ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਨਾਮੁ. ਹਮਾਰਾ ਭੋਜਨੁ ਛਤੀਹ ਪਰਕਾਰ; ਜਿਤੁ ਖਾਇਐ. ਹਮ ਕਉ ਤ੍ਰਿਪਤਿ ਭਈ ॥
har naam. hamaaraa bhojan chhateeh parakaar; jit khaaeiai. ham kau tripat bhee |
Sant Singh KhalsaThe Lord's Name is my food; eating the thirty-six varieties of it, I am satisfied and satiated.
Manmohan SinghGod's Name is
Manmohan Singh (Punjabi)ਵਾਹਿਗੁਰੂ ਦਾ ਨਾਮ ਮੇਰਾ ਛੱਤੀ ਕਿਸਮ ਦਾ ਖਾਣਾ ਹੈ, ਜਿਸ ਨੂੰ ਛੱਕਣ ਦੁਆਰਾ ਮੈਂ ਰੱਜ ਗਿਆ ਹਾਂ।
Fareedkot Teekaਹਰਿ ਨਾਮ ਹੀ ਹਮਾਰਾ ਛਤੀਸ ਪ੍ਰਕਾਰ ਕਾ ਭੋਜਨ ਹੈ, ਜਿਸ ਕੇ (ਖਾਇਐ) ਜਪਨੇ ਸੇ ਹਮਾਰੀ ਤ੍ਰਿਪਤੀ ਹੂਈ ਹੈ॥
Prof. Sahib Singhਹਰੀ ਦਾ ਨਾਮ ਸਾਡਾ ਛੱਤੀ (੩੬) ਤਰ੍ਹਾਂ ਦਾ (ਭਾਵ, ਕਈ ਸੁਆਦਾਂ ਵਾਲਾ) ਭੋਜਨ ਹੈ, ਜਿਸ ਨੂੰ ਖਾ ਕੇ ਅਸੀਂ ਰੱਜ ਗਏ ਹਾਂ (ਭਾਵ, ਮਾਇਕ ਪਦਾਰਥਾਂ ਵਲੋਂ ਤ੍ਰਿਪਤ ਹੋ ਗਏ ਹਾਂ)।ਪਦ ਅਰਥ ਤ੍ਰਿਪਤਿ = ਰੱਜ।
SikhNet (Spanish)El Nombre del Señor es para mí la Bienaventuranza Total, participando de ella, estoy saciado.
ਹਰਿ ਨਾਮੁ ਹਮਾਰਾ ਪੈਨਣੁ; ਜਿਤੁ ਫਿਰਿ ਨੰਗੇ. ਨ ਹੋਵਹ; ਹੋਰ ਪੈਨਣ ਕੀ. ਹਮਾਰੀ ਸਰਧ ਗਈ ॥
har naam hamaaraa painan; jit fir nange. na hovah; hor painan kee. hamaaree saradh gee |
Sant Singh KhalsaThe Lord's Name is my clothing; wearing it, I shall never be naked again, and my desire to wear other clothing is gone.
Manmohan SinghGod's Name is my raiment, wearing which I shall never be naked again and my desires to wear aught else be destroyed.
Manmohan Singh (Punjabi)ਵਾਹਿਗੁਰੂ ਦਾ ਨਾਮ ਮੇਰੀ ਪੁਸ਼ਾਕ ਹੈ, ਜਿਸ ਨੂੰ ਪਾਉਣ ਦੁਆਰਾ ਮੈਂ ਮੁੜ ਕੇ ਨੰਗਾ ਨਹੀਂ ਹੋਵਾਂਗਾ ਅਤੇ ਹੋਰ ਕੁਝ ਪਹਿਨਣ ਦੀ ਖਾਹਿਸ਼ ਨਾਸ ਹੋ ਗਈ ਹੈ।
Fareedkot Teekaਔਰ ਹਰਿ ਨਾਮ ਹੀ ਹਮਾਰਾ ਪੈਨਣਾ ਹੈ ਜਿਸ ਕਰ ਕੇ ਫਿਰ ਨੰਗੇ ਨ ਹੋਵੇ ਔਰ ਬਸਤ੍ਰ ਪਹਰਣੇ ਕੀ ਹਮਾਰੀ ਸਰਧਾ ਜਾਤੀ ਰਹੀ ਹੈ॥
Prof. Sahib Singhਹਰੀ ਦਾ ਨਾਮ ਹੀ ਸਾਡੀ ਪੁਸ਼ਾਕ ਹੈ ਜਿਸ ਨੂੰ ਪਹਿਨ ਕੇ ਕਦੇ ਬੇ-ਪੜਦਾ ਨਾਹ ਹੋਵਾਂਗੇ, ਤੇ ਹੋਰ (ਸੁੰਦਰ) ਪੁਸ਼ਾਕਾਂ ਪਾਉਣ ਦੀ ਸਾਡੀ ਚਾਹ ਦੂਰ ਹੋ ਗਈ ਹੈ।ਪਦ ਅਰਥ ਪੈਨਣੁ = ਪੁਸ਼ਾਕ। ਸਰਧ = ਚਾਹ, ਇੱਛਾ।
SikhNet (Spanish)El Nombre del Señor es mi único traje; cubre la desnudez de mi Alma, y ahora en mí no hay añoranza para usar otra cosa más.
