ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਕਰਨ ਕਰਾਵਨ ਹਰਿ ਅੰਤਰਜਾਮੀ; ਜਨ ਅਪੁਨੇ ਕੀ ਰਾਖੈ ॥
karan karaavan har antarajaamee; jan apune kee raakhai |
Sant Singh KhalsaThe Lord is the Cause of Causes, the Inner-knower, the Searcher of hearts; He preserves the honor of His servant.
Manmohan SinghGod, the knower of hearts is the cause. He saves the honour of His slave.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ, ਹੇਤੂਆਂ ਦਾ ਹੇਤੂ ਹੈ। ਉਹ ਆਪਣੇ ਗੋਲੇ ਦੀ ਲੱਜਿਆ ਰੱਖਦਾ ਹੈ।
Fareedkot Teekaਹੇ ਕਰਨ ਕਰਾਵਨ ਹਾਰੇ ਅੰਤਰਜਾਮੀ ਹਰੀ! ਤੂੰ ਅਪਨੇ ਦਾਸ ਕੀ ਪ੍ਰਤੱਗ੍ਯਾ ਕੋ ਰਾਖਤਾ ਹੈਂ॥
Prof. Sahib Singhਹੇ ਭਾਈ! ਸਭ ਕੁਝ ਕਰ ਸਕਣ ਵਾਲਾ ਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ, ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਆਪਣੇ ਸੇਵਕ ਦੀ (ਸਦਾ ਲਾਜ) ਰੱਖਦਾ ਹੈ।ਪਦ ਅਰਥ ਕਰਨ ਕਰਾਵਨ = ਸਭ ਕੁਝ ਕਰ ਸਕਣ ਵਾਲਾ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲਾ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।
SikhNet (Spanish)Nuestro Señor, el Conocedor Íntimo, es la Causa de causas; Él salva el Honor de Su Devoto.
ਜੈ ਜੈ ਕਾਰੁ ਹੋਤੁ ਜਗ ਭੀਤਰਿ; ਸਬਦੁ ਗੁਰੂ ਰਸੁ ਚਾਖੈ ॥੧॥
jai jai kaar hot jag bheetar; sabad guroo ras chaakhai |1|
Sant Singh KhalsaHe is hailed and congratulated throughout the world, and he tastes the sublime essence of the Word of the Guru's Shabad. ||1||
Manmohan SinghThen is he hailed in the world and tastes he, the Nectar of the Guru's Hymns.
Manmohan Singh (Punjabi)ਤਦ ਸੰਸਾਰ ਅੰਦਰ ਉਸ ਦੀ ਵਾਹ! ਵਾਹ! ਹੁੰਦੀ ਹੈ ਅਤੇ ਉਹ ਗੁਰਾਂ ਦੀ ਬਾਣੀ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਜਗਤ ਕੇ ਬੀਚ ਤਿਸ ਪੁਰਸ ਕਾ ਜੈ ਜੈ ਕਾਰ ਹੋਤਾ ਹੈ, ਜੋ ਗੁਰ (ਸਬਦੁ) ਉਪਦੇਸ਼ ਕਰ ਤੇਰੇ ਨਾਮ ਰਸ ਕੋ ਚਾਖਤਾ ਹੈ॥੧॥
Prof. Sahib Singhਜੇਹੜਾ ਸੇਵਕ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਦਾ) ਸੁਆਦ ਚੱਖਦਾ ਹੈ ਉਸ ਦੀ ਸੋਭਾ (ਸਾਰੇ) ਸੰਸਾਰ ਵਿਚ ਹੁੰਦੀ ਹੈ ॥੧॥ਪਦ ਅਰਥ ਜੈ ਜੈ ਕਾਰੁ = ਸੋਭਾ। ਭੀਤਰਿ = {अभ्यंतर} ਅੰਦਰ, ਵਿਚ ॥੧॥
SikhNet (Spanish)ntonces el mundo entero canta su Victoria, y él prueba el Sabor de la Palabra del Shabd del Guru. (1)
ਪ੍ਰਭ ਜੀ; ਤੇਰੀ ਓਟ ਗੁਸਾਈ ॥
prabh jee; teree ott gusaaee |
Sant Singh KhalsaDear God, Lord of the world, You are my only support.
Manmohan SinghO reverend Master, the Lord of the world, thou art my only support.
