ਗਉੜੀ ਗੁਆਰੇਰੀ ਮਹਲਾ ੪ ॥
gaurree guaareree mahalaa 4 |
Sant Singh KhalsaGauree Gwaarayree, Fourth Mehl:
Manmohan SinghGauri Guareri, 4th Guru.
Manmohan Singh (Punjabi)ਗਉੜੀ ਗੁਆਰੇਰੀ, ਪਾਤਸ਼ਾਹੀ ਚੌਥੀ।
SikhNet (Spanish)Gauri Guareri, Mejl Guru Ram Das, Cuarto Canal Divino.
ਨਿਰਗੁਣ ਕਥਾ; ਕਥਾ ਹੈ ਹਰਿ ਕੀ ॥
niragun kathaa; kathaa hai har kee |
Sant Singh KhalsaThe Speech of the Lord is the most sublime speech, free of any attributes.
Manmohan SinghOf all the discourses, God's discourse is unutterable,
Manmohan Singh (Punjabi)ਸਾਰੀਆਂ ਵਿਆਖਿਆ ਵਿਚੋਂ ਰਬ ਦੀ ਵਿਆਖਿਆ ਅਕੱਥ ਹੈ।
Fareedkot Teekaਹੇ ਭਾਈ! ਸੰਪੂਰਨ ਕਥਾ ਮੈਲ ਸੇ ਹਰੀ ਨਿਰਗੁਣ ਕੀ ਜੋ ਕਥਾ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਤਿੰਨਾਂ ਗੁਣਾਂ ਤੋਂ ਉਤਾਂਹ ਹਨ (ਦੁਨੀਆ ਦੇ ਲੋਕਾਂ ਦੀਆਂ ਸਿਫ਼ਤਾਂ ਦੀਆਂ ਕਹਾਣੀਆਂ ਨਾਲੋਂ ਬਹੁਤ ਉੱਚੇ ਟਿਕਾਣੇ ਦੀਆਂ ਹਨ)।ਪਦ ਅਰਥ ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ।
SikhNet (Spanish)Impronunciable es la Alabanza del Señor. Oh mente, acércate a la Sociedad de los Santos.
ਭਜੁ ਮਿਲਿ ਸਾਧੂ; ਸੰਗਤਿ ਜਨ ਕੀ ॥
bhaj mil saadhoo; sangat jan kee |
Sant Singh KhalsaVibrate on it, meditate on it, and join the Saadh Sangat, the Company of the Holy.
Manmohan SinghPonder over God, by meeting the society of His saints and slaves.
Manmohan Singh (Punjabi)ਉਸ ਦੇ ਸੰਤਾਂ ਅਤੇ ਸੇਵਕਾਂ ਦੇ ਸਮੇਲਨ ਨਾਲ ਜੁੜ ਕੇ ਵਾਹਿਗੁਰੂ ਦਾ ਚਿੰਤਨ ਕਰ।
Fareedkot Teekaਸਾਧੂ ਜਨੋਂ ਕੀ ਸੰਗਤ ਮੇਂ ਮਿਲ ਕਰ ਤਿਸ ਕੋ (ਭਜੁ) ਸੇਵਨ ਕਰੁ॥
Prof. Sahib Singh(ਹੇ ਭਾਈ!) ਸਾਧੂ ਜਨਾਂ ਦੀ ਸੰਗਤਿ ਵਿਚ ਮਿਲ ਕੇ (ਉਸ ਪਰਮਾਤਮਾ ਦਾ) ਭਜਨ ਕਰਿਆ ਕਰ।ਪਦ ਅਰਥ ਭਜੁ = ਸਿਮਰ।
SikhNet (Spanish)Nada a través del mar de la existencia y escucha la Palabra del Shabd Inefable del Señor.
ਤਰੁ ਭਉਜਲੁ; ਅਕਥ ਕਥਾ ਸੁਨਿ ਹਰਿ ਕੀ ॥੧॥
tar bhaujal; akath kathaa sun har kee |1|
Sant Singh KhalsaCross over the terrifying world-ocean, listening to the Unspoken Speech of the Lord. ||1||
Manmohan SinghSail across the terrible ocean by hearing the ineffable exposition of god.
