ਜਾ ਕੈ ਮਨਿ; ਗੁਰ ਕੀ ਪਰਤੀਤਿ ॥
jaa kai man; gur kee parateet |
Sant Singh KhalsaOne who has faith in the Guru in his mind
Manmohan SinghHe whose heart has faith in the Guru,
Manmohan Singh (Punjabi)ਜਿਸ ਦੇ ਦਿਲ ਅੰਦਰ ਗੁਰਾਂ ਉਤੇ ਭਰੋਸਾ ਹੈ,
Fareedkot Teekaਜਿਸ ਕੇ ਮਨ ਮੇਂ ਗੁਰੋਂ ਕੇ ਸਬਦ ਕੀ ਪਰਤੀਤਿ ਹੋਤੀ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ,ਪਦ ਅਰਥ ਪਰਤੀਤਿ = ਯਕੀਨ, ਸਰਧਾ।
SikhNet (Spanish)El Señor mora en la vida de aquél que tiene Fe en el Guru.
ਤਿਸੁ ਜਨ ਆਵੈ; ਹਰਿ ਪ੍ਰਭੁ ਚੀਤਿ ॥
tis jan aavai; har prabh cheet |
Sant Singh Khalsacomes to dwell upon the Lord God.
Manmohan Singhthat man comes to meditate on the Lord God.
Manmohan Singh (Punjabi)ਉਹ ਆਦਮੀ ਵਾਹਿਗੁਰੂ ਸੁਆਮੀ ਨੂੰ ਚੇਤੇ ਕਰਨ ਲੱਗ ਜਾਂਦਾ ਹੈ।
Fareedkot Teekaਤਿਸ ਜਨ ਕੋ ਹੀ ਹਰਿ ਪ੍ਰਭੂ ਚਿਤ ਆਵਤਾ ਹੈ॥
Prof. Sahib Singhਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ।ਪਦ ਅਰਥ ਚੀਤਿ = ਚਿੱਤ ਵਿਚ।
SikhNet (Spanish)Tal Devoto adquiere en todo el mundo renombre como amante de Dios,
ਭਗਤੁ ਭਗਤੁ; ਸੁਨੀਐ ਤਿਹੁ ਲੋਇ ॥
bhagat bhagat; suneeai tihu loe |
Sant Singh KhalsaHe is acclaimed as a devotee, a humble devotee throughout the three worlds.
Manmohan SinghWithin whose mind is the Unique Lord,
Manmohan Singh (Punjabi)ਉਹ ਤਿੰਨਾਂ ਜਹਾਨਾਂ ਅੰਦਰ ਸੰਤ ਤੇ ਅਨੁਰਾਗੀ ਪਰਸਿਧ ਹੋ ਜਾਂਦਾ ਹੈ,
Fareedkot Teekaਸੋ ਜਨੁ ਭਗਤੁ ਭਗਤੁ ਤੀਨੋਂ ਲੋਕੋਂ ਮੇਂ ਸੁਣੀਤਾ ਹੈ॥
Prof. Sahib Singhਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ,ਪਦ ਅਰਥ ਸੁਨੀਐ = ਸੁਣਿਆ ਜਾਂਦਾ ਹੈ। ਤਿਹੁ ਲੋਇ = ਤਿੰਨਾਂ ਲੋਕਾਂ ਵਿਚ, ਤ੍ਰਿਲੋਕੀ ਵਿਚ, ਸਾਰੇ ਜਗਤ ਵਿਚ।
SikhNet (Spanish)Es considerado devoto , devoto humilde alrededor de los tres mundos.
ਜਾ ਕੈ ਹਿਰਦੈ; ਏਕੋ ਹੋਇ ॥
jaa kai hiradai; eko hoe |
Sant Singh KhalsaThe One Lord is in his heart.
Manmohan Singhthat person is renowned as a saint and devotee in the three worlds.
