ੴ

ਸਿੱਖਬਾਣੀ · SikhBani

ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥

malai na laachhai paar malo paramaleeo baittho ree aaee
Bhagat Namdev Ji ਭਗਤ ਨਾਮਦੇਵ ਜੀ · Raag Gujri · Ang 525 · 8 lines
Translations

ਗੂਜਰੀ ਘਰੁ ੧ ॥

goojaree ghar 1 |

Sant Singh KhalsaGoojaree, First House:
Manmohan SinghGujri.
Manmohan Singh (Punjabi)ਗੁਜਰੀ।
SikhNet (Spanish)Guyuri, Primera Casa.

ਮਲੈ ਨ ਲਾਛੈ. ਪਾਰ ਮਲੋ; ਪਰਮਲੀਓ, ਬੈਠੋ ਰੀ ਆਈ ॥

malai na laachhai. paar malo; paramaleeo, baittho ree aaee |

Sant Singh KhalsaHe does not have even a trace of impurity - He is beyond impurity. He is fragrantly scented - He has come to take His Seat in my mind.
Manmohan SinghHe, who has no trace of filth, is beyond impurity and is perfumed as with sandal, has come and taken his seat in my mind.
Manmohan Singh (Punjabi)ਜਿਸ ਵਿੱਚ ਲੇਸ ਮਾਤ੍ਰ ਭੀ ਮੇਲ ਨਹੀਂ ਜੋ ਅਸ਼ੁੱਧਤਾ ਤੋਂ ਪਰ੍ਹੇ ਹੈ ਅਤੇ ਜੋ ਚੰਨਣ ਦੀ ਮਾਨੰਦ ਸੁਗੰਧਤ ਹੈ, ਉਹ ਆ ਕੇ ਮੇਰੇ ਅੰਤਰ ਆਤਮੇ ਵੱਸ ਜਾਂਦਾ ਹੈ।
Fareedkot Teekaਜਿਸ ਮੇਂ ਮਾਇਆ ਮਲ ਕਾ (ਲਾਛੈ) ਚਿੰਨ ਨਹੀਂ ਹੈ, (ਪਾਰ ਮਲੋ) ਅਵਿਦਿਆ ਮਾਇਆ ਮਲ ਤੇ ਪਾਰ ਹੈ, (ਪਰਮਲੀਓ) ਚੰਦਨ ਰੂਪ ਸੁਧ ਸੁਗੰਧ ਵਾਲਾ ਹੈ, ਸੋ ਜਬ ਅੰਤਸਕਰਣ ਸਥਾਨ ਮੇਂ ਆਇਆ, ਭਾਵ ਸਖਿਆਤਕਾਰ ਹੂਆ ਹੈ॥
Prof. Sahib Singhਹੇ ਭੈਣ! ਉਸ ਸੋਹਣੇ ਰਾਮ ਨੂੰ ਮੈਲ ਦਾ ਦਾਗ਼ ਤੱਕ ਨਹੀਂ ਹੈ, ਉਹ ਮੈਲ ਤੋਂ ਪਰੇ ਹੈ, ਉਹ ਤਾਂ (ਫੁਲਾਂ ਦੀ) ਸੁਗੰਧੀ (ਵਾਂਗ) ਸਭ ਜੀਵਾਂ ਵਿਚ ਆ ਕੇ ਵੱਸਦਾ ਹੈ।

ਪਦ ਅਰਥ ਮਲੈ = ਮਲ ਦਾ, ਮੈਲ ਦਾ। ਲਾਛੈ = ਲਾਂਛਣ, ਦਾਗ਼, ਨਿਸ਼ਾਨ। ਪਾਰਮਲੋ = ਪਾਰ ਮਲ, ਮਲ-ਰਹਿਤ। ਪਰਮਲੀਓ = {Skt. परिमल, ਪਰਿਮਲ} ਸੁਗੰਧੀ। ਰੀ = ਹੇ ਭੈਣ!