Manmohan Singh (Punjabi)ਵਾਹਿਗੁਰੂ ਭਉਜਲ ਦੀ ਨਾਂ ਬਿਆਨ ਹੋਣ ਵਾਲੀ ਵਾਰਤਾ ਸ੍ਰਵਣ ਕਰ ਕੇ, ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂ।
Fareedkot Teekaਹਰੀ ਅਕਥ ਕੀ ਕਥਾ ਸੁਨ ਕੇ ਸੰਸਾਰ ਸਮੁੰਦ੍ਰ ਸੇ ਤਰੁ॥੧॥
Prof. Sahib Singhਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰ, ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ (ਤੇ, ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ॥੧॥ਪਦ ਅਰਥ ਤਰੁ = ਪਾਰ ਲੰਘ। ਅਕਥ ਕਥਾ = ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ ॥੧॥
SikhNet (Spanish)Él, el Señor, te une con la Sociedad de los Santos y así recitas la Alabanza de tu Dios(1)
ਗੋਬਿੰਦ; ਸਤਸੰਗਤਿ ਮੇਲਾਇ ॥
gobind; satasangat melaae |
Sant Singh KhalsaO Lord of the Universe, unite me with the Sat Sangat, the True Congregation.
Manmohan SinghO Master of the Universe, unite me with the Saints congregation.
Manmohan Singh (Punjabi)ਹੈ ਆਲਮ ਦੇ ਮਾਲਕ! ਮੈਨੂੰ ਸਾਧ ਸਮੇਲਨ ਨਾਲ ਜੋੜ ਦੇ!
Fareedkot Teekaਹੇ ਭਾਈ! ਆਪ ਕੋ ਗੋਬਿੰਦ ਕੀ ਸਤਸੰਗਤਿ ਮੇਂ ਮਿਲਾਇ ਦੇ ਅਰਥਾਤ ਸਤਸੰਗ ਕਰ॥
Prof. Sahib Singhਹੇ ਗੋਬਿੰਦ! (ਮੈਨੂੰ) ਸਾਧ ਸੰਗਤਿ ਦਾ ਮਿਲਾਪ ਬਖ਼ਸ਼,ਪਦ ਅਰਥ ਗੋਬਿੰਦ = ਹੇ ਗੋਬਿੰਦ!
SikhNet (Spanish)Él, el Señor, te une con la Sociedad de los Santos
ਹਰਿ ਰਸੁ ਰਸਨਾ; ਰਾਮ ਗੁਨ ਗਾਇ ॥੧॥ ਰਹਾਉ ॥
har ras rasanaa; raam gun gaae |1| rahaau |
Sant Singh KhalsaMy tongue savors the sublime essence of the Lord, singing the Lord's Glorious Praises. ||1||Pause||
Manmohan SinghImmersed in God's love, with my tongue I sing the praises of the all-pervading Lord. Pause.
Manmohan Singh (Punjabi)ਵਾਹਿਗੁਰੂ ਦੀ ਪ੍ਰੀਤ ਅੰਦਰ ਰਮ ਕੇ ਆਪਣੀ ਜੀਭ ਨਾਲ ਮੈਂ ਸਰਬ-ਵਿਆਪਕ ਸਾਈਂ ਦਾ ਜੱਸ ਅਲਾਪਦਾ ਹਾਂ। ਠਹਿਰਾਉ।
Fareedkot Teekaਤਿਸ ਸਤਸੰਗ ਮੇਂ ਹਰੀ ਰਾਮ ਕੇ ਗੁਣੋਂ ਕੋ (ਰਸੁ) ਪ੍ਰੇਮ ਸਹਿਤ ਰਸਨਾ ਕਰ ਕੇ ਗਾਇਨ ਕਰੁ॥੧॥ ਰਹਾਉ ॥
Prof. Sahib Singh(ਤਾਂ ਜੁ ਮੇਰੀ) ਜੀਭ ਹਰਿ-ਨਾਮ ਦਾ ਸੁਆਦ (ਲੈ ਕੇ) ਹਰਿ-ਗੁਣ ਗਾਂਦੀ ਰਹੇ ॥੧॥ ਰਹਾਉ ॥ਪਦ ਅਰਥ ਰਸੁ = ਸੁਆਦ। ਰਸਨਾ = ਜੀਭ। ਗਾਇ = ਗਾਵੇ ॥੧॥ ਰਹਾਉ ॥
