ੴ

ਸਿੱਖਬਾਣੀ · SikhBani

ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥

panddit saasat simrit parriaa
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 163, 164 · 16 lines
Translations

ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ ॥

gaurree guaareree mahalaa 4 chauthaa chaupade | Ang 163

Sant Singh KhalsaGauree Gwaarayree, Fourth Mehl, Chau-Padhay:
Manmohan SinghGauri Guareri 4th Guru, Chaupade.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਚੋਥੀ, ਚਊਪਦੇ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
SikhNet (Spanish)Gauri Guareri, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 163

Sant Singh KhalsaOne Universal Creator God. By The Grace Of The True Guru:
Manmohan SinghThere is but one god. By the favour of the true Guru he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮੇਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਪੰਡਿਤੁ; ਸਾਸਤ ਸਿਮ੍ਰਿਤਿ ਪੜਿਆ ॥

panddit; saasat simrit parriaa | Ang 163

Sant Singh KhalsaThe Pandit - the religious scholar - recites the Shaastras and the Simritees;
Manmohan SinghThe Brahmin recites Shastras (the six schools of philosophy), and Smritis (twenty seven Hindu ceremonial treatises).
Manmohan Singh (Punjabi)ਬ੍ਰਹਿਮਣ, ਸ਼ਾਸਤਰਾਂ (ਭਾਵ ਫਲਸਫੇ ਦੇ ਛੇ ਗ੍ਰੰਥਾਂ) ਅਤੇ ਸਿਮ੍ਰਿਤੀਆ (ਭਾਵ ਸਤਾਈ ਹਿੰਦੂ ਕਰਮਕਾਡੀ ਪੁਸਤਕਾਂ) ਦਾ ਪਾਠ ਕਰਦਾ ਹੈ।
Fareedkot Teekaਪੰਡਿਤ ਜਨੋਂ ਨੇ ਤੋ ਸਾਸਤ੍ਰ ਸਿਮ੍ਰਤੀਆਂ ਕੋ ਪੜਾ ਹੈ॥
Prof. Sahib Singhਪੰਡਿਤ ਸ਼ਾਸਤਰ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕ) ਪੜ੍ਹਦਾ ਹੈ (ਤੇ ਇਸ ਵਿਦਵਤਾ ਦਾ ਫ਼ਖ਼ਰ ਕਰਦਾ ਹੈ),
SikhNet (Spanish)El Pandit recita los Smritis y los Shastras.

ਜੋਗੀ; ਗੋਰਖੁ ਗੋਰਖੁ ਕਰਿਆ ॥

jogee; gorakh gorakh kariaa | Ang 163

Sant Singh Khalsathe Yogi cries out, "Gorakh, Gorakh".
Manmohan SinghYogi cries the Name of his Guru "Gorakh, Gorakh", but
Manmohan Singh (Punjabi)ਜੋਗੀ ਆਪਣੇ ਗੁਰੂ ਦਾ ਨਾਮ "ਗੋਰਖ ਗੋਰਖ" ਪੁਕਾਰਦਾ ਹੈ, ਪਰ
Fareedkot Teekaਔਰ ਜੋਗੀਓਂ ਨੇ ਗੋਰਖ ਗੋਰਖ ਕਰਾ ਹੈ॥
Prof. Sahib Singhਜੋਗੀ (ਆਪਣੇ ਗੁਰੂ) ਗੋਰਖ (ਦੇ ਨਾਮ ਦਾ ਜਾਪ) ਕਰਦਾ ਹੈ (ਤੇ ਉਸ ਦੀਆਂ ਦੱਸੀਆਂ ਸਮਾਧੀਆਂ ਆਦਿਕ ਨੂੰ ਆਤਮਕ ਜੀਵਨ ਦੀ ਟੇਕ ਬਣਾਈ ਬੈਠਾ ਹੈ),

ਪਦ ਅਰਥ ਗੋਰਖੁ = ਜੋਗੀ ਮਤ ਦਾ ਗੁਰੂ।

SikhNet (Spanish)El Yogui habita en el Naam, el Nombre de Gorak.