SikhNet (Spanish)Él, nuestro Señor, no tiene mancha; como la fragancia en la flor, compenetra todo, y nadie

ਆਵਤ ਕਿਨੈ. ਨ ਪੇਖਿਓ; ਕਵਨੈ ਜਾਣੈ ਰੀ ਬਾਈ ॥੧॥

aavat kinai. na pekhio; kavanai jaanai ree baaee |1|

Sant Singh KhalsaNo one saw Him come - who can know Him, O Siblings of Destiny? ||1||
Manmohan SinghNo one has seen Him coming. So who can know Him, O brother?
Manmohan Singh (Punjabi)ਕਿਸੇ ਨੇ ਭੀ ਉਸ ਨੂੰ ਆਉਂਦੇ ਨੂੰ ਨਹੀਂ ਵੇਖਿਆ। ਉਸ ਨੂੰ ਕੌਣ ਜਾਣ ਸਕਦਾ ਹੈ, ਹੇ ਵੀਰ!
Fareedkot Teeka(ਰੀ ਬਾਈ) ਹੇ ਸਖੀ! ਉਸ ਕੋ ਆਉਤੇ ਹੂਏ ਕਿਸੀ ਨੇ ਦੇਖਾ ਨਹੀਂ ਹੈ ਕਿ ਕਬ ਆਇ ਕਰ ਬੈਠਾ ਹੈ, ਤਾਂ ਤੇ ਔਰ ਕੌਣ ਜਾਨਤਾ ਹੈ, ਭਾਵ ਕੋਈ ਨਹੀਂ ਜਾਨਤਾ॥੧॥
Prof. Sahib Singhਹੇ ਭੈਣ! ਉਸ ਸੋਹਣੇ ਰਾਮ ਨੂੰ ਕਦੇ ਕਿਸੇ ਨੇ ਜੰਮਦਾ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ ॥੧॥

ਪਦ ਅਰਥ ਕਵਨੈ = ਕਵਨ, ਕੌਣ? ਰੀ ਬਾਈ = ਹੇ ਭੈਣ! ॥੧॥

SikhNet (Spanish)Lo ha visto venir al mundo. ¿Quién Lo puede conocer? ¿Quién Lo puede describir? ¿Quién puede sondear Sus Profundidades? (1)

ਕਉਣੁ ਕਹੈ. ਕਿਣਿ ਬੂਝੀਐ; ਰਮਈਆ ਆਕੁਲੁ, ਰੀ ਬਾਈ ॥੧॥ ਰਹਾਉ ॥

kaun kahai. kin boojheeai; rameea aakul, ree baaee |1| rahaau |

Sant Singh KhalsaWho can describe Him? Who can understand Him? The all-pervading Lord has no ancestors, O Siblings of Destiny. ||1||Pause||
Manmohan SinghWho can describe and who can understand the Omnipresent and Unlineal Lord, O Sister? Pause.
Manmohan Singh (Punjabi)ਨੀ ਭੈਣ! ਸਰਬ-ਵਿਆਪਕ ਅਤੇ ਵੰਸ-ਰਹਿਤ ਸੁਆਮੀ ਨੂੰ, ਕਿਹੜਾ ਬਿਆਨ ਕਰ ਸਕਦਾ ਹੈ? ਅਤੇ ਕੌਣ ਸਮਝ ਸਕਦਾ ਹੈ? ਠਹਿਰਾਉ।
Fareedkot Teeka(ਰੀ ਬਾਈ) ਹੇ ਸਖੀ! ਰਮਈਆ ਜੋ ਸਰਬਤ੍ਰ ਮੇਂ (ਆਕੁਲੁ) ਪੂਰਨ ਹੈ, ਸੋ ਉਸ ਕੋ ਇਦੰਤਾ ਕਰ ਕੌਣ ਕਹੈ ਔਰ ਕਿਸ ਪ੍ਰਕਾਰ ਕਰ ਕੇ ਬੂਝਾ ਜਾਇ? ॥੧॥ ਰਹਾਉ ॥☬ਤਿਸ ਕੇ ਨਾ ਦੇਖਣੇ ਪਰ ਦ੍ਰਿਸ਼ਟਾਂਤ ਦੇਤੇ ਹੈਂ:
Prof. Sahib Singhਹੇ ਭੈਣ! ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ, ਪਰ ਕੋਈ ਜੀਵ ਭੀ (ਉਸ ਦਾ ਮੁਕੰਮਲ ਸਰੂਪ) ਬਿਆਨ ਨਹੀਂ ਕਰ ਸਕਦਾ, ਕਿਸੇ ਨੇ ਭੀ (ਉਸ ਦੇ ਮੁਕੰਮਲ ਸਰੂਪ ਨੂੰ) ਨਹੀਂ ਸਮਝਿਆ ॥੧॥ ਰਹਾਉ ॥

ਪਦ ਅਰਥ ਕਹੈ = ਬਿਆਨ ਕਰ ਸਕਦਾ ਹੈ। ਕਿਣਿ = ਕਿਸ ਨੇ? ਰਮਈਆ = ਸੋਹਣਾ ਰਾਮ। ਆਕੁਲੁ = {Skt. अःसमन्नात् कुलं यस्य; ਜਿਸ ਦੀ ਕੁਲ ਚਾਰ ਚੁਫੇਰੇ ਹੈ} ਜੋ ਹਰ ਥਾਂ ਮੌਜੂਦ ਹੈ, ਸਰਬ-ਵਿਆਪਕ ॥੧॥ ਰਹਾਉ ॥

