ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਫੀਲੁ ਰਬਾਬੀ ਬਲਦੁ ਪਖਾਵਜ; ਕਊਆ ਤਾਲ ਬਜਾਵੈ ॥
feel rabaabee balad pakhaavaj; kaooaa taal bajaavai |
Sant Singh KhalsaThe elephant is the guitar player, the ox is the drummer, and the crow plays the cymbals.
Manmohan SinghAn elephant is a rebeck-player, an ox a drummer and the crow plays the cymbals.
Manmohan Singh (Punjabi)ਹਾਥੀ ਸਤਾਰ ਵਜਾਉਣ ਵਾਲਾ ਹੈ ਅਤੇ ਬਲ੍ਹਦ ਜੋੜੀ ਵਜਾਉਣ ਵਾਲਾ। ਕਾਂ ਕੈਸੀਆਂ ਵਜਾਉਂਦਾ ਹੈ।
Fareedkot Teekaਮਨ ਜੋ (ਫੀਲੁ) ਹਸਤੀ ਵਤ ਥਾ, ਸੋ (ਰਬਾਬੀ) ਰਬ ਕੀ ਅਬ ਵਾਲਾ ਹੋ ਗਿਆ ਅਰਥਾਤ ਤਰਾਵਤ ਵਾਲਾ ਹੋ ਗਿਆ ਹੈ। (ਬਲਦੁ) ਆਲਸ ਭੀ ਪਰਮੇਸ੍ਵਰ ਕੇ (ਪਖਾਵਜੁ) ਪਖ੍ਯ ਮੇਂ ਆ ਬਜਾ ਹੈ ਕਿਆ ਪ੍ਰਗਟ ਹੈ। ਕ੍ਰੋਧ ਯੁਕਤ ਮਨ ਰੂਪ ਕਊਆ ਖ੍ਯਮਾ ਵਾਲਾ ਹੋ ਕਰ ਪਰਮੇਸ੍ਵਰ ਨਾਮੋ ਚਾਰਨ ਰੂਪ ਤਾਲ ਬਜਾਉਤਾ ਹੈ॥
Prof. Sahib Singh(ਮਨ ਦਾ) ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ), ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ।ਪਦ ਅਰਥ ਫੀਲੁ = ਹਾਥੀ। ਪਖਾਵਜ = ਜੋੜੀ ਵਜਾਣ ਵਾਲਾ। ਕਊਆ = ਕਾਂ।
SikhNet (Spanish)El elefante toca el rabel, el toro toca el tamborín, el cuervo, los címbalos
ਪਹਿਰਿ ਚੋਲਨਾ ਗਦਹਾ ਨਾਚੈ; ਭੈਸਾ ਭਗਤਿ ਕਰਾਵੈ ॥੧॥
pahir cholanaa gadahaa naachai; bhaisaa bhagat karaavai |1|
Sant Singh KhalsaPutting on the skirt, the donkey dances around, and the water buffalo performs devotional worship. ||1||
Manmohan SinghPutting on the skirt, the donkey dances and the he buffalo performs worship.
Manmohan Singh (Punjabi)ਚੋਲਾ ਪਹਿਨ ਕੇ ਖੋਤਾ ਨੱਚਦਾ ਹੈ ਅਤੇ ਮੈਹਾਂ ਉਪਾਸ਼ਨਾ ਕਰਦਾ ਹੈ।
Fareedkot Teekaਕਾਮ ਯੁਕਤ ਮਨ ਰੂਪ ਜੋ ਗਧਾ ਥਾ, ਸੋ ਲੱਜਾ ਰੂਪ ਚੋਲਨਾ ਪਹਿਰ ਕਰ ਕੇ ਪਰਮੇਸ੍ਵਰ ਕੇ ਨਿਰਨੇ ਰੂਪ ਨਿਰਤ ਕਰਤਾ ਹੈ। (ਭੈਸਾ) ਲੋਭ ਯੁਕਤ ਭਗਤੀ ਕਰਤਾ ਹੈ ਔਰੋਂ ਸੇ ਭੀ ਕਰਾਵਤਾ ਹੈ, ਅਰਥਾਤ ਅਬ ਮਨ ਕੋ ਭਗਤੀ ਕਾ ਲੋਭ ਹੋ ਗਿਆ ਹੈ॥੧॥
