ੴ

ਸਿੱਖਬਾਣੀ · SikhBani

ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥

har har karat mitte sabh bharamaa
Bhagat Namdev Ji ਭਗਤ ਨਾਮਦੇਵ ਜੀ · Raag Gond · Ang 874 · 20 lines
Translations

ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ ॥

raag gondd baanee naamadeo jeeo kee ghar 2 |

Sant Singh KhalsaRaag Gond, The Word Of Naam Dayv Jee, Second House:
Manmohan SinghGond, Hymns of Namdev ji.
Manmohan Singh (Punjabi)ਰਾਗ ਗੋਂਡ ਨਾਮਦੇਵ ਜੀ ਕੀ ਬਾਣੀ।
Prof. Sahib Singhਰਾਗ ਗੋਂਡ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Gond, Palabras del Reverendo Nam Dev-yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਰਿ ਹਰਿ ਕਰਤ; ਮਿਟੇ ਸਭਿ ਭਰਮਾ ॥

har har karat; mitte sabh bharamaa |

Sant Singh KhalsaChanting the Name of the Lord, Har, Har, all doubts are dispelled.
Manmohan SinghUttering the Lord's Name, all the doubts are dispelled.
Manmohan Singh (Punjabi)ਸਾਈਂ ਦਾ ਨਾਮ ਜੱਪਣ ਦੁਆਰਾ ਸਾਰੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਹਰਿ ਹਰਿ ਜਾਪ ਕਰਤਿਆਂ ਸਭ ਕੇ ਭਰਮ ਮਿਟ ਗਏ ਹੈਂ॥
Prof. Sahib Singhਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ;

ਪਦ ਅਰਥ ਹਰਿ ਹਰਿ ਕਰਤ = ਪ੍ਰਭੂ ਦਾ ਨਾਮ ਸਿਮਰਿਆਂ। ਭਰਮਾ = ਭਟਕਣਾ।

SikhNet (Spanish)Recitando el Nombre del Señor todas tus dudas desaparecen;

ਹਰਿ ਕੋ ਨਾਮੁ ਲੈ; ਊਤਮ ਧਰਮਾ ॥

har ko naam lai; aootam dharamaa |

Sant Singh KhalsaChanting the Name of the Lord is the highest religion.
Manmohan SinghThe meditation of God's Name is the most sublime religion.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਸਿਮਰਨ ਸਭ ਤੋਂ ਸਰੇਸ਼ਟ ਮਜਹਬ ਹੈ।
Fareedkot Teekaਜੋ ਹਰੀ ਕਾ ਨਾਮ ਜਪਨਾ ਹੈ ਏਹੀ ਉਤਮੁ (ਧਰਮੁ) ਹੈ॥
Prof. Sahib Singhਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ।

ਪਦ ਅਰਥ ਲੈ ਨਾਮੁ = ਨਾਮ ਸਿਮਰ। ਊਤਮ = ਸਭ ਤੋਂ ਸ੍ਰੇਸ਼ਟ।

SikhNet (Spanish)recita entonces el Nombre, pues esa es la religión más sublime.

ਹਰਿ ਹਰਿ ਕਰਤ; ਜਾਤਿ ਕੁਲ ਹਰੀ ॥

har har karat; jaat kul haree |

Sant Singh KhalsaChanting the Name of the Lord, Har, Har, erases social classes and ancestral pedigrees.
Manmohan SinghUttering the Name of God, caste and lineage are effaced.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਜਾਤੀ ਦੇ ਘਰਾਣਾ-ਭੇਦ ਮਿਟ ਜਾਂਦੇ ਹਨ।
Fareedkot Teekaਹਰਿ ਹਰਿ ਜਾਪਿ ਕਰਤਿਆਂ ਜਾਤੀ ਔ ਕੁਲ ਕੀ ਹੰਤਾ ਹਰੀ ਜਾਤੀ ਹੈ॥
Prof. Sahib Singhਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ।

ਪਦ ਅਰਥ ਹਰੀ = ਨਾਸ ਹੋ ਜਾਂਦੀ ਹੈ।

SikhNet (Spanish)Recitando el Nombre del Señor el sistema de castas dentro de ti es destruido.