SikhNet (Spanish)Sí, Él, el Todo Prevaleciente Señor no tiene casta. (1‑Pausa)

ਜਿਉ ਆਕਾਸੈ ਪੰਖੀਅਲੋ; ਖੋਜੁ ਨਿਰਖਿਓ. ਨ ਜਾਈ ॥

jiau aakaasai pankheealo; khoj nirakhio. na jaaee |

Sant Singh KhalsaAs the path of a bird's flight across the sky cannot be seen,
Manmohan SinghAs the Track of a bird is not perceived in the sky,
Manmohan Singh (Punjabi)ਜਿਸ ਤਰ੍ਹਾਂ ਅਸਮਾਨ ਵਿੱਚ, ਪੰਛੀ ਦਾ ਖੁਰਾ ਨਜ਼ਰ ਨਹੀਂ ਪੈਂਦਾ,
Fareedkot Teekaਜੈਸੇ ਅਕਾਸ ਮੇਂ ਪੰਖੀ ਉੜਤਾ ਹੈ, ਉਸ ਕਾ ਖੋਜ ਦੇਖਾ ਨਹੀਂ ਜਾਤਾ ਹੈ॥
Prof. Sahib Singhਜਿਵੇਂ ਆਕਾਸ਼ ਵਿਚ ਪੰਛੀ ਉੱਡਦਾ ਹੈ, ਪਰ ਉਸ ਦੇ ਉੱਡਣ ਵਾਲੇ ਰਸਤੇ ਦਾ ਖੁਰਾ-ਖੋਜ ਵੇਖਿਆ ਨਹੀਂ ਜਾ ਸਕਦਾ;

ਪਦ ਅਰਥ ਨਿਰਖਿਓ ਨ ਜਾਈ = ਵੇਖਿਆ ਨਹੀਂ ਜਾ ਸਕਦਾ।

SikhNet (Spanish)Así como el pájaro vuela en el cielo y uno no puede seguir su huella,

ਜਿਉ ਜਲ ਮਾਝੈ ਮਾਛਲੋ; ਮਾਰਗੁ ਪੇਖਣੋ. ਨ ਜਾਈ ॥੨॥

jiau jal maajhai maachhalo; maarag pekhano. na jaaee |2|

Sant Singh Khalsaand the path of a fish through the water cannot be seen;||2||
Manmohan Singhas the path of a fish cannot be seen in the water,
Manmohan Singh (Punjabi)ਜਿਸ ਤਰ੍ਹਾਂ ਪਾਣੀ ਅੰਦਰ ਮੱਛੀ ਦਾ ਰਸਤਾ ਵੇਖਿਆ ਨਹੀਂ ਜਾ ਸਕਦਾ,
Fareedkot Teekaਪੁਨਾ ਜੈਸੇ ਜਲ ਮੇਂ ਮਛ ਰਹਤਾ ਹੈ ਪਰੰਤੂ ਤਿਸ ਕਾ ਰਸਤਾ ਦੇਖਾ ਨਹੀਂ ਜਾਤਾ, ਇਸੀ ਭਾਂਤ ਪਰਮਾਤਮਾਂ ਕਬ ਆਇਆ ਅਰ ਕਹਾਂ ਸੇ ਆਇਆ ਏਹ ਨਹੀਂ ਜਾਨਾਂ ਜਾਤਾ ਹੈ॥੨॥
Prof. Sahib Singhਜਿਵੇਂ ਮੱਛੀ ਪਾਣੀ ਵਿਚ ਤਰਦੀ ਹੈ, ਪਰ (ਜਿਸ ਰਸਤੇ ਤਰਦੀ ਹੈ) ਉਹ ਰਾਹ ਵੇਖਿਆ ਨਹੀਂ ਜਾ ਸਕਦਾ (ਭਾਵ, ਅੱਖਾਂ ਅੱਗੇ ਕਾਇਮ ਨਹੀਂ ਕੀਤਾ ਜਾ ਸਕਦਾ, ਤਿਵੇਂ ਉਸ ਪ੍ਰਭੂ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ) ॥੨॥

ਪਦ ਅਰਥ ਮਾਝੈ = ਵਿਚ। ਮਾਰਗੁ = ਰਸਤਾ ॥੨॥

SikhNet (Spanish)como el pez cruza a través del agua y uno no puede saber su ruta. (2)

