ੴ

ਸਿੱਖਬਾਣੀ · SikhBani

Ang 874

Sri Guru Granth Sahib · Raag Gond · 4 shabads, 52 lines
Translations
Shabad Bhagat Namdev Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਮੋਹਿ ਲਾਗਤੀ; ਤਾਲਾਬੇਲੀ ॥

mohi laagatee; taalaabelee |

Sant Singh KhalsaI am restless and unhappy.
Manmohan SinghI am infested with restlessness.
Manmohan Singh (Punjabi)ਮੈਨੂੰ ਤਲਮਲਾਹਟ ਲੱਗੀ ਹੋਈ ਹੈ।
Fareedkot Teekaਮੇਰੇ ਕੋ ਲਾਗਤੀ ਹੈ (ਤਾਲਾ) ਚਾਹਿ (ਬੇਲੀ) ਮਿਤ੍ਰ ਪਰਮੇਸਰ ਜੀ ਕੀ॥
Prof. Sahib Singhਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ,

ਪਦ ਅਰਥ ਮੋਹਿ = ਮੈਨੂੰ। ਤਾਲਾਬੇਲੀ = ਤਿਲਮਿਲੀ, ਤਿਲਮਿਲਾਹਟ, ਤੜਫਣੀ}।

SikhNet (Spanish)Mi mente agoniza sin el Señor;

ਬਛਰੇ ਬਿਨੁ; ਗਾਇ ਅਕੇਲੀ ॥੧॥

bachhare bin; gaae akelee |1|

Sant Singh KhalsaWithout her calf, the cow is lonely. ||1||
Manmohan SinghWithout her calf, the cow is lonely.
Manmohan Singh (Punjabi)ਆਪਣੇ ਵੱਛੇ ਦੇ ਬਗੈਰ ਗਾਂ ਇਕੱਲੀ ਹੈ।
Fareedkot Teekaਜੈਸੇ ਸਜਾਏ ਬਛੇ ਬਿਨਾ ਗਊ ਇਕੇਲੀ ਤੜਫਤੀ ਹੈ, ਤੈਸੇ ਪ੍ਰੀਤੀ ਕਰ ਮੈਂ ਤੜਫ ਰਹਿਆ ਹੂੰ॥੧॥
Prof. Sahib Singhਜਿਵੇਂ ਵੱਛੇ ਤੋਂ ਵਿੱਛੜ ਕੇ ਇਕੱਲੀ ਗਾਂ (ਘਾਬਰਦੀ ਹੈ) ॥੧॥

ਪਦ ਅਰਥ ਗਾਇ = ਗਾਂ ॥੧॥

SikhNet (Spanish)así como la vaca que sola sin su becerrito, agoniza. (1)

ਪਾਨੀਆ ਬਿਨੁ; ਮੀਨੁ ਤਲਫੈ ॥

paaneea bin; meen talafai |

Sant Singh KhalsaWithout water, the fish writhes in pain.
Manmohan SinghWithout water a fish writhes.
Manmohan Singh (Punjabi)ਜਦ ਦੇ ਬਾਝੋਂ ਮੱਛੀ ਤੜਫਦੀ ਹੈ।
Fareedkot Teekaਜੈਸੇ ਪਾਨੀ ਤੋਂ ਬਿਨਾਂ ਮਛ ਤੜਫਤਾ ਹੈ॥
Prof. Sahib Singhਜਿਵੇਂ ਪਾਣੀ ਤੋਂ ਬਿਨਾ ਮੱਛੀ ਫੜਫਦੀ ਹੈ,

ਪਦ ਅਰਥ ਮੀਨੁ = ਮੱਛੀ। ਤਲਫੈ = ਤੜਫਦੀ ਹੈ।

SikhNet (Spanish)Así como el pez agoniza sin el agua,

ਐਸੇ ਰਾਮ ਨਾਮਾ ਬਿਨੁ; ਬਾਪੁਰੋ ਨਾਮਾ ॥੧॥ ਰਹਾਉ ॥

aise raam naamaa bin; baapuro naamaa |1| rahaau |

Sant Singh KhalsaSo is poor Naam Dayv without the Lord's Name. ||1||Pause||
Manmohan SinghSo is poor Namdev without the Lord's Name. Pause.
Manmohan Singh (Punjabi)ਸਾਹਿਬ ਦੇ ਨਾਮ ਤੋਂ ਬਗੈਰ, ਇਸੇ ਤਰ੍ਹਾਂ ਦਾ ਹੀ ਹੈ ਵਿਚਾਰਾ ਨਾਮ ਦੇਵ। ਠਹਿਰਾਉ।
Fareedkot Teekaਐਸੇ ਹੀ ਰਾਮ ਕੇ ਨਾਮ ਬਿਨਾ ਬਿਚਾਰਾ ਨਾਮਦੇਵ ਮੈਂ ਤੜਫਤਾ ਹੂੰ॥੧॥ ਰਹਾਉ ॥☬ਅਨੰਦ ਕੀ ਪ੍ਰਾਪਤੀ ਮੇਂ ਦ੍ਰਿਸਟਾਂਤ ਕਰਤੇ ਹੈਂ:
Prof. Sahib Singhਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਘਾਬਰਦਾ ਹਾਂ ॥੧॥ ਰਹਾਉ ॥

ਪਦ ਅਰਥ ਬਾਪਰੋ = ਬਪੁਰਾ, ਵਿਚਾਰਾ, ਘਬਰਾਇਆ ਹੋਇਆ ॥੧॥ ਰਹਾਉ ॥

SikhNet (Spanish)así el pobre de mí agonizo sin el Naam. (1-Pausa)

ਜੈਸੇ. ਗਾਇ ਕਾ ਬਾਛਾ ਛੂਟਲਾ ॥

jaise. gaae kaa baachhaa chhoottalaa |

Sant Singh KhalsaLike the cow's calf, which, when let loose,
Manmohan SinghAs the cow's calf, when untethered,
Manmohan Singh (Punjabi)ਜਿਸ ਤਰ੍ਹਾਂ ਜਦ ਗਾਂ ਦਾ ਵੱਛਾ ਛੁੱਟ ਜਾਂਦਾ ਹੈ,
Fareedkot Teekaਝੈਸੇ ਗਊ ਕਾ ਬਛਾ ਛੂਟ ਜਾਤਾ ਹੈ॥
Prof. Sahib Singhਜਿਵੇਂ (ਜਦੋਂ) ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ,

ਪਦ ਅਰਥ ਛੂਟਲਾ = ਕਿੱਲੇ ਨਾਲੋਂ ਖੁਲ੍ਹ ਜਾਂਦਾ ਹੈ। ਬਾਛਾ = ਵੱਛਾ।

SikhNet (Spanish)Así como el becerro, cuando se le suelta,

ਥਨ ਚੋਖਤਾ; ਮਾਖਨੁ ਘੂਟਲਾ ॥੨॥

than chokhataa; maakhan ghoottalaa |2|

Sant Singh Khalsasucks at her udders and drinks her milk -||2||
Manmohan Singhsuckles her teats and drinks the milk.
Manmohan Singh (Punjabi)ਉਹ ਉਸ ਦੇ ਥਣਾਂ ਨੂੰ ਚੁੰਘਦਾ ਅਤੇ ਦੁੱਧ ਨੂੰ ਪੀਂਦਾ ਹੈ।
Fareedkot Teekaਥਨ ਚੋਖਤਾ ਔ (ਮਾਖਨੁ) ਦੂਧ ਕੇ ਘੂਟ ਲੇਤਾ ਹੈ ਅਰਥਾਤ ਅਨੰਦ ਹੋਤਾ ਹੈ॥੨॥
Prof. Sahib Singhਤਾਂ (ਗਾਂ ਦੇ) ਥਣ ਚੁੰਘਦਾ ਹੈ, ਤੇ ਮੱਖਣ ਦੇ ਘੁੱਟ ਭਰਦਾ ਹੈ ॥੨॥

ਪਦ ਅਰਥ ਚੋਖਤਾ = ਚੁੰਘਦਾ ਹੈ। ਘੂਟਲਾ = ਘੁੱਟ ਭਰਦਾ ਹੈ ॥੨॥

SikhNet (Spanish)corre hacia su madre, le chupa y a traguitos obtiene la dulce leche. (2)

ਨਾਮਦੇਉ; ਨਾਰਾਇਨੁ ਪਾਇਆ ॥

naamadeo; naaraaein paaeaa |

Sant Singh KhalsaSo has Naam Dayv found the Lord.
Manmohan SinghSimilarly, Namdev has obtained the Lord.
Manmohan Singh (Punjabi)ਇਸੇ ਤਰ੍ਹਾਂ ਹੀ ਨਾਮਦੇਵ ਦੇ ਪ੍ਰਭੂ ਪਰਾਪਤ ਕਰ ਲਿਆ ਹੈ।
Fareedkot Teekaਇਸੀ ਪ੍ਰਕਾਰ ਮੈਂ ਨਾਮਦੇਵ ਨੇ ਨਰਾਇਣ ਕੋ ਪਾਇਆ ਹੈ॥
Prof. Sahib Singhਤਿਵੇਂ ਮੈਨੂੰ ਨਾਮਦੇਵ ਨੂੰ ਮੈਨੂੰ ਰੱਬ ਮਿਲ ਪਿਆ,
SikhNet (Spanish)Así encontrando a mi Señor por la Gracia del Guru,

ਗੁਰੁ ਭੇਟਤ; ਅਲਖੁ ਲਖਾਇਆ ॥੩॥

gur bhettat; alakh lakhaaeaa |3|

Sant Singh KhalsaMeeting the Guru, I have seen the Unseen Lord. ||3||
Manmohan SinghMeeting the Guru, I have seen the unseen Lord.
Manmohan Singh (Punjabi)ਗੁਰਾਂ ਨੂੰ ਮਿਲ ਕੇ, ਮੈਂ ਅਦ੍ਰਿਸ਼ਟ ਸੁਆਮੀ ਨੂੰ ਦੇਖ ਲਿਆ ਹੈ।
Fareedkot Teekaਪਰੰਤੂ ਜਬ ਗੁਰੂ ਮਿਲੈ ਤੌ (ਅਲਖੁ) ਪਰਮਾਤਮਾ ਕੋ ਲਖਾਇ ਦੀਆ ਹੈ, ਇਸ ਤੇ ਅਨੰਦ ਹੋ ਰਹਾ ਹੂੰ॥੩॥
Prof. Sahib Singhਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ, ਜਦੋਂ ਸਤਿਗੁਰੂ ਮਿਲਿਆ ॥੩॥

