ੴ

ਸਿੱਖਬਾਣੀ · SikhBani

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥

roop sat jaa kaa sat asathaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 284 · 10 lines
Translations

ਰੂਪੁ ਸਤਿ; ਜਾ ਕਾ ਸਤਿ ਅਸਥਾਨੁ ॥

roop sat; jaa kaa sat asathaan |

Sant Singh KhalsaHis form is true, and true is His place.
Manmohan SinghTrue is His form and True His seat.
Manmohan Singh (Punjabi)ਸੱਚ ਹੈ ਉਸ ਦਾ ਸਰੂਪ ਅਤੇ ਸੱਚਾ ਉਸ ਦਾ ਟਿਕਾਣਾ।
Fareedkot Teekaਤਿਸ ਹਰੀ ਕਾ ਰੂਪ ਭੀ ਸਤਿ ਹੈ, ਭਾਵ ਰਾਮ, ਕ੍ਰਿਸ਼ਨ ਆਦਿ ਔਤਾਰੋਂ ਕੇ ਤੇਜ ਮਯ ਸਰੀਰ ਭਏ ਹੈਂ, ਪੰਚ ਭੂਤਕ ਨਹੀਂ ਹੈਂ। ਪੁਨਾ ਜਿਸ ਕਾ ਵਈਕੁੰਠ ਅਸਥਾਨ ਭੀ ਸਤਸਰੂਪ ਹੈ॥
Prof. Sahib Singhਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ,

ਪਦ ਅਰਥ ਸਤਿ = ੧. ਸਦਾ-ਥਿਰ ਰਹਿਣ ਵਾਲਾ, ੨. ਮੁਕੰਮਲ, ਜੋ ਅਧੂਰਾ ਨਹੀਂ, ਨਾਹ ਖੁੰਝਣ ਵਾਲਾ, ਅਟੱਲ।

SikhNet (Spanish)La Verdad es Su Aposento,

ਪੁਰਖੁ ਸਤਿ; ਕੇਵਲ ਪਰਧਾਨੁ ॥

purakh sat; keval paradhaan |

Sant Singh KhalsaHis personality is true - He alone is supreme.
Manmohan SinghTrue is His personality and He alone is Supreme.
Manmohan Singh (Punjabi)ਸੱਚੀ ਹੈ ਉਸ ਦੀ ਸ਼ਖਸੀਅਤ ਅਤੇ ਸਿਰਫ ਉਹੀ ਸ਼ਰੋਮਣੀ ਹੈ।
Fareedkot Teekaਪੁਨਾ ਸੋਈ ਸਤਿ ਰੂਪ ਸਰਬ ਸੰਘਾਤ ਮੇਂ ਕੇਵਲ (ਪਰਧਾਨੁ) ਮੁਖ ਰੂਪ ਹੈ॥
Prof. Sahib Singhਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ।

ਪਦ ਅਰਥ ਪਰਧਾਨੁ = ਮੰਨਿਆ ਪ੍ਰਮੰਨਿਆ, ਸਭ ਦੇ ਸਿਰ ਤੇ।

SikhNet (Spanish)la Verdad es Su Forma y solamente Él habita en ella.

ਕਰਤੂਤਿ ਸਤਿ; ਸਤਿ ਜਾ ਕੀ ਬਾਣੀ ॥

karatoot sat; sat jaa kee baanee |

Sant Singh KhalsaHis acts are true, and true is His Word.
Manmohan SinghHis acts are true and true is His word.
Manmohan Singh (Punjabi)ਉਸ ਦੇ ਕਰਤਬ ਸੱਚੇ ਹਨ ਅਤੇ ਸੱਚੇ ਹਨ ਉਸ ਦੇ ਬੋਲ।
Fareedkot Teekaਭੀਲਨੀ ਦ੍ਰੋਪਤੀ ਆਦਿਕੋਂ ਪਰ ਉਪਕਾਰ ਕਰਨੇ ਕੀ ਤਿਸ ਕੀ ਕਰਤੂਤ ਭੀ ਸਤ ਹੈ ਔਰੁ ਤਿਸ ਕੀ ਬੇਦ ਰੂਪ ਬਾਣੀ ਭੀ ਸਤਿ ਹੈ॥
Prof. Sahib Singhਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ,

ਪਦ ਅਰਥ ਕਰਤੂਤਿ = ਕੰਮ।

SikhNet (Spanish)Verdad son Sus Designios y Verdad es Su Palabra;.

