ੴ

ਸਿੱਖਬਾਣੀ · SikhBani

Ang 525

Sri Guru Granth Sahib · Raag Gujri · 4 shabads, 40 lines
Translations
Shabad Bhagat Namdev Ji Raag Gujri

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ ॥

goojaree sree naamadev jee ke pade ghar 1 |

Sant Singh KhalsaGoojaree, Padhay Of Naam Dayv Jee, First House:
Manmohan SinghGujri. Venerable Sire. Namdev.
Manmohan Singh (Punjabi)ਗੁਜਰੀ ਪੂਜਯ ਸ਼੍ਰੀ। ਨਾਮ ਦੇਵ ਜੀ।
Prof. Sahib Singhਰਾਗ ਗੂਜਰੀ ਵਿੱਚ ਭਗਤ ਨਾਮਦੇਵ ਜੀ ਦੀ ਬੰਦਾਂ ਵਾਲੀ ਬਾਣੀ।
SikhNet (Spanish)Guyeri padas de Sri Nam Dev yi, Primera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਜੌ ਰਾਜੁ ਦੇਹਿ; ਤ ਕਵਨ ਬਡਾਈ ॥

jau raaj dehi; ta kavan baddaaee |

Sant Singh KhalsaIf You gave me an empire, then what glory would be in it for me?
Manmohan SinghIf Thou givest me an empire, what glory, then is this to me?
Manmohan Singh (Punjabi)ਜੇਕਰ ਤੂੰ ਮੈਨੂੰ ਪਾਤਸ਼ਾਹੀ ਦੇ ਦੇਵੇਂ, ਤਦ ਇਸ ਵਿੱਚ ਮੇਰੀ ਕਿ ਪ੍ਰਭਤਾ ਹੈ?
Fareedkot Teekaਜੌ ਪਰਮੇਸ੍ਵਰ ਰਾਜ ਦੇਵੇ ਤੌ ਕਵਨ ਸੀ ਬਡਾਈ ਹੈ॥
Prof. Sahib Singhਜੇ (ਪ੍ਰਭੂ) ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ,
SikhNet (Spanish)Si me bendices con un reino, eso no incrementa mi status de calidad humana;

ਜੌ ਭੀਖ ਮੰਗਾਵਹਿ; ਤ ਕਿਆ ਘਟਿ ਜਾਈ ॥੧॥

jau bheekh mangaaveh; ta kiaa ghatt jaaee |1|

Sant Singh KhalsaIf You made me beg for charity, what would it take away from me? ||1||
Manmohan SinghIf Thou makest me beg alms, what shall it, then detract from me?
Manmohan Singh (Punjabi)ਜੇਕਰ ਤੂੰ ਮੇਰੇ ਕੋਲੋਂ ਖੈਰ ਮੰਗਾਵੇਂ, ਤਦ ਇਸ ਵਿੱਚ ਮੈਨੂੰ ਕੀ ਵੱਟਾ ਲੱਗ ਜਾਊਗਾ?
Fareedkot Teekaਅਰ ਜੋ ਭਿਖਿਆ ਮੰਗਾਵੇ ਤੌ ਕਿਆ ਘਟ ਜਾਤਾ ਹੈਂ॥
Prof. Sahib Singhਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ, ਤਾਂ ਮੇਰਾ ਕੁਝ ਘਟ ਨਹੀਂ ਜਾਣਾ ॥੧॥

ਪਦ ਅਰਥ ਜੌ = ਜੇਕਰ। ਭੀਖ ਮੰਗਾਵਹਿ = ਮੈਥੋਂ ਭਿੱਖ ਮੰਗਾਏਂ, ਮੈਨੂੰ ਮੰਗਤਾ ਬਣਾ ਦੇਵੇਂ, ਮੈਨੂੰ ਕੰਗਾਲ ਕਰ ਦੇਵੇਂ ॥੧॥

SikhNet (Spanish)tampoco si me conviertes en un pordiosero me haces un ser inferior. (1)

ਤੂੰ ਹਰਿ ਭਜੁ ਮਨ ਮੇਰੇ; ਪਦੁ ਨਿਰਬਾਨੁ ॥

toon har bhaj man mere; pad nirabaan |

Sant Singh KhalsaMeditate and vibrate upon the Lord, O my mind, and you shall obtain the state of Nirvaanaa.
Manmohan SinghMeditate thou on thy God, O My soul and thou shalt obtain the dignity of salvation?
Manmohan Singh (Punjabi)ਤੂੰ ਵਾਹਿਗੁਰੂ ਦਾ ਆਰਾਧਨ ਕਰ, ਹੇ ਮੇਰੀ ਜਿੰਦੜੀਏ ਅਤੇ ਤੂੰ ਮੁਕਤੀ ਦਾ ਮਰਤਬਾ ਪਾ ਲਵੇਂਗੀ।
Fareedkot Teekaਹੇ ਮੇਰੇ ਮਨ! ਤੂੰ ਹਰਿ ਨਿਰਬਾਨ ਪਦ ਕਾ ਭਜਨ ਕਰ॥
Prof. Sahib Singhਹੇ ਮੇਰੇ ਮਨ! ਤੂੰ ਇੱਕ ਪ੍ਰਭੂ ਨੂੰ ਸਿਮਰ; ਉਹੀ ਵਾਸ਼ਨਾ-ਰਹਿਤ ਅਵਸਥਾ (ਦੇਣ ਵਾਲਾ) ਹੈ,

ਪਦ ਅਰਥ ਪਦੁ = ਦਰਜਾ, ਮੁਕਾਮ। ਨਿਰਬਾਨੁ = ਵਾਸ਼ਨਾ ਰਹਿਤ, ਜਿੱਥੇ ਦੁਨੀਆ ਦੀ ਕੋਈ ਵਾਸ਼ਨਾ ਨ ਫੁਰੇ।

SikhNet (Spanish)Habita en tu Señor, pues ese es el Estado de Supremo Éxtasis

ਬਹੁਰਿ ਨ ਹੋਇ; ਤੇਰਾ ਆਵਨ ਜਾਨੁ ॥੧॥ ਰਹਾਉ ॥

bahur na hoe; teraa aavan jaan |1| rahaau |

Sant Singh KhalsaYou shall not have to come and go in reincarnation any longer. ||1||Pause||
Manmohan SinghLike this thou shalt not, again come and go. Pause.
Manmohan Singh (Punjabi)ਇਸ ਤਰ੍ਹਾਂ ਤੂੰ ਮੁੜ ਕੇ ਆਵਾ-ਗਾਉਣ ਵਿੱਚ ਨਹੀਂ ਪਵੇਗੀਂ। ਠਹਿਰਾਉ।
Fareedkot Teekaਜਿਸ ਕਰ ਕੇ ਫੇਰ ਤੇਰਾ ਆਵਨ ਜਾਨਾ ਨ ਹੋਇ॥੧॥ ਰਹਾਉ ॥
Prof. Sahib Singh(ਉਸ ਦਾ ਸਿਮਰਨ ਕੀਤਿਆਂ) ਫਿਰ ਤੇਰਾ (ਜਗਤ ਵਿਚ) ਜੰਮਣਾ ਮਰਨਾ ਮਿਟ ਜਾਇਗਾ ॥੧॥ ਰਹਾਉ ॥

ਪਦ ਅਰਥ ਬਹੁਰਿ = ਫਿਰ, ਮੁੜ ਕੇ ॥੧॥ ਰਹਾਉ ॥

SikhNet (Spanish)y de esa forma tus idas y venidas terminan. (1‑Pausa)

ਸਭ ਤੈ ਉਪਾਈ; ਭਰਮ ਭੁਲਾਈ ॥

sabh tai upaaee; bharam bhulaaee |

Sant Singh KhalsaYou created all, and You lead them astray in doubt.
Manmohan SinghThou hast created all and has led them astray in doubt.
Manmohan Singh (Punjabi)ਤੂੰ ਸਾਰਿਆਂ ਨੂੰ ਰਚਿਆ ਹੈ ਅਤੇ ਵਹਿਮ ਅੰਦਰ ਕੁਰਾਹੇ ਪਾਇਆ ਹੈ।
Fareedkot Teekaਹੇ ਮਨ! ਐਸੇ ਬੇਨਤੀ ਕਰ: ਹੇ ਪਰਮੇਸ੍ਵਰ ਜੀ! ਸਭ ਸ੍ਰਿਸ਼ਟੀ ਤੈਨੇ ਉਤਪੰਨ ਕਰੀ ਹੈ ਪੁਨਾ ਭ੍ਰਮ ਕਰ ਅਪਨੇ ਸੇ ਭਲਾਇ ਛੋਡੀ ਹੈ॥
Prof. Sahib Singh(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੇ ਭਰਮਾਂ ਵਿਚ ਕੁਰਾਹੇ ਪਾਈ ਹੋਈ ਹੈ,

