ਪ੍ਰਭਾਤੀ ਮਹਲਾ ੧ ॥
prabhaatee mahalaa 1 | Ang 1329
Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਦਿਸਟਿ ਬਿਕਾਰੀ ਬੰਧਨਿ ਬਾਂਧੈ; ਹਉ ਤਿਸ ਕੈ ਬਲਿ ਜਾਈ ॥
disatt bikaaree bandhan baandhai; hau tis kai bal jaaee | Ang 1329
Sant Singh KhalsaI am a sacrifice to that one who binds in bondage his evil and corrupted gaze.
Manmohan SinghWhosoever binds with a bond the evil inclination, unto him I am a sacrifice.
Manmohan Singh (Punjabi)ਜੋ ਜੰਜੀਰ ਨਾਲ ਪਾਪ ਵਾਲੀ ਬਿਰਤੀ ਨੂੰ ਜਕੜ ਰਖਦਾ ਹੈ, ਉਸ ਉਤੋਂ ਮੈਂ ਕੁਰਬਾਨ ਵੰਝਦਾ ਹਾਂ।
Fareedkot Teekaਜੋ ਪੁਰਸ ਵਿਕਾਰ ਕੀ ਦ੍ਰਿਸਟੀ ਕੌ ਵਿਚਾਰ ਰੂਪੀ ਬੰਧਨ ਮੇਂ ਬਾਂਧ ਲੇਵੈ, ਮੈਂ ਤਿਸ ਕੇ ਬਲਿਹਾਰੀ ਜਾਤਾ ਹੂੰ॥
Prof. Sahib Singhਮੈਂ ਉਸ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਆਪਣੀ) ਵਿਕਾਰਾਂ ਵਲ ਜਾਂਦੀ ਸੁਰਤ ਨੂੰ (ਹਰਿ-ਨਾਮ ਸਿਮਰਨ ਦੀ) ਡੋਰੀ ਲਾਲ ਬੰਨ੍ਹ ਰੱਖਦਾ ਹੈ।ਪਦ ਅਰਥ ਦਿਸਟਿ = ਦ੍ਰਿਸ਼ਟੀ, ਨਿਗਾਹ, ਨਜ਼ਰ, ਸੁਰਤ। ਬਿਕਾਰੀ = ਵਿਕਾਰਾਂ ਵਲ। ਬੰਧਨਿ = ਬੰਧਨ ਨਾਲ, ਜਕੜ ਨਾਲ, ਰੱਸੀ ਨਾਲ। ਹਉ = ਮੈਂ। ਤਿਸ ਕੈ = ਉਸ ਬੰਦੇ ਤੋਂ। ਬਲਿ ਜਾਇ = ਮੈਂ ਕੁਰਬਾਨ ਜਾਂਦਾ ਹਾਂ।
SikhNet (Spanish)Ofrezco mi ser en sacrificio a quien amarra y mantiene controlada su malvada y corrupta mirada.
ਪਾਪ ਪੁੰਨ ਕੀ ਸਾਰ. ਨ ਜਾਣੈ; ਭੂਲਾ ਫਿਰੈ ਅਜਾਈ ॥੧॥
paap pun kee saar. na jaanai; bhoolaa firai ajaaee |1| Ang 1329
Sant Singh KhalsaOne who does not know the difference between vice and virtue wanders around uselessly. ||1||
Manmohan SinghHe, who realises not the difference between evil and good, he strays from the path uselessly.