Prof. Sahib Singhਖੋਤਾ (-ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ ॥੧॥* ਭਾਵ: ਸੁਭਾਉ ਬਦਲਣ ਤੋਂ ਪਹਿਲਾਂ ਮਨ ਅਹੰਕਾਰ, ਆਲਸ, ਚਤੁਰਾਈ, ਕਾਮ ਅਤੇ ਅਮੋੜਪੁਨਾ-ਇਹਨਾਂ ਵਿਕਾਰਾਂ ਦੇ ਅਧੀਨ ਰਹਿੰਦਾ ਸੀ। ਪਰ, ਜਦੋਂ ਅੰਦਰ ਰਸ ਆਇਆ ਹੈ, ਤਾਂ ਪ੍ਰੇਮ ਵਿਚ ਭਿੱਜ ਕੇ ਮਨ ਇਸ ਨਵੇਂ ਵਿਆਹ ਵਿਚ ਉੱਦਮ ਕਰ ਕੇ ਸਹਾਈ ਬਣਦਾ ਹੈ।੧।
SikhNet (Spanish)y vestido de falda, el burro baila y los búfalos se encargan de la obra en el estrado. (1)
ਰਾਜਾ ਰਾਮ; ਕਕਰੀਆ ਬਰੇ ਪਕਾਏ ॥
raajaa raam; kakareea bare pakaae |
Sant Singh KhalsaThe Lord, the King, has cooked the cakes of ice,
Manmohan SinghLord the king has cooked the cakes of ice,
Manmohan Singh (Punjabi)ਪ੍ਰਭੂ ਪਾਤਸ਼ਾਹ ਨੇ ਬਰਫ ਦੇ ਪਕੋੜੇ ਤਲੇ ਹਨ,
Fareedkot Teekaਜੋ ਬਿਕਾਰ ਕਾਮਾਦਿ ਅਕੇ ਕੀਆਂ ਕੁਕੜੀਆਂ ਕੇ ਸਮ ਦੁਖ ਰੂਪ ਹੈ ਸਨ, ਸੋ ਗੁਰ ਕ੍ਰਿਪਾ ਸੇ ਰਾਜਾ ਰਾਮ ਕੇ ਉਪਦੇਸ ਲੇਨੇ ਸੇ ਆਂਬੋਂ ਸਮ ਸੁਖ ਰੂਪ ਹੋ ਜਾਤੇ ਭਏ ਹੈਂ॥
Prof. Sahib Singhਹੇ ਮੇਰੇ ਸੁਹਣੇ ਰਾਮ ਅੱਕਾਂ ਦੀਆਂ ਖੱਖੜੀਆਂ (ਹੁਣ) ਪੱਕੇ ਹੋਏ ਅੰਬ ਬਣ ਗਏ ਹਨ,ਪਦ ਅਰਥ ਰਾਜਾ ਰਾਮ = ਹੇ ਸੁਹਣੇ ਰਾਮ! ਕਕਰੀਆ = ਅੱਕਾਂ ਦੀਆਂ ਖੱਖੜੀਆਂ। ਆਬਰੇ ਪਕਾਏ = ਪੱਕੇ ਅੰਬ।
SikhNet (Spanish)Mi Señor, el Rey, ha tostado las bolas de escarcha,
ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥
kinai boojhanahaarai khaae |1| rahaau |
Sant Singh Khalsabut only the rare man of understanding eats them. ||1||Pause||
Manmohan Singhand some man of understanding has eaten them. Pause.
Manmohan Singh (Punjabi)ਕਿਸੇ ਵਿਚਾਰਵਾਨ ਪੁਰਸ਼ ਨੇ ਉਨ੍ਹਾਂ ਨੂੰ ਖਾਧਾ ਹੈ। ਠਹਿਰਾਉ।
Fareedkot Teekaਕਿਸੇ ਬੂਝਨੇ ਹਾਰੇ ਨੇ ਇਹ ਆਂਬ ਖਾਏ ਹੈਂ, ਭਾਵ ਕਿਸੀ ਉਤਮ ਅਧਿਕਾਰੀ ਨੇ ਇਹ ਗੁਨ ਧਾਰਨ ਕਰੇ ਹੈਂ॥੧॥ ਰਹਾਉ ॥
