ੴ

ਸਿੱਖਬਾਣੀ · SikhBani

ਬੁਰੇ ਕਾਮ ਕਉ ਊਠਿ ਖਲੋਇਆ ॥

bure kaam kau aootth khaloeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 738, 739 · 17 lines
Translations

ਸੂਹੀ ਮਹਲਾ ੫ ॥

soohee mahalaa 5 | Ang 738

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਬੁਰੇ ਕਾਮ ਕਉ; ਊਠਿ ਖਲੋਇਆ ॥

bure kaam kau; aootth khaloeaa | Ang 738

Sant Singh KhalsaHe gets up early, to do his evil deeds,
Manmohan SinghThe mortal rises early for evil deeds,
Manmohan Singh (Punjabi)ਮੰਦੇ ਅਮਲਾਂ ਵਾਸਤੇ ਪ੍ਰਾਣੀ ਉਠ ਖੜਾ ਹੁੰਦਾ ਹੈ,
Fareedkot Teekaਬੁਰੋ ਕਾਮੋਂ ਕੋ ਤੋ ਉਠ ਕੇ ਸਾਵਧਾਨ ਹੋਤਾ ਹੈ, ਭਾਵ ਰਾਤ੍ਰ ਜਾਗ੍ਰਨ ਕਰਤਾ ਹੈ॥
Prof. Sahib Singhਹੇ ਭਾਈ! ਮੂਰਖ ਮਨੁੱਖ ਮੰਦੇ ਕੰਮ ਕਰਨ ਲਈ (ਤਾਂ) ਛੇਤੀ ਤਿਆਰ ਹੋ ਪੈਂਦਾ ਹੈ,

ਪਦ ਅਰਥ ਊਠਿ ਖਲੋਇਆ = ਉੱਠ ਕੇ ਖਲੋ ਜਾਂਦਾ ਹੈ, ਛੇਤੀ ਤਿਆਰ ਹੋ ਪੈਂਦਾ ਹੈ।

SikhNet (Spanish)El ser humano está siempre listo para cometer errores

ਨਾਮ ਕੀ ਬੇਲਾ; ਪੈ ਪੈ ਸੋਇਆ ॥੧॥

naam kee belaa; pai pai soeaa |1| Ang 738

Sant Singh Khalsabut when it is time to meditate on the Naam, the Name of the Lord, then he sleeps. ||1||
Manmohan Singhwhen it is the time to contemplate the Lord's Name, he leisurely sleeps.
Manmohan Singh (Punjabi)ਜਦ ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦਾ ਸਮਾਂ ਹੁੰਦਾ ਹੈ, ਉਹ ਲੰਮੀਆਂ ਤਾਣ ਕੇ ਸੌਦਾਂ ਹੈ।
Fareedkot Teeka(ਪੈ) ਬਹੁੜੇ ਨਾਮ ਜਪਨ ਕੀ ਵੇਲਾ ਜੋ ਅੰਮ੍ਰਿਤ ਵੇਲਾ ਹੈ ਉਸਮੈਂ ਸੋਇਆ ਪੜਾ ਰਹਤਾ ਹੈ॥੧॥
Prof. Sahib Singhਪਰ ਪਰਮਾਤਮਾ ਦਾ ਨਾਮ ਸਿਮਰਨ ਦੇ ਵੇਲੇ (ਅੰਮ੍ਰਿਤ ਵੇਲੇ) ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ (ਬੇ-ਪਰਵਾਹ ਹੋ ਕੇ ਸੁੱਤਾ ਰਹਿੰਦਾ ਹੈ) ॥੧॥

ਪਦ ਅਰਥ ਬੇਲਾ = ਵੇਲਾ, ਵੇਲੇ। ਪੈ ਪੈ ਸੋਇਆ = ਲੰਮੀਆਂ ਤਾਣ ਕੇ ਪਿਆ ਰਹਿੰਦਾ ਹੈ ॥੧॥

SikhNet (Spanish)y cuando se trata de contemplar el Nombre del Señor, se queda dormido.(1)

