ੴ

ਸਿੱਖਬਾਣੀ · SikhBani

ਜੌ ਰਾਜੁ ਦੇਹਿ ਤ ਕਵਨ ਬਡਾਈ ॥

jau raaj dehi ta kavan baddaaee
Bhagat Namdev Ji ਭਗਤ ਨਾਮਦੇਵ ਜੀ · Raag Gujri · Ang 525 · 14 lines
Translations

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ ॥

goojaree sree naamadev jee ke pade ghar 1 |

Sant Singh KhalsaGoojaree, Padhay Of Naam Dayv Jee, First House:
Manmohan SinghGujri. Venerable Sire. Namdev.
Manmohan Singh (Punjabi)ਗੁਜਰੀ ਪੂਜਯ ਸ਼੍ਰੀ। ਨਾਮ ਦੇਵ ਜੀ।
Prof. Sahib Singhਰਾਗ ਗੂਜਰੀ ਵਿੱਚ ਭਗਤ ਨਾਮਦੇਵ ਜੀ ਦੀ ਬੰਦਾਂ ਵਾਲੀ ਬਾਣੀ।
SikhNet (Spanish)Guyeri padas de Sri Nam Dev yi, Primera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੌ ਰਾਜੁ ਦੇਹਿ; ਤ ਕਵਨ ਬਡਾਈ ॥

jau raaj dehi; ta kavan baddaaee |

Sant Singh KhalsaIf You gave me an empire, then what glory would be in it for me?
Manmohan SinghIf Thou givest me an empire, what glory, then is this to me?
Manmohan Singh (Punjabi)ਜੇਕਰ ਤੂੰ ਮੈਨੂੰ ਪਾਤਸ਼ਾਹੀ ਦੇ ਦੇਵੇਂ, ਤਦ ਇਸ ਵਿੱਚ ਮੇਰੀ ਕਿ ਪ੍ਰਭਤਾ ਹੈ?
Fareedkot Teekaਜੌ ਪਰਮੇਸ੍ਵਰ ਰਾਜ ਦੇਵੇ ਤੌ ਕਵਨ ਸੀ ਬਡਾਈ ਹੈ॥
Prof. Sahib Singhਜੇ (ਪ੍ਰਭੂ) ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ,
SikhNet (Spanish)Si me bendices con un reino, eso no incrementa mi status de calidad humana;

ਜੌ ਭੀਖ ਮੰਗਾਵਹਿ; ਤ ਕਿਆ ਘਟਿ ਜਾਈ ॥੧॥

jau bheekh mangaaveh; ta kiaa ghatt jaaee |1|

Sant Singh KhalsaIf You made me beg for charity, what would it take away from me? ||1||
Manmohan SinghIf Thou makest me beg alms, what shall it, then detract from me?
Manmohan Singh (Punjabi)ਜੇਕਰ ਤੂੰ ਮੇਰੇ ਕੋਲੋਂ ਖੈਰ ਮੰਗਾਵੇਂ, ਤਦ ਇਸ ਵਿੱਚ ਮੈਨੂੰ ਕੀ ਵੱਟਾ ਲੱਗ ਜਾਊਗਾ?
Fareedkot Teekaਅਰ ਜੋ ਭਿਖਿਆ ਮੰਗਾਵੇ ਤੌ ਕਿਆ ਘਟ ਜਾਤਾ ਹੈਂ॥
Prof. Sahib Singhਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ, ਤਾਂ ਮੇਰਾ ਕੁਝ ਘਟ ਨਹੀਂ ਜਾਣਾ ॥੧॥

ਪਦ ਅਰਥ ਜੌ = ਜੇਕਰ। ਭੀਖ ਮੰਗਾਵਹਿ = ਮੈਥੋਂ ਭਿੱਖ ਮੰਗਾਏਂ, ਮੈਨੂੰ ਮੰਗਤਾ ਬਣਾ ਦੇਵੇਂ, ਮੈਨੂੰ ਕੰਗਾਲ ਕਰ ਦੇਵੇਂ ॥੧॥

SikhNet (Spanish)tampoco si me conviertes en un pordiosero me haces un ser inferior. (1)