Prof. Sahib Singhਪਰ ਖਾਧੇ ਕਿਸੇ ਵਿਰਲੇ ਵਿਚਾਰ ਵਾਲੇ ਨੇ ਹਨ ॥੧॥ ਰਹਾਉ ॥ਪਦ ਅਰਥ ਕਿਨੈ = ਕਿਸੇ ਵਿਰਲੇ ਨੇ। ਬੂਝਨਹਾਰੈ = ਗਿਆਨਵਾਨ ਨੇ ॥੧॥ ਰਹਾਉ ॥
* ਭਾਵ: ਜਿਵੇਂ ਅੱਕਾਂ ਦੀਆਂ ਖੱਖੜੀਆਂ ਵੇਖਣ ਨੂੰ ਅੰਬਾਂ ਵਾਂਗ ਜਾਪਦੀਆਂ ਹਨ; ਤਿਵੇਂ ਮਨ ਪਹਿਲਾਂ ਸਾਰੇ ਕੰਮ ਦਿਖਾਵੇ ਵਾਲੇ ਕਰਦਾ ਸੀ। ਹੁਣ ਸਿਰਜਣਹਾਰ ਦੀ ਮਿਹਰ ਨਾਲ ਸਚ-ਮੁਚ ਪੱਕੇ ਹੋਏ ਅੰਬ ਬਣ ਗਏ ਹਨ, ਭਾਵ ਮਨ ਵਿਚ ਸੁਆਦ ਤੇ ਮਿਠਾਸ ਅਤੇ ਅਸਲੀਅਤ ਆ ਗਈ ਹੈ। ਇਹ ਸੁਆਦ ਵਿਰਲੇ ਭਾਗਾਂ ਵਾਲੇ ਬੰਦਿਆਂ ਨੂੰ ਮਿਲਦਾ ਹੈ।੧।ਰਹਾਉ। ਨੋਟ ੧: ਇਸ ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਅਰਥਾਂ ਨੂੰ ਸਮਝਣ ਵਾਸਤੇ ਇਕ ਦੋ ਗੱਲਾਂ ਦੱਸਣੀਆਂ ਜ਼ਰੂਰੀ ਹਨ। ਸ਼ਬਦ ਨੂੰ ਸਮਝਣ ਲਈ 'ਰਹਾਉ' ਦੀ ਤੁਕ ਵਿਚ ਕਬੀਰ ਜੀ ਆਪਣੇ ਪਿਆਰੇ ਦਾਤਾਰ ਦੇ ਸ਼ੁਕਰ ਵਿਚ ਆ ਕੇ ਆਪਣੇ ਮਨ ਦੀ ਅਵਸਥਾ ਨੂੰ ਇਕ ਦ੍ਰਿਸ਼ਟਾਂਤ ਦੀ ਸ਼ਕਲ ਵਿਚ ਪੇਸ਼ ਕਰਦੇ ਹਨ। ਇਹ ਦ੍ਰਿਸ਼ਟਾਂਤ ਅੱਕਾਂ ਦੀਆਂ ਖੱਖੜੀਆਂ ਦਾ ਹੈ। ਨੋਟ ੨: 'ਰਹਾਉ' ਵਾਲੀ ਤੁਕ ਵਿਚ ਜੋ ਮੁਖ-ਭਾਵ ਹੈ ਉਸ ਨੂੰ ਬਾਕੀ ਦੇ ਸ਼ਬਦ ਵਿਚ ਖੋਲ੍ਹ ਕੇ ਪਰਗਟ ਕੀਤਾ ਹੈ। ਇਹਨਾਂ ਸਾਰੇ ਪਦਾਂ ਵਿਚ ਇਕ ਹੋਰ ਦ੍ਰਿਸ਼ਟਾਂਤ ਲਿਆ ਗਿਆ ਹੈ, ਵਿਆਹ ਦਾ। ਨੋਟ ੩: 'ਰਹਾਉ' ਦੀ ਤੁਕ ਵਿਚ ਕਬੀਰ ਜੀ ਆਖਦੇ ਹਨ ਕਿ ਇਹ ਮਨ ਜੋ ਅੱਕ ਦੀ ਖੱਖੜੀ ਵਰਗਾ ਸੀ, ਹੁਣ ਪੱਕਾ ਹੋਇਆ ਅੰਬ ਬਣ ਗਿਆ ਹੈ, ਪਰ ਇਹ ਸੁਆਦ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਮਿਲਦਾ ਹੈ। ਸ਼ਬਦ ਦੇ ਬਾਕੀ ਪਦਾਂ ਵਿਚ ਇਸ ਤਬਦੀਲੀ ਨੂੰ ਵਿਸਥਾਰ ਨਾਲ ਬਿਆਨ ਕਰਦੇ ਹਨ। ਮਨ ਦੀਆਂ ਪਹਿਲੀਆਂ ਭੈੜੀਆਂ ਵਾਦੀਆਂ ਨੂੰ ਫੀਲ, ਬਲਦ ਆਦਿਕ ਪਸ਼ੂਆਂ ਦੇ ਪ੍ਰਸਿੱਧ ਸੁਭਾਵਾਂ ਦੀ ਰਾਹੀਂ ਦਿਖਲਾਇਆ ਹੈ, ਤੇ ਨਾਲ ਨਾਲ ਇਹ ਭੀ ਦੱਸਿਆ ਹੈ ਕ
SikhNet (Spanish)pero sólo los Sabios conocen su sabor. (1-Pausa)
ਬੈਠਿ ਸਿੰਘੁ ਘਰਿ ਪਾਨ ਲਗਾਵੈ; ਘੀਸ ਗਲਉਰੇ ਲਿਆਵੈ ॥
baitth singh ghar paan lagaavai; ghees glaure liaavai |
Sant Singh KhalsaSitting in his den, the lion prepares the betel leaves, and the muskrat brings the betel nuts.
Manmohan SinghSitting in his den, the lion prepares the betel leaves and the muskrat brings the betel nuts.