ਅਉਸਰੁ ਅਪਨਾ; ਬੂਝੈ ਨ. ਇਆਨਾ ॥

aausar apanaa; boojhai na. eaanaa | Ang 738

Sant Singh KhalsaThe ignorant person does not take advantage of the opportunity.
Manmohan SinghThe ignorant person realises not his opportunity.
Manmohan Singh (Punjabi)ਬੇਸਮਝ ਪੁਰਸ਼ ਆਪਣੇ ਮੌਕੇ ਨੂੰ ਅਨੁਭਵੀ ਨਹੀਂ ਕਰਦਾ।
Fareedkot Teekaਐਸਾ ਮੂਰਖ ਹੈ ਅਪਨੇ ਤਰਨੇ ਕਾ ਸਮਾਂ ਨਹੀਂ ਸਮਝਤਾ॥
Prof. Sahib Singhਹੇ ਭਾਈ! ਬੇਸਮਝ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ (ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ ਹੈ)

ਪਦ ਅਰਥ ਅਉਸਰੁ = ਸਮਾ, ਮੌਕਾ।

SikhNet (Spanish)Él, el ignorante no se percata de la única oportunidad

ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥

maaeaa moh rang lapattaanaa |1| rahaau | Ang 738

Sant Singh KhalsaHe is attached to Maya, and engrossed in worldly delights. ||1||Pause||
Manmohan SinghHe is engrossed in worldly love and revelments. Pause.
Manmohan Singh (Punjabi)ਉਹ ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਉ।
Fareedkot Teekaਮਾਯਾ ਕੇ ਮੋਹ ਕਰ ਕੇ ਰੰਗਾਂ ਰੰਗਾਂ ਕੇ ਬਿਸ਼ਿਓਂ ਮੇਂ ਲਪਟ ਰਹਾ ਹੈ॥੧॥ ਰਹਾਉ ॥
Prof. Sahib Singh(ਮੂਰਖ ਮਨੁੱਖ) ਮਾਇਆ ਦੇ ਮੋਹ ਦੀ ਲਗਨ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਰੰਗਿ = ਰੰਗ ਵਿਚ, ਲਗਨ ਵਿਚ। ਲਪਟਾਨਾ = ਮਸਤ ਰਹਿੰਦਾ ਹੈ ॥੧॥ ਰਹਾਉ ॥

SikhNet (Spanish)de encontrarse con su Dios y vive involucrado en el amor a Maya.(1-Pausa)

ਲੋਭ ਲਹਰਿ ਕਉ; ਬਿਗਸਿ ਫੂਲਿ ਬੈਠਾ ॥

lobh lehar kau; bigas fool baitthaa | Ang 738

Sant Singh KhalsaHe rides the waves of greed, puffed up with joy.
Manmohan SinghIn the midst of the waves of avarice, he sits elated and puffed up.
Manmohan Singh (Punjabi)ਲਾਲਚ ਦੀਆਂ ਤਰੰਗਾਂ ਅੰਦਰ ਉਹ ਪ੍ਰਸੰਨ ਹੋ ਫੁਲ ਫੁਲ ਬਹਿੰਦਾ ਹੈ।
Fareedkot Teekaਲੋਭ ਸੇ ਜਬ ਮਾਇਆ ਕੀਆਂ (ਲਹਰਿ) ਵਾਸ਼ਨਾਂ ਉਠਤੀਆਂ ਹੈਂ, ਉਸ ਮੇਂ ਪ੍ਰਸੰਨ ਹੋ ਕੇ ਫੂਲ ਬੈਠਾ ਹੈ, ਜਾਕੇ ਪਦਾਰਥ ਲੇ ਆਵਾਂਗਾ॥
Prof. Sahib Singhਹੇ ਭਾਈ! (ਅੰਦਰ ਉੱਠ ਰਹੀ) ਲੋਭ ਦੀ ਲਹਿਰ ਦੇ ਕਾਰਨ (ਮਾਇਕ ਲਾਭ ਦੀ ਆਸ ਤੇ) ਖ਼ੁਸ਼ ਹੋ ਕੇ ਫੁੱਲ ਫੁੱਲ ਬੈਠਦਾ ਹੈ,