Manmohan Singh (Punjabi)ਜਿਸ ਦੇ ਅੰਤਰ ਆਤਮੇ ਅਦੁਤੀ ਸਾਹਿਬ ਹੈ।
Fareedkot Teekaਜਿਸ ਕੇ ਹਿਰਦੇ ਮੇਂ ਏਕ ਸ੍ਵਾਮੀ ਹੋਤਾ ਹੈ॥
Prof. Sahib Singhਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;
SikhNet (Spanish)El único Dios esta en su corazón.
ਸਚੁ ਕਰਣੀ; ਸਚੁ ਤਾ ਕੀ ਰਹਤ ॥
sach karanee; sach taa kee rehat |
Sant Singh KhalsaTrue are his actions; true are his ways.
Manmohan SinghTrue is his doing and true his way of life.
Manmohan Singh (Punjabi)ਸੱਚੀ ਹੈ ਉਸ ਦੀ ਕਰਤੂਤ ਅਤੇ ਸੱਚਾ ਹੈ ਉਸ ਦਾ ਜੀਵਨ-ਮਾਰਗ।
Fareedkot Teekaਤਿਸ ਕੀ ਜਪ ਤਪ ਆਦਿ ਕਰਣੀ ਭੀ ਸਚੀ ਹੈ ਔਰ ਤਿਸ ਕੀ (ਰਹਤ) ਧਾਰਨਾ ਭੀ ਸਚੀ ਹੈ॥
Prof. Sahib Singhਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ,ਪਦ ਅਰਥ ਕਰਣੀ = ਅਮਲੀ ਜ਼ਿੰਦਗੀ, ਚਾਲ ਚਲਨ। ਰਹਤ = ਜ਼ਿੰਦਗੀ ਦੇ ਅਸੂਲ।
SikhNet (Spanish)Verdad es lo que él hace y Verdad es su Camino,
ਸਚੁ ਹਿਰਦੈ; ਸਤਿ ਮੁਖਿ ਕਹਤ ॥
sach hiradai; sat mukh kehat |
Sant Singh KhalsaTrue is his heart; Truth is what he speaks with his mouth.
Manmohan SinghTrue is his mind and truth he utters from his mouth.
Manmohan Singh (Punjabi)ਸੱਚ ਹੈ ਉਸ ਦੇ ਮਨ ਅੰਦਰ ਅਤੇ ਸੱਚ ਹੀ ਉਹ ਆਪਣੇ ਮੂੰਹ ਤੋਂ ਬੋਲਦਾ ਹੈ।
Fareedkot Teekaਤਿਸ ਕੇ ਹਿਰਦੇ ਮੇਂ ਭੀ ਸਚ ਹੈ ਔਰ ਮੁਖ ਸੇ ਭੀ ਵਹੁ ਸਤ ਹੀ ਕਹਤੇ ਹੈਂ॥
Prof. Sahib Singhਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ;ਪਦ ਅਰਥ ਸਤਿ = ਸੱਚ, ਸਦਾ-ਥਿਰ ਰਹਿਣ ਵਾਲਾ ਪ੍ਰਭੂ। ਮੁਖਿ = ਮੂੰਹ ਤੋਂ।
SikhNet (Spanish)la Verdad está en su mente y en sus labios.
ਸਾਚੀ ਦ੍ਰਿਸਟਿ; ਸਾਚਾ ਆਕਾਰੁ ॥
saachee drisatt; saachaa aakaar |
Sant Singh KhalsaTrue is his vision; true is his form.
Manmohan SinghTrue is his vision and true is his form.