Manmohan Singh (Punjabi)ਆਪਣੇ ਘੁਰਨੇ ਵਿੱਚ ਬੈਠਾ ਹੋਇਆ ਸ਼ੇਰ ਪਾਨ-ਬੀੜੇ ਤਿਆਰ ਕਰਦਾ ਹੈ ਅਤੇ ਚਕਚੂੰਦਰ ਸੁਪਾਰੀਆਂ ਲਿਆਉਂਦੀ ਹੈ।
Fareedkot Teekaਬੈਠ ਕਰ ਕੇ ਸਿੰਘ ਸੁਧ ਹੰਕਾਰ (ਘਰਿ) ਅੰਤਸਕਰਣ ਮੇਂ ਬੇਦ ਬਾਕ ਸਿੰਮ੍ਰਿਤ ਵਾਕ ਮਹਾਤਮਾਓਂ ਕੇ ਵਾਕ ਅਪਨਾ ਅਨਭਵ ਰੂਪ ਚੂਨਾ ਕਥਾ ਸੁਪਾਰੀ ਮਿਲਾ ਕਰ ਪਾਨ ਲਗਾਉਤਾ ਹੈ ਔਰ ਬੁਧੀ ਘੀਸ ਜਹਾਂ ਤਹਾਂ ਸੇ ਖੋਜ ਕਰ ਭਗਵੰਤ ਕੇ ਗੁਣ ਰੂਪ (ਗਲਉਰੇ) ਲਡੂ ਲਿਆਉਤੀ ਹੈ॥
Prof. Sahib Singh(ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)।ਪਦ ਅਰਥ ਬੈਠਿ ਘਰਿ = ਅੰਦਰ ਟਿਕ ਕੇ। ਸਿੰਘੁ = ਹਿੰਸਾ ਵਾਲਾ ਸੁਭਾਉ ਨਿਰਦਇਤਾ। ਪਾਨ ਲਗਾਵੈ = (ਜਾਂਞੀਆਂ ਲਈ) ਪਾਨ ਤਿਆਰ ਕਰਦਾ ਹੈ (ਭਾਵ, ਸਭ ਦੀ ਸੇਵਾ ਕਰਨ ਦਾ ਉੱਦਮ ਕਰਦਾ ਹੈ)। ਘੀਸ = ਛਛੂੰਦਰ, ਮਨ ਦਾ ਘੀਸ ਵਾਲਾ ਸੁਭਾਉ, ਤ੍ਰਿਸ਼ਨਾ। ਗਲਉਰੇ = ਪਾਨਾਂ ਦੇ ਬੀੜੇ। "ਘੀਸ.....ਲਿਆਵੈ = ਭਾਵ, ਪਹਿਲਾਂ ਮਨ ਇਤਨਾ ਤ੍ਰਿਸ਼ਨਾ ਦੇ ਅਧੀਨ ਸੀ ਕਿ ਆਪ ਹੀ ਨਹੀਂ ਸੀ ਰੱਜਦਾ, ਪਰ ਹੁਣ ਹੋਰਨਾਂ ਦੀ ਸੇਵਾ ਕਰਦਾ ਹੈ।
SikhNet (Spanish)El león sentado en su cueva prepara las hojas de betel, las lagartijas traen las nueces,
ਘਰਿ ਘਰਿ ਮੁਸਰੀ ਮੰਗਲੁ ਗਾਵਹਿ; ਕਛੂਆ ਸੰਖੁ ਬਜਾਵੈ ॥੨॥
ghar ghar musaree mangal gaaveh; kachhooaa sankh bajaavai |2|
Sant Singh KhalsaGoing from house to house, the mouse sings the songs of joy, and the turtle blows on the conch-shell. ||2||
Manmohan SinghFrom house to house the mouse sings songs of joy and the tortoise blows a shell.
Manmohan Singh (Punjabi)ਮਕਾਨ ਤੇ ਚੂਹਾ ਖੁਸ਼ੀ ਦੇ ਗੀਤ ਗਾਉਂਦਾ ਹੈ ਅਤੇ ਕੱਛੂ ਘੁੱਗੂ ਵਜਾਉਂਦਾ ਹੈ।
Fareedkot Teekaਘਰ ਘਰ ਮੇਂ ਅਰਥਾਤ ਅਪਨੇ ਅਪਨੇ ਗੋਲਕੋਂ ਮੇਂ ਇੰਦ੍ਰੀਆਂ ਜੋ ਚੂਹੀ ਹੈਂ, ਸੋ ਪਰਮੇਸ੍ਵਰ ਕਾ ਜਸ ਗਾਉਤੀ ਹੈਂ। (ਕਛੂਆ) ਚਿਤ ਸੰਖ ਬਜਾਵੈ ਹੈ ਕਿਆ ਪਰਮੇਸ੍ਵਰ ਕਾ ਚਿੰਤਨ ਕਰਤਾ ਹੈ, ਅਸੰਖ ਪਰਮੇਸ੍ਵਰ ਕੋ ਚਿਤ ਕਛੁ ਚਿੰਤਨ ਕਰਤਾ ਹੈ॥੨॥
