ੴ

ਸਿੱਖਬਾਣੀ · SikhBani

ਨਾਨਾ ਰੂਪ ਨਾਨਾ ਜਾ ਕੇ ਰੰਗ ॥

naanaa roop naanaa jaa ke rang
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 284 · 10 lines
Translations

ਨਾਨਾ ਰੂਪ; ਨਾਨਾ ਜਾ ਕੇ ਰੰਗ ॥

naanaa roop; naanaa jaa ke rang |

Sant Singh KhalsaMany are His forms; many are His colors.
Manmohan SinghVarious are the forms and various His colours.
Manmohan Singh (Punjabi)ਅਨੇਕਾਂ ਸਰੂਪ ਹਨ ਅਤੇ ਅਨੇਕਾਂ ਉਸ ਦੀਆਂ ਰੰਗਤਾਂ ਹਨ।
Fareedkot Teekaਨਾਨਾ ਪ੍ਰਕਾਰ ਜਿਸ ਕੇ ਰੂਪ ਹੈਂ ਔਰ ਨਾਨਾ ਭਾਂਤ ਕੇ ਰੰਗ ਹੈਂ॥
Prof. Sahib Singhਹੇ ਪ੍ਰਭੂ! ਤੂੰ, ਜਿਸ ਦੇ ਕਈ ਰੂਪ ਤੇ ਰੰਗ ਹਨ,

ਪਦ ਅਰਥ ਨਾਨਾ = ਕਈ ਕਿਸਮ ਦੇ।

SikhNet (Spanish)Incontables son las Manifestaciones de Dios y numerosos Sus Atributos.

ਨਾਨਾ ਭੇਖ ਕਰਹਿ; ਇਕ ਰੰਗ ॥

naanaa bhekh kareh; ik rang |

Sant Singh KhalsaMany are the appearances which He assumes, and yet He is still the One.
Manmohan SinghHe assumes various guises and yet remains One and the Same.
Manmohan Singh (Punjabi)ਅਨੇਕਾਂ ਵੇਸ ਧਾਰਦੇ ਹੋਏ ਉਹ ਫਿਰ ਭੀ ਐਨ ਇਕੋ ਹੀ ਰਹਿੰਦਾ ਹੈ।
Fareedkot Teeka(ਨਾਨਾ) ਬਹੁਤ ਪ੍ਰਕਾਰ ਕੇ ਭੇਖੋਂ ਕੌ ਕਰਤਾ ਹੈ ਪਰੰਤੂ ਵਾਸਤਵ ਸੇ ਦੇਖੀਏ ਤੌ ਏਕ ਰੂਪ ਹੀ ਹੈ, ਭਾਵ ਸਤ ਚਿਤ ਆਨੰਦ ਰੂਪ ਹੈ॥
Prof. Sahib Singhਕਈ ਭੇਖ ਧਾਰਦਾ ਹੈਂ (ਤੇ ਫਿਰ ਭੀ) ਇਕੋ ਤਰ੍ਹਾਂ ਦਾ ਹੈਂ।

ਪਦ ਅਰਥ ਇਕ ਰੰਗ = ਇਕੋ ਕਿਸਮ ਦਾ, ਇਕ ਰੰਗ ਵਾਲਾ। ਕਰਹਿ = ਤੂੰ ਕਰਦਾ ਹੈਂ।

SikhNet (Spanish)Variadas son las apariencias que Él asume, pero Él sigue siendo siempre Uno.

ਨਾਨਾ ਬਿਧਿ; ਕੀਨੋ ਬਿਸਥਾਰੁ ॥

naanaa bidh; keeno bisathaar |

Sant Singh KhalsaIn so many ways, He has extended Himself.
Manmohan SinghHe has extended Himself in myriads of ways,
Manmohan Singh (Punjabi)ਅਣਗਿਣਤ ਢੰਗਾ ਨਾਲ ਪਸਾਰਿਆ ਹੋਇਆ ਹੈ,
Fareedkot Teekaਅਨੇਕ ਭਾਂਤੋਂ ਕਰ ਕੇ ਤਿਸ ਨੇ ਬਿਸਥਾਰ ਕੀਆ ਹੈ॥
Prof. Sahib Singhਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ,

ਪਦ ਅਰਥ ਨਾਨਾ ਬਿਧਿ = ਕਈ ਤਰੀਕਿਆਂ ਨਾਲ।

SikhNet (Spanish)Él esparce Su Ser de mil maneras.

ਪ੍ਰਭੁ ਅਬਿਨਾਸੀ; ਏਕੰਕਾਰੁ ॥

prabh abinaasee; ekankaar |

Sant Singh KhalsaThe Eternal Lord God is the One, the Creator.
Manmohan Singhthe Imperishable Unique Lord.
Manmohan Singh (Punjabi)ਆਪ ਅਮਰ ਅਦੁੱਤੀ ਸਾਹਿਬ।
Fareedkot Teekaਪੁਨਾ ਵਹੁ ਅਬਿਨਾਸੀ ਪ੍ਰਭੂ ਏਕ ਰੂਪ ਹੈ॥
Prof. Sahib Singhਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ।
SikhNet (Spanish)El Eterno Señor Dios es el Uno, el Creador.

