ਹਰਿ ਹਰਿ ਜਨ ਕੈ; ਮਾਲੁ ਖਜੀਨਾ ॥
har har jan kai; maal khajeenaa |
Sant Singh KhalsaThe Lord's Name, Har, Har, is the treasure of wealth of His servants.
Manmohan SinghGod's Name is the treasure of wealth to His slave.
Manmohan Singh (Punjabi)ਰੱਬ ਦਾ ਨਾਮ ਉਸ ਦੇ ਗੋਲੇ ਲਈ ਦੌਲਤ ਦਾ ਖ਼ਜ਼ਾਨਾ ਹੈ।
Fareedkot Teekaਤਿਨ ਹਰੀ ਜਨੋਂ ਕੇ ਰਿਦੇ ਮੇਂ ਹਰੀ ਕਾ ਨਾਮ ਹੀ ਹਰ ਪ੍ਰਕਾਰ ਮਾਲ ਔ ਖਜਾਨਾ ਹੈ॥
Prof. Sahib Singhਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਧਨ ਹੈ,ਪਦ ਅਰਥ ਜਨ ਕੈ = ਭਗਤ ਦੇ (ਹਿਰਦੇ ਵਿਚ), ਭਗਤ ਵਾਸਤੇ। ਖਜੀਨਾ = ਖ਼ਜ਼ਾਨਾ, ਧਨ।
SikhNet (Spanish)El más Hermoso Tesoro para el Gurmukj es el Nombre de Dios,
ਹਰਿ ਧਨੁ ਜਨ ਕਉ; ਆਪਿ ਪ੍ਰਭਿ ਦੀਨਾ ॥
har dhan jan kau; aap prabh deenaa |
Sant Singh KhalsaThe treasure of the Lord has been bestowed on His servants by God Himself.
Manmohan SinghThe wealth of God's Name the Lord Himself has given to His serf.
Manmohan Singh (Punjabi)ਰੱਬ ਦੇ ਨਾਮ ਦਾ ਪਦਾਰਥ ਸਾਈਂ ਨੇ ਖੁਦ ਆਪਣੇ ਗੁਮਾਸ਼ਤੇ ਨੂੰ ਦਿੱਤਾ ਹੈ।
Fareedkot Teekaਸੋ ਹਰਿ ਨਾਮ ਧਨ ਅਪਨੇ ਦਾਸੋਂ ਕੌ ਪ੍ਰਭੂ ਨੇ ਆਪ ਹੀ ਦੀਆ ਹੈ॥
Prof. Sahib Singhਇਹ ਨਾਮ-ਰੂਪੀ ਧਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ।ਪਦ ਅਰਥ ਆਪ ਪ੍ਰਭਿ = ਪ੍ਰਭੂ ਨੇ ਆਪ।
SikhNet (Spanish)Don otorgado por la Soberana Voluntad de su Señor.
ਹਰਿ ਹਰਿ ਜਨ ਕੈ; ਓਟ ਸਤਾਣੀ ॥
har har jan kai; ott sataanee |
Sant Singh KhalsaThe Lord, Har, Har is the All-powerful Protection of His servants.
Manmohan SinghGod's Name is the powerful protection of His servant.
Manmohan Singh (Punjabi)ਵਾਹਿਗੁਰੂ ਦਾ ਨਾਮ ਉਸ ਦੇ ਨੌਕਰ ਦੀ ਇਕ ਜ਼ਬਰਦਸਤ ਪਨਾਹ ਹੈ।
Fareedkot Teekaਜਨੋਂ ਕੋ ਹਰਿ ਹਰਿ ਨਾਮ ਹੀ (ਸਤਾਣੀ) ਸਹਤ ਬਲ ਕੇ ਓਟ, ਭਾਵ ਆਸਰਾ ਹੈ॥
Prof. Sahib Singhਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) ਤਕੜਾ ਆਸਰਾ ਹੈ,ਪਦ ਅਰਥ ਸਤਾਣੀ = ਤਾਣ ਵਾਲੀ, ਬਲਵਾਨ, ਤਕੜੀ।
SikhNet (Spanish)El Naam es para él un Santuario
ਹਰਿ ਪ੍ਰਤਾਪਿ; ਜਨ ਅਵਰ ਨ ਜਾਣੀ ॥
har prataap; jan avar na jaanee |
Sant Singh KhalsaHis servants know no other than the Lord's Magnificence.
Manmohan SinghGod's servant knows naught but God's glory.