ਜਿਉ ਆਕਾਸੈ ਘੜੂਅਲੋ; ਮ੍ਰਿਗ ਤ੍ਰਿਸਨਾ ਭਰਿਆ ॥

jiau aakaasai gharrooalo; mrig trisanaa bhariaa |

Sant Singh KhalsaAs the mirage leads one to mistake the sky for a pitcher filled with water
Manmohan Singhand as the vessel is not filled with the mirage water of the sky,
Manmohan Singh (Punjabi)ਅਤੇ ਜਿਸ ਤਰ੍ਹਾਂ ਅੰਬਰ ਤੇ ਛਾਇਆ ਰੂਪੀ ਪਾਣੀ ਨਾਲ ਘੜਾ ਭਰਿਆ ਨਹੀਂ ਜਾਂਦਾ,
Fareedkot Teekaਜੈਸੇ ਅਕਾਸ ਕੇ ਪੁਲਾੜ ਕਾ ਘੜਾ ਔ ਮ੍ਰਿਗ ਤ੍ਰਿਸਨਾ ਕੇ ਜਸ ਸੇ ਭਰਾ ਹੂਆ ਹੈ ਐਸੇ ਕਹਿਨਾ ਝੂਠ ਹੈ, ਇਸ ਪ੍ਰਕਾਰ ਨਾਮ ਰੂਪ ਪ੍ਰਪੰਚ ਝੂਠ ਹੈ ਪਰੰਤੂ ਜਿਸ ਕੀ ਸਤਾ ਕਰ ਕੇ ਸਤ੍ਯ ਪ੍ਰਤੀਤ ਹੋ ਰਹਾ ਹੈ॥
Prof. Sahib Singhਜਿਵੇਂ ਖੁਲ੍ਹੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ (ਅਗਾਂਹ ਅਗਾਂਹ ਤੁਰੇ ਜਾਈਏ, ਪਰ ਉਸ ਦਾ ਟਿਕਾਣਾ ਲੱਭਦਾ ਨਹੀਂ, ਇਸੇ ਤਰ੍ਹਾਂ ਪ੍ਰਭੂ ਦਾ ਖ਼ਾਸ ਟਿਕਾਣਾ ਨਹੀਂ ਲੱਭਦਾ)।

ਪਦ ਅਰਥ ਆਕਾਸੈ = ਆਕਾਸ਼ ਵਿਚ, {Skt. आकाश = Free space, place in general} ਖੁਲ੍ਹੇ ਥਾਂ, ਮੈਦਾਨ ਵਿਚ। ਘੜੂਅਲੋ = ਪਾਣੀ ਦਾ ਘੜਾ, (ਭਾਵ, ਪਾਣੀ)। ਮ੍ਰਿਗ ਤ੍ਰਿਸਨਾ = ਠਗ-ਨੀਰਾ, ਉਹ ਪਾਣੀ ਜੋ ਤਿਹਾਏ ਹਰਨ ਨੂੰ ਰੇਤਲੇ ਥਾਂ ਜਾਪਦਾ ਹੈ {ਮ੍ਰਿਗ = ਹਰਨ। ਤ੍ਰਿਸਨਾ = ਪਿਆਸ}। ਮ੍ਰਿਗ ਤ੍ਰਿਸਨਾ ਘੜੂਅਲੋ = ਤਿਹਾਏ ਹਰਨ ਦਾ ਪਾਣੀ, ਮ੍ਰਿਗਤ੍ਰਿਸਨਾ ਦਾ ਜਲ।

SikhNet (Spanish)Así como uno es engañado por el espejo, uno puede confundir el cielo con un jarrón de agua,