ਮੈ ਮੂਰਖ; ਹਰਿ ਹਰਿ ਜਪੁ ਪੜਿਆ ॥੧॥

mai moorakh; har har jap parriaa |1| Ang 163

Sant Singh KhalsaBut I am just a fool - I just chant the Name of the Lord, Har, Har. ||1||
Manmohan SinghI, a stupid one, repeat only the Name of Lord God.
Manmohan Singh (Punjabi)ਮੈ, ਮੂੜ੍ਹ ਕੇਵਲ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਮੈਂ ਜੋ ਮੂਰਖ ਹੂੰ ਹੇ ਹਰੀ! ਤੇਰੇ ਹਰੇਕ ਨਾਮੋਂ ਕੇ ਜਾਪ ਕੋ ਪੜਾ ਹੈ॥੧॥
Prof. Sahib Singhਪਰ ਮੈਂ ਮੂਰਖ ਨੇ (ਪੰਡਿਤਾਂ ਤੇ ਜੋਗੀਆਂ ਦੇ ਭਾਣੇ ਮੂਰਖ ਨੇ) ਪਰਮਾਤਮਾ ਦੇ ਨਾਮ ਦਾ ਜਪ ਕਰਨਾ ਹੀ (ਆਪਣੇ ਗੁਰੂ ਪਾਸੋਂ) ਸਿੱਖਿਆ ਹੈ ॥੧॥

ਪਦ ਅਰਥ ਜਪੁ ਪੜਿਆ = ਜਪ ਕਰਨਾ ਹੀ ਸਿੱਖਿਆ ਹੈ ॥੧॥

SikhNet (Spanish)Pero yo, pobre y humilde, habito solamente en el Naam, el Nombre del Señor. (1)

ਨਾ ਜਾਨਾ; ਕਿਆ ਗਤਿ. ਰਾਮ ਹਮਾਰੀ ॥

naa jaanaa; kiaa gat. raam hamaaree | Ang 163

Sant Singh KhalsaI do not know what my condition shall be, Lord.
Manmohan SinghO Omnipresent Lord! I know not what my condition shall be.
Manmohan Singh (Punjabi)ਹੇ ਸਰਬ-ਵਿਆਪਕ ਸੁਆਮੀ! ਮੈਂ ਨਹੀਂ ਜਾਣਦਾ ਕਿ ਮੇਰੀ ਕੀ ਹਾਲਤ ਹੋਵੇਗੀ।
Fareedkot Teekaਹੇ ਰਾਮ! ਮੈਂ ਨਹੀਂ ਜਾਨਤਾ ਥਾ ਹਮਾਰੀ ਕਿਆ ਗਤ ਹੋਣੀ ਹੈ॥
Prof. Sahib Singhਹੇ ਮੇਰੇ ਰਾਮ! (ਕਿਸੇ ਨੂੰ ਧਰਮ-ਪੁਸਤਕਾਂ ਦੀ ਵਿੱਦਿਆ ਦਾ ਫ਼ਖ਼ਰ, ਕਿਸੇ ਨੂੰ ਸਮਾਧੀਆਂ ਦਾ ਸਹਾਰਾ, ਪਰ) ਮੈਨੂੰ ਸਮਝ ਨਹੀਂ ਆਉਂਦੀ (ਕਿ ਜੇ ਮੈਂ ਤੇਰਾ ਨਾਮ ਭੁਲਾ ਦਿਆਂ ਤਾਂ) ਮੇਰੀ ਕਿਹੋ ਜਿਹੀ ਆਤਮਕ ਦਸ਼ਾ ਹੋ ਜਾਇਗੀ।

ਪਦ ਅਰਥ ਨਾ ਜਾਨਾ = ਮੈਂ ਨਹੀਂ ਜਾਣਦਾ। ਗਤਿ = ਹਾਲਤ। ਰਾਮ = ਹੇ ਰਾਮ! ਹਮਾਰੀ = ਮੇਰੀ।

SikhNet (Spanish)Yo no sé, oh Señor, qué será de mí, por eso habito en Ti, mi Señor,