ਸੋ ਹਰਿ; ਅੰਧੁਲੇ ਕੀ ਲਾਕਰੀ ॥੧॥

so har; andhule kee laakaree |1|

Sant Singh KhalsaThe Lord is the walking stick of the blind. ||1||
Manmohan SinghHe, the Lord is the staff of the blind-man.
Manmohan Singh (Punjabi)ਉਹ ਸੁਆਮੀ ਅੰਨ੍ਹੇ ਆਦਮੀ ਦੀ ਡੰਗੋਰੀ ਹੈ।
Fareedkot Teekaਸੋਈ ਹਰੀ ਕਾ ਜਾਪ ਮੇਰਾ ਤੈਸੇ ਆਸਰਾ ਹੈ ਜੈਸੇ ਅੰਧਲੇ ਕੀ (ਲਾਕਰੀ) ਛਟੀ ਆਸਰਾ ਰੂਪ ਹੋਤੀ ਹੈ॥੧॥
Prof. Sahib Singhਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ॥੧॥

ਪਦ ਅਰਥ ਲਾਕਰੀ = ਲੱਕੜੀ, ਟੋਹਣੀ, ਡੰਗੋਰੀ, ਆਸਰਾ ॥੧॥

SikhNet (Spanish)Sí, el Señor es para el Devoto lo mismo que el palo para el ciego.(1)

ਹਰਏ ਨਮਸਤੇ; ਹਰਏ ਨਮਹ ॥

hare namasate; hare namah |

Sant Singh KhalsaI bow to the Lord, I humbly bow to the Lord.
Manmohan SinghUnto God is my salutations and unto God my obeisance.
Manmohan Singh (Punjabi)ਵਾਹਿਗੁਰੂ ਨੂੰ ਮੇਰੀ ਪ੍ਰਣਾਮ ਹੈ ਅਤੇ ਵਾਹਿਗੁਰੂ ਨੂੰ ਹੀ ਮੇਰੀ ਨਮਸ਼ਕਾਰ।
Fareedkot Teekaਹਰੀ ਕੋ ਨਮਸਕਾਰ ਹੈ ਤਨ ਕਰ ਕੇ ਹਰੀ ਕੋ ਨਮਸਕਾਰ ਹੈ ਮਨ ਕਰਕੇ॥
Prof. Sahib Singhਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ,

ਪਦ ਅਰਥ ਹਰਏ = ਹਰੀ ਨੂੰ (ਵੇਖੋ ਮੇਰੇ 'ਸੁਖਮਨੀ ਸਟੀਕ' ਵਿਚ ਲਫ਼ਜ਼ 'ਗੁਰਏ' ਦੀ ਵਿਆਖਿਆ)।

SikhNet (Spanish)¡Hosanna al Señor, Hosanna a mi Dios! Recitando el Nombre del Señor,

ਹਰਿ ਹਰਿ ਕਰਤ; ਨਹੀ ਦੁਖੁ ਜਮਹ ॥੧॥ ਰਹਾਉ ॥

har har karat; nahee dukh jamah |1| rahaau |

Sant Singh KhalsaChanting the Name of the Lord, Har, Har, you will not be tormented by the Messenger of Death. ||1||Pause||
Manmohan SinghBy repeating God's Name death tortures Not the Mortal. Pause.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ, ਮੌਤ ਪ੍ਰਾਣੀ ਨੂੰ ਸਤਾਉਂਦੀ ਨਹੀਂ। ਠਹਿਰਾਉ।
Fareedkot Teekaਹਰਿ ਹਰਿ ਜਾਪ ਕਰਤਿਓਂ ਕੋ ਜਮਾਂ ਕਾ ਦੁਖ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ॥੧॥ ਰਹਾਉ ॥
SikhNet (Spanish)uno no llega sufriendo a las manos de la muerte. (1-Pausa)

ਹਰਿ ਹਰਨਾਕਸ; ਹਰੇ ਪਰਾਨ ॥

har haranaakas; hare paraan |

Sant Singh KhalsaThe Lord took the life of Harnaakhash,
Manmohan SinghGod took the life of Harnakhash,
Manmohan Singh (Punjabi)ਵਾਹਿਗੁਰੂ ਨੇ ਹਰਨਾਖਸ਼ ਦੀ ਜਾਨ ਲੈ ਲਈ,
Fareedkot Teekaਹਰੀ ਨੇ ਹੀ ਹਰਨਾਖਸ ਕੇ ਪ੍ਰਾਨ (ਹਰੇ) ਦੂਰ ਕੀਏ ਹੈਂ॥
Prof. Sahib Singhਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ,

