ੴ

ਸਿੱਖਬਾਣੀ · SikhBani

ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥

eiko satigur jaagataa hor jag sootaa mohi piaas
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 592, 593 · 5 lines
Translations

ਮਃ ੩ ॥

mahalaa 3 | Ang 592

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਇਕੋ ਸਤਿਗੁਰੁ ਜਾਗਤਾ; ਹੋਰੁ ਜਗੁ ਸੂਤਾ. ਮੋਹਿ ਪਿਆਸਿ ॥

eiko satigur jaagataa; hor jag sootaa. mohi piaas | Ang 592

Sant Singh KhalsaOnly the Guru is awake; the rest of the world is asleep in emotional attachment and desire.
Manmohan SinghThe Guru alone is awake. The rest of the world is asleep in worldly love and desire.
Manmohan Singh (Punjabi)ਕੇਵਲ ਗੁਰੂ ਜੀ ਹੀ ਜਾਗਦੇ ਹਨ, ਬਾਕੀ ਦਾ ਸੰਸਾਰ, ਸੰਸਾਰੀ ਮਮਤਾ ਤੇ ਤ੍ਰਿਸ਼ਨਾਂ ਵਿੱਚ ਸੁੱਤਾ ਪਿਆ ਹੈ।
Fareedkot Teekaਏਕ ਸਤਗੁਰੂ ਹੀ ਜਾਗਤਾ ਹੈ ਔਰ ਸਾਰਾ ਸੰਸਾਰ ਮੋਹ ਅੋਰ ਮਾਇਆ ਕੀ ਪਿਆਸ, ਭਾਵ ਤ੍ਰਿਸ਼ਨਾ ਰੂਪ ਨਿੰਦਰਾ ਮੇਂ ਸੋ ਰਹਾ ਹੈ॥
Prof. Sahib Singhਇਕ ਸਤਿਗੁਰੂ ਹੀ ਸੁਚੇਤ ਹੈ, ਹੋਰ ਸਾਰਾ ਸੰਸਾਰ (ਮਾਇਆ ਦੇ) ਮੋਹ ਵਿਚ ਤੇ ਤ੍ਰਿਸ਼ਨਾ ਵਿਚ ਸੁੱਤਾ ਹੋਇਆ ਹੈ।
SikhNet (Spanish)El mundo entero ha sido puesto a dormir por el deseo y la infatuación y sólo el Guru permanece despierto.

ਸਤਿਗੁਰੁ ਸੇਵਨਿ. ਜਾਗੰਨਿ ਸੇ; ਜੋ ਰਤੇ. ਸਚਿ ਨਾਮਿ ਗੁਣਤਾਸਿ ॥

satigur sevan. jaagan se; jo rate. sach naam gunataas | Ang 592

Sant Singh KhalsaThose who serve the True Guru and remain wakeful, are imbued with the True Name, the treasure of virtue.
Manmohan SinghThey, who are imbued with the virtues, ever serve the True Guru and remain wakeful.
Manmohan Singh (Punjabi)ਜੋ ਨੇਕੀਆਂ ਦੇ ਖਜਾਨੇ ਸਤਿਨਾਮ ਨਾਲ ਰੰਗੀਜੇ ਹਨ, ਉਹ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ ਅਤੇ ਖਬਰਦਾਰ ਰਹਿੰਦੇ ਹਨ।
Fareedkot Teekaਜੋ ਸਤਗੁਰੋਂ ਕੋ ਸੇਵਤੇ ਹੈਂ ਔਰ ਤਿਸ ਸਚ ਰੂਪ ਨਾਮੀ ਕੇ ਗੁਣੋਂ ਮੇਂ ਰਾਤੇ ਹੈਂ, ਸੋ ਜਾਗਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੀ ਸੇਵਾ ਕਰਦੇ ਹਨ ਤੇ ਗੁਣਾਂ ਦੇ ਖ਼ਜ਼ਾਨੇ ਸੱਚੇ ਨਾਮ ਵਿਚ ਰੱਤੇ ਹੋਏ ਹਨ, (ਉਹ) ਜਾਗਦੇ ਹਨ।

ਪਦ ਅਰਥ ਗੁਣਤਾਸਿ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਵਿਚ।

SikhNet (Spanish)Aquéllos que sirven al Guru y permanecen despiertos, logran el Nombre Verdadero y el Tesoro de Virtud.

