠਹਿਰਾਉ।
Fareedkot Teekaਹਮਾਰੇ ਸਭੀ ਦੁਸ਼ਮਣ ਮਾਰ ਕਰ ਬਿਡਾਰ ਦੀਏ ਹੈਂ ਅਰ ਮੁਝ ਦਾਸ ਕੋ ਸ੍ਰੇਸ੍ਟ ਮਤ ਦਈ ਹੈ॥੧॥ ਰਹਾਉ ॥
Prof. Sahib Singhਪ੍ਰਭੂ ਨੇ (ਕਾਮਾਦਿਕ ਉਸ ਦੇ) ਸਾਰੇ ਹੀ ਵੈਰੀ ਮਾਰ ਮੁਕਾਏ; ਤੇ, ਉਸ ਸੇਵਕ ਨੂੰ (ਨਾਮ ਸਿਮਰਨ ਦੀ) ਸ੍ਰੇਸ਼ਟ ਅਕਲ ਦੇ ਦਿੱਤੀ ॥੧॥ ਰਹਾਉ ॥ਪਦ ਅਰਥ ਦੁਸਮਨ = (ਕਾਮਾਦਿਕ) ਵੈਰੀ। ਮਾਰਿ = ਮਾਰ ਕੇ। ਵਿਡਾਰੇ = ਨਾਸ ਕਰ ਦਿੱਤੇ। ਕਉ = ਨੂੰ ॥੧॥ ਰਹਾਉ ॥
SikhNet (Spanish)y a mí me ha instruido en Su Sabiduría. (1‑Pausa)
ਪ੍ਰਭਿ. ਸਗਲੇ ਥਾਨ ਵਸਾਏ ॥
prabh. sagale thaan vasaae |
Sant Singh KhalsaGod has blessed all places with prosperity.
Manmohan SinghThe Lord has caused all the places to prosper.
Manmohan Singh (Punjabi)ਸਾਹਿਬ ਨੇ ਸਾਰੀਆਂ ਥਾਵਾਂ ਅਬਾਦ ਕਰ ਦਿੱਤੀਆਂ ਹਨ।
Fareedkot Teekaਪ੍ਰਭੂ ਨੇ ਹਮਾਰੇ ਸਭੀ ਅਸਥਾਨ ਬਸਾਇ ਦੀਏ ਹੈਂ॥
Prof. Sahib Singh(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਜੀਵਨ-ਸਫਲਤਾ ਬਖ਼ਸ਼ੀ) ਪ੍ਰਭੂ ਨੇ ਉਹਨਾਂ ਦੇ ਸਾਰੇ ਗਿਆਨ-ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ,ਪਦ ਅਰਥ ਪ੍ਰਭਿ = ਪ੍ਰਭੂ ਨੇ। ਸਗਲੇ ਥਾਨ = ਸਾਰੇ ਥਾਂ, ਸਾਰੇ ਗਿਆਨ-ਇੰਦ੍ਰੇ। ਵਸਾਏ = ਆਤਮਕ ਗੁਣਾਂ ਨਾਲ ਵਸਾ ਦਿੱਤੇ।
SikhNet (Spanish)El Señor ha bendecido todos los lugares
ਸੁਖਿ ਸਾਂਦਿ ਫਿਰਿ ਆਏ ॥
sukh saand fir aae |
Sant Singh KhalsaI have returned again safe and sound.
Manmohan SinghSafe and sound, I have returned home, again.
Manmohan Singh (Punjabi)ਰਾਜ਼ੀ ਬਾਜ਼ੀ, ਮੈਂ ਮੁੜ ਕੇ ਘਰ ਆ ਗਿਆ ਹਾਂ।
Fareedkot Teekaਸੁਖ ਅਰ ਸਾਂਤੀ ਸਹਿਤ ਘਰ ਮੇਂ ਆਇ ਗਏ ਹੈਂ॥
Prof. Sahib Singhਉਹ ਮਨੁੱਖ (ਕਾਮਾਦਿਕ ਵਲੋਂ) ਪਰਤ ਕੇ ਆਤਮਕ ਆਨੰਦ ਵਿਚ ਆ ਟਿਕੇ।ਪਦ ਅਰਥ ਸੁਖਿ ਸਾਂਦਿ = ਆਤਮਕ ਆਨੰਦ ਵਿਚ, ਸ਼ਾਂਤ ਅਵਸਥਾ ਵਿਚ। ਆਏ = ਆ ਟਿਕੇ।
SikhNet (Spanish)y he regresado a salvo a mi Hogar.
ਨਾਨਕ. ਪ੍ਰਭ ਸਰਣਾਏ ॥
naanak. prabh saranaae |
Sant Singh KhalsaNanak has entered God's Sanctuary.
Manmohan SinghNanak has entered the Lord's sanctuary,
Manmohan Singh (Punjabi)ਨਾਨਕ ਨੇ ਸੁਆਮੀ ਦੀ ਸ਼ਰਣ ਲਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਭੂ ਕੀ ਹਮ ਸਰਣ ਆਏ ਹੈਂ॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਸ਼ਰਨ ਪਿਆ ਰਹੁ,
SikhNet (Spanish)Nanak busca el Refugio de su Señor, el Dios,
ਜਿਨਿ ਸਗਲੇ ਰੋਗ ਮਿਟਾਏ ॥੨॥੨੪॥੮੮॥
jin sagale rog mittaae |2|24|88|
Sant Singh KhalsaIt has eradicated all disease. ||2||24||88||
Manmohan Singhwhich has rid him of all the diseases.
Manmohan Singh (Punjabi)ਜਿਸ ਨੇ ਉਸ ਦੀਆਂ ਸਾਰੀਆਂ ਜ਼ਹਿਮਤਾਂ (ਕਸ਼ਟ) ਦੂਰ ਕਰ ਦਿੱਤੀਆਂ ਹਨ।
Fareedkot Teekaਜਿਸ ਨੇ ਹਮਾਰੇ ਸਭੀ ਰੋਗ ਮਿਟਾਇ ਦੀਏ ਹੈਂ॥੨॥੨੪॥੮੮॥☬ਉਪਦੇਸ਼:
Prof. Sahib Singhਜਿਸ ਨੇ (ਸ਼ਰਨ ਪਿਆਂ ਦੇ) ਸਾਰੇ ਰੋਗ ਦੂਰ ਕਰ ਦਿੱਤੇ ॥੨॥੨੪॥੮੮॥ਪਦ ਅਰਥ ਜਿਨਿ = ਜਿਸ ਪ੍ਰਭੂ ਨੇ ॥੨॥੨੪॥੮੮॥
SikhNet (Spanish)Quien lo ha liberado de todas sus aflicciones. (2‑24‑88)