ਚਰਨ ਸਾਧ ਕੇ; ਧੋਇ ਧੋਇ ਪੀਉ ॥
charan saadh ke; dhoe dhoe peeo |
Sant Singh KhalsaWash the feet of the Holy, and drink in this water.
Manmohan SinghWash, wash thou the feet of the saints and drink the wash.
Manmohan Singh (Punjabi)ਧੋ ਧੋ ਤੂੰ ਸੰਤਾਂ ਦੇ ਪੈਰ, ਅਤੇ ਪਾਨ ਕਰ ਉਸ ਧੌਣ ਨੂੰ।
Fareedkot Teekaਹੇ ਭਾਈ! ਤਿਨ ਸੰਤੋਂ ਕੇ ਚਰਨੋਂ ਕੋ ਧੋਇ ਧੋਇ ਕੇ ਪਾਨ ਕਰ॥
Prof. Sahib Singh(ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ,
SikhNet (Spanish)Lava los Pies de los Santos que Dios conduce y bebe el agua como un néctar;
ਅਰਪਿ ਸਾਧ ਕਉ; ਅਪਨਾ ਜੀਉ ॥
arap saadh kau; apanaa jeeo |
Sant Singh KhalsaDedicate your soul to the Holy.
Manmohan SinghDedicate thy soul to the saint.
Manmohan Singh (Punjabi)ਆਪਣੀ ਆਤਮਾ ਸੰਤ ਨੂੰ ਸਮਰਪਣ ਕਰ ਦੇ।
Fareedkot Teekaਔ ਅਪਨਾ ਜੀਉ ਭੀ ਸੰਤੋਂ ਕੋ ਅਰਪਨ ਕਰ॥
Prof. Sahib Singhਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ।ਪਦ ਅਰਥ ਅਰਪਿ = ਹਵਾਲੇ ਕਰ ਦੇਹ। ਜੀਉ = ਜਿੰਦ।
SikhNet (Spanish)dedica tu vida a servir a tan noble Compañía.
ਸਾਧ ਕੀ ਧੂਰਿ; ਕਰਹੁ ਇਸਨਾਨੁ ॥
saadh kee dhoor; karahu isanaan |
Sant Singh KhalsaTake your cleansing bath in the dust of the feet of the Holy.
Manmohan SinghTake bath in the dust of the feet of the saints.
Manmohan Singh (Punjabi)ਸੰਤ ਦੇ ਚਰਨਾਂ ਦੀ ਧੂੜ ਅੰਦਰ ਮਜਨ ਕਰ।
Fareedkot Teekaਸੰਤੋਂ ਕੀ ਚਰਨ ਧੂੜੀ ਮੇਂ ਇਸਨਾਨ ਕਰੋ॥
Prof. Sahib Singhਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ,ਪਦ ਅਰਥ ਧੂਰਿ = ਚਰਨ-ਧੂੜ।
SikhNet (Spanish)Cúbrete con el Polvo de sus Pies
ਸਾਧ ਊਪਰਿ; ਜਾਈਐ ਕੁਰਬਾਨੁ ॥
saadh aoopar; jaaeeai kurabaan |
Sant Singh KhalsaTo the Holy, make your life a sacrifice.
Manmohan SinghBecome thou a sacrifice unto the saint.
Manmohan Singh (Punjabi)ਤੂੰ ਸੰਤ ਉਤੋਂ ਬਲਿਹਾਰਨੇ ਹੋ ਜਾ।
Fareedkot Teekaਪੁਨਾ ਸਾਧੂ ਪਰ ਕੁਰਬਾਨ ਜਾਈਏ॥
Prof. Sahib Singhਗੁਰਮੁਖ ਤੋਂ ਸਦਕੇ ਹੋਹੁ।ਪਦ ਅਰਥ ਕੁਰਬਾਨੁ = ਸਦਕੇ।
SikhNet (Spanish)y póstrate ante ellos,
ਸਾਧ ਸੇਵਾ; ਵਡਭਾਗੀ ਪਾਈਐ ॥
saadh sevaa; vaddabhaagee paaeeai |
Sant Singh KhalsaService to the Holy is obtained by great good fortune.
Manmohan SinghSaints' service is obtained by the greatest good luck.
Manmohan Singh (Punjabi)ਸੰਤ ਦੀ ਟਹਿਲ ਸੇਵਾ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦੀ ਹੈ।
Fareedkot Teekaਸੰਤੋਂ ਕੀ ਸੇਵਾ ਵੱਡੇ ਭਾਗੋਂ ਕਰ ਕੇ ਪਾਈਤੀ ਹੈ॥
Prof. Sahib Singhਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ,ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ।
SikhNet (Spanish)porque rara fortuna es, en verdad, la de llegar al Servicio de un Santo,
ਸਾਧਸੰਗਿ; ਹਰਿ ਕੀਰਤਨੁ ਗਾਈਐ ॥
saadhasang; har keeratan gaaeeai |
Sant Singh KhalsaIn the Saadh Sangat, the Company of the Holy, the Kirtan of the Lord's Praise is sung.
Manmohan SinghIn the saints congregation God's praises are sung.