Manmohan Singh (Punjabi)ਸੱਚੀ ਹੈ ਉਸ ਦੀ ਨਜ਼ਰ ਤੇ ਸੱਚਾ ਹੈ ਉਸ ਦਾ ਸਰੂਪ।
Fareedkot Teekaਸਚੀ ਹੀ ਤਿਸ ਕੀ ਦ੍ਰਿਸਟੀ ਹੈ, ਭਾਵ ਸੇ ਸਰਬ ਸ੍ਰਿਸਟੀ ਕੋ ਨੇਤ੍ਰੋਂ ਕਰ ਬ੍ਰਹਮ ਰੂਪ ਦੇਖਤਾ ਹੈ ਔ ਤਿਸ ਕਾ ਆਕਾਰ ਭੀ (ਸਾਚਾ) ਸਫਲਾ ਹੈ॥
Prof. Sahib Singhਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ,ਪਦ ਅਰਥ ਦ੍ਰਿਸਟਿ = ਨਜ਼ਰ। ਆਕਾਰੁ = ਦ੍ਰਿਸ਼ਟ-ਮਾਨ ਜਗਤ, ਸਰੂਪ।
SikhNet (Spanish)Verdadera su vision , verdadera forma.
ਸਚੁ ਵਰਤੈ; ਸਾਚਾ ਪਾਸਾਰੁ ॥
sach varatai; saachaa paasaar |
Sant Singh KhalsaHe distributes Truth and he spreads Truth.
Manmohan SinghHe distributes truth and truth he spreads.
Manmohan Singh (Punjabi)ਉਹ ਸੱਚ ਵਰਤਾਉਂਦਾ ਹੈ ਤੇ ਸੱਚ ਹੀ ਫੈਲਾਉਂਦਾ ਹੈ।
Fareedkot Teekaਕਿਉਂਕਿ ਵਹੁ ਜਾਨਤਾ ਹੈ ਕਿ ਸਚ ਸਰੂਪ ਵਾਹਿਗੁਰੂ ਸਰਬ ਜੀਵੋਂ ਮੇਂ ਵਰਤ ਰਹਾ ਹੈ, ਤਿਸੀ ਤੇ ਤਿਸ ਕਾ ਇਹੁ ਪਸਾਰਾ ਭੀ ਸਚਾ ਹੈ॥
Prof. Sahib Singhਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ।ਪਦ ਅਰਥ ਵਰਤੈ = ਮੌਜੂਦ ਹੈ। ਪਾਸਾਰੁ = ਖਿਲਾਰਾ।
SikhNet (Spanish)Él ve la Verdad y él es la Encarnación de la Verdad.
ਪਾਰਬ੍ਰਹਮੁ; ਜਿਨਿ ਸਚੁ ਕਰਿ ਜਾਤਾ ॥
paarabraham; jin sach kar jaataa |
Sant Singh KhalsaOne who recognizes the Supreme Lord God as True
Manmohan SinghHe who recognises the Supreme Lord as True,
Manmohan Singh (Punjabi)ਜੋ ਪਰਮ ਪ੍ਰਭੂ ਨੂੰ ਸੱਤ ਕਰਕੇ ਜਾਣਦਾ ਹੈ,
Fareedkot Teekaਜਿਸ ਨੇ ਪਾਰਬ੍ਰਹਮ ਕੋ ਸਚ ਸਰੂਪ ਕਰ ਕੇ ਜਾਣਿਆ ਹੈ॥
Prof. Sahib Singhਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ,
SikhNet (Spanish)Aquél que concibe al Señor como la Verdad,
ਨਾਨਕ. ਸੋ ਜਨੁ; ਸਚਿ ਸਮਾਤਾ ॥੮॥੧੫॥
naanak. so jan; sach samaataa |8|15|
Sant Singh Khalsa- O Nanak, that humble being is absorbed into the True One. ||8||15||
Manmohan SinghNanak that man gets absorbed in the True Being.
Manmohan Singh (Punjabi)ਨਾਨਕ, ਉਹ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਸਚ ਮੇਂ ਸਮਾਯਾ ਹੈ॥੮॥੧੫॥☬ਤੀਨੋਂ ਗੁਣੋਂ ਸੇ ਰਹਿਤ ਹਰੀ ਕਾ ਰੂਪ ਦਿਖਾਇ ਕਰ ਕੇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ॥੮॥੧੫॥
SikhNet (Spanish)quedará él mismo inmerso en Ella. (8-15)