ਪਦ ਅਰਥ ਭੇਟਤ = ਮਿਲਦਿਆਂ ਹੀ। ਅਲਖੁ = ਜੋ ਲਖਿਆ ਨਾਹ ਜਾ ਸਕੇ, ਜਿਸ ਦੇ ਗੁਣਾਂ ਦਾ ਥਹੁ ਨਹੀਂ ਪੈ ਸਕਦਾ ॥੩॥

SikhNet (Spanish)me regocijo concibiendo a mi Dios Inefable e Insondable.(3)

ਜੈਸੇ ਬਿਖੈ ਹੇਤ ਪਰ ਨਾਰੀ ॥

jaise bikhai het par naaree |

Sant Singh KhalsaAs the man driven by sex wants another man's wife,
Manmohan SinghAs man loves another's woman for the sake of fornication,
Manmohan Singh (Punjabi)ਜਿਸ ਤਰ੍ਹਾਂ ਕਾਮ-ਚੇਸਟਾ ਲਈ, ਬੰਦਾ ਪਰਾਈ ਇਸਤਰੀ ਨੂੰ ਪਿਆਰ ਕਰਦਾ ਹੈ,
Fareedkot Teekaਜੈਸੇ ਬਿਸੇ ਨਮਿਤ ਪਰ ਨਾਰੀ ਮੇਂ ਪੁਰਸ਼ ਕੀ ਪ੍ਰੀਤੀ ਹੋਤੀ ਹੈ॥
Prof. Sahib Singhਜਿਵੇਂ (ਵਿਸ਼ਈ ਨੂੰ) ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ,

ਪਦ ਅਰਥ ਬਿਖੈ ਹੇਤ = ਵਿਸ਼ੇ ਦੀ ਖ਼ਾਤਰ।

SikhNet (Spanish)Así como el vicioso corre atrás de la mujer de otro,

ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥

aise naame preet muraaree |4|

Sant Singh Khalsaso does Naam Dayv love the Lord. ||4||
Manmohan Singhso does Nama bear love to God, the Enemy of ego.
Manmohan Singh (Punjabi)ਇਸੇ ਤਰ੍ਹਾਂ ਦਾ ਹੀ ਨਾਮੇ ਦਾ ਹੰਕਾਰ ਦੇ ਵੈਰੀ ਵਾਹਿਗੁਰੂ ਨਾਲ ਪ੍ਰੇਮ ਹੈ।
Fareedkot Teekaਐਸੇ ਹੀ ਮੈਂ ਨਾਮੇ ਕੀ ਪ੍ਰੀਤੀ ਮੁਰਾਰੀ ਸਾਥ ਲਾਗੀ ਹੈ॥੪॥
Prof. Sahib Singhਮੈਨੂੰ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ ॥੪॥
SikhNet (Spanish)con tal intensidad así amo a mi Señor, el Dios.

ਜੈਸੇ ਤਾਪਤੇ ਨਿਰਮਲ ਘਾਮਾ ॥

jaise taapate niramal ghaamaa |

Sant Singh KhalsaAs the earth burns in the dazzling sunlight,
Manmohan SinghAs man's body burns in the bright sunshine,
Manmohan Singh (Punjabi)ਜਿਸ ਤਰ੍ਹਾਂ ਚਮਕਦੀ ਹੋਈ ਧੁੱਪ ਵਿੱਚ ਆਦਮੀ ਦਾ ਜਿਸਮ ਮੱਚਦਾ ਹੈ,
Fareedkot Teekaਜੈਸੇ (ਤਾਪਤੇ) ਨਾਮ ਨਿਰਮਲ ਸੂਰਜ ਕੇ ਪ੍ਰਤਾਪ ਤੇ ਆਤਮਾ ਤਪਾ੍ਯਮਾਨ ਹੋਤੀ ਹੈ॥
Prof. Sahib Singhਜਿਵੇਂ ਚਮਕਦੀ ਧੁੱਪ ਵਿਚ (ਜੀਵ-ਜੰਤ) ਤਪਦੇ-ਲੁੱਛਦੇ ਹਨ,

ਪਦ ਅਰਥ ਤਾਪਤੇ = ਤਪਦੇ ਹਨ। ਨਿਰਮਲ = ਸਾਫ਼। ਘਾਮਾ = ਗਰਮੀ, ਧੁੱਪ।

SikhNet (Spanish)Así como el sol intenso nos hace delirar,

ਤੈਸੇ ਰਾਮ ਨਾਮਾ ਬਿਨੁ; ਬਾਪੁਰੋ ਨਾਮਾ ॥੫॥੪॥

taise raam naamaa bin; baapuro naamaa |5|4|

Sant Singh Khalsaso does poor Naam Dayv burn without the Lord's Name. ||5||4||
Manmohan Singhso does poor Nama burns without the Name.
Manmohan Singh (Punjabi)ਇਸੇ ਤਰ੍ਹਾਂ ਹੀ ਸਾਈਂ ਦੇ ਨਾਮ ਦੇ ਬਾਝੋਂ ਗਰੀਬ ਨਾਮਾ ਮੱਚਦਾ ਹੈ।
Fareedkot Teekaਤੈਸੇ ਰਾਮ ਨਾਮ ਸੇ ਬਿਨਾ ਮੈਂ ਬਿਚਾਰਾ ਨਾਮਾ ਤਪਾ੍ਯਮਾਨ ਹੂੰ॥੫॥੪॥☬ਭਗਤੋਂ ਤਾਰਿਓਂ ਕੇ ਦ੍ਰਿਸਟਾਂਤ ਕਹਿ ਕਰ ਹਰੀ ਕੀ ਉਸਤਤੀ ਕਰਤੇ ਹੈਂ:
Prof. Sahib Singhਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਮੈਂ ਨਾਮਦੇਵ ਇਉਂ ਘਾਬਰਦਾ ਹਾਂ। ਭਾਵ: ਪ੍ਰੀਤ ਦਾ ਸਰੂਪ-ਵਿਛੋੜਾ ਅਸਹਿ ਹੁੰਦਾ ਹੈ ॥੫॥੪॥
SikhNet (Spanish)así el pobre Nam Dev delira sin el Nombre del Señor. (5-4)

Open this shabad →

Shabad Bhagat Namdev Ji Raag Gond

ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ ॥

raag gondd baanee naamadeo jeeo kee ghar 2 |

Sant Singh KhalsaRaag Gond, The Word Of Naam Dayv Jee, Second House:
Manmohan SinghGond, Hymns of Namdev ji.
Manmohan Singh (Punjabi)ਰਾਗ ਗੋਂਡ ਨਾਮਦੇਵ ਜੀ ਕੀ ਬਾਣੀ।
Prof. Sahib Singhਰਾਗ ਗੋਂਡ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Rag Gond, Palabras del Reverendo Nam Dev-yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਹਰਿ ਹਰਿ ਕਰਤ; ਮਿਟੇ ਸਭਿ ਭਰਮਾ ॥

har har karat; mitte sabh bharamaa |

Sant Singh KhalsaChanting the Name of the Lord, Har, Har, all doubts are dispelled.
Manmohan SinghUttering the Lord's Name, all the doubts are dispelled.
Manmohan Singh (Punjabi)ਸਾਈਂ ਦਾ ਨਾਮ ਜੱਪਣ ਦੁਆਰਾ ਸਾਰੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਹਰਿ ਹਰਿ ਜਾਪ ਕਰਤਿਆਂ ਸਭ ਕੇ ਭਰਮ ਮਿਟ ਗਏ ਹੈਂ॥
Prof. Sahib Singhਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ;

ਪਦ ਅਰਥ ਹਰਿ ਹਰਿ ਕਰਤ = ਪ੍ਰਭੂ ਦਾ ਨਾਮ ਸਿਮਰਿਆਂ। ਭਰਮਾ = ਭਟਕਣਾ।

SikhNet (Spanish)Recitando el Nombre del Señor todas tus dudas desaparecen;

ਹਰਿ ਕੋ ਨਾਮੁ ਲੈ; ਊਤਮ ਧਰਮਾ ॥

har ko naam lai; aootam dharamaa |

Sant Singh KhalsaChanting the Name of the Lord is the highest religion.
Manmohan SinghThe meditation of God's Name is the most sublime religion.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਸਿਮਰਨ ਸਭ ਤੋਂ ਸਰੇਸ਼ਟ ਮਜਹਬ ਹੈ।
Fareedkot Teekaਜੋ ਹਰੀ ਕਾ ਨਾਮ ਜਪਨਾ ਹੈ ਏਹੀ ਉਤਮੁ (ਧਰਮੁ) ਹੈ॥
Prof. Sahib Singhਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ।

ਪਦ ਅਰਥ ਲੈ ਨਾਮੁ = ਨਾਮ ਸਿਮਰ। ਊਤਮ = ਸਭ ਤੋਂ ਸ੍ਰੇਸ਼ਟ।

SikhNet (Spanish)recita entonces el Nombre, pues esa es la religión más sublime.