Manmohan Singh (Punjabi)ਜੋ ਬਦੀ ਅਤੇ ਨੇਕੀ ਦੀ ਦੇ ਫਰਕ ਨੂੰ ਨਹੀਂ ਅਨੁਭਵ ਕਰਦਾ, ਉਹ ਫਜੂਲ ਹੀ ਰਸਤੇ ਤੋਂ ਘੁਸਿਆ ਫਿਰਦਾ ਹੈ।
Fareedkot Teekaਤਿਸ ਵੀਚਾਰ ਤੇ ਬਿਨਾਂ ਇਹ ਜੀਵ ਪਾਪ ਔ ਪੁੰਨ ਕੀ (ਸਾਰ) ਖਬਰ ਨਹੀਂ ਜਾਨਤਾ ਹੈ। ਤਿਸੀ ਕਰ ਤਿਸ ਹਰੀ ਕੇ ਨਾਮ ਸੇ ਭੂਲਾ ਹੂਆ ਜਨਮੋਂ ਮੇਂ (ਅਜਾਈ) ਵਿਅਰਥ ਹੀ ਭ੍ਰਮਤਾ ਫਿਰਤਾ ਹੈ॥੧॥
Prof. Sahib Singh(ਪਰ ਜੇਹੜਾ ਮਨੁੱਖ ਸਿਮਰਨ ਤੋਂ ਖੁੰਝ ਕੇ) ਭਲੇ ਬੁਰੇ ਕੰਮ ਦੇ ਭੇਤ ਨੂੰ ਨਹੀਂ ਸਮਝਦਾ, ਉਹ (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਫਿਰਦਾ ਹੈ ਤੇ (ਜੀਵਨ) ਵਿਅਰਥ ਗਵਾਂਦਾ ਹੈ ॥੧॥ਪਦ ਅਰਥ ਸਾਰ = ਅਸਲੀਅਤ। ਅਜਾਈ = ਵਿਅਰਥ ॥੧॥
SikhNet (Spanish)Quienes no entienden la diferencia entre el vicio y la Virtud, vagan sin sentido alguno. (1)
ਬੋਲਹੁ; ਸਚੁ ਨਾਮੁ ਕਰਤਾਰ ॥
bolahu; sach naam karataar | Ang 1329
Sant Singh KhalsaSpeak the True Name of the Creator Lord.
Manmohan SinghUtter ye, O man, the True Name of the Creator-Lord.
Manmohan Singh (Punjabi)ਤੂੰ ਹੇ ਬੰਦੇ! ਸਿਰਜਣਹਾਰ ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਕਰਤਾਰ ਕੇ ਸਚੇ ਨਾਮ ਕਾ ਉਚਾਰਨ ਕਰੋ॥
Prof. Sahib Singhਕਰਤਾਰ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਸਦਾ) ਸਿਮਰੋ।ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ।
SikhNet (Spanish)Pronuncia el Naam, el Nombre Verdadero del Señor Creador
ਫੁਨਿ ਬਹੁੜਿ; ਨ ਆਵਣ ਵਾਰ ॥੧॥ ਰਹਾਉ ॥
fun bahurr; na aavan vaar |1| rahaau | Ang 1329
Sant Singh KhalsaThen, you shall never again have to come into this world. ||1||Pause||
Manmohan SinghThen ye shall not be the visitor to this world again. Pause.
Manmohan Singh (Punjabi)ਤਦ ਤੁਸੀਂ ਮੁੜ ਕੇ ਇਸ ਸੰਸਾਰ ਵਿੱਚ ਆਉਣ ਵਾਲੇ ਨਹੀਂ ਬਣੋਗੇ। ਠਹਿਰਾਉ।
Fareedkot Teekaਜਿਸ ਨਾਮ ਕੇ ਉਚਾਰਨ ਕਰਨੇ ਸੇ ਪੁਨਾ ਵਾਰੰਵਾਰ ਸੰਸਾਰ ਮੇਂ ਆਵਣ ਜਾਣਾ ਨਹੀਂ ਹੋਇਗਾ, ਭਾਵ ਜਨਮੋਂ ਸੇ ਰਹਿਤ ਹੋਵੋਗੇ॥੧॥ ਰਹਾਉ ॥
Prof. Sahib Singh(ਨਾਮ ਸਿਮਰਨ ਦੀ ਬਰਕਤਿ ਨਾਲ ਜਗਤ ਵਿਚ) ਮੁੜ ਮੁੜ ਜਨਮ ਲੈਣ ਦੀ ਵਾਰੀ ਨਹੀਂ ਆਵੇਗੀ ॥੧॥ ਰਹਾਉ ॥ਪਦ ਅਰਥ ਫੁਨਿ = ਮੁੜ। ਬਹੁੜਿ = ਮੁੜ। ਆਵਣ ਵਾਰ = ਆਉਣ ਦੀ ਵਾਰੀ, ਜਨਮ ਲੈਣ ਦੀ ਵਾਰੀ ॥੧॥ ਰਹਾਉ ॥
SikhNet (Spanish)y nunca más tendrás que regresar a este mundo. (1-Pausa)
ਊਚਾ ਤੇ ਫੁਨਿ ਨੀਚੁ ਕਰਤੁ ਹੈ; ਨੀਚ ਕਰੈ ਸੁਲਤਾਨੁ ॥
aoochaa te fun neech karat hai; neech karai sulataan | Ang 1329
Sant Singh KhalsaThe Creator transforms the high into the low, and makes the lowly into kings.