Prof. Sahib Singhਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕੱਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ॥੨॥ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ, ਹਰੇਕ ਗੋਲਕ-ਅਸਥਾਨ ਵਿਚ। ਮੁਸਰੀ = ਚੂਹੀਆਂ, ਇੰਦ੍ਰੀਆਂ। (ਨੋਟ: ਸ਼ਬਦ 'ਮੁਸਰ' ਵਿਆਕਰਣ ਅਨੁਸਾਰ ਬਹੁ-ਵਚਨ ਹੈ, ਕਿਉਂਕਿ ਇਸ ਦੀ ਕ੍ਰਿਆ "ਗਾਵਹਿ" ਬਹੁ-ਵਚਨ ਹੈ)। ਕਛੂਆ = ਮਨ ਦਾ ਕੱਛੂ ਵਾਲਾ ਸੁਭਾਉ, ਮਨੁੱਖਾਂ ਤੋਂ ਸੰਕੋਚ, ਕਾਇਰਤਾ, ਮਨ ਦਾ ਸਤਸੰਗ ਤੋਂ ਡਰਨਾ। ਸੰਖੁ ਬਜਾਵੈ = ਭਾਵ, ਉਹ ਮਨ ਜੋ ਪਹਿਲਾਂ ਆਪ ਸਤਸੰਗ ਤੋਂ ਡਰਦਾ ਸੀ, ਹੁਣ ਹੋਰਨਾਂ ਨੂੰ ਉਪਦੇਸ਼ ਕਰਦਾ ਹੈ ॥੨॥
SikhNet (Spanish)los ratones cantan la canción de boda, y las tortugas soplan la concha. (2)
ਬੰਸ ਕੋ ਪੂਤੁ ਬੀਆਹਨ ਚਲਿਆ; ਸੁਇਨੇ ਮੰਡਪ ਛਾਏ ॥
bans ko poot beeaahan chaliaa; sueine manddap chhaae |
Sant Singh KhalsaThe son of the sterile woman goes to get married, and the golden canopy is spread out for him.
Manmohan SinghA sterile woman son goes to wed and golden canopy is spread.
Manmohan Singh (Punjabi)ਬਾਂਝ ਇਸਤਰੀ ਦਾ ਪੁੱਤ੍ਰ ਵਿਆਹ ਕਰਾਉਣ ਲਈ ਜਾਂਦਾ ਹੈ ਅਤੇ ਸੁਨਹਿਰੀ ਸ਼ਾਮਿਆਨੇ ਤਾਣੇ ਜਾਂਦੇ ਹਨ।
Fareedkot Teekaਬ੍ਰਹਮ ਬੰਸ ਕਾ ਜੋ ਜੀਵ ਸੋ ਪਵਿਤ੍ਰ ਹੋ ਕਰ ਜੋ (ਬੀਆ) ਦੂਸਰਾ ਭਾਉ ਥਾ ਤਿਸ ਕੋ ਹਨ ਕਰ ਕੇ ਚਲਾ ਹੈ, ਸੁੰਨ ਜੋ ਅਫੁਰ ਮੰਡਪ ਅਸਥਾਨ ਬ੍ਰਹਮ ਹੈ ਤਿਸਮੇਂ (ਛਾਏ) ਸਿਥਰ ਹੂਆ ਹੈ॥
Prof. Sahib Singh(ਜੋ ਪਹਿਲਾਂ) ਮਾਇਆ ਵਿਚ ਵੇੜ੍ਹਿਆ ਹੋਇਆ (ਸੀ, ਉਹ) ਮਨ (ਸੁਅੱਛ ਬ੍ਰਿਤੀ) ਵਿਆਹੁਣ ਤੁਰ ਪਿਆ ਹੈ, (ਹੁਣ) ਅੰਦਰ ਖਿੜਾਉ ਹੀ ਖਿੜਾਉ ਬਣ ਗਿਆ ਹੈ।ਪਦ ਅਰਥ ਬੰਸ ਕੋ ਪੂਤੁ = ਬਾਂਝ ਇਸਤ੍ਰੀ ਦਾ ਪੁੱਤਰ, ਮਾਇਆ ਦਾ ਪੁੱਤਰ, ਮਾਇਆ-ਵੇੜ੍ਹਿਆ ਮਨ।
SikhNet (Spanish)El hijo de la mujer estéril se va a casar y es bienvenido en los recintos decorados con oro y se casa
ਰੂਪ ਕੰਨਿਆ ਸੁੰਦਰਿ ਬੇਧੀ; ਸਸੈ ਸਿੰਘ ਗੁਨ ਗਾਏ ॥੩॥
roop kaniaa sundar bedhee; sasai singh gun gaae |3|
Sant Singh KhalsaHe marries a beautiful and enticing young woman; the rabbit and the lion sing their praises. ||3||
Manmohan Singhhe marries a beautiful and enticing girl, and a hare and a lion sing their eulogies.
