ਮਿਰਤਕ ਕਉ; ਜੀਵਾਲਨਹਾਰ ॥
miratak kau; jeevaalanahaar |
Sant Singh KhalsaHe infuses life back into the dead.
Manmohan SinghGod is the Re-animator of the dead.
Manmohan Singh (Punjabi)ਵਾਹਿਗੁਰੂ ਮੁਰਦਿਆਂ ਨੂੰ ਸੁਰਜੀਤ ਕਰਨ ਵਾਲਾ ਹੈ।
Fareedkot Teekaਜੋ ਵਾਹਿਗੁਰੂ ਮ੍ਰਿਤਕ ਕੌ ਜੀਵਾਲਨੇ ਹਾਰਾ ਹੈ॥
Prof. Sahib Singh(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ,ਪਦ ਅਰਥ ਮਿਰਤਕ = ਮੋਇਆ ਹੋਇਆ, ਆਤਮਕ ਜ਼ਿੰਦਗੀ ਵਲੋਂ ਮੁਰਦਾ।
SikhNet (Spanish)Dios restablece a los muertos
ਭੂਖੇ ਕਉ; ਦੇਵਤ ਅਧਾਰ ॥
bhookhe kau; devat adhaar |
Sant Singh KhalsaHe gives food to the hungry.
Manmohan SinghHe gives food to the hungry.
Manmohan Singh (Punjabi)ਉਹ ਖੁਦਿਅਵੰਤ ਨੂੰ ਭੋਜਨ ਦਿੰਦਾ ਹੈ।
Fareedkot Teekaਔਰ ਭੂਖੇ ਕਉ ਭੋਜਨ ਆਦੀ ਆਧਾਰ ਦੇਤਾ ਹੈ॥
Prof. Sahib Singhਭੁੱਖੇ ਨੂੰ ਭੀ ਆਸਰਾ ਦੇਂਦਾ ਹੈ।ਪਦ ਅਰਥ ਭੂਖੇ = ਲਾਲਚੀ, ਤ੍ਰਿਸਨਾ-ਅਧੀਨ ਮਨੁੱਖ। ਅਧਾਰ = ਆਸਰਾ।
SikhNet (Spanish)y alimenta a los hambrientos.
ਸਰਬ ਨਿਧਾਨ; ਜਾ ਕੀ ਦ੍ਰਿਸਟੀ ਮਾਹਿ ॥
sarab nidhaan; jaa kee drisattee maeh |
Sant Singh KhalsaAll treasures are within His Glance of Grace.
Manmohan SinghAll the treasure are in His gracious glance.
Manmohan Singh (Punjabi)ਸਾਰੇ ਖ਼ਜ਼ਾਨੇ ਉਸ ਦੀ ਮਿਹਰ ਦੀ ਨਿਗਾਹ ਵਿੱਚ ਹਨ।
Fareedkot Teekaਸਰਬ ਨਿਧਾਨੋਂ ਕਾ ਖਜਾਨਾ ਜਿਸ ਕੀ ਦ੍ਰਿਸਟੀ ਮੇਂ ਹੈ॥
Prof. Sahib Singhਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ,ਪਦ ਅਰਥ ਨਿਧਾਨ = ਖ਼ਜ਼ਾਨੇ।
SikhNet (Spanish)La Visión del Señor aporta el Don de la Perfecta Paz,
ਪੁਰਬ ਲਿਖੇ ਕਾ; ਲਹਣਾ ਪਾਹਿ ॥
purab likhe kaa; lahanaa paeh |
Sant Singh KhalsaPeople obtain that which they are pre-ordained to receive.
Manmohan SinghMan obtains the cargo which is originally destined for him.
Manmohan Singh (Punjabi)ਆਦਮੀ ਉਸੇ ਖੇਪ ਨੂੰ ਪਾਉਂਦਾ ਹੈ, ਜੋ ਮੁੱਢ ਤੋਂ ਉਸ ਲਈ ਲਿਖੀ ਹੋਈ ਹੈ।
Fareedkot Teekaਤਿਸੀ ਕੇ ਹੁਕਮ ਅਨੁਸਾਰ ਇਹੁ ਜੀਵ ਪੂਰਬ ਲਿਖੇ ਕਾ (ਲਹਣਾ) ਫਲ ਪਾਵਤੇ ਹੈਂ॥
Prof. Sahib Singh(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ।ਪਦ ਅਰਥ ਪੁਰਬ ਲਿਖੇ ਕਾ = ਪਿਛਲੇ ਸਮੇ ਦੇ ਕੀਤੇ ਕੰਮਾਂ ਦਾ। ਲਹਣਾ = ਫਲ। ਪਾਹਿ = ਪਾਉਂਦੇ ਹਨ।
SikhNet (Spanish)pero sólo Lo verá aquél que ha sido bendecido con tal Destino.
ਸਭੁ ਕਿਛੁ ਤਿਸ ਕਾ; ਓਹੁ ਕਰਨੈ ਜੋਗੁ ॥
sabh kichh tis kaa; ohu karanai jog |
Sant Singh KhalsaAll things are His; He is the Doer of all.
Manmohan SinghAll the things belong to Him He is Omnipotent.
