ਪਉੜੀ ਮਃ ੫ ॥
paurree mahalaa 5 |
Sant Singh KhalsaPauree, Fifth Mehl:
Manmohan SinghPauri 5th Guru.
Manmohan Singh (Punjabi)ਪਉੜੀ ਪੰਜਵੀਂ ਪਾਤਸ਼ਾਹੀ।
SikhNet (Spanish)Pauri, Mejl Guru Aryan, Quinto Canal Divino.
ਭਗਤ ਜਨਾਂ ਕਾ ਰਾਖਾ. ਹਰਿ ਆਪਿ ਹੈ; ਕਿਆ ਪਾਪੀ ਕਰੀਐ ॥
bhagat janaan kaa raakhaa. har aap hai; kiaa paapee kareeai |
Sant Singh KhalsaThe Lord Himself is the Protector of His devotees; what can the sinner do to them?
Manmohan SinghGod Himself is the Protector of His saintly persons. What can a sinner do?
Manmohan Singh (Punjabi)ਆਪਣੇ ਸਾਧ ਸਰੂਪ ਪੁਰਸ਼ਾਂ ਦਾ ਰਖਵਾਲਾ ਵਾਹਿਗੁਰੂ ਆਪ ਹੀ ਹੈ। ਗੁਨਾਹਗਾਰ ਕੀ ਕਰ ਸਕਦਾ ਹੈ?
Fareedkot Teekaਭਗਤ ਜਨੋਂ ਕੀ ਰਖ੍ਯਾ ਕਰਨੇ ਵਾਲਾ ਆਪ ਹਰੀ ਹੈ, ਪਾਪੀ ਕਿਆ ਕਰੇਗਾ?
Prof. Sahib Singhਪ੍ਰਭੂ (ਆਪਣੇ) ਭਗਤਾਂ ਦਾ ਆਪ ਰਾਖਾ ਹੈ, ਪਾਪ ਚਿਤਵਨ ਵਾਲਾ (ਉਹਨਾਂ ਦਾ) ਕੀਹ ਵਿਗਾੜ ਸਕਦਾ ਹੈ? (ਭਾਵ, ਕੁਝ ਵਿਗਾੜ ਨਹੀਂ ਸਕਦਾ)।
SikhNet (Spanish)El Señor Mismo es el Protector de Sus Devotos,
ਗੁਮਾਨੁ ਕਰਹਿ ਮੂੜ ਗੁਮਾਨੀਆ; ਵਿਸੁ ਖਾਧੀ ਮਰੀਐ ॥
gumaan kareh moorr gumaaneea; vis khaadhee mareeai |
Sant Singh KhalsaThe proud fool acts in pride, and eating his own poison, he dies.
Manmohan SinghThe proud fool practises pride and dies by eating poison.
Manmohan Singh (Punjabi)ਮਗਰੂਰ ਮੂਰਖ ਹੰਕਾਰ ਕਰਦਾ ਹੈ ਅਤੇ ਜ਼ਹਿਰ ਖਾ ਕੇ ਮਰ ਜਾਂਦਾ ਹੈ।
Fareedkot Teekaਜੋ ਮੂਰਖ ਗੁਮਾਨ ਕਰਤੇ ਹੈਂ, ਵਹੁ (ਗੁਮਾਨੀਆ) ਗੁਮਾਨ ਕਰਨੇ ਵਾਲੇ ਈਰਖਾ ਰੂਪੀ ਵਿਖ ਖਾਣੇ ਕਰ ਜਨਮਤੇ ਮਰਤੇ ਹੈਂ॥
Prof. Sahib Singhਮੂਰਖ ਅਹੰਕਾਰੀ ਮਨੁੱਖ ਅਹੰਕਾਰ ਕਰਦੇ ਹਨ ਤੇ (ਅਹੰਕਾਰ ਰੂਪੀ) ਜ਼ਹਿਰ ਖਾਧਿਆਂ ਮਰਦੇ ਹਨ।
SikhNet (Spanish)¿qué podría dañarlos? Sin embargo, aquéllos que se jactan en vano llenos de ego, son destruidos con el veneno de su propia mente.
ਆਇ ਲਗੇ ਨੀ ਦਿਹ ਥੋੜੜੇ; ਜਿਉ ਪਕਾ ਖੇਤੁ ਲੁਣੀਐ ॥
aae lage nee dih thorrarre; jiau pakaa khet luneeai |
Sant Singh KhalsaHis few days have come to an end, and he is cut down like the crop at harvest.
Manmohan SinghThe few days he had to live are at an end and he shall be cut down like a ripe crop.