Manmohan Singh (Punjabi)ਉਹ ਇਕ ਰੂਪਵੰਤੀ ਅਤੇ ਮਨਮਮੋਹਣੀ ਕੁੜੀ ਨੂੰ ਵਿਆਹ ਲੈਦਾ ਹੈ ਅਤੇ ਸਿਹਾ ਤੇ ਸ਼ੇਰ-ਬੱਬਰ ਉਨ੍ਹਾਂ ਦੀਆਂ ਘੋੜੀਆਂ ਗਾਉਂਦੇ ਹਨ।
Fareedkot Teekaਸੁੰਦਰ ਰੂਪ ਵਾਲੀ ਮੋਖ੍ਯ ਕੰਨਿਆ (ਬੇਧੀ) ਮਿਲੀ ਹੈ, (ਸਸੈ) ਗਰੀਬ (ਸਿੰਘ) ਰਾਜੇ ਸਭ ਤਿਸ ਕੇ ਗੁਣ ਗਾਉਤੇ ਹੈਂ। ਵਾ ਜਬ ਪਰਮੇਸ੍ਵਰ ਕੇ ਗੁਣ ਗਾਏ ਹੈਂ ਤਬ ਜੀ ਸਸੇ ਤੇ ਸਿੰਘ ਹੋ ਗਿਆ ਹੈ ਅਰਥਾਤ ਬ੍ਰਹਮ ਰੂਪ ਹੋ ਗਿਆ ਹੈ॥੩॥
Prof. Sahib Singhਉਸ ਮਨ ਨੇ (ਹਰੀ ਨਾਲ ਜੁੜੀ ਉਹ ਬ੍ਰਿਤੀ-ਰੂਪ) ਸੁੰਦਰੀ ਵਿਆਹ ਲਈ ਹੈ ਜੋ ਵਿਕਾਰਾਂ ਵਲੋਂ ਕੁਆਰੀ ਹੈ (ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿਚ ਪੈਣ ਦੇ ਕਾਰਨ) ਸਹਿਆ (ਸੀ, ਭਾਵ, ਸਹਮਿਆ ਰਹਿੰਦਾ ਸੀ) ਨਿਰਭਉ ਹਰੀ ਦੇ ਗੁਣ ਗਾਉਂਦਾ ਹੈ ॥੩॥* ਨੋਟ: 'ਮਾਇਆ' ਨੂੰ ਬਾਂਝ ਇਸਤ੍ਰੀ ਇਸ ਵਾਸਤੇ ਖ਼ਿਆਲ ਕੀਤਾ ਗਿਆ ਹੈ ਕਿ ਕੁਦਰਤ ਦੇ ਨਿਯਮ ਅਨੁਸਾਰ ਮਾਇਆ ਪੁੱਤਰ ਨਹੀਂ ਜੰਮਦੀ, ਜੁਗਤੀ ਨਾਲ ਜੰਮਦੀ ਹੈ। ਪੰਜ ਪੂਤ ਜਣੇ ਇਕ ਮਾਇ ॥ ਉਤਭੁਜ ਖੇਲੁ ਕਰਿ ਜਗਤ ਵਿਆਇ ॥ ਤੀਨਿ ਗੁਣਾਂ ਕੈ ਸੰਗਿ ਰਚਿ ਰਸੇ ॥ ਇਨ ਕਉ ਛੋਡਿ ਊਪਰਿ ਜਨ ਬਸੇ ॥੯॥੧੨॥ (ਗੋਂਡ ਮ: ੫)। ਬੀਆਹਨ ਚਲਿਆ-ਵਿਆਹੁਣ ਟੁਰ ਪਿਆ। * ਨੋਟ: ਆਮ ਤੌਰ ਤੇ ਗੁਰ-ਬਾਣੀ ਵਿਚ ਜੀਵ ਨੂੰ ਇਸਤ੍ਰੀ-ਭਾਵ ਵਿਚ ਦੱਸਿਆ ਗਿਆ ਹੈ। ਇਕ ਤੁਕ ਵਿਚ 'ਮਨ' ਵਿਆਹੁਣ ਤੁਰਿਆ ਲਿਖਿਆ ਹੈ। ਪ੍ਰਸ਼ਨ ਉੱਠਦਾ ਹੈ-ਕਿਸ ਨੂੰ ਵਿਆਹੁਣ ਚੱਲਿਆ? ਕਬੀਰ ਜੀ ਦਾ ਹੀ ਇਕ ਸ਼ਬਦ ਇਸ ਅਰਥ ਨੂੰ ਸਮਝਣ ਵਿਚ ਸਹਾਇਤਾ ਦੇਂਦਾ ਹੈ: ਪਹਿਲੀ ਕਰੂਪਿ ਕੁਜਾਤਿ ਕੁਲਖਨੀ, ਸਾਹੁਰੈ ਪੇਈਐ ਬੁਰੀ ॥ ਅਬ ਕੀ ਸਰੂਪਿ ਸੁਜਾਨਿ ਸੁਲਖਨੀ, ਸਹਜੇ ਉਦਰਿ ਧਰੀ ॥੧॥ ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ ॥ ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ਰਹਾਉ॥ ਕਹੁ ਕਬੀਰ ਜਬ ਲਹੁਰੀ ਆਈ, ਬਡੀ ਕਾ ਸੁਹਾਗੁ ਟਰਿਓ ॥ ਲਹੁਰੀ ਸੰਗਿ ਭਈ ਅਬ ਮੇਰੈ, ਜੇਠੀ ਅਉਰੁ ਧਰਿਓ ॥੨॥੨॥੩੨॥ (ਆਸਾ ਕਬੀਰ ਜੀ)। ਅਗਲੀ ਤੁਕ ਦਾ ਪਹਿਲਾ ਹਿੱਸਾ 'ਰੂਪ ਕੰਨਿਆ ਸੁੰਦਰਿ ਬੇਧੀ' ਇਸ ਖ਼ਿਆਲ ਨੂੰ ਹੋਰ ਭੀ ਵਧੀਕ ਖੋਲ੍ਹ ਦੇਂਦਾ ਹੈ। ਸੁਇਨੇ ਮੰਡਪ ਛਾਏ-ਸੋਨੇ ਦੇ ਸ਼ਾਮੀਆਨੇ ਤਾਣੇ ਗਏ, ਦਸਮ-ਦੁਆਰ ਵਿਚ ਚਾਨਣ ਹੀ ਚਾਨਣ ਹੋ ਗਿਆ, ਅੰਦਰ ਖਿੜਾਉ ਹੀ ਖਿੜਾਉ ਹੋ ਗਿਆ। ਰੂਪ ਕੰਨਿਆ ਸੁੰਦਰਿ-ਉਹ ਸੁੰਦਰੀ ਜੋ ਕੰਨਿਆ-ਰੂਪ ਹੈ, ਜੋ ਕੁਆਰੀ ਹੈ, ਵਿਕਾਰਾਂ ਦੇ ਸੰਗ ਤੋਂ
SikhNet (Spanish)con una joven bella y la liebre y el león juntos cantan la Alabanza. (3)
ਕਹਤ ਕਬੀਰ. ਸੁਨਹੁ ਰੇ ਸੰਤਹੁ; ਕੀਟੀ ਪਰਬਤੁ ਖਾਇਆ ॥
kehat kabeer. sunahu re santahu; keettee parabat khaaeaa |
Sant Singh KhalsaSays Kabeer, listen, O Saints - the ant has eaten the mountain.
Manmohan SinghSays Kabir, hear O ye saints, an ant has eaten up a mountain.
Manmohan Singh (Punjabi)ਕਬੀਰ ਜੀ ਆਖਦੇ ਹਨ, ਹੇ ਸਾਧੂਓ! ਤੁਸੀਂ ਸ੍ਰਵਣ ਕਰੋ, ਕਿ ਕੀੜੀ ਨੇ ਪਹਾੜ ਨੂੰ ਪਾ ਲਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ ਸੁਨੋ! ਕੀਟੀ ਬ੍ਰਹਮਾਕਾਰ ਬਿਰਤੀ ਨੇ ਅਗਿਆਨ ਪਰਬਤ ਕੋ ਖਾਇ ਲੀਆ ਹੈ॥
Prof. Sahib Singhਕਬੀਰ ਆਖਦਾ ਹੈ-ਹੇ ਸੰਤ ਜਨੋਂ! ਸੁਣਹੁ (ਹੁਣ ਮਨ ਦੀ) ਨਿੰਮ੍ਰਤਾ ਨੇ ਅਹੰਕਾਰ ਨੂੰ ਮੁਕਾ ਦਿੱਤਾ ਹੈ।ਪਦ ਅਰਥ ਕੀਟੀ = ਕੀੜੀ, ਨਿੰਮ੍ਰਤਾ। ਪਰਬਤ = (ਮਨ ਦਾ) ਅਹੰਕਾਰ।
SikhNet (Spanish)Dice Kabir, escuchen, oh Santos, la hormiga se ha comido la montaña
ਕਛੂਆ ਕਹੈ, ਅੰਗਾਰ ਭਿ ਲੋਰਉ; ਲੂਕੀ ਸਬਦੁ ਸੁਨਾਇਆ ॥੪॥੬॥
kachhooaa kahai, angaar bhi lorau; lookee sabad sunaaeaa |4|6|
Sant Singh KhalsaThe turtle says, "I need a burning coal, also." Listen to this mystery of the Shabad. ||4||6||
Manmohan SinghThe tortoise says, "I need a burning coal, too and the gnat preaches Divine hymns".