ਪਦ ਅਰਥ ਤੈ = (ਹੇ ਪ੍ਰਭੂ!) ਤੂੰ। ਉਪਾਈ = ਪੈਦਾ ਕੀਤੀ।

SikhNet (Spanish)Oh Señor, has creado y también envuelto todo en una nube de ilusión,

ਜਿਸ ਤੂੰ ਦੇਵਹਿ; ਤਿਸਹਿ ਬੁਝਾਈ ॥੨॥

jis toon deveh; tiseh bujhaaee |2|

Sant Singh KhalsaThey alone understand, unto whom You give understanding. ||2||
Manmohan SinghWhomsoever Thou givest comprehension, he understands Thee.
Manmohan Singh (Punjabi)ਜਿਸ ਕਿਸੇ ਨੂੰ ਤੂੰ ਗਿਆਤ ਦਿੰਦਾ ਹੈਂ, ਓਹੀ ਤੈਨੂੰ ਸਮਝਦਾ ਹੈ।
Fareedkot Teekaਜਿਸ ਕੋ ਤੂੰ ਅਪਨੀ ਭਗਤੀ ਦੇਤਾ ਹੈਂ ਤਿਸ ਕੋ ਤੇਰੇ ਸਰੂਪ ਕੀ ਬੁਝ ਆਈ ਹੈ॥
Prof. Sahib Singhਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ ਉਸੇ ਨੂੰ ਮੱਤ ਆਉਂਦੀ ਹੈ ॥੨॥

ਪਦ ਅਰਥ ਬੁਝਾਈ = ਸਮਝ, ਸੂਝ ॥੨॥

SikhNet (Spanish)y sólo aquél a quien Tú escoges, Te conoce. (2)

ਸਤਿਗੁਰੁ ਮਿਲੈ; ਤ ਸਹਸਾ ਜਾਈ ॥

satigur milai; ta sahasaa jaaee |

Sant Singh KhalsaMeeting the True Guru, doubt is dispelled.
Manmohan SinghWhen the True Guru is met, it is then that the doubt is dispelled.
Manmohan Singh (Punjabi)ਜਦ ਸੱਚੇ ਗੁਰੂ ਜੀ ਮਿਲ ਪੈਂਦੇ ਹਨ, ਤਦ ਸੰਦੇਹ (ਸ਼ੱਕ) ਦੂਰ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਸੰਦੇਹ ਜਾਤਾ ਹੈ॥
Prof. Sahib Singhਸਤਿਗੁਰੂ ਮਿਲ ਪਏ ਤਾਂ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ।

ਪਦ ਅਰਥ ਸਹਸਾ = ਦਿਲ ਦੀ ਘਬਰਾਹਟ। ਜਾਈ = ਦੂਰ ਹੋ ਜਾਂਦੀ ਹੈ।

SikhNet (Spanish)Es al encontrar al Verdadero Guru como uno se libera de la duda,

ਕਿਸੁ ਹਉ ਪੂਜਉ; ਦੂਜਾ ਨਦਰਿ ਨ ਆਈ ॥੩॥

kis hau poojau; doojaa nadar na aaee |3|

Sant Singh KhalsaWho else should I worship? I can see no other. ||3||
Manmohan SinghWhom else should I worship? I see not another.
Manmohan Singh (Punjabi)ਮੈਂ ਹੋਰ ਕੀਹਦੀ ਉਪਾਸ਼ਨਾ ਕਰਾਂ, ਮੈਨੂੰ ਹੋਰਸ ਕੋਈ ਨਜ਼ਰ ਨਹੀਂ ਆਉੰਦਾ।
Fareedkot Teekaਮੈਂ ਔਰ ਦੂਸਰੇ ਕਿਸ ਕੀ ਪੂਜਾ ਕਰੂੰ ਤੇਰੇ ਬਿਨਾਂ ਦੂਸਰਾ ਦੇਖਣੇ ਮੇਂ ਨਹੀਂ ਆਉਤਾ ਹੈ॥☬ਪਰਮੇਸ੍ਵਰ ਕਹੇ: ਤੂੰ ਠਾਕਰ ਪੂਜਾ ਕਿਆ ਜਾਨ ਕਰ ਛੋਡੀ ਹੈ? ਤਿਸ ਪ੍ਰਤਿ ਕਹਤੇ ਹੈਂ:
Prof. Sahib Singhਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ॥੩॥
SikhNet (Spanish)y no alaba a ningún otro, pues percibe a Dios en todo. (3)

ਏਕੈ ਪਾਥਰ; ਕੀਜੈ ਭਾਉ ॥

ekai paathar; keejai bhaau |

Sant Singh KhalsaOne stone is lovingly decorated,
Manmohan SinghOne stone is lovingly adored.
Manmohan Singh (Punjabi)ਇਕ ਪੱਥਰ ਪਿਆਰ ਨਾਲ ਪੂਜਿਆ ਜਾਂਦਾ ਹੈ।
Fareedkot Teekaਏਕ ਪਥਰ ਪਰ ਪ੍ਰੇਮ ਕਰੀਤਾ ਹੈ॥
Prof. Sahib Singhਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ,

ਪਦ ਅਰਥ ਭਾਉ = ਪਿਆਰ।

SikhNet (Spanish)Una piedra la adoramos como un ídolo

ਦੂਜੈ ਪਾਥਰ; ਧਰੀਐ ਪਾਉ ॥

doojai paathar; dhareeai paau |

Sant Singh Khalsawhile another stone is walked upon.
Manmohan SinghAnother stone is trodden under the feet.
Manmohan Singh (Punjabi)ਦੂਸਰਾ ਪਾਹਨ ਪੈਰਾਂ ਦੇ ਨਾਲ ਲਤਾੜਿਆ ਜਾਂਦਾ ਹੈ।
Fareedkot Teekaਔ ਦੂਸਰੇ ਪਥਰ ਪਰ ਪੈਰ ਧਰਤੀ ਹੈ॥
Prof. Sahib Singhਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ।

ਪਦ ਅਰਥ ਪਾਉ = ਪੈਰ।

SikhNet (Spanish)mientras a otra piedra la pisoteamos;

ਜੇ ਓਹੁ ਦੇਉ; ਤ ਓਹੁ ਭੀ ਦੇਵਾ ॥

je ohu deo; ta ohu bhee devaa |

Sant Singh KhalsaIf one is a god, then the other must also be a god.
Manmohan SinghIf the one is a god, the other is also a god.
Manmohan Singh (Punjabi)ਜੇ ਇਕ ਦੇਵਤਾ ਹੈ ਤਾਂ ਦੂਜਾ ਭੀ ਦੇਵਤਾ ਹੀ ਹੈ।
Fareedkot Teekaਪੂਜਨੀਯ ਜਾਨ ਕਰ ਜਿਸ ਕੋ ਪੂਜੀਤਾ ਹੈ, ਜੇਕਰ ਓਹ ਪਹਲਾ ਪਥਰ ਦੇਵ ਹੈ, ਤੋ ਓਹ ਪਿਛਲਾ ਭੀ ਦੇਵ ਹੀ ਹੈ॥
Prof. Sahib Singhਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ।

ਪਦ ਅਰਥ ਦੇਉ = ਦੇਵਤਾ।

SikhNet (Spanish)pero si una es un dios, la otra también lo es. Dice Nam Dev,

ਕਹਿ ਨਾਮਦੇਉ; ਹਮ. ਹਰਿ ਕੀ ਸੇਵਾ ॥੪॥੧॥

keh naamadeo; ham. har kee sevaa |4|1|

Sant Singh KhalsaSays Naam Dayv, I serve the Lord. ||4||1||
Manmohan SinghSays Namdev, I therefore, serve the Lord alone.
Manmohan Singh (Punjabi)ਨਾਮ ਦੇਵ ਜੀ ਆਖਦੇ ਹਨ, ਮੈਂ ਇਸ ਲਈ ਕੇਵਲ ਪ੍ਰਭੂ ਦੀ ਹੀ ਟਹਿਲ ਕਮਾਉਂਦੇ ਹਾਂ।
Fareedkot Teekaਨਾਮ ਦੇਵ ਜੀ ਕਹਤੇ ਹੈਂ: ਤਾਂ ਤੇ ਹੇ ਹਰੀ! ਮੈਂ ਸਰਬ ਮੇਂ ਪੂਰਨ ਰੂਪ ਜਾਨ ਕਰ ਤੇਰੀ ਹੀ ਸੇਵਾ ਕਰਤਾ ਹਾਂ॥੪॥੧॥☬ਜਿਸ ਮਹਾਤਮਾ ਕੋ ਪਰਮੇਸ੍ਵਰ ਕੀ ਪ੍ਰਾਪਤੀ ਹੂਈ ਹੈ, ਉਸ ਪ੍ਰਾਪਤੀ ਕੋ ਕੋਈ ਜਾਣੇ ਅਰ ਕਹਿ ਨਹੀਂ ਸਕਤਾ। ਸੋ ਇਸ ਬਾਤ ਕੋ ਪ੍ਰਗਟ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਮਦੇਉ ਆਖਦਾ ਹੈ: ਅਸੀਂ ਤਾਂ ਪਰਮਾਤਮਾ ਦੀ ਹੀ ਬੰਦਗੀ ਕਰਦੇ ਹਾਂ ॥੪॥੧॥