ਹਰਿ ਭਜੁ. ਮਨ ਮੇਰੇ; ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥

har bhaj. man mere; tar bhaujal too taaree |1| rahaau | Ang 163

Sant Singh KhalsaO my mind, vibrate and meditate on the Name of the Lord. You shall cross over the terrifying world-ocean. ||1||Pause||
Manmohan SinghMeditate on God, O my soul. so shalt thou sail over the terrible ocean and get across. Pause.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰ ਹੇ ਮੇਰੀ ਜਿੰਦੜੀਏ! ਇੰਜ ਤੂੰ ਡਰਾਉਣੇ ਸਮੁੰਦਰ ਤੋਂ ਪਾਰ ਹੋ, ਬੰਨੇ ਜਾ ਲੱਗੇਗੀ। ਠਹਿਰਾਉ।
Fareedkot Teekaਪਰੰਤੂ ਜਬ ਮੇਰੇ ਮਨ ਨੇ ਹੇ ਹਰੀ! ਤੂੰ ਭਜਿਆ ਤਬ ਸੰਸਾਰ ਰੂਪ (ਤਾਰੀ) ਨਦੀ ਸੇ ਤਰਨੇ ਕੋ ਤੈਨੇ ਅਪਨੇ ਨਾਮ ਕੀ ਬੇੜੀ ਬਨਾ ਦਈ॥੧॥ ਰਹਾਉ ॥
Prof. Sahib Singh(ਹੇ ਰਾਮ! ਮੈਂ ਤਾਂ ਆਪਣੇ ਮਨ ਨੂੰ ਇਹੀ ਸਮਝਾਂਦਾ ਹਾਂ-) ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ (ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾ, (ਪਰਮਾਤਮਾ ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਬੇੜੀ ਹੈ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਤਰੁ = ਪਾਰ ਲੰਘ। ਭਉਜਲੁ = ਸੰਸਾਰ-ਸਮੁੰਦਰ। ਤਾਰੀ = ਬੇੜੀ, ਜਹਾਜ਼ (तरि) ॥੧॥ ਰਹਾਉ ॥

SikhNet (Spanish)y así nado a través del mar del las existencias. (1-Pausa)

ਸੰਨਿਆਸੀ. ਬਿਭੂਤ ਲਾਇ; ਦੇਹ ਸਵਾਰੀ ॥

saniaasee. bibhoot laae; deh savaaree | Ang 164

Sant Singh KhalsaThe Sannyaasee smears his body with ashes;
Manmohan SinghThe solitarian applies ashes to decorate his body.
Manmohan Singh (Punjabi)ਇਕਾਂਤੀ ਸੁਆਹ ਮਲ ਕੇ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ।
Fareedkot Teekaਸੰਨਿਆਸੀਓਂ ਨੇ ਬਿਭੂਤੀ ਕੋ ਲਗਾਇ ਕਰ ਦੇਹ ਸਵਾਰ ਰਖੀ ਹੈ॥
Prof. Sahib Singhਸੰਨਿਆਸੀ ਨੇ ਸੁਆਹ ਮਲ ਕੇ ਆਪਣੇ ਸਰੀਰ ਨੂੰ ਸਵਾਰਿਆ ਹੋਇਆ ਹੈ।

ਪਦ ਅਰਥ ਬਿਭੂਤ = ਸੁਆਹ। ਦੇਹ = ਸਰੀਰ।

SikhNet (Spanish)El Sanyasa se unta el cuerpo de cenizas.

ਪਰ ਤ੍ਰਿਅ ਤਿਆਗੁ; ਕਰੀ ਬ੍ਰਹਮਚਾਰੀ ॥

par tria tiaag; karee brahamachaaree | Ang 164

Sant Singh Khalsarenouncing other men's women, he practices celibacy.
Manmohan SinghBy abandoning other's women good man practises celibacy.
Manmohan Singh (Punjabi)ਪਰਾਈ ਇਸਤਰੀ ਨੂੰ ਛਡ ਕੇ, ਭਲੇ ਪੁਰਸ਼ ਜਤ ਕਮਾਉਂਦੇ ਹਨ।
Fareedkot Teekaਔਰ ਬ੍ਰਹਮਚਾਰੀ ਨੇ ਵਿਸੇਸ ਕਰ ਪਰ ਇਸਤ੍ਰੀ ਤਿਆਗਨ ਕਰੀ ਹੈ॥
Prof. Sahib Singhਉਸ ਨੇ ਪਰਾਈ ਇਸਤ੍ਰੀ ਦਾ ਤਿਆਗ ਕਰ ਕੇ ਬ੍ਰਹਮਚਰਜ ਧਾਰਨ ਕੀਤਾ ਹੋਇਆ ਹੈ (ਉਸ ਨੇ ਨਿਰੇ ਬ੍ਰਹਮ ਚਰਜ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾਇਆ ਹੋਇਆ ਹੈ।

ਪਦ ਅਰਥ ਪਰ ਤ੍ਰਿਅ ਤਿਆਗੁ = ਪਰਾਈ ਇਸਤ੍ਰੀ ਦਾ ਤਿਆਗ।

SikhNet (Spanish)El Célibe abandona su deseo por la pareja del otro y vive en celibato.