ਪਦ ਅਰਥ ਹਰੇ ਪਰਾਨ = ਜਾਨ ਲੈ ਲਈ, ਮਾਰਿਆ।

SikhNet (Spanish)Mi Señor es Aquél que destruyó a Jarnakash;

ਅਜੈਮਲ ਕੀਓ; ਬੈਕੁੰਠਹਿ ਥਾਨ ॥

ajaimal keeo; baikunttheh thaan |

Sant Singh Khalsaand gave Ajaamal a place in heaven.
Manmohan Singhand made for Ajmal's place in heaven.
Manmohan Singh (Punjabi)ਅਤੇ ਅਜਾਮਲ ਲਈ ਬ੍ਰਹਿਮਲੋਕ ਵਿੱਚ ਜਗ੍ਹਾ ਬਣਾ ਦਿੱਤੀ।
Fareedkot Teekaਪੁਨਹ ਅਜਾਮਲ ਨੇ ਹਰੀ ਜਾਪ ਕੇ ਪ੍ਰਤਾਪ ਸੇ ਹੀ ਬੈਕੁੰਠ ਮੇਂ ਅਪਨਾ (ਥਾਨੁ) ਠਹਰਨਾ ਕੀਆ ਹੈ॥
Prof. Sahib Singhਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ।

ਪਦ ਅਰਥ ਥਾਨ = ਥਾਂ।

SikhNet (Spanish)le dio lugar a Yamala, el ladrón de carreteras, en los cielos.

ਸੂਆ ਪੜਾਵਤ; ਗਨਿਕਾ ਤਰੀ ॥

sooaa parraavat; ganikaa taree |

Sant Singh KhalsaTeaching a parrot to speak the Lord's Name, Ganika the prostitute was saved.
Manmohan SinghTeaching a parrot to utter the Lord's Name, the prostitute was saved.
Manmohan Singh (Punjabi)ਤੋਤੇ ਨੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਾਉਂਦੀ, ਪੜ੍ਹਾਉਂਦੀ ਹੋਈ ਵੇਸਵਾ ਦਾ ਪਾਰ ਉਤਾਰਾ ਹੋ ਗਿਆ।
Fareedkot Teekaਤੋਤੇ ਕੋ ਪੜਾਵਤੀ ਵੇਸਿਆ ਤਰੀ ਹੈ॥
Prof. Sahib Singhਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ;

ਪਦ ਅਰਥ ਸੂਆ = ਤੋਤਾ। ਗਨਿਕਾ = ਵੇਸਵਾ।

SikhNet (Spanish)Enseñando al perico a recitar el Nombre del Señor,

ਸੋ ਹਰਿ; ਨੈਨਹੁ ਕੀ ਪੂਤਰੀ ॥੨॥

so har; nainahu kee pootaree |2|

Sant Singh KhalsaThat Lord is the light of my eyes. ||2||
Manmohan SinghThat God is the apple of mine eyes.
Manmohan Singh (Punjabi)ਉਹ ਵਾਹਿਗੁਰੂ ਮੇਰੀਆਂ ਅੱਖਾਂ ਦੀ ਪੁਤਲੀ ਹੈ।
Fareedkot Teekaਸੋ ਹਰੀ ਨੈਨੋਂ ਕੀ ਪੂਤਰੀ ਕਰਿਆ ਹੈ, ਭਾਵ ਪ੍ਰਕਾਸ ਰੂਪ ਅਰੁ ਅਤੀ ਪ੍ਯਾਰਾ ਜਾਨਿਆ ਹੈ॥੨॥
Prof. Sahib Singhਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ॥੨॥

ਪਦ ਅਰਥ ਪੂਤਰੀ = ਪੁਤਲੀ ॥੨॥

SikhNet (Spanish)Ese Señor es la Luz de mis ojos también. (2)