ਹਰਿ ਨਾਮੁ ਹਮਾਰਾ ਵਣਜੁ. ਹਰਿ ਨਾਮੁ ਵਾਪਾਰੁ; ਹਰਿ ਨਾਮੈ ਕੀ. ਹਮ ਕੰਉ, ਸਤਿਗੁਰਿ ਕਾਰਕੁਨੀ ਦੀਈ ॥
har naam hamaaraa vanaj. har naam vaapaar; har naamai kee. ham knau, satigur kaarakunee deeee |
Sant Singh KhalsaThe Lord's Name is my business, the Lord's Name is my commerce; the True Guru has blessed me with its use.
Manmohan SinghThe Lord's Name is my trade, the Lord's Name my commerce and the employment of the Lord's Name, the True Guru has blessed me with.
Manmohan Singh (Punjabi)ਸਾਈਂ ਦਾ ਨਾਮ ਮੇਰਾ ਬਿਉਪਾਰ ਹੈ, ਸਾਈਂ ਦਾ ਨਾਮ ਹੀ ਮੇਰੀ ਸੁਦਾਗਰੀ ਅਤੇ ਸਾਈਂ ਦੇ ਨਾਮ ਦਾ ਕਾਰੋਬਾਰ ਹੀ ਸੱਚੇ ਗੁਰਾਂ ਨੇ ਮੈਨੂੰ ਬਖਸ਼ਿਆ ਹੈ।
Fareedkot Teekaਹਰਿ ਨਾਮ ਹਮਾਰਾ ਬਨਜ ਹੈ, ਹਰਿ ਨਾਮ ਹੀ ਹਮਾਰਾ ਬਪਾਰ ਹੈ, ਹਰਿ ਨਾਮ ਕੀ ਗੁਰੋਂ ਨੇ ਮੇਰੇ ਕੋ (ਕਾਰਕੁਨੀ) ਪੂੰਜੀ ਵਾ ਕਾਰ ਕਰਨੇ ਕੀ ਆਗਿਆ ਦਈ ਹੈ ਕਾਮ ਦਾਰੀ ਦਿੱਤੀ ਹੈ॥
Prof. Sahib Singhਹਰੀ ਦਾ ਨਾਮ ਸਾਡਾ ਵਣਜ, ਨਾਮ ਹੀ ਸਾਡਾ ਵਪਾਰ ਹੈ ਤੇ ਸਤਿਗੁਰੂ ਨੇ ਸਾਨੂੰ ਨਾਮ ਦੀ ਹੀ ਮੁਖ਼ਤਿਆਰੀ ਦਿੱਤੀ ਹੈ।ਪਦ ਅਰਥ ਕਾਰਕੁਨੀ = ਮੁਖ਼ਤਿਆਰੀ।
SikhNet (Spanish)El Nombre del Señor es nuestro comercio; el Guru me ha puesto en esta tarea fructífera.
ਹਰਿ ਨਾਮੈ ਕਾ ਹਮ ਲੇਖਾ ਲਿਖਿਆ; ਸਭ ਜਮ ਕੀ ਅਗਲੀ ਕਾਣਿ ਗਈ ॥
har naamai kaa ham lekhaa likhiaa; sabh jam kee agalee kaan gee |
Sant Singh KhalsaI record the account of the Lord's Name, and I shall not be subject to death again.