* ਨੋਟ: ਕੀ ਅਸਾਂ ਨਾਮਦੇਵ ਜੀ ਦੇ ਇਹਨਾਂ ਲਫ਼ਜ਼ਾਂ ਉੱਤੇ ਇਤਬਾਰ ਕਰਨਾ ਹੈ, ਜਾਂ, ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਉੱਤੇ?

SikhNet (Spanish)por tanto yo no sirvo a la piedra, sino a mi Único Dios. (4‑1)

Open this shabad →

Shabad Bhagat Namdev Ji Raag Gujri

ਗੂਜਰੀ ਘਰੁ ੧ ॥

goojaree ghar 1 |

Sant Singh KhalsaGoojaree, First House:
Manmohan SinghGujri.
Manmohan Singh (Punjabi)ਗੁਜਰੀ।
SikhNet (Spanish)Guyuri, Primera Casa.

ਮਲੈ ਨ ਲਾਛੈ. ਪਾਰ ਮਲੋ; ਪਰਮਲੀਓ, ਬੈਠੋ ਰੀ ਆਈ ॥

malai na laachhai. paar malo; paramaleeo, baittho ree aaee |

Sant Singh KhalsaHe does not have even a trace of impurity - He is beyond impurity. He is fragrantly scented - He has come to take His Seat in my mind.
Manmohan SinghHe, who has no trace of filth, is beyond impurity and is perfumed as with sandal, has come and taken his seat in my mind.
Manmohan Singh (Punjabi)ਜਿਸ ਵਿੱਚ ਲੇਸ ਮਾਤ੍ਰ ਭੀ ਮੇਲ ਨਹੀਂ ਜੋ ਅਸ਼ੁੱਧਤਾ ਤੋਂ ਪਰ੍ਹੇ ਹੈ ਅਤੇ ਜੋ ਚੰਨਣ ਦੀ ਮਾਨੰਦ ਸੁਗੰਧਤ ਹੈ, ਉਹ ਆ ਕੇ ਮੇਰੇ ਅੰਤਰ ਆਤਮੇ ਵੱਸ ਜਾਂਦਾ ਹੈ।
Fareedkot Teekaਜਿਸ ਮੇਂ ਮਾਇਆ ਮਲ ਕਾ (ਲਾਛੈ) ਚਿੰਨ ਨਹੀਂ ਹੈ, (ਪਾਰ ਮਲੋ) ਅਵਿਦਿਆ ਮਾਇਆ ਮਲ ਤੇ ਪਾਰ ਹੈ, (ਪਰਮਲੀਓ) ਚੰਦਨ ਰੂਪ ਸੁਧ ਸੁਗੰਧ ਵਾਲਾ ਹੈ, ਸੋ ਜਬ ਅੰਤਸਕਰਣ ਸਥਾਨ ਮੇਂ ਆਇਆ, ਭਾਵ ਸਖਿਆਤਕਾਰ ਹੂਆ ਹੈ॥
Prof. Sahib Singhਹੇ ਭੈਣ! ਉਸ ਸੋਹਣੇ ਰਾਮ ਨੂੰ ਮੈਲ ਦਾ ਦਾਗ਼ ਤੱਕ ਨਹੀਂ ਹੈ, ਉਹ ਮੈਲ ਤੋਂ ਪਰੇ ਹੈ, ਉਹ ਤਾਂ (ਫੁਲਾਂ ਦੀ) ਸੁਗੰਧੀ (ਵਾਂਗ) ਸਭ ਜੀਵਾਂ ਵਿਚ ਆ ਕੇ ਵੱਸਦਾ ਹੈ।

ਪਦ ਅਰਥ ਮਲੈ = ਮਲ ਦਾ, ਮੈਲ ਦਾ। ਲਾਛੈ = ਲਾਂਛਣ, ਦਾਗ਼, ਨਿਸ਼ਾਨ। ਪਾਰਮਲੋ = ਪਾਰ ਮਲ, ਮਲ-ਰਹਿਤ। ਪਰਮਲੀਓ = {Skt. परिमल, ਪਰਿਮਲ} ਸੁਗੰਧੀ। ਰੀ = ਹੇ ਭੈਣ!

SikhNet (Spanish)Él, nuestro Señor, no tiene mancha; como la fragancia en la flor, compenetra todo, y nadie

ਆਵਤ ਕਿਨੈ. ਨ ਪੇਖਿਓ; ਕਵਨੈ ਜਾਣੈ ਰੀ ਬਾਈ ॥੧॥

aavat kinai. na pekhio; kavanai jaanai ree baaee |1|

Sant Singh KhalsaNo one saw Him come - who can know Him, O Siblings of Destiny? ||1||
Manmohan SinghNo one has seen Him coming. So who can know Him, O brother?
Manmohan Singh (Punjabi)ਕਿਸੇ ਨੇ ਭੀ ਉਸ ਨੂੰ ਆਉਂਦੇ ਨੂੰ ਨਹੀਂ ਵੇਖਿਆ। ਉਸ ਨੂੰ ਕੌਣ ਜਾਣ ਸਕਦਾ ਹੈ, ਹੇ ਵੀਰ!
Fareedkot Teeka(ਰੀ ਬਾਈ) ਹੇ ਸਖੀ! ਉਸ ਕੋ ਆਉਤੇ ਹੂਏ ਕਿਸੀ ਨੇ ਦੇਖਾ ਨਹੀਂ ਹੈ ਕਿ ਕਬ ਆਇ ਕਰ ਬੈਠਾ ਹੈ, ਤਾਂ ਤੇ ਔਰ ਕੌਣ ਜਾਨਤਾ ਹੈ, ਭਾਵ ਕੋਈ ਨਹੀਂ ਜਾਨਤਾ॥੧॥
Prof. Sahib Singhਹੇ ਭੈਣ! ਉਸ ਸੋਹਣੇ ਰਾਮ ਨੂੰ ਕਦੇ ਕਿਸੇ ਨੇ ਜੰਮਦਾ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ ॥੧॥

ਪਦ ਅਰਥ ਕਵਨੈ = ਕਵਨ, ਕੌਣ? ਰੀ ਬਾਈ = ਹੇ ਭੈਣ! ॥੧॥

SikhNet (Spanish)Lo ha visto venir al mundo. ¿Quién Lo puede conocer? ¿Quién Lo puede describir? ¿Quién puede sondear Sus Profundidades? (1)

ਕਉਣੁ ਕਹੈ. ਕਿਣਿ ਬੂਝੀਐ; ਰਮਈਆ ਆਕੁਲੁ, ਰੀ ਬਾਈ ॥੧॥ ਰਹਾਉ ॥

kaun kahai. kin boojheeai; rameea aakul, ree baaee |1| rahaau |

Sant Singh KhalsaWho can describe Him? Who can understand Him? The all-pervading Lord has no ancestors, O Siblings of Destiny. ||1||Pause||
Manmohan SinghWho can describe and who can understand the Omnipresent and Unlineal Lord, O Sister? Pause.
Manmohan Singh (Punjabi)ਨੀ ਭੈਣ! ਸਰਬ-ਵਿਆਪਕ ਅਤੇ ਵੰਸ-ਰਹਿਤ ਸੁਆਮੀ ਨੂੰ, ਕਿਹੜਾ ਬਿਆਨ ਕਰ ਸਕਦਾ ਹੈ? ਅਤੇ ਕੌਣ ਸਮਝ ਸਕਦਾ ਹੈ? ਠਹਿਰਾਉ।
Fareedkot Teeka(ਰੀ ਬਾਈ) ਹੇ ਸਖੀ! ਰਮਈਆ ਜੋ ਸਰਬਤ੍ਰ ਮੇਂ (ਆਕੁਲੁ) ਪੂਰਨ ਹੈ, ਸੋ ਉਸ ਕੋ ਇਦੰਤਾ ਕਰ ਕੌਣ ਕਹੈ ਔਰ ਕਿਸ ਪ੍ਰਕਾਰ ਕਰ ਕੇ ਬੂਝਾ ਜਾਇ? ॥੧॥ ਰਹਾਉ ॥☬ਤਿਸ ਕੇ ਨਾ ਦੇਖਣੇ ਪਰ ਦ੍ਰਿਸ਼ਟਾਂਤ ਦੇਤੇ ਹੈਂ:
Prof. Sahib Singhਹੇ ਭੈਣ! ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ, ਪਰ ਕੋਈ ਜੀਵ ਭੀ (ਉਸ ਦਾ ਮੁਕੰਮਲ ਸਰੂਪ) ਬਿਆਨ ਨਹੀਂ ਕਰ ਸਕਦਾ, ਕਿਸੇ ਨੇ ਭੀ (ਉਸ ਦੇ ਮੁਕੰਮਲ ਸਰੂਪ ਨੂੰ) ਨਹੀਂ ਸਮਝਿਆ ॥੧॥ ਰਹਾਉ ॥