ਹਰਿ ਹਰਿ ਕਰਤ; ਪੂਤਨਾ ਤਰੀ ॥

har har karat; pootanaa taree |

Sant Singh KhalsaChanting the Name of the Lord, Har, Har, Pootna was saved,
Manmohan SinghMeditating on the Lord God, Putna was saved,
Manmohan Singh (Punjabi)ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੂਤਨਾ ਦਾ ਪਾਰ ਉਤਾਰਾ ਹੋ ਗਿਆ ਹੈ,
Fareedkot Teekaਹਰਿ ਹਰਿ ਜਾਪ ਕਰਤੀ ਹੂਈ ਸੋ ਪੂਤਨਾ ਤਰ ਗਈ ਹੈ॥
Prof. Sahib Singhਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ;

ਪਦ ਅਰਥ ਪੂਤਨਾ = ਉਸ ਦਾਈ ਦਾ ਨਾਮ ਸੀ ਜਿਸ ਨੂੰ ਕੰਸ ਨੇ ਗੋਕਲ ਵਿਚ ਕ੍ਰਿਸ਼ਨ ਜੀ ਦੇ ਮਾਰਨ ਵਾਸਤੇ ਘੱਲਿਆ ਸੀ; ਇਹ ਥਣਾਂ ਨੂੰ ਜ਼ਹਿਰ ਲਾ ਕੇ ਗਈ; ਪਰ ਕ੍ਰਿਸ਼ਨ ਜੀ ਨੇ ਥਣ ਮੂੰਹ ਵਿਚ ਪਾ ਕੇ ਇਸ ਦੇ ਪ੍ਰਾਣ ਖਿੱਚ ਲਏ; ਆਖ਼ਰ ਮੁਕਤੀ ਭੀ ਦੇ ਦਿੱਤੀ।

SikhNet (Spanish)Recitando el Nombre del Señor, la enfermera Potana fue redimida,

ਬਾਲ ਘਾਤਨੀ; ਕਪਟਹਿ ਭਰੀ ॥

baal ghaatanee; kapatteh bharee |

Sant Singh Khalsaeven though she was a deceitful child-killer.
Manmohan Singhwho was the destroyer of children and full of deceit.
Manmohan Singh (Punjabi)ਜੋ ਬੱਚਿਆਂ ਨੂੰ ਮਾਰਨ ਵਾਲੀ ਅਤੇ ਛਲਕਪਟ ਭਰੀ ਸੀ।
Fareedkot Teekaਜੋ ਬਾਲਕੋਂ ਕੇ ਘਾਤ ਕਰਨਹਾਰੀ ਔ ਕਪਟ ਸੇ ਭਰੀ ਹੂਈ ਥੀ॥
Prof. Sahib Singhਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ (ਉਸ ਪੂਤਨਾ ਦਾ ਉਧਾਰ ਹੋ ਗਿਆ)।

ਪਦ ਅਰਥ ਘਾਤਨੀ = ਮਾਰਨ ਵਾਲੀ। ਕਪਟ = ਧੋਖਾ, ਫ਼ਰੇਬ।

SikhNet (Spanish)esa viciosa que quería envenenar a Krishna de niño.

ਸਿਮਰਨ; ਦ੍ਰੋਪਦ ਸੁਤ, ਉਧਰੀ ॥

simaran; dropad sut, udharee |

Sant Singh KhalsaContemplating the Lord, Dropadi was saved.
Manmohan SinghContemplating the Lord, Daropadi, the daughter of Daropad was emancipated.
Manmohan Singh (Punjabi)ਸਾਹਿਬ ਦੀ ਬੰਦਗੀ ਕਰਨ ਦੁਆਰਾ, ਦਰੋਪਦ ਦੀ ਪੁਤਰੀ, ਦਰੋਪਦੀ ਦਾ ਪਾਰ ਉਤਾਰਾ ਹੋ ਗਿਆ।
Fareedkot Teekaਸਿਮਰਨ ਕਰਨੇ ਸੇ ਦ੍ਰੁਪਦ ਰਾਜਾ ਕੀ (ਸੁਤ) ਪੁਤ੍ਰੀ ਤਰ ਗਈ॥
Prof. Sahib Singhਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ,