ਹਰਿ ਹਰਿ ਕਰਤ; ਜਾਤਿ ਕੁਲ ਹਰੀ ॥

har har karat; jaat kul haree |

Sant Singh KhalsaChanting the Name of the Lord, Har, Har, erases social classes and ancestral pedigrees.
Manmohan SinghUttering the Name of God, caste and lineage are effaced.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਜਾਤੀ ਦੇ ਘਰਾਣਾ-ਭੇਦ ਮਿਟ ਜਾਂਦੇ ਹਨ।
Fareedkot Teekaਹਰਿ ਹਰਿ ਜਾਪਿ ਕਰਤਿਆਂ ਜਾਤੀ ਔ ਕੁਲ ਕੀ ਹੰਤਾ ਹਰੀ ਜਾਤੀ ਹੈ॥
Prof. Sahib Singhਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ।

ਪਦ ਅਰਥ ਹਰੀ = ਨਾਸ ਹੋ ਜਾਂਦੀ ਹੈ।

SikhNet (Spanish)Recitando el Nombre del Señor el sistema de castas dentro de ti es destruido.

ਸੋ ਹਰਿ; ਅੰਧੁਲੇ ਕੀ ਲਾਕਰੀ ॥੧॥

so har; andhule kee laakaree |1|

Sant Singh KhalsaThe Lord is the walking stick of the blind. ||1||
Manmohan SinghHe, the Lord is the staff of the blind-man.
Manmohan Singh (Punjabi)ਉਹ ਸੁਆਮੀ ਅੰਨ੍ਹੇ ਆਦਮੀ ਦੀ ਡੰਗੋਰੀ ਹੈ।
Fareedkot Teekaਸੋਈ ਹਰੀ ਕਾ ਜਾਪ ਮੇਰਾ ਤੈਸੇ ਆਸਰਾ ਹੈ ਜੈਸੇ ਅੰਧਲੇ ਕੀ (ਲਾਕਰੀ) ਛਟੀ ਆਸਰਾ ਰੂਪ ਹੋਤੀ ਹੈ॥੧॥
Prof. Sahib Singhਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ॥੧॥

ਪਦ ਅਰਥ ਲਾਕਰੀ = ਲੱਕੜੀ, ਟੋਹਣੀ, ਡੰਗੋਰੀ, ਆਸਰਾ ॥੧॥

SikhNet (Spanish)Sí, el Señor es para el Devoto lo mismo que el palo para el ciego.(1)

ਹਰਏ ਨਮਸਤੇ; ਹਰਏ ਨਮਹ ॥

hare namasate; hare namah |

Sant Singh KhalsaI bow to the Lord, I humbly bow to the Lord.
Manmohan SinghUnto God is my salutations and unto God my obeisance.
Manmohan Singh (Punjabi)ਵਾਹਿਗੁਰੂ ਨੂੰ ਮੇਰੀ ਪ੍ਰਣਾਮ ਹੈ ਅਤੇ ਵਾਹਿਗੁਰੂ ਨੂੰ ਹੀ ਮੇਰੀ ਨਮਸ਼ਕਾਰ।
Fareedkot Teekaਹਰੀ ਕੋ ਨਮਸਕਾਰ ਹੈ ਤਨ ਕਰ ਕੇ ਹਰੀ ਕੋ ਨਮਸਕਾਰ ਹੈ ਮਨ ਕਰਕੇ॥
Prof. Sahib Singhਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ,

ਪਦ ਅਰਥ ਹਰਏ = ਹਰੀ ਨੂੰ (ਵੇਖੋ ਮੇਰੇ 'ਸੁਖਮਨੀ ਸਟੀਕ' ਵਿਚ ਲਫ਼ਜ਼ 'ਗੁਰਏ' ਦੀ ਵਿਆਖਿਆ)।

SikhNet (Spanish)¡Hosanna al Señor, Hosanna a mi Dios! Recitando el Nombre del Señor,

ਹਰਿ ਹਰਿ ਕਰਤ; ਨਹੀ ਦੁਖੁ ਜਮਹ ॥੧॥ ਰਹਾਉ ॥

har har karat; nahee dukh jamah |1| rahaau |

Sant Singh KhalsaChanting the Name of the Lord, Har, Har, you will not be tormented by the Messenger of Death. ||1||Pause||
Manmohan SinghBy repeating God's Name death tortures Not the Mortal. Pause.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ, ਮੌਤ ਪ੍ਰਾਣੀ ਨੂੰ ਸਤਾਉਂਦੀ ਨਹੀਂ। ਠਹਿਰਾਉ।
Fareedkot Teekaਹਰਿ ਹਰਿ ਜਾਪ ਕਰਤਿਓਂ ਕੋ ਜਮਾਂ ਕਾ ਦੁਖ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ॥੧॥ ਰਹਾਉ ॥
SikhNet (Spanish)uno no llega sufriendo a las manos de la muerte. (1-Pausa)

ਹਰਿ ਹਰਨਾਕਸ; ਹਰੇ ਪਰਾਨ ॥

har haranaakas; hare paraan |

Sant Singh KhalsaThe Lord took the life of Harnaakhash,
Manmohan SinghGod took the life of Harnakhash,
Manmohan Singh (Punjabi)ਵਾਹਿਗੁਰੂ ਨੇ ਹਰਨਾਖਸ਼ ਦੀ ਜਾਨ ਲੈ ਲਈ,
Fareedkot Teekaਹਰੀ ਨੇ ਹੀ ਹਰਨਾਖਸ ਕੇ ਪ੍ਰਾਨ (ਹਰੇ) ਦੂਰ ਕੀਏ ਹੈਂ॥
Prof. Sahib Singhਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ,

ਪਦ ਅਰਥ ਹਰੇ ਪਰਾਨ = ਜਾਨ ਲੈ ਲਈ, ਮਾਰਿਆ।

SikhNet (Spanish)Mi Señor es Aquél que destruyó a Jarnakash;

ਅਜੈਮਲ ਕੀਓ; ਬੈਕੁੰਠਹਿ ਥਾਨ ॥

ajaimal keeo; baikunttheh thaan |

Sant Singh Khalsaand gave Ajaamal a place in heaven.
Manmohan Singhand made for Ajmal's place in heaven.
Manmohan Singh (Punjabi)ਅਤੇ ਅਜਾਮਲ ਲਈ ਬ੍ਰਹਿਮਲੋਕ ਵਿੱਚ ਜਗ੍ਹਾ ਬਣਾ ਦਿੱਤੀ।
Fareedkot Teekaਪੁਨਹ ਅਜਾਮਲ ਨੇ ਹਰੀ ਜਾਪ ਕੇ ਪ੍ਰਤਾਪ ਸੇ ਹੀ ਬੈਕੁੰਠ ਮੇਂ ਅਪਨਾ (ਥਾਨੁ) ਠਹਰਨਾ ਕੀਆ ਹੈ॥
Prof. Sahib Singhਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ।

ਪਦ ਅਰਥ ਥਾਨ = ਥਾਂ।

SikhNet (Spanish)le dio lugar a Yamala, el ladrón de carreteras, en los cielos.

ਸੂਆ ਪੜਾਵਤ; ਗਨਿਕਾ ਤਰੀ ॥

sooaa parraavat; ganikaa taree |

Sant Singh KhalsaTeaching a parrot to speak the Lord's Name, Ganika the prostitute was saved.
Manmohan SinghTeaching a parrot to utter the Lord's Name, the prostitute was saved.
Manmohan Singh (Punjabi)ਤੋਤੇ ਨੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਾਉਂਦੀ, ਪੜ੍ਹਾਉਂਦੀ ਹੋਈ ਵੇਸਵਾ ਦਾ ਪਾਰ ਉਤਾਰਾ ਹੋ ਗਿਆ।
Fareedkot Teekaਤੋਤੇ ਕੋ ਪੜਾਵਤੀ ਵੇਸਿਆ ਤਰੀ ਹੈ॥
Prof. Sahib Singhਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ;

ਪਦ ਅਰਥ ਸੂਆ = ਤੋਤਾ। ਗਨਿਕਾ = ਵੇਸਵਾ।

SikhNet (Spanish)Enseñando al perico a recitar el Nombre del Señor,

ਸੋ ਹਰਿ; ਨੈਨਹੁ ਕੀ ਪੂਤਰੀ ॥੨॥

so har; nainahu kee pootaree |2|

Sant Singh KhalsaThat Lord is the light of my eyes. ||2||
Manmohan SinghThat God is the apple of mine eyes.
Manmohan Singh (Punjabi)ਉਹ ਵਾਹਿਗੁਰੂ ਮੇਰੀਆਂ ਅੱਖਾਂ ਦੀ ਪੁਤਲੀ ਹੈ।
Fareedkot Teekaਸੋ ਹਰੀ ਨੈਨੋਂ ਕੀ ਪੂਤਰੀ ਕਰਿਆ ਹੈ, ਭਾਵ ਪ੍ਰਕਾਸ ਰੂਪ ਅਰੁ ਅਤੀ ਪ੍ਯਾਰਾ ਜਾਨਿਆ ਹੈ॥੨॥
Prof. Sahib Singhਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ॥੨॥

ਪਦ ਅਰਥ ਪੂਤਰੀ = ਪੁਤਲੀ ॥੨॥

SikhNet (Spanish)Ese Señor es la Luz de mis ojos también. (2)

ਹਰਿ ਹਰਿ ਕਰਤ; ਪੂਤਨਾ ਤਰੀ ॥

har har karat; pootanaa taree |

Sant Singh KhalsaChanting the Name of the Lord, Har, Har, Pootna was saved,
Manmohan SinghMeditating on the Lord God, Putna was saved,
Manmohan Singh (Punjabi)ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੂਤਨਾ ਦਾ ਪਾਰ ਉਤਾਰਾ ਹੋ ਗਿਆ ਹੈ,
Fareedkot Teekaਹਰਿ ਹਰਿ ਜਾਪ ਕਰਤੀ ਹੂਈ ਸੋ ਪੂਤਨਾ ਤਰ ਗਈ ਹੈ॥
Prof. Sahib Singhਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ;

