ਆਸਾ ਮਹਲਾ ੫ ॥
aasaa mahalaa 5 | Ang 378
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਜਾ ਕਾ; ਹਰਿ ਸੁਆਮੀ ਪ੍ਰਭੁ ਬੇਲੀ ॥
jaa kaa; har suaamee prabh belee | Ang 378
Sant Singh KhalsaShe who has the Lord God as her Friend
Manmohan SinghShe, who has God, the Lord master, as her friend,
Manmohan Singh (Punjabi)ਜਿਸ ਦਾ ਸੁਆਮੀ ਮਾਲਕ ਵਾਹਿਗੁਰੂ ਦੋਸਤ ਹੈ,
Fareedkot Teekaਜਿਸ ਕਾ ਹਰਿ (ਪ੍ਰਭੁ) ਸਮਰਥ ਸੁਆਮੀ (ਬੇਲੀ) ਮਿਤ੍ਰ ਹੈ॥
Prof. Sahib Singh(ਹੇ ਭਾਈ!) ਸਭ ਜੀਵਾਂ ਦਾ ਮਾਲਕ ਹਰਿ ਪ੍ਰਭੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ,ਪਦ ਅਰਥ ਜਾ ਕਾ = ਜਿਸ (ਮਨੁੱਖ) ਦਾ। ਬੇਲੀ = ਮਦਦਗਾਰ, ਸਹਾਈ। ਸੁਆਮੀ = ਮਾਲਕ।
SikhNet (Spanish)Esa novia que tiene como su Amigo al Señor, el Dios,
ਪੀੜ ਗਈ; ਫਿਰਿ. ਨਹੀ ਦੁਹੇਲੀ ॥੧॥ ਰਹਾਉ ॥
peerr gee; fir. nahee duhelee |1| rahaau | Ang 379
Sant Singh Khalsaher pain is dispelled, and she shall not become sad again. ||1||Pause||
Manmohan Singhshe suffers not pain and becomes not miserable, again. Pause.
Manmohan Singh (Punjabi)ਉਹ ਤਕਲੀਫ ਨਹੀਂ ਪਾਉਂਦੀ ਅਤੇ ਮੁੜ ਕੇ ਦੁਖਾਂਤ੍ਰ ਨਹੀਂ ਹੁੰਦੀ। ਠਹਿਰਾਉ।
Fareedkot Teekaਤਿਸ ਕੀ ਪੀੜਿ ਜਾਤੀ ਰਹੀ ਹੈ ਫਿਰ ਤਿਸ ਕੀ ਬੁਧੀ (ਦੁਹੇਲੀ) ਦੁਖੀ ਨਹੀਂ ਹੋਤੀ॥੧॥ ਰਹਾਉ ॥
Prof. Sahib Singhਉਸ ਦਾ ਹਰੇਕ ਕਿਸਮ ਦਾ ਦੁੱਖ-ਦਰਦ ਦੂਰ ਹੋ ਜਾਂਦਾ ਹੈ ਉਸ ਨੂੰ ਮੁੜ ਕਦੇ ਦੁਖ ਘੇਰ ਨਹੀਂ ਸਕਦੇ ॥੧॥ ਰਹਾਉ ॥ਪਦ ਅਰਥ ਦੁਹੇਲੀ = ਦੁਖੀ, ਦੁੱਖ ਭਰੀ ॥੧॥ ਰਹਾਉ ॥
SikhNet (Spanish)disipa su dolor y no siente tristeza, ni sufre más. (1‑Pausa)
ਕਰਿ ਕਿਰਪਾ; ਚਰਨ ਸੰਗਿ ਮੇਲੀ ॥
kar kirapaa; charan sang melee | Ang 379
Sant Singh KhalsaShowing His Mercy, He joins her with His Feet,
Manmohan SinghShowing his mercy, the Lord unites her with His feet,
Manmohan Singh (Punjabi)ਆਪਣੀ ਮਿਹਰ ਧਾਰ ਕੇ, ਪ੍ਰਭੂ ਉਸ ਨੂੰ ਆਪਣੇ ਪੈਰਾਂ ਨਾਲ ਜੋੜ ਲੈਂਦਾ ਹੈ,
Fareedkot Teekaਔਰੁ ਸਤਿਗੁਰੋਂ ਨੇ ਕ੍ਰਿਪਾ ਕਰ ਕੇ ਅਪਨੇ ਚਰਨੋਂ ਮੇਂ (ਮਿਲੀ) ਮਿਲਾਈ ਹੈ॥
Prof. Sahib Singh(ਹੇ ਭਾਈ!) ਜਿਸ ਜੀਵ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,ਪਦ ਅਰਥ ਸੰਗਿ = ਨਾਲ।
SikhNet (Spanish)Por la Gracia del Señor, está entonada en Sus Pies,
ਸੂਖ ਸਹਜ ਆਨੰਦ ਸੁਹੇਲੀ ॥੧॥
sookh sehaj aanand suhelee |1| Ang 379
Sant Singh Khalsaand she attains celestial peace, joy and comfort. ||1||
Manmohan Singhand she then attains celestial peace and joy and is ever comfortable.