ਮਨਮੁਖਿ ਅੰਧ. ਨ ਚੇਤਨੀ; ਜਨਮਿ ਮਰਿ ਹੋਹਿ ਬਿਨਾਸਿ ॥

manamukh andh. na chetanee; janam mar hohi binaas | Ang 593

Sant Singh KhalsaThe blind, self-willed manmukhs do not think of the Lord; they are ruined through birth and death.
Manmohan SinghThe blind apostates remember not the Lord and in births and deaths, they are ruined.
Manmohan Singh (Punjabi)ਅੰਨ੍ਹੇ ਅਧਰਮੀ ਸਾਹਿਬ ਨੂੰ ਚੇਤੇ ਨਹੀਂ ਕਰਦੇ, ਜੰਮਣ ਤੇ ਮਰਨ ਵਿੱਚ ਉਹ ਤਬਾਹ ਹੋ ਜਾਂਦੇ ਹਨ।
Fareedkot Teekaਮਨਮੁਖ ਅੰਧੇ ਪਰਮੇਸ੍ਵਰ ਕੋ ਚਿੰਤਨ ਨਹੀਂ ਕਰਤੇ ਹੈਂ, ਇਸ ਸੇ ਜਨਮ ਮਰਨ ਮੇਂ ਰਹ ਕਰ ਨਾਸ ਕੋ ਪ੍ਰਾਪਤ ਹੋਤੇ ਹੈਂ॥
Prof. Sahib Singhਅੰਨ੍ਹੇ ਮਨਮੁਖ ਹਰੀ ਨੂੰ ਸਿਮਰਦੇ ਨਹੀਂ, ਜਨਮ ਮਰਨ ਦੇ ਗੇੜ ਵਿਚ ਪੈ ਕੇ ਤਬਾਹ ਹੋ ਰਹੇ ਹਨ।
SikhNet (Spanish)Los voluntariosos y arrogantes Manmukjs, cegados por su ego negativo, no aman el Nombre del Señor y son sometidos a la reencarnación.

ਨਾਨਕ. ਗੁਰਮੁਖਿ ਤਿਨੀ ਨਾਮੁ ਧਿਆਇਆ; ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥

naanak. guramukh tinee naam dhiaaeaa; jin knau dhur poorab likhiaas |2| Ang 593

Sant Singh KhalsaO Nanak, the Gurmukhs meditate on the Naam, the Name of the Lord; this is their destiny, pre-ordained by the Primal Lord God. ||2||
Manmohan SinghNanak, through the Guru, they alone reflect over the Name, in whose lot it is so pre-ordained by the Primal Lord.
Manmohan Singh (Punjabi)ਨਾਨਕ ਗੁਰਾਂ ਦੇ ਰਾਹੀਂ, ਕੇਵਲ ਓਹੀ ਨਾਮ ਦਾ ਸਿਮਰਨ ਕਰਦੇ ਹਨ, ਜਿਨ੍ਹਾਂ ਦੀ ਪ੍ਰਾਲਭਧ ਵਿੱਚ ਆਦੀ ਪ੍ਰਭੂ ਨੇ ਮੁੱਢ ਤੋਂ ਐਸਾ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਗੁਰਮੁਖੋਂ ਨੇ ਨਾਮ ਕੋ ਧਿਆਇਆ ਹੈ ਜਿਨ ਕੇ ਧੁਰ ਸੇ ਪੂਰਬਕ ਕਰਮਾਨੁਸਾਰ ਸੁਭ ਲੇਖ ਲਿਖਾ ਹੈ॥੨॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਉਹਨਾਂ ਨੇ ਨਾਮ ਸਿਮਰਿਆ ਹੈ, ਜਿਨ੍ਹਾਂ ਦੇ ਹਿਰਦੇ ਵਿਚ ਧੁਰ ਮੁੱਢ ਤੋਂ (ਕੀਤੇ ਕਰਮਾ ਦੇ ਸੰਸਕਾਰਾਂ ਅਨੁਸਾਰ) ਇਹ ਲਿਖਿਆ ਪਿਆ ਹੈ ॥੨॥
SikhNet (Spanish)Dice Nanak, los Gurmukjs meditan en el Naam, el Nombre del Señor, este es ese Destino grabado por el Señor, el Dios Primordial. (2)
Answers quote the Granth verbatim with Ang citations. AI commentary is not Gurbani and not a religious ruling.