ਪਦ ਅਰਥ ਕਹੈ = ਬਿਆਨ ਕਰ ਸਕਦਾ ਹੈ। ਕਿਣਿ = ਕਿਸ ਨੇ? ਰਮਈਆ = ਸੋਹਣਾ ਰਾਮ। ਆਕੁਲੁ = {Skt. अःसमन्नात् कुलं यस्य; ਜਿਸ ਦੀ ਕੁਲ ਚਾਰ ਚੁਫੇਰੇ ਹੈ} ਜੋ ਹਰ ਥਾਂ ਮੌਜੂਦ ਹੈ, ਸਰਬ-ਵਿਆਪਕ ॥੧॥ ਰਹਾਉ ॥

SikhNet (Spanish)Sí, Él, el Todo Prevaleciente Señor no tiene casta. (1‑Pausa)

ਜਿਉ ਆਕਾਸੈ ਪੰਖੀਅਲੋ; ਖੋਜੁ ਨਿਰਖਿਓ. ਨ ਜਾਈ ॥

jiau aakaasai pankheealo; khoj nirakhio. na jaaee |

Sant Singh KhalsaAs the path of a bird's flight across the sky cannot be seen,
Manmohan SinghAs the Track of a bird is not perceived in the sky,
Manmohan Singh (Punjabi)ਜਿਸ ਤਰ੍ਹਾਂ ਅਸਮਾਨ ਵਿੱਚ, ਪੰਛੀ ਦਾ ਖੁਰਾ ਨਜ਼ਰ ਨਹੀਂ ਪੈਂਦਾ,
Fareedkot Teekaਜੈਸੇ ਅਕਾਸ ਮੇਂ ਪੰਖੀ ਉੜਤਾ ਹੈ, ਉਸ ਕਾ ਖੋਜ ਦੇਖਾ ਨਹੀਂ ਜਾਤਾ ਹੈ॥
Prof. Sahib Singhਜਿਵੇਂ ਆਕਾਸ਼ ਵਿਚ ਪੰਛੀ ਉੱਡਦਾ ਹੈ, ਪਰ ਉਸ ਦੇ ਉੱਡਣ ਵਾਲੇ ਰਸਤੇ ਦਾ ਖੁਰਾ-ਖੋਜ ਵੇਖਿਆ ਨਹੀਂ ਜਾ ਸਕਦਾ;

ਪਦ ਅਰਥ ਨਿਰਖਿਓ ਨ ਜਾਈ = ਵੇਖਿਆ ਨਹੀਂ ਜਾ ਸਕਦਾ।

SikhNet (Spanish)Así como el pájaro vuela en el cielo y uno no puede seguir su huella,

ਜਿਉ ਜਲ ਮਾਝੈ ਮਾਛਲੋ; ਮਾਰਗੁ ਪੇਖਣੋ. ਨ ਜਾਈ ॥੨॥

jiau jal maajhai maachhalo; maarag pekhano. na jaaee |2|

Sant Singh Khalsaand the path of a fish through the water cannot be seen;||2||
Manmohan Singhas the path of a fish cannot be seen in the water,
Manmohan Singh (Punjabi)ਜਿਸ ਤਰ੍ਹਾਂ ਪਾਣੀ ਅੰਦਰ ਮੱਛੀ ਦਾ ਰਸਤਾ ਵੇਖਿਆ ਨਹੀਂ ਜਾ ਸਕਦਾ,
Fareedkot Teekaਪੁਨਾ ਜੈਸੇ ਜਲ ਮੇਂ ਮਛ ਰਹਤਾ ਹੈ ਪਰੰਤੂ ਤਿਸ ਕਾ ਰਸਤਾ ਦੇਖਾ ਨਹੀਂ ਜਾਤਾ, ਇਸੀ ਭਾਂਤ ਪਰਮਾਤਮਾਂ ਕਬ ਆਇਆ ਅਰ ਕਹਾਂ ਸੇ ਆਇਆ ਏਹ ਨਹੀਂ ਜਾਨਾਂ ਜਾਤਾ ਹੈ॥੨॥
Prof. Sahib Singhਜਿਵੇਂ ਮੱਛੀ ਪਾਣੀ ਵਿਚ ਤਰਦੀ ਹੈ, ਪਰ (ਜਿਸ ਰਸਤੇ ਤਰਦੀ ਹੈ) ਉਹ ਰਾਹ ਵੇਖਿਆ ਨਹੀਂ ਜਾ ਸਕਦਾ (ਭਾਵ, ਅੱਖਾਂ ਅੱਗੇ ਕਾਇਮ ਨਹੀਂ ਕੀਤਾ ਜਾ ਸਕਦਾ, ਤਿਵੇਂ ਉਸ ਪ੍ਰਭੂ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ) ॥੨॥

ਪਦ ਅਰਥ ਮਾਝੈ = ਵਿਚ। ਮਾਰਗੁ = ਰਸਤਾ ॥੨॥

SikhNet (Spanish)como el pez cruza a través del agua y uno no puede saber su ruta. (2)

ਜਿਉ ਆਕਾਸੈ ਘੜੂਅਲੋ; ਮ੍ਰਿਗ ਤ੍ਰਿਸਨਾ ਭਰਿਆ ॥

jiau aakaasai gharrooalo; mrig trisanaa bhariaa |

Sant Singh KhalsaAs the mirage leads one to mistake the sky for a pitcher filled with water
Manmohan Singhand as the vessel is not filled with the mirage water of the sky,
Manmohan Singh (Punjabi)ਅਤੇ ਜਿਸ ਤਰ੍ਹਾਂ ਅੰਬਰ ਤੇ ਛਾਇਆ ਰੂਪੀ ਪਾਣੀ ਨਾਲ ਘੜਾ ਭਰਿਆ ਨਹੀਂ ਜਾਂਦਾ,
Fareedkot Teekaਜੈਸੇ ਅਕਾਸ ਕੇ ਪੁਲਾੜ ਕਾ ਘੜਾ ਔ ਮ੍ਰਿਗ ਤ੍ਰਿਸਨਾ ਕੇ ਜਸ ਸੇ ਭਰਾ ਹੂਆ ਹੈ ਐਸੇ ਕਹਿਨਾ ਝੂਠ ਹੈ, ਇਸ ਪ੍ਰਕਾਰ ਨਾਮ ਰੂਪ ਪ੍ਰਪੰਚ ਝੂਠ ਹੈ ਪਰੰਤੂ ਜਿਸ ਕੀ ਸਤਾ ਕਰ ਕੇ ਸਤ੍ਯ ਪ੍ਰਤੀਤ ਹੋ ਰਹਾ ਹੈ॥
Prof. Sahib Singhਜਿਵੇਂ ਖੁਲ੍ਹੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ (ਅਗਾਂਹ ਅਗਾਂਹ ਤੁਰੇ ਜਾਈਏ, ਪਰ ਉਸ ਦਾ ਟਿਕਾਣਾ ਲੱਭਦਾ ਨਹੀਂ, ਇਸੇ ਤਰ੍ਹਾਂ ਪ੍ਰਭੂ ਦਾ ਖ਼ਾਸ ਟਿਕਾਣਾ ਨਹੀਂ ਲੱਭਦਾ)।