ਪਦ ਅਰਥ ਦ੍ਰੋਪਦ ਸੁਤ = ਦ੍ਰੋਪਦ ਸੁਤਾ, ਰਾਜਾ ਦ੍ਰੋਪਦ ਦੀ ਧੀ, ਦ੍ਰੋਪਤੀ।

SikhNet (Spanish)Contemplando al Señor, Dihraupadi fue emancipado

ਗਊਤਮ ਸਤੀ; ਸਿਲਾ ਨਿਸਤਰੀ ॥੩॥

gaootam satee; silaa nisataree |3|

Sant Singh KhalsaGautam's wife, turned to stone, was saved. ||3||
Manmohan SinghGautam's wife Ahilia, though turned into a stone was also saved.
Manmohan Singh (Punjabi)ਗੌਤਮ ਦੀ ਪਤਨੀ, ਅਹਿੱਲਿਆ, ਪੱਥਰ ਬਣੀ ਹੋਈ ਭੀ, ਬੰਦਖਲਾਸ ਹੋ ਗਈ।
Fareedkot Teekaਔਰੁ ਗੋਤਮ ਜੋ (ਸਤੀ) ਸਤਵਾਦੀ ਥਾ ਤਿਸ ਕੀ ਇਸਤ੍ਰੀ ਅਹਲਿਆ ਤਰੀ ਹੈ॥੩॥
Prof. Sahib Singhਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ॥੩॥

ਪਦ ਅਰਥ ਸਤੀ = ਨੇਕ ਇਸਤ੍ਰੀ, ਜੋ ਆਪਣੇ ਪਤੀ ਦੇ ਸ੍ਰਾਪ ਨਾਲ ਸਿਲਾ ਬਣ ਗਈ ਸੀ, ਸ੍ਰੀ ਰਾਮ ਚੰਦਰ ਜੀ ਨੇ ਇਸ ਨੂੰ ਮੁਕਤ ਕੀਤਾ ਸੀ ॥੩॥

SikhNet (Spanish)y también la esposa de Gautama, quien según la mitología, fue convertida en piedra. (3)

ਕੇਸੀ ਕੰਸ; ਮਥਨੁ ਜਿਨਿ ਕੀਆ ॥

kesee kans; mathan jin keea |

Sant Singh KhalsaThe Lord, who killed Kaysee and Kans,
Manmohan SinghThe Lord who destroyed Kesi and Kans,
Manmohan Singh (Punjabi)ਜਿਸ ਪ੍ਰਭੂ ਨੇ ਕੇਸੀ ਤੇ ਕੰਸ ਨੂੰ ਨਾਸ ਕੀਤਾ,
Fareedkot Teekaਕੇਸੀ ਜੋ ਦੈਤ ਥਾ, ਸੋ ਘੋੜੇ ਕਾ ਸਰੂਪ ਹੋਇਕੈ ਕ੍ਰਿਸ਼ਨ ਜੀ ਸਾਥ ਲੜਿਆ ਥਾ; ਔ ਕੰਸ ਰਾਜਾ ਵਾ ਕੇਸੋਂ ਤੇ ਪਕੜ ਕੇ ਕੰਸ ਕੋ ਮਥਨ ਕੀਆ ਅਰਥਾਤ ਜਿਸ ਨੇ ਮਾਰਿਆ ਹੈ॥
Prof. Sahib Singhਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ,

ਪਦ ਅਰਥ ਕੇਸੀ = ਉਹ ਦੈਂਤ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਦੇ ਮਾਰਨ ਲਈ ਗੋਕਲ ਭੇਜਿਆ ਸੀ। ਮਥਨੁ = ਨਾਸ। ਜਿਨਿ = ਜਿਸ ਨੇ।

SikhNet (Spanish)Aquél Señor que destruyó a Kesi y a Kansa,

ਜੀਅ ਦਾਨੁ; ਕਾਲੀ ਕਉ ਦੀਆ ॥

jeea daan; kaalee kau deea |

Sant Singh Khalsagave the gift of life to Kali.
Manmohan Singhgave the gift of eternal life to kali, the serpent.
Manmohan Singh (Punjabi)ਉਸ ਨੇ ਕਾਲੀ ਨਾਗ ਨੂੰ ਅਮਰ ਜੀਵਨ ਦੀ ਦਾਤ ਪ੍ਰਦਾਨ ਕੀਤੀ।
Fareedkot Teekaਪੁਨਹ ਜੀਵਨੇ ਕਾ ਦਾਨੁ ਕਾਲੀ ਨਾਗ ਕੋ ਜਿਸ ਨੇ ਦੀਆ ਹੈ॥
Prof. Sahib Singhਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ।