ਪਦ ਅਰਥ ਪੂਤਨਾ = ਉਸ ਦਾਈ ਦਾ ਨਾਮ ਸੀ ਜਿਸ ਨੂੰ ਕੰਸ ਨੇ ਗੋਕਲ ਵਿਚ ਕ੍ਰਿਸ਼ਨ ਜੀ ਦੇ ਮਾਰਨ ਵਾਸਤੇ ਘੱਲਿਆ ਸੀ; ਇਹ ਥਣਾਂ ਨੂੰ ਜ਼ਹਿਰ ਲਾ ਕੇ ਗਈ; ਪਰ ਕ੍ਰਿਸ਼ਨ ਜੀ ਨੇ ਥਣ ਮੂੰਹ ਵਿਚ ਪਾ ਕੇ ਇਸ ਦੇ ਪ੍ਰਾਣ ਖਿੱਚ ਲਏ; ਆਖ਼ਰ ਮੁਕਤੀ ਭੀ ਦੇ ਦਿੱਤੀ।

SikhNet (Spanish)Recitando el Nombre del Señor, la enfermera Potana fue redimida,

ਬਾਲ ਘਾਤਨੀ; ਕਪਟਹਿ ਭਰੀ ॥

baal ghaatanee; kapatteh bharee |

Sant Singh Khalsaeven though she was a deceitful child-killer.
Manmohan Singhwho was the destroyer of children and full of deceit.
Manmohan Singh (Punjabi)ਜੋ ਬੱਚਿਆਂ ਨੂੰ ਮਾਰਨ ਵਾਲੀ ਅਤੇ ਛਲਕਪਟ ਭਰੀ ਸੀ।
Fareedkot Teekaਜੋ ਬਾਲਕੋਂ ਕੇ ਘਾਤ ਕਰਨਹਾਰੀ ਔ ਕਪਟ ਸੇ ਭਰੀ ਹੂਈ ਥੀ॥
Prof. Sahib Singhਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ (ਉਸ ਪੂਤਨਾ ਦਾ ਉਧਾਰ ਹੋ ਗਿਆ)।

ਪਦ ਅਰਥ ਘਾਤਨੀ = ਮਾਰਨ ਵਾਲੀ। ਕਪਟ = ਧੋਖਾ, ਫ਼ਰੇਬ।

SikhNet (Spanish)esa viciosa que quería envenenar a Krishna de niño.

ਸਿਮਰਨ; ਦ੍ਰੋਪਦ ਸੁਤ, ਉਧਰੀ ॥

simaran; dropad sut, udharee |

Sant Singh KhalsaContemplating the Lord, Dropadi was saved.
Manmohan SinghContemplating the Lord, Daropadi, the daughter of Daropad was emancipated.
Manmohan Singh (Punjabi)ਸਾਹਿਬ ਦੀ ਬੰਦਗੀ ਕਰਨ ਦੁਆਰਾ, ਦਰੋਪਦ ਦੀ ਪੁਤਰੀ, ਦਰੋਪਦੀ ਦਾ ਪਾਰ ਉਤਾਰਾ ਹੋ ਗਿਆ।
Fareedkot Teekaਸਿਮਰਨ ਕਰਨੇ ਸੇ ਦ੍ਰੁਪਦ ਰਾਜਾ ਕੀ (ਸੁਤ) ਪੁਤ੍ਰੀ ਤਰ ਗਈ॥
Prof. Sahib Singhਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ,

ਪਦ ਅਰਥ ਦ੍ਰੋਪਦ ਸੁਤ = ਦ੍ਰੋਪਦ ਸੁਤਾ, ਰਾਜਾ ਦ੍ਰੋਪਦ ਦੀ ਧੀ, ਦ੍ਰੋਪਤੀ।

SikhNet (Spanish)Contemplando al Señor, Dihraupadi fue emancipado

ਗਊਤਮ ਸਤੀ; ਸਿਲਾ ਨਿਸਤਰੀ ॥੩॥

gaootam satee; silaa nisataree |3|

Sant Singh KhalsaGautam's wife, turned to stone, was saved. ||3||
Manmohan SinghGautam's wife Ahilia, though turned into a stone was also saved.
Manmohan Singh (Punjabi)ਗੌਤਮ ਦੀ ਪਤਨੀ, ਅਹਿੱਲਿਆ, ਪੱਥਰ ਬਣੀ ਹੋਈ ਭੀ, ਬੰਦਖਲਾਸ ਹੋ ਗਈ।
Fareedkot Teekaਔਰੁ ਗੋਤਮ ਜੋ (ਸਤੀ) ਸਤਵਾਦੀ ਥਾ ਤਿਸ ਕੀ ਇਸਤ੍ਰੀ ਅਹਲਿਆ ਤਰੀ ਹੈ॥੩॥
Prof. Sahib Singhਤੇ, ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ॥੩॥

ਪਦ ਅਰਥ ਸਤੀ = ਨੇਕ ਇਸਤ੍ਰੀ, ਜੋ ਆਪਣੇ ਪਤੀ ਦੇ ਸ੍ਰਾਪ ਨਾਲ ਸਿਲਾ ਬਣ ਗਈ ਸੀ, ਸ੍ਰੀ ਰਾਮ ਚੰਦਰ ਜੀ ਨੇ ਇਸ ਨੂੰ ਮੁਕਤ ਕੀਤਾ ਸੀ ॥੩॥

SikhNet (Spanish)y también la esposa de Gautama, quien según la mitología, fue convertida en piedra. (3)

ਕੇਸੀ ਕੰਸ; ਮਥਨੁ ਜਿਨਿ ਕੀਆ ॥

kesee kans; mathan jin keea |

Sant Singh KhalsaThe Lord, who killed Kaysee and Kans,
Manmohan SinghThe Lord who destroyed Kesi and Kans,
Manmohan Singh (Punjabi)ਜਿਸ ਪ੍ਰਭੂ ਨੇ ਕੇਸੀ ਤੇ ਕੰਸ ਨੂੰ ਨਾਸ ਕੀਤਾ,
Fareedkot Teekaਕੇਸੀ ਜੋ ਦੈਤ ਥਾ, ਸੋ ਘੋੜੇ ਕਾ ਸਰੂਪ ਹੋਇਕੈ ਕ੍ਰਿਸ਼ਨ ਜੀ ਸਾਥ ਲੜਿਆ ਥਾ; ਔ ਕੰਸ ਰਾਜਾ ਵਾ ਕੇਸੋਂ ਤੇ ਪਕੜ ਕੇ ਕੰਸ ਕੋ ਮਥਨ ਕੀਆ ਅਰਥਾਤ ਜਿਸ ਨੇ ਮਾਰਿਆ ਹੈ॥
Prof. Sahib Singhਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ,

ਪਦ ਅਰਥ ਕੇਸੀ = ਉਹ ਦੈਂਤ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਦੇ ਮਾਰਨ ਲਈ ਗੋਕਲ ਭੇਜਿਆ ਸੀ। ਮਥਨੁ = ਨਾਸ। ਜਿਨਿ = ਜਿਸ ਨੇ।

SikhNet (Spanish)Aquél Señor que destruyó a Kesi y a Kansa,

ਜੀਅ ਦਾਨੁ; ਕਾਲੀ ਕਉ ਦੀਆ ॥

jeea daan; kaalee kau deea |

Sant Singh Khalsagave the gift of life to Kali.
Manmohan Singhgave the gift of eternal life to kali, the serpent.
Manmohan Singh (Punjabi)ਉਸ ਨੇ ਕਾਲੀ ਨਾਗ ਨੂੰ ਅਮਰ ਜੀਵਨ ਦੀ ਦਾਤ ਪ੍ਰਦਾਨ ਕੀਤੀ।
Fareedkot Teekaਪੁਨਹ ਜੀਵਨੇ ਕਾ ਦਾਨੁ ਕਾਲੀ ਨਾਗ ਕੋ ਜਿਸ ਨੇ ਦੀਆ ਹੈ॥
Prof. Sahib Singhਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ।

ਪਦ ਅਰਥ ਕਾਲੀ = ਇਕ ਨਾਗ ਸੀ ਜਿਸ ਨੂੰ ਕ੍ਰਿਸ਼ਨ ਜੀ ਨੇ ਜਮਨਾ ਤੋਂ ਕੱਢਿਆ ਸੀ। ਜੀਅ ਦਾਨੁ = ਜਿੰਦ-ਬਖ਼ਸ਼ੀ।

SikhNet (Spanish)y dio vida a Kali,

ਪ੍ਰਣਵੈ ਨਾਮਾ. ਐਸੋ ਹਰੀ ॥

pranavai naamaa. aiso haree |

Sant Singh KhalsaPrays Naam Dayv, such is my Lord;
Manmohan SinghPrays Nama, such is my God,
Manmohan Singh (Punjabi)ਨਾਮਾ ਬੇਨਤੀ ਕਰਦਾ ਹੈ, ਇਹੋ ਜਿਹਾ ਹੈ ਮੇਰਾ ਵਾਹਿਗੁਰੂ,
Fareedkot Teekaਸ੍ਰੀ ਨਾਮਦੇਵ ਜੀ ਕਹਤੇ ਹੈਂ: ਐਸੇ ਜੋ ਹਰੀ ਹੈ॥
Prof. Sahib Singhਨਾਮਦੇਵ ਬੇਨਤੀ ਕਰਦਾ ਹੈ-ਪ੍ਰਭੂ ਐਸਾ (ਬਖ਼ਸ਼ੰਦ) ਹੈ,

ਪਦ ਅਰਥ ਪ੍ਰਣਵੈ = ਬੇਨਤੀ ਕਰਦਾ ਹੈ।

SikhNet (Spanish)la serpiente con la vida eterna; tal es mi Señor,

ਜਾਸੁ ਜਪਤ; ਭੈ ਅਪਦਾ ਟਰੀ ॥੪॥੧॥੫॥

jaas japat; bhai apadaa ttaree |4|1|5|

Sant Singh Khalsameditating on Him, fear and suffering are dispelled. ||4||1||5||
Manmohan Singhby remembering whom dread and distress are dispelled.
Manmohan Singh (Punjabi)ਜਿਸਦਾ ਆਰਾਧਨ ਕਰਨ ਦੁਆਰਾ, ਡਰ ਤੇ ਦੁਖ ਦੂਰ ਹੋ ਜਾਂਦੇ ਹਨ।
Fareedkot Teeka(ਜਾਸੁ) ਜਿਸ ਕੋ ਜਪਤਿਆਂ ਭੈ ਔ ਬਿਪਦਾ ਸਭ ਟਰੀ ਹੈ॥੪॥੧॥੫॥☬ਏਕ ਪੰਡਿਤ ਕੇ ਪ੍ਰਥਾਇ ਨਿਰਗੁਨ ਬ੍ਰਹਮ ਕੀ ਉਪਾਸਨਾ ਵਿਧਾਨ ਕਰਤੇ ਹੂਏ ਹੋਰਿ ਦੇਵਤਿਓਂ ਕੀ ਉਪਾਸਨਾ ਕੀ ਗਉਨਤਾ ਦਿਖਾਵਤੇ ਹੈਂ:
Prof. Sahib Singhਕਿ ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ॥੪॥੧॥੫॥