ਮੈ ਮੂਰਖ; ਹਰਿ ਆਸ ਤੁਮਾਰੀ ॥੨॥

mai moorakh; har aas tumaaree |2| Ang 164

Sant Singh KhalsaI am just a fool, Lord; I place my hopes in You! ||2||
Manmohan SinghIgnorant thou I am, but my hope, O my God, rests in thee.
Manmohan Singh (Punjabi)ਭਾਵੇਂ ਮੈਂ ਬੇਸਮਝ ਹਾਂ ਪਰ ਮੇਰੀ ਊਮੇਦ, ਹੈ ਮੇਰੇ ਵਾਹਿਗੁਰੂ ਤੇਰੇ ਵਿੱਚ ਹੀ ਹੈ।
Fareedkot Teekaਹੇ ਹਰੀ! ਮੁਝ ਮੂਰਖ ਕੋ ਤੋ ਕੇਵਲ ਤੁਮਾਰੀ ਹੀ ਆਸ ਹੈ॥੨॥
Prof. Sahib Singhਉਸ ਦੀਆਂ ਨਿਗਾਹਾਂ ਵਿਚ ਮੇਰੇ ਵਰਗਾ ਗ੍ਰਿਹਸਤੀ ਮੂਰਖ ਹੈ, ਪਰ) ਹੇ ਹਰੀ! ਮੈਂ ਮੂਰਖ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ ॥੨॥

ਪਦ ਅਰਥ ਹਰਿ = ਹੇ ਹਰੀ! ॥੨॥

SikhNet (Spanish)Pero yo, pobre y humilde, me apoyo sólo en Ti. (2)

ਖਤ੍ਰੀ ਕਰਮ ਕਰੇ; ਸੂਰਤਣੁ ਪਾਵੈ ॥

khatree karam kare; sooratan paavai | Ang 164

Sant Singh KhalsaThe Kh'shaatriya acts bravely, and is recognized as a warrior.
Manmohan SinghThe kshatrya does the deeds of valour,, and obtains chivalry.
Manmohan Singh (Punjabi)ਛਤ੍ਰੀ ਬਹਾਦਰੀ ਦੇ ਕੰਮ ਕਰਦਾ ਹੈ ਅਤੇ ਸੂਰਮਤਾਈ ਪਾਉਂਦਾ ਹੈ।
Fareedkot Teekaਖਤ੍ਰੀ ਜੁਧ ਰੂਪੀ ਕਰਮ ਕਰ ਕੇ ਸੂਰਮਤਾ ਕੋ ਪਾਵਤਾ ਹੈ॥
Prof. Sahib Singh(ਸਿਮ੍ਰਿਤੀਆਂ ਦੇ ਧਰਮ ਅਨੁਸਾਰ) ਖਤ੍ਰੀ (ਸੂਰਮਤਾ ਦੇ) ਕੰਮ ਕਰਦਾ ਹੈ ਤੇ ਸੂਰਮਤਾ ਦਾ ਨਾਮਣਾ ਖੱਟਦਾ ਹੈ (ਉਹ ਇਸੇ ਨੂੰ ਹੀ ਜੀਵਨ-ਨਿਸ਼ਾਨਾ ਸਮਝਦਾ ਹੈ)।

ਪਦ ਅਰਥ ਕਰਮ = (ਸੂਰਮਤਾ ਦੇ) ਕੰਮ। ਸੂਰਤਣੁ = ਸੂਰਮਤਾ (ਦਾ ਨਾਮਣਾ)।

SikhNet (Spanish)El Kashatria realiza actos de valentía en la lucha y le llaman también guerrero.

