ਨਾਮ ਕੇ ਧਾਰੇ; ਸਗਲੇ ਜੰਤ ॥
naam ke dhaare; sagale jant |
Sant Singh KhalsaThe Naam is the Support of all creatures.
Manmohan SinghBy the Name are sustained all the creatures.
Manmohan Singh (Punjabi)ਨਾਮ ਨੇ ਹੀ ਸਾਰਿਆਂ ਜੀਵਾਂ ਨੂੰ ਸਹਾਰਾ ਦਿਤਾ ਹੋਇਆ ਹੈ।
Fareedkot Teekaਤਿਸ ਕੇ ਨਾਮ ਕੇ ਧਾਰੇ ਹੂਏ ਸੰਪੂਰਨ ਜੀਵ ਹੈਂ॥
Prof. Sahib Singhਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ,ਪਦ ਅਰਥ ਨਾਮ = ਅਕਾਲ ਪੁਰਖ। ਧਾਰੇ = ਟਿਕਾਏ ਹੋਏ, ਆਸਰੇ।
SikhNet (Spanish)El Naam es el Soporte de todas las criaturas.
ਨਾਮ ਕੇ ਧਾਰੇ; ਖੰਡ ਬ੍ਰਹਮੰਡ ॥
naam ke dhaare; khandd brahamandd |
Sant Singh KhalsaThe Naam is the Support of the earth and solar systems.
Manmohan SinghBy the Name are supported the regions of the earth and solar-systems.
Manmohan Singh (Punjabi)ਨਾਮ ਦੇ ਹੀ ਥੰਮੇ ਹੋਏ ਹਨ ਧਰਤੀ ਦੇ ਖਿੱਤੇ ਅਤੇ ਸੂਰਜ ਮੰਡਲ।
Fareedkot Teekaਔਰ ਨਾਮ ਕੇ ਧਾਰੇ ਹੂਏ ਹੀ ਸੰਪੂਰਨ ਖੰਡ ਔ ਬ੍ਰਹਮੰਡ ਹੈਂ॥
Prof. Sahib Singhਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ।ਪਦ ਅਰਥ ਬ੍ਰਹਮੰਡ = {Skt. ब्रह्यांड = The egg of Brahman, the primordial egg from which the universe sprang, the world, universe} ਸ੍ਰਿਸ਼ਟੀ, ਜਗਤ। ਖੰਡ = ਹਿੱਸੇ, ਟੋਟੇ।
SikhNet (Spanish)El Naam es el Soporte de los mundos y de las esferas.
ਨਾਮ ਕੇ ਧਾਰੇ; ਸਿਮ੍ਰਿਤਿ ਬੇਦ ਪੁਰਾਨ ॥
naam ke dhaare; simrit bed puraan |
Sant Singh KhalsaThe Naam is the Support of the Simritees, the Vedas and the Puraanas.
Manmohan SinghBy God's Name are supported the Simirtis, the Vedas and the Puranas.
Manmohan Singh (Punjabi)ਰੱਬ ਦੇ ਨਾਮ ਹੀ ਸਿੰਮ੍ਰਤੀਆਂ, ਵੇਦਾਂ ਅਤੇ ਪੁਰਾਣਾ ਨੂੰ ਆਸਰਾ ਦਿਤਾ ਹੋਇਆ ਹੈ।
Fareedkot Teekaਨਾਮ ਕੇ ਧਾਰੇ ਹੂਏ ਹੀ ਬੇਦ ਔਰ ਪੁਰਾਨ ਪੁਨਾ ਸਿੰਮ੍ਰਤੀਆਂ ਹੈਂ॥
Prof. Sahib Singhਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ,
SikhNet (Spanish)El Naam es el Soporte de los Smritis, de los Vedas y los Puranas.
ਨਾਮ ਕੇ ਧਾਰੇ; ਸੁਨਨ ਗਿਆਨ ਧਿਆਨ ॥
naam ke dhaare; sunan giaan dhiaan |
Sant Singh KhalsaThe Naam is the Support by which we hear of spiritual wisdom and meditation.
Manmohan SinghBy the Name's support the mortals hear of Divine knowledge and meditation.