ਪਦ ਅਰਥ ਜਾਸੁ = ਜਿਸ ਨੂੰ। ਅਪਦਾ = ਮੁਸੀਬਤ। ਟਰੀ = ਟਲ ਜਾਂਦੀ ਹੈ ॥੪॥੧॥੫॥

* ਭਾਵ: ਪ੍ਰਭੂ ਦਾ ਸਿਮਰਨ ਸਭ ਧਰਮਾਂ ਤੋਂ ਸ੍ਰੇਸ਼ਟ ਧਰਮ ਹੈ। ਸਿਮਰਨ ਦੀ ਬਰਕਤ ਨਾਲ ਸਭ ਮੁਸੀਬਤਾਂ ਟਲ ਜਾਂਦੀਆਂ ਹਨ, ਬੜੇ ਬੜੇ ਵਿਕਾਰੀ ਭੀ ਵਿਕਾਰਾਂ ਵਲੋਂ ਹਟ ਜਾਂਦੇ ਹਨ।

SikhNet (Spanish)a Quien saludo y felicito; al Contemplarlo todos mis miedos y aflicciones se disuelven. (4-1-5)

Open this shabad →

Shabad Bhagat Namdev Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਭੈਰਉ ਭੂਤ; ਸੀਤਲਾ ਧਾਵੈ ॥

bhairau bhoot; seetalaa dhaavai |

Sant Singh KhalsaOne who chases after the god Bhairau, evil spirits and the goddess of smallpox,
Manmohan SinghHe who runs after sprite Bhairav and goddess Sitla,
Manmohan Singh (Punjabi)ਜੋ ਪਿਸਾਚ ਭੈਰੋ ਅਤੇ ਦੇਵੀ ਸੀਤਲਾ ਮਗਰ ਦੌੜਦਾ ਹੈ,
Fareedkot Teekaਜੋ ਭੈਰੋਂ ਕੋ ਧਿਆਵਤਾ ਹੈ, ਜੋ ਭੂਤੋਂ ਕਾ ਉਪਾਸਕੁ ਹੈ, ਜੌ ਸੀਤਲਾ ਕੋ ਧਿਆਵਤਾ ਹੈ॥
Prof. Sahib Singhਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ), ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ। ਜੋ ਸੀਤਲਾ ਨੂੰ ਅਰਾਧਦਾ ਹੈ,

ਪਦ ਅਰਥ ਭੈਰਉ = ਇਕ ਜਤੀ ਦਾ ਨਾਮ ਸੀ, ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ। ਸ਼ਿਵ ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿਚੋਂ ਇੱਕ ਭੈਰਉ ਹੈ। ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ ਦੇ ਮੰਦਰ ਤੋਂ ਉਤੇ ਦੋ ਮੀਲ ਤੇ ਬਣਿਆ ਹੋਇਆ ਹੈ। ਸੀਤਲਾ = ਚੀਚਕ (small pox) ਦੀ ਦੇਵੀ; ਇਸ ਦੀ ਸਵਾਰੀ ਖੋਤੇ ਦੀ ਹੈ।

SikhNet (Spanish)Aquél que corre tras Bairau, los espíritus malignos o Sitala, la diosa de la viruela,

ਖਰ ਬਾਹਨੁ; ਉਹੁ ਛਾਰੁ ਉਡਾਵੈ ॥੧॥

khar baahan; uhu chhaar uddaavai |1|

Sant Singh Khalsais riding on a donkey, kicking up the dust. ||1||
Manmohan Singhhe rides a donkey and scatters dust.
Manmohan Singh (Punjabi)ਉਹ ਖੋਤੇ ਤੇ ਚੜ੍ਹਦਾ ਹੈ ਅਤੇ ਖੇਹ ਉਠਾਉਂਦਾ ਹੈ।
Fareedkot Teekaਜੋ ਭੈਰੋਂ ਕੋ ਧਿਆਵਤਾ ਹੈ ਵਹੁ ਭੈਰੋਂ ਕਾ ਬਾਹਨ ਅਰਥਾਤ ਕੁੱਤਾ ਬਨਤਾ ਹੈ। ਪੁਨਹ ਜੋ ਭੂਤੋਂ ਕਾ ਉਪਾਸਕੁ ਹੈ ਵਹੁ (ਛਾਰ ਉਡਾਵੈ) ਵਾਉ ਵਰੋਲਾ ਬਨਤਾ ਹੈ। ਔ ਜੌ ਸੀਤਲਾ ਕੋ ਧਿਆਵਤਾ ਹੈ ਵਹੁ ਉਸ ਸੀਤਲਾ ਕਾ (ਖਰ) ਗਧਾ ਬਨਤਾ ਹੈ॥੧॥
Prof. Sahib Singhਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ॥੧॥

ਪਦ ਅਰਥ ਖਰ = ਖੋਤਾ। ਖਰ ਬਾਹਨੁ = ਖੋਤੇ ਦੀ ਸਵਾਰੀ ਕਰਨ ਵਾਲਾ। ਛਾਰ = ਸੁਆਹ ॥੧॥

SikhNet (Spanish)está como montado en un burro y viviendo en vano. (1)

ਹਉ ਤਉ; ਏਕੁ ਰਮਈਆ ਲੈਹਉ ॥

hau tau; ek rameea laihau |

Sant Singh KhalsaI take only the Name of the One Lord.
Manmohan SinghI take to the name of the One Lord alone.
Manmohan Singh (Punjabi)ਮੈਂ ਤਾਂ ਕੇਵਲ ਇਕ ਸੁਆਮੀ ਦੇ ਨਾਮ ਨੂੰ ਹੀ ਲੈਂਦਾ ਹਾਂ।
Fareedkot Teekaਮੈਂ ਤੋ ਏਕ ਰਮਈਆ ਜੋ ਬਿਆਪਕ ਨਿਰਗੁਣ ਤਿਸ ਕਾ ਹੀ ਆਸਰਾ ਲੇਉਂਗਾ॥
Prof. Sahib Singh(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ,

ਪਦ ਅਰਥ ਤਉ = ਤਾਂ। ਰਮਈਆ = ਸੋਹਣਾ ਰਾਮ। ਲੈ ਹਉ = ਲਵਾਂਗਾ।

SikhNet (Spanish)Me he metido sólo en mi Señor

ਆਨ ਦੇਵ ਬਦਲਾਵਨਿ; ਦੈਹਉ ॥੧॥ ਰਹਾਉ ॥

aan dev badalaavan; daihau |1| rahaau |

Sant Singh KhalsaI have given away all other gods in exchange for Him. ||1||Pause||
Manmohan SinghI have given away all other goods in exchange for Him. Pause
Manmohan Singh (Punjabi)ਮੈਂ ਹੋਰ ਸਾਰੇ ਦੇਵਤੇ ਉਸ ਦੇ ਵਟਾਂਦਰੇ ਵਿੱਚ ਦੇ ਛੱਡੇ ਹਨ। ਠਹਿਰਾਉ।
Fareedkot Teekaਹੋਰ ਦੇਵਤਾ ਰਮਈਏ ਕੇ ਬਦਲੇ ਮੇਂ ਦੇਵੋਂਗਾ, ਭਾਵ ਇਹ ਹੈ ਕਿ ਮੇਂ ਔਰ ਦੇਵਤਿਓਂ ਕੀ ਉਪਾਸਨਾ ਨਹੀਂ ਕਰਾਂਗਾ॥੧॥ ਰਹਾਉ ॥☬ਪ੍ਰਸ਼ਨ: ਔਰ ਦੇਵਤਿਓਂ ਕੀ ਉਪਾਸਨਾ ਮੇਂ ਕਿਆ ਦੋਖੁ ਹੈ?☬ਉਤ੍ਰ:
Prof. Sahib Singh(ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ॥੧॥ ਰਹਾਉ ॥

ਪਦ ਅਰਥ ਆਨ = ਹੋਰ। ਬਦਲਾਵਨਿ = ਬਦਲੇ ਵਿਚ, ਵੱਟੇ ਵਿਚ। ਦੈ ਹਉ = ਦੇ ਦਿਆਂਗਾ ॥੧॥ ਰਹਾਉ ॥

SikhNet (Spanish)y he dado a cambio a todos los demás dioses. (1-Pausa)

ਸਿਵ ਸਿਵ ਕਰਤੇ; ਜੋ ਨਰੁ ਧਿਆਵੈ ॥

siv siv karate; jo nar dhiaavai |

Sant Singh KhalsaThat man who chants "Shiva, Shiva", and meditates on him,
Manmohan SinghThe man, who uttering the Name of Shiva and worships him;
Manmohan Singh (Punjabi)ਜਿਹੜਾ ਇਨਸਾਨ ਸ਼ਿਵਜੀ ਦਾ ਨਾਮ ਉਚਾਰਦਾ ਅਤੇ ਉਸ ਦੀ ਪੂਜਾ ਕਰਦਾ ਹੈ;
Fareedkot Teekaਸਿਵ ਸਿਵ ਕਰਤੇ ਹੂਏ ਜੋ ਨਰ ਸਿਵ ਕੋ ਧਿਆਵਤੇ ਹੈਂ॥
Prof. Sahib Singhਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ,
SikhNet (Spanish)Aquél que contempla a Shiva, como Shiva,