SikhNet (Spanish)y así recitas la Alabanza de tu Dios. (1-Pausa)
ਜੋ ਜਨ ਧਿਆਵਹਿ; ਹਰਿ ਹਰਿ ਨਾਮਾ ॥
jo jan dhiaaveh; har har naamaa |
Sant Singh KhalsaThose humble beings who meditate on the Name of the Lord, Har, Har
Manmohan SinghO Master, make me the slave of the slaves of those persons,
Manmohan Singh (Punjabi)ਮੇਰੇ ਮਾਲਕ ਮੈਨੂੰ ਉਨ੍ਹਾਂ ਪੁਰਸ਼ਾਂ ਦੇ ਗੋਲਿਆਂ ਦਾ ਗੋਲਾ ਬਣਾ,
Fareedkot Teekaਐਸੇ ਬੇਨਤੀ ਕਰੁ ਹੇ ਹਰੀ! ਜੋ ਪੁਰਸ ਤੇਰੇ ਹਰੀ ਨਾਮ ਕੋ ਧਿਆਵਤੇ ਹੈਂ॥
Prof. Sahib Singhਹੇ ਹਰੀ! ਹੇ ਰਾਮ! ਜੇਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ,ਪਦ ਅਰਥ ਜੋ ਜਨ = ਜੇਹੜੇ ਬੰਦੇ।
SikhNet (Spanish)Esos seres humildes que meditan el nombre del Señor, Har, Har,
ਤਿਨ ਦਾਸਨਿ ਦਾਸ ਕਰਹੁ ਹਮ; ਰਾਮਾ ॥
tin daasan daas karahu ham; raamaa |
Sant Singh Khalsaplease make me the slave of their slaves, Lord.
Manmohan Singhwho meditate on the Name of Lord god.
Manmohan Singh (Punjabi)ਜਿਹੜੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਲ।
Fareedkot Teekaਹੇ ਰਾਮ! ਹਮਾਰੇ ਕੋ ਤਿਨ ਕੇ ਦਾਸੋਂ ਕਾ ਦਾਸ ਕਰੋ॥
Prof. Sahib Singhਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ।ਪਦ ਅਰਥ ਦਾਸਨਿ ਦਾਸ = ਸੇਵਕਾਂ ਦਾ ਸੇਵਕ। ਰਾਮਾ = ਹੇ ਰਾਮ!
SikhNet (Spanish)hazme esclavo de sus esclavos, oh Señor.
ਜਨ ਕੀ ਸੇਵਾ; ਊਤਮ ਕਾਮਾ ॥੨॥
jan kee sevaa; aootam kaamaa |2|
Sant Singh KhalsaServing Your slaves is the ultimate good deed. ||2||
Manmohan SinghThy serf's service is a commendable engagement.
Manmohan Singh (Punjabi)ਤੇਰੇ ਨਫਰ ਦੀ ਟਹਿਲ ਇਕ ਸ਼੍ਰੇਸ਼ਟ ਕਰਣੀ ਹੈ।
Fareedkot Teekaਕਿਉਂਕਿ ਜੋ ਭਗਤ ਜਨੋਂ ਕੀ ਸੇਵਾ ਕਰਨੀ ਹੈ, ਸੋਈ ਉਤਮ ਕਾਮ ਹੈ॥੨॥
Prof. Sahib Singh(ਤੇਰੇ) ਦਾਸਾਂ ਦੀ ਸੇਵਾ (ਮਨੁੱਖਾ ਜੀਵਨ ਵਿਚ ਸਭ ਤੋਂ) ਸ੍ਰੇਸ਼ਟ ਕੰਮ ਹੈ ॥੨॥ਪਦ ਅਰਥ ਕਾਮਾ = ਕੰਮ ॥੨॥
SikhNet (Spanish)Estar a su servicio, para mí, es lo único por lo que vale la pena vivir.(2)