Manmohan SinghI record the account of the Lord's Name and my entire future subservience to death is annulled.
Manmohan Singh (Punjabi)ਮੈਂ ਸਾਹਿਬ ਦੇ ਨਾਮ ਦਾ ਹਿਸਾਬ ਕਿਤਾਬ ਲਿਖਦਾ ਹਾਂ ਅਤੇ ਅੱਗੇ ਲਈ ਮੇਰੀ ਮੌਤ ਦੀ ਸਾਰੀ ਮੁਥਾਜੀ ਚੁੱਕੀ ਜਾਵੇਗੀ।
Fareedkot Teekaਹਰਿ ਨਾਮ ਹੀ ਕਾ ਹਮ ਨੇ ਹਿਸਾਬ ਲਿਖਾ ਹੈ, ਜਿਸ ਕਰ ਕੇ (ਅਗਲੀ) ਪਰਲੋਕ ਕੀ ਜਮ ਕੀ ਕਾਣ ਸਾਰੀ ਜਾਤੀ ਰਹੀ ਹੈ॥
Prof. Sahib Singhਹਰੀ ਦੇ ਨਾਮ ਦਾ ਹੀ ਅਸਾਂ ਲੇਖਾ ਲਿਖਿਆ ਹੈ, (ਜਿਸ ਲੇਖੇ ਕਰ ਕੇ) ਜਮ ਦੀ ਪਹਿਲੀ ਖ਼ੁਸ਼ਾਮਦ ਦੂਰ ਹੋ ਗਈ ਹੈ।ਪਦ ਅਰਥ ਅਗਲੀ = ਪਹਿਲੀ। ਕਾਣਿ = ਮੁਥਾਜੀ।
SikhNet (Spanish)Hago las cuentas del Nombre del Señor y el terror de la muerte ya no me asecha, ha dejado de amenazar sobre mi cabeza.
ਹਰਿ ਕਾ ਨਾਮੁ. ਗੁਰਮੁਖਿ ਕਿਨੈ ਵਿਰਲੈ ਧਿਆਇਆ; ਜਿਨ ਕੰਉ. ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥
har kaa naam. guramukh kinai viralai dhiaaeaa; jin knau. dhur karam paraapat likhat pee |17|
Sant Singh KhalsaOnly a few, as Gurmukh, meditate on the Lord's Name; they are blessed by the Lord, and receive their pre-ordained destiny. ||17||
Manmohan SinghIt is by Guru's grace, that some, who are the recipients of God's benevolence and who are so ordained, meditate on the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬਹੁਤ ਹੀ ਥੋੜੇ ਜੋ ਵਾਹਿਗੁਰੂ ਦੀ ਮਿਹਰ ਦੇ ਪਾਤਰ ਹਨ, ਤੇ ਜਿਨ੍ਹਾਂ ਦੇ ਹੱਕ ਵਿੱਚ ਐਸੀ ਲਿਖਤਾਕਾਰ ਹੈ, ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਐਸਾ ਹਰਿ ਕਾ ਨਾਮ ਤਿਸ ਕਿਸੀ ਵਿਰਲੇ ਗੁਰਮੁਖ ਨੇ ਧਿਆਇਆ ਹੈ ਜਿਨ ਕਉ ਆਦਿ ਸੇ ਪ੍ਰਾਪਤਿ ਹੋਨੇ ਵਾਲੇ ਕਰਮ ਕੀ ਲਿਖਤ ਪੜੀ ਹੈ॥੧੭॥
Prof. Sahib Singhਪਰ ਕਿਸੇ ਵਿਰਲੇ ਗੁਰਮੁਖ ਨੇ ਨਾਮ ਸਿਮਰਿਆ ਹੈ (ਉਹੀ ਸਿਮਰਦੇ ਹਨ) ਜਿਨ੍ਹਾਂ ਨੂੰ ਧੁਰੋਂ ਬਖ਼ਸ਼ਸ਼ ਦੀ ਰਾਹੀਂ (ਪਿਛਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ ਉੱਕਰੇ ਹੋਏ) ਲੇਖ ਦੀ ਪਰਾਪਤੀ ਹੋਈ ਹੈ ॥੧੭॥
SikhNet (Spanish)Muy pocos contemplan el Nombre del Señor por la Gracia el Guru; Dios Mismo les concedió tan Glorioso Destino. (17)