ਬਰਦ ਚਢੇ; ਡਉਰੂ ਢਮਕਾਵੈ ॥੨॥

barad chadte; ddauroo dtamakaavai |2|

Sant Singh Khalsais riding on a bull, shaking a tambourine. ||2||
Manmohan Singhhe rides on ox beats the tambourine.
Manmohan Singh (Punjabi)ਉਹ ਬਲ੍ਹਦਾ ਤੇ ਚੜ੍ਹਦਾ ਅਤੇ ਡੱਫ ਵਜਾਉਂਦਾ ਹੈ।
Fareedkot Teekaਵਹੁ ਬਲਦ ਪਰ ਚੜਕੇ ਡੌਰੂ ਬਜਾਵਤੇ ਹੈਂ। ਭਾਵ ਪੂਰੀ ਉਪਾਸਨਾ ਕੇ ਹੋਣੇ ਤੇ ਉਪਾਸਕੁ ਸਿਵ ਰੂਪੁ ਹੋ ਕੇ ਬਲਦ ਪਰ ਚੜਕੇ ਡੌਰੂ ਬਜਾਵਤਾ ਹੈ, ਨਹੀਂ ਤੋ ਮਰ ਕੇ ਬੈਲੁ ਜਰੂਰ ਹੋਤਾ ਹੈ॥੨॥
Prof. Sahib Singhਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ॥੨॥

ਪਦ ਅਰਥ ਬਰਦ = ਬਲਦ (ਇਹ ਸ਼ਿਵ ਜੀ ਦੀ ਸਵਾਰੀ ਹੈ)। ਡਉਰੂ = ਡਮਰੂ ॥੨॥

SikhNet (Spanish)monta el toro y toca alocadamente el tambor. (2)

ਮਹਾ ਮਾਈ ਕੀ ਪੂਜਾ ਕਰੈ ॥

mahaa maaee kee poojaa karai |

Sant Singh KhalsaOne who worships the Great Goddess Maya
Manmohan SinghHe who adores Mahanmai,
Manmohan Singh (Punjabi)ਜੋ ਮਹਾਂਮਾਈ ਦੀ ਉਪਾਸ਼ਨਾ ਕਰਦਾ ਹੈ,
Fareedkot Teekaਜੋ ਮਹਾਮਾਈ ਅਰਥਾਤ ਦੇਵੀ ਕੀ ਪੂਜਾ ਕਰਤੇ ਹੈਂ॥
Prof. Sahib Singhਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ,

ਪਦ ਅਰਥ ਮਹਾ = ਵੱਡੀ। ਮਹਾ ਮਾਈ = ਵੱਡੀ ਮਾਂ, ਪਾਰਵਤੀ।

SikhNet (Spanish)Aquél que alaba a Maya,

ਨਰ ਸੈ ਨਾਰਿ ਹੋਇ ਅਉਤਰੈ ॥੩॥

nar sai naar hoe aautarai |3|

Sant Singh Khalsawill be reincarnated as a woman, and not a man. ||3||
Manmohan Singhis born as a woman instead of man.
Manmohan Singh (Punjabi)ਉਹ ਆਦਮੀ ਤੋਂ ਤੀਵੀਂ ਹੋ ਕੇ ਜੰਮਦਾ ਹੈ।
Fareedkot Teekaਸੋ ਪੁਰਸੁ ਇਸਤ੍ਰੀ ਹੋਇ ਕੈ ਸੰਸਾਰ ਮੇਂ ਅਵਤਾਰ ਲੇਤਾ ਹੈ, ਵਾ ਸ਼ੇਰ ਰੂਪ ਹੋਤਾ ਹੈ ॥੩॥
Prof. Sahib Singhਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ॥੩॥

ਪਦ ਅਰਥ ਸੈ = ਤੋਂ। ਹੋਇ = ਬਣ ਕੇ। ਅਉਤਰੈ = ਜੰਮਦਾ ਹੈ ॥੩॥

SikhNet (Spanish)reencarna en un estado inferior. (3)

ਤੂ ਕਹੀਅਤ ਹੀ; ਆਦਿ ਭਵਾਨੀ ॥

too kaheeat hee; aad bhavaanee |

Sant Singh KhalsaYou are called the Primal Goddess.
Manmohan SinghThou art called the primal goddess,
Manmohan Singh (Punjabi)ਤੂੰ ਮੁੱਢਲੀ ਦੇਵੀ ਆਖੀ ਜਾਂਦੀ ਹੈ,
Fareedkot Teekaਪੀਪਾ ਟੋਡਰ ਪੁਰ ਕਾ ਰਾਜਾ ਥਾ। ਦੇਵੀ ਕੀ ਉਪਾਸਨਾ ਕਰਤਾ ਥਾ। ਸੰਤੋਂ ਕੇ ਕਹੇ ਤੇ ਦੇਵੀ ਕੋ ਪ੍ਰਤਖ ਕਰ ਕੇ ਕਹਾ: ਕਿ ਮੇਰੇ ਕੋ ਮੁਕਤੀ ਦੇਹੁ। ਤਬ ਦੇਵੀ ਨੇ ਕਹਾ: ਮੈਂ ਤੋ ਔਰ ਵਰੋਂ ਕੀ ਦਾਤੀ ਹੂੰ, ਜੇ ਮੁਕਤੀ ਕੀ ਇਛਾ ਹੈ, ਤੋ ਤੂੰ ਸੰਤੋਂ ਕੀ ਸਰਣ ਲੇਹੁ ਔਰ ਪਰਮੇਸ੍ਵਰ ਕੀ ਉਪਾਸਨਾ ਕਰ। ਤਬ ਪੀਪੇ ਨੇ ਦੁਖੀ ਹੋਇਕੈ ਕਹਾ: ਕਿ ਹੇ ਭਵਾਨੀ! ਤੂੰ ਆਦਿ ਸਕਤੀ ਕਹਾਤੀ ਹੈਂ॥
Prof. Sahib Singhਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ,

ਪਦ ਅਰਥ ਕਹੀਅਤ = ਕਹੀ ਜਾਂਦੀ ਹੈ। ਭਵਾਨੀ = ਦੁਰਗਾ ਦੇਵੀ।

SikhNet (Spanish)Tú que eres llamado Druga, el Ser Primordial,

ਮੁਕਤਿ ਕੀ ਬਰੀਆ; ਕਹਾ ਛਪਾਨੀ ॥੪॥

mukat kee bareea; kahaa chhapaanee |4|

Sant Singh KhalsaAt the time of liberation, where will you hide then? ||4||
Manmohan Singhat the time of granting salvation, where did you hide thyself.
Manmohan Singh (Punjabi)ਮੁਕਤੀ ਦੇਣ ਦੇ ਵੇਲੇ ਤੂੰ ਕਿਥੇ ਆਪਦੇ ਆਪ ਨੂੰ ਲੁਕਾ ਲੈਨੀ ਹੈਂ?
Fareedkot Teekaਸੋ ਅਬ ਮੁਕਤੀ ਦੇਣੇ ਕੀ ਬੇਰ ਕਹਾਂ ਛਿਪਾਤੀ ਹੈ॥੪॥☬ਤਬ ਦੇਵੀ ਨੇ ਕਹਾ ਕਿ:
Prof. Sahib Singhਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ॥੪॥

ਪਦ ਅਰਥ ਬਰੀਆ = ਵਾਰੀ। ਛਪਾਨੀ = ਲੁਕ ਜਾਂਦੀ ਹੈ ॥੪॥

SikhNet (Spanish)¿dónde te escondes cuando uno reza para ser emancipado?(4)

ਗੁਰਮਤਿ; ਰਾਮ ਨਾਮ ਗਹੁ ਮੀਤਾ ॥

guramat; raam naam gahu meetaa |

Sant Singh KhalsaFollow the Guru's Teachings, and hold tight to the Lord's Name, O friend.
Manmohan SinghUnder the Guru instruction, O my friend Hold fast thou fast to the Lord's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ, ਹੇ ਮੇਰੇ ਮਿੱਤਰ! ਤੂੰ ਸੁਆਮੀ ਦੇ ਨਾਮ ਨੂੰ ਘੁੱਟ ਕੇ ਫੜੀ ਰੱਖ।
Fareedkot Teekaਹੇ ਮਿਤ੍ਰਾ! ਗੁਰੋਂ ਕੀ ਸਿਖ੍ਯਾ ਕਰਿ ਰਾਮ ਨਾਮ ਕੋ ਗ੍ਰਹਿਣ ਕਰੁ। ਭਗਤੋਂ ਕੋ ਮਿਤ੍ਰ ਕਹਣੇ ਕਾ ਭਾਵ ਇਹ ਹੈ ਕਿ ਅਤੀ ਪ੍ਰੀਤੀ ਹੋਤੀ ਹੈ॥
Prof. Sahib Singhਹੇ ਮਿੱਤਰ (ਪੰਡਤ!) ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ,

ਪਦ ਅਰਥ ਗਹੁ = ਫੜ, ਪਕੜ, ਆਸਰਾ ਲੈ। ਮੀਤਾ = ਹੇ ਮਿੱਤਰ ਪੰਡਤ!