Manmohan Singh (Punjabi)ਕੱਛੂ ਆਖਦਾ ਹੈ, ਮੈਨੂੰ ਬਲਦਾ ਹੋਇਆ ਕੋਲਾ ਭੀ ਚਾਹੀਦਾ ਹੈ ਅਤੇ ਕੁਤੜੀ (ਡੰਗੀ, ਕੁਟਕੀ) ਈਸ਼ਵਰੀ ਦਾ ਭਜਨ ਪ੍ਰਚਾਰਦੀ ਹੈ।
Fareedkot Teekaਔਰ ਕਛੂਆ ਜੋ ਚਿਤ ਹੈ, ਸੋ ਕਹਤਾ ਹੈ ਕਿ ਰਾਮ ਨਾਮ ਅੰਗਿਆਰਾ ਕੋ ਮੇਂ ਚਾਹਤਾ ਹੂੰ। ਅਰਥਾਤ ਗਿਆਨ ਕੋ ਪਾਇ ਕਰ ਮਹਾਤਮਾ ਜੀਵੋਂ ਕੇ ਕਲਿਆਨ ਨਿਮਿਤ ਉਪਾਸਨਾ ਕਹਤੇ ਹੈਂ। ਸੋ ਇਹ ਸਿਧਾਂਤ ਕੀ ਬਾਤ (ਲੂਕੀ) ਛਪੀ ਹੂਈ ਥੀ, ਹੇ ਸਿਖ! ਸੋ ਉਪਦੇਸ਼ ਮੈਨੇ ਸੁਨਾਇਆ ਹੈ॥੪॥੬॥☬ਏਕ ਜੋਗੀ ਆਇਆ, ਤਿਸ ਨੇ ਸ੍ਰੀ ਕਬੀਰ ਜੀ ਸੇ ਕਹਾ ਕਿ ਆਪ ਜੋਗੀਓਂ ਕਾ ਭੇਖ ਲੇਓ। ਤਿਸ ਕੇ ਪ੍ਰਤਿ ਅੰਤਰੀਵ ਜੋਗ ਕਾ ਉਪਦੇਸ ਕਰਤੇ ਹੈਂ:
Prof. Sahib Singh(ਮਨ ਦਾ) ਕੋਰਾਪਨ (ਹਟ ਗਿਆ ਹੈ, ਤੇ ਮਨ) ਕਹਿੰਦਾ ਹੈ, ਮੈਨੂੰ ਨਿੱਘ ਚਾਹੀਦਾ ਹੈ, (ਭਾਵ, ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਵਾਨ ਹੈ)। (ਮਨ ਦੀ) ਅਗਿਆਨਤਾ ਉਲਟ ਕੇ ਗਿਆਨ ਬਣ ਗਿਆ ਹੈ, ਤੇ (ਹੁਣ ਮਨ ਹੋਰਨਾਂ ਨੂੰ) ਗੁਰੂ ਦਾ ਸ਼ਬਦ ਸੁਣਾ ਰਿਹਾ ਹੈ ॥੪॥੬॥ਪਦ ਅਰਥ ਕਛੂਆ = ਸਰਦ-ਮੇਹਰੀ, ਕੋਰਾਪਨ। ਅੰਗਾਰੁ = ਸੇਕ, ਨਿੱਘ, ਪਿਆਰ, ਹਮਦਰਦੀ। ਲੋਰਉ = ਚਾਹੁੰਦਾ ਹਾਂ, ਲੋੜਦਾ ਹਾਂ। ਲੂਕੀ = ਗੱਤੀ, ਜੋ ਹਨੇਰੇ ਵਿਚ ਰਹਿੰਦੀ ਹੈ ਤੇ ਡੰਗ ਮਾਰਦੀ ਹੈ, ਭਾਵ, (ਮਨ ਦੀ) ਅਗਿਆਨਤਾ ਜੋ ਜੀਵ ਨੂੰ ਹਨੇਰੇ ਵਿਚ ਰੱਖਦੀ ਹੈ ਤੇ ਦੁੱਖੀ ਕਰਦੀ ਹੈ। ਲੂਕੀ ਸਬਦੁ ਸੁਣਾਇਆ = ਅਗਿਆਨਤਾ ਉਲਟ ਕੇ ਗਿਆਨ ਹੋ ਗਿਆ ਹੈ, ਤੇ ਮਨ ਹੁਣ ਹੋਰਨਾਂ ਨੂੰ ਭੀ ਉਪਦੇਸ਼ ਦੇਣ ਲੱਗ ਪਿਆ ਹੈ ॥੪॥੬॥
* ਨੋਟ: ਕੱਛੂ ਦੇ ਆਮ ਤੌਰ ਤੇ ਦੋ ਸੁਭਾਉ ਪ੍ਰਤੱਖ ਦਿੱਸਦੇ ਹਨ: ਇਕ, ਮਨੁੱਖ ਤੋਂ ਡਰਨਾ, ਦੂਜਾ, ਵਧੀਕ ਤੌਰ ਤੇ ਪਾਣੀ ਵਿਚ ਰਹਿਣਾ। ਇੱਥੇ ਇਸ ਦੇ 'ਪਾਣੀ ਦੇ ਪਿਆਰ' ਨੂੰ ਠੰਡ, ਸਰਦ-ਮੇਹਰੀ, ਕੋਰਾਪਨ ਦੇ ਭਾਵ ਵਿਚ ਲੈਣਾ ਹੈ।
SikhNet (Spanish)y la tortuga dice que aparte del agua necesita las brazas candentes también. Escuchen hombres, he pronunciado palabras llenas de misterios. (4‑6)