ਜੋ ਹਰਿ ਕੀ; ਹਰਿ ਕਥਾ ਸੁਣਾਵੈ ॥
jo har kee; har kathaa sunaavai |
Sant Singh KhalsaOne who chants the Speech of the Lord
Manmohan SinghHe who reads out to me the divine discourse of God,
Manmohan Singh (Punjabi)ਜਿਹੜਾ ਵਾਹਿਗੁਰੂ ਦੀ ਈਸ਼ਵਰੀ ਵਾਰਤਾ ਮੈਨੂ ਪੜ੍ਹ ਕੇ ਸੁਣਾਉਂਦਾ ਹੈ,
Fareedkot Teekaਜੋ ਪੁਰਸ ਹਰੀ ਜੋ ਪਾਪੋਂ ਕੇ ਹਰਨੇ ਵਾਲਾ ਹੈ ਤਿਸੁ ਹਰੀ ਕੀ ਕਥਾ ਸੁਨਾ ਦੇਵੇ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ (ਮੈਨੂੰ) ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਸੁਣਾਂਦਾ ਹੈ,
SikhNet (Spanish)Aquél que me recita los Salmos del Señor,
ਸੋ ਜਨੁ; ਹਮਰੈ ਮਨਿ ਚਿਤਿ ਭਾਵੈ ॥
so jan; hamarai man chit bhaavai |
Sant Singh Khalsathat humble servant is pleasing to my conscious mind.
Manmohan SinghHe is heartily pleasing to me.
Manmohan Singh (Punjabi)ਉਹ ਮਨੁਖ ਮੇਰੇ ਮਨ ਤੇ ਹਿਰਦੇ ਨੂੰ ਚੰਗਾ ਲਗਦਾ ਹੈ।
Fareedkot Teekaਸੋ ਪੁਰਸ਼ ਹਮਾਰੇ ਮਨ ਔਰ ਚਿਤ ਮੇਂ ਭਾਵਤਾ ਹੈ॥
Prof. Sahib Singhਉਹ (ਮੈਨੂੰ) ਮੇਰੇ ਮਨ ਵਿਚ ਮੇਰੇ ਚਿੱਤ ਵਿਚ ਪਿਆਰਾ ਲੱਗਦਾ ਹੈ।ਪਦ ਅਰਥ ਹਮਰੈ ਮਨਿ ਚਿਤਿ = ਮੇਰੇ ਮਨ ਵਿਚ, ਮੇਰੇ ਚਿੱਤ ਵਿਚ। ਭਾਵੈ = ਚੰਗਾ ਲੱਗਦਾ ਹੈ।
SikhNet (Spanish)a él me aferro con toda mi fuerza y me considero afortunado
ਜਨ ਪਗ ਰੇਣੁ; ਵਡਭਾਗੀ ਪਾਵੈ ॥੩॥
jan pag ren; vaddabhaagee paavai |3|
Sant Singh KhalsaThose who are blessed with great good fortune obtain the dust of the feet of the humble. ||3||
Manmohan SinghThe very fortunate ones obtain the dust of the feet of Lord's slaves.
Manmohan Singh (Punjabi)ਸਾਈਂ ਦੇ ਗੋਲਿਆਂ ਦੇ ਪੈਰਾ ਦੀ ਧੂੜ ਭਾਰੇ ਨਸੀਬਾਂ ਵਾਲੇ ਹੀ ਪ੍ਰਾਪਤ ਕਰਦੇ ਹਨ।
Fareedkot Teekaਜਨੋਂ ਕੀ ਚਰਣ ਧੂੜ ਕੋਈ ਵੱਡੇ ਭਾਗੋਂ ਵਾਲਾ ਹੀ ਪਾਵਤਾ ਹੈ॥੩॥
Prof. Sahib Singh(ਪਰਮਾਤਮਾ ਦੇ) ਭਗਤ ਦੇ ਪੈਰਾਂ ਦੀ ਖ਼ਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ (ਹੀ) ਹਾਸਲ ਕਰਦਾ ਹੈ ॥੩॥ਪਦ ਅਰਥ ਪਗ = ਪੈਰ। ਰੇਣੁ = ਧੂੜ। ਪਗ ਰੇਣੁ = ਪੈਰਾਂ ਦੀ ਖ਼ਾਕ ॥੩॥