ਤੂੰ ਹਰਿ ਭਜੁ ਮਨ ਮੇਰੇ; ਪਦੁ ਨਿਰਬਾਨੁ ॥

toon har bhaj man mere; pad nirabaan |

Sant Singh KhalsaMeditate and vibrate upon the Lord, O my mind, and you shall obtain the state of Nirvaanaa.
Manmohan SinghMeditate thou on thy God, O My soul and thou shalt obtain the dignity of salvation?
Manmohan Singh (Punjabi)ਤੂੰ ਵਾਹਿਗੁਰੂ ਦਾ ਆਰਾਧਨ ਕਰ, ਹੇ ਮੇਰੀ ਜਿੰਦੜੀਏ ਅਤੇ ਤੂੰ ਮੁਕਤੀ ਦਾ ਮਰਤਬਾ ਪਾ ਲਵੇਂਗੀ।
Fareedkot Teekaਹੇ ਮੇਰੇ ਮਨ! ਤੂੰ ਹਰਿ ਨਿਰਬਾਨ ਪਦ ਕਾ ਭਜਨ ਕਰ॥
Prof. Sahib Singhਹੇ ਮੇਰੇ ਮਨ! ਤੂੰ ਇੱਕ ਪ੍ਰਭੂ ਨੂੰ ਸਿਮਰ; ਉਹੀ ਵਾਸ਼ਨਾ-ਰਹਿਤ ਅਵਸਥਾ (ਦੇਣ ਵਾਲਾ) ਹੈ,

ਪਦ ਅਰਥ ਪਦੁ = ਦਰਜਾ, ਮੁਕਾਮ। ਨਿਰਬਾਨੁ = ਵਾਸ਼ਨਾ ਰਹਿਤ, ਜਿੱਥੇ ਦੁਨੀਆ ਦੀ ਕੋਈ ਵਾਸ਼ਨਾ ਨ ਫੁਰੇ।

SikhNet (Spanish)Habita en tu Señor, pues ese es el Estado de Supremo Éxtasis

ਬਹੁਰਿ ਨ ਹੋਇ; ਤੇਰਾ ਆਵਨ ਜਾਨੁ ॥੧॥ ਰਹਾਉ ॥

bahur na hoe; teraa aavan jaan |1| rahaau |

Sant Singh KhalsaYou shall not have to come and go in reincarnation any longer. ||1||Pause||
Manmohan SinghLike this thou shalt not, again come and go. Pause.
Manmohan Singh (Punjabi)ਇਸ ਤਰ੍ਹਾਂ ਤੂੰ ਮੁੜ ਕੇ ਆਵਾ-ਗਾਉਣ ਵਿੱਚ ਨਹੀਂ ਪਵੇਗੀਂ। ਠਹਿਰਾਉ।
Fareedkot Teekaਜਿਸ ਕਰ ਕੇ ਫੇਰ ਤੇਰਾ ਆਵਨ ਜਾਨਾ ਨ ਹੋਇ॥੧॥ ਰਹਾਉ ॥
Prof. Sahib Singh(ਉਸ ਦਾ ਸਿਮਰਨ ਕੀਤਿਆਂ) ਫਿਰ ਤੇਰਾ (ਜਗਤ ਵਿਚ) ਜੰਮਣਾ ਮਰਨਾ ਮਿਟ ਜਾਇਗਾ ॥੧॥ ਰਹਾਉ ॥

ਪਦ ਅਰਥ ਬਹੁਰਿ = ਫਿਰ, ਮੁੜ ਕੇ ॥੧॥ ਰਹਾਉ ॥

SikhNet (Spanish)y de esa forma tus idas y venidas terminan. (1‑Pausa)

ਸਭ ਤੈ ਉਪਾਈ; ਭਰਮ ਭੁਲਾਈ ॥

sabh tai upaaee; bharam bhulaaee |

Sant Singh KhalsaYou created all, and You lead them astray in doubt.
Manmohan SinghThou hast created all and has led them astray in doubt.
Manmohan Singh (Punjabi)ਤੂੰ ਸਾਰਿਆਂ ਨੂੰ ਰਚਿਆ ਹੈ ਅਤੇ ਵਹਿਮ ਅੰਦਰ ਕੁਰਾਹੇ ਪਾਇਆ ਹੈ।
Fareedkot Teekaਹੇ ਮਨ! ਐਸੇ ਬੇਨਤੀ ਕਰ: ਹੇ ਪਰਮੇਸ੍ਵਰ ਜੀ! ਸਭ ਸ੍ਰਿਸ਼ਟੀ ਤੈਨੇ ਉਤਪੰਨ ਕਰੀ ਹੈ ਪੁਨਾ ਭ੍ਰਮ ਕਰ ਅਪਨੇ ਸੇ ਭਲਾਇ ਛੋਡੀ ਹੈ॥
Prof. Sahib Singh(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੇ ਭਰਮਾਂ ਵਿਚ ਕੁਰਾਹੇ ਪਾਈ ਹੋਈ ਹੈ,

ਪਦ ਅਰਥ ਤੈ = (ਹੇ ਪ੍ਰਭੂ!) ਤੂੰ। ਉਪਾਈ = ਪੈਦਾ ਕੀਤੀ।

SikhNet (Spanish)Oh Señor, has creado y también envuelto todo en una nube de ilusión,