ਪਦ ਅਰਥ ਕਾਲੀ = ਇਕ ਨਾਗ ਸੀ ਜਿਸ ਨੂੰ ਕ੍ਰਿਸ਼ਨ ਜੀ ਨੇ ਜਮਨਾ ਤੋਂ ਕੱਢਿਆ ਸੀ। ਜੀਅ ਦਾਨੁ = ਜਿੰਦ-ਬਖ਼ਸ਼ੀ।

SikhNet (Spanish)y dio vida a Kali,

ਪ੍ਰਣਵੈ ਨਾਮਾ. ਐਸੋ ਹਰੀ ॥

pranavai naamaa. aiso haree |

Sant Singh KhalsaPrays Naam Dayv, such is my Lord;
Manmohan SinghPrays Nama, such is my God,
Manmohan Singh (Punjabi)ਨਾਮਾ ਬੇਨਤੀ ਕਰਦਾ ਹੈ, ਇਹੋ ਜਿਹਾ ਹੈ ਮੇਰਾ ਵਾਹਿਗੁਰੂ,
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਐਸੇ ਜੋ ਹਰੀ ਹੈ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ-ਪ੍ਰਭੂ ਐਸਾ (ਬਖ਼ਸ਼ੰਦ) ਹੈ,

ਪਦ ਅਰਥ ਪ੍ਰਣਵੈ = ਬੇਨਤੀ ਕਰਦਾ ਹੈ।

SikhNet (Spanish)la serpiente con la vida eterna; tal es mi Señor,

ਜਾਸੁ ਜਪਤ; ਭੈ ਅਪਦਾ ਟਰੀ ॥੪॥੧॥੫॥

jaas japat; bhai apadaa ttaree |4|1|5|

Sant Singh Khalsameditating on Him, fear and suffering are dispelled. ||4||1||5||
Manmohan Singhby remembering whom dread and distress are dispelled.
Manmohan Singh (Punjabi)ਜਿਸਦਾ ਆਰਾਧਨ ਕਰਨ ਦੁਆਰਾ, ਡਰ ਤੇ ਦੁਖ ਦੂਰ ਹੋ ਜਾਂਦੇ ਹਨ।
Fareedkot Teeka(ਜਾਸੁ) ਜਿਸ ਕੋ ਜਪਤਿਆਂ ਭੈ ਔ ਬਿਪਦਾ ਸਭ ਟਰੀ ਹੈ॥੪॥੧॥੫॥☬ਏਕ ਪੰਡਿਤ ਕੇ ਪ੍ਰਥਾਇ ਨਿਰਗੁਨ ਬ੍ਰਹਮ ਕੀ ਉਪਾਸਨਾ ਵਿਧਾਨ ਕਰਤੇ ਹੂਏ ਹੋਰਿ ਦੇਵਤਿਓਂ ਕੀ ਉਪਾਸਨਾ ਕੀ ਗਉਨਤਾ ਦਿਖਾਵਤੇ ਹੈਂ:
Prof. Sahib Singhਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ॥੪॥੧॥੫॥

ਪਦ ਅਰਥ ਜਾਸੁ = ਜਿਸ ਨੂੰ। ਅਪਦਾ = ਮੁਸੀਬਤ। ਟਰੀ = ਟਲ ਜਾਂਦੀ ਹੈ ॥੪॥੧॥੫॥

* ਭਾਵ: ਪ੍ਰਭੂ ਦਾ ਸਿਮਰਨ ਸਭ ਧਰਮਾਂ ਤੋਂ ਸ੍ਰੇਸ਼ਟ ਧਰਮ ਹੈ। ਸਿਮਰਨ ਦੀ ਬਰਕਤ ਨਾਲ ਸਭ ਮੁਸੀਬਤਾਂ ਟਲ ਜਾਂਦੀਆਂ ਹਨ, ਬੜੇ ਬੜੇ ਵਿਕਾਰੀ ਭੀ ਵਿਕਾਰਾਂ ਵਲੋਂ ਹਟ ਜਾਂਦੇ ਹਨ।

SikhNet (Spanish)a Quien saludo y felicito; al Contemplarlo todos mis miedos y aflicciones se disuelven. (4-1-5)
Answers quote the Granth verbatim with Ang citations. AI commentary is not Gurbani and not a religious ruling.