ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਸਤਿਗੁਰ ਤੇ ਜੋ ਮੁਹ ਫਿਰੇ; ਸੇ ਬਧੇ ਦੁਖ ਸਹਾਹਿ ॥
satigur te jo muh fire; se badhe dukh sahaeh |
Sant Singh KhalsaThose who turn their faces away from the True Guru, suffer in sorrow and bondage.
Manmohan SinghThey, who turn their face away from the True Guru, suffer sorrow tied down.
Manmohan Singh (Punjabi)ਜਿਹੜੇ ਸੱਚੇ ਗੁਰਾਂ ਵੱਲੋਂ ਮੂੰਹ ਮੋੜਦੇ ਹਨ, ਉਹ ਨਰੜੇ ਹੋਏ ਕਸ਼ਟ ਉਠਾਉਂਦੇ ਹਨ।
Fareedkot Teekaਜੋ ਸਤਿਗੁਰੋਂ ਸੇ ਮੁਖ ਫੇਰਤੇ ਹੈਂ, ਸੋ ਬਾਂਧੇ ਹੂਏ ਜਮੋਂ ਕੇ ਦੁਖੋਂ ਕੋ ਸਹਾਰਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ,
ਪਦ ਅਰਥ ਮੁਹ ਫਿਰੇ = {ਮੁਹਫਿਰਾ = ਉਹ ਮਨੁੱਖ ਜਿਸ ਨੇ ਮੂੰਹ ਮੋੜਿਆ ਹੋਇਆ ਹੋਵੇ} ਮਨਮੁਖ।
SikhNet (Spanish)Aquél que le da la espalda al Guru, sufre pena atado al deseo.
ਫਿਰਿ ਫਿਰਿ ਮਿਲਣੁ. ਨ ਪਾਇਨੀ; ਜੰਮਹਿ ਤੈ ਮਰਿ ਜਾਹਿ ॥
fir fir milan. na paaeinee; jameh tai mar jaeh |
Sant Singh KhalsaAgain and again, they are born only to die; they cannot meet their Lord.
Manmohan SinghOver and over they come and go and cannot meet with their Lord.
Manmohan Singh (Punjabi)ਮੁੜ ਮੁੜ ਕੇ ਉਹ ਜੰਮਦੇ ਹਨ ਤੇ ਮਰਦੇ ਹਨ ਅਤੇ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦੇ।
Fareedkot Teekaਵਹੁ ਪੁਨਾ ਪੁਨਾ ਜਨਮਤੇ ਔਰ ਮਰ ਜਾਤੇ ਹੈਂ, ਕਿਉਂਕਿ ਵਾਹਿਗੁਰੂ ਕੇ ਸਾਥ ਵਹੁ ਮਿਲਨਾ ਨਹੀਂ ਪਾਵਤੇ॥
Prof. Sahib Singhਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ;
SikhNet (Spanish)Nace sólo para morir una y otra vez sin poder encontrar a su Dios.
ਸਹਸਾ ਰੋਗੁ. ਨ ਛੋਡਈ; ਦੁਖ ਹੀ ਮਹਿ ਦੁਖ ਪਾਹਿ ॥
sahasaa rog. na chhoddee; dukh hee meh dukh paeh |
Sant Singh KhalsaThe disease of doubt does not depart, and they find only pain and more pain.
Manmohan SinghTheir disease of doubt departs not and, in pain, they obtain more pain.
Manmohan Singh (Punjabi)ਉਨ੍ਹਾਂ ਦਾ ਸੰਦੇਹ (ਸੰਸੇ) ਦੀ ਬੀਮਾਰੀ ਦੂਰ ਨਹੀਂ ਹੁੰਦੀ ਅਤੇ ਪੀੜ ਅੰਦਰ ਉਹ ਹੋਰ ਪੀੜ ਪਾਉਂਦੇ ਹਨ।
Fareedkot Teekaਤਿਨ ਕੋ ਸੰਸਾ ਰੂਪੀ ਰੋਗ ਛੋਡਤਾ ਨਹੀਂ ਹੈ, ਤਿਸੀ ਤੇ ਵਹੁ ਦੁਖ ਬੀਚ ਦੁਖ ਪਾਵਤੇ ਹੈਂ॥
Prof. Sahib Singhਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ।
SikhNet (Spanish)Su mente se encuentra dividida por la duda y el dolor le acarrea más dolor.
ਨਾਨਕ ਨਦਰੀ ਬਖਸਿ ਲੇਹਿ; ਸਬਦੇ ਮੇਲਿ ਮਿਲਾਹਿ ॥੧॥
naanak nadaree bakhas lehi; sabade mel milaeh |1|
Sant Singh KhalsaO Nanak, if the Gracious Lord forgives, then one is united in Union with the Word of the Shabad. ||1||
Manmohan SinghNanak, If the Merciful Master forgives the man, then He unites him in the Name's union.
Manmohan Singh (Punjabi)ਨਾਨਕ, ਜੇਕਰ ਮਿਹਰਬਾਨ ਮਾਲਕ ਬੰਦੇ ਨੂੰ ਮਾਫ ਕਰ ਦੇਵੇ ਤਦ ਉਹ ਉਸ ਨੂੰ ਨਾਮ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਤਿਨ ਕੌ (ਨਦਰੀ) ਵਾਹਿਗੁਰੂ ਬਖਸ਼ ਲੇਵੈ, ਤਬ ਗੁਰ ਸਬਦ ਕੇ ਮੇਲ ਮੇਂ ਤਿਨ ਕੋ ਮਿਲਾਵਤਾ ਹੈ॥੧॥
Prof. Sahib Singhਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ ॥੧॥
SikhNet (Spanish)Dice Nanak, cuando el Señor confiere Su Misericordia a través de la Palabra del Shabd une al hombre Consigo Mismo. (1)