ੴ

ਸਿੱਖਬਾਣੀ · SikhBani

ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥

jo satigur te muh fire tinaa tthaur na tthaau
Guru Amardas Ji ਗੁਰੂ ਅਮਰਦਾਸ ਜੀ · Raag Sorath · Ang 645 · 4 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਜੋ ਸਤਿਗੁਰ ਤੇ. ਮੁਹ ਫਿਰੇ; ਤਿਨਾ. ਠਉਰ ਨ ਠਾਉ ॥

jo satigur te. muh fire; tinaa. tthaur na tthaau |

Sant Singh KhalsaThose who turn their faces away from the True Guru, shall find no place of rest or shelter.
Manmohan SinghThey, who turn their back upon the True Guru, find no place or room of refuge.
Manmohan Singh (Punjabi)ਜਿਹੜੇ ਸੱਚੇ ਗੁਰਾਂ ਨੂੰ ਪਿੱਠ ਦਿੰਦੇ ਹਨ, ਉਨ੍ਹਾਂ ਨੂੰ ਪਨਾਹ ਦੀ ਕੋਈ ਥਾਂ ਜਾਂ ਜਗ੍ਹਾ ਨਹੀਂ ਮਿਲਦੀ।
Fareedkot Teekaਜੋ ਮਨਮੁਖ ਸਤਿਗੁਰੋਂ ਸੇ ਮੁਖ ਫੇਰਤੇ ਹੈਂ, ਤਿਨ ਬੇਮੁਖੋਂ ਕੋ ਇਸ ਲੋਕ ਵਿਖੇ ਸੰਤੋਂ ਮੇਂ ਠਉਰ ਨਹੀਂ ਔਰ ਆਗੇ ਪਰਲੋਕ ਮੇਂ ਕੋਈ ਥਾਉਂ ਨਹੀਂ ਮਿਲਤਾ, ਵਾ ਤਿਨ ਕੇ ਠਹਿਰਨੇ ਕੋ ਕੋਈ ਥਾਉਂ ਨਹੀਂ॥
Prof. Sahib Singhਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ;
SikhNet (Spanish)Aquéllos que dan la espalda al Guru, no encuentran refugio,

ਜਿਉ ਛੁਟੜਿ. ਘਰਿ ਘਰਿ ਫਿਰੈ; ਦੁਹਚਾਰਣਿ ਬਦਨਾਉ ॥

jiau chhuttarr. ghar ghar firai; duhachaaran badanaau |

Sant Singh KhalsaThey wander around from door to door, like a woman forsaken, with a bad character and a bad reputation.
Manmohan SinghThey wander from door to door like a divorced woman of bad character and evil repute.
Manmohan Singh (Punjabi)ਉਹ ਬਦਚਲਣ ਤੇ ਮੰਦੀ ਸ਼ੁਹਰਤ ਵਾਲੀ ਛੱਡੀ ਹੋਈ ਤੀਵੀ ਦੀ ਤਰ੍ਹਾਂ ਦੁਆਰੇ ਦੁਆਰੇ ਭਟਕਦੇ ਫਿਰਦੇ ਹਨ।
Fareedkot Teekaਜੈਸੇ (ਛੁਟੜਿ) ਪਤੀ ਕੀ ਤਿਆਗੀ ਹੂਈ ਵਿਭਚਾਰਨ ਇਸਤ੍ਰੀ ਘਰ ਘਰ ਮੇਂ ਫਿਰਤੀ ਹੈ। ਤਿਸ ਖੋਟੇ ਅਚਾਰ ਵਾਲੀ ਕਾ ਨਾਮ ਬਦਨਾਮ ਹੋਤਾ ਹੈ, ਤੈਸੇ ਵਹੁ ਮਨਮੁਖ ਹੋਤਾ ਹੈ॥
Prof. Sahib Singhਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ।
SikhNet (Spanish)así como la mujer abandonada que va de puerta en puerta y se crea sólo una mala reputación.

ਨਾਨਕ ਗੁਰਮੁਖਿ ਬਖਸੀਅਹਿ; ਸੇ ਸਤਿਗੁਰ ਮੇਲਿ ਮਿਲਾਉ ॥੨॥

naanak guramukh bakhaseeeh; se satigur mel milaau |2|

Sant Singh KhalsaO Nanak, the Gurmukhs are forgiven, and united in Union with the True Guru. ||2||
Manmohan SinghNanak, the pious persons, who are granted pardon, they associate with the True Guru's society.
Manmohan Singh (Punjabi)ਨਾਨਕ, ਪਵਿੱਤ੍ਰ ਪੁਰਸ਼ ਜਿਨ੍ਹਾਂ ਨੂੰ ਮਾਫੀ ਮਿਲ ਜਾਂਦੀ ਹੈ, ਉਹ ਸੱਚੇ ਗੁਰਾਂ ਦੀ ਸੰਗਤ ਨਾਲ ਜੁੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਗੁਰਮੁਖ ਸਤਿਗੁਰੋਂ ਕੇ ਸੰਗ ਮੇਲ ਮੇਂ ਮਿਲੇ ਹੈਂ, ਸੋ ਬਖਸ਼ੇ ਜਾਤੇ ਹੈਂ॥੨॥
Prof. Sahib Singhਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ ॥੨॥

ਪਦ ਅਰਥ ਬਖਸੀਅਹਿ = ਬਖ਼ਸ਼ੇ ਜਾਂਦੇ ਹਨ ॥੨॥

SikhNet (Spanish)Dice Nanak, si uno es perdonado por el Guru, Él lo une con el Señor. (2)
Answers quote the Granth verbatim with Ang citations. AI commentary is not Gurbani and not a religious ruling.