ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀਂ।
SikhNet (Spanish)Mejl Guru Ram Das, Cuarto Canal Divino.
ਹਰਿ ਭਗਤਾਂ ਹਰਿ ਆਰਾਧਿਆ; ਹਰਿ ਕੀ ਵਡਿਆਈ ॥
har bhagataan har aaraadhiaa; har kee vaddiaaee |
Sant Singh KhalsaThe devotees of the Lord worship and adore the Lord, and the glorious greatness of the Lord.
Manmohan SinghGod's saints meditate on God and sing God's praise.
Manmohan Singh (Punjabi)ਵਾਹਿਗੁਰੂ ਦੇ ਸਾਧੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਵਾਹਿਗੁਰੂ ਦਾ ਜੱਸ ਗਾਉਂਦੇ ਹਨ।
Fareedkot Teekaਹਰੀ ਕੇ ਭਗਤੋਂ ਨੇ ਹਰਿ ਕਾ ਅਰਾਧਨ ਕੀਆ ਹੈ ਔਰ ਹਰੀ ਕੀ ਹੀ ਵਡਿਆਈ ਕਰਤੇ ਹੈਂ॥
Prof. Sahib Singhਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਤੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ,
SikhNet (Spanish)Los Gurmukjs recitan siempre Su Alabanza; ellos cantan siempre su Gloria.
ਹਰਿ ਕੀਰਤਨੁ ਭਗਤ ਨਿਤ ਗਾਂਵਦੇ; ਹਰਿ ਨਾਮੁ ਸੁਖਦਾਈ ॥
har keeratan bhagat nit gaanvade; har naam sukhadaaee |
Sant Singh KhalsaThe Lord's devotees continually sing the Kirtan of His Praises; the Name of the Lord is the Giver of peace.
Manmohan SinghThe devotees ever sing God's praise. God's name is the giver of peace.
Manmohan Singh (Punjabi)ਅਨੁਰਾਗੀ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ। ਵਾਹਿਗੁਰੂ ਦਾ ਨਾਮ ਆਰਾਮ ਬਖਸ਼ਣਹਾਰ ਹੈ।
Fareedkot Teekaਭਗਤ ਜਨ ਹਰੀ ਕਾ ਕੀਰਤਨ ਨਿਤੰਪ੍ਰਤੀ ਗਾਵਤੇ ਹੈਂ ਔਰ ਸੁਖ ਕੇ ਦੇਨੇ ਵਾਲਾ ਹਰੀ ਕਾ ਨਾਮ ਹੀ ਉਚਾਰਤੇ ਹੈਂ॥
Prof. Sahib Singhਭਗਤ ਸਦਾ ਹਰੀ ਦਾ ਕੀਰਤਨ ਗਾਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ (ਜਪਦੇ ਹਨ)।
SikhNet (Spanish)Bendito es el Naam, el Nombre del Señor.
ਹਰਿ ਭਗਤਾਂ ਨੋ, ਨਿਤ ਨਾਵੈ ਦੀ ਵਡਿਆਈ ਬਖਸੀਅਨੁ; ਨਿਤ ਚੜੈ ਸਵਾਈ ॥
har bhagataan no, nit naavai dee vaddiaaee bakhaseean; nit charrai savaaee |
Sant Singh KhalsaThe Lord ever bestows upon His devotees the glorious greatness of His Name, which increases day by day.
Manmohan SinghGod ever bestows on His saint the glory of the Name which increases day by day.
Manmohan Singh (Punjabi)ਆਪਣੇ ਸੰਤਾ ਨੂੰ ਵਾਹਿਗੁਰੂ ਹਮੇਸ਼ਾਂ, ਨਾਮ ਦੀ ਬਜੁਰਗੀ ਪਰਦਾਨ ਕਰਦਾ ਹੈ, ਜੋ ਦਿਨ-ਬ-ਦਿਨ ਵਧਦੀ ਜਾਂਦੀ ਹੈ।
Fareedkot Teekaਹਰੀ ਨੇ ਭਗਤੋਂ ਕੋ ਨਾਮ ਕੀ ਵਡਿਆਈ ਬਖਸ਼ੀ ਹੈ, ਸੋ ਨਿਤੰਪ੍ਰਤੀ ਸਵਾਈ ਚੜਤੀ ਹੈ॥
Prof. Sahib Singhਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ (ਜਪਣ) ਦਾ ਗੁਣ ਬਖ਼ਸ਼ਿਆ ਹੈ ਜੋ ਦਿਨੋਂ ਦਿਨ ਸਵਾਇਆ ਵਧਦਾ ਹੈ।ਪਦ ਅਰਥ ਬਖਸੀਅਨੁ = ਬਖ਼ਸ਼ੀ ਹੈ ਉਸ ਪ੍ਰਭੂ ਨੇ।
SikhNet (Spanish)El Señor bendice a Sus Devotos con la Gloria del Nombre, y esta Gloria se incrementa cada día.