ਸੂਦੁ ਵੈਸੁ; ਪਰ ਕਿਰਤਿ ਕਮਾਵੈ ॥

sood vais; par kirat kamaavai | Ang 164

Sant Singh KhalsaThe Shoodra and the Vaisha work and slave for others;
Manmohan SinghThe shudra and vaisha do work for others.
Manmohan Singh (Punjabi)ਸ਼ੂਦਰ ਅਤੇ ਵੈਸ਼ ਹੋਰਨਾ ਦਾ ਕੰਮ ਕਰਦੇ ਹਨ।
Fareedkot Teekaਵੈਸ (ਪਰ) ਵਿਸੇਸ ਕਰ ਕੇ (ਕਿਰਤਿ) ਕਮਾਵਤਾ ਹੈ ਗੋ ਰਖਿਆ ਵਣਜੁ ਖੇਤੀ ਆਦਿ, ਤਿਸ ਕੋ ਸ੍ਵੈਵਰਣ ਧਰਮ ਸਮਝ ਕਰ ਤਿਸ ਕਾ ਅਭਿਮਾਨ ਹੈ। ਔਰ ਸੂਦਰ (ਪਰ) ਬ੍ਰਹਮਣ ਖਤ੍ਰੀ ਵੈਸ ਕੀ (ਕਿਰਤਿ) ਸੇਵਾ ਕਮਾਵਤਾ ਹੈ, ਤਿਸ ਕੋ ਭੀ ਸ੍ਵੈਵਰਣ ਧਰਮ ਕਾ ਅਭਿਮਾਨ ਹੈ॥
Prof. Sahib Singhਸ਼ੂਦਰ ਦੂਜਿਆਂ ਦੀ ਸੇਵਾ ਕਰਦਾ ਹੈ, ਵੈਸ਼ ਭੀ (ਵਣਜ ਆਦਿਕ) ਕਿਰਤ ਕਰਦਾ ਹੈ (ਸ਼ੂਦਰ ਭੀ ਤੇ ਵੈਸ਼ ਭੀ ਆਪੋ ਆਪਣੀ ਕਿਰਤ ਵਿਚ ਮਗਨ ਹੈ,

ਪਦ ਅਰਥ ਪਰ ਕਿਰਤਿ = ਦੂਜਿਆਂ ਦੀ ਸੇਵਾ।

SikhNet (Spanish)El Vaisha y el Shudra realizan el trabajo de otros.

ਮੈ ਮੂਰਖ; ਹਰਿ ਨਾਮੁ ਛਡਾਵੈ ॥੩॥

mai moorakh; har naam chhaddaavai |3| Ang 164

Sant Singh KhalsaI am just a fool - I am saved by the Lord's Name. ||3||
Manmohan SinghI am ignorant and am saved by God's Name.
Manmohan Singh (Punjabi)ਮੈਂ ਬੇਸਮਝ ਹਾਂ ਤੇ ਵਾਹਿਗੁਰੂ ਦਾ ਨਾਮ ਮੇਰੀ ਖਲਾਸੀ ਕਰਾਉਂਦਾ ਹੈ।
Fareedkot Teekaਮੁਝ ਮੂਰਖ ਕੋ ਤੋ ਹੇ ਹਰੀ! ਤੇਰਾ ਨਾਮ ਹੀ ਛੁਡਾਵੇਗਾ॥੩॥
Prof. Sahib Singhਪਰ ਮੈਂ ਨਿਰੀ ਕਿਰਤ ਨੂੰ ਜੀਵਨ-ਮਨੋਰਥ ਨਹੀਂ ਮੰਨਦਾ, ਇਹਨਾਂ ਦੀਆਂ ਨਜ਼ਰਾਂ ਵਿਚ) ਮੈਂ ਮੂਰਖ ਹਾਂ (ਪਰ ਮੈਨੂੰ ਯਕੀਨ ਹੈ ਕਿ) ਪਰਮਾਤਮਾ ਦਾ ਨਾਮ (ਹੀ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚਾਂਦਾ ਹੈ ॥੩॥
SikhNet (Spanish)Pero yo, el pobre y humilde, soy salvado por el Nombre del Señor. (3)