ਪਦ ਅਰਥ ਬਿਗਸਿ = ਖ਼ੁਸ ਹੋ ਕੇ। ਫੂਲਿ ਬੈਠਾ = ਫੁੱਲ ਫੁੱਲ ਬੈਠਦਾ ਹੈ।

SikhNet (Spanish)Él se desliza sobre las olas de la avaricia con suma alegría,

ਸਾਧ ਜਨਾ ਕਾ ਦਰਸੁ; ਨ ਡੀਠਾ ॥੨॥

saadh janaa kaa daras; na ddeetthaa |2| Ang 738

Sant Singh KhalsaHe does not see the Blessed Vision of the Darshan of the Holy. ||2||
Manmohan SinghHe sees not the vision of the pious persons.
Manmohan Singh (Punjabi)ਪਵਿੱਤਰ ਪੁਰਸ਼ ਦਾ ਉਹ ਦੀਦਾਰ ਨਹੀਂ ਵੇਖਦਾ।
Fareedkot Teekaਅਰ ਸੰਤ ਜਨਾਂ ਕਾ ਦਰਸਨ ਭੀ ਨਹੀਂ ਦੇਖਤਾ॥੨॥
Prof. Sahib Singhਕਦੇ ਸੰਤ ਜਨਾਂ ਦਾ ਦਰਸਨ (ਭੀ) ਨਹੀਂ ਕਰਦਾ ॥੨॥
SikhNet (Spanish)pero no logra alcanzar la Visión de los Santos.(2)

ਕਬਹੂ. ਨ ਸਮਝੈ; ਅਗਿਆਨੁ ਗਵਾਰਾ ॥

kabahoo. na samajhai; agiaan gavaaraa | Ang 738

Sant Singh KhalsaThe ignorant clown will never understand.
Manmohan SinghThe ignorant clown understands not ever.
Manmohan Singh (Punjabi)ਬੇਵਕੂਫ ਵਹਿਸ਼ੀ ਕਦੇ ਭੀ ਸੋਝੀ ਨਹੀਂ ਫੜਦਾ।
Fareedkot Teekaਏਹ ਐਸਾ ਗਿਆਨ ਕਰ ਕੇ (ਗਵਾਰਾ) ਮੂਰਖ ਹੋਇਆ ਹੈ, ਕਬੀ ਭੀ ਨਹੀਂ ਸਮਝਤਾ॥
Prof. Sahib Singhਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਸੱਖਣਾ ਮੂਰਖ ਮਨੁੱਖ (ਆਪਣੇ ਅਸਲ ਭਲੇ ਦੀ ਗੱਲ) ਕਦੇ ਭੀ ਨਹੀਂ ਸਮਝਦਾ,

ਪਦ ਅਰਥ ਅਗਿਆਨੁ = ਆਤਮਕ ਜੀਵਨ ਦੀ ਸੂਝ ਤੋਂ ਸੱਖਣਾ। ਗਵਾਰਾ = ਮੂਰਖ।

SikhNet (Spanish)Ese ser que de sabio no tiene nada, nunca conocerá la Sabiduría del Señor,

ਬਹੁਰਿ ਬਹੁਰਿ; ਲਪਟਿਓ ਜੰਜਾਰਾ ॥੧॥ ਰਹਾਉ ॥

bahur bahur; lapattio janjaaraa |1| rahaau | Ang 738

Sant Singh KhalsaAgain and again, he becomes engrossed in entanglements. ||1||Pause||
Manmohan SinghAgain and again, he is involved in entanglements. Pause.
Manmohan Singh (Punjabi)ਮੁੜ ਮੁੜ ਕੇ ਉਹ ਝਮੇਲਿਆਂ ਅੰਦਰ ਫਸਦਾ ਹੈ। ਠਹਿਰਾਉ।
Fareedkot Teekaਬਾਰੰਬਾਰ ਜੰਜਾਲ ਮੇਂ ਹੀ ਲਪਟਤਾ ਹੈ॥੧॥ ਰਹਾਉ ॥
Prof. Sahib Singhਮੁੜ ਮੁੜ (ਮਾਇਆ ਦੇ) ਧੰਧਿਆਂ ਵਿਚ ਰੁੱਝਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਬਹੁਰਿ ਬਹੁਰਿ = ਮੁੜ ਮੁੜ। ਜੰਜਾਰਾ = ਜੰਜਾਲਾਂ ਵਿਚ, ਧੰਧਿਆਂ ਵਿਚ ॥੧॥ ਰਹਾਉ ॥