Manmohan Singh (Punjabi)ਨਾਮ ਦੇ ਆਸਰੇ ਦੁਆਰਾ ਪ੍ਰਾਣੀ ਬ੍ਰਹਿਮ-ਵੀਚਾਰ ਅਤੇ ਬੰਦਗੀ ਦੇ ਮੁਤਅਲਕ ਸੁਣਦੇ ਹਨ।
Fareedkot Teekaਨਾਮ ਕੇ ਧਾਰੇ ਹੀ ਤਿਨੋਂ ਦ੍ਵਾਰੇ ਗ੍ਯਾਨ ਧ੍ਯਾਨ ਕੌ ਸਭ ਸੁਨਤੇ ਹੈਂ॥
Prof. Sahib Singhਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।
SikhNet (Spanish)El Naam es de donde oímos sobre la Sabiduría Espiritual y la Meditación.
ਨਾਮ ਕੇ ਧਾਰੇ; ਆਗਾਸ ਪਾਤਾਲ ॥
naam ke dhaare; aagaas paataal |
Sant Singh KhalsaThe Naam is the Support of the Akaashic ethers and the nether regions.
Manmohan SinghLord's Name is the prop of the skies and under-worlds.
Manmohan Singh (Punjabi)ਸੁਆਮੀ ਦਾ ਨਾਮ ਹੀ ਅਸਮਾਨਾਂ ਅਤੇ ਪਇਆਲਾ ਦਾ ਆਸਰਾ ਹੈ।
Fareedkot Teekaਨਾਮ ਕੇ ਧਾਰੇ ਹੂਏ ਅਕਾਸ ਔ ਪਤਾਲ ਹੈਂ॥
Prof. Sahib Singhਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ,ਪਦ ਅਰਥ ਆਗਾਸ = ਆਕਾਸ਼।
SikhNet (Spanish)El Naam es el Soporte de los Archivos Akáshicos y de los mundos de la penumbra y la oscuridad.
ਨਾਮ ਕੇ ਧਾਰੇ; ਸਗਲ ਆਕਾਰ ॥
naam ke dhaare; sagal aakaar |
Sant Singh KhalsaThe Naam is the Support of all bodies.
Manmohan SinghLord's Name is the prop of the bodies.
Manmohan Singh (Punjabi)ਸਾਹਿਬ ਦਾ ਨਾਮ ਸਾਰਿਆਂ ਸਰੀਰਾਂ ਦਾ ਆਸਰਾ ਹੈ।
Fareedkot Teekaਨਾਮ ਕੇ ਧਾਰੇ ਹੂਏ ਸੰਪੂਰਨ ਅਕਾਰ ਹੈਂ॥
Prof. Sahib Singhਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ।ਪਦ ਅਰਥ ਆਕਾਰ = ਸਰੂਪ, ਸਰੀਰ।
SikhNet (Spanish)El Naam es el Soporte de todos los seres.
ਨਾਮ ਕੇ ਧਾਰੇ; ਪੁਰੀਆ ਸਭ ਭਵਨ ॥
naam ke dhaare; pureea sabh bhavan |
Sant Singh KhalsaThe Naam is the Support of all worlds and realms.
Manmohan SinghBy the Name are supported all the worlds and spheres.
Manmohan Singh (Punjabi)ਸਾਰੇ ਜਹਾਨ ਅਤੇ ਮੰਡਲ ਨਾਮ ਦੇ ਟਿਕਾਏ ਹੋਏ ਹਨ।
Fareedkot Teekaਇੰਦ੍ਰ ਆਦਿਕੋਂ ਕੀਆਂ ਪੁਰੀਆਂ ਸਹਿਤ ਸੰਪੂਰਨ ਲੋਕ ਨਾਮ ਕੇ ਧਾਰੇ ਹੂਏ ਹੈਂ॥
Prof. Sahib Singhਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ,ਪਦ ਅਰਥ ਪੁਰੀਆ = ਸ਼ਹਿਰ, ਸਰੀਰ, ੧੪ ਲੋਕ। ਭਵਨ = {Skt.भुवन = A world, the number of worlds is either three, as in त्रिभुवभ, or fourteen} ਲੋਕ, ਜਗਤ।
SikhNet (Spanish)El Naam es el Soporte de todos los mundos y reinos.