ਸਭ ਤੇਰੀ ਸ੍ਰਿਸਟਿ; ਤੂੰ ਆਪਿ ਰਹਿਆ ਸਮਾਈ ॥

sabh teree srisatt; toon aap rahiaa samaaee | Ang 164

Sant Singh KhalsaThe entire Universe is Yours; You Yourself permeate and pervade it.
Manmohan SinghThe entire creation is Thine, Thou Thyself art contained there in.
Manmohan Singh (Punjabi)ਸਮੂਹ ਰਚਨਾ ਤੇਰੀ ਹੈ, ਤੂੰ ਆਪੇ ਹੀ ਉਸ ਅੰਦਰ ਰਮ ਰਿਹਾ ਹੈ।
Fareedkot Teekaਹੇ ਮਹਾਰਾਜ! ਏਹ ਸ੍ਰਿਸਟੀ ਸਭ ਤੇਰੀ ਹੈ ਤੂੰ ਆਪ ਹੀ ਸਮਾਇ ਰਹਾ ਹੈਂ॥
Prof. Sahib Singh(ਪਰ, ਹੇ ਪ੍ਰਭੂ!) ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, (ਸਭ ਜੀਵਾਂ ਵਿਚ) ਤੂੰ ਆਪ ਹੀ ਵਿਆਪਕ ਹੈਂ (ਜੋ ਕੁਝ ਤੂੰ ਸੁਝਾਉਂਦਾ ਹੈਂ ਉਹੀ ਇਹਨਾਂ ਨੂੰ ਸੁੱਝਦਾ ਹੈ)।

ਪਦ ਅਰਥ ਸਭ = ਸਾਰੀ।

SikhNet (Spanish)En toda la Creación prevalece Tu Ser, oh Señor.

ਗੁਰਮੁਖਿ ਨਾਨਕ, ਦੇ ਵਡਿਆਈ ॥

guramukh naanak, de vaddiaaee | Ang 164

Sant Singh KhalsaO Nanak, the Gurmukhs are blessed with glorious greatness.
Manmohan SinghOn the true disciples of true Guru, the Lord bestows glory o, Nanak.
Manmohan Singh (Punjabi)ਗੁਰੂ ਦੇ ਸੱਚੇ ਸਿੱਖਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ, ਹੈ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰਾ ਅਪਨੇ ਨਾਮ ਕੀ ਵਡਿਆਈ ਦੇਤਾ ਹੈਂ॥
Prof. Sahib Singhਹੇ ਨਾਨਕ! (ਜਿਸ ਕਿਸੇ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ) ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਵਡਿਆਈ ਬਖ਼ਸ਼ਦਾ ਹੈ।

ਪਦ ਅਰਥ ਦੇ = ਦੇਂਦਾ ਹੈ।

SikhNet (Spanish)Y Tú confieres la Gloria a aquéllos que voltean hacia Ti.

ਮੈ ਅੰਧੁਲੇ; ਹਰਿ ਟੇਕ ਟਿਕਾਈ ॥੪॥੧॥੩੯॥

mai andhule; har ttek ttikaaee |4|1|39| Ang 164

Sant Singh KhalsaI am blind - I have taken the Lord as my Support. ||4||1||39||
Manmohan SinghI, blind, have set up God as my support.
Manmohan Singh (Punjabi)ਮੈਂ ਅੰਨੇ ਨੇ ਵਾਹਿਗੁਰੂ ਦੀ ਓਟ ਧਾਰੀ ਹੋਈ ਹੈ।
Fareedkot Teekaਮੈਂ ਮੂਰਖ ਨੇ ਤੌ ਹ੍ਰਿਦੇ ਮੇਂ ਹੇ ਹਰੀ! ਤੇਰੀ ਹੀ ਟੇਕ ਟਿਕਾਈ ਹੈ, ਅਰਥਾਤ ਤੇਰੀ ਸਰਣ ਲਈ ਹੈ॥੪॥੧॥੩੯॥
Prof. Sahib Singh(ਇਹਨਾਂ ਲੋਕਾਂ ਦੇ ਭਾਣੇ ਮੈਂ ਅੰਨ੍ਹਾ ਹਾਂ, ਪਰ) ਮੈਂ ਅੰਨ੍ਹੇ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੋਇਆ ਹੈ ॥੪॥੧॥੩੯॥

ਪਦ ਅਰਥ ਟੇਕ = ਆਸਰਾ ॥੪॥

* ਨੋਟ: 'ਮਹਲਾ ੪ ਚਉਥਾ' ਵਿੱਚ ਅੰਕ ੪ ਨੂੰ ਚਉਥਾ ਪੜ੍ਹਨਾ ਹੈ। ਇਸੇ ਤਰ੍ਹਾਂ 'ਮਹਲਾ ੧' ਨੂੰ 'ਮਹਲਾ ਪਹਿਲਾ', ੨ ਨੂੰ ਦੂਜਾ, ੩ ਨੂੰ ਤੀਜਾ, ੫ ਨੂੰ ਪੰਜਵਾਂ।

SikhNet (Spanish)Oh Señor, eres el Único Soporte para un ciego como yo. (4-1-39)
Answers quote the Granth verbatim with Ang citations. AI commentary is not Gurbani and not a religious ruling.