Manmohan SinghFrom high the Lord makes low and the low one He makes the sovereign.
Manmohan Singh (Punjabi)ਉਚੋ ਤੋਂ ਸੁਆਮੀ ਨੀਵਾ ਬਣਾ ਦਿੰਦਾ ਹੈ ਅਤੇ ਨੀਵੇ ਨੂੰ ਉਹ ਪਾਤਿਸ਼ਾਹ ਥਾਪ ਦਿੰਦਾ ਹੈ।
Fareedkot Teekaਉਤਮੋਂ ਤੇ ਨੀਚ ਕਰ ਦੇਤਾ ਹੈ ਔ ਨੀਚੋਂ ਤੇ ਜੋ (ਸੁਲਤਾਨ) ਪਾਤਿਸਾਹਿ ਕਰ ਦੇਤਾ ਹੈ॥
Prof. Sahib Singh(ਉਸ ਕਰਤਾਰ ਦਾ ਨਾਮ ਸਦਾ ਸਿਮਰੋ) ਜੋ ਉੱਚਿਆਂ ਤੋਂ ਨੀਵੇਂ ਕਰ ਦੇਂਦਾ ਹੈ ਤੇ ਨੀਵਿਆਂ (ਗਰੀਬਾਂ) ਨੂੰ ਬਾਦਸ਼ਾਹ ਬਣਾ ਦੇਂਦਾ ਹੈ।ਪਦ ਅਰਥ ਸੁਲਤਾਨੁ = ਬਾਦਸ਼ਾਹ।
SikhNet (Spanish)El Creador transforma lo elevado en bajo y a los de abajo en reyes.
ਜਿਨੀ ਜਾਣੁ ਸੁਜਾਣਿਆ; ਜਗਿ ਤੇ ਪੂਰੇ ਪਰਵਾਣੁ ॥੨॥
jinee jaan sujaaniaa; jag te poore paravaan |2| Ang 1329
Sant Singh KhalsaThose who know the All-knowing Lord are approved and certified as perfect in this world. ||2||
Manmohan SinghThey, who realise that All-wise Lord, they become perfect and approved in this world.
Manmohan Singh (Punjabi)ਜੋ ਉਸ ਸਰਬ-ਸਿਆਣੇ ਸੁਆਮੀ ਨੂੰ ਅਨੁਭਵ ਕਰਦੇ ਹਨ, ਉਹ ਇਸ ਜਹਾਨ ਅੰਦਰ ਪੂਰਨ ਤੇ ਪ੍ਰਮਾਣੀਕ ਹੋ ਜਾਂਦੇ ਹਨ।
Fareedkot Teekaਜਿਨੋਂ ਸੁਜਾਣੋਂ ਨੇ ਤਿਸ ਵਾਹਿਗੁਰੂ ਕੋ (ਜਾਣੁ) ਜਾਣਿਆ ਹੈ, ਸੋਈ ਜਗਤ ਮੇਂ ਗੁਣੋਂ ਕਰ ਪੂਰਨ ਭਏ ਹੈਂ ਔ ਸਭ ਮੇਂ ਪ੍ਰਮਾਣੀਕ ਹੂਏ ਹੈਂ॥੨॥
Prof. Sahib Singhਜਿਨ੍ਹਾਂ ਬੰਦਿਆਂ ਨੇ ਉਸ (ਘਟ ਘਟ ਦੀ) ਜਾਣਨ ਵਾਲੇ ਪਰਮਾਤਮਾ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ (ਭਾਵ, ਉਸ ਨਾਲ ਡੂੰਘੀ ਸਾਂਝ ਪਾ ਲਈ ਹੈ) ਜਗਤ ਵਿਚ ਆਏ ਉਹੀ ਬੰਦੇ ਸਫਲ ਹਨ ਤੇ ਕਬੂਲ ਹਨ ॥੨॥ਪਦ ਅਰਥ ਜਾਣੁ = ਜਾਣਨਹਾਰ ਪ੍ਰਭੂ ਨੂੰ। ਜਗਿ = ਜਗਤ ਵਿਚ ॥੨॥
SikhNet (Spanish)Quienes conocen al Omnisciente Señor son, en este mundo, aprobados y calificados como perfectos. (2)
ਤਾ ਕਉ ਸਮਝਾਵਣ ਜਾਈਐ; ਜੇ ਕੋ ਭੂਲਾ ਹੋਈ ॥
taa kau samajhaavan jaaeeai; je ko bhoolaa hoee | Ang 1329
Sant Singh KhalsaIf anyone is mistaken and fooled, you should go to instruct him.