ਨਾਨਾ ਚਲਿਤ ਕਰੇ; ਖਿਨ ਮਾਹਿ ॥

naanaa chalit kare; khin maeh |

Sant Singh KhalsaHe performs His many plays in an instant.
Manmohan SinghIn am moment He stages myriads of plays.
Manmohan Singh (Punjabi)ਇਕ ਮੁਹਤ ਵਿੱਚ ਉਹ ਅਣਗਿਣਤ ਖੇਡਾਂ ਰਚ ਦਿੰਦਾ ਹੈ।
Fareedkot Teekaਨਾਨਾ ਬਿਧਿ ਕੇ ਚਲਿਤ੍ਰ ਏਕ ਖਿਨ ਬੀਚ ਕਰਤਾ ਹੈ॥
Prof. Sahib Singhਕਈ ਤਮਾਸ਼ੇ ਪ੍ਰਭੂ ਪਲਕ ਵਿਚ ਕਰ ਦੇਂਦਾ ਹੈ,

ਪਦ ਅਰਥ ਚਲਿਤ = ਕੌਤਕ, ਤਮਾਸ਼ੇ।

SikhNet (Spanish)Él realiza Sus muchas Obras en un instante.

ਪੂਰਿ ਰਹਿਓ; ਪੂਰਨੁ ਸਭ ਠਾਇ ॥

poor rahio; pooran sabh tthaae |

Sant Singh KhalsaThe Perfect Lord is pervading all places.
Manmohan SinghThe Perfect Lord is filling all the places.
Manmohan Singh (Punjabi)ਮੁਕੰਮਲ ਮਾਲਕ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ।
Fareedkot Teekaਔ ਸੋ ਪੂਰਨ ਪੁਰਖ ਸਰਬ ਅਸਥਾਨੋਂ ਮੇਂ ਵਿਆਪਕ ਹੈ॥
Prof. Sahib Singhਉਹ ਪੂਰਨ ਪੁਰਖ ਸਭ ਥਾਈਂ ਵਿਆਪਕ ਹੈ।
SikhNet (Spanish)El Señor Perfecto prevalece en todos los lugares.

ਨਾਨਾ ਬਿਧਿ ਕਰਿ; ਬਨਤ ਬਨਾਈ ॥

naanaa bidh kar; banat banaaee |

Sant Singh KhalsaIn so many ways, He created the creation.
Manmohan SinghIn various ways He has made the creation.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਉਸ ਨੇ ਰਚਨਾ ਰਚੀ ਹੈ।
Fareedkot Teekaਨਾਨਾ ਵਿਧੀਓਂ ਕਰ ਕੇ ਤਿਸ ਨੇ ਇਹ ਸੰਸਾਰ ਕੀ ਬਨਾਵਟ ਬਨਾਈ ਹੈ॥
Prof. Sahib Singhਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ,
SikhNet (Spanish)Con miles de formas Él creó Su Creación

ਅਪਨੀ ਕੀਮਤਿ; ਆਪੇ ਪਾਈ ॥

apanee keemat; aape paaee |

Sant Singh KhalsaHe alone can estimate His worth.
Manmohan SinghHis worth He has Himself appraised.
Manmohan Singh (Punjabi)ਆਪਣਾ ਮੁਲ ਉਸ ਨੇ ਆਪ ਹੀ ਪਾਇਆ ਹੈ।
Fareedkot Teekaਅਪਨੀ ਕੀਮਤਿ ਤਿਸ ਨੇ ਆਪ ਹੀ ਪਾਈ ਹੈ॥
Prof. Sahib Singhਆਪਣੀ (ਵਡਿਆਈ ਦਾ) ਮੁੱਲ ਉਹ ਆਪ ਹੀ ਜਾਣਦਾ ਹੈ।
SikhNet (Spanish)Todos los corazones son Suyos y Su Presencia se encuentra difundida por todas partes.

ਸਭ ਘਟ ਤਿਸ ਕੇ; ਸਭ ਤਿਸ ਕੇ ਠਾਉ ॥

sabh ghatt tis ke; sabh tis ke tthaau |

Sant Singh KhalsaAll hearts are His, and all places are His.
Manmohan SinghAll the hearts are His and His are all the places.
Manmohan Singh (Punjabi)ਸਾਰੇ ਦਿਲ ਉਸਦੇ ਹਨ ਤੇ ਉਸ ਦੀਆਂ ਹੀ ਹਨ ਸਾਰੀਆਂ ਥਾਵਾਂ।
Fareedkot Teekaਸੰਪੂਰਨ (ਘਟ) ਸਰੀਰ ਤਿਸੀ ਕੇ ਹੈਂ ਔ ਬਾਹਝ ਸਭ ਅਸਥਾਨ ਭੀ ਤਿਸੀ ਕੇ ਹੈਂ॥
Prof. Sahib Singhਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ।
SikhNet (Spanish)y sólo Él la puede evaluar.

ਜਪਿ ਜਪਿ ਜੀਵੈ; ਨਾਨਕ. ਹਰਿ ਨਾਉ ॥੪॥

jap jap jeevai; naanak. har naau |4|

Sant Singh KhalsaNanak lives by chanting, chanting the Name of the Lord. ||4||
Manmohan SinghNanak lives by continually repeating God's Name.
Manmohan Singh (Punjabi)ਵਾਹਿਗੁਰੂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਨਾਨਕ ਜੀਊਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤੋ ਤਿਸ ਕੇ ਨਾਮ ਕੌ ਮਨ ਬਾਨੀ ਸੇ ਜਪ ਕਰ ਕੇ ਜੀਵਤੇ ਹੈਂ॥੪॥☬ਨਾਮ ਔਰ ਨਾਮੀ ਕਾ ਅਭੇਦ ਔਰ ਨਾਮ ਕਾ ਮਹਾਤਮੁ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਉਸ ਦਾ ਦਾਸ) ਉਸ ਦਾ ਨਾਮ ਜਪ ਜਪ ਕੇ ਜੀਊਂਦਾ ਹੈ ॥੪॥
SikhNet (Spanish)Nanak, vive cantando, cantando el Nombre del Señor (4)
Answers quote the Granth verbatim with Ang citations. AI commentary is not Gurbani and not a religious ruling.