Manmohan Singh (Punjabi)ਰੱਬ ਦਾ ਸੇਵਕ ਰੱਬ ਦੇ ਤਪ ਤੇਜ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਉਨ ਜਨੋਂ ਨੇ ਹਰੀ ਕੇ ਪ੍ਰਤਾਪ ਸੇ ਬਿਨਾਂ ਔਰ ਕਿਸੀ ਕੀ ਸ਼ਕਤੀ ਨਹੀਂ ਜਾਣੀ ਹੈ॥
Prof. Sahib Singhਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ।ਪਦ ਅਰਥ ਹਰਿ ਪ੍ਰਤਾਪਿ = ਪ੍ਰਭੂ ਦੇ ਪ੍ਰਤਾਪ ਨਾਲ। ਅਵਰ = (ਕੋਈ) ਹੋਰ (ਓਟ)।
SikhNet (Spanish)y por inefable Gracia, no siente necesidad de ningún otro.
ਓਤਿ ਪੋਤਿ; ਜਨ ਹਰਿ ਰਸਿ ਰਾਤੇ ॥
ot pot; jan har ras raate |
Sant Singh KhalsaThrough and through, His servants are imbued with the Lord's Love.
Manmohan SinghLike warp and woof, God's slave is imbued with God's Love.
Manmohan Singh (Punjabi)ਤਾਣੇ ਪੇਟੇ ਦੀ ਮਾਨਿੰਦ, ਰੱਬ ਦਾ ਗੋਲਾ ਰੱਬ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਜੋ ਹਰਿ ਜਨ ਹਰੀ ਕੇ ਰਸ ਮੇਂ (ਓਤਿ ਪੋਤਿ) ਤਾਣੇ ਪੇਟੇ ਵਤ ਹੋ ਕਰ ਰਾਤੇ ਹੈਂ, ਭਾਵ ਸੇ ਅਭੇਦ ਹੂਏ ਹੈਂ॥
Prof. Sahib Singhਭਗਤ ਜਨ ਪ੍ਰਭੂ-ਨਾਮ-ਰਸ ਵਿਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ,ਪਦ ਅਰਥ ਓਤਿ ਪੋਤਿ = {Skt. ओत प्रोत = Sewn crosswise and lengthwise, extending in all directions} ਤਾਣੇ ਪੇਟੇ ਵਾਂਗ, ਭਾਵ, ਪੂਰੇ ਤੌਰ ਤੇ ਹਰ ਪਾਸਿਓਂ। ਰਸਿ = ਰਸ ਵਿਚ। ਰਾਤੇ = ਰੰਗੇ ਹੋਏ, ਭਿੱਜੇ ਹੋਏ।
SikhNet (Spanish)Inmerso en el Amor de Su Nombre
ਸੁੰਨ ਸਮਾਧਿ; ਨਾਮ ਰਸ ਮਾਤੇ ॥
sun samaadh; naam ras maate |
Sant Singh KhalsaIn deepest Samaadhi, they are intoxicated with the essence of the Naam.
Manmohan SinghIn profound meditation he is intoxicated with Name's essence.
Manmohan Singh (Punjabi)ਅਫੁਰ ਲਿਵ ਲੀਨਤਾ ਅੰਦਰ ਉਹ ਨਾਮ ਦੇ ਜੌਹਰ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਕਿਉਂਕਿ ਨਾਮ ਕੇ ਪ੍ਰੇਮ ਵਾ ਅਨੰਦ ਮੇਂ ਮਾਤੇ ਹੂਏ (ਸੁੰਨ) ਨਿਰਵਿਕਲਪ ਸਮਾਦੀ ਮੇਂ ਇਸਥਿਤ ਭਏ ਹੈਂ॥
Prof. Sahib Singh(ਅਤੇ) ਨਾਮ-ਰਸ ਦੇ ਮੱਤੇ ਹੋਏ (ਮਨ ਦਾ ਉਹ) ਟਿਕਾਉ (ਮਾਣਦੇ ਹਨ) ਜਿਥੇ ਕੋਈ ਫੁਰਨਾ ਨਹੀਂ ਹੁੰਦਾ।ਪਦ ਅਰਥ ਸੁੰਨ = ਸੁੰਞ, ਜਿੱਥੇ ਕੁਝ ਭੀ ਨਾ ਹੋਵੇ। ਸੁੰਨ ਸਮਾਧਿ = (ਮਨ ਦਾ ਉਹ) ਟਿਕਾਉ ਜਿਸ ਵਿਚ ਕੋਈ ਭੀ ਫੁਰਨਾ ਨਾਹ ਹੋਵੇ। ਮਾਤੇ = ਮੱਤੇ ਹੋਏ।
SikhNet (Spanish)y en Unión con Él, permanece en Éxtasis.
ਆਠ ਪਹਰ; ਜਨੁ ਹਰਿ ਹਰਿ ਜਪੈ ॥
aatth pehar; jan har har japai |
Sant Singh KhalsaTwenty-four hours a day, His servants chant Har, Har.