Manmohan SinghIf any person goes astray, one should go to instruct him.
Manmohan Singh (Punjabi)ਜੇਕਰ ਕੋਈ ਜਣਾ ਕੁਰਾਹੇ ਪੈ ਜਾਵੇ, ਇਨਸਾਨ ਉਸ ਨੂੰ ਸਿਖਮਤ ਦੇਣ ਲਈ ਜਾਵੇ।
Fareedkot Teekaਤਿਸੁ ਕਉ ਤਉ ਸਮਝਾਵਣੇ ਜਾਈਏ ਜੇਕਰ ਭੂਲਾ ਹੂਆ ਹੋਵੈ, ਭਾਵ ਪਰਮੇਸ੍ਵਰ ਅਭੁਲੁ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਉਸੇ ਜੀਵ ਨੂੰ ਮੱਤ ਦੇਣ ਦਾ ਜਤਨ ਕੀਤਾ ਜਾ ਸਕਦਾ ਹੈ ਜੇਹੜਾ (ਆਪ) ਕੁਰਾਹੇ ਪਿਆ ਹੋਵੇ,ਪਦ ਅਰਥ ਤਾ ਕਉ = ਉਸ ਬੰਦੇ ਨੂੰ। ਕੋ = ਕੋਈ।
SikhNet (Spanish)Si ves que alguien es un tonto y está equivocado, deberías de instruirlo.
ਆਪੇ ਖੇਲ ਕਰੇ ਸਭ ਕਰਤਾ; ਐਸਾ ਬੂਝੈ ਕੋਈ ॥੩॥
aape khel kare sabh karataa; aisaa boojhai koee |3| Ang 1330
Sant Singh KhalsaThe Creator Himself plays all the games; only a few understand this. ||3||
Manmohan SinghSome rare one understands this wise, that the Creator, of Himself, plays all the games.
Manmohan Singh (Punjabi)ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਸਮਝਦਾ ਹੈ ਕਿ ਕਰਤਾਰ ਖੁਦ ਹੀ ਸਾਰੀਆਂ ਖੇਡਾ ਖੇਡਦਾ ਹੈ।
Fareedkot Teekaਵਹੁ ਸਰਬ ਕਾ ਕਰਤਾ ਵਾਹਿਗੁਰੂ ਸੰਪੂਰਨ ਖੇਲ ਆਪ ਹੀ ਕਰ ਰਿਹਾ ਹੈ, ਪਰੰਤੂ ਤਿਸ ਕੋ ਇਸ ਪ੍ਰਕਾਰ ਕੋਈ ਵਿਰਲਾ ਹੀ ਸਮਝਤਾ ਹੈ॥੩॥
Prof. Sahib Singh(ਇਥੇ ਤਾਂ ਰਾਹੇ ਪੈਣ ਜਾਂ ਕੁਰਾਹੇ ਪੈਣ ਵਾਲਾ) ਸਾਰਾ ਹੀ ਤਮਾਸ਼ਾ ਕਰਤਾਰ ਆਪ ਹੀ ਕਰ ਰਿਹਾ ਹੈ-ਇਹ ਭੇਤ ਭੀ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ। (ਤੇ ਉਹ ਰਜ਼ਾ ਦੇ ਮਾਲਕ ਕਰਤਾਰ ਦਾ ਨਾਮ ਸਿਮਰਦਾ ਹੈ) ॥੩॥ਪਦ ਅਰਥ ਕਰਤਾ = ਕਰਤਾਰ ॥੩॥
SikhNet (Spanish)El Mismo Creador juega todos los juegos, pero muy pocos entienden esto. (3)
ਨਾਉ ਪ੍ਰਭਾਤੈ. ਸਬਦਿ ਧਿਆਈਐ; ਛੋਡਹੁ ਦੁਨੀ ਪਰੀਤਾ ॥
naau prabhaatai. sabad dhiaaeeai; chhoddahu dunee pareetaa | Ang 1330
Sant Singh KhalsaMeditate on the Name, and the Word of the Shabad, in the early hours before dawn; leave your worldly entanglements behind.
Manmohan SinghAbandoning the worldly attachments, contemplate Thou thy Lord's Name in the early morn.