ਪਦ ਅਰਥ ਆਕਾਸੈ = ਆਕਾਸ਼ ਵਿਚ, {Skt. आकाश = Free space, place in general} ਖੁਲ੍ਹੇ ਥਾਂ, ਮੈਦਾਨ ਵਿਚ। ਘੜੂਅਲੋ = ਪਾਣੀ ਦਾ ਘੜਾ, (ਭਾਵ, ਪਾਣੀ)। ਮ੍ਰਿਗ ਤ੍ਰਿਸਨਾ = ਠਗ-ਨੀਰਾ, ਉਹ ਪਾਣੀ ਜੋ ਤਿਹਾਏ ਹਰਨ ਨੂੰ ਰੇਤਲੇ ਥਾਂ ਜਾਪਦਾ ਹੈ {ਮ੍ਰਿਗ = ਹਰਨ। ਤ੍ਰਿਸਨਾ = ਪਿਆਸ}। ਮ੍ਰਿਗ ਤ੍ਰਿਸਨਾ ਘੜੂਅਲੋ = ਤਿਹਾਏ ਹਰਨ ਦਾ ਪਾਣੀ, ਮ੍ਰਿਗਤ੍ਰਿਸਨਾ ਦਾ ਜਲ।

SikhNet (Spanish)Así como uno es engañado por el espejo, uno puede confundir el cielo con un jarrón de agua,

ਨਾਮੇ ਚੇ ਸੁਆਮੀ ਬੀਠਲੋ; ਜਿਨਿ ਤੀਨੈ ਜਰਿਆ ॥੩॥੨॥

naame che suaamee beetthalo; jin teenai jariaa |3|2|

Sant Singh Khalsa- so is God, the Lord and Master of Naam Dayv, who fits these three comparisons. ||3||2||
Manmohan Singhso is God, Nama's Lord, to whom these three illustrations befit.
Manmohan Singh (Punjabi)ਵੈਸਾ ਹੀ ਹੈ, ਨਾਮੇ ਦਾ ਸਾਹਿਬ, ਵਾਹਿਗੁਰੂ, ਜਿਸ ਨੂੰ ਇਹ ਤਿੰਨੇ ਉਦਾਹਰਣਾਂ ਯੋਗ ਬੈਠਦੀਆਂ ਹਨ।
Fareedkot Teekaਸ੍ਰੀ ਨਾਮਦੇਉ ਜੀ ਕਹਤੇ ਹੈਂ: (ਬੀਠਲੋ) ਉਤਪਤ ਪਾਲਨ ਸੰਘਾਰ ਕਰਤਾ ਐਸਾ ਮੇਰਾ ਸ੍ਵਾਮੀ ਹੈ ਜਿਸ ਨੇ ਇਹ ਤੀਨੋਂ ਸ਼ਕਤੀਓਂ ਕੋ (ਜਰਿਆ) ਸਹਾਰਿਆ ਹੈ, ਭਾਵ ਉਤਪਤੀ ਪਾਲਨ ਸੰਘਾਰ ਕਰਤਾ ਹੂਆ ਨਿਰਲੇਪ ਰਹਿਤਾ ਹੈ; ਵਾ ਜਿਸ ਮੇਂ ਇਨ ਤੀਨੋਂ ਦ੍ਰਿਸ਼੍ਟਾਂਤੋਂ ਕੋ ਜੜਾ ਹੈ॥੩॥੨॥☬ਪਰਮੇਸ੍ਵਰ ਨੇ ਕਹਾ, 'ਮੇਰੀ ਪ੍ਰਿਤਮਾ ਕੀ ਪੂਜਾ ਕੀਆ ਕਰੋ'। ਤਿਸ ਪਰ ਰਵਿਦਾਸ ਜੀ ਕਹਤੇ ਹੈਂ:
Prof. Sahib Singhਨਾਮਦੇਵ ਦੇ ਖਸਮ ਬੀਠਲ ਜੀ ਐਸੇ ਹਨ ਜਿਸ ਨੇ ਮੇਰੇ ਤਿੰਨੇ ਤਾਪ ਸਾੜ ਦਿੱਤੇ ਹਨ ॥੩॥੨॥

ਪਦ ਅਰਥ ਚੇ = ਦੇ। ਬੀਠਲੋ = {Skt. विष्ठल = वि-स्थल ਪਰੇ ਖਲੋਤਾ ਹੋਇਆ} ਮਾਇਆ ਤੋਂ ਨਿਰਾਲਾ, ਨਿਰਲੇਪ ਪ੍ਰਭੂ। ਜਿਨਿ = ਜਿਸ (ਬੀਠਲ) ਨੇ। ਤੀਨੈ = ਤਿੰਨੇ ਤਾਪ। ਜਰਿਆ = ਸਾੜ ਦਿੱਤੇ ਹਨ ॥੩॥੨॥

* ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ, ਅਕੱਥ ਹੈ। ਉਸ ਦਾ ਖ਼ਾਸ ਟਿਕਾਣਾ ਲੱਭ ਨਹੀਂ ਸਕਦਾ। * ਨੋਟ: ਨਾਮਦੇਵ ਜੀ ਦੀ ਬਾਣੀ ਵਿਚ ਨਿਰਾ 'ਬੀਠਲ' ਲਫ਼ਜ਼ ਵੇਖ ਕੇ ਇਹ ਫ਼ਰਜ਼ ਕਰ ਲੈਣਾ ਭਾਰੀ ਭੁੱਲ ਹੈ ਕਿ ਭਗਤ ਜੀ ਕਿਸੇ ਮੂਰਤੀ ਦੇ ਉਪਾਸ਼ਕ ਸਨ। ਉਹਨਾਂ ਨੇ ਆਪਣੇ 'ਬੀਠਲ' ਦਾ ਜੋ ਸਰੂਪ ਇੱਥੇ ਬਿਆਨ ਕੀਤਾ ਹੈ, ਕੀ ਉਹ ਕਿਸੇ ਮੂਰਤੀ ਦਾ ਹੈ ਜਾਂ ਸਰਬ-ਵਿਆਪਕ ਪਰਮਾਤਮਾ ਦਾ? ਫਿਰ, ਲੋਕਾਂ ਦੀ ਘੜੀ ਹੋਈ ਕਹਾਣੀ ਕਿਉਂ ਇਸ ਬਾਣੀ ਨਾਲੋਂ ਵਧੀਕ ਇਤਬਾਰ-ਜੋਗ ਹੈ?

SikhNet (Spanish)así uno no conoce al Maestro de Nam Dev, Quien carga las responsabilidades de las tres Gunas. (3‑2)

Open this shabad →

Shabad Bhagat Ravidas Ji Raag Gujri

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ॥

goojaree sree ravidaas jee ke pade ghar 3 |

Sant Singh KhalsaGoojaree, Padhay Of Ravi Daas Jee, Third House:
Manmohan SinghGujri. Reverend Sire Ravidass.
Manmohan Singh (Punjabi)ਗੁਜਰੀ ਪੂਜਯ ਮਹਾਰਾਜ ਰਵਿਦਾਸ।
Prof. Sahib Singhਰਾਗ ਗੂਜਰੀ, ਘਰ ੩ ਵਿੱਚ ਭਗਤ ਰਵਿਦਾਸ ਜੀ ਦੀ ਬੰਦਾਂ ਵਾਲੀ ਬਾਣੀ।
SikhNet (Spanish)Guyuri, padas de Sri Ravi Das yi, Tercera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਦੂਧੁ ਤ ਬਛਰੈ; ਥਨਹੁ ਬਿਟਾਰਿਓ ॥

doodh ta bachharai; thanahu bittaario |

Sant Singh KhalsaThe calf has contaminated the milk in the teats.
Manmohan SinghThe calf has defiled the milk in the teats.
Manmohan Singh (Punjabi)ਵੱਛੇ ਨੇ ਦੁੱਧ ਨੂੰ ਥਣਾਂ ਵਿੱਚ ਹੀ ਜੂਠਾ ਕਰ ਦਿੱਤਾ ਹੈ।
Fareedkot Teekaਗਊ ਕੇ ਥਨੋਂ ਮੇਂ ਸੇ ਪ੍ਰਥਮ ਹੀ ਪਾਨ ਕਰ ਕੇ ਬਛੇ ਨੇ ਦੂਧ ਕੋ ਤੋ (ਬਿਟਾਰਿਓ) ਬਿਗਾੜ ਦੀਆ ਅਰਥਾਤ ਜੂਠਾ ਕਰ ਦੀਆ ਹੈ॥
Prof. Sahib Singhਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ;

ਪਦ ਅਰਥ ਬਛਰੈ = ਵੱਛੇ ਨੇ। ਥਨਹੁ = ਥਣਾਂ ਤੋਂ (ਹੀ)। ਬਿਟਾਰਿਓ = ਜੂਠਾ ਕਰ ਦਿੱਤਾ।

SikhNet (Spanish)El becerro ha contaminado la leche de las tetillas;