ਜਿਸ ਤੂੰ ਦੇਵਹਿ; ਤਿਸਹਿ ਬੁਝਾਈ ॥੨॥

jis toon deveh; tiseh bujhaaee |2|

Sant Singh KhalsaThey alone understand, unto whom You give understanding. ||2||
Manmohan SinghWhomsoever Thou givest comprehension, he understands Thee.
Manmohan Singh (Punjabi)ਜਿਸ ਕਿਸੇ ਨੂੰ ਤੂੰ ਗਿਆਤ ਦਿੰਦਾ ਹੈਂ, ਓਹੀ ਤੈਨੂੰ ਸਮਝਦਾ ਹੈ।
Fareedkot Teekaਜਿਸ ਕੋ ਤੂੰ ਅਪਨੀ ਭਗਤੀ ਦੇਤਾ ਹੈਂ ਤਿਸ ਕੋ ਤੇਰੇ ਸਰੂਪ ਕੀ ਬੁਝ ਆਈ ਹੈ॥
Prof. Sahib Singhਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ ਉਸੇ ਨੂੰ ਮੱਤ ਆਉਂਦੀ ਹੈ ॥੨॥

ਪਦ ਅਰਥ ਬੁਝਾਈ = ਸਮਝ, ਸੂਝ ॥੨॥

SikhNet (Spanish)y sólo aquél a quien Tú escoges, Te conoce. (2)

ਸਤਿਗੁਰੁ ਮਿਲੈ; ਤ ਸਹਸਾ ਜਾਈ ॥

satigur milai; ta sahasaa jaaee |

Sant Singh KhalsaMeeting the True Guru, doubt is dispelled.
Manmohan SinghWhen the True Guru is met, it is then that the doubt is dispelled.
Manmohan Singh (Punjabi)ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਤਦ ਸੰਦੇਹ (ਸ਼ੱਕ) ਦੂਰ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਸੰਦੇਹ ਜਾਤਾ ਹੈ॥
Prof. Sahib Singhਸਤਿਗੁਰੂ ਮਿਲ ਪਏ ਤਾਂ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ।

ਪਦ ਅਰਥ ਸਹਸਾ = ਦਿਲ ਦੀ ਘਬਰਾਹਟ। ਜਾਈ = ਦੂਰ ਹੋ ਜਾਂਦੀ ਹੈ।

SikhNet (Spanish)Es al encontrar al Verdadero Guru como uno se libera de la duda,

ਕਿਸੁ ਹਉ ਪੂਜਉ; ਦੂਜਾ ਨਦਰਿ ਨ ਆਈ ॥੩॥

kis hau poojau; doojaa nadar na aaee |3|

Sant Singh KhalsaWho else should I worship? I can see no other. ||3||
Manmohan SinghWhom else should I worship? I see not another.
Manmohan Singh (Punjabi)ਮੈਂ ਹੋਰ ਕੀਹਦੀ ਉਪਾਸ਼ਨਾ ਕਰਾਂ, ਮੈਨੂੰ ਹੋਰਸ ਕੋਈ ਨਜ਼ਰ ਨਹੀਂ ਆਉੰਦਾ।
Fareedkot Teekaਮੈਂ ਔਰ ਦੂਸਰੇ ਕਿਸ ਕੀ ਪੂਜਾ ਕਰੂੰ ਤੇਰੇ ਬਿਨਾਂ ਦੂਸਰਾ ਦੇਖਣੇ ਮੇਂ ਨਹੀਂ ਆਉਤਾ ਹੈ॥☬ਪਰਮੇਸ੍ਵਰ ਕਹੇ: ਤੂੰ ਠਾਕਰ ਪੂਜਾ ਕਿਆ ਜਾਨ ਕਰ ਛੋਡੀ ਹੈ? ਤਿਸ ਪ੍ਰਤਿ ਕਹਤੇ ਹੈਂ:
Prof. Sahib Singhਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ॥੩॥
SikhNet (Spanish)y no alaba a ningún otro, pues percibe a Dios en todo. (3)

ਏਕੈ ਪਾਥਰ; ਕੀਜੈ ਭਾਉ ॥

ekai paathar; keejai bhaau |

Sant Singh KhalsaOne stone is lovingly decorated,
Manmohan SinghOne stone is lovingly adored.
Manmohan Singh (Punjabi)ਇਕ ਪੱਥਰ ਪਿਆਰ ਨਾਲ ਪੂਜਿਆ ਜਾਂਦਾ ਹੈ।
Fareedkot Teekaਏਕ ਪਥਰ ਪਰ ਪ੍ਰੇਮ ਕਰੀਤਾ ਹੈ॥
Prof. Sahib Singhਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ,