Manmohan Singh (Punjabi)ਸਤਿ ਸੰਗਤ ਅੰਦਰ ਹਰੀ ਦਾ ਜੱਸ ਗਾਇਨ ਹੁੰਦਾ ਹੈ।
Fareedkot Teekaਸੰਤੋਂ ਕੇ ਸੰਗ ਦ੍ਵਾਰਾ ਹਰੀ ਕਾ ਕੀਰਤਨ ਗਾਈਤਾ ਹੈ॥
Prof. Sahib Singhਸੰਤ ਦੀ ਸੰਗਤਿ ਵਿਚ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।ਪਦ ਅਰਥ ਗਾਈਐ = ਗਾਇਆ ਜਾ ਸਕਦਾ ਹੈ।
SikhNet (Spanish)donde te es concedida la Gracia de cantar la Gloria del Señor.
ਅਨਿਕ ਬਿਘਨ ਤੇ; ਸਾਧੂ ਰਾਖੈ ॥
anik bighan te; saadhoo raakhai |
Sant Singh KhalsaFrom all sorts of dangers, the Saint saves us.
Manmohan SinghFrom various dangers the saint saves the man.
Manmohan Singh (Punjabi)ਅਨੇਕਾਂ ਖਤਰਿਆ ਤੋਂ ਸੰਤ ਬੰਦੇ ਨੂੰ ਬਚਾਉਂਦਾ ਹੈ।
Fareedkot Teekaਕਿਉਂਕਿ ਅਨੇਕ ਬਿਘਨੋਂ ਸੇ ਸੰਤ ਹੀ ਰਾਖਤੇ ਹੈਂ॥
Prof. Sahib Singhਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ,ਪਦ ਅਰਥ ਰਾਖੈ = ਬਚਾ ਲੈਂਦਾ ਹੈ।
SikhNet (Spanish)El Santo ha de protegerte de todo daño
ਹਰਿ ਗੁਨ ਗਾਇ; ਅੰਮ੍ਰਿਤ ਰਸੁ ਚਾਖੈ ॥
har gun gaae; amrit ras chaakhai |
Sant Singh KhalsaSinging the Glorious Praises of the Lord, we taste the ambrosial essence.
Manmohan SinghHe who chants God's glories tastes the sweetness of ambrosia.
Manmohan Singh (Punjabi)ਜੋ ਵਾਹਿਗੁਰੂ ਦੀਆਂ ਚੰਗਿਆਈਆਂ ਅਲਾਪਦਾ ਹੈ, ਉਹ ਆਬਿ-ਹਿਯਾਤ ਦੀ ਮਿਠਾਸ ਨੂੰ ਚੱਖਦਾ ਹੈ।
Fareedkot Teekaਜਿਨ ਕੀ ਕਿਰਪਾ ਸੇ ਹਰੀ ਕੇ ਗੁਣ ਗਾਇ ਕਰ ਅੰਮ੍ਰਿਤ ਰਸ ਕੋ ਜੀਵ ਚਾਖਤਾ ਹੈ॥
Prof. Sahib Singhਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ।ਪਦ ਅਰਥ ਅੰਮ੍ਰਿਤ ਰਸੁ = ਨਾਮ ਅੰਮ੍ਰਿਤ ਦਾ ਸੁਆਦ।
SikhNet (Spanish)y cantando las Alabanzas del Señor,
ਓਟ ਗਹੀ; ਸੰਤਹ ਦਰਿ ਆਇਆ ॥
ott gahee; santah dar aaeaa |
Sant Singh KhalsaSeeking the Protection of the Saints, we have come to their door.
Manmohan SinghWho comes to the saints' door and seeks their protection,
Manmohan Singh (Punjabi)ਜੋ ਸਾਧੂਆਂ ਦੇ ਦੁਆਰੇ ਆਉਂਦਾ ਤੇ ਉਨ੍ਹਾਂ ਦੀ ਪਨਾਹ ਲੈਦਾ ਹੈ।
Fareedkot Teekaਜੋ ਸੰਤੋਂ ਦੇ ਦ੍ਵਾਰੇ ਆਇਆ ਹੈ ਅਰੁ ਹਰੀ ਕੀ ਓਟ ਗ੍ਰਹਣ ਕਰੀ ਹੈ॥
Prof. Sahib Singh(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ,ਪਦ ਅਰਥ ਓਟ = ਆਸਰਾ। ਗਹੀ = ਪਕੜੀ, ਫੜੀ।
SikhNet (Spanish)lograrás probar el Divino Néctar.
ਸਰਬ ਸੂਖ; ਨਾਨਕ. ਤਿਹ ਪਾਇਆ ॥੬॥
sarab sookh; naanak. tih paaeaa |6|
Sant Singh KhalsaAll comforts, O Nanak, are so obtained. ||6||
Manmohan SinghHe obtains all the comforts, O Nanak.
Manmohan Singh (Punjabi)ਹੇ ਨਾਨਕ! ਉਹ ਸਾਰੇ ਆਰਾਮ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਨੇ ਸਰਬ ਸੁਖੋਂ ਕੋ ਪਾਯਾ ਹੈ॥੬॥☬ਜਿਸ ਕੀ ਓਟ ਗ੍ਰਹਣ ਕਰੀ ਸੇ ਸੁਖ ਪਾਈਤਾ ਹੈ ਤਿਸ ਕਾ ਜਸ ਕਹਤੇ ਹੈਂ:
Prof. Sahib Singhਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ ॥੬॥ਪਦ ਅਰਥ ਤਿਹ = ਉਸ ਨੇ ॥੬॥
SikhNet (Spanish)Nanak dice, he procurado la protección de los Santos y así he encontrado el Éxtasis. (6)