SikhNet (Spanish)y se conservará totalmente involucrado una y otra vez en las situaciones mundanas. (1-Pausa)

ਬਿਖੈ ਨਾਦ ਕਰਨ ਸੁਣਿ ਭੀਨਾ ॥

bikhai naad karan sun bheenaa | Ang 738

Sant Singh KhalsaHe listens to the sounds of sin and the music of corruption, and he is pleased.
Manmohan SinghHe is pleased to hear with his ears the music of sins.
Manmohan Singh (Punjabi)ਆਪਣੇ ਕੰਨਾਂ ਨਾਲ ਪਾਪ ਦਾ ਰਾਗ ਸੁਣ ਕੇ ਉਹ ਖੁੱਸ਼ ਹੁੰਦਾ ਹੈ।
Fareedkot Teekaਬਿਖਿਓਂ ਕੋ ਸਬਦ ਕੰਨੀ ਸੁਨ ਕੇ ਅਨੰਦ ਮੇਂ ਭੀਜ ਜਾਤਾ ਹੈ॥
Prof. Sahib Singhਹੇ ਭਾਈ! (ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ) ਵਿਸ਼ੇ-ਵਿਕਾਰਾਂ ਦੇ ਗੀਤ ਕੰਨੀਂ ਸੁਣ ਕੇ ਖ਼ੁਸ਼ ਹੁੰਦਾ ਹੈ।

ਪਦ ਅਰਥ ਬਿਖੈ ਨਾਦ = ਵਿਸ਼ੇ-ਵਿਕਾਰਾਂ ਵਾਲੇ ਗੀਤ। ਕਰਨ = ਕੰਨਾਂ ਨਾਲ। ਸੁਣਿ = ਸੁਣ ਕੇ। ਭੀਨਾ = ਖ਼ੁਸ਼ ਹੁੰਦਾ ਹੈ।

SikhNet (Spanish)La melodía del error le parece a sus oídos muy dulce,

ਹਰਿ ਜਸੁ ਸੁਨਤ; ਆਲਸੁ ਮਨਿ ਕੀਨਾ ॥੩॥

har jas sunat; aalas man keenaa |3| Ang 738

Sant Singh KhalsaHis mind is too lazy to listen to the Praises of the Lord. ||3||
Manmohan SinghHis mind lazes to hear the Lord's praise.
Manmohan Singh (Punjabi)ਪ੍ਰਭੂ ਦੀ ਕੀਰਤੀ ਸੁਣਨ ਲਈ ਉਸ ਦਾ ਮਨੂਆ ਸੁਸਤੀ ਕਰਦਾ ਹੈ।
Fareedkot Teekaਹਰਿ ਜਸ ਕੇ ਸੁਣਤਿਆਂ ਮਨ ਮੇਂ ਆਲਸ ਕਰਤਾ ਹੈ॥੩॥
Prof. Sahib Singhਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਨੋਂ ਮਨ ਵਿਚ ਆਲਸ ਕਰਦਾ ਹੈ ॥੩॥

ਪਦ ਅਰਥ ਸੁਨਤ = ਸੁਣਦਿਆਂ, ਸੁਣਨੋਂ। ਮਨਿ = ਮਨ ਵਿਚ ॥੩॥

SikhNet (Spanish)pero su mente tiene pereza de escuchar las Alabanzas del Señor.(3)

ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥

drisatt naahee re pekhat andhe | Ang 738

Sant Singh KhalsaYou do not see with your eyes - you are so blind!
Manmohan SinghO blind man, see thou not with thine eyes.
Manmohan Singh (Punjabi)ਹੇ ਅੰਨ੍ਹੇ ਮਨੁੱਖ! ਤੂੰ ਆਪਣੀਆਂ ਅੱਖਾਂ ਨਾਲ ਵੇਖਦਾ ਨਹੀਂ।
Fareedkot Teekaਰੇ ਅੰਧੇ ਜੀਵ! ਵਿਚਾਰ ਦ੍ਰਿਸ਼ਟੀ ਕਰ ਕੇ ਨਹੀਂ ਦੇਖਤਾ॥
Prof. Sahib Singhਹੇ ਅੰਨ੍ਹੇ! ਤੂੰ ਅੱਖਾਂ ਨਾਲ (ਕਿਉਂ) ਨਹੀਂ ਵੇਖਦਾ,

ਪਦ ਅਰਥ ਰੇ ਅੰਧੇ = ਹੇ ਅੰਨ੍ਹੇ!