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ; ਅਪਣੀ ਪੈਜ ਰਖਾਈ ॥
har bhagataan no thir gharee bahaalian; apanee paij rakhaaee |
Sant Singh KhalsaThe Lord inspires His devotees to sit, steady and stable, in the home of their inner being. He preserves their honor.
Manmohan SinghGod firmly seats His saints in their house and protects His own honour.
Manmohan Singh (Punjabi)ਵਾਹਿਗੁਰੂ ਆਪਣੇ ਸੰਤਾਂ ਨੂੰ ਅਡੋਲ ਆਪਣੇ ਧਾਮ ਵਿੱਚ ਬਿਠਾਉਂਦਾ ਹੈ ਅਤੇ ਆਪਣੀ ਇੱਜ਼ਤ ਰੱਖਦਾ ਹੈ।
Fareedkot Teekaਔਰ ਹਰੀ ਨੇ ਭਗਤੋਂ ਕੋ ਇਸਥਿਤ ਘਰ ਮੇਂ ਬੈਠਾਲਿਆ ਹੈ ਅਰਥਾਤ ਸ੍ਵੈ ਸਰੂਪ ਮੇਂ ਅਭੇਦ ਕੀਆ ਹੈ, ਪੁਨਾ ਅਪਣੀ ਪੈਜ ਜਾਨ ਕਰ ਭਗਤੋਂ ਕੀ ਪੈਜ ਰਖਾਈ ਹੈ॥
Prof. Sahib Singhਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿਚ ਅਡੋਲ ਕਰ ਦਿੱਤਾ ਹੈ (ਭਾਵ, ਮਾਇਆ ਦੇ ਪਿਛੇ ਨਹੀਂ ਡੋਲਣ ਦੇਂਦਾ)।ਪਦ ਅਰਥ ਬਹਾਲਿਅਨੁ = ਬਹਾਲੇ ਹਨ ਉਸ ਪ੍ਰਭੂ ਨੇ। (ਵੇਖੋ 'ਗੁਰਬਾਣੀ ਵਿਆਕਰਣ')।
SikhNet (Spanish)Se lleva a Sus Devotos a descansar a su Verdadero Hogar, porque así es como el Señor protege Su Propio Honor.
ਨਿੰਦਕਾਂ ਪਾਸਹੁ. ਹਰਿ ਲੇਖਾ ਮੰਗਸੀ; ਬਹੁ ਦੇਇ ਸਜਾਈ ॥
nindakaan paasahu. har lekhaa mangasee; bahu dee sajaaee |
Sant Singh KhalsaThe Lord summons the slanderers to answer for their accounts, and He punishes them severely.
Manmohan SinghThe slanderers the Lord shall call to account and will severely punish them.
Manmohan Singh (Punjabi)ਬਦਖੋਈ ਕਰਨ ਵਾਲਿਆਂ ਕੋਲੋਂ ਪ੍ਰਭੂ ਹਿਸਾਬ ਕਿਤਾਬ ਪੁਛੇਗਾ ਅਤੇ ਉਨ੍ਹਾਂ ਨੂੰ ਸਖਤ ਡੰਡ ਦੇਵੇਗਾ।
Fareedkot Teekaਨਿੰਦਕੋਂ ਕੇ ਪਾਸੋਂ ਹਰਿ ਲੇਖਾ ਮੰਗੇਗਾ ਔ ਬਹੁਤ ਸਜਾ ਦੇਵੇਗਾ॥
Prof. Sahib Singhਨਿੰਦਕਾਂ ਕੋਲੋਂ ਪ੍ਰਭੂ ਲੇਖਾ ਮੰਗਦਾ ਹੈ ਤੇ ਬਹੁਤੀ ਸਜ਼ਾ ਦਿੰਦਾ ਹੈ।
SikhNet (Spanish)A los calumniadores les pide cuentas y los castiga severamente.
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ; ਤੇਹੋ ਫਲੁ ਪਾਈ ॥
jehaa nindak apanai jee kamaavade; teho fal paaee |
Sant Singh KhalsaAs the slanderers think of acting, so are the fruits they obtain.
Manmohan SinghAs the calumniators, mentally act, so is the fruit they obtain.