Manmohan Singh (Punjabi)ਹੇ ਸ੍ਰਿਸ਼ਟੀ ਦੇ ਸੁਆਮੀ! ਮਾਣਨੀਯ ਮਾਲਕ! ਕੇਵਲ ਤੂੰ ਹੀ ਮੇਰਾ ਆਸਰਾ ਹੈ।
Fareedkot Teekaਹੇ ਪ੍ਰਭੂ ਜੀ ਗੁਸਾਈਂ! ਮੈਂ ਤੁਮਾਰੀ ਸਰਣ ਹੂੰ॥
Prof. Sahib Singhਹੇ (ਮੇਰੇ) ਪ੍ਰਭੂ ਜੀ! ਹੇ ਧਰਤੀ ਦੇ ਖਸਮ! (ਮੈਨੂੰ) ਤੇਰਾ (ਹੀ) ਆਸਰਾ ਹੈ।ਪਦ ਅਰਥ ਪ੍ਰਭ = ਹੇ ਪ੍ਰਭੂ! ਓਟ ਆਸਰਾ। ਗੁਸਾਈ = ਹੇ ਧਰਤੀ ਦੇ ਖਸਮ!
SikhNet (Spanish)Oh Maestro, sólo busco Tu Refugio; eres el Señor Todopoderoso y nos bendices con Tu Protección,
ਤੂ ਸਮਰਥੁ. ਸਰਨਿ ਕਾ ਦਾਤਾ; ਆਠ ਪਹਰ ਤੁਮੑ ਧਿਆਈ ॥ ਰਹਾਉ ॥
too samarath. saran kaa daataa; aatth pehar tuma dhiaaee | rahaau |
Sant Singh KhalsaYou are all-powerful, the Giver of Sanctuary; twenty-four hours a day, I meditate on You. ||Pause||
Manmohan SinghThou, O Omnipotent Lord, art the Giver of protection. Throughout the eight watches of the day, I meditate on Thee. Pause.
Manmohan Singh (Punjabi)ਤੂੰ ਹੇ ਸਰਬ-ਸ਼ਕਤੀਵਾਨ ਸੁਆਮੀ! ਪਨਾਹ ਦੇਣ ਵਾਲਾ ਹੈ। ਦਿਨ ਦੇ ਅੱਠੇ ਪਹਿਰ ਹੀ, ਮੈਂ ਤੈਂਡਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਤੂੰ ਸਮਰਥ ਔਰ ਸਰਣ ਕਾ ਦੇਣੇਹਾਰਾ ਹੈਂ, ਤਾਂ ਤੇ ਮੈਂ ਆਠੋਂ ਪਹਰ ਤੁਮਾਰੇ ਕੋ ਧ੍ਯਾਵਤਾ ਹੂੰ॥ ਰਹਾਉ ॥
Prof. Sahib Singhਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ (ਸਭ ਜੀਵਾਂ ਨੂੰ) ਸਹਾਰਾ ਦੇਣ ਵਾਲਾ ਹੈਂ, (ਮੇਰੇ ਉਤੇ ਮੇਹਰ ਕਰ) ਮੈਂ ਅੱਠੇ ਪਹਿਰ ਤੈਨੂੰ ਯਾਦ ਕਰਦਾ ਰਹਾਂ ਰਹਾਉ॥ਪਦ ਅਰਥ ਸਰਨਿ = {शरन्य} ਆਸਰਾ। ਧਿਆਈ = ਧਿਆਈਂ, ਮੈਂ ਧਿਆਵਾਂ ॥ਰਹਾਉ॥
SikhNet (Spanish)y así Te contemplo para siempre. Quien medita en Ti no le teme a nadie. (Pausa)
ਜੋ ਜਨੁ. ਭਜਨੁ ਕਰੇ ਪ੍ਰਭ ਤੇਰਾ; ਤਿਸੈ. ਅੰਦੇਸਾ ਨਾਹੀ ॥
jo jan. bhajan kare prabh teraa; tisai. andesaa naahee |
Sant Singh KhalsaThat humble being, who vibrates upon You, O God, is not afflicted by anxiety.
Manmohan SinghThe man, who embraces Thine meditation, O Lord him, no anxiety befalls.