Manmohan SinghDuring the eight watches of the day the man of God repeats God's Name.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ ਰੱਬ ਦਾ ਬੰਦਾ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ ਆਠੋਂ ਪਹਰ ਹਰਿ ਜਨ ਹਰਿ ਨਾਮ ਕੌ ਹੀ ਜਪਤਾ ਹੈ॥
Prof. Sahib Singh(ਪ੍ਰਭੂ ਦਾ) ਭਗਤ ਅੱਠੇ ਪਹਰ ਪ੍ਰਭੂ ਨੂੰ ਜਪਦਾ ਹੈ,
SikhNet (Spanish)Día y noche su mente está en Comunión con Dios;
ਹਰਿ ਕਾ ਭਗਤੁ ਪ੍ਰਗਟ; ਨਹੀ ਛਪੈ ॥
har kaa bhagat pragatt; nahee chhapai |
Sant Singh KhalsaThe devotees of the Lord are known and respected; they do not hide in secrecy.
Manmohan SinghThe Saint of God is distinguished and remains not obscure.
Manmohan Singh (Punjabi)ਵਾਹਿਗੁਰੂ ਦਾ ਸਾਧੂ ਉਘਾ ਹੁੰਦਾ ਹੈ ਅਤੇ ਲੁਕਿਆ ਹੋਇਆ ਨਹੀਂ ਰਹਿੰਦਾ।
Fareedkot Teekaਸੋ ਹਰੀ ਕਾ ਭਗਤੁ ਸੰਸਾਰ ਮੇਂ ਪ੍ਰਗਟ ਹੋ ਜਾਤਾ ਹੈ, ਛੁਪਤਾ ਨਹੀਂ ਹੈ॥
Prof. Sahib Singh(ਜਗਤ ਵਿਚ) ਭਗਤ ਉੱਘਾ (ਹੋ ਜਾਂਦਾ ਹੈ) ਲੁਕਿਆ ਨਹੀਂ ਰਹਿੰਦਾ।
SikhNet (Spanish)la Gloria del Señor le es revelada
ਹਰਿ ਕੀ ਭਗਤਿ; ਮੁਕਤਿ ਬਹੁ ਕਰੇ ॥
har kee bhagat; mukat bahu kare |
Sant Singh KhalsaThrough devotion to the Lord, many have been liberated.
Manmohan SinghGod's devotional service confers salvation on many.
Manmohan Singh (Punjabi)ਰੱਬ ਦੀ ਪ੍ਰੇਮ-ਮਈ ਸੇਵਾ ਅਨੇਕਾਂ ਨੂੰ ਮੋਖਸ਼ ਪ੍ਰਦਾਨ ਕਰਦੀ ਹੈ।
Fareedkot Teekaਹਰੀ ਕੀ ਭਗਤੀ ਨੇ ਬਹੁਤ ਹੀ ਮੁਕਤ ਕਰੇ ਹੈਂ॥
Prof. Sahib Singhਪ੍ਰਭੂ ਦੀ ਭਗਤੀ ਬੇਅੰਤ ਜੀਵਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਦਿਵਾਉਂਦੀ ਹੈ;ਪਦ ਅਰਥ ਬਹੁ = ਬਹੁਤਿਆਂ ਨੂੰ।
SikhNet (Spanish)y por el Divino Amor que brota de su ser, puede guiar a otros hacia la Luz.
ਨਾਨਕ ਜਨ ਸੰਗਿ; ਕੇਤੇ ਤਰੇ ॥੭॥
naanak jan sang; kete tare |7|
Sant Singh KhalsaO Nanak, along with His servants, many others are saved. ||7||
Manmohan SinghNanak with God's slave several are saved.
Manmohan Singh (Punjabi)ਨਾਨਕ ਵਾਹਿਗੁਰੂ ਦੇ ਗੋਲੇ ਨਾਲ ਕਿੰਨੇ ਹੀ ਪਾਰ ਉਤਰ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਹਰਿ ਭਗਤ ਜਨੋਂ ਕੇ ਸੰਗ ਲਗ ਕਰ ਕੇ ਕਿਤਨੇ ਹੀ ਸੰਸਾਰ ਸਿੰਧ ਸੇ ਤਰੇ ਹੈਂ, ਭਾਵ ਅਨੰਤ ਹੀ ਪਾਰ ਹੂਏ ਹੈਂ॥੭॥
Prof. Sahib Singhਹੇ ਨਾਨਕ! ਭਗਤ ਦੀ ਸੰਗਤਿ ਵਿਚ ਕਈ ਹੋਰ (ਭੀ) ਤਰ ਜਾਂਦੇ ਹਨ ॥੭॥ਪਦ ਅਰਥ ਕੇਤੇ = ਕਈ ਜੀਵ ॥੭॥
SikhNet (Spanish)Oh Nanak , junto con sus sirvientes , muchos mas son salvos. (7)