ਫੂਲੁ ਭਵਰਿ; ਜਲੁ ਮੀਨਿ ਬਿਗਾਰਿਓ ॥੧॥

fool bhavar; jal meen bigaario |1|

Sant Singh KhalsaThe bumble bee has contaminated the flower, and the fish the water. ||1||
Manmohan SinghThe black-bee has spoiled the flower and fish the water.
Manmohan Singh (Punjabi)ਭਉਰੇ ਨੇ ਫੁੱਲਾਂ ਨੂੰ ਖਰਾਬ ਕਰ ਦਿੱਤਾ ਹੈ ਅਤੇ ਮੱਛੀ ਨੇ ਪਾਣੀ ਨੂੰ।
Fareedkot Teekaਫੂਲ ਭ੍ਰਮਰੋਂ ਨੇ ਜੂਠਾ ਕਰ ਦੀਆ ਹੈ ਅਰ ਜਲ ਮਛਲੀ ਨੇ ਜੂਠਾ ਕਰ ਕੇ ਬਿਗਾੜ ਦੀਆ ਹੈ॥੧॥
Prof. Sahib Singhਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ (ਸੋ, ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾ ਰਹਿ ਗਏ) ॥੧॥

ਪਦ ਅਰਥ ਭਵਰਿ = ਭਵਰ ਨੇ। ਮੀਨਿ = ਮੀਨ ਨੇ, ਮੱਛੀ ਨੇ ॥੧॥

SikhNet (Spanish)el abejorro ha violado la flor; el pez, el agua. (1)

ਮਾਈ; ਗੋਬਿੰਦ ਪੂਜਾ ਕਹਾ ਲੈ ਚਰਾਵਉ ॥

maaee; gobind poojaa kahaa lai charaavau |

Sant Singh KhalsaO mother, where shall I find any offering for the Lord's worship?
Manmohan SinghMy Mother, wherefrom shall I find anything to offer for Lord's worship.
Manmohan Singh (Punjabi)ਮੇਰੀ ਮਾਤਾ! ਸੁਆਮੀ ਦੀ ਉਪਾਸਨਾ ਲਈ ਭੇਟਾ ਕਰਨ ਵਾਸਤੇ ਮੈਂ ਕਿਥੋਂ ਕੋਈ ਵਸਤੂ ਲਵਾਂ।
Fareedkot Teekaਹੇ (ਮਾਈ) ਮਾਇਆ ਪਤੀ ਗੋਬਿੰਦ ਮ੍ਯ! ਆਪ ਕੀ ਪੂਜਾ ਮੇਂ ਕਿਆ ਵਸਤ ਲੈਕਰ ਕੇ ਚਢਾਉ॥
Prof. Sahib Singhਹੇ ਮਾਂ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ)।

ਪਦ ਅਰਥ ਮਾਈ = ਹੇ ਮਾਂ! ਕਹਾ = ਕਿਥੋਂ? ਲੈ = ਲੈ ਕੇ। ਚਰਾਵਉ = ਮੈਂ ਭੇਟ ਕਰਾਂ।

SikhNet (Spanish)Oh madre, ¿qué podré ofrecer ahora a mi Señor,

ਅਵਰੁ ਨ ਫੂਲੁ; ਅਨੂਪੁ ਨ ਪਾਵਉ ॥੧॥ ਰਹਾਉ ॥

avar na fool; anoop na paavau |1| rahaau |

Sant Singh KhalsaI cannot find any other flowers worthy of the incomparable Lord. ||1||Pause||
Manmohan SinghI cannot find other beautiful flowers which have not been defiled. Pause.
Manmohan Singh (Punjabi)ਮੈਨੂੰ ਹੋਰ ਸੁੰਦਰ ਫੁੱਲ ਨਹੀਂ ਮਿਲ ਸਕਦੇ ਜਿਹੜੇ ਜੂਠੇ ਤੇ ਗੰਦੇ ਨਾਂ ਕੀਤੇ ਗਏ ਹੋਣ। ਠਹਿਰਾਉ।
Fareedkot Teekaਔਰ ਦੂਧ ਆਦਿਕ ਕੋਈ ਬਸਤੂ ਪੂਜਾ ਲਾਇਕ ਨਹੀਂ ਹੈ ਔਰ ਅਨੂਪਮ ਫੁਲ ਹੀ ਪਾਵਤਾ ਹੂੰ॥੧॥ ਰਹਾਉ ॥☬ਅਬ ਕਹੇ ਅਰਥ ਕੋ ਸਫੁਟ ਕਹਤੇ ਹੈਂ:
Prof. Sahib Singhਕੀ ਮੈਂ (ਇਸ ਘਾਟ ਕਰ ਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ॥੧॥ ਰਹਾਉ ॥

ਪਦ ਅਰਥ ਅਨੂਪੁ = {ਅਨ-ਊਪੁ} ਜਿਸ ਵਰਗਾ ਹੋਰ ਕੋਈ ਨਹੀਂ, ਸੁੰਦਰ। ਨ ਪਾਵਉ = ਮੈਂ ਹਾਸਲ ਨਹੀਂ ਕਰ ਸਕਾਂਗਾ ॥੧॥ ਰਹਾਉ ॥

SikhNet (Spanish)pues no veo ni una bella flor que no haya sido violada? (1‑Pausa)

ਮੈਲਾਗਰ; ਬੇਰ੍ਹੇ ਹੈ ਭੁਇਅੰਗਾ ॥

mailaagar; berhe hai bhueiangaa |

Sant Singh KhalsaThe snakes encircle the sandalwood trees.
Manmohan SinghThe serpents twine around the sandal tree.
Manmohan Singh (Punjabi)ਸਰਪਾਂ ਨੇ ਚੰਦਨ ਦੇ ਬੂਟੇ ਨੂੰ ਵਲ੍ਹੇਟ ਪਾਏ ਹੋਏ ਹਨ।
Fareedkot Teekaਮਲਿਆਗਿਰ ਚੰਦਨ ਸਰਪੋਂ ਸੇ ਬੇਸਿਟਤ, ਭਾਵ ਬਹੇੜਿਆ ਹੋਇਆ ਹੋਨੇ ਕਰ ਕੇ ਜੂਠਾ ਹੋ ਗਇਆ॥
Prof. Sahib Singhਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ),

ਪਦ ਅਰਥ ਮੈਲਾਗਰ = {ਮਲਯ-ਅਗਰ} ਮਲਯ ਪਰਬਤ ਉੱਤੇ ਉੱਗੇ ਹੋਏ ਚੰਦਨ ਦੇ ਬੂਟੇ।। ਬੇਰ੍ਹੇ = ਵੇੜ੍ਹੇ ਹੋਏ, ਲਪੇਟੇ ਹੋਏ। ਭੁਇਅੰਗਾ = ਸੱਪ।

SikhNet (Spanish)El árbol de sándalo está rodeado de serpientes y así el néctar

ਬਿਖੁ ਅੰਮ੍ਰਿਤੁ; ਬਸਹਿ ਇਕ ਸੰਗਾ ॥੨॥

bikh amrit; baseh ik sangaa |2|

Sant Singh KhalsaPoison and nectar dwell there together. ||2||
Manmohan SinghPoison and Nectar dwell together.
Manmohan Singh (Punjabi)ਜ਼ਹਿਰ ਅਤੇ ਆਬਿ-ਹਿਯਾਤ ਇਕੱਠੇ ਰਹਿੰਦੇ ਹਨ।
Fareedkot Teekaਅੰਮ੍ਰਿਤ ਔ ਬਿਖ ਸਮੁੰਦਰ ਮੇਂ ਏਕ ਜਗਹ ਬਸਨੇ ਸੇ ਪੂਜਾ ਜੋਗ ਨਹੀਂ ਰਹਾ॥੨॥
Prof. Sahib Singhਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ) ਇਕੱਠੇ ਹੀ ਵੱਸਦੇ ਹਨ ॥੨॥

ਪਦ ਅਰਥ ਬਿਖੁ = ਜ਼ਹਿਰ। ਇਕ ਸੰਗਾ = ਇਕੱਠੇ ॥੨॥

SikhNet (Spanish)y el veneno habitan el uno con el otro, en el mismo lugar. (2)