Manmohan Singh (Punjabi)ਜਿਹੋ ਜਿਹਾ ਕਲੰਕ ਲਾਉਣ ਵਾਲੇ ਆਪਣੇ ਚਿਤੋਂ ਕਰਦੇ ਹਨ, ਉਹੋ ਜਿਹਾ ਹੀ ਉਹ ਇਵਜਾਨਾ ਪਾਉਂਦੇ ਹਨ।
Fareedkot Teekaਨਿੰਦਕ ਜੈਸਾ ਆਪਣੇ ਰਿਦੇ ਮੇਂ ਕਮਾਵਤੇ ਹੈਂ ਤੈਸਾ ਫਲੁ ਪਾਵਤੇ ਹੈਂ॥
Prof. Sahib Singhਨਿੰਦਕ ਜਿਹੋ ਜਿਹਾ ਆਪਣੇ ਮਨ ਵਿਚ ਕਮਾਂਦੇ ਹਨ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ।ਪਦ ਅਰਥ ਜੀਇ = ਹਿਰਦੇ ਵਿਚ।
SikhNet (Spanish)Tal como es la mente del calumniador, tal es su paga.
ਅੰਦਰਿ ਕਮਾਣਾ ਸਰਪਰ ਉਘੜੈ; ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥
andar kamaanaa sarapar ugharrai; bhaavai koee beh dharatee vich kamaaee |
Sant Singh KhalsaActions done in secrecy are sure to come to light, even if one does it underground.
Manmohan SinghThe deed done in secrecy assuredly comes to light even though one were to do it underground.
Manmohan Singh (Punjabi)ਪੜਦੇ ਅੰਦਰ ਕੀਤਾ ਹੋਇਆ ਕੰਮ ਨਿਸਚਿਤ ਹੀ ਜ਼ਾਹਰ ਹੋ ਜਾਂਦਾ ਹੈ, ਭਾਵੇਂ ਕੋਈ ਇਸ ਨੂੰ ਜਿਮੀ ਹੇਠਾਂ ਪਿਆ ਕਰੇ।
Fareedkot Teekaਅੰਦਰ ਕਾ ਕਮਾਇਆ ਹੂਆ ਕਰਮ (ਸਰਪਰ) ਜਰੂਰ ਹੀ ਬਾਹਰ (ਉਘੜੈ) ਪ੍ਰਗਟ ਹੋਤਾ ਹੈ, ਚਾਹੇ ਕੋਈ ਪ੍ਰਿਥਵੀ ਕੇ ਬੀਚ ਬੈਠ ਕਰ ਕਮਾਵੇ॥
Prof. Sahib Singh(ਕਿਉਂਕਿ) ਅੰਦਰ ਬੈਠ ਕੇ ਭੀ ਕੀਤਾ ਹੋਇਆ ਕੰਮ ਜ਼ਰੂਰ ਪਰਗਟ ਹੋ ਜਾਂਦਾ ਹੈ, ਭਾਵੇਂ ਕੋਈ ਧਰਤੀ ਵਿਚ (ਲੁਕ ਕੇ) ਕਰੇ।ਪਦ ਅਰਥ ਸਰਪਰ = ਜ਼ਰੂਰ।
SikhNet (Spanish)Porque lo que uno hace a puerta cerrada y en las profundidades de la tierra se vuelve manifiesto al final.
ਜਨ ਨਾਨਕੁ. ਦੇਖਿ ਵਿਗਸਿਆ; ਹਰਿ ਕੀ ਵਡਿਆਈ ॥੨॥
jan naanak. dekh vigasiaa; har kee vaddiaaee |2|
Sant Singh KhalsaServant Nanak blossoms forth in joy, beholding the glorious greatness of the Lord. ||2||
Manmohan SinghSerf Nanak has become jubilant on beholding the magnificence of God.
Manmohan Singh (Punjabi)ਭਗਵਾਨ ਦੀ ਸ਼ਾਨੋ-ਸ਼ੋਕਤ ਤੱਕ ਕੇ ਨਫਰ ਨਾਨਕ ਗਦਗਦ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਹਰੀ ਕੀ ਵਡਿਆਈ ਦੇਖ ਕਰ ਪ੍ਰਫੁਲਤ ਹੂਆ ਹੂੰ॥੨॥
Prof. Sahib Singh(ਪ੍ਰਭੂ ਦਾ) ਦਾਸ ਨਾਨਕ ਪ੍ਰਭੂ ਦੀ ਵਡਿਆਈ ਵੇਖ ਕੇ ਪ੍ਰਸੰਨ ਹੋ ਰਿਹਾ ਹੈ ॥੨॥
SikhNet (Spanish)La mente de Nanak florece viendo la Gloria del Señor. (2)