SikhNet (Spanish)si soy bendecido con el Polvo debajo de sus Pies. (3)
ਸੰਤ ਜਨਾ ਸਿਉ; ਪ੍ਰੀਤਿ ਬਨਿ ਆਈ ॥
sant janaa siau; preet ban aaee |
Sant Singh KhalsaThose who are blessed with such pre-ordained destiny
Manmohan SinghThey cherish affection for the saintly persons,
Manmohan Singh (Punjabi)ਉਨ੍ਹਾਂ ਦੀ ਪਿਰਹੜੀ ਸਾਧੂ ਸਰੂਪ ਪੁਰਸ਼ਾ ਨਾਲਿ ਪੈ ਜਾਂਦੀ ਹੈ,
Fareedkot Teekaਜਿਨ ਕੀ ਪ੍ਰੀਤ ਸੰਤ ਜਨੋਂ ਸੇ ਬਨ ਆਈ ਹੈ॥
Prof. Sahib Singhਹੇ ਨਾਨਕ! (ਪ੍ਰਭੂ ਦੇ) ਸੰਤ ਜਨਾਂ ਨਾਲ (ਉਹਨਾਂ ਮਨੁੱਖਾਂ ਦੀ) ਪ੍ਰੀਤਿ ਨਿਭਦੀ ਹੈ,ਪਦ ਅਰਥ ਸਿਉ = ਨਾਲ।
SikhNet (Spanish)Sólo aman a los Santos del Señor aquéllos que lo tienen así inscrito en su Destino por Dios,
ਜਿਨ ਕਉ ਲਿਖਤੁ ਲਿਖਿਆ; ਧੁਰਿ ਪਾਈ ॥
jin kau likhat likhiaa; dhur paaee |
Sant Singh KhalsaAre in love with the humble Saints.
Manmohan Singhwho are blessed with the such pre-ordained writ.
Manmohan Singh (Punjabi)ਜਿਨ੍ਹਾਂ ਨੂੰ ਧੁਰ ਦੀ ਲਿਖੀ ਹੋਈ ਐਸੀ ਲਿਖਤਾਕਾਰ ਪ੍ਰਾਪਤ ਹੋਈ ਹੈ।
Fareedkot Teekaਤਿਨ ਕੋ ਧੁਰੋਂ ਹੀ ਉਤਮ ਲੇਖ ਕੀ ਲਿਖਤ ਪਾਈ ਹੈ॥
Prof. Sahib Singhਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ (ਆਪਣੀ ਦਰਗਾਹ ਤੋਂ ਆਪਣੀ ਬਖ਼ਸ਼ਸ਼ ਦਾ) ਲੇਖ ਲਿਖ ਦਿੱਤਾ ਹੋਵੇ।ਪਦ ਅਰਥ ਲਿਖਤੁ = ਲੇਖ। ਧੁਰਿ = ਧੁਰੋਂ।
ਤੇ ਜਨ ਨਾਨਕ; ਨਾਮਿ ਸਮਾਈ ॥੪॥੨॥੪੦॥
te jan naanak; naam samaaee |4|2|40|
Sant Singh KhalsaThose humble beings, O Nanak, are absorbed in the Naam, the Name of the Lord. ||4||2||40||
Manmohan SinghSuch mortals, O Nanak merge in to the Lord's Name.
Manmohan Singh (Punjabi)ਐਸੇ ਪ੍ਰਾਣੀ ਹੈ ਨਾਨਕ! ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਾ ਸੋ ਪੁਰਸ਼ੋਂ ਕੀ (ਨਾਮਿ) ਵਾਹਗੁਰੂ ਮੇਂ ਸਮਾਈ ਹੂਈ ਹੈ॥੪॥੨॥੪੦॥
Prof. Sahib Singhਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ ਲਈ) ਲੀਨਤਾ ਹਾਸਲ ਕਰ ਲੈਂਦੇ ਹਨ ॥੪॥੨॥੪੦॥ਪਦ ਅਰਥ ਤੇ ਜਨ = ਉਹ ਬੰਦੇ। ਸਮਾਈ = ਲੀਨਤਾ ॥੪॥
SikhNet (Spanish)y tales seres, dice Nanak, se inmergen en el Naam, el Nombre del Señor.(4-2-40)