ਸਤਿ ਪੁਰਖ; ਸਭ ਮਾਹਿ ਸਮਾਣੀ ॥

sat purakh; sabh maeh samaanee |

Sant Singh KhalsaThe True Lord is permeating all.
Manmohan SinghThe True Lord is contained amongst all.
Manmohan Singh (Punjabi)ਸੱਚਾ ਸਾਹਿਬ ਸਾਰਿਆਂ ਅੰਦਰ ਰਮਿਆ ਹੋਇਆ ਹੈ।
Fareedkot Teekaਤਿਸ ਸਤਿ ਪੁਰਖ ਵਾਹਿਗੁਰੂ ਕੀ ਸੱਤਾ ਸਭ ਬੀਚ ਸਮਾਇ ਰਹੀ ਹੈ॥
Prof. Sahib Singh(ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ।
SikhNet (Spanish)Verdad es Su Naturaleza que se infunde en toda la materia.

ਸਤਿ ਕਰਮੁ; ਜਾ ਕੀ ਰਚਨਾ ਸਤਿ ॥

sat karam; jaa kee rachanaa sat |

Sant Singh KhalsaTrue are His actions; His creation is true.
Manmohan SinghHis deeds are true and true is His creation.
Manmohan Singh (Punjabi)ਉਸ ਦੇ ਅਮਲ ਸੱਚੇ ਹਨ ਅਤੇ ਸੱਚੀ ਹੈ ਉਸ ਦੀ ਸ੍ਰਿਸ਼ਟੀ।
Fareedkot Teekaਜਿਸ ਕੇ ਕਰਮ ਭੀ ਸਤ ਹੈਂ ਪੁਨਾ ਜਿਸ ਕੀ ਰਚਨਾ ਭੀ ਸਤ ਹੈ॥
Prof. Sahib Singhਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ),

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)Verdad son Sus Acciones y Verdaderos los Frutos que ellas dan.

ਮੂਲੁ ਸਤਿ; ਸਤਿ ਉਤਪਤਿ ॥

mool sat; sat utapat |

Sant Singh KhalsaHis root is true, and true is what originates from it.
Manmohan SinghTrue is His foundation and true what springs therefrom.
Manmohan Singh (Punjabi)ਸੱਚੀ ਹੈ ਉਸ ਦੀ ਬੁਨਿਆਦ ਅਤੇ ਸੱਚਾ ਜਿਹੜਾ ਕੁਛ ਉਸ ਤੋਂ ਉਤਪੰਨ ਹੁੰਦਾ ਹੈ।
Fareedkot Teekaਜਿਸ ਨਿਰਗੁਣ ਰੂਪ ਮੂਲ ਸੇ ਭਯਾ ਹੈ, ਸੋ ਭੀ ਸਤ ਹੈ ਔ ਜੋ ਉਤਪਿਤ ਭ੍ਯਾ ਹੈ ਜਗਤ ਸੋ ਭੀ ਸਤ ਹੈ। ਕਿਉਂਕਿ ਕਲਪਤ ਵਸਤੂ ਕੀ ਸੱਤਾ ਅਧਿਸਟਾਨ ਸੇ ਭਿੰਨ ਨਹੀਂ ਹੋਤੀ ਅਧਿਸਟਾਨ ਰੂਪ ਹੋਤੀ ਹੈ॥
Prof. Sahib Singhਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ।

ਪਦ ਅਰਥ ਉਤਪਤਿ = ਪੈਦਾਇਸ਼, ਰਚਨਾ।

SikhNet (Spanish)Así como Verdad es la semilla, Verdad también es la planta crecida.

ਸਤਿ ਕਰਣੀ; ਨਿਰਮਲ ਨਿਰਮਲੀ ॥

sat karanee; niramal niramalee |

Sant Singh KhalsaTrue is His lifestyle, the purest of the pure.
Manmohan SinghTrue is His life-routine, the purest of the pure.
Manmohan Singh (Punjabi)ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ, ਪਵਿੱਤ੍ਰਾਂ ਦੀ ਪਰਮ ਪਵਿੱਤ੍ਰ।
Fareedkot Teekaਤਿਸ ਕੀ ਭਗਤੀ ਰੂਪ ਕਰਣੀ ਭੀ ਸਤ ਹੈ ਅਰ ਨਿਰਮਲ ਸੇ ਨਿਰਮਲ ਰੂਪ ਹੈ; ਵਾ ਆਪ ਨਿਰਮਲ ਔਰੋਂ ਕੋ ਨਿਰਮਲ ਕਰ ਕੇ ਮੋਖ ਕਰਨੇ ਵਾਲੀ ਹੈ॥
Prof. Sahib Singhਪ੍ਰਭੂ ਦੀ ਮਹਾ ਪਵ੍ਰਿਤ ਰਜ਼ਾ ਹੈ,