Manmohan Singh (Punjabi)ਸੰਸਾਰੀ ਲਗਨ ਨੂੰ ਛੱਡ ਕੇ, ਅੰਮ੍ਰਿਤ ਵੇਲੇ ਤੂੰ ਆਪਣੇ ਸੁਆਮੀ ਦੇ ਨਾਜਮ ਦਾ ਸਿਮਰਨ ਕਰ।
Fareedkot Teekaਤਾਂ ਤੇ ਹੇ ਭਾਈ! ਗੁਰੋਂ ਕੇ (ਸਬਦਿ) ਉਪਦੇਸ ਕਰ ਕੇ ਪ੍ਰਾਤਹਕਾਲ ਮੇਂ ਤਿਸ ਕੇ ਨਾਮ ਕਾ ਹੀ ਧਿਆਵਣਾ ਕਰੀਐ ਔਰ (ਦੁਨੀ) ਮਾਯਾ ਕੀ ਪ੍ਰੀਤੀ ਕੌ ਛੋਡ ਦੇਵੋ॥
Prof. Sahib Singhਅੰਮ੍ਰਿਤ ਵੇਲੇ ਹੀ (ਉੱਠ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ, ਮਾਇਆ ਦਾ ਮੋਹ ਤਿਆਗੋ (ਇਹ ਮੋਹ ਹੀ ਕਰਤਾਰ ਦੀ ਯਾਦ ਭੁਲਾਂਦਾ ਹੈ)।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)। ਦੁਨੀ ਪਰੀਤਾ = ਦੁਨੀਆ ਦੀ ਪ੍ਰੀਤ, ਮਾਇਆ ਦਾ ਮੋਹ।
SikhNet (Spanish)Medita en el Nombre y en la Palabra del Shabd en las tempranas horas del amanecer, deja tus enredos mundanos atrás.
ਪ੍ਰਣਵਤਿ ਨਾਨਕ ਦਾਸਨਿ ਦਾਸਾ; ਜਗਿ ਹਾਰਿਆ. ਤਿਨਿ ਜੀਤਾ ॥੪॥੯॥
pranavat naanak daasan daasaa; jag haariaa. tin jeetaa |4|9| Ang 1330
Sant Singh KhalsaPrays Nanak, the slave of God's slaves: the world loses, and he wins. ||4||9||
Manmohan SinghSupplicates Nanak, whosoever become the slave of the Lord's slaves, he wins and the world loses.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਜੇ ਕੋਈ ਭੀ ਪ੍ਰਭੂ ਦੇ ਗੋਲਿਆਂ ਦਾ ਗੋਲਾ ਥੀ ਵੰਞਦਾ ਹੈ, ਉਹ ਜਿੱਤ ਜਾਂਦਾ ਹੈ ਅਤੇ ਸੰਸਾਰ ਹਾਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜੋ ਹਰੀ ਕੇ ਦਾਸੋਂ ਕਾ ਦਾਸ ਹੂਆ ਹੈ ਤਿਸ ਨੇ ਅਪਨੇ ਜਨਮ ਕੌ ਜੀਤ ਲੀਆ ਅਰਥਾਤ ਸਫਲ ਕੀਆ ਹੈ ਔਰੁ ਸਭੁ ਜਗਤੁ ਹਾਰ ਗਯਾ ਹੈ॥੪॥੯॥☬ਮਨ ਕੀ ਚੰਚਲਤਾ ਦਿਖਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਕਰਤਾਰ ਦੇ ਸੇਵਕਾਂ ਦਾ ਸੇਵਕ ਨਾਨਕ ਬੇਨਤੀ ਕਰਦਾ ਹੈ ਕਿ ਜੇਹੜਾ ਬੰਦਾ (ਮਾਇਆ ਦਾ ਮੋਹ ਤਿਆਗ ਕੇ) ਜਗਤ ਵਿਚ ਨਿਮ੍ਰਤਾ ਨਾਲ ਜ਼ਿੰਦਗੀ ਗੁਜ਼ਾਰਦਾ ਹੈ, ਉਸੇ ਨੇ ਹੀ (ਜੀਵਨ ਦੀ ਬਾਜ਼ੀ) ਜਿੱਤੀ ਹੈ ॥੪॥੯॥ਪਦ ਅਰਥ ਤਿਨਿ = ਉਸ ਮਨੁੱਖ ਨੇ ॥੪॥੯॥
SikhNet (Spanish)Así, dice Nanak, el Esclavo de los Esclavos de Dios, el mundo pierde y tú ganas. (4-9)