ਧੂਪ ਦੀਪ; ਨਈਬੇਦਹਿ ਬਾਸਾ ॥

dhoop deep; neebedeh baasaa |

Sant Singh KhalsaEven with incense, lamps, offerings of food and fragrant flowers,
Manmohan SinghWith incense, lamps, victuals and scents,
Manmohan Singh (Punjabi)ਸੁਗੰਧ-ਸਾਮੱਗਰੀਆਂ, ਦੀਵਿਆਂ, ਭੋਜਨਾਂ ਅਤੇ ਅਤਰ ਫੁਲੇਲਾਂ ਨਾਲ,
Fareedkot Teekaਧੂਪ ਦੇਨਾ ਅਰ ਦੀਪਕ ਜਗਾਨਾ ਪੁਨਾ (ਨਈਬੇਦਹਿ) ਪਕਵਾਨ ਭੋਗ ਰਖਨਾ। ਇਸ ਕੀ ਪੂਜਾ ਕਰਨੇ ਵਾਲੇ ਕੋ ਪ੍ਰਥਮ ਹੀ ਸੁਗੰਧੀ ਆ ਜਾਤੀ ਹੈ, ਇਸ ਕਰ ਕੇ ਇਹ ਸਮਗ੍ਰੀ ਭੀ ਜੂਠੀ ਹੋ ਗਈ॥
Prof. Sahib Singhਸੁਗੰਧੀ ਆ ਜਾਣ ਕਰ ਕੇ ਧੂਪ ਦੀਪ ਤੇ ਨੈਵੇਦ ਭੀ (ਜੂਠੇ ਹੋ ਜਾਂਦੇ ਹਨ),

ਪਦ ਅਰਥ ਦੀਪ = ਦੀਵਾ। ਨਈਬੇਦ = {ਸੰ: नैवेद्य An offering of eatables presented to deity or idol} ਕਿਸੇ ਬੁੱਤ ਜਾਂ ਦੇਵੀ ਦੇਵਤੇ ਅੱਗੇ ਖਾਣ ਵਾਲੀਆਂ ਚੀਜ਼ਾਂ ਦੀ ਭੇਟਾ। ਬਾਸਾ = ਬਾਸਨਾ, ਸੁਗੰਧੀ ।

SikhNet (Spanish)¿Cómo entonces con incienso, lámparas de tierra, comida y flores fragantes,

ਕੈਸੇ ਪੂਜ ਕਰਹਿ; ਤੇਰੀ ਦਾਸਾ ॥੩॥

kaise pooj kareh; teree daasaa |3|

Sant Singh Khalsahow are Your slaves to worship You? ||3||
Manmohan Singhhow can Thine slaves perform Thy worship?
Manmohan Singh (Punjabi)ਤੇਰੇ ਸੇਵਕ ਕਿਸ ਤਰ੍ਹਾਂ ਤੇਰੀ ਉਪਾਸ਼ਨਾ ਕਰ ਸਕਦੇ ਹਨ?
Fareedkot Teekaਹੇ ਸ੍ਵਾਮੀ! ਅਬ ਹਮ ਆਪ ਕੇ ਦਾਸ ਆਪ ਕੀ ਪੂਜਾ ਕੈਸੇ ਕਰੇਂ? ॥੩॥
Prof. Sahib Singh(ਫਿਰ ਹੇ ਪ੍ਰਭੂ! ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ) ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ? ॥੩॥
SikhNet (Spanish)tu Sirviente Te puede alabar, oh Dios? (3)

ਤਨੁ ਮਨੁ ਅਰਪਉ; ਪੂਜ ਚਰਾਵਉ ॥

tan man arpau; pooj charaavau |

Sant Singh KhalsaI dedicate and offer my body and mind to You.
Manmohan SinghI dedicate and offer my body and soul as my worship.
Manmohan Singh (Punjabi)ਆਪਣੀ ਉਪਾਸ਼ਨਾ ਵੱਜੋਂ ਮੈਂ ਆਪਣੀ ਦੇਹ ਅਤੇ ਜਿੰਦੜੀ ਨੂੰ ਸੌਂਪਦਾ ਤੇ ਭੇਟਾ ਧਰਦਾ ਹਾਂ।
Fareedkot Teekaਤਿਸ ਹਿਤ ਸੇ ਮੈਂ ਤਨ ਮਨ ਅਰਪਣ ਰੂਪ ਹੀ ਪੂਜਾ ਚੜਾਊਂਗਾ॥
Prof. Sahib Singh(ਹੇ ਪ੍ਰਭੂ!) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ;

ਪਦ ਅਰਥ ਅਰਪਉ = ਅਰਪਉਂ, ਮੈਂ ਅਰਪ ਦਿਆਂ, ਮੈਂ ਭੇਟਾ ਕਰਾਂ। ਚਰਾਵਉ = ਭੇਟਾ।

SikhNet (Spanish)Voy a dedicar y hacer una ofrenda para Ti y por la Gracia del Guru

ਗੁਰ ਪਰਸਾਦਿ; ਨਿਰੰਜਨੁ ਪਾਵਉ ॥੪॥

gur parasaad; niranjan paavau |4|

Sant Singh KhalsaBy Guru's Grace, I attain the immaculate Lord. ||4||
Manmohan SinghBy Guru's grace, I attain to the Immaculate Lord.
Manmohan Singh (Punjabi)ਗੁਰਾਂ ਦੀ ਰਹਿਮਤ ਸਕਦਾ ਮੈਂ ਪਵਿੱਤਰ ਪ੍ਰਭੂ ਨੂੰ ਪਾਉਂਦਾ ਹਾਂ।
Fareedkot Teekaਹੇ ਨਿਰੰਜਨ! ਗੁਰੋਂ ਕੀ ਕ੍ਰਿਪਾ ਸੇ ਮੈਂ ਤੇਰੇ ਕੋ ਪਾਊਂਗਾ॥
Prof. Sahib Singh(ਇਸੇ ਭੇਟਾ ਨਾਲ ਹੀ) ਸਤਿਗੁਰ ਦੀ ਮਿਹਰ ਦੀ ਬਰਕਤਿ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ ॥੪॥
SikhNet (Spanish)Te voy a encontrar, oh Señor Inmaculado. (4)

ਪੂਜਾ ਅਰਚਾ; ਆਹਿ ਨ ਤੋਰੀ ॥

poojaa arachaa; aaeh na toree |

Sant Singh KhalsaI cannot worship You, nor offer You flowers.
Manmohan SinghI have not performed Thine worship and done flower adoration.
Manmohan Singh (Punjabi)ਮੈਂ ਤੇਰੀ ਪੂਜਾ ਅਤੇ ਫੁੱਲਾਂ ਨਾਲ ਉਪਾਸ਼ਨਾ ਨਹੀਂ ਕੀਤੀ ਹੈ।
Fareedkot Teekaਔਰ ਕੁਛ ਤੇਰੀ ਪੂਜਾ ਅਰਚਾ ਕੀ ਸਮਗ੍ਰੀ ਮੇਰੇ ਪਾਸ (ਆਹਿ ਨ) ਨਹੀਂ ਹੈ॥
Prof. Sahib Singh(ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਭੀ ਇਹ ਸ਼ੈਆਂ ਸੁੱਚੀਆਂ ਨਾਹ ਮਿਲਣ ਕਰ ਕੇ) ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾਹ ਸਕਦੀ,

ਪਦ ਅਰਥ ਅਰਚਾ = ਮੂਰਤੀ ਆਦਿਕ ਦੀ ਪੂਜਾ, ਮੂਰਤੀ ਆਦਿਕ ਅੱਗੇ ਸਿਰ ਨਿਵਾਉਣਾ, ਮੂਰਤੀ ਨੂੰ ਸਿੰਗਾਰਨਾ। ਆਹਿ ਨ = ਨਹੀਂ ਹੋ ਸਕੀ।

SikhNet (Spanish)No Te puedo alabar de ninguna otra forma, sin embargo, dice Ravi Das,

ਕਹਿ ਰਵਿਦਾਸ; ਕਵਨ ਗਤਿ ਮੋਰੀ ॥੫॥੧॥

keh ravidaas; kavan gat moree |5|1|

Sant Singh KhalsaSays Ravi Daas, what shall my condition be hereafter? ||5||1||
Manmohan SinghSays Ravidass, I Know not what shall be my condition, hereafter?
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਮੈਂ ਨਹੀਂ ਜਾਣਦਾ ਕਿ ਅੱਗੇ ਨੂੰ ਮੇਰੀ ਕੀ ਹਾਲਤ ਹੋਵੇਗੀ?
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਹੇ ਕਿਰਪਾ ਨਿਧਾਨ! ਮੇਰੀ ਕੌਨ ਗਤਿ ਹੋਇਗੀ, ਜਿਸ ਹੇਤ ਸੇ ਆਪ ਕੀ ਮੂਰਤੀ ਕੀ ਪੂਜਾ ਕੀ ਸੁਧ ਸਾਮਗ੍ਰੀ ਨਹੀਂ ਮਿਲਤੀ ਹੈ॥੫॥੧॥☬ਜੈ ਚੰਦ ਨਾਮ ਪੰਡਿਤ ਥਾ, ਤਿਸ ਕੋ ਉਪਦੇਸ ਕਰਤੇ ਹੈਂ:
Prof. Sahib Singhਰਵਿਦਾਸ ਆਖਦਾ ਹੈ, ਤਾਂ ਫਿਰ (ਹੇ ਪ੍ਰਭੂ!) ਮੇਰਾ ਕੀਹ ਹਾਲ ਹੁੰਦਾ? ॥੫॥੧॥