ਪਦ ਅਰਥ ਨਿਰਮਲ ਨਿਰਮਲੀ = ਨਿਰਮਲ ਤੋਂ ਨਿਰਮਲ, ਮਹਾ ਪਵਿਤ੍ਰ। ਕਰਣੀ = ਕੰਮ, ਰਜ਼ਾ

SikhNet (Spanish)De Inmaculada Pureza son las Acciones del Señor

ਜਿਸਹਿ ਬੁਝਾਏ; ਤਿਸਹਿ ਸਭ ਭਲੀ ॥

jiseh bujhaae; tiseh sabh bhalee |

Sant Singh KhalsaAll goes well for those who know Him.
Manmohan SinghEverything turns out well for him, whom the Lord instructs.
Manmohan Singh (Punjabi)ਹਰ ਸ਼ੈ ਉਸ ਲਈ ਚੰਗੀ ਹੋ ਆਉਂਦੀ ਹੈ, ਜਿਸ ਨੂੰ ਸੁਆਮੀ ਦਰਸਾਉਂਦਾ ਹੈ।
Fareedkot Teekaਜਿਸ ਕੌ ਵਹੁ ਆਪ ਸਮਝਾਵਤਾ ਹੈ ਤਿਸ ਕੌ ਸਭ ਬਾਤ ਭਲੀ ਪ੍ਰਤੀਤ ਹੋਤੀ ਹੈ॥
Prof. Sahib Singhਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ)।

ਪਦ ਅਰਥ ਭਲੀ = ਸੁਖਦਾਈ।

SikhNet (Spanish)y aquéllos que las conocen, perciben la Bondad de todo lo que Él hace.

ਸਤਿ ਨਾਮੁ ਪ੍ਰਭ ਕਾ ਸੁਖਦਾਈ ॥

sat naam prabh kaa sukhadaaee |

Sant Singh KhalsaThe True Name of God is the Giver of peace.
Manmohan SinghThe True Name of the Lord is Peace-giver.
Manmohan Singh (Punjabi)ਸੁਆਮੀ ਦਾ ਸੱਚਾ ਨਾਮ ਆਰਾਮ ਦੇਣ ਵਾਲਾ ਹੈ।
Fareedkot Teekaਸੁਖਦਾਈ ਪ੍ਰਭੂ ਕਾ ਨਾਮੁ ਸੱਤਿ ਹੈ ਔਰੁ ਵਿਸ੍ਵਾਸੁ ਭੀ ਸੱਤਿ ਹੈ॥
Prof. Sahib Singhਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ।
SikhNet (Spanish)El Verdadero Nombre trae la Paz y la Alegría;

ਬਿਸ੍ਵਾਸੁ ਸਤਿ; ਨਾਨਕ. ਗੁਰ ਤੇ ਪਾਈ ॥੬॥

bisvaas sat; naanak. gur te paaee |6|

Sant Singh KhalsaNanak has obtained true faith from the Guru. ||6||
Manmohan SinghTrue faith, Nanak has obtained from the Guru.
Manmohan Singh (Punjabi)ਸੱਚਾ ਈਮਾਨ, ਨਾਨਕ ਨੇ ਗੁਰਾਂ ਪਾਸੋ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮੁ ਅਰੁ ਵਿਸ੍ਵਾਸੁ ਗੁਰਾਂ ਤੇ ਪਾਈਤਾ ਹੈ॥੬॥
Prof. Sahib Singhਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ॥੬॥

ਪਦ ਅਰਥ ਬਿਸ੍ਵਾਸੁ = ਸਰਧਾ ॥੬॥

SikhNet (Spanish)la Fe Verdadera en el Nombre llega por la Gracia del Guru.(6)
Answers quote the Granth verbatim with Ang citations. AI commentary is not Gurbani and not a religious ruling.