Manmohan Singh (Punjabi)ਜਿਹੜਾ ਪੁਰਸ਼ ਤੈਂਡਾ ਸਿਮਰਨ ਕਰਦਾ ਹੈ, ਹੇ ਸੁਆਮੀ! ਉਸ ਨੂੰ ਕੋਈ ਫਿਕਰ ਨਹੀਂ ਵਿਆਪਦਾ।
Fareedkot Teekaਹੇ ਪ੍ਰਭੂ ਜੀ! ਜੋ ਪੁਰਸ ਤੇਰਾ ਭਜਨ ਕਰਤਾ ਹੈ, ਤਿਸ ਕੋ ਕੁਛ ਸੰਸਾ ਨਹੀਂ ਰਹਤਾ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਭਗਤੀ ਕਰਦਾ ਹੈ, ਉਸ ਨੂੰ ਕੋਈ ਚਿੰਤਾ-ਫ਼ਿਕਰ ਪੋਹ ਨਹੀਂ ਸਕਦਾ।ਪਦ ਅਰਥ ਪ੍ਰਭ = ਹੇ ਪ੍ਰਭੂ! ਅੰਦੇਸਾ = ਚਿੰਤਾ-ਫ਼ਿਕਰ।
SikhNet (Spanish)Aferrándose a los Pies del Guru, los miedos del Devoto son desvanecidos,
ਸਤਿਗੁਰ ਚਰਨ ਲਗੇ. ਭਉ ਮਿਟਿਆ; ਹਰਿ ਗੁਨ ਗਾਏ ਮਨ ਮਾਹੀ ॥੨॥
satigur charan lage. bhau mittiaa; har gun gaae man maahee |2|
Sant Singh KhalsaAttached to the Feet of the True Guru, his fear is dispelled, and within his mind, he sings the Glorious Praises of the Lord. ||2||
Manmohan SinghBeing attached to Guru's feet, his fear is dispelled, and within him mind, he sings the Lord's praise.
Manmohan Singh (Punjabi)ਗੁਰਾਂ ਦੇ ਪੈਰਾਂ ਨਾਲ ਜੁੜ ਕੇ, ਉਸ ਦਾ ਡਰ ਦੂਰ ਹੋ ਜਾਂਦਾ ਹੈ ਤੇ ਆਪਣੇ ਚਿੱਤ ਵਿੱਚ ਉਹ ਸੁਆਮੀ ਦਾ ਜੱਸ ਗਾਉਂਦਾ ਹੈ।
Fareedkot Teekaਹੇ ਹਰੀ! ਜੋ ਸਤਿਗੁਰੋਂ ਕੇ ਚਰਣੀ ਲਾਗੇ ਹੈਂ ਤਿਨ ਕਾ ਜਨਮਾਦਿ ਭ੍ਯ ਦੂਰ ਹੂਆ ਹੈ। ਬਾਣੀ ਕਰ ਤੇਰੇ ਗੁਣ ਗਾਏ ਹੈਂ, ਪੁਨਃ ਤੇਰੇ ਸ੍ਵਰੂਪ ਕਾ ਮਨ ਮੇਂ ਚਿੰਤਨ ਕੀਆ ਹੈ॥੨॥
Prof. Sahib Singh(ਜਿਸ ਦੇ ਮੱਥੇ ਨੂੰ) ਗੁਰੂ ਦੇ ਚਰਨ ਛੁੰਹਦੇ ਹਨ, ਉਸ ਦਾ ਹਰੇਕ ਡਰ ਮਿਟ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਵਿਚ ਪਰਮਤਾਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥ਪਦ ਅਰਥ ਮਾਹੀ = ਵਿਚ ॥੨॥
SikhNet (Spanish)él canta las Alabanzas del Señor en su mente. (2)
ਸੂਖ ਸਹਜ ਆਨੰਦ ਘਨੇਰੇ; ਸਤਿਗੁਰ ਦੀਆ ਦਿਲਾਸਾ ॥
sookh sehaj aanand ghanere; satigur deea dilaasaa |
Sant Singh KhalsaHe abides in celestial peace and utter ecstasy; the True Guru has comforted him.
Manmohan SinghHe abides in spiritual bliss and many a joy; the True Guru has extended him solace.