ਪਦ ਅਰਥ ਕਹਿ = ਕਹੈ, ਆਖਦਾ ਹੈ। ਕਵਨ ਗਤਿ = ਕੀਹ ਹਾਲ? ॥੫॥੧॥

* ਭਾਵ: ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ, ਫੁੱਲ ਤੇ ਦੁੱਧ ਆਦਿਕ ਨਾਲ ਪ੍ਰਸੰਨ ਕਰਨ ਦੇ ਜਤਨ ਕਰਦੇ ਹਨ; ਪਰ ਇਹ ਚੀਜ਼ਾਂ ਤਾਂ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਹਨ। ਪਰਮਾਤਮਾ ਅਜਿਹੀਆਂ ਚੀਜ਼ਾਂ ਦੀ ਭੇਟਾ ਨਾਲ ਖ਼ੁਸ਼ ਨਹੀਂ ਹੁੰਦਾ। ਉਹ ਤਾਂ ਤਨ ਮਨ ਦੀ ਭੇਟ ਮੰਗਦਾ ਹੈ।

SikhNet (Spanish)no puedo saber cuál será mi estado aquí después. (5‑1)

Open this shabad →

Shabad Bhagat Trilochan Ji Raag Gujri continues on Ang 526

ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ ॥

goojaree sree trilochan jeeo ke pade ghar 1 |

Sant Singh KhalsaGoojaree, Padhay Of Trilochan Jee, First House:
Manmohan SinghGujri Reverend. Sire Tirlochan.
Manmohan Singh (Punjabi)ਗੂਜਰੀ ਮਾਣਨੀਯ ਮਹਾਰਾਜ ਤ੍ਰਿਲੋਚਨ ਜੀ।
Prof. Sahib Singhਰਾਗ ਗੂਜਰੀ, ਘਰ ੧ ਵਿੱਚ ਭਗਤ ਤ੍ਰਿਲੋਚਨ ਜੀ ਦੀ ਬੰਦਾਂ ਵਾਲੀ ਬਾਣੀ।
SikhNet (Spanish)Guyuri, padas de Sri Trilochan yi, Primera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the Guru's favour, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਅੰਤਰੁ ਮਲਿ. ਨਿਰਮਲੁ ਨਹੀ ਕੀਨਾ; ਬਾਹਰਿ ਭੇਖ ਉਦਾਸੀ ॥

antar mal. niramal nahee keenaa; baahar bhekh udaasee |

Sant Singh KhalsaYou have not cleansed the filth from within yourself, although outwardly, you wear the dress of a renunciate.
Manmohan SinghThou hast not cleansed thy heart from filth, though apparently thou wearest the dress of a hermit.
Manmohan Singh (Punjabi)ਤੂੰ ਆਪਣੇ ਦਿਲ ਨੂੰ ਗੰਦਗੀ ਉਤਾਰ ਕੇ ਸੁੱਧ ਨਹੀਂ ਕੀਤਾ ਭਾਵਨੂੰ ਤੂੰ ਬਾਹਰੋਂ ਉਪਰਾਮਾਂ ਵਾਲਾ ਭੇਸ ਧਾਰਿਆ ਹੋਇਆ ਹੈ।
Fareedkot Teekaਅੰਤਸਕਰਨ ਮਲ ਸੇ ਭਰਾ ਹੂਆ ਹੈ ਸਾਧਨੋਂ ਕਰ ਕੇ ਪੁਰਸ ਨੇ ਨਿਰਮਲ ਨਹੀਂ ਕੀਆ ਹੈ, ਫਿਰ ਬਾਹਰ ਉਦਾਸੀ ਕਾ ਭੇਖ ਕਿਉਂ ਧਾਰਨ ਕੀਆ ਹੈ?
Prof. Sahib Singhਜੇ (ਕਿਸੇ ਮਨੁੱਖ ਨੇ) ਅੰਦਰਲਾ ਮਲੀਨ (ਮਨ) ਸਾਫ਼ ਨਹੀਂ ਕੀਤਾ, ਪਰ ਬਾਹਰ (ਸਰੀਰ ਉਤੇ) ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ,

ਪਦ ਅਰਥ ਅੰਤਰੁ = ਅੰਦਰਲਾ (ਮਨ) {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ'}। ਮਲਿ = ਮਲ ਵਾਲਾ, ਮਲੀਨ {ਨੋਟ: ਲਫ਼ਜ਼ 'ਮਲੁ' ਵਿਆਕਰਣ ਅਨੁਸਾਰ 'ਨਾਂਵ' ਹੈ, ਇਸ ਤੋਂ ਲਫ਼ਜ਼ 'ਮਲਿ' ਵਿਸ਼ੇਸ਼ਣ} ਹੈ। ਕੀਨਾ = ਕੀਤਾ। ਭੇਖ = ਧਾਰਮਿਕ ਲਿਬਾਸ। ਉਦਾਸੀ = ਵਿਰਕਤ, ਜਗਤ ਵਲੋਂ ਉਪਰਾਮ।

SikhNet (Spanish)Dentro de él hay impurezas porque no limpia su interior, pero eso sí, por fuera usa la vestimenta de un asceta.

ਹਿਰਦੈ ਕਮਲੁ ਘਟਿ. ਬ੍ਰਹਮੁ ਨ ਚੀਨੑਾ; ਕਾਹੇ ਭਇਆ ਸੰਨਿਆਸੀ ॥੧॥

hiradai kamal ghatt. braham na cheenaa; kaahe bheaa saniaasee |1|

Sant Singh KhalsaIn the heart-lotus of your self, you have not recognized God - why have you become a Sannyaasee? ||1||
Manmohan SinghIn thy body's heart - lotus, thou hast not recognised the Lord, so what for hast thou become a solitarian?
Manmohan Singh (Punjabi)ਆਪਣੀ ਦੇਹ ਤੇ ਦਿਲ ਕੰਵਲ ਅੰਦਰ ਤੂੰ ਸੁਆਮੀ ਨੂੰ ਨਹੀਂ ਸਿੰਵਾਣਿਆ। ਤੂੰ ਇਕਾਂਤੀ ਕਾਹਦੇ ਲਈ ਬਣਿਆ ਹੋਇਆ ਹੈ?
Fareedkot Teeka(ਘਟਿ) ਸਰੀਰ ਮੇਂ ਜੋ ਹ੍ਰਿਦਾ ਕਮਲ ਹੈ, ਉਸ ਮੇਂ ਬ੍ਰਹਮ ਕੋ ਨਹੀਂ ਚੀਨਾ, ਤਉ ਸੰਨਿਆਸੀ ਕਿਉਂ ਬਨਾ ਫਿਰਤਾ ਹੈ? ॥੧॥
Prof. Sahib Singhਜੇ ਉਸ ਨੇ ਆਪਣੇ ਹਿਰਦੇ-ਰੂਪ ਕਉਲ ਨੂੰ ਨਹੀਂ ਪਰਖਿਆ, ਜੇ ਉਸ ਨੇ ਆਪਣੇ ਅੰਦਰ ਪਰਮਾਤਮਾ ਨਹੀਂ ਵੇਖਿਆ, ਤਾਂ ਸੰਨਿਆਸ ਧਾਰਨ ਕਰਨ ਦਾ ਕੋਈ ਲਾਭ ਨਹੀਂ ॥੧॥

ਪਦ ਅਰਥ ਹਿਰਦੈ ਕਮਲੁ ਨ ਚੀਨ੍ਹ੍ਹਾ = ਹਿਰਦੇ ਦਾ ਕਉਲ-ਫੁੱਲ ਨਹੀਂ ਪਛਾਣਿਆ। ਘਟਿ = ਘਟ ਵਿਚ, ਹਿਰਦੇ ਵਿਚ ॥੧॥

SikhNet (Spanish)En el loto de su corazón no conoce a Dios, ¿por qué entonces se ha convertido en un Sanyasa, dime? (1)

Open this shabad (12 lines, Angs 525-526) →

Ang 525 of 1430