SikhNet (Spanish)Por eso me apego al Nombre del Señor a través del Guru,

ਪ੍ਰਣਵੈ ਨਾਮਾ; ਇਉ ਕਹੈ ਗੀਤਾ ॥੫॥੨॥੬॥

pranavai naamaa; iau kahai geetaa |5|2|6|

Sant Singh KhalsaThus prays Naam Dayv, and so says the Gita as well. ||5||2||6||
Manmohan SinghPrays Namdev so says the Geeta as well
Manmohan Singh (Punjabi)ਨਾਮ ਦੇਵ ਬੇਨਤੀ ਕਰਦਾ ਹੈ, ਗੀਤਾ ਭੀ ਇਸੇ ਤਰ੍ਹਾਂ ਹੀ ਆਖਦੀ ਹੈ।
Fareedkot Teekaਉਪਾਸ੍ਯ ਕੀ ਉਪਾਸਕ ਮੇਂ ਸ੍ਰੀ ਨਾਮਦੇਵ ਜੀ ਕਹਤੇ ਹੈਂ: ਇਉਂ ਦੇਵੀ ਜੀ ਨੇ (ਗੀਤਾ) ਸਬਦ ਕਹੇ; ਵਾ ਹੇ ਪ੍ਯਾਰੇ! ਰਾਮ ਨਾਮ ਕੋ ਗ੍ਰਹਣ ਕਰੁ, ਗੀਤਾ ਜੀ ਭੀ ਇਉਂ ਹੀ ਕਹਤੀ ਹੈ ਕਿ ਪਰਮੇਸ੍ਵਰ ਕੀ ਉਪਾਸਨਾ ਕਰੋ॥੫॥੨॥੬॥☬ਮਿਲੇ ਦੋ ਰਾਗੋਂ ਮੇਂ ਕਹਿਤੇ ਹੈਂ॥☬ਏਕ ਜਾਤੀ ਅਭਿਮਾਨੀ ਅਤੀ ਜੜ ਬ੍ਰਾਹਮਣ ਨੇ ਨਾਮਦੇਵ ਜੀ ਕੋ ਕਹਾ: ਕਿ ਤੁਮਾਰੀ ਛਾਯਾ ਕਰ ਮੈਂ ਭ੍ਰਸ਼ਟ ਹੋ ਗਿਆ ਹੂੰ। ਅਬ ਮੈਂ ਜਾਇਕਰ ਗਾਇਤ੍ਰੀ ਕਾ ਜਾਪ ਕਰੂੰਗਾ ਤਬ ਮੈਂ ਸ਼ੁਧ ਹੋਵੋਂਗਾ। ਤਿਸ ਪਰ ਕਹਿਤੇ ਹੈਂ:
Prof. Sahib Singhਨਾਮਦੇਵ ਬੇਨਤੀ ਕਰਦਾ ਹੈ- (ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ॥੫॥੨॥੬॥

ਪਦ ਅਰਥ ਇਉ = ਇਸੇ ਤਰ੍ਹਾਂ ਹੀ ॥੫॥੨॥੬॥

* ਸ਼ਬਦ ਦਾ ਭਾਵ: ਪੂਜਾ ਕਰ ਕੇ ਮਨੁੱਖ ਵਧ ਤੋਂ ਵਧ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ; ਸੰਸਾਰ-ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਨਹੀਂ; ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ ਮੁਕਤੀ-ਦਾਤਾ ਹੈ। * ਨੋਟ: ਅਖ਼ੀਰਲੀ ਤੁਕ ਵਿਚ ਸੰਬੋਧਨ ਕਰ ਕੇ ਜਿਸ "ਮੀਤ" ਨੂੰ ਨਾਮਦੇਵ ਜੀ ਇਸ ਸ਼ਬਦ ਦੀ ਰਾਹੀਂ ਭੈਰਉ, ਸ਼ਿਵ, ਮਹਾ ਮਾਈ ਆਦਿਕ ਦੀ ਪੂਜਾ ਵਲੋਂ ਵਰਜਦੇ ਹਨ ਉਹ ਕੋਈ 'ਪੰਡਤ' ਜਾਪਦਾ ਹੈ, ਕਿਉਂਕਿ ਉਸ ਦਾ ਧਿਆਨ ਉਸ ਦੇ ਆਪਣੇ ਹੀ ਧਰਮ-ਪੁਸਤਕ 'ਗੀਤਾ' ਵਲ ਭੀ ਦਿਵਾਉਂਦੇ ਹਨ।

SikhNet (Spanish)dice Nam Dev, El Gita sólo enseña esto. (5-2-6)

Open this shabad →

Shabad Bhagat Namdev Ji Raag Gond continues on Ang 875

ਬਿਲਾਵਲੁ ਗੋਂਡ ॥

bilaaval gondd |

Sant Singh KhalsaBilaaval Gond:
Manmohan SinghBilawal Gond.
Manmohan Singh (Punjabi)ਬਿਲਾਵਲ ਗੌਂਡ।
SikhNet (Spanish)Bilawal, Gond

ਆਜੁ ਨਾਮੇ ਬੀਠਲੁ ਦੇਖਿਆ; ਮੂਰਖ ਕੋ ਸਮਝਾਊ ਰੇ ॥ ਰਹਾਉ ॥

aaj naame beetthal dekhiaa; moorakh ko samajhaaoo re | rahaau |

Sant Singh KhalsaToday, Naam Dayv saw the Lord, and so I will instruct the ignorant. ||Pause||
Manmohan SinghToday I, Nama, have seen my Lord, so now I give instructions to the fool. Pause.
Manmohan Singh (Punjabi)ਅੱਜ ਮੈਂ, ਨਾਮੇ, ਨੇ ਆਪਣਾ ਪ੍ਰਭੂ ਵੇਖ ਲਿਆ ਹੈ ਇਸ ਲਈ ਮੈਂ ਹੁਣ ਬੇਵਕੂਫ ਨੂੰ ਸਿੱਖ-ਮਤ ਦਿੰਦਾ ਹਾਂ। ਠਹਿਰਾਉ।
Fareedkot Teekaਹੇ ਭਾਈ! ਮੈਂ ਨਾਮੇ ਨੇ ਪਰਮੇਸ੍ਵਰ ਸਰਬ ਮੇਂ ਪੂਰਨ ਦੇਖਿਆ ਹੈ। ਪਰੰਤੂ ਆਜ ਅਲਪਗ ਦ੍ਰਿਸਟੀ ਵਾਲੇ ਮੂਰਖ ਕੋ ਵਾ ਅਰੇ ਮੂਰਖ ਤੇਰੇ ਕੋ ਸਮਝਾਵਤਾ ਹੂੰ॥ ਰਹਾਉ ॥
Prof. Sahib Singhਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ) ਰਹਾਉ॥

ਪਦ ਅਰਥ ਆਜੁ = ਅੱਜ, ਹੁਣ, ਇਸੇ ਜਨਮ ਵਿਚ। ਬੀਠਲੁ = {Skt. विष्ठल One situated at a distance. ਵਿ-ਪਰੇ, ਦੂਰ। ਸਥਲ = ਖਲੋਤਾ ਹੋਇਆ} ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਰੇ = ਹੇ ਪਾਂਡੇ! ਸਮਝਾਊ = ਮੈਂ ਸਮਝਾਵਾਂ ॥ਰਹਾਉ॥

SikhNet (Spanish)Hoy Nam Dev vio a Su Señor y así fue a instruir al ignorante.(Pausa)

ਪਾਂਡੇ ਤੁਮਰੀ ਗਾਇਤ੍ਰੀ; ਲੋਧੇ ਕਾ ਖੇਤੁ ਖਾਤੀ ਥੀ ॥

paandde tumaree gaaeitree; lodhe kaa khet khaatee thee |

Sant Singh KhalsaO Pandit, O religious scholar, your Gayatri was grazing in the fields.
Manmohan SinghO Pandit, thy Gayatri used to graze on the field of a peasant Lodha by Name
Manmohan Singh (Punjabi)ਹੇ ਪੰਡਿਤ! ਤੇਰੀ ਗਾਇਤਰੀ, ਲੋਧੇ ਨਾਮ ਦੇ ਇਕ ਜ਼ਿਮੀਦਾਰ ਦੀ ਪੈਲੀ ਚਰਦੀ ਹੁੰਦੀ ਸੀ।
Fareedkot Teekaਹੇ ਪਾਂਡੇ! ਭਾਵ ਤੀਰਥੋਂ ਪਰ ਦਾਨ ਲੈਣੇ ਵਾਲੇ ਬ੍ਰਹਮਣ ਤੁਮਾਰੀ ਉਪਾਸ੍ਯ ਰੂਪ ਗਾਇਤ੍ਰੀ ਦੇਖੀ ਥੀ। ਲੋਧੇ ਨਾਮ ਪਾਪੋਂ ਕਾ (ਖੇਤ) ਸਮਦਾਉ ਖਾਤੀ ਥੀ, ਭਾਵ ਜਾਪ ਕਰ ਕੇ ਪਾਪੋਂ ਕੋ ਦੂਰ ਕਰਤੀ ਥੀ। ਬਸਿਸਟ ਜੀ ਕਾ ਔ ਵਿਸਵਾਮਿਤ੍ਰ ਜੀ ਕਾ ਬਿਰੋਧ ਹੂਆ। ਰਾਜ ਰਿਖੀ ਕਹਣੇ ਕਰ ਬਸਿਸਟ ਜੀ ਕਾ ਸੌ ਪੁਤ੍ਰ ਵਿਸ੍ਵਾਮਿਤ੍ਰ ਨੇ ਮਾਰ ਦੀਆ। ਮੈਤ੍ਰੀ ਹੋਣੇ ਉਪਰੰਤ ਪੂਛਾ ਕਿ ਤੇਰੇ ਕੋ ਬ੍ਰਹਮ ਹਤਿਆ ਕਿਉਂ ਨਹੀਂ ਲਾਗੀ? ਤਬ ਰਿਖੀ ਨੇ ਕਹਾ: ਮੈਂ ਗਾਇਤ੍ਰੀ ਕਾ ਜਾਪ ਕਰ ਲੇਤਾ ਥਾ, ਤਉ ਹਤਿਆ ਨਹੀਂ ਲਗੀ। ਤਬ ਬਸਿਸ੍ਟ ਜੀ ਨੇ ਹੜਤਾਲ ਕਾ ਤਿਨਕਾ ਲੇ ਕਰ ਚੌਥਾਈ ਮੰਤ੍ਰ ਕੀ ਮੇਸ ਦੀਨੀ। ਲਕੜੀ ਕਾ ਭਾਵ ਇਹ ਹੈ ਕਿ ਖੰਡਿਤ ਹੂਈ ਹੂਈ ਤਬ ਸੇ ਚਲਤੀ ਹੈ। ਇਨ ਕੇ ਬਿਰੋਧ ਕੀ ਕਥਾ ਪੁਰਾਣ ਮੇਂ ਪ੍ਰਸਿਧ ਹੈ ਇਸ ਤੇ ਈਹਾਂ ਨਹੀਂ ਲਿਖੀ। ਵਾ ਗਾਇਤ੍ਰੀ ਕੋ ਬ੍ਰਹਮ ਜੀ ਕਾ ਸ੍ਰਾਪੁ ਹੋਣੇ ਤੇ ਮਾਤ ਲੋਕ ਮੇਂ ਇਸਤ੍ਰੀ ਰੂਪੁ ਹੋ ਕਰ ਰਹਣ ਲਗੀ। ਕਿਸੀ ਕਾਲ ਮੇਂ ਕੋਈ ਮਲੇਛੁ ਦੈਤ ਵਾ ਮਨੁਖ ਕਾਮ ਭਾਵਨਾ ਕਰ ਕੇ ਪਕੜਨੇ ਕੋ ਦੌੜਾ। ਤਬ ਐਸੇ ਸ੍ਰਾਪ ਦੇ ਕਰ ਕੇ, 'ਜੇ ਤੂੰ ਮੇਰੇ ਪੀਛੇ ਆਵੇਂਗਾ ਤਉ ਭਸਮ ਹੋ ਜਾਵੇਂਗਾ' ਨਦੀ ਤੇ ਪਾਰ ਹੋ ਕਰ ਗਊ ਕਾ ਰੂਪ ਧਾਰ ਕਰ (ਲੋਧੇ) ਕ੍ਰਿਸਾਨ ਕੇ ਖੇਤ੍ਰ ਮੇਂ ਸਬਜੀ ਖਾਣੇ ਲਗੀ॥
Prof. Sahib Singhਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ,