Manmohan Singh (Punjabi)ਉਹ ਆਤਮਕ ਅਨੰਦ ਤੇ ਬਹੁਤੀਆਂ ਖੁਸ਼ੀਆਂ ਅੰਦਰ ਵੱਸਦਾ ਹੈ। ਉਸ ਨੂੰ ਸੱਚੇ ਗੁਰਾਂ ਨੇ ਧੀਰਜ ਤਸੱਲੀ ਦਿੱਤੀ ਹੈ।
Fareedkot Teekaਜਿਸ ਕੋ ਸਤਿਗੁਰ ਨੇ (ਦਿਲਾਸਾ) ਧੀਰਜ ਦੀਆ ਹੈ, ਤਿਸ ਕੋ ਸ੍ਵਭਾਵਕ ਸੁਖ ਅਰ ਘਨੇ ਹੀ ਬਿਵਹਾਰਕ ਅਨੰਦ ਪ੍ਰਾਪਤਿ ਹੂਏ ਹੈਂ॥
Prof. Sahib Singhਹੇ ਸਤਿਗੁਰੂ! ਜਿਸ ਮਨੁੱਖ ਨੂੰ ਤੂੰ (ਵਿਕਾਰਾਂ ਦਾ ਟਾਕਰਾ ਕਰਨ ਲਈ) ਹੌਸਲਾ ਦਿੱਤਾ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪੈਦਾ ਹੋ ਜਾਂਦੇ ਹਨ।ਪਦ ਅਰਥ ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ। ਦਿਲਾਸਾ = ਹੌਸਲਾ।
SikhNet (Spanish)Está siempre en Éxtasis y Feliz, pues el Verdadero Guru lo conforta.
ਜਿਣਿ ਘਰਿ ਆਏ ਸੋਭਾ ਸੇਤੀ; ਪੂਰਨ ਹੋਈ ਆਸਾ ॥੩॥
jin ghar aae sobhaa setee; pooran hoee aasaa |3|
Sant Singh KhalsaHe has returned home victorious, with honor, and his hopes have been fulfilled. ||3||
Manmohan SinghHaving attained victory, he returns home with honour and his desire is fulfilled.
Manmohan Singh (Punjabi)ਫਤਿਹ ਹਾਸਲ ਕਰ ਕੇ, ਉਹ ਇੱਜ਼ਤ ਨਾਲ ਆਪਣੇ ਘਰ ਨੂੰ ਮੁੜਦਾ ਹੈ ਅਤੇ ਉਸ ਦੀ ਕਾਮਨਾ ਪੂਰੀ ਹੋ ਜਾਂਦੀ ਹੈ।
Fareedkot Teekaਵਹੁ ਅਮੋਲਕ ਜਨਮ ਕੋ ਜੀਤ ਕਰ ਸੋਭਾ ਸਹਿਤ ਸ੍ਵਰੂਪ ਘਰ ਮੇਂ ਇਸਥਿਤ ਭਏ ਹੈਂ ਔਰ ਸਰਬ ਆਸਾ ਤਿਨ ਕੀ ਪੂਰਨ ਹੂਈ ਹੈ॥੩॥
Prof. Sahib Singhਉਹ ਮਨੁੱਖ (ਜੀਵਨ-ਖੇਡ) ਜਿੱਤ ਕੇ (ਜਗਤ ਵਿਚੋਂ) ਸੋਭਾ ਖੱਟ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ ॥੩॥ਪਦ ਅਰਥ ਜਿਣਿ = ਜਿੱਤ ਕੇ {ਲਫ਼ਜ਼ 'ਜਿਣਿ ਅਤੇ 'ਜਿਨਿ' ਦਾ ਫ਼ਰਕ ਚੇਤੇ ਰੱਖੋ}। ਸੇਤੀ = ਨਾਲ ॥੩॥
SikhNet (Spanish)Él regresa victorioso y pleno a su Hogar. (3)
ਪੂਰਾ ਗੁਰੁ. ਪੂਰੀ ਮਤਿ ਜਾ ਕੀ; ਪੂਰਨ ਪ੍ਰਭ ਕੇ ਕਾਮਾ ॥
pooraa gur. pooree mat jaa kee; pooran prabh ke kaamaa |
Sant Singh KhalsaPerfect are the Teachings of the Perfect Guru; Perfect are the actions of God.
Manmohan SinghPerfect is the Guru, whose instruction is also perfect and perfect are the Lord's deeds.