Manmohan Singh (Punjabi)ਅਤੇ ਉਹ ਬੈਕੁੰਠੀ ਆਰਾਮ ਤੇ ਖੁਸ਼ੀ ਹਾਂਸਲ ਕਰ ਲੈਂਦੀ ਹੈ ਅਤੇ ਹਮੇਸ਼ਾਂ ਲਈ ਸੁਖੀ ਹੁੰਦੀ ਹੈ।
Fareedkot Teekaਪੁਨਾ ਸਹਜ ਸੁਖ ਰੂਪ ਜੋ ਬ੍ਰਹਮ ਹੈ ਤਿਸ ਕੇ ਅਨੰਦ ਕੋ ਪਾਇ ਕਰ (ਸੁਹੇਲੀ) ਅਤ੍ਯੰਤ ਸੁਖੀ ਭਈ ਹੈ॥੧॥
Prof. Sahib Singhਉਸ ਦੇ ਅੰਦਰ ਸੁਖ ਆਨੰਦ ਆਤਮਕ ਅਡੋਲਤਾ ਆ ਵੱਸਦੇ ਹਨ ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ ॥੧॥ਪਦ ਅਰਥ ਸਹਜ = ਆਤਮਕ ਅਡੋਲਤਾ। ਸੁਹੇਲੀ = ਸੁਖੀ, ਸੁਖ-ਭਰੀ ॥੧॥
SikhNet (Spanish)y así está siempre en Equilibrio Dichoso y en la Tranquilidad del Éxtasis. (1)
ਸਾਧਸੰਗਿ; ਗੁਣ ਗਾਇ ਅਤੋਲੀ ॥
saadhasang; gun gaae atolee | Ang 379
Sant Singh KhalsaIn the Saadh Sangat, the Company of the Holy, she sings the Glorious Praises of the Immeasurable Lord.
Manmohan SinghIn the company of the saints-she sings the praises of God and thus, attain a weighty personality.
Manmohan Singh (Punjabi)ਸਤਿਸੰਗਤ ਦੇ ਅੰਦਰ ਉਹ ਪ੍ਰਭੂ ਦਾ ਜੱਸ ਗਾਇਨ ਕਰਕੇ ਅਜੋਖ ਹੋ ਜਾਂਦੀ ਹੈ।
Fareedkot Teekaਸਾਧ ਸੰਗਤ ਮੇਂ ਮਿਲ ਕਰ ਹਰੀ ਕੇ ਗੁਣ ਗਾਇ ਕਰ ਵਹੁ ਬੁਧੀ (ਅਤੋਲੀ) ਤੋਲ ਸੇ ਰਹਤ ਹੋ ਗਈ ਹੈ
Prof. Sahib Singhਸਾਧ ਸੰਗਤਿ ਵਿਚ ਪਰਮਾਤਮਾ ਦੇ ਗੁਣ ਗਾ ਕੇ (ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਉਸ ਦੇ)ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਗਾਇ = ਗਾ ਕੇ। ਅਤੋਲੀ = ਜੋ ਤੋਲੀ ਨ ਜਾ ਸਕੇ, ਜਿਸ ਦੇ ਬਰਾਬਰ ਦੀ ਕੋਈ ਹੋਰ ਚੀਜ਼ ਨਾਹ ਮਿਲ ਸਕੇ।
SikhNet (Spanish)Ella canta la Alabanza Desmedida del Señor en la Sociedad de los Santos,
ਹਰਿ ਸਿਮਰਤ ਨਾਨਕ; ਭਈ ਅਮੋਲੀ ॥੨॥੩੫॥
har simarat naanak; bhee amolee |2|35| Ang 379
Sant Singh KhalsaRemembering the Lord in meditation, O Nanak, she becomes invaluable. ||2||35||
Manmohan SinghBy meditating on God, O Nanak, she becomes invaluable.
Manmohan Singh (Punjabi)ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ। ਉਹ ਅਮੋਲਕ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਿਮਰਨ ਕਰ ਕਰ ਵਹੁ ਬੁਧੀ ਅਮੋਲੀ ਹੋ ਗਈ ਹੈ॥੨॥੩੫॥
Prof. Sahib Singhਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰਨ ਵਾਲੇ ਦੇ ਬਰਾਬਰ ਦਾ ਕੋਈ ਨਹੀਂ ਮਿਲ ਸਕਦਾ, ਉਸ ਦੀ ਕੀਮਤ ਦਾ ਕੋਈ ਨਹੀਂ ਲੱਭ ਸਕਦਾ ॥੨॥੩੫॥ਪਦ ਅਰਥ ਅਮੋਲੀ = ਜਿਸ ਦਾ ਮੁੱਲ ਨਾਹ ਪੈ ਸਕੇ ॥੨॥੩੫॥
SikhNet (Spanish)y en la Contemplación del Señor, se hace de ese Valor que no tiene precio. (2‑35)