SikhNet (Spanish)Oh hombre ciego, ¿cómo no puedes darte cuenta de que en el final,

ਛੋਡਿ ਜਾਹਿ; ਝੂਠੇ ਸਭਿ ਧੰਧੇ ॥੧॥ ਰਹਾਉ ॥

chhodd jaeh; jhootthe sabh dhandhe |1| rahaau | Ang 738

Sant Singh KhalsaYou shall have to leave all these false affairs. ||1||Pause||
Manmohan SinghThou shalt leave all these false affairs and depart. Pause.
Manmohan Singh (Punjabi)ਤੂੰ ਇਹ ਸਾਰੇ ਕੂੜੇ ਕਾਰਵਿਹਾਰ ਤਿਆਗ ਕੇ ਟੁਰ ਜਾਏਂਗਾ। ਠਹਿਰਾਉੇ।
Fareedkot Teekaਝੂਠੇ ਧੰਧੇ ਸਭ ਛੋੜਕੇ ਚਲਾ ਜਾਇਗਾ॥੧॥ ਰਹਾਉ ॥
Prof. Sahib Singhਕਿ ਇਹ ਸਾਰੇ (ਦੁਨੀਆ ਵਾਲੇ) ਧੰਧੇ ਛੱਡ ਕੇ (ਆਖ਼ਰ ਇਥੋਂ) ਚਲਾ ਜਾਏਂਗਾ? ॥੧॥ ਰਹਾਉ ॥

ਪਦ ਅਰਥ ਜਾਹਿ = ਜਾਵੇਂਗਾ। ਸਭਿ = ਸਾਰੇ ॥੧॥ ਰਹਾਉ ॥

SikhNet (Spanish)todos tus asuntos mundanos los vas a dejar y no te los vas a llevar?(1-Pausa)

ਕਹੁ ਨਾਨਕ; ਪ੍ਰਭ ਬਖਸ ਕਰੀਜੈ ॥

kahu naanak; prabh bakhas kareejai | Ang 738

Sant Singh KhalsaSays Nanak, please forgive me, God.
Manmohan SinghSays Nanak, O Lord, take thou pity on me,
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਸੁਆਮੀ! ਮੇਰੇ ਉਤੇ ਤਰਸ ਕਰ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੋ! ਬਖਸ਼ਸ਼ ਕਰੋ॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ।

ਪਦ ਅਰਥ ਪ੍ਰਭ = ਹੇ ਪ੍ਰਭੂ! ਬਖਸ = ਕਿਰਪਾ, ਮੇਹਰ।

SikhNet (Spanish)Dice Nanak, perdóname, oh Señor.

ਕਰਿ ਕਿਰਪਾ; ਮੋਹਿ ਸਾਧਸੰਗੁ ਦੀਜੈ ॥੪॥

kar kirapaa; mohi saadhasang deejai |4| Ang 739

Sant Singh KhalsaHave Mercy upon me, and bless me with the Saadh Sangat, the Company of the Holy. ||4||
Manmohan Singhand mercifully bless me with the society of saints.
Manmohan Singh (Punjabi)ਅਤੇ ਮਿਹਰ ਧਾਰ ਕੇ ਮੈਨੂੰ ਸਤਿਸੰਗਤ ਦੀ ਦਾਤ ਬਖਸ਼।
Fareedkot Teekaਮੇਰੇ ਕੋ ਕਿਰਪਾ ਕਰ ਕੇ ਸੰਤੋਂ ਕਾ ਸੰਗ ਦੇਵੋ॥੪॥
Prof. Sahib Singhਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ ॥੪॥

ਪਦ ਅਰਥ ਕਰਿ = ਕਰ ਕੇ। ਮੋਹਿ = ਮੈਨੂੰ। ਸੰਗੁ = ਸਾਥ ॥੪॥

SikhNet (Spanish)Ten Compasión y bendíceme con la Saad Sangat, la Compañía de los Santos (4)