Manmohan Singh (Punjabi)ਜੀਵਨ ਦੇ ਥੋੜੇ ਦਿਹਾੜੇ ਜੋ ਉਸ ਨੇ ਬਤੀਤ ਕਰਨੇ ਸਨ, ਮੁੱਕ ਗਏ ਹਨ ਅਤੇ ਉਹ ਪੱਕੀ ਪੈਲੀ ਵਾਂਗ ਵੱਢ ਲਿਆ ਜਾਏਗਾ।
Fareedkot Teekaਆਰਬਲਾ ਕੇ ਦਿਨ ਥੋੜੇ ਆਇ ਲਗੇ ਅਰਥਾਤ ਰਹ ਗਏ ਹੈਂ। ਜੈਸੇ ਪਕਾ ਖੇਤ (ਲੁਣੀਐ) ਕਾਟੀਤਾ ਹੈ, ਤੈਸੇ ਜਮਦੂਤ ਲੈ ਜਾਵੇਂਗੇ॥
Prof. Sahib Singh(ਕਿਉਂਕਿ ਜਿਸ ਜ਼ਿੰਦਗੀ ਤੇ ਮਾਣ ਕਰਦੇ ਹਨ ਉਸ ਦੇ ਗਿਣਤੀ ਦੇ) ਥੋਹੜੇ ਦਿਨ ਆਖ਼ਰ ਮੁੱਕ ਜਾਂਦੇ ਹਨ, ਜਿਵੇਂ ਪੱਕਾ ਫ਼ਸਲ ਕੱਟੀਦਾ ਹੈ,
ਪਦ ਅਰਥ ਆਇ ਲਗੇ ਨੀ = ਮੁੱਕ ਜਾਂਦੇ ਹਨ। ਲੁਣੀਐ = ਕੱਟੀਦਾ ਹੈ।
SikhNet (Spanish)Sus días están contados; como la cosecha madura, son arrasados.
ਜੇਹੇ ਕਰਮ ਕਮਾਵਦੇ; ਤੇਵੇਹੋ ਭਣੀਐ ॥
jehe karam kamaavade; teveho bhaneeai |
Sant Singh KhalsaAccording to one's actions, so is one spoken of.
Manmohan SinghAs are the actions the man commits so is he spoken of.
Manmohan Singh (Punjabi)ਜਿਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ।
Fareedkot Teekaਜੈਸੇ ਕਰਮ ਜੀਵ ਕਮਾਵਤੇ ਹੈਂ ਤੈਸੇ ਹੀ (ਭਣੀਐ) ਕਹੀਤੇ ਹੈਂ॥
Prof. Sahib Singhਅਤੇ ਉਹ ਜਿਹੋ ਜਿਹੇ (ਅਹੰਕਾਰ ਦੇ) ਕੰਮ ਕਰਦੇ ਹਨ, (ਦਰਗਾਹ ਵਿਚ ਭੀ) ਉਹੋ ਜਿਹੇ ਅਖਵਾਉਂਦੇ ਹਨ (ਭਾਵ, ਉਹੋ ਜਿਹਾ ਫਲ ਪਾਉਂਦੇ ਹਨ)।
ਪਦ ਅਰਥ ਭਣੀਐ = ਅਖਵਾਂਦੇ ਹਨ।
SikhNet (Spanish)Así como son las acciones, así es el reconocimiento y la recompensa,
ਜਨ ਨਾਨਕ ਕਾ ਖਸਮੁ ਵਡਾ ਹੈ; ਸਭਨਾ ਦਾ ਧਣੀਐ ॥੩੦॥
jan naanak kaa khasam vaddaa hai; sabhanaa daa dhaneeai |30|
Sant Singh KhalsaGlorious and great is the Lord and Master of servant Nanak; He is the Master of all. ||30||
Manmohan SinghGreat is the Spouse of servant Nanak. He is the master of all.
Manmohan Singh (Punjabi)ਮਹਾਨ ਹੈ ਨੌਕਰ ਨਾਨਕ ਦਾ ਕੰਤ। ਉਹ ਸਾਰਿਆਂ ਦਾ ਮਾਲਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਖਸਮ ਜੋ ਵੱਡਾ ਹੈ ਔਰ ਸਭ ਕਾ ਮਾਲਕ ਹੈ॥੩੦॥
Prof. Sahib Singh(ਪਰ) ਜੋ ਪ੍ਰਭੂ ਸਭ ਦਾ ਮਾਲਕ ਹੈ, ਤੇ ਵੱਡਾ ਹੈ ਉਹ (ਆਪਣੇ) ਦਾਸ ਨਾਨਕ ਦਾ ਰਾਖਾ ਹੈ ॥੩੦॥
ਪਦ ਅਰਥ ਧਣੀਐ = ਧਣੀ, ਖਸਮ ॥੩੦॥
SikhNet (Spanish)porque el Señor de Nanak es Grandioso, y es el Maestro de todo. (30)