ਪਦ ਅਰਥ ਭਾਉ = ਪਿਆਰ।

SikhNet (Spanish)Una piedra la adoramos como un ídolo

ਦੂਜੈ ਪਾਥਰ; ਧਰੀਐ ਪਾਉ ॥

doojai paathar; dhareeai paau |

Sant Singh Khalsawhile another stone is walked upon.
Manmohan SinghAnother stone is trodden under the feet.
Manmohan Singh (Punjabi)ਦੂਸਰਾ ਪਾਹਨ ਪੈਰਾਂ ਦੇ ਨਾਲ ਲਤਾੜਿਆ ਜਾਂਦਾ ਹੈ।
Fareedkot Teekaਔ ਦੂਸਰੇ ਪਥਰ ਪਰ ਪੈਰ ਧਰਤੀ ਹੈ॥
Prof. Sahib Singhਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ।

ਪਦ ਅਰਥ ਪਾਉ = ਪੈਰ।

SikhNet (Spanish)mientras a otra piedra la pisoteamos;

ਜੇ ਓਹੁ ਦੇਉ; ਤ ਓਹੁ ਭੀ ਦੇਵਾ ॥

je ohu deo; ta ohu bhee devaa |

Sant Singh KhalsaIf one is a god, then the other must also be a god.
Manmohan SinghIf the one is a god, the other is also a god.
Manmohan Singh (Punjabi)ਜੇ ਇਕ ਦੇਵਤਾ ਹੈ ਤਾਂ ਦੂਜਾ ਭੀ ਦੇਵਤਾ ਹੀ ਹੈ।
Fareedkot Teekaਪੂਜਨੀਯ ਜਾਨ ਕਰ ਜਿਸ ਕੋ ਪੂਜੀਤਾ ਹੈ, ਜੇਕਰ ਓਹ ਪਹਲਾ ਪਥਰ ਦੇਵ ਹੈ, ਤੋ ਓਹ ਪਿਛਲਾ ਭੀ ਦੇਵ ਹੀ ਹੈ॥
Prof. Sahib Singhਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ।

ਪਦ ਅਰਥ ਦੇਉ = ਦੇਵਤਾ।

SikhNet (Spanish)pero si una es un dios, la otra también lo es. Dice Nam Dev,

ਕਹਿ ਨਾਮਦੇਉ; ਹਮ. ਹਰਿ ਕੀ ਸੇਵਾ ॥੪॥੧॥

keh naamadeo; ham. har kee sevaa |4|1|

Sant Singh KhalsaSays Naam Dayv, I serve the Lord. ||4||1||
Manmohan SinghSays Namdev, I therefore, serve the Lord alone.
Manmohan Singh (Punjabi)ਨਾਮ ਦੇਵ ਜੀ ਆਖਦੇ ਹਨ, ਮੈਂ ਇਸ ਲਈ ਕੇਵਲ ਪ੍ਰਭੂ ਦੀ ਹੀ ਟਹਿਲ ਕਮਾਉਂਦੇ ਹਾਂ।
Fareedkot Teekaਨਾਮ ਦੇਵ ਜੀ ਕਹਤੇ ਹੈਂ: ਤਾਂ ਤੇ ਹੇ ਹਰੀ! ਮੈਂ ਸਰਬ ਮੇਂ ਪੂਰਨ ਰੂਪ ਜਾਨ ਕਰ ਤੇਰੀ ਹੀ ਸੇਵਾ ਕਰਤਾ ਹਾਂ॥੪॥੧॥☬ਜਿਸ ਮਹਾਤਮਾ ਕੋ ਪਰਮੇਸ੍ਵਰ ਕੀ ਪ੍ਰਾਪਤੀ ਹੂਈ ਹੈ, ਉਸ ਪ੍ਰਾਪਤੀ ਕੋ ਕੋਈ ਜਾਣੇ ਅਰ ਕਹਿ ਨਹੀਂ ਸਕਤਾ। ਸੋ ਇਸ ਬਾਤ ਕੋ ਪ੍ਰਗਟ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਮਦੇਉ ਆਖਦਾ ਹੈ: ਅਸੀਂ ਤਾਂ ਪਰਮਾਤਮਾ ਦੀ ਹੀ ਬੰਦਗੀ ਕਰਦੇ ਹਾਂ ॥੪॥੧॥

* ਨੋਟ: ਕੀ ਅਸਾਂ ਨਾਮਦੇਵ ਜੀ ਦੇ ਇਹਨਾਂ ਲਫ਼ਜ਼ਾਂ ਉੱਤੇ ਇਤਬਾਰ ਕਰਨਾ ਹੈ, ਜਾਂ, ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਉੱਤੇ?

SikhNet (Spanish)por tanto yo no sirvo a la piedra, sino a mi Único Dios. (4‑1)
Answers quote the Granth verbatim with Ang citations. AI commentary is not Gurbani and not a religious ruling.