ਤਉ ਕਿਛੁ ਪਾਈਐ; ਜਉ ਹੋਈਐ ਰੇਨਾ ॥

tau kichh paaeeai; jau hoeeai renaa | Ang 739

Sant Singh KhalsaHe alone obtains something, who becomes the dust under the feet of all.
Manmohan SinghThen alone man obtains something when he becomes the dust of all men's feet.
Manmohan Singh (Punjabi)ਆਦਮੀ ਨੂੰ ਕੇਵਲ ਉਦੋਂ ਹੀ ਕੁਝ ਪਰਾਪਤ ਹੁੰਦਾ ਹੈ, ਜਦੋਂ ਉਹ ਸਮੂਹ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ।
Fareedkot Teekaਹੇ ਹਰੀ! ਜੌ ਗੁਰੋਂ ਕੇ ਚਰਣੋਂ ਕੀ (ਰੇਨਾ) ਧੂੜੀ ਹੋਈਐ ਤੌ ਕਛੂ ਪਾਈਤਾ ਹੈ, ਭਾਵ ਨਿਮਰਤਾ ਬਿਨਾਂ ਕੁਛ ਪ੍ਰਾਪਤਿ ਨਹੀਂ ਹੋਤਾ॥
Prof. Sahib Singhਹੇ ਭਾਈ! (ਸਾਧ ਸੰਗਤਿ ਵਿਚੋਂ ਭੀ) ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ, ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ।

ਪਦ ਅਰਥ ਤਉ = ਤਦੋਂ। ਜਉ = ਜਦੋਂ। ਰੇਨਾ = ਚਰਨ-ਧੂੜ।

SikhNet (Spanish)Podremos lograr algo sólo si nos volvemos tan humildes como el polvo debajo de todos.

ਜਿਸਹਿ ਬੁਝਾਏ; ਤਿਸੁ ਨਾਮੁ ਲੈਨਾ ॥੧॥ ਰਹਾਉ ॥੨॥੮॥

jiseh bujhaae; tis naam lainaa |1| rahaau |2|8| Ang 739

Sant Singh KhalsaAnd he alone repeats the Naam, whom God causes to understand. ||1||Pause||2||8||
Manmohan SinghHe, to whom God gives understanding, utters His Name. Pause.
Manmohan Singh (Punjabi)ਜਿਸ ਨੂੰ ਵਾਹਿਗੁਰੂ ਸਮਝ ਬਖਸ਼ਦਾ ਹੈ, ਉਹ ਹੀ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ। ਠਹਿਰਾਉ।
Fareedkot Teekaਜਿਸ ਕੋ ਇਹ ਸਮਝ ਆਈ ਹੈ, ਤਿਸੀ ਨੇ ਨਾਮ ਕਾ ਜਪਨਾ ਕੀਆ ਹੈ॥੧॥ ਰਹਾਉ ॥੨॥੮॥☬ਪਥਰ ਮਾਤਰ ਮੇਂ ਭਾਵਨਾਂ ਵਾਲੇ ਸਾਕਤੋਂ ਪ੍ਰਤੀ ਕਹਿਤੇ ਹੈਂ:
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ (ਚਰਨ-ਧੂੜ ਹੋਣ ਦੀ) ਸੂਝ ਬਖ਼ਸ਼ਦਾ ਹੈ, ਓਹ (ਸਾਧ ਸੰਗਤਿ ਵਿਚ ਟਿਕ ਕੇ ਓਸ ਦਾ) ਨਾਮ ਸਿਮਰਦਾ ਹੈ।੧।ਰਹਾਉ ॥੧॥ ਰਹਾਉ ॥੨॥੮॥

ਪਦ ਅਰਥ ਜਿਸਹਿ = ਜਿਸ ਨੂੰ {ਲਫ਼ਜ਼ 'ਜਿਸੁ' ਦਾ (ੁ) ਕ੍ਰਿਆ-ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ} ॥੧॥ ਰਹਾਉ ॥੨॥੮॥

SikhNet (Spanish)Sin embargo, sólo podrá recitar el Naam, aquél a quien el Señor mismo le otorga este Entendimiento.(1-Pausa-2-8)
Answers quote the Granth verbatim with Ang citations. AI commentary is not Gurbani and not a religious ruling.