ਨਾਮ ਕੈ ਸੰਗਿ; ਉਧਰੇ ਸੁਨਿ ਸ੍ਰਵਨ ॥
naam kai sang; udhare sun sravan |
Sant Singh KhalsaAssociating with the Naam, listening to it with the ears, one is saved.
Manmohan SinghMen have been saved by associating with the Name and hearing it with their ears.
Manmohan Singh (Punjabi)ਨਾਮ ਦੀ ਸੰਗਤ ਕਰਨ ਅਤੇ ਕੰਨਾਂ ਨਾਲ ਇਸ ਨੂੰ ਸੁਣਨ ਦੁਆਰਾ ਇਨਸਾਨ ਪਾਰ ਉਤਰ ਗਏ ਹਨ।
Fareedkot Teekaਸ੍ਰਵਣ ਕੇ ਸਾਥ ਵਾ ਸ੍ਰਵਣ ਆਦੀ ਪ੍ਰਕਾਰ ਸਾਥ ਜਿਨੋਂ ਨੇ ਨਾਮ ਸੁਨਨਾ ਕੀਆ ਹੈ, ਸੋ ਉਧਰੇ ਹੈਂ॥
Prof. Sahib Singhਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ।ਪਦ ਅਰਥ ਸ੍ਰਵਨ = ਕੰਨਾਂ ਨਾਲ।
SikhNet (Spanish)Asociándose con el Naam y escuchándolo con los oídos, uno es salvado.
ਕਰਿ ਕਿਰਪਾ ਜਿਸੁ; ਆਪਨੈ ਨਾਮਿ ਲਾਏ ॥
kar kirapaa jis; aapanai naam laae |
Sant Singh KhalsaThose whom the Lord mercifully attaches to His Naam
Manmohan SinghWhom the Master mercifully attaches to His Name,
Manmohan Singh (Punjabi)ਜਿਸ ਨੂੰ ਮਾਲਕ ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ,
Fareedkot Teekaਸੋ ਵਾਹਿਗੁਰੂ ਕ੍ਰਿਪਾ ਕਰ ਕੇ ਜੋ ਜਨ ਅਪਨੇ ਨਾਮ ਮੇਂ ਲਾਵਤਾ ਹੈ॥
Prof. Sahib Singhਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ,
SikhNet (Spanish)Aquellos a los que el Señor Compasivamente los apega al Naam,
ਨਾਨਕ. ਚਉਥੇ ਪਦ ਮਹਿ; ਸੋ ਜਨੁ ਗਤਿ ਪਾਏ ॥੫॥
naanak. chauthe pad meh; so jan gat paae |5|
Sant Singh Khalsa- O Nanak, in the fourth state, those humble servants attain salvation. ||5||
Manmohan SinghO Nanak, the servant obtains salvation and gets into the fourth state of beatitude.
Manmohan Singh (Punjabi)ਹੇ ਨਾਨਕ! ਉਹ ਸੇਵਕ ਮੁਕਤੀ ਪਾ ਲੈਦਾ ਹੈ ਅਤੇ ਪਰਮ-ਪਰੰਸਨਤਾ ਦੀ ਚੌਥੀ ਹਾਲਤ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਚੌਥੇ) ਤੁਰੀਆ ਪਦ ਮੇਂ ਸੋ ਜਨ (ਗਤਿ) ਇਸਥਿਤੀ ਪਾਵਤਾ ਹੈ॥੫॥
Prof. Sahib Singhਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ॥੫॥ਪਦ ਅਰਥ ਚਉਥੇ ਪਦ ਮਹਿ = ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ ਉਤਲੇ ਦਰਜੇ ਵਿਚ, ਮਾਇਆ ਦੇ ਅਸਰ ਤੋਂ ਉਪਰਲੀ ਹਾਲਤ ਵਿਚ ॥੫॥
* ਨੋਟ: ਲਫ਼ਜ਼ 'ਨਾਮ' ਦਾ ਅਰਥ "ਅਕਾਲ ਪੁਰਖ" ਹੈ, ਤੇ "ਅਕਾਲ ਪੁਰਖ ਦਾ ਨਾਮ" ਭੀ।
SikhNet (Spanish)oh, dice Nanak, en el Cuarto Estado, esos Sirvientes humildes obtienen la Salvación. (5)