Manmohan Singh (Punjabi)ਸਾਰਾ ਕੁਝ ਉਸ ਦੀ ਮਲਕੀਅਤ ਹੈ, ਉਹ ਸਰਬ-ਸ਼ਕਤੀਵਾਨ ਹੈ।
Fareedkot Teekaਸਭ ਕਿਛੁ ਤਿਸੀ ਕਾ ਹੈ ਔਰ ਵਹੀ ਕਿਛ ਕਰਨੇ ਯੋਗ ਹੈ॥
Prof. Sahib Singhਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;
SikhNet (Spanish)Todo pertenece a Él, Él es el Hacedor;
ਤਿਸੁ ਬਿਨੁ; ਦੂਸਰ ਹੋਆ ਨ ਹੋਗੁ ॥
tis bin; doosar hoaa na hog |
Sant Singh KhalsaOther than Him, there has never been any other, and there shall never be.
Manmohan SinghNeither there has been, nor there shall be any but Him.
Manmohan Singh (Punjabi)ਉਸ ਦੇ ਬਾਝੋਂ ਹੋਰ ਦੂਜਾ ਨਾਂ ਕੋਈ ਹੈਸੀ ਤੇ ਨਾਂ ਹੀ ਹੋਵੇਗਾ।
Fareedkot Teekaਤਿਸ ਸੇ ਬਿਨਾਂ ਔਰ ਕੋਈ ਦੂਸਰਾ ਨ ਪੀਛੇ ਹੂਆ ਹੈ ਔਰ ਨਾ ਆਗੇ ਹੋਇਗਾ॥
Prof. Sahib Singhਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ।ਪਦ ਅਰਥ ਹੋਗੁ = ਹੋਵੇਗਾ।
SikhNet (Spanish)nada existe ni existirá jamás ajeno a Él.
ਜਪਿ ਜਨ; ਸਦਾ ਸਦਾ ਦਿਨੁ ਰੈਣੀ ॥
jap jan; sadaa sadaa din rainee |
Sant Singh KhalsaMeditate on Him forever and ever, day and night.
Manmohan SinghEver and ever, O man, meditate on Him day and night.
Manmohan Singh (Punjabi)ਹਮੇਸ਼ਾਂ ਤੇ ਹਮੇਸ਼ਾ, ਹੇ ਬੰਦੇ! ਦਿਨ ਰਾਤ ਉਸ ਦਾ ਆਰਾਧਨ ਕਰ।
Fareedkot Teekaਤਾਂ ਤੇ ਹੇ ਜਨ! ਤੀਨੋਂ ਕਾਲ ਮੇਂ ਦਿਨੇ ਰਾਤ ਤਿਸੀ ਕੌ ਜਪਣਾ ਕਰ॥
Prof. Sahib Singhਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ,ਪਦ ਅਰਥ ਰੈਣੀ = ਰਾਤ।
SikhNet (Spanish)Has de Procurarlo cada día y cada noche,
ਸਭ ਤੇ ਊਚ; ਨਿਰਮਲ ਇਹ ਕਰਣੀ ॥
sabh te aooch; niramal ih karanee |
Sant Singh KhalsaThis way of life is exalted and immaculate.
Manmohan SinghThe most exalted and immaculate is this way of living.
Manmohan Singh (Punjabi)ਸਾਰਿਆਂ ਨਾਲੋ ਉਚੇਰੀ ਤੇ ਪਵਿੱਤ੍ਰ ਹੈ, ਇਹ ਜੀਵਨ ਰਹੁ-ਰੀਤੀ।
Fareedkot Teekaਸਭ ਸੇ ਊਚੀ ਅਰੁ ਨਿਰਮਲ ਇਹੀ ਕਰਨੀ ਹੈ॥
Prof. Sahib Singhਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ।ਪਦ ਅਰਥ ਕਰਣੀ = ਆਚਰਣ।
SikhNet (Spanish)que en ello hallarás la más virtuosa de las prácticas.
ਕਰਿ ਕਿਰਪਾ; ਜਿਸ ਕਉ ਨਾਮੁ ਦੀਆ ॥
kar kirapaa; jis kau naam deea |
Sant Singh KhalsaOne whom the Lord, in His Grace, blesses with His Name
Manmohan SinghThe man unto whom the Lord has mercifully granted,
Manmohan Singh (Punjabi)ਜਿਸ ਪੁਰਸ਼ ਨੂੰ ਸੁਆਮੀ ਨੇ ਹਿਮਰ ਧਾਰ ਕੇ ਆਪਣਾ ਨਾਮ ਬਖਸ਼ਿਆ ਹੈ,
Fareedkot Teekaਅਪਨੀ ਕ੍ਰਿਪਾ ਕਰ ਕੇ ਤਿਸ ਨੇ ਜਿਸ ਕੌ ਨਾਮ ਦੀਆ ਹੈ॥
Prof. Sahib Singhਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,
SikhNet (Spanish)Cuando el hombre es visitado por la Gracia, recibe el Regalo del Nombre
ਨਾਨਕ. ਸੋ ਜਨੁ; ਨਿਰਮਲੁ ਥੀਆ ॥੭॥
naanak. so jan; niramal theea |7|
Sant Singh Khalsa- O Nanak, that person becomes immaculate and pure. ||7||
Manmohan SinghHis Name becomes pure, O Nanak.
Manmohan Singh (Punjabi)ਉਹ ਪਵਿੱਤ੍ਰ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਨਿਰਮਲ ਹੂਆ ਹੈ॥੨॥☬ਸਿਮਰਨ ਕਾ ਹੇਤੂ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥
SikhNet (Spanish)y su vida asciende a la Perfección. (7)