ਨਾਮੇ ਚੇ ਸੁਆਮੀ ਬੀਠਲੋ; ਜਿਨਿ ਤੀਨੈ ਜਰਿਆ ॥੩॥੨॥

naame che suaamee beetthalo; jin teenai jariaa |3|2|

Sant Singh Khalsa- so is God, the Lord and Master of Naam Dayv, who fits these three comparisons. ||3||2||
Manmohan Singhso is God, Nama's Lord, to whom these three illustrations befit.
Manmohan Singh (Punjabi)ਵੈਸਾ ਹੀ ਹੈ, ਨਾਮੇ ਦਾ ਸਾਹਿਬ, ਵਾਹਿਗੁਰੂ, ਜਿਸ ਨੂੰ ਇਹ ਤਿੰਨੇ ਉਦਾਹਰਣਾਂ ਯੋਗ ਬੈਠਦੀਆਂ ਹਨ।
Fareedkot Teekaਸ੍ਰੀ ਨਾਮਦੇਉ ਜੀ ਕਹਤੇ ਹੈਂ: (ਬੀਠਲੋ) ਉਤਪਤ ਪਾਲਨ ਸੰਘਾਰ ਕਰਤਾ ਐਸਾ ਮੇਰਾ ਸ੍ਵਾਮੀ ਹੈ ਜਿਸ ਨੇ ਇਹ ਤੀਨੋਂ ਸ਼ਕਤੀਓਂ ਕੋ (ਜਰਿਆ) ਸਹਾਰਿਆ ਹੈ, ਭਾਵ ਉਤਪਤੀ ਪਾਲਨ ਸੰਘਾਰ ਕਰਤਾ ਹੂਆ ਨਿਰਲੇਪ ਰਹਿਤਾ ਹੈ; ਵਾ ਜਿਸ ਮੇਂ ਇਨ ਤੀਨੋਂ ਦ੍ਰਿਸ਼੍ਟਾਂਤੋਂ ਕੋ ਜੜਾ ਹੈ॥੩॥੨॥☬ਪਰਮੇਸ੍ਵਰ ਨੇ ਕਹਾ, 'ਮੇਰੀ ਪ੍ਰਿਤਮਾ ਕੀ ਪੂਜਾ ਕੀਆ ਕਰੋ'। ਤਿਸ ਪਰ ਰਵਿਦਾਸ ਜੀ ਕਹਤੇ ਹੈਂ:
Prof. Sahib Singhਨਾਮਦੇਵ ਦੇ ਖਸਮ ਬੀਠਲ ਜੀ ਐਸੇ ਹਨ ਜਿਸ ਨੇ ਮੇਰੇ ਤਿੰਨੇ ਤਾਪ ਸਾੜ ਦਿੱਤੇ ਹਨ ॥੩॥੨॥

ਪਦ ਅਰਥ ਚੇ = ਦੇ। ਬੀਠਲੋ = {Skt. विष्ठल = वि-स्थल ਪਰੇ ਖਲੋਤਾ ਹੋਇਆ} ਮਾਇਆ ਤੋਂ ਨਿਰਾਲਾ, ਨਿਰਲੇਪ ਪ੍ਰਭੂ। ਜਿਨਿ = ਜਿਸ (ਬੀਠਲ) ਨੇ। ਤੀਨੈ = ਤਿੰਨੇ ਤਾਪ। ਜਰਿਆ = ਸਾੜ ਦਿੱਤੇ ਹਨ ॥੩॥੨॥

* ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ, ਅਕੱਥ ਹੈ। ਉਸ ਦਾ ਖ਼ਾਸ ਟਿਕਾਣਾ ਲੱਭ ਨਹੀਂ ਸਕਦਾ। * ਨੋਟ: ਨਾਮਦੇਵ ਜੀ ਦੀ ਬਾਣੀ ਵਿਚ ਨਿਰਾ 'ਬੀਠਲ' ਲਫ਼ਜ਼ ਵੇਖ ਕੇ ਇਹ ਫ਼ਰਜ਼ ਕਰ ਲੈਣਾ ਭਾਰੀ ਭੁੱਲ ਹੈ ਕਿ ਭਗਤ ਜੀ ਕਿਸੇ ਮੂਰਤੀ ਦੇ ਉਪਾਸ਼ਕ ਸਨ। ਉਹਨਾਂ ਨੇ ਆਪਣੇ 'ਬੀਠਲ' ਦਾ ਜੋ ਸਰੂਪ ਇੱਥੇ ਬਿਆਨ ਕੀਤਾ ਹੈ, ਕੀ ਉਹ ਕਿਸੇ ਮੂਰਤੀ ਦਾ ਹੈ ਜਾਂ ਸਰਬ-ਵਿਆਪਕ ਪਰਮਾਤਮਾ ਦਾ? ਫਿਰ, ਲੋਕਾਂ ਦੀ ਘੜੀ ਹੋਈ ਕਹਾਣੀ ਕਿਉਂ ਇਸ ਬਾਣੀ ਨਾਲੋਂ ਵਧੀਕ ਇਤਬਾਰ-ਜੋਗ ਹੈ?

SikhNet (Spanish)así uno no conoce al Maestro de Nam Dev, Quien carga las responsabilidades de las tres Gunas. (3‑2)
Answers quote the Granth verbatim with Ang citations. AI commentary is not Gurbani and not a religious ruling.