ਪਦ ਅਰਥ ਤੁਮਰੀ ਗਾਇਤ੍ਰੀ = ਜਿਸ ਨੂੰ ਤੁਸੀ ਗਾਇਤ੍ਰੀ ਆਖਦੇ ਹੋ ਤੇ ਜਿਸ ਬਾਰੇ ਇਹ ਸ਼ਰਧਾ-ਹੀਣ ਕਹਾਣੀ ਭੀ ਬਣਾ ਰੱਖੀ ਹੈ। ਗਾਇਤ੍ਰੀ = {Skt. गायत्री = ਇਕ ਬੜਾ ਪਵਿੱਤਰ ਮੰਤਰ, ਜਿਸ ਦਾ ਪਾਠ ਹਰੇਕ ਬ੍ਰਾਹਮਣ ਲਈ ਸਵੇਰੇ ਸ਼ਾਮ ਕਰਨਾ ਜ਼ਰੂਰੀ ਹੈ। ਉਹ ਮੰਤਰ ਇਉਂ ਹੈ: तत्सवितुर्वरेण्य भर्गो देवस्य धीमाही धयो यो नः प्रचोदयात्। ਲੋਧਾ = ਜੱਟਾਂ ਦੀ ਇਕ ਜਾਤ ਦਾ ਨਾਉਂ ਹੈ।

SikhNet (Spanish)Oh Pandit, oh escolar erudito, tu Gayatri pastaba en las praderas,

ਲੈ ਕਰਿ ਠੇਗਾ ਟਗਰੀ ਤੋਰੀ; ਲਾਂਗਤ ਲਾਂਗਤ ਜਾਤੀ ਥੀ ॥੧॥

lai kar tthegaa ttagaree toree; laangat laangat jaatee thee |1|

Sant Singh KhalsaTaking a stick, the farmer broke its leg, and now it walks with a limp. ||1||
Manmohan SinghTaking a stick, the peasant broke her leg and since then the walks lame.
Manmohan Singh (Punjabi)ਸੋਟਾ ਲੈ ਕੇ ਉਸ ਨੇ ਉਸ ਦੀ ਲੱਤ ਤੋੜ ਦਿੱਤੀ ਅਤੇ ਉਦੋਂ ਤੋਂ ਉਹ ਲੰਗੀ ਲੰਗੀ ਤੁਰਦੀ ਹੈ।
Fareedkot Teekaਤਿਸ ਖੇਤ੍ਰ ਕੇ ਮਾਲਕ ਨੇ ਹਰਆਇ ਜਾਨ ਕਰ ਸੋਟਾ ਮਾਰ ਕਰ ਲਾਤ ਤੋੜ ਦਿਤੀ, ਲੰਗੀ ਲੰਗੀ ਫਿਰਤੀ ਥੀ॥੧॥☬ਤਬ ਤਿਸ ਨੇ ਕਹਾ: ਮੈਂ ਤੋ ਮਹਾਦੇਵ ਕਾ ਉਪਾਸਕ ਹੂੰ। ਤਿਸ ਪਰ ਕਹਿਤੇ ਹੈਂ:
Prof. Sahib Singhਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ ॥੧॥

ਪਦ ਅਰਥ ਠੇਗਾ = ਸੋਟਾ। ਲਾਂਗਤ = ਲੰਙਾ ਲੰਙਾ ਕੇ ॥੧॥

SikhNet (Spanish)y el campesino le pegaba con un palo y al Gayatri lo vi cojeando y huyendo. (1)

ਪਾਂਡੇ ਤੁਮਰਾ ਮਹਾਦੇਉ; ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥

paandde tumaraa mahaadeo; dhaule balad charriaa aavat dekhiaa thaa |

Sant Singh KhalsaO Pandit, I saw your great god Shiva, riding along on a white bull.
Manmohan SinghO Pandit, I had seen thy great god Shiva, going along, riding a white bullock.
Manmohan Singh (Punjabi)ਹੇ ਪੰਡਿਤ! ਤੇਰਾ ਵੱਡਾ ਦੇਵਤਾ ਸ਼ਿਵਜੀ ਚਿੱਟੇ ਬੈਲ ਤੇ ਸਵਾਰ ਹੋਇਆ ਆਉਂਦਾ, ਮੈਂ ਵੇਖਿਆ ਸੀ।
Fareedkot Teekaਹੇ ਪਾਂਡੇ! ਤੁਮਾਰਾ ਜੋ ਮਹਾਦੇਵ ਹੈ, ਸੋ ਤੋ ਧੌਲੇ ਬੈਲ ਪਰ ਚੜਿਆ ਹੂਆ ਆਵਤਾ ਦੇਖਿਆ ਥਾ॥
Prof. Sahib Singhਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?)

ਪਦ ਅਰਥ ਮਹਾਦੇਵ = ਸ਼ਿਵ। ਮਉਲੇ = ਚਿੱਟੇ।

SikhNet (Spanish)Oh erudito, vi a tu gran dios Shiva montando a Nandi, el toro blanco,

ਮੋਦੀ ਕੇ ਘਰ ਖਾਣਾ ਪਾਕਾ; ਵਾ ਕਾ ਲੜਕਾ ਮਾਰਿਆ ਥਾ ॥੨॥

modee ke ghar khaanaa paakaa; vaa kaa larrakaa maariaa thaa |2|

Sant Singh KhalsaIn the merchant's house, a banquet was prepared for him - he killed the merchant's son. ||2||
Manmohan SinghIn the storekeeper's house a banquet for him was prepared an d he killed his son.
Manmohan Singh (Punjabi)ਭੰਡਾਰੀ ਦੇ ਧਾਮ ਵਿੱਚ ਉਸ ਦੇ ਲਈ ਭੋਜਨ ਤਿਆਰ ਕੀਤਾ ਗਿਆ ਸੀ ਅਤੇ ਉਸ ਨੇ ਉਸ ਦਾ ਪ੍ਰਤ੍ਰ ਹੀ ਮਾਰ ਦਿੱਤਾ ਸੀ।
Fareedkot Teeka(ਮੋਦੀ) ਅਨੰਦ ਕੇ ਦੇਣੇ ਵਾਲੀ (ਮੋਦ ਨਾਮ ਅਨੰਦ ਕਾ ਹੈ) ਜੋ ਅਪਣੀ ਇਸਤ੍ਰੀ ਪਾਰਬਤੀ ਕੇ ਘਰ ਮੇਂ ਭੋਜਨ ਤਿਆਰ ਥਾ, ਤਿਸ ਨੇ ਅਪਨੇ ਸਰੀਰ ਕੇ ਵਟਨੇ ਕੀ ਮੈਲ ਸੇ ਏਕ ਮੂਰਤੀ ਬਨਾਇਕਰ ਦਰਵਾਜੇ ਪਰ ਖੜੀ ਕਰ ਦਈ ਥੀ, ਸੋ ਗਨੇਸ ਥਾ। ਕਿ ਮੈਂ ਜਬ ਤਕ ਇਸਨਾਨ ਕਰਤੀ ਹੂੰ ਤਬ ਤਕ ਕੋਈ ਭੀਤਰ ਨ ਆਵਨਾ ਪਾਵੇ। ਤਬ ਸ਼ਿਵ ਜੀ ਆਏ ਤਬ ਤਿਸ ਨੇ ਰੋਕੇ। ਤਬ ਸਿਵ ਨੇ ਕ੍ਰੋਧ ਕਰ ਉਸ ਕਾ ਸਿਰ ਕਾਟ ਕਰਿ ਚਲਾਇ ਦੀਆ, ਭਾਵ ਐਸੇ ਕ੍ਰੋਧੀ ਕੀ ਉਪਾਸਨਾ ਸੇ ਤੇਰੇ ਕੋ ਸ਼ਾਂਤੀ ਕਹਾਂ॥੨॥☬ਤਬ ਤਿਸ ਨੇ ਕਹਾ ਕਿ ਮੈਂ ਤੋ ਰਾਮ ਚੰਦ ਕਾ ਉਪਾਸਕ ਹੂੰ। ਤਿਸ ਪਰ ਕਹਤੇ ਹੈਂ:
Prof. Sahib Singhਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ ॥੨॥

ਪਦ ਅਰਥ ਮੋਦੀ = ਭੰਡਾਰੀ। ਵਾ ਕਾ = ਉਸ ਦਾ ॥੨॥

SikhNet (Spanish)maldiciendo al tendero por su mala comida y matando a su hijo. (2)

Open this shabad (12 lines, Angs 874-875) →

Ang 874 of 1430