Manmohan Singh (Punjabi)ਪੂਰਨ ਹੈ ਗੁਰੂ, ਜਿਸ ਦਾ ਉਪਦੇਸ਼ ਭੀ ਪੂਰਨ ਹੈ। ਐਨ-ਮੁਕੰਮਲ ਹਨ ਸੁਆਮੀ ਦੇ ਕਰਤਬ।
Fareedkot Teekaਤਿਸ ਕੀ ਮਤਿ ਪੂਰੀ ਹੈ, ਸੋ ਗੁਰੂ ਪੂਰਾ ਹੈ, ਤਿਸ ਸਮਰਥ ਗੁਰੂ ਕੇ ਕਾਰਜ ਭੀ ਸਭ ਪੂਰੇ ਹੈਂ॥
Prof. Sahib Singhਜੇਹੜਾ ਗੁਰੂ ਕੋਈ ਉਕਾਈ ਖਾਣ ਵਾਲਾ ਨਹੀਂ, ਜਿਸ ਗੁਰੂ ਦੀ ਸਿੱਖਿਆ ਵਿਚ ਉਕਾਈ ਨਹੀਂ, ਜੇਹੜਾ ਗੁਰੂ ਪੂਰਨ ਪ੍ਰਭੂ (ਦਾ ਨਾਮ ਸਿਮਰਨ ਦੇ) ਆਹਰਾਂ ਵਿਚ ਲਾਂਦਾ ਹੈ,ਪਦ ਅਰਥ ਮਤਿ = ਅਕਲ, ਸਿੱਖਿਆ। ਪੂਰੀ = ਉਕਾਈ-ਹੀਣ। ਜਾ ਕੀ = ਜਿਸ (ਗੁਰੂ) ਦੀ।
SikhNet (Spanish)Perfecto es el Guru, perfecta Su Visión y Sus Acciones.
ਗੁਰ ਚਰਨੀ ਲਾਗਿ. ਤਰਿਓ ਭਵ ਸਾਗਰੁ; ਜਪਿ ਨਾਨਕ. ਹਰਿ ਹਰਿ ਨਾਮਾ ॥੪॥੨੬॥੯੦॥
gur charanee laag. tario bhav saagar; jap naanak. har har naamaa |4|26|90|
Sant Singh KhalsaGrasping hold of the Guru's feet, Nanak has crossed over the terrifying world-ocean, chanting the Name of the Lord, Har, Har. ||4||26||90||
Manmohan SinghRepairing to the Guru's feet, Nanak has recited the Lord Master's Name and has crossed the terrible world ocean.
Manmohan Singh (Punjabi)ਗੁਰਾਂ ਦੇ ਪੈਰੀ ਪੈ ਕੇ, ਨਾਨਕ ਨੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕੀਤਾ ਹੈ ਅਤੇ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।
Fareedkot Teekaਐਸੇ ਗੁਰੋਂ ਕੇ ਚਰਣੀ ਲਾਗ ਕਰ ਸ੍ਰੀ ਗੁਰ ਜੀ ਕਹਤੇ ਹੈਂ: ਹੇ ਹਰੀ! ਸੰਸਾਰ ਸਮੁੰਦ੍ਰ ਸੇ ਤਰੇ ਹੈਂ, ਹਰ ਪ੍ਰਕਾਰ ਤੇਰੇ ਨਾਮੋਂ ਕੋ ਜਪਤੇ ਹੈਂ॥੪॥੨੬॥੯੦॥
Prof. Sahib Singhਹੇ ਨਾਨਕ! (ਆਖ-) ਉਸ ਗੁਰੂ ਦੀ ਚਰਨੀਂ ਲੱਗ ਕੇ, ਤੇ, ਪਰਮਾਤਮਾ ਦਾ ਨਾਮ ਸਦਾ ਜਪ ਕੇ (ਮੈਂ) ਸੰਸਾਰ-ਸਮੁੰਦਰ ਤੋਂ (ਸਹੀ ਸਲਾਮਤਿ) ਪਾਰ ਲੰਘ ਰਿਹਾ ਹਾਂ ॥੪॥੨੬॥੯੦॥ਪਦ ਅਰਥ ਲਾਗਿ = ਲੱਗ ਕੇ। ਭਵ ਸਾਗਰੁ = ਸੰਸਾਰ-ਸਮੁੰਦਰ। ਜਪਿ = ਜਪ ਕੇ ॥੪॥੨੬॥੯੦॥
SikhNet (Spanish)Postrándose a los Pies del Guru y contemplando el Naam, el Nombre del Señor, Nanak es llevado a través. (4‑26‑90)